09/10/2026
*ਜਾਤ-ਪਾਤ ਦੇ ਬਹਾਨੇ ਨਾਲ ਮਹਾਂਪੁਰਖਾਂ ਦੀਆਂ ਪੰਥਕ ਸੇਵਾਵਾਂ 'ਤੇ ਪਰਦਾ ਪਾ ਦੇਣਾ ਸਿੱਖੀ ਨਹੀਂ, ਮਨਮੱਤ ਹੈ।*
*ਚਮਕੌਰ ਸਾਹਿਬ ਵਿੱਚ ਖ਼ੂਨ ਅਤੇ ਪਸੀਨਾ ਵਹਾਉਣ ਵਾਲੇ ਅਤੇ ਕੋਟਲਾ-ਨਿਹੰਗ, ਪਰਿਵਾਰ ਵਿਛੋੜਾ ਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਪਸੀਨਾ ਵਹਾ ਕੇ ਇਤਿਹਾਸਕ ਗੁਰਦੁਆਰਿਆਂ ਦੀ ਕਾਰ-ਸੇਵਾ ਕਰਨ ਵਾਲੇ ਮਹਾਂਪੁਰਖਾਂ ਦੀਆਂ ਸੇਵਾਵਾਂ ਦਾ ਮੁੱਲ ਅਸੀਂ ਕਦੋਂ ਮੋੜਾਂਗੇ?*
*ਇੱਕ ਗੈਰ-ਪੰਜਾਬੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਵੱਲੋਂ ਬੀਬੀ ਸ਼ਰਨ ਕੌਰ ਜੀ ਦੇ ਨਾਂ 'ਤੇ ਉਸਾਰੇ ਜਾ ਰਹੇ ਯਾਦਗਾਰੀ ਗੇਟ ਤੋਂ ਬਾਅਦ, ਸਾਨੂੰ ਦਸਮੇਸ਼ ਮਾਰਗ 'ਤੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਵਾਉਣ ਵਾਲੇ ਕਾਰ-ਸੇਵਕਾਂ ਦੇ ਨਾਂ 'ਤੇ ਵੀ ਕਈ ਹੋਰ ਯਾਦਗਾਰੀ ਗੇਟਾਂ ਦਾ ਨਿਰਮਾਣ ਕਰਵਾਉਣਾ ਹੋਵੇਗਾ:*
*1. ਭੱਕੂ ਮਾਜਰਾ:*
*(ਓ) ਭਗਤ ਜਮਾਲਾ ਸਿੰਘ ਜੀ ਨਨੂਆ*
*(ਅ) ਬਾਬਾ ਕਿਰਪਾਲ ਸਿੰਘ ਜੀ (ਬਨਵੈਤ)*
*2. ਕੋਟਲਾ ਨਿਹੰਗ:*
*(ਓ) ਭਾਈ ਗੁਰਸਾ ਸਿੰਘ ਜੀ ਗਹੁਣੀਆ*
*(ਅ) ਬਾਬਾ ਜੀਵਨ ਸਿੰਘ ਜੀ (ਬੋਲਾ)*
*3. ਪਰਿਵਾਰ ਵਿਛੋੜਾ:*
*ਸੰਤ ਅਜੀਤ ਸਿੰਘ ਜੀ (ਕਾਬੜਵਾਲ)*
*4. ਸ੍ਰੀ ਅਨੰਦਪੁਰ ਸਾਹਿਬ:*
*(ਓ) ਬਾਬਾ ਸੇਵਾ ਸਿੰਘ ਜੀ (ਬੋਲਾ)*
*(ਅ) ਬਾਬਾ ਭਾਗ ਸਿੰਘ ਜੀ (ਬੋਲਾ)*