ਗੁਰਦੁਆਰਾ ਸਾਹਿਬ ਯਿਸ਼ੁਨ ਸਿੰਗਾਪੁਰ Gurdwara Sahib Yishun Singapore

  • Home
  • Singapore
  • Yishun
  • ਗੁਰਦੁਆਰਾ ਸਾਹਿਬ ਯਿਸ਼ੁਨ ਸਿੰਗਾਪੁਰ Gurdwara Sahib Yishun Singapore

ਗੁਰਦੁਆਰਾ ਸਾਹਿਬ ਯਿਸ਼ੁਨ ਸਿੰਗਾਪੁਰ Gurdwara Sahib Yishun Singapore This page belongs to Gurdwara Sahib Yishun Singapore situated at 601 Ring Road Singapore. Anybody need's any kind of help feel free to contact us.

Asa Di War Kirtan is conducted from 6:45AM to 7:45PM The normal prayers are held every Sunday morning.

22/12/2025

Airport ਇਨਸਾਨਾਂ ਦਾ ਹੀ ਨਹੀਂ ਕਦੇ ਕਦੇ ਨੇੜ੍ਹਲੇ ਰਿਸ਼ਤਿਆਂ ਦਾ ਵੀ ਪਰਵਾਸ ਕਰ ਦਿੰਦਾ ਹੈ।

ਜਦੋਂ ਮੇਰੇ ਹੱਥ Boarding Pass ਆਇਆ,
ਤਾਂ ਮੈਨੂੰ ਕੋਨੇ ਵਿੱਚ ਲੈ ਜਾ ਕੇ ਮੇਰੇ ਸਾਲੇ ਨੇ ਦੋ ਲਫ਼ਜ਼ਾਂ ਵਿੱਚ ਸਾਫ਼–ਸਾਫ਼ ਕਿਹਾ—

“ਜੀਜੇ–ਸਾਲੇ ਦੀ ਰਿਸ਼ਤੇਦਾਰੀ…
ਇੱਥੇ ਹੀ ਖ਼ਤਮ।
ਓਥੇ ਜਾ ਕੇ One week ਤੋਂ ਬਾਅਦ
ਤੇਰੇ ਰਾਹ ਅੱਡ, ਮੇਰੇ ਅੱਡ!
ਕਨੇਡਾ ਚ ਰਿਸ਼ਤੇਦਾਰੀਆਂ ਨੀ ਚੱਲਦੀਆਂ।”

ਮੈਂ ਸੁਣ ਕੇ ਹੱਕਾ–ਬੱਕਾ ਰਹਿ ਗਿਆ।
ਏਅਰਪੋਰਟ ‘ਤੇ ਏਨੀ ਗਹਿਮਾ–ਗਹਿਮੀ ਸੀ,
ਪਰ ਮੈਨੂੰ ਲੱਗਿਆ ਜਿਵੇਂ ਮੈਂ ਇਕੱਲਾ ਹੀ ਖੜ੍ਹਾ ਹੋਵਾਂ।
ਆਵਾਜਾਈ ਦਾ ਸ਼ੋਰ, ਲੋਕਾਂ ਦੀ ਭੀੜ,
ਫਲਾਈਟਾਂ ਦੀਆਂ ਘੋਸ਼ਣਾਵਾਂ—
ਸਭ ਕੁਝ ਇੱਕ ਪਲ ਵਿੱਚ ਸੁੰਨ–ਸਰਾਂ ਜਿਹਾ ਹੋ ਗਿਆ।
ਸਿਰਫ਼ ਉਹਦੇ ਬੋਲ ਮੇਰੇ ਕੰਨਾਂ ‘ਚ ਗੂੰਜ ਰਹੇ ਸਨ।

ਮੈਂ ਆਪਣੇ ਆਪ ਨੂੰ ਪੁੱਛ ਰਿਹਾ ਸੀ,"ਇਹਨੂੰ ਕੀ ਹੋ ਗਿਆ ਸੀ?"

ਮੈਨੂੰ ਸਭ ਯਾਦ ਸੀ।
ਉਹ ਦਿਨ ਵੀ ਯਾਦ ਸੀ,
ਜਦੋਂ ਇਹ ਘਰ ਆ ਕੇ ਪੈਸਿਆਂ ਲਈ ਤਰਲੇ ਕਰਦਾ ਸੀ।
ਕਦੇ ਆਪਣੀ ਭੈਣ—ਮੇਰੀ ਕਰਮਾਵਾਲੀ—ਦੇ ਅੱਗੇ ਰੋਣ ਧੋਣ ਪਾਉਂਦਾ,
ਕਦੇ ਮੇਰੇ ਮਗਰ ਪੈ ਜਾਂਦਾ—

“ਜੀਜਾ ਜੀ, ਇੱਕ ਵਾਰੀ ਹੋਰ ਸਹਾਇਤਾ ਕਰ ਦਿਓ,
ਕੰਮ ਬਣ ਗਿਆ ਤਾਂ ਸਭ ਮੋੜ ਦੇਉਂਗਾ।”

ਉਤੋਂ ਮੇਰੀ ਕਬੀਲਦਾਰੀ ਵੀ ਟਾਈਟ ਸੀ,
ਉਦੋਂ ਕਰਮਾਵਾਲੀ ਨੇ ਹੀ ਜ਼ੋਰ ਪਾਇਆ ਸੀ—
“ਪਿਓ ਵਾਰ੍ਹਾ ਏ।
ਤੂੰ ਕਿਵੇਂ ਨਾ ਕਿਵੇਂ ਕਰਕੇ ਇਹਨੂੰ ਬਾਹਰ ਜਾਂਦਾ ਕਰ ਦੇ।
ਇਹ ਰੋਟੀ ਯੋਗਾ ਹੋ ਜੂ।”

ਨਾਲ ਦੇ ਜੰਮੇ ਭਰਾ ਲਈ
ਭੈਣ ਦਾ ਮੋਹ ਵੀ ਤਾਂ ਕੁੱਝ ਹੁੰਦਾ ਏ।

ਇੱਕ ਕਿੱਲਾ,
ਝੋਟੇ ਦੇ ਸਿਰ ਵਰਗੀ ਜ਼ਮੀਨ ਵੇਚ ਕੇ
ਇਹਦੇ ਕੈਨੇਡਾ ਜਾਣ ਦਾ ਪ੍ਰਬੰਧ ਕੀਤਾ ਸੀ।
ਉਦੋਂ ਕਹਿੰਦਾ ਸੀ—

“ਜੀਜਾ ਜੀ,
ਮੈਂ ਇੱਕ ਦੀ ਥਾਂ ਦੋ ਲੈ ਦਿਆਂਗਾ।”

ਪਰ ਮੈਂ ਤਾਂ ਪੁੰਨ–ਅਰਥੀ ਸਮਝ ਕੇ ਦਿੱਤੇ ਸਨ।
ਸੋਚਿਆ ਸੀ—
ਮੇਰਾ ਸੱਕਾ ਸਾਲਾ ਏ,
ਨਾਲੇ ਮੇਰੀ ਘਰਵਾਲੀ ਦੀ ਰੂਹ ਖੁਸ਼ ਹੋ ਗਈ ਸੀ।
ਪੈਸੇ ਵਾਪਸ ਲੈਣ ਦਾ
ਮੁੜਕੇ ਕਦੇ ਜ਼ਿਕਰ ਵੀ ਨਹੀਂ ਹੋਇਆ।

ਪਰ ਅੱਜ…
ਅੱਜ ਇਹਦੇ ਮੂੰਹੋਂ ਇਹ ਸ਼ਬਦ ਸੁਣ ਕੇ
ਮੈਨੂੰ ਤਾਂ ਜਿਵੇਂ ਜੰਗ ਹੀ ਲੱਗ ਗਈ ਸੀ।
ਦਿਲ ਦੀ ਧੜਕਨ ਵੱਧ ਗਈ,
AC ਦੀ ਠੰਡ ਵਿੱਚ ਵੀ ਪਸੀਨਾ ਆ ਗਿਆ।
ਸਭ ਕੁਝ ਧੁੰਦਲਾ, ਦੂਰ, ਬੇ–ਅਰਥ ਲੱਗ ਰਿਹਾ ਸੀ।

ਭਾਵੇਂ ਇਸ ਨੇ ਹੀ ਮੈਨੂੰ ਸਪਾਂਸਰ ਕੀਤਾ ਸੀ,
ਪਰ ਆਪਣਾ ਸਾਰਾ ਖਰਚਾ ਮੈਂ ਆਪ ਕੀਤਾ ਸੀ।
ਫਿਰ ਵੀ ਮੈਂ ਕਦੇ ਇਸ ਤੋਂ ਕੁਝ ਨਹੀਂ ਮੰਗਿਆ।

ਅਪਣੀ ਗੱਲ ਕਹਿ ਕੇ
ਉਹ ਪਿੱਛੇ ਵੇਖੇ ਬਿਨਾਂ ਹੀ ਚਲਿਆ ਗਿਆ—
ਲੋਕਾਂ ਦੀ ਭੀੜ ‘ਚ ਗੁੰਮ ਹੋ ਗਿਆ।

…ਅਤੇ ਮੈਂ
ਇੱਕ ਹੱਥ ਵਿੱਚ Boarding Pass,
ਇੱਕ ਹੱਥ ਵਿੱਚ Carry Bag,
ਅਤੇ ਦਿਮਾਗ਼ ਵਿੱਚ ਚੱਲਦਾ ਅੰਤਰਦਵੰਦ।

ਮੇਰੇ ਜਾਣ ਵਾਲੇ ਜਹਾਜ਼ ਦੀ ਅਨਾਊਂਸਮੈਂਟ ਹੋ ਰਹੀ ਸੀ।
Last Call ਸੀ।

ਮੇਰੇ ਲਈ ਵੀ ਜਿਵੇਂ
ਸਭ ਕੁਝ Last ਹੀ ਸੀ।

ਮੈਂ ਭੀੜ ‘ਚ ਨਹੀਂ ਗੁੰਮ ਹੋਇਆ।
ਰੱਦੀ ਵਾਲੀ ਟੋਕਰੀ ਵਿੱਚ ਪਿਆ
ਮੇਰਾ Boarding Pass
ਜਿਵੇਂ ਕਤਲ ਹੋ ਗਿਆ ਸੀ।

ਮੈਂ ਰੋਜ਼ਗਾਰ ਵਾਰ੍ਹਾ ਹੋ ਸਕਦਾ ਹਾਂ,
ਪਰ ਰਿਸ਼ਤਿਆਂ ਵਾਰ੍ਹਾ ਕਦੇ ਨਹੀਂ।






02/12/2025

Address

601
Yishun
768684

Telephone

+6594467640

Website

Alerts

Be the first to know and let us send you an email when ਗੁਰਦੁਆਰਾ ਸਾਹਿਬ ਯਿਸ਼ੁਨ ਸਿੰਗਾਪੁਰ Gurdwara Sahib Yishun Singapore posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਗੁਰਦੁਆਰਾ ਸਾਹਿਬ ਯਿਸ਼ੁਨ ਸਿੰਗਾਪੁਰ Gurdwara Sahib Yishun Singapore:

Shortcuts

Share