27/09/2020
ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਹੋਵੇ
ਪੁੱਛ ਵੇਖਿਓ ਡਾਇਰ ਪਰਿਵਾਰ ਕੋਲੋ।
🙏🙏🙏
ਕੋਮੀ ਸ਼ਹੀਦ, ਸ਼ਹੀਦ ਉਧਮ ਸਿੰਘ ਦੀ ਯਾਦ ਚ ਬਣੇ ਪਿੰਡ ਸ਼ੇਰਖਾਂ ਦੇ ਸ਼ਹੀਦ ਉਧਮ ਸਿੰਘ ਸਟੇਡੀਅਮ ਚ ਕਿ੍ਕਟ ਕੱਪ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਜਿਸ ਚ ਪਿੰਡ ਸ਼ੇਰਖਾਂ ਦੇ ਸ਼ਹੀਦ ਉਧਮ ਸਿੰਘ ਕਿ੍ਕਟ ਕਲੱਬ ਨੇ ਇਸ ਦੀ ਵਾਂਗ ਡੋਰ ਨੂੰ ਸੰਭਾਲਦਿਆਂ ਪਿੰਡ ਦੀਆਂ ਅਲੱਗ ਅਲੱਗ ਜਥੇਬੰਦੀਆਂ, ਜਿਵੇ ਗੁਰੂ ਹਰਿਕਿ੍ਸ਼ਨ ਸੇਵਾ ਸੋਸਾਇਟੀ, ਹਰੀ ਸਿੰਘ ਨਲਵਾ ਯੂਥ ਕਲੱਬ,ਆਰਮੀ ਵੈਲਫੇਅਰ ਸੋਸਿਇਟੀ,ਭਾਈ ਕਨ੍ਹਈਆਂ ਸੇਵਾ ਸੰਸਥਾ,ਸ਼ਹੀਦ ਉਧਮ ਸਿੰਘ ਅਥਲੈਟਿਕ ਅਕੈਡਮੀ ਅਤੇ ਪਿੰਡ ਸ਼ੇਰਖਾਂ ਦੀ ਪੰਚਾਇਤ ਦੇ ਸਾਂਝੇ ਉਪਰਾਲੇ ਨਾਲ ਵਾਹਿਗੁਰੂ ਦੀ ਕਿ੍ਪਾ ਸਦਕਾ ਇਸ ਕਾਰਜ਼ ਨੂੰ ਨੇਪਰੇ ਚਾੜਿਆ ਹੈ।
ਸ਼ਹੀਦ ਉਧਮ ਸਿੰਘ ਸਟੇਡੀਅਮ ਦੀ ਖੇਡਾਂ ਨੂੰ ਕਿਲ੍ਹਾ ਰਾਏਪੁਰ ਦੇ ਖੇਡ ਮੇਲੇ ਦੀ ਤਰਾਂ ਸੁਰਜੀਤ ਕਰਨਾ ਹੀ ਪਿੰਡ ਵਾਸੀਆਂ ,ਜਥੇਬੰਦੀਆਂ ਅਤੇ ਪਿੰਡ ਦੀ ਪੰਚਾਇਤ ਦਾ ਮਨੋਰਥ ਹੈ।
ਅੱਜ ਇਸ ਸਟੇਡੀਅਮ ਦੀ ਸ਼ਾਨ ਚ ਵਾਧਾ ਕਰਦੇ ਹੋਏ ਸ਼ਹੀਦ ਉਧਮ ਸਿੰਘ ਜੀ ਨੂੰ ਇਕ ਸੱਚੀ ਸੁੱਚੀ ਸ਼ਰਧਾਜ਼ਲੀ ਭੇਟ ਕਰਨ ਦਾ ਯਤਨ ਕਰ ਰਹੇ ਹਾਂ।
ਸ਼ਹੀਦਾਂ ਦੀ ਮਿਹਰ ਭਰੀ ਨਜ਼ਰ ਹਮੇਸ਼ਾ ਨਗਰ ਅਤੇ ਇਲਾਕੇ ਤੇ ਬਣੀ ਰਹੇ ।
ਆਉ ਸਾਰੇ ਰਲ ਕੇ ਆਪਣੇ ਆਪਣੇ ਪਿੰਡਾਂ ਦੇ ਨੋਜਵਾਂਨਾਂ ਨੂੰ ਖੇਡਾਂ ਪ੍ਤੀ ਆਕਰਸ਼ਿਤ ਕਰੀਏ ਅਤੇ ਖੇਡ ਮੈਦਾਨਾਂ ਨਾਲ ਜੋੜੀਏ।
ਇਸ ਕਾਰਜ਼ ਲਈ ਪਿੰਡ ਦੀ ਪੰਚਾਇਤ ਅਤੇ ਜਥੇਬੰਦੀਆਂ ਸਾਰੇ ਪਿੰਡਾਂ ਦੇ ਸਹਿਯੋਗ ਲਈ ਹਮੇਸ਼ਾਂ ਤਤਪਰ ਹਨ ਅਤੇ ਪਿੰਡ ਸ਼ੇਰਖਾਂ ਦੇ ਸ਼ਹੀਦ ਉਧਮ ਸਿੰਘ ਸਟੇਡੀਅਮ ਚ ਸਾਰਿਆਂ ਦਾ ਜੀ ਆਇਆਂ ਨੂੰ ਕਰਦੇ ਹਨ।
ਪਿੰਡਾਂ ਦੀ ਨੋਜਵਾਨੀ ਨੂੰ ਸੰਭਾਲਣਾਂ ਸਾਡਾ ਸਾਰਿਆਂ ਦਾ ਫ਼ਰਜ਼ ਹੈ।
ਧੰਨਵਾਦ
ਸਮੂਹ ਪਿੰਡ ਪੰਚਾਇਤ
ਸ਼ੇਰਖਾਂ ਵਾਲਾ
ਗੁਰਨਾਮ ਸਿੰਘ
(ਸਰਪੰਚ)