Khalsa Diwan Sikh Temple, Manila.

Khalsa Diwan Sikh Temple, Manila. SINGHA Nu_ Na Maut Da Khof Hunda _Loki Aave Ghara Vich Vadi Jande*
Aa Ke Dekh Lao Loko Josh SINGHA Da_Bina Sira To V SINGH Ladi Jande*

22/06/2017
ਨਗਰ ਕੀਰਤਨ ਸਮਾਗਮ ਗੁਰਦੁਆਰਾ ਖਾਲਸਾ ਦੀਵਾਨ ਮਨੀਲਾ
20/11/2015

ਨਗਰ ਕੀਰਤਨ ਸਮਾਗਮ ਗੁਰਦੁਆਰਾ ਖਾਲਸਾ ਦੀਵਾਨ ਮਨੀਲਾ

ਪਟੀਸ਼ਨ  ਕੀ ਹੈ ਇਸ ਦਾ ਕੀ ਫਾਇਦਾ ਹੈ ?ਇਨੀ ਦਿਨੀ ਸਿੱਖ ਫਾਰ ਜਸਟਿਸ ਨੇ ਇਕ ਪਟੀਸ਼ਨ ਪਾਈ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਰੇ ਜਿਹਨਾ ਨੂ ਸ...
18/11/2015

ਪਟੀਸ਼ਨ ਕੀ ਹੈ ਇਸ ਦਾ ਕੀ ਫਾਇਦਾ ਹੈ ?

ਇਨੀ ਦਿਨੀ ਸਿੱਖ ਫਾਰ ਜਸਟਿਸ ਨੇ ਇਕ ਪਟੀਸ਼ਨ ਪਾਈ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਰੇ ਜਿਹਨਾ ਨੂ ਸਰਬੱਤ ਖਾਲਸਾ ਨੇ ਅਕਾਲ ਤਖਤ ਦਾ ਜਥੇਦਾਰ ਥਾਪਿਆ ਹੈ |
ਇਸ ਪਟੀਸ਼ਨ ਵਾਰੇ ਕਾਫੀ ਲੋਕ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ ਕਿ ਇਸ ਦਾ ਕੀ ਫਾਇਦਾ ਹੈ ? ਇਸ ਤਰਾਂ ਦੀਆਂ ਪਟੀਸ਼ਨ ਨਾਲ ਪਹਿਲਾਂ ਕੀ ਫਾਇਦਾ ਹੋਇਆ ਹੈ ..
ਆਓ ਇਸ ਵਾਰੇ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ ..ਇਕ ਵਾਰ ਪਟੀਸ਼ਨ ਪਾਈ ਜੀ ਜਦੋ ਬਰਾਕੋ ਓਬਾਮਾ ਨੇ ਇੰਡੀਆ ਜਾਣਾ ਸੀ ਉਦੋ ਇਕ ਪਟੀਸ਼ਨ ਪਾਈ ਸੀ ਜਿਸ ਪਟੀਸ਼ਨ ਦਾ ਇਹ ਫਾਇਦਾ ਹੋਇਆ ਕਿ ਓਬਾਮਾ ਨੇ ਇਸ ਵਾਰੇ ਗੱਲ ਇੰਡੀਆ ਵਿਚ ਅਪਨੇ ਭਾਸ਼ਣ ਵਿਚ ਕਹੀ ਸੀ .ਜਿਸ ਦੀ ਈਮੇਲ ਵਾਇਟ ਹਾਉਸ ਨੇ ਪਟੀਸ਼ਨ ਸਾਇਨ ਕਰਨ ਵਾਲਿਆਂ ਨੇ ਭੇਜੀ ਸੀ ਜਿਸ ਦੀ ਫੋਟੋ ਹੇਠਾਂ ਪਾਈ ਹੈ |
ਦੂਸਰਾ ਪਿਛਲੇ ਮਹੀਨਿਆਂ ਵਿਚ ਸ਼ਿਕਾਗੋ ਦੇ ਇਕ ਸਿੱਖ ਤੇ ਇਕ ਗੋਰੇ ਨੇ ਹਮਲਾ ਕਰ ਦਿੱਤਾ ਸੀ ਤੇ ਪੋਲਿਸ ਨੇ ਇਕ ਝਗੜੇ ਦਾ ਕੇਸ ਦਰਜ ਕੀਤਾ ਤਾ ਸਿੱਖ ਕੋਲੀਸ਼ਨ ਨੇ ਇਕ ਪਟੀਸ਼ਨ ਪਾਈ ਤਾ ਦਬਾਅ ਦੇ ਕਾਰਨ ਪੋਲਿਸ ਨੇ ਕੇਸ ਬਦਲਕੇ ਹੇਟ ਕ੍ਰਾਇਮ ਦਾ ਕੀਤਾ ..ਸੋ ਇਹਨਾ ਪਟੀਸ਼ਨਾ ਦਾ ਬਹੁਤ ਫਾਇਦਾ ਹੈ | ਸਾਰੇ ਪਟੀਸ਼ਨ ਸਾਈਨ ਕਰੋ ਇਸ ਨਾਲ ਇੰਡੀਆ ਦੀ ਸਰਕਾਰ ਤੇ ਬਹੁਤ ਦਬਾਅ ਬਣ ਸਕਦਾ ਹੈ ਅਤੇ ਇਸ ਨਾਲ ਅੰਤਰਰਾਸ਼ਟਰੀ ਪਧਰ ਤੇ ਅਵਾਜ਼ ਬੁਲੰਦ ਹੁੰਦੀ ਹੈ ਵੀ ਕਿਸ ਤਰਾਂ ਇੰਡੀਆ ਵਿਚ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ | ਆਓ ਪ੍ਰਣ ਕਰੋ ਤੇ ਪਟੀਸ਼ਨ ਸਾਇਨ ਕਰੀਏ .ਇਸ ਤੇ ਸਾਡਾ ਕੁਝ ਵੀ ਖਰਚ ਨਹੀ ਹੁੰਦਾ ਸਿਰਫ ਇਕ ਮਿੰਟ ....ਬੇਨਤੀ ਹੈ ਸਾਈਨ ਕਰੋ ਜੀ

Please sign and spread immediately.
Short URL:
http://wh.gov/iyzHm
Full URL
https://petitions.whitehouse.gov/…/demand-release-supreme-r…

ਕੁਝ ਧਾਰਮਿਕ ਅਤੇ ਰਾਜਨੀਤਿਕ ਆਗੂ ਸਰਬੱਤ-ਖ਼ਾਲਸੇ ਤੋਂ ਕਿਉਂ ਭੱਜੇ ? ਦੀ ਸਮਝ, ਸਰਬੱਤ-ਖ਼ਾਲਸੇ ਤੋਂ ਬਾਅਦ ਘਟੀਆਂ ਘਟਨਾਵਾਂ ਤੋਂ ਬਾਅਦ ਮੇਰੀ ਸਮਝ ਵ...
18/11/2015

ਕੁਝ ਧਾਰਮਿਕ ਅਤੇ ਰਾਜਨੀਤਿਕ ਆਗੂ ਸਰਬੱਤ-ਖ਼ਾਲਸੇ ਤੋਂ ਕਿਉਂ ਭੱਜੇ ? ਦੀ ਸਮਝ, ਸਰਬੱਤ-ਖ਼ਾਲਸੇ ਤੋਂ ਬਾਅਦ ਘਟੀਆਂ ਘਟਨਾਵਾਂ ਤੋਂ ਬਾਅਦ ਮੇਰੀ ਸਮਝ ਵਿੱਚ ਆਇਆ ।
ਮੈਨੂੰ ਇਹਨਾਂ ਗੱਲਾਂ ਦੀ ਸਮਝ ਤਾਂ ਆਈ ਜਦੋਂ ਸਰਬੱਤ-ਖ਼ਾਲਸੇ ਤੋਂ ਬਾਅਦ ਮੋਹਰੀ ਆਗੂਆਂ ਨੂੰ ਸਰਕਾਰ ਨੇ ਦੇਸ਼-ਧਰੋਹ ਦੇ ਪਰਚੇ ਦਰਜ ਕਰਕੇ ਵੱਖ ਵੱਖ ਜੇਲ੍ਹਾਂ ਵਿੱਚ ਸੁੱਟ ਦਿੱਤੇ । 10 ਨਵੰਬਰ 2015 ਨੂੰ ਹੋਏ ਸਰਬੱਤ-ਖ਼ਾਲਸੇ ਤੋਂ ਭੱਜਣ ਵਾਲਿਆਂ ਅਤੇ ਸਰਬੱਤ-ਖ਼ਾਲਸੇ ਵਿੱਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਸੀ । ਕਿ ਸਰਕਾਰ ਬਾਅਦ ਵਿੱਚ ਕੀ ਕਰ ਸਕਦੀ ਹੈ ਜਾਂ ਹੋ ਸਕਦਾ ਹੈ ਕਿ ਸਰਕਾਰ ਨੇ ਪਹਿਲਾਂ ਹੀ ਇਹਨਾਂ ਨੂੰ (ਸਰਕਾਰ ਕੀ ਕਰੇਗੀ) ਅਹਿਸਾਸ ਕਰਵਾ ਦਿੱਤਾ ਹੋਵੇ ?
ਸਰਬੱਤ-ਖ਼ਾਲਸੇ ਨੇ ਭਾਈ ਧਿਆਨ ਸਿੰਘ ਮੰਡ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ, ਭਾਈ ਅਮਰੀਕ ਸਿੰਘ ਅਜਨਾਲਾ ਨੂੰ ਕੇਸਗਡ਼੍ਹ ਸਾਹਿਬ, ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦਮਦਮਾ ਸਾਹਿਬ ਦਾ ਜਥੇਦਾਰ ਥਾਪ ਦਿੱਤਾ । 10 ਨਵੰਬਰ ਵਾਲੇ ਦਿਨ ਤਾਂ ਮੇਰੇ ਵਰਗਿਆਂ ਨੂੰ ਲੱਗਿਆ ਕਿ ਇਹ ਤਾਂ ਸੌਖੀ ਹੀ ਜਥੇਦਾਰੀ ਮਿਲ ਗਈ । ਕੁਝ ਲੋਕਾਂ ਨੇ ਸਟੇਟਸ ਲਿਖ ਲਿਖ ਕੇ ਇਹਨਾਂ ਜਥੇਦਾਰਾਂ ਅਤੇ ਮੋਹਰੀ ਆਗੂਆਂ ਦੀ ਅਲੋਚਨਾ ਵੀ ਬਹੁਤ ਕੀਤੀ । ਕਈਆਂ ਨੇ ਕਿਹਾ ਕਿ ਫਲਾਣੇ ਨੂੰ ਜਥੇਦਾਰ ਲਗਾਉਣਾ ਸੀ । ਸਟੇਜ 'ਤੇ ਆਹ ਕਮੀਆਂ ਸਨ । ਆਹ ਨਹੀਂ ਕੀਤਾ । ਉਹ ਨਹੀਂ ਕੀਤਾ । ਪਰ ਜਥੇਦਾਰ ਬਣਨ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ । ਭਾਈ ਧਿਆਨ ਸਿੰਘ ਮੰਡ ਦੇ ਪਰਿਵਾਰ ਅਤੇ ਰਿਸਤੇਦਾਰਾਂ ਨੂੰ ਪੁਲਿਸ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਗਿਆ । ਭਾਈ ਮੰਡ ਦੀ ਭਤੀਜੀ ਨੂੰ ਗ੍ਰਿਫਤਾਰ ਕਰ ਲਿਆ । ਉਸੇ ਦਿਨ ਤੋਂ ਹੀ ਭਾਈ ਬਲਜੀਤ ਸਿੰਘ ਦਾਦੂਵਾਲ ਜੇਲ੍ਹ ਵਿੱਚ ਬੰਦ ਹਨ । ਕਿਸੇ ਰਿਸ਼ਤੇਦਾਰ, ਸਮੱਰਥਕ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ । ਭਾਈ ਅਮਰੀਕ ਸਿੰਘ ਅਜਨਾਲਾ ਨੂੰ ਵੀ ਜੇਲ੍ਹ ਵਿੱਚ ਡੱਕਿਆ ਹੋਇਆ ਹੈ । ਉਹਨਾਂ ਦੀ ਮੁਲਾਕਾਤ ਕਿਸੇ ਨੂੰ ਕਰਨ ਨਹੀਂ ਦਿੱਤੀ ਜਾ ਰਹੀ । ਇਹਨਾਂ ਆਗੂਆਂ (ਸਰਬੱਤ-ਖ਼ਾਲਸੇ ਦੇ ਮੋਹਰੀ ਆਗੂ ਅਤੇ ਸਰਬੱਤ-ਖ਼ਾਲਸੇ ਵੱਲੋਂ ਥਾਪੇ ਜਥੇਦਾਰ) ਨੂੰ ਵੀ ਅਹਿਸਾਸ ਤਾਂ ਹੋਵੇਗਾ ਹੀ ਕਿ ਸਰਕਾਰ ਬਾਅਦ ਵਿੱਚ ਕੀ ਕਰੇਗੀ, ਕੀ ਕਰ ਸਕਦੀ ਹੈ ? ਕਿਉਂਕਿ ਇਹਨਾਂ ਆਗੂਆਂ ਨੇ ਪਹਿਲਾਂ ਵੀ ਆਪਣੇ ਸਰੀਰਾਂ 'ਤੇ ਸਰਕਾਰੀ ਜ਼ੁਲਮ ਹੰਢਾਏ ਹੋਏ ਹਨ । ਹੋ ਸਕਦਾ ਸਰਕਾਰ ਨੇ ਸਰਬੱਤ-ਖ਼ਾਲਸੇ ਤੋਂ ਪਹਿਲਾਂ, ਇਹਨਾਂ ਆਗੂਆਂ ਨੂੰ ਅਹਿਸਾਸ ਕਰਵਾਇਆ ਹੀ ਹੋਵੇ ਕਿ ਤੁਹਾਡੇ ਨਾਲ ਕੀ ਹੋਵੇਗਾ ? ਮੇਰੀ ਸਮਝ ਵਿੱਚ ਇੱਕ ਗੱਲ ਹੋਰ ਵੀ ਸਮਝ ਵਿੱਚ ਆ ਗਈ ਹੈ । ਕਿ ਸ੍ਰ ਸਿਮਰਨਜੀਤ ਸਿੰਘ ਮਾਨ ਨਾਲ ਹਰ ਕੋਈ ਕਿਉਂ ਨਹੀਂ ਤੁਰਦਾ? ਅੌਖੇ ਰਸਤਿਆਂ ਉੱਤੇ ਤੁਰਨਾ ਅਤੇ ਸਰਕਾਰਾਂ ਦੇ ਜ਼ੁਲਮਾਂ ਨੂੰ ਸਹਿਣਾ ਹਰ ਇੱਕ ਦੇ ਵੱਸ ਨਹੀਂ । ਸੁੱਖ ਅਰਾਮ ਤਿਆਗਣੇ ਪੈਂਦੇ ਹਨ । ਪੋਲੇ-ਪੋਲੇ ਨਰਮ-ਨਰਮ ਲੋਕ ਜਿਆਦਾ ਲੰਬੀ ਅਗਵਾਈ ਨਹੀਂ ਕਰ ਸਕਦੇ ਹੁੰਦੇ । ਸੂਰਮੇ ਹੀ ਅਗਵਾਈ ਕਰ ਸਕਦੇ ਹਨ । ਸੂਰਮਿਆਂ ਦੀ ਅਗਵਾਈ ਵਿੱਚ ਅਣਖ਼ੀ ਲੋਕ ਪੈਦਾ ਹੁੰਦੇ ਹਨ । ਜੋ ਸਰਕਾਰਾਂ ਦੇ ਤਖ਼ਤ ਪਲਟ ਦਿੰਦੇ ਹਨ ।
--Social media

17/09/2015
Sikh Nation29 ਅਪ੍ਰੈਲ 1986 ਦਾ ਦਿਨ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ 26 ਜਨਵਰੀ, 1986 ਦੇ ਸਰਬੱਤ ਖ਼ਾਲਸੇ ਵੱਲੋਂ ਥਾਪੇ ਬਾਬਾ ਗੁਰਬਚਨ ਸਿੰਘ ਮ...
29/04/2015

Sikh Nation
29 ਅਪ੍ਰੈਲ 1986 ਦਾ ਦਿਨ ਇੱਕ ਇਤਿਹਾਸਕ ਦਿਨ ਹੈ, ਜਿਸ ਦਿਨ 26 ਜਨਵਰੀ, 1986 ਦੇ ਸਰਬੱਤ ਖ਼ਾਲਸੇ ਵੱਲੋਂ ਥਾਪੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਵਾਲੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਿਸਤਾਨ ਦਾ ਐਲਾਨ ਕਰ ਕੇ ਅੰਤਰਰਾਸ਼ਟਰੀ ਹਲਚਲ ਮਚਾ ਦਿੱਤੀ ਸੀ।

ਜੂਨ '84 ਦੇ ਘੱਲੂਘਾਰੇ ਨੇ ਸਿੱਖ ਮਾਨਸਿਕਤਾ ਨੂੰ ਬੜੀ ਬੁਰੀ ਤਰ੍ਹਾਂ ਜ਼ਖਮੀ ਕੀਤਾ ਸੀ ਅਤੇ ਰੋਹ ਵਿਚ ਭਰੀ ਹੋਈ ਸਿੱਖ ਕੌਮ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦਰਸਾਏ ਰਸਤੇ 'ਤੇ ਚੱਲਣ ਲਈ ਤਤਪਰ ਸੀ। ਗੁਰਧਾਮਾਂ 'ਤੇ ਫ਼ੌਜੀ ਹਮਲੇ ਦੀ ਸੂਰਤ ਵਿਚ ਖ਼ਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਉਨ੍ਹਾਂ ਕੀਤਾ ਹੋਇਆ ਸੀ। ਸੋ ਪੰਥਕ ਕਮੇਟੀ ਦਾ ਦਿਸ਼ਾ ਨਿਰਦੇਸ਼ ਸੰਤਾਂ ਦੇ ਆਸ਼ੇ ਅਨੁਸਾਰ ਹੀ ਸੀ। ਖ਼ਾਲਿਸਤਾਨ ਐਲਾਨ ਦੀ 28ਵੀਂ ਵਰ੍ਹੇਗੰਢ ਮੌਕੇ 'ਤੇ ਜਿੱਥੇ ਅਸੀਂ ਖ਼ਾਲਿਸਤਾਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਿਰ ਝੁਕਾਉਂਦੇ ਹਾਂ, ਉੱਥੇ ਪਿਛਲੇ ਵਰ੍ਹਿਆਂ ਵਿਚ ਖ਼ਾਲਸਤਾਨੀ ਲਹਿਰ ਦੀਆਂ ਪ੍ਰਾਪਤੀਆਂ, ਘਾਟਿਆਂ 'ਤੇ ਵਿਚਾਰ ਕਰਨੀ ਵੀ ਲਾਹੇਵੰਦ ਹੋਵੇਗੀ।

ਇਨ੍ਹਾਂ 28 ਵਰ੍ਹਿਆਂ ਦੇ ਅਰਸੇ ਵਿਚ ਡੇਢ ਲੱਖ ਤੋਂ ਜ਼ਿਆਦਾ ਸਿੰਘ-ਸਿੰਘਣੀਆਂ ਨੇ ਜਾਮ-ਏ-ਸ਼ਹਾਦਤ ਪੀਤਾ ਹੈ। ਕੀ ਇਹਨਾਂ ਦੀਆਂ ਕੁਰਬਾਨੀਆਂ ਨੇ ਕੋਈ ਰੰਗ ਨਹੀਂ ਲਿਆਂਦਾ? ਵੀਚਰਵਾਨ ਵਿਚਾਰ ਕਰਦੇ ਹਨ – ਬਿਬੇਕਹੀਣ ਪ੍ਰਾਪੇਗੰਡੇ ਵਿਚ ਯਕੀਨ ਰੱਖਦੇ ਹਨ! ਸਾਨੂੰ ਆਪਣੀ ਤਾਕਤ ਦਾ ਸ਼ਾਇਦ ਅਹਿਸਾਸ ਨਾ ਹੋਵੇ ਪਰ ਸਾਡਾ ਦੁਸ਼ਮਣ ਸਾਡੀ ਤਾਕਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਕੀ ਅੱਜ ਤੋਂ 28 ਵਰ੍ਹੇ ਪਹਿਲਾਂ ਇਹ ਸੋਚਿਆ ਜਾ ਸਕਦਾ ਸੀ ਕਿ ਕੋਈ ਪਗੜੀਧਾਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਕੋਈ ਪਗੜੀਧਾਰੀ ਭਾਰਤੀ ਫ਼ੌਜ ਦਾ ਜਰਨੈਲ ਬਣਾਇਆ ਜਾ ਸਕਦਾ ਹੈ? ਭਾਵੇਂ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਤੇ ਫ਼ੌਜੀ ਮੁਖੀ ਜਨਰਲ ਜੇ. ਜੇ. ਸਿੰਘ ਜਾਂ ਬਿਕਰਮ ਸਿੰਘ ਭਾਰਤ ਦੇ ਬ੍ਰਾਹਮਣਵਾਦੀ ਸਿਸਟਮ ਦੇ ਦੁਮਛੱਲਿਆਂ ਤੋਂ ਵੱਧ ਕੋਈ ਹੈਸੀਅਤ ਨਹੀਂ ਰੱਖਦੇ ਅਤੇ ਸਾਡੇ ਲਈ ਕਿਸੇ ਕੰਮ ਦੇ ਸਾਬਤ ਨਹੀਂ ਹੋਏ ਪਰ ਸਿੱਖ ਸ਼ਕਲ ਸੂਰਤ ਵਾਲਿਆਂ ਨੂੰ ਅੱਗੇ ਲਿਆਉਣਾ ਭਾਰਤੀ ਹਾਕਮਾਂ ਦੀ 'ਮਜਬੂਰੀ' ਹੈ ਤਾਂ ਕਿ ਖ਼ਾਲਿਸਤਾਨ ਦੀ ਲਹਿਰ ਨੂੰ ਭੰਬਲਭੂਸੇ ਵਿਚ ਪਾਇਆ ਜਾ ਸਕੇ। ਹੁਣ ਕੇਂਦਰ ਵਿਚ 'ਕੁਲੀਸ਼ਨ' ਸਰਕਾਰਾਂ ਹੀ ਬਣਦੀਆਂ ਹਨ (ਭਾਵੇਂ ਪਿਛਲੀ ਬੀਜੇਪੀ ਦੀ ਅਗਵਾਈ ਵਾਲੀ 21 ਪਾਰਟੀਆਂ ਦੀ ਸਰਕਾਰ ਸੀ ਜਾਂ ਅਜੋਕੀ ਕਾਂਗਰਸ ਦੀ ਅਗਵਾਈ ਵਾਲੀ ਮਿਲੀ ਜੁਲੀ ਸਰਕਾਰ ਹੈ), ਜਿਨ੍ਹਾਂ ਨੂੰ ਬਣਾਉਣ ਵਿਚ 'ਤਾਕਤ ਦਾ ਤਰਾਜ਼ੂ' ਹਮੇਸ਼ਾ ਖੇਤਰੀ ਪਾਰਟੀਆਂ ਦੇ ਹੱਥ ਹੁੰਦਾ ਹੈ। 2014 ਦੀਆਂ ਲੋਕ ਸਭਾ ਚੋਣਾਂ 'ਚ ਵੀ ਇਹ ਸਪਸ਼ਟ ਹੈ ਕਿ ਕੋਈ ਵੀ ਪਾਰਟੀ ਬਿਨਾਂ ਗੱਠਜੋੜ ਤੋਂ ਸਰਕਾਰ ਨਹੀਂ ਬਣਾ ਸਕੇਗੀ।

ਹਕੀਕਤ ਇਹ ਹੈ ਕਿ 'ਹਿੰਦੂਤਵ' ਦੀਆਂ ਏ ਅਤੇ ਬੀ ਟੀਮਾਂ (ਬੀਜੇਪੀ ਅਤੇ ਕਾਂਗਰਸ) ਦਾ ਭਾਰਤੀ ਰਾਜਨੀਤੀ ਤੇ 'ਏਕਾਧਿਕਾਰ' (ਮੋਨੋਪਲੀ) ਖ਼ਤਮ ਹੋ ਚੁੱਕਾ ਹੈ ਅਤੇ ਅੱਜਕੱਲ੍ਹ ਦੌਰ ਖੇਤਰੀ ਪਾਰਟੀਆਂ ਦਾ ਹੈ। ਕੀ ਇੰਦਰਾ ਗਾਂਧੀ ਦੀ ਸ਼ਕਤੀ ਨੂੰ ਤੋੜ ਕੇ ਇਸ 'ਖੇਤਰੀਵਾਦ' ਦੇ ਯੁੱਗ ਦੀ ਅਰੰਭਤਾ ਕਰਨ ਵਿਚ 'ਮੁੱਖ ਰੋਲ' ਸਿੱਖ ਯੋਧਿਆਂ ਦਾ ਨਹੀਂ ਹੈ?

ਪਿਛਲੇ ਵਰ੍ਹਿਆਂ ਵਿਚ ਭਾਰਤੀ ਨਕਸ਼ੇ ਦੀ ਕੈਦ ਵਿਚਲਾ ਦਲਿਤ ਵਰਗ, ਬ੍ਰਾਹਮਣਵਾਦ ਦੇ ਖ਼ਿਲਾਫ਼ ਖੜ੍ਹਾ ਹੋਇਆ ਹੈ। ਅੱਜ ਹਜ਼ਾਰਾਂ ਸਾਲਾਂ ਤੋਂ ਬ੍ਰਾਹਮਣਵਾਦ ਦਾ ਸਤਾਇਆ ਦਲਿਤ, ਪਹਿਲਾਂ ਦਲਿਤ ਦੇ ਤੌਰ 'ਤੇ ਸੋਚਦਾ ਹੈ – ਫੇਰ ਉਸ ਦੀ ਕੋਈ ਪਾਰਟੀ ਹੈ। ਇਹ ਉਲਟੀ ਗੰਗਾ ਵਗਾਉਣ ਵਾਲਾ ਕੌਣ ਹੈ? ਠੀਕ ਹੈ, ਖ਼ਾਲਿਸਤਾਨ ਲਹਿਰ ਵਿਚ ਸਰਕਾਰੀ ਨੀਤੀ ਅਨੁਸਾਰ ਲੁਟੇਰਿਆਂ ਦੀ ਘੁਸਪੈਠ ਨੇ ਲਹਿਰ ਨੂੰ ਨੁਕਸਾਨ ਵੀ ਪਹੁੰਚਾਇਆ ਤੇ ਲੋਕਾਂ ਨੂੰ ਬੇਦਿਲ ਵੀ ਕੀਤਾ ਪਰ ਕੀ ਇਸ ਦੌਰ ਵਿਚ ਸੱਚੇ-ਸੁੱਚੇ ਕੌਮੀ ਪਰਵਾਨਿਆਂ ਦੀ ਕੋਈ ਕਮੀ ਰਹੀ ਹੈ? ਪ੍ਰਾਪਤੀਆਂ ਨੂੰ ਛੁਟਿਆਉਣ ਤੇ ਕਮਜ਼ੋਰੀਆਂ ਨੂੰ ਪਹਾੜ ਬਣਾ ਕੇ ਵੇਖਣਾ, ਇਹ-ਬੇਈਮਾਨ ਬੁੱਧੀਜੀਵੀਆਂ ਦੇ ਲੱਛਣ ਹਨ, ਸਚਿਆਰੇ ਗੁਰਸਿੱਖਾਂ ਦੇ ਨਹੀਂ!

ਖ਼ਾਲਿਸਤਾਨ ਐਲਾਨ ਨਾਲ ਸ਼ੁਰੂ ਹੋਏ ਸੰਘਰਸ਼ ਤੋਂ ਬਾਅਦ ਕਸ਼ਮੀਰ, ਆਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਆਦਿ ਭਾਰਤ ਦੇ ਅੱਠ ਸੂਬਿਆਂ ਵਿਚ ਹਥਿਆਰਬੰਦ ਸੰਘਰਸ਼ ਨੇ ਜ਼ੋਰ ਫੜਿਆ। ਆਂਧਰਾ ਪ੍ਰਦੇਸ਼, ਬੰਗਾਲ, ਕਰਨਾਟਕਾ, ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਮਹਾਰਾਸ਼ਟਰ ਆਦਿ ਪ੍ਰਾਂਤਾਂ ਵਿਚ ਨਕਸਲਬਾੜੀ ਲਹਿਰ ਮੁੜ ਜ਼ੋਰ ਫੜ੍ਹ ਰਹੀ ਹੈ। ਭਾਰਤ ਦੀਆਂ ਆਪਣੀਆਂ ਖ਼ੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਨਕਸਲਬਾੜੀਆਂ ਕੋਲ 50 ਹਜ਼ਾਰ ਤੋਂ ਜ਼ਿਆਦਾ ਟਰੇਂਡ ਹਥਿਆਰਬੰਦ ਗੁਰੀਲੇ ਹਨ। ਪਿਛਲੇ ਸਮੇਂ ਦੌਰਾਨ ਨਕਸਲੀਆਂ ਨੇ ਹਜ਼ਾਰ-ਹਜ਼ਾਰ ਦੀ ਗਿਣਤੀ ਵਿਚ ਧਾਤੂ-ਖਾਣਾਂ 'ਤੇ ਵੀ ਹਮਲੇ ਆਰੰਭੇ ਹੋਏ ਹਨ। ਨਕਸਲਬਾੜੀਆਂ ਵਿਚ ਬਹੁਗਿਣਤੀ ਜ਼ਮੀਨ-ਰਹਿਤ ਦਲਿਤਾਂ ਅਤੇ ਆਦਿਵਾਸੀਆਂ ਦੀ ਹੈ, ਜਿਹੜੇ ਸਦੀਆਂ ਤੋਂ ਬ੍ਰਾਹਮਣਵਾਦ ਦੀ ਵਿਚਾਰਧਾਰਾ ਦੇ ਸਤਾਏ ਹੋਏ ਹਨ।

ਕਦੇ ਜਿਵੇਂ ਅਨੰਦਪੁਰ ਸਾਹਿਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਲੀ ਦੇ ਔਰੰਗਜ਼ੇਬੀ ਨਿਜ਼ਾਮ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਉਸ ਤੋਂ ਪ੍ਰੇਰਣਾ ਲੈ ਕੇ ਬਾਅਦ ਵਿਚ ਭਾਰਤ ਭਰ ਵਿਚ ਬਗ਼ਾਵਤਾਂ ਉੱਠ ਖੜ੍ਹੀਆਂ ਸਨ, ਜਿਨ੍ਹਾਂ ਨੇ ਅਖੀਰ ਵਿਚ ਮੁਗ਼ਲੀਆ ਸਲਤਨਤ ਦੀ ਸਫ਼ ਵਲ੍ਹੇਟ ਦਿੱਤੀ ਸੀ, ਓਵੇਂ ਹੀ ਖ਼ਾਲਸਾ ਪੰਥ ਨੇ ਖ਼ਾਨਦਾਨੀ ਬਾਦਸ਼ਾਹਤ ਰਾਹੀਂ ਸਥਾਪਤ ਇੰਦਰਾ ਗਾਂਧੀ ਦੀ ਤਾਨਾਸ਼ਾਹ ਹਕੂਮਤ ਨੂੰ ਚੈਲੰਜ ਕੀਤਾ ਤੇ ਇਉਂ ਭਾਰੀ ਕੁਰਬਾਨੀਆਂ ਦੇ ਕੇ ਭਾਰਤ ਵਿਚਲੀਆਂ ਦੂਸਰੀਆਂ ਦੱਬੀਆਂ ਕੁਚਲੀਆਂ ਕੌਮਾਂ ਤੇ ਤਹਿਰੀਕਾਂ ਨੂੰ ਉਤਸ਼ਾਹਿਤ ਕੀਤਾ ਹੈ ਕਿ ਉਹ ਆਪਣੇ ਹੱਕ ਮੰਗਣ।

ਅੱਜ ਭਾਰਤ ਦਾ ਅਖੌਤੀ ਲੋਕਤੰਤਰੀ ਚਿਹਰਾ ਅੰਤਰਰਾਸ਼ਟਰੀ ਭਾਈਚਾਰੇ ਦੀ ਕਚਹਿਰੀ ਵਿਚ ਇੱਕ ਖ਼ੂਨੀ ਦਰਿੰਦਗੀ ਵਾਲੇ ਚਿਹਰੇ ਦੀ ਪਛਾਣ ਰੱਖਦਾ ਹੈ। ਜਿੱਥੇ ਭਾਰਤੀ ਉਪ ਮਹਾਂਦੀਪ ਵਿਚਲੀ ਸਿੱਖ ਕੌਮ ਨੇ ਇਸ ਅਰਸੇ ਅੰਦਰ ਬਹੁਤ ਕਸ਼ਟ ਭੋਗੇ ਹਨ, ਉੱਥੇ ਪਰਦੇਸੀ ਖ਼ਾਲਸਾ ਜੀ ਨੇ ਵੀ ਆਪਣੇ ਵਿੱਤ ਅਨੁਸਾਰ ਇਸ ਵਿਚ ਸ਼ਲਾਘਾਯੋਗ ਹਿੱਸਾ ਪਾਇਆ ਹੈ। ਕਦੇ ਗਦਰ ਲਹਿਰ ਦੇ 'ਬਾਬਿਆਂ' ਨੇ ਨਾਰਥ ਅਮਰੀਕਾ ਦੀ ਧਰਤੀ ਤੋਂ ਵਾਪਸ ਜਾ ਕੇ, ਭਾਰਤ ਵਿਚੋਂ ਫ਼ਿਰੰਗੀ ਦਾ ਰਾਜ ਸਮਾਪਤ ਕਰਨ ਲਈ

...special program GYANI MEHAL SINGH JI CHANDIGARH WALE...KAVISARI JATHA..APRIL 28 KHALSA DIWAN MANILA WICH SHAM 7 TO 8....
24/04/2015

...special program GYANI MEHAL SINGH JI CHANDIGARH WALE...KAVISARI JATHA..APRIL 28 KHALSA DIWAN MANILA WICH SHAM 7 TO 8.30 PM....HAJRI BHARANGE JI...PLS SHARE TO ALL SANGAT

Address

1350 U. N. Avenue Paco Manila
Manila
1200

Telephone

09273333330

Website

Alerts

Be the first to know and let us send you an email when Khalsa Diwan Sikh Temple, Manila. posts news and promotions. Your email address will not be used for any other purpose, and you can unsubscribe at any time.

Share

Category