09/07/2025
ਸੱਚੇ ਪਾਤਸ਼ਾਹ ਦੀ ਦਸਤਾਰ ਦਾਤੂ ਨੇ ਆਪਣੇ ਸਿਰ ਟਿਕਾ ਲਈ। ਉਸ ਨੇ ਗੱਦੀ 'ਤੇ ਬੈਠਣਾ ਸ਼ੁਰੂ ਕਰ ਦਿੱਤਾ। ਪਰ ਸਿਖ ਸੰਗਤਾਂ ਤਾਂ ਮਹਾਰਾਜ ਵੱਲ ਹੀ ਖਿੱਚੀਆਂ ਜਾ ਰਹੀਆਂ ਸਨ ਤੇ ਦਾਤੂ ਆਪਣੇ ਚਾਰ ਚਾਟੜਿਆਂ ਨਾਲ ਬੈਠਾ ਰਹਿੰਦਾ ਸੀ।
"ਤੁਸੀਂ ਗੁਰੂ ਪੁੱਤਰ ਹੋ ਕੇ ਖਾਲੀ ਬੈਠੇ ਰਹੋ, ਨਾ ਕੋਈ ਤੁਹਾਡੇ ਕੋਲ ਆਉਂਦਾ ਹੈ ਨਾ ਕੋਈ ਬਾਤ ਪੁੱਛਦਾ ਹੈ, ਨਾ ਝੁਕੇ ਮੱਥੇ ਨਾ ਕੋਈ ਭੇਟਾ....ਤੇ ਓਧਰ ਦੇਸਾਂ ਦੇਸਾਂਤਰਾਂ ਤੋਂ ਰਾਜੇ ਚੱਲ ਕੇ ਆਉਂਦੇ ਨੇ ਭੇਟਾਵਾਂ ਅਰਪਨ ਕਰਕੇ ਸੀਸ ਝੁਕਾਉਂਦੇ ਨੇ, ਚਰਨ ਪੂਜੇ ਜਾਂਦੇ ਹਨ ਜਸ ਗਾਇਆ ਜਾਂਦਾ ਹੈ" ਐਸੀਆਂ ਚੋਟਾ ਮਾਰਨ ਵਾਲੇ ਸਾਥੀ।
ਦਾਤੂ ਜੀ ਨੂੰ ਇਕ ਦਿਨ ਗੁੱਸਾ ਆ ਗਿਆ ਤੇ ਉਹ ਮਹਾਰਾਜ ਦੇ ਦਰਬਾਰ ਆ ਗਏ। ਦੀਵਾਨ ਸਜਿਆ ਹੋਇਆ ਸੀ, ਨਮਸਕਾਰਾਂ ਹੋ ਰਹੀਆਂ ਸਨ, ਸੀਸ ਝੁਕੇ, ਹੱਥ ਜੁੜੇ।ਰਬਾਬੀਆਂ ਦੀਆਂ ਮਨੋਹਰ ਧੁਨਾਂ, ਸ਼ਬਦ ਦੀ ਸੁਗੰਧੀ... ਸਵਰਗ ਕੀ ਰੀਸ ਕਰਨਗੇ ਏਸ ਦਰਬਾਰ ਦੀ।
। ਇਹ ਸਭ ਦਾਤੂ ਜੀ ਤੋਂ ਸਹਾਰਿਆ ਨਾ ਗਿਆ ਤੇ ਉਸ ਨੇ ਗੁਰੂ ਜੀ ਦੇ ਲੱਤ ਮਾਰੀ
ਮਹਾਰਾਜ ਇਕਦਮ ਅਡੋਲ, ਉਸਤਤ ਨਿੰਦਾ, ਮਾਣ ਸਨਮਾਨ ਤੋਂ ਪਰੇ.....
ਉਹਨਾਂ ਇਕਦਮ ਦਾਤੂ ਜੀ ਦਾ ਪੈਰ ਫੜ੍ਹ ਲਿਆ ਤੇ ਪਿਆਰ ਨਾਲ ਮਲਣ ਲੱਗੇ ਤੇ ਮਿਹਰ ਦੇ ਘਰ ਆ ਕੇ ਬੋਲੇ, "ਇਕ ਤਾਂ ਮੈਂ ਸੇਵਾ ਕਰਦਾ ਰਿਹਾਂ ਤੇ ਦੂਜਾ ਹੁਣ ਬਿਰਧ ਵੀ ਹੋ ਚੁੱਕਾ ਸਰੀਰ.... ਇਸ ਉਮਰੇ ਹੱਡ ਥੋੜੇ ਕਰੜੇ ਹੋ ਜਾਂਦੇ ਨੇ.... ਪਰ ਤੁਸਾਡੇ ਪੈਰ ਬਹੁਤ ਨਾਜ਼ੁਕ ਤੇ ਕੋਮਲ ਨੇ। ਤੁਹਾਨੂੰ ਤਕਲੀਫ ਹੋਈ ਹੋਵੇਗੀ, ਮੇਰਾ ਅਨਜਾਣ ਦਾ ਗੁਨਾਹ ਮੁਆਫ ਕਰਿਓ। ਤੁਸੀਂ ਸਤਿਗੁਰੂ ਦੇ ਵਡਭਾਗੇ ਪੁੱਤਰ ਹੋ, ਤੁਹਾਨੂੰ ਆਇਆਂ ਨੂੰ ਦੇਖ ਕੇ ਮੈਂ ਖੜ੍ਹਾ ਨਹੀਂ ਹੋਇਆ, ਤੁਹਾਡੇ ਸਤਿਕਾਰ ਲਈ ਕੁਝ ਯਤਨ ਨਹੀਂ ਕੀਤਾ... ਚੰਗਾ ਕੀਤਾ ਤੁਸਾਂ ਜੋ ਮੇਰੇ ਮਨ ਅੰਦਰਲੇ ਹੰਕਾਰ ਨੂੰ ਤਾੜਣਾ ਕਰਨ ਲਈ ਮੇਰੇ ਲੱਤ ਮਾਰੀ, ਤੁਸਾਂ ਮੈਨੂੰ ਆਪਣਾ ਦਾਸ ਜਾਣ ਕੇ ਮੇਰਾ ਹੰਕਾਰ ਖਤਮ ਕੀਤਾ.... ਪਰ ਮੇਰੇ ਹੱਡ ਸਚਮੁੱਚ ਕਰੜੇ ਨੇ.... ਤੁਹਾਡੇ ਪੈਰ ਕੋਮਲ.... ਤੁਹਾਨੂੰ ਸੱਟ ਤਾਂ ਨਹੀਂ ਲੱਗੀ....."
ਹੁਣ ਏਥੇ ਦਾਤੂ ਕੀ ਬੋਲੇ.....
ਕੋਈ ਵੀ ਏਥੇ ਕੀ ਬੋਲੇ...
ਕਿੰਨਾ ਕਮਾਲ ਕਹਿੰਦੇ ਨੇ ਭੱਟ ਜਾਲਪ ਜੀ,
"ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸਿ ਡਿਠੈ ਮਿਲਹਿ ॥"
ਧੰਨ ਗੁਰੂ ਅਮਰ ਦਾਸ ਜੀ ਮਹਾਰਾਜ.,...
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ।।
ਜੇਕਰ ਪੋਸਟ ਚੰਗੀ ਲੱਗੇ like share follow ਕਰਕੇ ਜ਼ਰੂਰ ਜਾਇਓ ਅਸੀਂ ਸਿੱਖ ਇਤਿਹਾਸ ਹੀ ਪੋਸਟ ਕਰਦੇ ਕੋਈ ਗੰਦ ਮੰਦ ਨਹੀਂ ਧੰਨਵਾਦ।।