09/10/2021
➡️ ਪੰਜਾਬ ਤੇ ਪਾਕਿਸਤਾਨ, ਦੋ ਪੰਜਾਬ ( ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ) ਅਤੇ ਦੋ ਧਰਮਾਂ ਸਿੱਖਾਂ-ਮੁਸਲਮਾਨਾਂ ਦੀ ਏਕਤਾ ਅਤੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ-ਛੋਹ ਪ੍ਰਾਪਤ ਮੁਕੱਦਸ ਧਰਤੀ ਦੇ ਦਰਸ਼ਨ ਕਰਨ ਅਤੇ ਲਹਿੰਦੇ ਪੰਜਾਬ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਸਾਧਨ-: ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ( Shri Kartarpur Sahib Corridor ) ਭਾਰਤੀ ਹਕੂਮਤ ਵਲੋਂ ਦੁਬਾਰਾ ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ? ⬇️
⬇️ਭਾਰਤੀ ਹਕੂਮਤ ਨੇ ਕਰੋਨਾ ਮਹਾਂਮਾਰੀ ਦਾ ਬਹਾਨਾ ਬਣਾ ਕੇ ਪਿਛਲੇ ਡੇਢ ਸਾਲ ਤੋਂ ਇਸ ਲਾਂਘੇ ਨੂੰ ਬੰਦ ਕੀਤਾ ਹੋਇਆ ਹੈ।
⛔ ਕਰੋਨਾ ਮਹਾਂਮਾਰੀ ਤਾਂ ਇੱਕ ਬਹਾਨਾ ਹੀ ਹੈ, ਅਸਲ ਵਿੱਚ ਭਾਰਤੀ ਹਕੂਮਤ ਨੂੰ ਸਭ ਤੋਂ ਵੱਡਾ ਡਰ ਸਿੱਖਾਂ ਅਤੇ ਮੁਸਲਮਾਨਾਂ ਦੀ ਏਕਤਾ ਅਤੇ ਭਾਈਚਾਰਕ ਸਾਂਝ ਤੋਂ ਹੈ। ਭਾਰਤੀ ਹਕੂਮਤ ਨਹੀਂ ਚਾਹੁੰਦੀ ਕਿ ਸਿੱਖ ਅਤੇ ਮੁਸਲਮਾਨ ਇੱਕ ਦੂਜੇ ਨੂੰ ਪਿਆਰ ਕਰਨ।
⛔ਭਾਰਤੀ ਹਕੂਮਤ ਨਹੀਂ ਚਾਹੁੰਦੀ ਕਿ ਸਿੱਖ ਆਪਣੇ ਗੁਰੂਆਂ ਦੀ ਪਾਵਨ ਪਵਿੱਤਰ ਮੁਕੱਦਸ ਧਰਤੀ ਦੇ ਦਰਸ਼ਨ ਕਰ ਸਕਣ।
⛔ਭਾਰਤੀ ਹਕੂਮਤ ਨਹੀਂ ਚਾਹੁੰਦੀ ਕਿ ਸਿੱਖ ਆਪਣੇ ਪੁਰਾਣੇ ਪੰਜਾਬ ( ਲਹਿੰਦਾ ਪੰਜਾਬ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ) ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਸਕਣ।
⛔ਭਾਰਤੀ ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬ ਅਤੇ ਪਾਕਿਸਤਾਨ ਦੀ ਆਪਸੀ ਭਾਈਚਾਰਕ ਸਾਂਝ ਬਣੇ।
⛔ਸਿੱਖ ਸੰਗਤ ਇਸ ਲਾਂਘੇ ਰਾਹੀਂ ਪਾਕਿਸਤਾਨ ਚ ਦਾਖਲ ਹੋ ਕੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਾਅਦ ਪਾਕਿਸਤਾਨ ਦੇ ਬਜ਼ਾਰਾਂ ਵਿੱਚੋਂ ਜੋ ਖਰੀਦਦਾਰੀ ਕਰਦੀਆਂ ਸਨ, ਉਸ ਖਰੀਦਦਾਰੀ ਤੋਂ ਭਾਰਤੀ ਹਕੂਮਤ ਨੂੰ ਬਹੁਤ ਵੱਡਾ ਡਰ ਸੀ ਕਿ ਜਦੋਂ ਭਾਰਤ ਦਾ ਪੈਸਾ ਪਾਕਿਸਤਾਨ ਵਿੱਚ ਖਰਚਿਆ ਜਾਵੇਗਾ ਤਾਂ ਇਸ ਨਾਲ ਪਾਕਿਸਤਾਨ ਦੀ ਆਰਥਿਕਤਾ ਵਿੱਚ ਵਾਧਾ ਹੋਵੇਗਾ, ਇਸ ਗੱਲ ਤੋਂ ਭਾਰਤੀ ਹਕੂਮਤ ਨੂੰ ਬਹੁਤ ਡਰ ਸੀ।
ਦੱਸਣਾ ਚਾਹੁੰਦਾ ਹਾਂ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਵਿੱਚ ਸਭ ਤੋਂ ਵੱਡਾ ਅਤੇ ਅਹਿਮ ਰੋਲ ਪਾਕਿਸਤਾਨ ਸਰਕਾਰ ਦਾ ਰਿਹਾ, ਲਾਂਘਾ ਸ਼ੁਰੂ ਕਰਨ ਤੋੰ ਬਾਅਦ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀ ਸੰਗਤ ਲਈ ਪਾਕਿਸਤਾਨ ਸਰਕਾਰ ਨੇ ਬਹੁਤ ਵਧੀਆ ਅਤੇ ਠੁਕਵੇਂ ਪ੍ਰਬੰਧ ਕੀਤੇ ਸਨ, ਸਿੱਖ ਸੰਗਤਾਂ ਨੂੰ ਉੱਥੇ ਕਿਸੇ ਵੀ ਕਿਸਮ ਦੀ ਸਮੱਸਿਆ ਜਾਂ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਗਈ।
ਪਾਕਿਸਤਾਨ ਦੇ ਅਧਿਕਾਰੀਆਂ, ਉੱਥੋਂ ਦੇ ਮੁਸਲਮਾਨ ਭਰਾਵਾਂ ਅਤੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵਲੋਂ ਪੰਜਾਬ ਤੋਂ ਜਾਣ ਵਾਲੀਆਂ ਸਿੱਖ ਸੰਗਤਾਂ ਨੂੰ ਜੱਫੀ ਪਾ ਕੇ ਖੁਸ਼ੀ ਨਾਲ ਜੀ ਆਇਆਂ ਨੂੰ ਕਿਹਾ ਜਾਂਦਾ ਸੀ।
ਬਸ ਭਾਰਤੀ ਹਕੂਮਤ ਨੂੰ ਇਹ ਸਭ ਹਜ਼ਮ ਨਹੀਂ ਹੋਇਆ, ਏਜੰਸੀਆਂ ਕੋਲੋਂ ਇਹ ਸਭ ਜ਼ਰਿਆ ਨਹੀਂ ਗਿਆ।
⚠️ਜ਼ਿਕਰਯੋਗ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ 9 ਨਵੰਬਰ 2019 ਨੂੰ ਖੋਲ੍ਹਿਆ ਗਿਆ ਸੀ ਅਤੇ ਕਰੋਨਾ ਮਹਾਂਮਾਰੀ ਕਰਕੇ ਲਾੱਕਡਾਊਨ ਨੂੰ ਮੁੱਖ ਰੱਖਦਿਆਂ ਇਸ ਲਾਂਘੇ ਨੂੰ 15 ਮਾਰਚ 2020 ਨੂੰ ਬੰਦ ਕਰ ਦਿੱਤਾ ਗਿਆ ਸੀ।
⚠️ਭਾਰਤ ਵਿੱਚ ਕਰੋਨਾ ਮਹਾਂਮਾਰੀ ਕਰਕੇ ਲਾੱਕਡਾਊਨ 24 ਮਾਰਚ 2020 ਨੂੰ ਲਗਾਇਆ ਗਿਆ ਸੀ ਅਤੇ ਜੂਨ 2020 ਦੇ ਅਖੀਰ ਵਿੱਚ ਸਾਰਾ ਕੁਝ ਪੂਰੀ ਤਰ੍ਹਾਂ ਖੁੱਲ੍ਹ ਗਿਆ ਸੀ, ਰੇਲ ਗੱਡੀਆਂ ਅਤੇ ਹਵਾਈ ਜ਼ਹਾਜ਼ ਵੀ ਜੂਨ ਅਤੇ ਜੁਲਾਈ ਵਿੱਚ ਪੂਰੀ ਤਰ੍ਹਾਂ ਚੱਲਣੇ ਸ਼ੁਰੂ ਹੋ ਗਏ ਸਨ। ਕਰੋਨਾ ਮਹਾਂਮਾਰੀ ਦਾ ਰੌਲਾ ਸਿਰਫ ਮਾਰਚ ਤੋਂ ਜੂਨ ਤੱਕ ਰਿਹਾ, ਉਸ ਤੋਂ ਬਾਅਦ ਸਾਰਾ ਕੁਝ ਚੱਲਣਾ ਸ਼ੁਰੂ ਹੋ ਗਿਆ ਸੀ।
⚠️2020 ਨਵੰਬਰ ਵਿੱਚ ਗੁਜਰਾਤ, ਮੱਧ ਪ੍ਰਦੇਸ਼, ਝਾਰਖੰਡ ਆਦਿ ਰਾਜਾਂ ਵਿੱਚ ਚੋਣਾਂ ਕਰਵਾਈਆਂ ਗਈਆਂ, ਕੀ ਉਦੋਂ ਕਰੋਨਾ ਨਹੀਂ ਸੀ।
⚠️2021 ਅਪ੍ਰੈਲ ਵਿੱਚ ਬੰਗਾਲ, ਕਰਵਾ, ਤਾਮਿਲਨਾਡੂ ਆਦਿ ਰਾਜਾਂ ਵਿੱਚ ਚੋਣਾਂ ਕਰਵਾਈਆਂ ਗਈਆਂ, ਕੀ ਉਦੋਂ ਕਰੋਨਾ ਨਹੀਂ ਸੀ।
⚠️14 ਜਾਰੀ 2020 ਤੋਂ 26 ਮਈ 2020 ਤੱਕ ਹਿੰਦੂ ਧਰਮ ਦਾ ਪ੍ਰਸਿੱਧ ਕੁੰਭ ਮੇਲਾ ਲੱਗਿਆ, ਜਿਸ ਵਿੱਚ ਲੱਖਾਂ ਦੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਲੋਕ ਉੱਥੇ ਇਸ ਕੁੰਭ ਮੇਲੇ ਵਿੱਚ ਸ਼ਾਮਲ ਹੁੰਦੇ ਹਨ, ਕੀ ਉਦੋਂ ਕਰੋਨਾ ਨਹੀਂ ਸੀ।
⚠️ ਭਾਰਤ ਦਾ ਵਿਸ਼ਵ ਪ੍ਰਸਿੱਧ ਕ੍ਰਿਕਟ ਟੂਰਨਾਮੈਂਟ ( IPL , Indian Premiere League ) ਵੀ 2021 ਦੇ 29 ਮਾਰਚ ਤੋਂ 15 ਅਪ੍ਰੈਲ ਤੱਕ ਕਰਵਾਇਆ ਗਿਆ, ਜੋ ਕਿ ਭਾਰਤ ਦੇ ਅਲੱਗ ਅਲੱਗ ਰਾਜਾਂ ਦੇ ਸਟੇਡੀਅਮਾਂ ਵਿੱਚ ਖੇਡਿਆ ਜਾਂਦਾ ਹੈ, ਜਿਸ ਵਿੱਚ ਵਿਦੇਸ਼ੀ ਖਿਡਾਰੀ ਵੀ ਭਾਗ ਲੈਂਦੇ ਹਨ। ਕੀ ਉਦੋਂ ਕਰੋਨਾ ਮਹਾਂਮਾਰੀ ਨਹੀਂ ਸੀ।
⚠️ਜੇ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਵਿੱਚ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀਆਂ ਚੋਣ ਰੈਲੀਆਂ ਕਰ ਰਹੀਆਂ ਹਨ, ਕੀ ਹੁਣ ਕਰੋਨਾ ਨਹੀਂ ਹੈ ?
➡️⬇️ਕੁਝ ਗੱਲਾਂ ਇਹ ਵੀ ਹਨ....
(1) ਜਦੋਂ ਇਹ ਲਾਂਘਾ ਖੁੱਲ੍ਹਾ ਸੀ, ਜਦੋਂ ਹਰ ਰੋਜ਼ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੀਆਂ ਸਨ ਤਾਂ ਸਿੱਖ ਸੰਗਤਾਂ ਜਦ ਉੱਥੋਂ ਖਰੀਦਦਾਰੀ ਕਰਕੇ ਕੁਝ ਚੀਜ਼ਾਂ ( ਜਿਨ੍ਹਾਂ ਵਿੱਚ ਪਿੱਤਲ ਦੇ ਭਾਂਡੇ, ਕੁੜਤੇ ਪਜਾਮੇ, ਪੰਜਾਬੀ ਜੁੱਤੀਆਂ, ਤਸਵੀਰਾਂ ਆਦਿ ) ਯਾਦਗਾਰੀ ਤੌਰ 'ਤੇ ਲਿਆਉਂਦੀਆਂ ਸਨ ਤਾਂ ਪੰਜਾਬ ਦੇ ਬਾਰਡਰ 'ਤੇ ਖੜ੍ਹੇ ਫੌਜੀ ਅਤੇ ਏਜੰਸੀਆਂ ਦੇ ਅਧਿਕਾਰੀ ਉਨ੍ਹਾਂ ਵਸਤੂਆਂ ਨੂੰ ਇਹ ਕਹਿ ਕੇ ਜ਼ਬਤ ਕਰ ਲੈਂਦੇ ਸਨ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਖਰੀਦਦਾਰੀ ਕਰਨੀ ਮਨ੍ਹਾਂ ਹੈ।
(2) ਸਿੱਖ ਸੰਗਤਾਂ ਪ੍ਰਸ਼ਾਦ ਦੇ ਤੌਰ 'ਤੇ ਜੋ ਕੜਾਹ-ਪ੍ਰਸ਼ਾਦਿ, ਲੰਗਰ ਵਿੱਚ ਵਰਤਾਇਆ ਗਿਆ ਫਲ ਆਦਿ ਆਪਣੇ ਨਾਲ ਲੈ ਆਉਂਦੀਆਂ ਸਨ ਤਾਂ ਭਾਰਤੀ ਫੌਜ ਅਤੇ ਏਜੰਸੀਆਂ ਦੇ ਅਧਿਕਾਰੀ ਉਸ ਪ੍ਰਸ਼ਾਦ ਨੂੰ ਕੁੱਤਿਆਂ ਕੋਲੋਂ ਸੰਘਾਉਂਦੇ ਹਨ ਅਤੇ ਵਾਰ-ਵਾਰ ਮਸ਼ੀਨਾਂ ਲਾ ਕੇ ਚੈੱਕ ਕਰਦੇ ਸਨ ਕਿ ਕਿਤੇ ਪਾਕਿਸਤਾਨ ਤੋਂ ਕੋਈ ਵਿਸਫੋਟਕ ਸਮੱਗਰੀ ਤਾਂ ਨਹੀਂ ਲਿਆਂਦੀ ਜਾ ਰਹੀ।
(3) ਭਾਰਤੀ ਗੋਦੀ ਮੀਡੀਆ ਆਪਣੇ ਟੀ.ਵੀ ਚੈਨਲਾਂ ਅਤੇ ਸ਼ੋਸ਼ਲ ਮੀਡੀਆ 'ਤੇ ਹਰ-ਰੋਜ਼ ਇਹ ਪ੍ਰਚਾਰ ਕਰਦਾ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਭਾਰਤ ਦੀ ਅਮਨ ਸ਼ਾਂਤੀ ਲਈ ਖਤਰਾ ਹੈ, ਇਸ ਲਾਂਘੇ ਰਾਹੀਂ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤ ਭੇਜ ਸਕਦਾ ਹੈ।
(4) ਸਿੱਖ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਨਾ ਜਾਣ ਇਸ ਲਈ ਭਾਰਤੀ ਹਕੂਮਤ ਦੀਆਂ ਏਜੰਸੀਆਂ ਨੇ ਇਹ ਗੱਲ ਬਹੁਤ ਵੱਡੇ ਪੱਧਰ 'ਤੇ ਪ੍ਰਚਾਰੀ ਕਿ ਜੇ ਤੁਸੀਂ ਸ਼੍ਰੀ ਕਰਤਾਰਪੁਰ ਸਾਹਿਬ ਜਾਂਦੇ ਹੋ ਤਾਂ ਤੁਹਾਡੇ ਪਾਸਪੋਰਟ 'ਤੇ ਪਾਕਿਸਤਾਨ ਦੀ ਮੋਹਰ ਲੱਗੇਗੀ, ਜਿਸ ਤੋਂ ਬਾਅਦ ਤੁਸੀਂ ਕਿਸੇ ਵੀ ਹੋਰ ਦੇਸ਼ ਨੂੰ ਨਹੀਂ ਜਾ ਸਕਦੇ ਕਿਉਂਕਿ ਜਿਸ ਵਿਅਕਤੀ ਦੇ ਪਾਸਪੋਰਟ 'ਤੇ ਪਾਕਿਸਤਾਨ ਦੀ ਮੋਹਰ ਲੱਗ ਜਾਂਦੀ ਹੈ, ਉਸ ਵਿਅਕਤੀ ਨੂੰ ਕਿਸੇ ਵੀ ਮੁਲਕ ਦਾ ਵਿਜ਼ਾ ਨਹੀਂ ਮਿਲਦਾ। ਭਾਰਤੀ ਹਕੂਮਤ ਵਲੋਂ ਫੈਲਾਈ ਗਈ ਇਹ ਗੱਲ ਝੂਠੀ ਗੱਲ ਸੀ, ਇਹ ਇੱਕ ਚਾਲ ਸੀ।
➡️ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਦੁਬਾਰਾ ਸ਼ੁਰੂ ਕਰਨ ਲਈ ਪਾਕਿਸਤਾਨ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਨੂੰ ਕਈ ਵਾਰ ਚਿੱਠੀਆਂ ਲਿਖ ਚੁੱਕੀ ਹੈ ਅਤੇ ਇੱਕ ਦੋ ਵਾਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਵੀ ਕਰ ਚੁੱਕੀ ਹੈ ਪਰ ਭਾਰਤ ਸਰਕਾਰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਲਈ ਤਿਆਰ ਨਹੀਂ ਹੈ।
ਮੁੱਕਦੀ ਗੱਲ, ਸਿੱਖ ਭਾਰਤ ਵਿੱਚ ਗੁਲਾਮ ਹਨ, ਸਿੱਖਾਂ ਨੇ ਕੀ ਕਰਨਾ ਹੈ ਅਤੇ ਕੀ ਨਹੀਂ, ਇਹ ਸਭ ਭਾਰਤੀ ਹਕੂਮਤ ਤਹਿ ਕਰਦੀ ਹੈ।
ਜੇ ਅਸੀਂ ਆਜ਼ਾਦ ਹੁੰਦੇ, ਸਾਡਾ ਆਪਣਾ ਕੌਮੀ ਘਰ ਹੁੰਦਾ ਤਾਂ ਫਿਰ ਇਹ ਸਭ ਗੱਲਾਂ ਅਸੀਂ ਆਪ ਤਹਿ ਕਰਨੀਆਂ ਸਨ।