ਵਾਹਿਗੁਰੂ Waheguru

ਵਾਹਿਗੁਰੂ Waheguru Ludhiana

ਚਾਲੀ ਮੁਕਤੇਚਾਲੀ ਮੁਕਤੇ ਜਿਹਨਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਯੁੱਧ ਕੀਤਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਗੁਰੂ ਗੋਬਿੰਦ ਸ...
04/05/2026

ਚਾਲੀ ਮੁਕਤੇ

ਚਾਲੀ ਮੁਕਤੇ ਜਿਹਨਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਯੁੱਧ ਕੀਤਾ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਿਆ ਦਾ ਵਰ ਦਿਤਾ। ਇਸ ਕਾਰਨ ਹੀ ਇਸ ਸਥਾਨ ਦਾ ਨਾਮ ਮੁਕਤਸਰ ਹੈ। ਅੱਜ ਕੱਲ ਇਸ ਸ਼ਹਿਰ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਹੈ।

ਪੀਰ-ਏ-ਹਿੰਦ ਮੈਰਾਵਦ

ਅਪਰੈਲ 1704 ’ਚ ਮੁਗਲ ਫ਼ੌਜ ਵੱਲੋਂ ਆਨੰਦਪੁਰ ਸਾਹਿਬ ਦਾ ਘੇਰਾ ਪੂਰੇ ਅੱਠ ਮਹੀਨੇ ਲਗਾਤਾਰ ਜਾਰੀ ਰਹਿਣ ਕਰ ਕੇ ਸਿੱਖ ਫ਼ੌਜ ਲਈ ਰਾਸ਼ਨ-ਪਾਣੀ ਅਤੇ ਘੋੜਿਆਂ ਆਦਿ ਲਈ ਪੱਠੇ-ਲੀਰੇ ਦੀ ਤੋਟ ਆਉਣਾ ਕੁਦਰਤੀ ਗੱਲ ਸੀ। ਅਜਿਹੀ ਸੰਕਟ ਦੀ ਘੜੀ ਵੇਖ ਕੇ ਸਿੰਘਾਂ ਨੇ ਮਾਤਾ ਜੀ ਨੂੰ ਬੇਨਤੀ ਕਰ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਮਨਾ ਲਿਆ। ਚਮਕੌਰ ਸਾਹਿਬ ਚੌਧਰੀ ਬੁਧੀ ਚੰਦ ਦੀ ਕਿਲ੍ਹਾਨੁਮਾ ਹਵੇਲੀ ਛੱਡਦਿਆਂ ਰਣਸਿੰਗਾ ਨਾਦ ਵਜਾ ਕੇ ਗੁਰੂ ਸਾਹਿਬ ਉੱਚੇ ਟਿੱਬੇ ’ਤੇ ਚੜ੍ਹ, ਤਾੜੀ ਮਾਰ ਕੇ ‘ਪੀਰ-ਏ-ਹਿੰਦ ਮੈਰਾਵਦ’ ਦਾ ਜੈਕਾਰਾ ਗੂੰਜਾ ਮਾਛੀਵਾੜੇ ਵੱਲ ਰਵਾਨਾ ਹੋ ਗਏ।

ਜਦ ਗੁਰੂ ਸਾਹਿਬ ਨੂੰ ਇੱਥੇ ਕਸੂਰੀ ਦੇ ਨਵਾਬ ਖ਼ਾਨ ਅਤੇ ਸਰਹਿੰਦ ਦੇ ਵਜ਼ੀਰ ਖ਼ਾਨ ਦੀਆਂ ਫ਼ੌਜਾਂ ਵੱਲੋਂ ਪਿੱਛਾ ਕਰਨ ਦੀ ਸੂਹ ਮਿਲੀ ਤਾਂ ਉਨ੍ਹਾਂ ਦੀਨੇ ਤੋਂ ਕਾਂਗੜ, ਜੈਤੋ, ਗੁਰੂ ਕੀ ਢਾਬ, ਕੋਟਕਪੂਰਾ ਹੁੰਦੇ ਹੋਏ ਖਿਦਰਾਣੇ ਦੀ ਢਾਬ ਮੱਲਕੇ ਇੱਕ ਉੱਚੇ ਟਿੱਬੇ ’ਤੇ ਟਿਕਾਣਾ ਕੀਤਾ ਜਿੱਥੋਂ ਦੂਰ-ਦੂਰ ਤਕ ਦੁਸ਼ਮਣ ’ਤੇ ਨਿਗ੍ਹਾ ਰੱਖੀ ਜਾ ਸਕਦੀ ਸੀ। ਇੱਥੇ ਦੋਵਾਂ ਪਾਸਿਆਂ ਤੋਂ ਬਹੁਤ ਸਖ਼ਤ ਮੁਕਾਬਲਾ ਅਤੇ ਮਾਰੋ-ਮਾਰ ਹੋਈ। ਗੁਰੂ ਜੀ ਦੀ ਫ਼ੌਜ ਵਿੱਚ ਮਾਈ ਭਾਗੋ ਦੀ ਅਗਵਾਈ ਵਿੱਚ ਉਹ ‘ਚਾਲੀ ਬੇਦਾਵੀਏ’ ਸਿੰਘ ਵੀ ਆਣ ਸ਼ਾਮਲ ਹੋਏ ਜੋ ਆਨੰਦਪੁਰ ਸਾਹਿਬ ਦੇ ਔਖੇ ਦਿਨਾਂ ਦੀ ਭੁੱਖ ਤੇਹ ਨਾ ਸਹਾਰਦੇ ਹੋਏ ਚਮਕੌਰ ਸਾਹਿਬ ਦੀ ਲੜਾਈ ਵਿੱਚ ਪਾਸਾ ਵੱਟ ਕੇ ਘਰਾਂ ਨੂੰ ਚਲੇ ਗਏ ਸਨ। ਨਮੋਸ਼ੀ ਦਾ ਸ਼ਿਕਾਰ ਹੋਏ ਇਹ 40 ਸਿੰਘ, ਗੁਰੂ ਸਾਹਿਬ ਦੇ ਦਿਲ ਅੰਦਰ ਪਹਿਲਾਂ ਵਾਲਾ ਮਾਣ-ਸਤਿਕਾਰ ਹਾਸਲ ਕਰਨ ਲਈ ਐਨੀ ਸ਼ਿੱਦਤ ਨਾਲ ਲੜੇ ਕਿ ਦੁਸ਼ਮਣ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇੰਨਾ ਜੋਸ਼ ਦੁਸ਼ਮਣ ਨੇ ਪਹਿਲੀਆਂ ਲੜਾਈਆਂ ਵਿੱਚ ਇੰਨੀ ਘੱਟ ਗਿਣਤੀ ਖ਼ਾਲਸੇ ਅੰਦਰ ਕਦੀ ਨਹੀਂ ਸੀ ਵੇਖਿਆ। ਨਤੀਜੇ ਵਜੋਂ ਮੁਗ਼ਲ ਫ਼ੌਜ ਸਿਰ ’ਤੇ ਪੈਰ ਰੱਖ ਕੇ ਨੱਠ ਤੁਰੀ। ਦੋਹੀਂ ਪਾਸੀਂ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ।

ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਬੇਦਾਵਾ ਦੇਣ ਵਾਲੇ 40 ਸਿੰਘ ਵੀ ਸ਼ਾਮਲ ਸਨ। ਇਹ ਲਾਸਾਨੀ ਜਿੱਤ ਵੇਖ ਕੇ ਗੁਰੂ ਜੀ ਖ਼ੁਦ ਮੈਦਾਨ-ਏ-ਜੰਗ ਵਿੱਚ ਸਿੰਘਾਂ ਨੂੰ ਪਛਾਣਨ ਲਈ ਤੁਰ ਪਏ। ਪੰਜ-ਹਜ਼ਾਰੀ, ਦਸ-ਹਜ਼ਾਰੀ ਵਰਗੇ ਅਨੇਕਾਂ ਵੱਕਾਰੀ ਸਨਮਾਨਾਂ ਨਾਲ ਨਿਵਾਜਦੇ ਹੋਏ ਗੁਰੂ ਜੀ, ਭਾਈ ਮਹਾਂ ਸਿੰਘ ਕੋਲ ਪੁੱਜੇ, ਜਿੱਥੇ ਉਹ ਜਿਵੇਂ ਗੁਰੂ ਜੀ ਦਾ ਹੀ ਇੰਤਜ਼ਾਰ ਕਰਦਾ ਸਹਿਕ ਰਿਹਾ ਹੋਵੇ। ਭਾਈ ਮਹਾਂ ਸਿੰਘ ਨੇ ਹੱਥ ਜੋੜ ਕੇ ਗੁਰੂ ਤੋਂ ਬੇਦਾਵੇ ਵਾਲੀ ਗਲਤੀ ਦੀ ਭੁੱਲ ਨੂੰ ਬਖਸ਼ਾਉਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਆਪਣੇ ਪਿਆਰੇ ਸਿੰਘ ਦਾ ਸਿਰ ਗੋਡੇ ’ਤੇ ਰੱਖ ਕੇ ਮੂੰਹ ਮੱਥਾ ਸਾਫ਼ ਕਰਦਿਆਂ ਅਨੇਕਾਂ ਬਖਸ਼ਿਸ਼ਾਂ ਬਖਸ਼ ਕੇ ਕਿਹਾ, ‘‘ਭਾਈ ਮਹਾਂ ਸਿੰਘ ਤੇਰੀ ਬਹਾਦਰੀ ਤੇ ਸੇਵਾ ਤੋਂ ਮੈਂ ਕਾਇਲ ਹਾਂ, ਇਹ ਧਰਤੀ ਤੁਹਾਡੀ ਮੁਕਤੀ ਲਈ ਹਮੇਸ਼ਾ ਕਰਜ਼ਦਾਰ ਰਹੇਗੀ। ਜ਼ਖ਼ਮੀ ਹੋਈ ਮਾਈ ਭਾਗੋ ਵੀ ਗੁਰੂ ਸਾਹਿਬ ਵੱਲੋਂ ਰਹਿਮਤ ਦੀ ਨਜ਼ਰ ਪਾ ਕੇ ਧੰਨ ਹੋ ਗਈ ਜੋ ਪਿੱਛੋਂ ਕਾਫ਼ੀ ਸਾਲ ਜਿਉਂਦੀ ਰਹੀ। ਭਾਈ ਮਹਾਂ ਸਿੰਘ ਦੀ ਬੇਨਤੀ ਅਤੇ ਉਸ ਦੀ ਬਹਾਦਰੀ ਸਦਕਾ ਗੁਰੂ ਸਾਹਿਬ ਨੇ ਉੱਠ ਕੇ ਡੱਬ ਵਿੱਚ ਸੰਭਾਲੀ ਬੇਦਾਵੇ ਵਾਲੀ ਚਿੱਠੀ ਪਾੜ ਦਿੱਤੀ ਅਤੇ ਇਉਂ ਟੁੱਟੀ ਗੰਢ ਕੇ ਆਪਣੇ ਸਿੱਖਾਂ ਦੀ ਸੇਵਕੀ ਨੂੰ ਸਦਾ ਲਈ ਨਿਵਾਜਿਆ। ਦਸਮੇਸ਼ ਪਿਤਾ ਦੀ ਅਸੀਸ ਅਤੇ ਬਖਸ਼ਿਸ਼ ਹਾਸਲ ਕਰਨ ਵਾਲੇ ਚਾਲ਼ੀ ਮੁਕਤੇ ਹਨ

ਭਾਈ ਭਾਗ ਸਿੰਘ ਝਬਾਲੀਆ
ਭਾਈ ਮਹਾਂ ਸਿੰਘ ਖੈਰ ਪੁਰੀਆ
ਭਾਈ ਦਿਲਬਾਗ ਸਿੰਘ
ਭਾਈ ਕੰਧਾਰਾ ਸਿੰਘ
ਭਾਈ ਦਰਬਾਰਾ ਸਿੰਘ
ਭਾਈ ਗੰਢਾ ਸਿੰਘ/ਗੰਗਾ ਸਿੰਘ
ਭਾਈ ਰਾਇ ਸਿੰਘ
ਭਾਈ ਸੀਤਲ ਸਿੰਘ
ਭਾਈ ਸੁੰਦਰ ਸਿੰਘ ਝਲੀਆ
ਭਾਈ ਕ੍ਰਿਪਾਲ ਸਿੰਘ
ਭਾਈ ਦਿਆਲ ਸਿੰਘ
ਭਾਈ ਨਿਹਾਲ ਸਿੰਘ
ਭਾਈ ਕੁਸ਼ਾਲ ਸਿੰਘ
ਭਾਈ ਸੁਹੇਲ ਸਿੰਘ
ਭਾਈ ਚੰਭਾ ਸਿੰਘ
ਭਾਈ ਸ਼ਮੀਰ ਸਿੰਘ
ਭਾਈ ਸਰਜਾ ਸਿੰਘ
ਭਾਈ ਹਰਜਾ ਸਿੰਘ
ਭਾਈ ਬੂੜ ਸਿੰਘ
ਭਾਈ ਸੁਲਤਾਨ ਸਿੰਘ ਪਰੀ
ਭਾਈ ਨਿਧਾਨ ਸਿੰਘ
ਭਾਈ ਸੋਭਾ ਸਿੰਘ
ਭਾਈ ਹਰੀ ਸਿੰਘ
ਭਾਈ ਕਰਮ ਸਿੰਘ
ਭਾਈ ਧਰਮ ਸਿੰਘ
ਭਾਈ ਕਾਲਾ ਸਿੰਘ
ਭਾਈ ਸੰਤ ਸਿੰਘ
ਭਾਈ ਕੀਰਤ ਸਿੰਘ
ਭਾਈ ਗੁਲਾਬ ਸਿੰਘ
ਭਾਈ ਜਾਦੇ ਸਿੰਘ
ਭਾਈ ਜੋਗਾ ਸਿੰਘ
ਭਾਈ ਤੇਗਾ ਸਿੰਘ
ਭਾਈ ਧੰਨਾ ਸਿੰਘ
ਭਾਈ ਭੋਲਾ ਸਿੰਘ
ਭਾਈ ਮੱਲਾ ਸਿੰਘ
ਭਾਈ ਮਾਨ ਸਿੰਘ
ਭਾਈ ਲਛਮਣ ਸਿੰਘ
ਭਾਈ ਸਾਧੂ ਸਿੰਘ
ਭਾਈ ਮੱਸਾ ਸਿੰਘ
ਭਾਈ ਜੋਗਾ ਸਿੰਘ।

ਮਾਈ ਭਾਗੋ ਜੀਮਾਈ ਭਾਗੋ ਜੀ ਭਾਈ ਪਾਰੇ ਸ਼ਾਹ ਜੋ ਭਾਈ ਲੰਗਾਹ ਦਾ ਛੋਟਾ ਭਰਾ ਸੀ। ਦੇ ਖਾਨਦਾਨ ਵਿਚੋਂ ਸੀ। ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਪੁੱਤਰ ਭਾ...
04/05/2026

ਮਾਈ ਭਾਗੋ ਜੀ

ਮਾਈ ਭਾਗੋ ਜੀ ਭਾਈ ਪਾਰੇ ਸ਼ਾਹ ਜੋ ਭਾਈ ਲੰਗਾਹ ਦਾ ਛੋਟਾ ਭਰਾ ਸੀ। ਦੇ ਖਾਨਦਾਨ ਵਿਚੋਂ ਸੀ। ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਦੀ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਭਾਈ ਲੰਗਾਹ ਢਿੱਲੋਂ ਜੱਟ ਸੀ ਜੋ ਗੁਰੂ ਅਰਜਨ ਦੇਵ ਦੇ ਵੇਲੇ ਸਿੱਖ ਸੱਜ ਗਿਆ ਸੀ। ਮਾਈ ਭਾਗੋ ਦਾ ਬਚਪਨ ਦਾ ਨਾਮ ਭਾਗਭਰੀ ਸੀ। ਸਿੱਖ ਇਤਿਹਾਸ ਵਿੱਚ ਉਸ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਵੜੈਚ ਨਾਲ ਹੋਇਆ ਸੀ। ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ। ਮਾਲੇ ਸ਼ਾਹ ਅਤੇ ਹਰੂ। ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਉਸ ਦੇ ਮਾਤਾ ਜੀ ਦਾ ਸਤਿਗੁਰੂ ਦੇ ਦਰਬਾਰ ਆਉਣਾ ਜਾਣਾ ਸੀ। ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ। ਬੀਬੀ ਭਾਗੋ ਨੇ ਕਿਹਾ, 'ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਹਨਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਹਨਾਂ ਨੇ ਮੇਰੇ ਸਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ।' ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ। ਵਿਦਵਾਨਾਂ ਦੁਆਰਾ, ਉਹਨਾ ਨੂੰ ਦੇਵੀ ਚੰਡੀ ਦਾ ਅਵਤਾਰ ਮੰਨਿਆ ਜਾਂਦਾ ਹੈ।

ਅਨੰਦਪੁਰ ਦਾ ਕਿਲਾ ਖਾਲੀ ਕਰਾਉਣ ਲਈ ਮੁਗ਼ਲਾਂ ਨੇ ਐਲਾਨ ਕੀਤਾ ਸੀ ਕਿ ਜੋ ਕੋਈ ਆਪਣੇ ਆਪ ਨੂੰ ਗੁਰੂ ਦਾ ਸਿੱਖ ਨਾ ਮੰਨ ਕੇ ਗੁਰੂ ਨੂੰ ਛੱਡ ਦੇਵੇਗਾ, ਉਸ ਨੂੰ ਕੁੱਝ ਨਹੀਂ ਕਿਹਾ ਜਾਵੇਗਾ। ਮਹਾਂ ਸਿੰਘ ਦੀ ਅਗਵਾਈ ਹੇਠ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਕੋਲ ਇਹ ਕਹਿਣ ਗਏ ਕਿ ਉਹ ਗੁਰੂ ਦੇ ਸਿੱਖ ਨਹੀਂ ਹਨ। ਗੁਰੂ ਸਾਹਿਬ ਨੇ ਕਿਹਾ ਕਿ ‘ਉਹ ਲਿਖ ਕੇ ਦੇ ਦੇਣ ਕਿ ਅੱਜ ਤੋਂ ਉਹ ਗੁਰੂ ਦੇ ਸਿੱਖ ਨਹੀਂ ਹਨ ਅਤੇ ਉਸ ਤੇ ਆਪਣੀ ਸਹੀ ਪਾ ਦੇਣ।’ ਇਸ ਤਰ੍ਹਾਂ ਚਾਲੀ ਸਿੱਖਾਂ ਨੇ ‘ਬੇਦਾਵਾ’ ਲਿਖ ਕੇ ਦੇ ਦਿੱਤਾ ਅਤੇ ਅਨੰਦਪੁਰ ਛੱਡ ਕੇ ਤੁਰ ਪਏ। ਜੰਗ ਲੜਨ ਵਿੱਚ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਮਾਈ ਭਾਗੋ ਨੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਹੀ ਮੋੜ ਦਿੱਤਾ।

ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਦੇ ਕੇ ਗਏ 40 ਮਝੈਲ ਸਿੰਘਾਂ ਨੂੰ ਪ੍ਰੇਰਨਾ ਦੇ ਕੇ ਅਤੇ ਉਹਨਾਂ ਦੀ ਆਪ ਅਗਵਾਈ ਕਰਕੇ ਗੁਰੂ ਜੀ ਦੀ ਭਾਲ ਵਿੱਚ ਮਾਈ ਭਾਗੋ ਨੇ ਖਿਦਰਾਣੇ ਦੀ ਧਰਤੀ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਜੰਗੇ ਮੈਦਾਨ ਵਿੱਚ 29 ਦਸੰਬਰ 1705 ਨੂੰ ਦੁਸ਼ਮਣ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਤੇ ਜੰਗ ਵਿੱਚ ਆਪ ਜ਼ਖ਼ਮੀ ਹੋ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ। ਸਿੱਖ ਇਤਿਹਾਸ ਵਿੱਚ ਮਾਈ ਭਾਗੋ ਜੀ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਹਨਾਂ ਨੇ ਮਾਝੇ ਦੇ ਸਿੱਖਾਂ ਨੂੰ ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ | ਉਹਨਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ 'ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ। ਮਾਈ ਭਾਗੋ ਇਸ ਯੁੱਧ ਵਿੱਚ ਜ਼ਖਮੀ ਹੋ ਗਏ ਸਨ।

ਮੁਕਤਸਰ ਨੂੰ ਪਹਿਲਾਂ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ, ਇੱਥੇ ਆ ਕੇ ਜਮ੍ਹਾਂ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿੱਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ, ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ-ਪੂਰਤੀ ਦਾ ਇੱਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ। ਗੁਰੂ ਜੀ ਚਮਕੌਰ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰਾ, ਲੰਮੇ, ਸੀਲੋਆਣੀ, ਰਾਇਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ‘ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇੱਕ ਦਮ ਦੁਸ਼ਮਣ ਫੌਜ਼ ‘ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ‘ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲ ਵਿੱਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ‘ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦੱਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿੱਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿੱਚ ਸੀ, ਉਨ੍ਹਾਂ ਦੀ ਗੋਦ ਵਿੱਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ। ਕਲਗੀਧਰ ਪਾਤਸ਼ਾਹ ਗੋਦੀ ‘ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ “ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਜਿਹੜੀ ਲਿਖਤ ਅਸੀਂ ਆਪ ਜੀ ਨੂੰ ਬੇਦਾਵੇ ਦੀ ਲਿਖ ਕੇ ਦੇ ਆਏ ਸਾਂ ਉਸ ਨੂੰ ਪਾੜ ਕੇ ਟੁੱਟੀ ਮੇਲ ਲਉ।” ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਹੋਰ ਬਖਸ਼ਿਸ਼ਾਂ ਕਰਨ ਦੇ ਨਾਲ-ਨਾਲ ਕਮਰਕੱਸੇ ਵਿਚੋਂ ਬੇਦਾਵੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ। ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜਦਿਆਂ ਦੇਖ ਅਤੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ‘ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ।

ਮਾਈ ਭਾਗੋ ਜੀ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿੱਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿੱਚ ਨਾਨਕ ਝੀਰਾ ਜੀ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿੱਚ ਆਪਣਾ ਸਰੀਰ ਤਿਆਗਿਆ। । ਬਿਦਰ ਕੋਲ ਜਨਵਾੜੇ ਪਿੰਡ ਵਿੱਚ ਹੀ ਮਾਈ ਭਾਗੋ ਦੇ ਤਪ ਅਸਥਾਨ ਝੌਂਪੜੀ ਵਿਖੇ ਗੁਰਦਵਾਰਾ ਤਪ ਅਸਥਾਨ ਮਾਈ ਭਾਗੋ ਬਣਾਇਆ ਗਿਆ ਹੈ। ਮਾਈ ਭਾਗੋ ਦੇ ਨੇਜ਼ੇ ਦਾ ਫਲ ਗੁਰਦਵਾਰਾ ਸੱਚ-ਖੰਡ ਹਜ਼ੂਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਨਾਲ ਸੰਭਾਲ਼ ਕੇ ਰੱਖਿਆ ਹੋਇਆ ਹੈ। ਇਹਨਾਂ ਨੇ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁੱਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ।

ਗੁਰੂ ਅੰਗਦ ਦੇਵ ਜੀਦੂਜੇ ਸਿੱਖ ਗੁਰੂਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁ...
03/05/2026

ਗੁਰੂ ਅੰਗਦ ਦੇਵ ਜੀ
ਦੂਜੇ ਸਿੱਖ ਗੁਰੂ

ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।

ਗੁਰੂ ਨਾਨਕ ਦੇਵ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਦੇਵ ਸਿੱਖਾਂ ਦੇ ਦੂਜੇ ਗੁਰੂ ਬਣੇ। ਉਨ੍ਹਾਂ ਨੂੰ ਗੁਰਮੁਖੀ ਲਿਪੀ ਨੂੰ ਸਹੀ ਢੰਗ ਨਾਲ ਤਰਤੀਬ ਵਾਰ ਕਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਦੀ ਉਚਾਰੀ ਬਾਣੀ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਖ਼ੁਦ 62 ਜਾਂ 63 ਸਲੋਕਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਆਪਣੇ ਸੇਵਾਦਾਰ ਅਮਰਦਾਸ ਨੂੰ ਇਸ ਗੁਰਗੱਦੀ ਸਿੱਖਾਂ ਦੇ ਤੀਜੇ ਗੁਰੂ ਲਈ ਚੁਣਿਆ।

ਮੁਢਲਾ ਜੀਵਨ

ਗੁਰੂ ਅੰਗਦ ਦਾ ਜਨਮ ਪੰਜਾਬ ਖੇਤਰ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮੱਤੇ ਦੀ ਸਰਾਏ ਵਿੱਚ 31 ਮਾਰਚ 1504 ਨੂੰ ਲਹਿਣਾ ਨਾਮ ਹੋਇਆ। ਉਹ ਇੱਕ ਛੋਟੇ ਵਪਾਰੀ ਫੇਰੂ ਮੱਲ ਦੇ ਪੁੱਤਰ ਸਨ। ਉਨ੍ਹਾਂ ਦੀ ਮਾਤਾ ਦਾ ਨਾਮ ਮਾਤਾ ਰਾਮੋ (ਜਿਨ੍ਹਾਂ ਨੂੰ ਮਾਤਾ ਸਭਿਰਾਏ, ਮਨਸਾ ਦੇਵੀ ਜਾਂ ਦਇਆ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ) ਸੀ। ਉਨ੍ਹਾਂ ਦੇ ਦਾਦਾ ਦਾ ਨਾਮ ਬਾਬਾ ਨਰਾਇਣ ਦਾਸ ਤ੍ਰੇਹਾਨ ਸੀ। ਬਾਕੀ ਸਿੱਖ ਗੁਰੂਆਂ ਵਾਂਗ ਭਾਈ ਲਹਿਣਾ ਵੀ ਖੱਤਰੀ ਜਾਤੀ (ਤ੍ਰੇਹਾਨ ਗੋਤ) ਦੇ ਸਨ।

ਜਨਵਰੀ 1520 ਵਿੱਚ ਭਾਈ ਲਹਿਣਾ ਦਾ ਵਿਆਹ ਬੀਬੀ ਖੀਵੀ ਜੀ ਨਾਲ਼ ਹੋਇਆ। ਉਨ੍ਹਾਂ ਦੇ ਦੋ ਪੁੱਤਰ, ਦਾਤੂ (ਜ. 1535) ਅਤੇ ਦਾਸੂ (ਜ. 1542), ਅਤੇ ਦੋ ਪੁੱਤਰੀਆਂ, ਅਮਰੋ (ਜ. 1526) ਅਤੇ ਅਨੋਖੀ (ਜ. 1535) ਸਨ। ਉਨ੍ਹਾਂ ਦੇ ਪਿਤਾ ਦੇ ਪੂਰੇ ਪਰਿਵਾਰ ਨੂੰ ਬਾਬਰ ਦੇ ਹਮਲਿਆਂ ਕਰਕੇ ਪਿੰਡ ਛੱਡਣਾ ਪਿਆ ਸੀ। ਉਸਤੋਂ ਬਾਅਦ ਇਹ ਪਰਿਵਾਰ ਬਿਆਸ ਦਰਿਆ ਦੇ ਕੰਢੇ ਉੱਤੇ ਵਸੇ ਪਿੰਡ ਖਡੂਰ ਸਾਹਿਬ ਵਿਖੇ ਆ ਗਿਆ।

ਗੁਰੂ ਨਾਨਕ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਅਤੇ ਅੰਗਦ ਬਣਨ ਤੋਂ ਪਹਿਲਾਂ, ਭਾਈ ਲਹਿਣਾ ਖਡੂਰ ਵਿਖੇ ਇੱਕ ਧਾਰਮਿਕ ਗੁਰੂ ਅਤੇ ਮਾਤਾ ਦੁਰਗਾ ਦੇ ਇੱਕ ਮੰਦਰ ਵਿੱਚ ਪੁਜਾਰੀ ਸਨ। ਉਨ੍ਹਾਂ ਦਾ ਪਰਿਵਾਰ ਵੀ ਮਾਤਾ ਦੁਰਗਾ ਦੀ ਪੂਜਾ ਕਰਦਾ ਸੀ। ਉਹ ਕਈ ਧਾਰਮਿਕ ਸਥਾਨਾਂ ਉੱਤੇ ਵੀ ਗਏ। ਇਹਨਾਂ ਤੀਰਥ ਯਾਤਰਾਵਾਂ ਵਿੱਚੋਂ ਇੱਕ 'ਤੇ, ਉਹ ਕਰਤਾਰਪੁਰ ਦੀ ਬਸਤੀ ਕੋਲੋਂ ਲੰਘੇ, ਜਿਸਨੂੰ ਗੁਰੂ ਨਾਨਕ ਨੇ ਆਪਣੀ ਅੰਤਿਮ ਮੰਜ਼ਿਲ ਦੇ ਰਸਤੇ 'ਤੇ ਸਥਾਪਿਤ ਕੀਤਾ ਸੀ। ਇਹ ਕਿਹਾ ਜਾਂਦਾ ਹੈ ਕਿ ਫਿਰ ਲਹਿਣਾ ਅਤੇ ਨਾਨਕ ਵਿਚਕਾਰ ਇੱਕ ਗੱਲਬਾਤ ਹੋਈ, ਜਿਸ ਵਿੱਚ ਭਾਈ ਲਹਿਣਾ ਉੱਤੇ ਡੂੰਘਾ ਸਕਾਰਾਤਮਕ ਪ੍ਰਭਾਵ ਪਿਆ। ਇਸ ਤੋਂ ਬਾਅਦ, ਭਾਈ ਲਹਿਣਾ ਛੇ ਸਾਲ ਕਰਤਾਰਪੁਰ ਵਿੱਚ ਆਪਣੇ ਨਵੇਂ ਮਿਲੇ ਅਧਿਆਤਮਿਕ ਗੁਰੂ ਦੀ ਸੇਵਾ ਕਰਦੇ ਰਹੇ।

ਭਾਈ ਲਹਿਣਾ ਆਪਣੇ ਜੀਵਨ ਦੇ ਵੀਹਵਿਆਂ ਦੇ ਵਿੱਚ, ਗੁਰੂ ਨਾਨਕ ਜੀ ਦੀ ਸ਼ਰਣ ਵਿੱਚ ਆ ਗਏ, ਅਤੇ ਕਰਤਾਰਪੁਰ ਵਿੱਚ 6 ਤੋਂ 7 ਸਾਲ ਤੱਕ ਗੁਰੂ ਜੀ ਦੀ ਸੇਵਾ ਕੀਤੀ ਅਤੇ ਹਿੰਦੂ ਜੀਵਨ ਨੂੰ ਤਿਆਗ ਦਿੱਤਾ

ਗੁਰੂ ਅੰਗਦ ਬਾਅਦ ਵਿੱਚ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ (ਗੋਇੰਦਵਾਲ ਸਾਹਿਬ ਦੇ ਨੇੜੇ) ਪਿੰਡ ਚਲੇ ਗਏ। ਉਤਰਾਧਿਕਾਰ ਤੋਂ ਬਾਅਦ, ਇੱਕ ਸਮੇਂ, ਬਹੁਤ ਘੱਟ ਸਿੱਖਾਂ ਨੇ ਗੁਰੂ ਅੰਗਦ ਨੂੰ ਆਪਣਾ ਆਗੂ ਮੰਨਿਆ ਜਦੋਂ ਕਿ ਨਾਨਕ ਦੇ ਪੁੱਤਰਾਂ ਨੇ ਉੱਤਰਾਧਿਕਾਰੀ ਹੋਣ ਦਾ ਦਾਅਵਾ ਕੀਤਾ। ਗੁਰੂ ਅੰਗਦ ਨੇ ਗੁਰੂ ਨਾਨਕ ਦੀਆਂ ਸਿੱਖਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ, ਅਤੇ ਲੰਗਰ ਪ੍ਰਥਾ ਰਾਹੀਂ ਭਾਈਚਾਰੇ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ।

ਮੁਗਲ ਸਾਮਰਾਜ ਨਾਲ ਸੰਬੰਧ

ਭਾਰਤ ਦੇ ਦੂਜੇ ਮੁਗ਼ਲ ਬਾਦਸ਼ਾਹ ਹੁਮਾਯੂੰ 1540 ਦੇ ਆਸਪਾਸ, ਜਦੋਂ ਉਹ ਕੰਨੌਜ ਦੀ ਲੜਾਈ ਅਤੇ ਮੁਗਲ ਤਖ਼ਤ ਸ਼ੇਰ ਸ਼ਾਹ ਸੂਰੀ ਨੂੰ ਹਾਰ ਗਿਆ ਸੀ, ਤਾਂ ਗੁਰੂ ਅੰਗਦ ਨੂੰ ਮਿਲਣ ਲਈ ਆਇਆ ਸੀ। ਸਿੱਖ ਹਾਇਓਗ੍ਰਾਫੀਆਂ ਦੇ ਅਨੁਸਾਰ, ਜਦੋਂ ਹੁਮਾਯੂੰ ਖਡੂਰ ਸਾਹਿਬ ਵਿਖੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਹੁੰਚਿਆ, ਗੁਰੂ ਅੰਗਦ ਬੈਠੇ ਸਨ ਅਤੇ ਬੱਚਿਆਂ ਨੂੰ ਪੜ੍ਹਾ ਰਹੇ ਸਨ। ਬਾਦਸ਼ਾਹ ਦਾ ਸਵਾਗਤ ਨਾ ਕਰਨ ਕਾਰਨ ਹੁਮਾਯੂੰ ਨੂੰ ਗੁੱਸਾ ਆਇਆ। ਹੁਮਾਯੂੰ ਨੇ ਸ਼ੋਰ ਮਚਾ ਦਿੱਤੀ ਪਰ ਗੁਰੂ ਅੰਗਦ ਨੇ ਉਸ ਨੂੰ ਯਾਦ ਦਿਵਾਇਆ ਕਿ ਜਿਸ ਸਮੇਂ ਹੁਮਾਯੂੰ ਨੂੰ ਲੜਨ ਦੀ ਲੋੜ ਸੀ, ਉਹ ਆਪਣਾ ਤਖ਼ਤ ਗੁਆ ਚੁੱਕਾ ਸੀ ਅਤੇ ਭੱਜ ਗਿਆ ਸੀ। ਹੁਣ, ਜਿਸ ਸਮੇਂ ਹੁਮਾਯੂੰ ਨੂੰ ਲੜਨ ਦੀ ਲੋੜ ਨਹੀਂ ਸੀ, ਉਹ ਪ੍ਰਾਰਥਨਾ ਵਿੱਚ ਲੱਗੇ ਇੱਕ ਵਿਅਕਤੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਘਟਨਾ ਤੋਂ ਇੱਕ ਸਦੀ ਤੋਂ ਵੱਧ ਸਮੇਂ ਬਾਅਦ ਲਿਖੇ ਗਏ ਸਿੱਖ ਗ੍ਰੰਥਾਂ ਵਿੱਚ, ਗੁਰੂ ਅੰਗਦ ਨੇ ਬਾਦਸ਼ਾਹ ਨੂੰ ਅਸ਼ੀਰਵਾਦ ਦਿੱਤਾ ਸੀ, ਅਤੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਕਿਸੇ ਦਿਨ ਉਹ ਤਖ਼ਤ ਦੁਬਾਰਾ ਪ੍ਰਾਪਤ ਕਰੇਗਾ।

ਆਪਣੀ ਮੌਤ ਤੋਂ ਪਹਿਲਾਂ, ਗੁਰੂ ਅੰਗਦ ਨੇ ਗੁਰੂ ਨਾਨਕ ਦੁਆਰਾ ਸਥਾਪਿਤ ਕੀਤੀ ਗਈ ਉਦਾਹਰਨ ਦੀ ਪਾਲਣਾ ਕਰਦੇ ਹੋਏ, ਗੁਰੂ ਅਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ। ਗੁਰੂ ਅਮਰਦਾਸ ਦਾ ਜਨਮ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਹਿਮਾਲਿਆ ਵਿੱਚ ਗੰਗਾ ਨਦੀ 'ਤੇ ਹਰਿਦੁਆਰ ਤੱਕ ਲਗਭਗ ਵੀਹ ਤੀਰਥ ਯਾਤਰਾਵਾਂ ਕਰਨ ਲਈ ਪ੍ਰਸਿੱਧ ਸਨ। ਲਗਭਗ 1539 ਵਿੱਚ, ਅਜਿਹੀ ਹੀ ਇੱਕ ਹਿੰਦੂ ਯਾਤਰਾ 'ਤੇ, ਉਹ ਇੱਕ ਸਾਧੂ ਜਾਂ ਤਪੱਸਵੀ ਨੂੰ ਮਿਲੇ, ਜਿਸ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਕੋਈ ਗੁਰੂ (ਅਧਿਆਪਕ, ਅਧਿਆਤਮਿਕ ਸਲਾਹਕਾਰ) ਕਿਉਂ ਨਹੀਂ ਹੈ ਅਤੇ ਗੁਰੂ ਅਮਰਦਾਸ ਨੇ ਫੈਸਲਾ ਕੀਤਾ ਕਿ ਕਿਸੇ ਗੁਰੂ ਨੂੰ ਖੋਜਣਗੇ। ਆਪਣੀ ਵਾਪਸੀ 'ਤੇ, ਉਨ੍ਹਾਂ ਨੇ ਗੁਰੂ ਅੰਗਦ ਦੀ ਧੀ ਬੀਬੀ ਅਮਰੋ ਨੂੰ ਗੁਰੂ ਨਾਨਕ ਦੁਆਰਾ ਲਿਖੇ ਇੱਕ ਭਜਨ ਨੂੰ ਗਾਉਂਦੇ ਸੁਣਿਆ, ਜਿਸਾ ਵਿਆਹ ਉਸਦੇ ਭਰਾ ਦੇ ਪੁੱਤਰ ਨਾਲ ਹੋਇਆ ਸੀ। ਗੁਰੂ ਅਮਰਦਾਸ ਨੇ ਉਸ ਤੋਂ ਗੁਰੂ ਅੰਗਦ ਬਾਰੇ ਸਿੱਖਿਆ, ਅਤੇ ਉਸ ਦੀ ਮਦਦ ਨਾਲ 1539 ਵਿੱਚ ਗੁਰੂ ਅੰਗਦ ਨੂੰ ਮਿਲੇ, ਗੁਰੂ ਅੰਗਦ ਨੂੰ ਆਪਣਾ ਅਧਿਆਤਮਿਕ ਗੁਰੂ ਅਪਣਾਇਆ, ਜੋ ਉਨ੍ਹਾਂ ਦੀ ਆਪਣੀ ਉਮਰ ਤੋਂ ਬਹੁਤ ਛੋਟੇ ਸਨ।

ਗੁਰੂ ਅਮਰਦਾਸ ਨੇ ਗੁਰੂ ਅੰਗਦ ਪ੍ਰਤੀ ਬਹੁਤ ਸ਼ਰਧਾ ਅਤੇ ਸੇਵਾ ਦਿਖਾਈ। ਸਿੱਖ ਪਰੰਪਰਾ ਅਨੁਸਾਰ ਉਹ ਗੁਰੂ ਅੰਗਦ ਦੇ ਇਸ਼ਨਾਨ ਲਈ ਪਾਣੀ ਲਿਆਉਣ ਲਈ ਸਵੇਰੇ ਉੱਠਦੇ ਸੀ, ਗੁਰੂ ਜੀ ਨਾਲ ਸੰਗਤ ਲਈ ਸਾਫ਼-ਸਫ਼ਾਈ ਕਰਦੇ ਸਨ ਅਤੇ ਖਾਣਾ ਪਕਾਉਂਦਾ ਸਨ, ਅਤੇ ਨਾਲ ਹੀ ਸਵੇਰੇ ਅਤੇ ਸ਼ਾਮ ਨੂੰ ਧਿਆਨ ਅਤੇ ਪ੍ਰਾਰਥਨਾਵਾਂ ਲਈ ਬਹੁਤ ਸਮਾਂ ਬਿਤਾਉਂਦੇ ਸਨ। ਗੁਰੂ ਅੰਗਦ ਨੇ 1552 ਵਿੱਚ ਗੁਰੂ ਅਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਨਾਮਜ਼ਦ ਕੀਤਾ। ਗੁਰੂ ਅੰਗਦ 29 ਮਾਰਚ 1552 ਨੂੰ ਜੋਤੀ ਜੋਤ ਸਮਾਏ।

ਗੁਰੂ ਅੰਗਦ ਦੇਵ ਨੂੰ ਸਿੱਖ ਪਰੰਪਰਾ ਵਿੱਚ ਗੁਰਮੁਖੀ ਲਿਪੀ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ ਕਿ ਹੁਣ ਭਾਰਤ ਵਿੱਚ ਪੰਜਾਬੀ ਭਾਸ਼ਾ ਲਈ ਮਿਆਰੀ ਲਿਖਣ ਵਾਲੀ ਲਿਪੀ ਹੈ, ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਲਈ ਸ਼ਾਹਮੁਖੀ ਨਾਮਕ ਫਾਰਸੀ-ਅਰਬੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਮੂਲ ਸਿੱਖ ਗ੍ਰੰਥ ਅਤੇ ਜ਼ਿਆਦਾਤਰ ਇਤਿਹਾਸਕ ਸਿੱਖ ਸਾਹਿਤ ਗੁਰਮੁਖੀ ਲਿਪੀ ਵਿੱਚ ਲਿਖਿਆ ਗਿਆ ਹੈ।

ਗੁਰੂ ਅੰਗਦ ਨੇ ਗੁਰਮੁਖੀ ਲਿਪੀ ਬਣਾਉਣ ਲਈ ਖੇਤਰ ਦੀਆਂ ਲਿਪੀਆਂ ਵਿੱਚ ਸੁਧਾਰ ਕਰਕੇ ਉਨ੍ਹਾਂ ਦਾ ਮਿਆਰੀਕਰਣ ਕੀਤਾ।ਗੁਰੂ ਨਾਨਕ ਦੁਆਰਾ ਐਕ੍ਰੋਸਟਿਕ ਰੂਪ ਵਿੱਚ ਲਿਖਿਆ ਘੱਟੋ-ਘੱਟ ਇੱਕ ਭਜਨ ਸਮੇਤ ਲਿਪੀ ਦੇ ਸੰਭਾਵੀ ਪੂਰਵਜਾਂ ਦੀਆਂ ਉਦਾਹਰਨਾਂ, ਅਤੇ ਇਸ ਦਾ ਪੁਰਾਣਾ ਇਤਿਹਾਸ ਅਜੇ ਪੂਰੀ ਤਰ੍ਹਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ।

ਗੁਰੂ ਅੰਗਦ ਨੇ 62 ਜਾਂ 63 ਸ਼ਲੋਕ (ਰਚਨਾਵਾਂ) ਵੀ ਲਿਖੇ, ਜੋ ਕਿ ਇਕੱਠੇ ਗੁਰੂ ਗ੍ਰੰਥ ਸਾਹਿਬ, ਸਿੱਖ ਧਰਮ ਦੇ ਮੁੱਖ ਗ੍ਰੰਥ, ਦਾ ਲਗਭਗ ਇੱਕ ਪ੍ਰਤੀਸ਼ਤ ਬਣਦੇ ਹਨ। ਸ਼ਬਦਾਂ ਅਤੇ ਸ਼ਲੋਕਾਂ ਵਿੱਚ ਯੋਗਦਾਨ ਪਾਉਣ ਦੀ ਬਜਾਏ, ਗੁਰੂ ਅੰਗਦ ਦੀ ਮਹੱਤਤਾ ਗੁਰੂ ਨਾਨਕ ਦੀ ਬਾਣੀ ਨੂੰ ਇਕੱਠਾ ਕਰਨ ਦੇ ਸੰਯੋਜਕ ਵਜੋਂ ਸੀ। ਗੁਰੂ ਅੰਗਦ ਭਾਈ ਪੈਰਾ ਮੋਖਾ ਦੁਆਰਾ ਗੁਰੂ ਨਾਨਕ ਦੇ ਸ਼ਬਦਾਂ ਨੂੰ ਲਿਖਣ ਦੀ ਨਿਗਰਾਨੀ ਵੀ ਕਰਦੇ ਸੀ ਅਤੇ ਨਤੀਜੇ ਵਜੋਂ ਸੰਕਲਨ ਦੀ ਜਾਂਚ ਕਰਦੇ ਸੀ, ਸਿੱਖ ਧਰਮ ਗ੍ਰੰਥ ਲਈ ਰਾਹ ਤਿਆਰ ਕੀਤਾ, ਨਾਲ ਹੀ ਇੱਕ ਸਥਾਨਕ ਪੰਜਾਬੀ ਸਾਹਿਤ ਦੀ ਸ਼ੁਰੂਆਤ ਵੀ ਕੀਤੀ, ਜਿਵੇਂ ਕਿ ਪਰੰਪਰਾ ਅਨੁਸਾਰ ਉਨ੍ਹਾਂ ਨੇ ਪੁਰਾਣੇ ਸਿਖਿਆਰਥੀਆਂ ਤੋਂ ਗੁਰੂ ਨਾਨਕ ਦੇ ਜੀਵਨ ਬਾਰੇ ਜਾਣਕਾਰੀ ਵੀ ਇਕੱਤਰ ਕੀਤੀ।

ਜਦੋਂ ਕਿ ਗੁਰਮੁਖੀ ਲਿਪੀ ਦੀ ਸਿਰਜਣਾ ਆਮ ਤੌਰ 'ਤੇ ਸਿੱਖਾਂ ਦੇ ਦੂਜੇ ਗੁਰੂ, ਗੁਰੂ ਅੰਗਦ ਨੂੰ ਦਿੱਤੀ ਜਾਂਦੀ ਹੈ, ਮੰਗਤ ਭਾਰਦਵਾਜ ਦੇ ਅਨੁਸਾਰ, ਗੁਰਮੁਖੀ ਲਿਪੀ ਜਾਂ ਇਸ ਦੇ ਪੂਰਵਜ ਸਿੱਖ ਧਰਮ ਦੇ ਵਿਕਾਸ ਤੋਂ ਕਈ ਸਦੀਆਂ ਪਹਿਲਾਂ ਦੇ ਹਨ। ਸਿੱਖ ਵਿਦਵਾਨਾਂ, ਜਿਵੇਂ ਕਿ ਨਾਭਾ ਦੇ ਕਾਨ੍ਹ ਸਿੰਘ (1930), ਜੀ. ਬੀ. ਸਿੰਘ (1950), ਪਿਆਰਾ ਸਿੰਘ ਪਦਮ (1954), ਅਤੇ ਜੀ. ਐਸ. ਸਿੱਧੂ (2004) ਨੇ ਸਿੱਖ ਧਰਮ ਦੇ ਉਭਾਰ ਤੋਂ ਪਹਿਲਾਂ ਗੁਰਮੁਖੀ ਦਾ ਦਸਤਾਵੇਜ਼ੀਕਰਨ ਕੀਤਾ ਹੈ। ਗੁਰਮੁਖੀ ਵਿੱਚ ਵਰਤੇ ਗਏ ਗਲਾਈਫ਼ ਅਤੇ ਚਿੰਨ੍ਹ ਸਿੱਖ ਧਰਮ ਤੋਂ ਪਹਿਲਾਂ ਦੇ ਹਨ ਅਤੇ ਇਹ ਸੰਭਾਵਨਾ ਜ਼ਿਆਦਾ ਹੈ ਕਿ ਗੁਰੂ ਅੰਗਦ ਦੇਵ ਨੇ 1530-1535 ਦੇ ਆਸਪਾਸ ਪਹਿਲਾਂ ਤੋਂ ਮੌਜੂਦ ਲਿਪੀਆਂ ਨੂੰ ਮਿਆਰੀ ਬਣਾਇਆ ਤਾਂ ਜੋ ਗੁਰੂ ਨਾਨਕ ਦੇਵ ਦੇ ਦਾਇਰੇ ਵਿੱਚ ਮਿਆਰੀ ਗੁਰਮੁਖੀ ਲਿਪੀ ਬਣਾਈ ਜਾ ਸਕੇ।

ਗੁਰੂ ਅੰਗਦ ਦੇਵ ਸਾਰੇ ਸਿੱਖ ਗੁਰਦੁਆਰਿਆਂ ਵਿੱਚ ਲੰਗਰ ਨੂੰ ਵਿਵਸਥਿਤ ਕਰਨ ਲਈ ਪ੍ਰਸਿੱਧ ਹਨ, ਜਿੱਥੇ ਨੇੜੇ-ਤੇੜੇ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਇੱਕ ਸਾਂਝੀ ਥਾਂ ਉੱਤੇ ਮੁਫ਼ਤ ਸਾਦਾ ਭੋਜਨ ਮਿਲ ਸਕਦਾ ਸੀ। ਉਨ੍ਹਾਂ ਨੇ ਰਸੋਈ ਚਲਾਉਣ ਵਾਲੇ ਸੇਵਾਦਾਰਾਂ ਲਈ ਨਿਯਮ ਅਤੇ ਸਿਖਲਾਈ ਵਿਧੀ ਵੀ ਨਿਰਧਾਰਤ ਕੀਤੀ, ਇਸ ਨੂੰ ਆਰਾਮ ਅਤੇ ਪਨਾਹ ਦੀ ਜਗ੍ਹਾ ਵਜੋਂ ਮੰਨਣ 'ਤੇ ਜ਼ੋਰ ਦਿੱਤਾ, ਉਹ ਸਾਰੇ ਸੈਲਾਨੀਆਂ ਲਈ ਹਮੇਸ਼ਾ ਨਿਮਰ ਅਤੇ ਪਰਾਹੁਣਚਾਰੀ ਵਾਲੇ ਰਹੇ।

ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਗੁਰੂ ਨਾਨਕ ਦੇਵ ਦੁਆਰਾ ਸਥਾਪਿਤ ਹੋਰ ਸਥਾਨਾਂ ਅਤੇ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਨਵੇਂ ਕੇਂਦਰ ਸਥਾਪਤ ਕੀਤੇ ਅਤੇ ਇਸ ਤਰ੍ਹਾਂ ਇਸ ਦਾ ਅਧਾਰ ਮਜ਼ਬੂਤ ​​ਕੀਤਾ।

ਕੁਸ਼ਤੀ ਦੇ ਇੱਕ ਮਹਾਨ ਸਰਪ੍ਰਸਤ ਹੋਣ ਦੇ ਨਾਤੇ, ਅੰਗਦ ਨੇ ਇੱਕ ਮੱਲ ਅਖਾੜਾ (ਕੁਸ਼ਤੀ ਦਾ ਅਖਾੜਾ) ਸ਼ੁਰੂ ਕੀਤਾ ਜਿੱਥੇ ਸਰੀਰਕ ਕਸਰਤਾਂ, ਮਾਰਸ਼ਲ ਆਰਟਸ ਅਤੇ ਕੁਸ਼ਤੀ ਦੇ ਨਾਲ-ਨਾਲ ਸਿਹਤ ਵਿਸ਼ੇ ਜਿਵੇਂ ਕਿ ਤੰਬਾਕੂ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਤੋਂ ਦੂਰ ਰਹਿਣਾ ਸਿਖਾਇਆ ਜਾਂਦਾ ਸੀ। ਉਨ੍ਹਾਂ ਨੇ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਰੋਜ਼ਾਨਾ ਕਸਰਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੰਡੂਰ ਦੇ ਕੁਝ ਪਿੰਡਾਂ ਸਮੇਤ ਕਈ ਪਿੰਡਾਂ ਵਿੱਚ ਅਜਿਹੇ ਬਹੁਤ ਸਾਰੇ ਮੱਲ ਅਖਾੜੇ ਸਥਾਪਿਤ ਕੀਤੇ।ਆਮ ਤੌਰ 'ਤੇ ਕੁਸ਼ਤੀ ਰੋਜ਼ਾਨਾ ਪ੍ਰਾਰਥਨਾ ਤੋਂ ਬਾਅਦ ਕੀਤੀ ਜਾਂਦੀ ਸੀ ਅਤੇ ਇਸ ਵਿੱਚ ਖੇਡਾਂ ਅਤੇ ਹਲਕੀ ਕੁਸ਼ਤੀ ਵੀ ਸ਼ਾਮਲ ਸੀ।

ਇਹ ਕਿਹਾ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਨੇ ਆਪਣੇ ਪੂਰਵਜ, ਗੁਰੂ ਨਾਨਕ ਦੇਵ ਦੀ ਜੀਵਨੀ ਦਾ ਸੰਕਲਨ ਕਰਨ ਦਾ ਕੰਮ ਸੌਂਪਿਆ ਸੀ। ਹਾਲਾਂਕਿ, ਕੁੱਝ ਰਚਨਾਵਾਂ ਬਾਰੇ ਬਹਿਸ ਹੈ ਕਿ ਇਹ ਅਸਲ ਹਨ ਜਾਂ ਨਹੀਂ। ਕੁਝ ਲੋਕ ਮੰਨਦੇ ਹਨ ਕਿ ਜਨਮਸਾਖੀ ਸਾਹਿਤ ਦੀ ਭਾਈ ਬਾਲਾ ਵਾਲੀ ਪਰੰਪਰਾ ਗੁਰੂ ਨਾਨਕ ਦੀ ਜੀਵਨੀ ਸੀ ਜਿਸਨੂੰ ਗੁਰੂ ਅੰਗਦ ਦੁਆਰਾ ਤਿਆਰ ਕਰਵਾਇਆ ਗਿਆ ਸੀ।

ਪਿਛਲੇ ਗੁਰੂ ਦੇ ਉਲਟ, ਗੁਰੂ ਅੰਗਦ ਨੇ ਆਪਣੀਆਂ ਲਿਖਤਾਂ ਦੀ ਗਿਣਤੀ ਬਹੁਤ ਘੱਟ ਸੀ। ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀਆਂ ਕੁਝ ਸ਼ਲੋਕ ਕਵਿਤਾਵਾਂ ਅੰਗਦ ਦੁਆਰਾ ਲਿਖੀਆਂ ਗਈਆਂ ਸਨ।

ਗੁਰੂ ਅੰਗਦ ਦੇਵ ਦੇ 62 ਸਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਵਿੱਚ ਅੰਕਿਤ ਹਨ। ਉਨ੍ਹਾਂ ਦੇ ਸਲੋਕ ਗੁਰੂ ਅਰਜਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਨ 1604 ਵਿੱਚ ਸੰਪਾਦਨਾ ਕਰਨ ਤੋਂ ਪਹਿਲਾਂ 'ਵਾਰ' ਦਾ ਰੂਪ ਪਉੜੀਆਂ ਦਾ ਹੀ ਸੀ ਅਤੇ ਇੱਕ 'ਵਾਰ' ਦੀਆਂ ਸਾਰੀਆਂ ਪਉੜੀਆਂ ਇਕੋ ਮਹੱਲੇ ਦੇ ਕਰਤਾ ਦੀਆਂ ਰਚੀਆਂ ਸਨ। ਗੁਰੂ ਅਰਜਨ ਦੇਵ ਨੇ ਪਉੜੀਆਂ ਨਾਲ ਸਲੋਕ ਲਗਾਏ। ਜਿਸ ਨੂੰ ਇੱਕ 'ਵਾਰ' ਦੀਆਂ ਪਉੜੀਆਂ ਤੇ ਆਸ ਕਰ ਕੇ ਇੱਕੋ ਮਹੱਲੇ ਦੀਆਂ ਰਚਨਾਵਾਂ ਸਨ, ਪਰ ਸਲੋਕ ਹੋਰ ਗੁਰੂ ਸਹਿਬਾਨ ਦੇ ਵੀ ਨਾਲ ਲਗਾਏ ਗਏ। 'ਵਾਰ' ਵਿੱਚ ਸਮੁੱਚੀ 'ਵਾਰ' ਉਸੇ ਮਹੱਲੇ ਦੇ ਸੰਕੇਤ ਥੱਲੇ ਅੰਕਿਤ ਕੀਤੀ ਗਈ ਜੋ 'ਵਾਰ' ਦੀਆਂ ਪਉੜੀਆਂ ਦਾ ਕਰਤਾ ਸੀ। ਸੋ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਨਾਂ 'ਤੇ ਕੋਈ ਵਾਰ ਨਹੀਂ ਹੈ ਪਰ ਹੋਰ ਮਹੱਲਿਆ ਦੀਆਂ 'ਵਾਰਾ' ਵਿੱਚ ਇਨ੍ਹਾਂ ਦੇ ਸਲੋਕ ਦਰਜ ਹਨ। ਉਨ੍ਹਾਂ ਦੇ ਸਲੋਕਾਂ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 'ਵਾਰਾ' ਵਿੱਚ ਵੇਰਵਾ ਇਸ ਪ੍ਰਕਾਰ ਹੈ:-

ਵਾਰ ਸ੍ਰੀ ਰਾਗ ਮਹਲਾ 2 (ਦੋ ਸਲੋਕ)
ਵਾਰ ਮਾਝ ਮਹਲਾ 2 (ਬਾਰਾ ਸਲੋਕ)
ਵਾਰ ਆਸਾ ਮਹਲਾ 2 (ਚੌਦਾਂ ਸਲੋਕ)
ਵਾਰ ਸੋਰਠਿ ਮਹਲਾ 2 (ਇਕ ਸਲੋਕ)
ਵਾਰ ਸੂਹੀ ਮਹਲਾ 2 (ਗਿਆਰਾ ਸਲੋਕ)
ਵਾਰ ਰਾਮਕਲੀ ਮਹਲਾ 2 (ਸੱਤ ਸਲੋਕ)
ਵਾਰ ਮਾਰੂ ਮਹਲਾ 2 (ਇਕ ਸਲੋਕ)
ਵਾਰ ਸਾਰੰਗ ਮਹਲਾ 2 (ਨੌਂ ਸਲੋਕ)
ਵਾਰ ਸਵਾਰ ਮਹਲਾ 2 (ਪੰਜ ਸਲੋਕ)

ਬੇਬੇ ਨਾਨਕੀ ਜੀਗੁਰੂ ਨਾਨਕ ਸਾਹਿਬ ਦੇ ਵੱਡੇ ਭੈਣਬੇਬੇ ਨਾਨਕੀ ( Bebe Nanaki; ਅੰ. 1464–1518 ), ਜਿਸਨੂੰ ਬੀਬੀ ਨਾਨਕੀ ਵੀ ਕਿਹਾ ਜਾਂਦਾ ਹੈ, ਸ...
02/05/2026

ਬੇਬੇ ਨਾਨਕੀ ਜੀ
ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ

ਬੇਬੇ ਨਾਨਕੀ ( Bebe Nanaki; ਅੰ. 1464–1518 ), ਜਿਸਨੂੰ ਬੀਬੀ ਨਾਨਕੀ ਵੀ ਕਿਹਾ ਜਾਂਦਾ ਹੈ, ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ। ਨਾਨਕੀ ਸਿੱਖ ਧਰਮ ਵਿੱਚ ਇੱਕ ਮਹੱਤਵਪੂਰਨ ਹਸਤੀ ਹੈ, ਅਤੇ ਇਸਨੂੰ ਪਹਿਲੇ ਗੁਰਸਿੱਖ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੇ ਭਰਾ ਦੇ 'ਦਾਰਸ਼ਨਿਕ ਝੁਕਾਅ' ਨੂੰ ਸਮਝਣ ਵਾਲੀ ਪਹਿਲੀ ਸੀ, ਅਤੇ ਉਸਨੂੰ ਪਰਮਾਤਮਾ ਪ੍ਰਤੀ ਸ਼ਰਧਾ ਦੇ ਸਾਧਨ ਵਜੋਂ ਸੰਗੀਤ ਦੀ ਵਰਤੋਂ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।

ਜਨਮ

ਨਾਨਕੀ ਅਤੇ ਉਸਦਾ ਭਰਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਬੱਚੇ ਸਨ। ਉਸਦਾ ਜਨਮ 1464 ਵਿੱਚ ਚਾਹਲ ਸ਼ਹਿਰ, ਮੌਜੂਦਾ ਪਾਕਿਸਤਾਨ ਵਿੱਚ ਹੋਇਆ ਸੀ, ਉਸਦਾ ਨਾਮ ਉਸਦੇ ਦਾਦਾ-ਦਾਦੀ ਨੇ ਰੱਖਿਆ ਸੀ, ਜਿਨ੍ਹਾਂ ਨੇ ਉਸਦਾ ਨਾਮ ਨਾਨਕੀ ਸ਼ਬਦ "ਨਾਨਕੀਆਂ " ਦੇ ਨਾਮ 'ਤੇ ਰੱਖਿਆ, ਜਿਸਦਾ ਮੋਟੇ ਤੌਰ 'ਤੇ ਅਰਥ ਹੈ "ਤੁਹਾਡੇ ਨਾਨਾ-ਨਾਨੀ ਦਾ ਘਰ"।

ਸਤਿਕਾਰ ਦੇ ਚਿੰਨ੍ਹ ਵਜੋਂ ਉਸਦੇ ਨਾਮ ਨਾਲ ਬੇਬੇ ਅਤੇ ਜੀ ਜੋੜੇ ਗਏ ਹਨ। ਬੇਬੇ ਕਿਸੇ ਵੱਡੀ ਉਮਰ ਦੀ ਔਰਤ ਦਾ ਸਤਿਕਾਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਜੀ ਕਿਸੇ ਵੀ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜਿਸਨੂੰ ਤੁਸੀਂ ਉਮਰ ਦੀ ਪਰਵਾਹ ਕੀਤੇ ਬਿਨਾਂ ਆਪਣਾ ਸਤਿਕਾਰ ਦਿਖਾਉਣਾ ਚਾਹੁੰਦੇ ਹੋ।

ਵਿਆਹ

ਬੇਬੇ ਨਾਨਕੀ ਦਾ ਵਿਆਹ 11 ਜਾਂ 12 ਸਾਲ ਦੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਇੰਨੀ ਛੋਟੀ ਉਮਰ ਵਿੱਚ ਵਿਆਹ ਕਰਵਾਉਣ ਦਾ ਰਿਵਾਜ ਸੀ। ਉਨ੍ਹਾਂ ਦਾ ਵਿਆਹ ਸਾਲ ਦੀ ਉਮਰ ਵਿੱਚ ਭਾਈਆ ਜੈ ਰਾਮ ਜੀ ਨਾਲ ਹੋਇਆ ਜੋ ਕਿ ਸੁਲਤਾਨਪੁਰ ਵਿਖੇ ਨਵਾਬ ਦੌਲਤ ਖਾਂ ਪਾਸ ਨੌਕਰੀ ਕਰਦਾ ਸੀ। ਜੈ ਰਾਮ ਦੇ ਪਿਤਾ, ਪਰਮਾਨੰਦ, ਸੁਲਤਾਨਪੁਰ ਲੋਧੀ ਵਿਖੇ ਪਟਵਾਰੀ ਸਨ। ਜੈ ਰਾਮ ਦੇ ਪਿਤਾ ਦੀ ਮੌਤ ਉਸ ਦੇ ਛੋਟੇ ਹੁੰਦਿਆਂ ਹੀ ਹੋ ਗਈ ਸੀ, ਇਸ ਲਈ ਉਸਨੇ ਪਟਵਾਰੀ ਵਜੋਂ ਆਪਣੇ ਪਿਤਾ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਜੈ ਰਾਮ ਨੇ ਨਾਨਕ ਨੂੰ ਸੁਲਤਾਨਪੁਰ ਦੇ ਇਸ ਮੋਡੀਖਾਨੇ ਵਿੱਚ ਨੌਕਰੀ ਦਿਵਾਉਣ ਵਿੱਚ ਮਦਦ ਕੀਤੀ। ਨਾਨਕੀ ਅਤੇ ਉਸਦੇ ਪਤੀ ਜੈ ਰਾਮ ਆਪਣੇ ਆਪ ਕੋਈ ਜੈਵਿਕ ਬੱਚੇ ਪੈਦਾ ਨਹੀਂ ਕਰਨਗੇ।

ਭਰਾ ਅਤੇ ਭੈਣ

ਬੇਬੇ ਨਾਨਕੀ ਨੂੰ ਆਪਣੇ ਭਰਾ ਲਈ ਬਹੁਤ ਪਿਆਰ ਸੀ ਅਤੇ ਉਹ ਉਸਦੀ "ਪ੍ਰਕਾਸ਼ਵਾਨ ਆਤਮਾ" ਨੂੰ ਪਛਾਣਨ ਵਾਲੀ ਪਹਿਲੀ ਸੀ। ਉਹ ਪੰਜ ਸਾਲ ਵੱਡੀ ਸੀ ਪਰ ਉਸਨੇ ਉਸਦੇ ਲਈ ਮਾਂ ਦੀ ਭੂਮਿਕਾ ਨਿਭਾਈ। ਉਸਨੇ ਨਾ ਸਿਰਫ਼ ਉਸਨੂੰ ਆਪਣੇ ਪਿਤਾ ਤੋਂ ਬਚਾਇਆ ਸਗੋਂ ਉਸਨੂੰ ਬਿਨਾਂ ਸ਼ਰਤ ਪਿਆਰ ਵੀ ਕੀਤਾ। ਗੁਰੂ ਨਾਨਕ ਦੇਵ ਜੀ ਨੂੰ ਸਿਰਫ਼ 15 ਸਾਲ ਦੀ ਉਮਰ ਵਿੱਚ ਨਾਨਕੀ ਜੀ ਕੋਲ ਰਹਿਣ ਲਈ ਭੇਜਿਆ ਗਿਆ ਸੀ। ਉਸਦੀ ਆਜ਼ਾਦੀ ਨੂੰ ਜਗਾਉਣ ਲਈ, ਉਸਨੇ ਉਸਦੇ ਲਈ ਇੱਕ ਪਤਨੀ ਦੀ ਭਾਲ ਕੀਤੀ। ਬੇਬੇ ਨਾਨਕੀ ਨੇ ਆਪਣੇ ਪਤੀ ਨਾਲ ਮਿਲ ਕੇ ਨਾਨਕ ਲਈ ਵਿਆਹ ਲਈ ਇੱਕ ਔਰਤ, ਸੁਲੱਖਣੀ ਚੋਨਾ, ਲੱਭੀ। ਕਿਉਂਕਿ ਬੇਬੇ ਨਾਨਕੀ ਦੇ ਆਪਣੇ ਕੋਈ ਬੱਚੇ ਨਹੀਂ ਸਨ, ਉਹ ਆਪਣੇ ਭਰਾ ਦੇ ਬੱਚਿਆਂ, ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਪਿਆਰ ਕਰਦੀ ਸੀ ਅਤੇ ਉਨ੍ਹਾਂ ਦੀ ਪਰਵਰਿਸ਼ ਵਿੱਚ ਮਦਦ ਕਰਦੀ ਸੀ।

ਬੇਬੇ ਨਾਨਕੀ ਨੂੰ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਪੈਰੋਕਾਰ ਵਜੋਂ ਜਾਣਿਆ ਜਾਂਦਾ ਹੈ। ਉਹ ਹਮੇਸ਼ਾ ਲਈ ਉਸ ਅਤੇ ਉਸਦੇ ਉਦੇਸ਼ ਪ੍ਰਤੀ ਸਮਰਪਿਤ ਸੀ। ਉਹ ਨਾਨਕ ਨੂੰ ਸੰਗੀਤ ਨੂੰ ਪਰਮਾਤਮਾ ਪ੍ਰਤੀ ਸ਼ਰਧਾ ਦੇ ਸਾਧਨ ਵਜੋਂ ਵਰਤਣ ਲਈ ਪ੍ਰੇਰਿਤ ਕਰਨ ਲਈ ਵੀ ਜਾਣੀ ਜਾਂਦੀ ਹੈ। ਇਹ ਜਾਣਦੇ ਹੋਏ ਕਿ ਉਸਦੇ ਕੋਲ ਸੰਗੀਤਕ ਪ੍ਰਤਿਭਾ ਹੈ, ਉਸਨੇ ਉਸਨੂੰ ਆਪਣੇ ਸੰਗੀਤ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ ਇੱਕ ਰਬਾਬ ਖਰੀਦਿਆ। ਇਹ ਕਿਹਾ ਜਾਂਦਾ ਹੈ ਕਿ ਉਹ ਨਾਨਕ ਅਤੇ ਸੁਲੱਖਣੀ ਦੇ ਦੋ ਪੁੱਤਰਾਂ, ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਬਹੁਤ ਪਿਆਰ ਕਰਦੀ ਸੀ।

1518 ਈ: ਵਿੱਚ ਜਦ ਆਖਰੀ ਉਦਾਸੀ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਆਏ ਤਾਂ ਗੁਰੂ ਜੀ ਬੇਬੇ ਜੀ ਦਾ ਅੰਤ ਸਮਾਂ ਜਾਣ ਕੇ ਸੁਲਤਾਨਪੁਰ ਹੀ ਰੁਕ ਗਏ। ਕੁਝ ਦਿਨ ਬੀਤਣ ਬਾਅਦ ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਵਿੱਚ ਪੂਰੇ ਹੋ ਗਏ।

ਬੇਬੇ ਨਾਨਕੀ ਦੀ ਮੌਤ 1518 ਵਿੱਚ ਸੁਲਤਾਨਪੁਰ ਵਿਖੇ ਹੋਈ।ਆਪਣੀਆਂ ਆਖਰੀ ਇੱਛਾਵਾਂ ਵਿੱਚੋਂ ਇੱਕ ਵਜੋਂ ਉਸਨੇ ਆਪਣੇ ਭਰਾ, ਗੁਰੂ ਨਾਨਕ ਦੇਵ ਜੀ ਨੂੰ ਆਪਣੇ ਆਖਰੀ ਦਿਨਾਂ ਦੌਰਾਨ ਉਸਦੇ ਨਾਲ ਰਹਿਣ ਦੀ ਇੱਛਾ ਪ੍ਰਗਟ ਕੀਤੀ। ਉਸਦੇ ਆਖਰੀ ਸਾਹ ਜਪੁਜੀ ਸਾਹਿਬ ਦੇ ਪਾਠ ਨਾਲ ਪ੍ਰਕਾਸ਼ਮਾਨ ਹੋਏ ਜੋ ਉਸਨੂੰ ਸੁਣਾਇਆ ਗਿਆ ਸੀ। ਉਸਦੀ ਮੌਤ ਤੋਂ ਤਿੰਨ ਦਿਨ ਬਾਅਦ, ਉਸਦੇ ਜੀਵਨ ਸਾਥੀ, ਜੈ ਰਾਮ ਦੀ ਵੀ ਮੌਤ ਹੋ ਗਈ। ਉਨ੍ਹਾਂ ਦੇ ਅੰਤਿਮ ਸੰਸਕਾਰ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੇ ਗਏ ਸਨ।

ਭਾਈ ਮਰਦਾਨਾ ਜੀਗੁਰੂ ਨਾਨਕ ਦੇਵ ਜੀ ਦੇ ਸਾਥੀਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸ...
02/05/2026

ਭਾਈ ਮਰਦਾਨਾ ਜੀ
ਗੁਰੂ ਨਾਨਕ ਦੇਵ ਜੀ ਦੇ ਸਾਥੀ

ਭਾਈ ਮਰਦਾਨਾ ਜੀ (1459-1534), ਗੁਰੂ ਨਾਨਕ ਦੇ ਉਹ ਸਾਥੀ ਸਨ ਜਿਸਨੇ ਉਹਨਾਂ ਦਾ ਸਾਥ ਪੂਰੇ ਸੰਤਾਲੀ ਸਾਲ ਦਿਤਾ।ਭਾਈ ਮਰਦਾਨਾ ਦਾ ਪਹਿਲਾ ਨਾਂ ਦਾਨਾ ਸੀ ਤੇ ਜਾਤ ਮਿਰਾਸੀ । ਮਿਰਾਸੀਆਂ ਨੂੰ ਸਮਾਜ ਵਿੱਚ ਨੀਵੀਂ ਜਾਤ ਗਿਣਿਆ ਜਾਂਦਾ ਸੀ। ਇਨ੍ਹਾਂ ਦਾ ਮੁੱਖ ਕਿੱਤਾ ਮਨੋਰੰਜਨ ਲਈ ਗਾਉਣਾ ਵਜਾਉਣਾ ਹੁੰਦਾ ਹੈ ਚਾਹੇ ਉਹ ਰਾਜਿਆਂ ਮਹਾਰਾਜਿਆਂ ਲਈ ਹੋਵੇ ਜਾਂ ਆਮ ਲੋਕਾਂ ਲਈ। ਗੁਰੂ ਸਾਹਿਬ ਨੇ ਜਦ ਭਾਈ ਮਰਦਾਨੇ ਦਾ ਰਾਗਾਂ ਵਿੱਚ ਰਬਾਬ ਵਜਾਉਣਾ ਸੁਣਿਆਂ ਤਾਂ ਉਸ ਨੂੰ ਆਪਣਾ ਮਿੱਤਰ ਤੇ ਲੰਮੇਂ ਸਫਰਾਂ ਨੰਦਾ ਸਾਥੀ ਹੋਣ ਦਾ ਮਾਣ ਬਖਸ਼ਿਆ।ਦਾਨਾ ਨੂੰ ਮਰਦਾਨਾ ਦਾ ਨਾਂ ਗੁਰੂ ਨਾਨਕ ਸਾਹਿਬ ਨੇ ਬਖ਼ਸ਼ਿਆ। ਭਾਈ ਮਰਦਾਨੇ ਲਈ ਪਹਾੜੀਆਂ ਦੀ ਠੰਡ, ਰੇਗਿਸਤਾਨਾਂ ਦੀ ਗਰਮੀ, ਜੰਗਲਾਂ ਵਿੱਚ ਜਾਨਵਰਾਂ ਦਾ ਡਰ, ਉਜਾੜ ਅਤੇ ਵੀਰਾਨੇ ਵਿੱਚ ਭੁੱਖ ਪਿਆਸ ਜਾਂ ਘਰ ਦਾ ਮੋਹ, ਗੁਰੂ ਦਾ ਸਾਥ ਦੇਣ ਵਿੱਚ ਔਕੜ ਨਾ ਬਣੇ। ਗੁਰੂ ਨੇ ਉਸ ਵਿੱਚੋਂ ਪੰਜ ਵਿਕਾਰ-ਕਾਮ, ਕ੍ਰੋਧ, ਲੌਭ, ਮੋਹ ਅਤੇ ਹੰਕਾਰ ਕੱਢ ਕੇ ਪੰਜ ਗੁਣ-ਸਤ ਸੰਤੋਖ ਸਬਰ, ਦਇਆ ਅਤੇ ਧਰਮ ਉਸ ਵਿੱਚ ਭਰ ਦਿੱਤੇ ਸਨ। ਉਸਨੂੰ ਇੱਕ ਸੰਤ ਅਤੇ ਸਾਰਿਆਂ ਦਾ ਭਰਾ ਹੋਣ ਦਾ ਮਾਣ ਬਖਸ਼ ਦਿੱਤਾ ਸੀ।

ਭਾਈ ਮਰਦਾਨੇ ਦਾ ਜਨਮ 1459 ਨੂੰ ਰਾਇ-ਭੋਇ ਦੀ ਤਲਵੰਡੀ ਵਿੱਚ ਹੋਇਆ। ਭਾਈ ਮਰਦਾਨਾ ਗੁਰੂ ਜੀ ਨਾਲੋਂ ਉਮਰ ਵਿੱਚ ਨੌਂ ਸਾਲ ਵੱਡਾ ਸੀ। ਉਸ ਦਾ ਪਿਤਾ, ਮੀਰ ਬਾਦਰੇ ਪਿੰਡ ਦਾ ਮਰਾਸੀ ਸੀ। ਉਹਨਾਂ ਦਿਨਾਂ ਵਿੱਚ ਕੋਈ ਚਿੱਠੀ ਪਤਰ ਭੇਜਣ ਦਾ ਸਾਧਨ ਨਹੀਂ ਸੀ। ਮਰਾਸੀ ਇਹ ਕੰਮ ਕਰਦੇ ਸਨ। ਪਿੰਡ ਦੇ ਲੋਕਾਂ ਦੇ ਸੁਨੇਹੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾ ਕੇ ਦਿੰਦੇ ਅਤੇ ਉਹਨਾਂ ਨੂੰ ਸਭ ਜ਼ਬਾਨੀ ਯਾਦ ਰਖਣਾ ਪੈਂਦਾ ਸੀ। ਉਹਨਾਂ ਦੀ ਜ਼ਬਾਨ ਉੱਪਰ ਸਭ ਨੂੰ ਯਕੀਨ ਹੁੰਦਾ ਸੀ। ਉਹ ਹਰ ਇੱਕ ਦੇ ਘਰ ਰਹਿ ਸਕਦੇ ਸਨ ਅਤੇ ਹਰ ਇੱਕ ਦੇ ਘਰ ਦਾ ਖਾ ਪੀ ਸਕਦੇ ਸਨ। ਜਮਾਨਾਂ ਨੂੰ ਆਪਣੀ ਇੱਜ਼ਤ ਖਾਤਰ ਉਹਨਾਂ ਦੀ ਚੰਗੀ ਸੇਵਾ ਕਰਨੀ ਪੈਂਦੀ ਸੀ। ਉਹ ਜਾਂਦੇ ਆਂਉਂਦੇ ਰਹਿੰਦੇ ਸਨ, ਇਸ ਲਈ ਰਸਤੇ ਦੀਆਂ ਤਕਲੀਫਾਂ ਸਹਾਰਨਾ ਉਹਨਾਂ ਦੀ ਆਦਤ ਬਣ ਚੁਕੀ ਸੀ। ਰਸਤੇ ਵਿੱਚ ਇੱਕਲੇ ਹੋਣ ਕਾਰਣ ਆਪਣਾ ਆਪ ਬਹਿਲਾਉਣ ਲਈ, ਗਾਉਣਾ ਅਤੇ ਵਜਾਉਣਾ ਉਹਨਾਂ ਦਾ ਇੱਕ ਸ਼ੁਗਲ ਸੀ। ਉਹਨਾਂ ਦਾ ਆਚਰਣ ਉੱਚਾ ਹੋਣਾ ਸਭ ਤੋਂ ਵੱਡਾ ਗੁਣ ਹੁੰਦਾ ਸੀ। ਗੁਰੂ ਗਰੰਥ ਸਾਹਿਬ ਜੀ ਵਿੱਚ ਭਾਈ ਮਰਦਾਨਾ ਜੀ ਦੇ ਨਾਮ ਤੇ ਤਿੰਂਨ ਸ਼ਬਦ ਦਰਜ ਹਨ। ਕਈ ਵਿਦਵਾਨ ਇਹਨਾਂ ਨੂੰ ਇੱਕ ਸੰਪੂਰਨ ਸ਼ਬਦ ਮੰਨਦੇ ਹਨ: ਇਹ ਸ਼ਬਦ ਬਿਹਾਗੜੇ ਦੀ ਵਾਰ ਮਹਲਾ 4 ਨਾਲ ਦਰਜ ਹਨ

ਭਾਈ ਮਰਦਾਨੇ ਵਿੱਚ ਆਪਣੇ ਖਾਨਦਾਨ ਦੀਆਂ ਸਾਰੀਆਂ ਚੰਗਿਆਈਆਂ ਹੋਣ ਤੋਂ ਇਲਾਵਾ, ਰਬਾਬ ਵਜਾਉਣ ਦਾ ਖਾਸ ਗੁਣ ਸੀ, ਜਿਸ ਨਾਲ ਉਸ ਨੇ ਗੁਰੂ ਜੀ ਦੀ ਰਚੀ ਬਾਣੀ ਉੱਨ੍ਹੀਂ ਰਾਗਾਂ ਵਿੱਚ ਗਾਇਨ ਕੀਤੀ। ਸਲੋਕੁ ਮਰਦਾਨਾ 1।ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ।ਕਰੋਧ ਕਟੋਰੀ ਮੀਹਿ ਭਰੀ ਪੀਲਾਵਾ ਅਹੰਕਾਰੁ।।ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ।।ਕਰਣੀ ਲਾਹਣਿ ਸਤ ਗੁੜੁ ਸਚੁ ਸਰਾ ਕਰਿ ਸਾਰੁ।।ਗੁਣ ਮੰਡੇ ਕਰਿ ਸੀਲ ਘਿਉ ਸਰਮੁ ਮਾਸ ਆਹਾਰੁ ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ।।1।।ਮਰਦਾਨਾ 1।।ਕਾਇਆ ਲਾਹਣਿ ਆਪੁ ਮਦੁ ਮਜ਼ਲਸ ਤਰਿਸ਼ਨਾ ਧਾਤੁ।।ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ।।ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ।।ਗਿਆਨ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ।।ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ।। 2।।ਕਾਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ।।ਸਤਸੰਗਤ ਸਿਉ ਮੇਲਾਪ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ।। 3।।ਪਉੜੀ।। ਆਪੇ ਸੁਰਿ ਨਰ ਗਣ ਗੰਧਰਵਾ ਆਪੇ ਖਟ ਦਰਸਨ ਕੀ ਬਾਣੀ।।ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ।।ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ।। ਆਪੈ ਨਾਲ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ।।ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹਿ ਜਾਣੀ।। 12।।(ਬਿਹਾਗੜੇ ਦੀ ਵਾਰ, ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 553)

ਇਹ ਵੀ ਸਪਸ਼ਟ ਹੈ ਕਿ ਭਾਈ ਮਰਦਾਨਾ ਜੀ ਵਿਆਹੇ ਹੋਏ ਸਨ | ਪਰ ਇਹ ਵਿਆਹ ਕਦੋਂ ਅਤੇ ਕਿਸ ਨਾਲ ਹੋਇਆ ਇਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਹੈ| ਉਹਨਾਂ ਦੀ ਘੱਟੋ-ਘੱਟ ਇੱਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ | ਉਹਨਾਂ ਦਾ ਸਪੁੱਤਰ ਭਾਈ ਸਜਾਦਾ, ਜੋ ਸ਼੍ੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦਾ ਰਿਹਾ |

ਅੰਤ--

ਭਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿੱਥੇ ਹੋਇਆ, ਇਸ ਬਾਰੇ ਵੀ ਅੰਤਮ ਫੈਸਲਾ ਲੈਣਾ ਮੁਸ਼ਕਲ ਹੈ | ਭਾਈ ਕਾਹਨ ਸਿੰਘ ਨੇ ਆਪ ਜੀ ਦਾ ਦੇਹਾਂਤ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਦਰਿਆ ਕੁਰੱਮ ਦੇ ਕਿਨਾਰੇ ਹੋਣਾ ਦੱਸਿਆ ਹੈ, ਨਾਲ ਇਹ ਵੀ ਮੰਨਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਸਕਾਰ ਆਪ ਕੀਤਾ | ਇਸ ਕਥਨ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਲ ਹੈ ਕਿਉਂਕਿ ਸੰਮਤ 1591 ਵਿੱਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ, ਉਹਨਾਂ ਦਾ ਸਸਕਾਰ ਲਈ ਮੁੜ ਅਫਗਾਨਿਸਤਾਨ ਜਾਣ ਦਾ ਉਲੇਖ ਕਿਧਰੇ ਨੀ ਮਿਲਦਾ | ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਦੇਹਾਂਤ ਕਰਤਾਰਪੁਰ ਵਿਖੇ, ਗੁਰੁ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੱਸਿਆ ਹੈ |

ਭਾਈ ਮਰਦਾਨਾ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ | ਭਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕੀਰਤਨੀਆਂ ਦਾ ਪ੍ਰੇਰਨਾ ਸਰੋਤ ਹੈ | ਭਾਈ ਜੇ ਦੇ ਤਿਆਗ ਅਤੇ ਨਿਸ਼ਕਾਮਤਾ - ਭਰੇ ਜੀਵਨ ਤੋਂ ਸਾਡੇ ਕੀਰਤਨੀ ਅਤੇ ਸਿੱਖ ਵੱਡੀ ਸਿੱਖਿਆ ਗ੍ ਹਿਣ ਕਰ ਸਕਦੇ ਹਨ |

ਗੁਰੂ ਨਾਨਕ ਦੇਵ ਜੀ ਪਹਿਲੇ ਸਿੱਖ ਗੁਰੂਗੁਰੂ ਨਾਨਕ (Guru Nanak; 15 ਅਪਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ, ਸਿੱਖ ਧਰਮ ਦੇ ਮੋਢੀ ਸ...
01/05/2026

ਗੁਰੂ ਨਾਨਕ ਦੇਵ ਜੀ
ਪਹਿਲੇ ਸਿੱਖ ਗੁਰੂ

ਗੁਰੂ ਨਾਨਕ (Guru Nanak; 15 ਅਪਰੈਲ 1469 – 22 ਸਤੰਬਰ 1539), ਜਾਂ ਬਾਬਾ ਨਾਨਕ, ਸਿੱਖ ਧਰਮ ਦੇ ਮੋਢੀ ਸਨ ਅਤੇ ਦਸ ਸਿੱਖ ਗੁਰੂਆਂ ਵਿੱਚੋਂ ਪਹਿਲੇ ਗੁਰੂ ਸਨ। ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।

ਗੁਰੂ ਨਾਨਕ ਜੀ ਨੇ ਏਸ਼ੀਆ ਭਰ ਵਿੱਚ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਓਅੰਕਾਰ (ੴ, 'ਇਕ ਰੱਬ') ਦਾ ਸੰਦੇਸ਼ ਦਿੱਤਾ, ਜੋ ਉਸਦੀ ਹਰ ਰਚਨਾ ਵਿੱਚ ਨਿਵਾਸ ਕਰਦਾ ਹੈ ਅਤੇ ਸਦੀਵੀ ਸੱਚ ਦਾ ਗਠਨ ਕਰਦਾ ਹੈ। ਇਸ ਸੰਕਲਪ ਦੇ ਨਾਲ, ਉਹ (ਪਰਮਾਤਮਾ) ਸਮਾਨਤਾ, ਭਾਈਚਾਰਕ ਪਿਆਰ, ਚੰਗਿਆਈ ਅਤੇ ਨੇਕੀ 'ਤੇ ਅਧਾਰਤ ਇੱਕ ਵਿਲੱਖਣ ਅਧਿਆਤਮਿਕ, ਸਮਾਜਿਕ ਅਤੇ ਰਾਜਨੀਤਿਕ ਪਲੇਟਫਾਰਮ ਸਥਾਪਤ ਕਰੇਗਾ।

ਗੁਰੂ ਨਾਨਕ ਜੀ ਦੇ ਸ਼ਬਦ ਸਿੱਖ ਧਰਮ ਦੇ ਪਵਿੱਤਰ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ 974 ਕਾਵਿ-ਸ਼ਬਦ ਦੇ ਰੂਪ ਵਿੱਚ ਦਰਜ ਹਨ, ਜਿਨ੍ਹਾਂ ਵਿੱਚ ਕੁਝ ਪ੍ਰਮੁੱਖ ਅਰਦਾਸਾਂ ਜਪੁਜੀ ਸਾਹਿਬ ਹਨ; ਆਸਾ ਦੀ ਵਾਰ; ਅਤੇ ਸਿਧ ਗੋਸਟਿ ਹਨ। ਇਹ ਸਿੱਖ ਧਾਰਮਿਕ ਵਿਸ਼ਵਾਸ ਦਾ ਹਿੱਸਾ ਹੈ ਕਿ ਨਾਨਕ ਜੀ ਦੀ ਪਵਿੱਤਰਤਾ, ਬ੍ਰਹਮਤਾ, ਅਤੇ ਧਾਰਮਿਕ ਅਧਿਕਾਰ ਦੀ ਭਾਵਨਾ ਉਸ ਤੋਂ ਬਾਅਦ ਦੇ ਨੌਂ ਗੁਰੂਆਂ ਵਿੱਚੋਂ ਹਰੇਕ ਉੱਤੇ ਉਤਰੀ ਸੀ ਜਦੋਂ ਉਨ੍ਹਾਂ ਨੂੰ ਗੁਰਗੱਦੀ ਸੌਂਪੀ ਗਈ ਸੀ।

ਗੁਰੂ ਨਾਨਕ ਸਾਹਿਬ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ), ਵਿਖੇ ਹਿੰਦੂ ਪਰਿਵਾਰ ਵਿਚ ਹੋਇਆ ਜੋ ਸਨਾਤਨ ਧਰਮ ਦੇ ਅਨੁਯਾਈ ਸਨ। ਇਹਨਾਂ ਦੇ ਮਾਪੇ, ਕਲਿਆਣ ਚੰਦ ਦਾਸ ਬੇਦੀ, ਮਕਬੂਲ ਨਾਮ ਮਹਿਤਾ ਕਾਲੂ ਅਤੇ ਤ੍ਰਿਪਤਾ ਸਨ। ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ। ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।

ਉਹਨਾਂ ਦੀ ਇੱਕ ਭੈਣ, ਬੇਬੇ ਨਾਨਕੀ, ਉਹਨਾਂ ਤੋਂ ਪੰਜ ਸਾਲ ਵੱਡੀ ਸੀ। ਬੇਬੇ ਨਾਨਕੀ ਦਾ ਵਿਆਹ ਜੈ ਰਾਮ ਨਾਲ਼ 1475 ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ, ਦੌਲਤ ਖ਼ਾਨ ਲੋਧੀ ਦੇ ਮੋਦੀਖਾਨੇ ਵਿੱਚ ਕੰਮ ਕਰਦਾ ਸੀ। ਨਾਨਕ ਦਾ ਆਪਣੀ ਭੈਣ ਨਾਲ਼ ਲਾਡ ਹੋਣ ਕਾਰਨ ਉਹ ਵੀ ਮਗ਼ਰ ਸੁਲਤਾਨਪੁਰ ਆਪਣੀ ਭੈਣ ਅਤੇ ਜੀਜੇ ਦੇ ਘਰ ਰਹਿਣ ਲਈ ਚਲੇ ਗਏ। ਉੱਥੇ ਉਹ 20 ਸਾਲ ਦੀ ਉਮਰ ਵਿੱਚ, ਦੌਲਤ ਖ਼ਾਨ ਅਧੀਨ ਮੋਦੀਖਾਨੇ ਵਿੱਚ ਕੰਮ ਕਰਨ ਲੱਗ ਪਏ। ਪੁਰਾਤਨ ਜਨਮ ਸਾਖੀਆਂ ਮਤਾਬਕ ਇਹ ਅਰਸਾ ਗੁਰੂ ਨਾਨਕ ਲਈ ਇੱਕ ਖ਼ੁਦ ਤਰੱਕੀ ਵਾਲ਼ਾ ਸੀ ਅਤੇ ਸ਼ਾਇਦ ਇਹਨਾਂ ਦੇ ਕਲਾਮ ਵਿੱਚ ਹੁਕਮਰਾਨੀ ਢਾਂਚੇ ਬਾਰੇ ਕੁਝ ਹਵਾਲੇ ਇਥੋਂ ਦੇ ਹੋ ਸਕਦੇ ਹਨ।

ਸਿੱਖ ਰਿਵਾਜ਼ਾਂ ਮਤਾਬਕ, ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਸ਼ੁਰੂਆਤ ਜ਼ਿੰਦਗੀ ਦੀਆਂ ਕਈ ਘਟਨਾਵਾਂ ਨਾਨਕ ਦੀ ਇਲਾਹੀ ਰਹਿਮਤ ਨੂੰ ਦਰਸਾਉਂਦੀਆਂ ਨੇ। ਉਹਨਾਂ ਦੀ ਜ਼ਿੰਦਗੀ ਬਾਰੇ ਲਿਖਤਾਂ ਉਹਨਾਂ ਦੀ ਛੋਟੀ ਉਮਰ ਵਿੱਚ ਖਿੜਦੀ ਹੋਈ ਸੂਝ ਦਾ ਵੇਰਵਾ ਦਿੰਦੀਆਂ ਹਨ। ਕਿਹਾ ਜਾਂਦਾ ਕਿ ਪੰਜ ਸਾਲ ਦੀ ਉਮਰ ਵਿੱਚ, ਨਾਨਕ ਨੇ ਇਲਾਹੀ ਮਜ਼ਮੂਨਾਂ ਵਿੱਚ ਦਿਲਚਸਪੀ ਵਿਖਾਈ। ਪੰਜ ਸਾਲ ਦੀ ਉਮਰੇ ਹੀ, ਉਸ ਵਕ਼ਤ ਦੇ ਰਿਵਾਜ਼ ਮਤਾਬਕ ਉਹਨਾਂ ਦੇ ਪਿਓ ਨੇ ਉਹਨਾਂ ਨੂੰ ਪਿੰਡ ਦੇ ਪਾਂਧੇ ਗੋਪਾਲ ਕੋਲ ਸਕੂਲੀ ਵਿਦਿਆ ਹਾਸਲ ਕਰਨ ਲਈ ਦਾਖ਼ਲ ਕਰਵਾਇਆ। ਗੋਪਾਲ ਨੇ ਇੱਕ ਮਸ਼ਹੂਰ ਵਾਕਿਆ ਕਿਹਾ ਜਾਂਦਾ ਕਿ ਨਿਆਣੇ ਹੁੰਦੇ ਨਾਨਕ ਨੇ ਆਪਣੇ ਅਧਿਆਪਕ ਨੂੰ ਨੰਬਰ ਇੱਕ ਨਾਲ਼ ਗੁਰਮੁਖੀ ਦੇ ਅੱਖਰ, ਓ ਅਤੇ ਅੰਕਾਰ ਦੇ ਨਿ ਨੂੰ ਜੋੜ, ਰੱਬ ਇੱਕ ਹੈ ਦਾ ਦਾਅਵਾ ਕੀਤਾ। ਹੋਰ ਬਚਪਨੀ ਖ਼ਾਤਿਆਂ ਦੀਆਂ ਘਟਨਾਵਾਂ ਨਾਨਕ ਬਾਰੇ ਅਜੀਬ ਅਤੇ ਚਮਤਕਾਰੀ ਗੱਲਾਂ ਦਰਸਾਉਂਦੀਆਂ ਹਨ, ਜਿਵੇਂ ਕਿ ਇੱਕ ਰਾਏ ਬੁਲਾਰ ਵਲੋਂ ਚਸ਼ਮਦੀਦ ਗਵਾਹੀ, ਜਿਸ ਵਿੱਚ ਸੁੱਤੇ ਬੱਚੇ ਦੇ ਸਿਰ ਨੂੰ ਕੜਕਵੀਂ ਧੁੱਪ ਤੋਂ, ਇੱਕ ਖ਼ਾਤੇ ਮਤਾਬਕ, ਦਰਖ਼ਤ ਦੀ ਛਾਂ, ਜਾਂ, ਦੂਜੇ ਵਿੱਚ, ਜ਼ਹਿਰੀਲੇ ਕੋਬਰਾ ਵਲੋਂ ਛਾਂ ਕੀਤੀ ਗਈ।

24 ਸਤੰਬਰ 1487 ਨੂੰ ਨਾਨਕ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਇਸ ਜੋੜੇ ਦੇ ਦੋ ਪੁੱਤ ਸਨ, ਸ੍ਰੀ ਚੰਦ (8 ਸਤੰਬਰ 1494 - 13 ਜਨਵਰੀ 1629) ਅਤੇ ਲਖਮੀ ਚੰਦ (12 ਫਰਵਰੀ 1497 - 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।

ਗੁਰੂ ਸਾਹਿਬ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।

ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤੀ ਸੀ।

ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਲਮਬੰਦ ਕੀਤਾ ਗਿਆ। ਵਿਦਵਾਨਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।

ਗੁਰੂ ਜੀ ਨੇ 15ਵੀਂ ਸਦੀ ਦੌਰਾਨ ਉਹਨਾਂ ਨੇ ਸਿੱਖ ਧਰਮ ਦਾ ਆਗ਼ਾਜ਼ ਕੀਤਾ। ਸਿੱਖੀ ਦਾ ਮੌਲਿਕ ਯਕੀਨ, ਮੁਕੱਦਸ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਇਆ ਹੈ, ਜਿਸ ਵਿੱਚ ਸ਼ਾਮਲ ਹਨ ਰੱਬ ਦੇ ਨਾਮ ਉੱਤੇ ਨਿਸ਼ਚਾ ਅਤੇ ਬੰਦਗੀ, ਸਾਰੀ ਇਨਸਾਨੀਅਤ ਵਿੱਚ ਇਤਫ਼ਾਕ, ਬੇਖ਼ੁਦ ਸੇਵਾ ਵਿੱਚ ਰੁੱਝਣਾ, ਸਰਬੱਤ ਦੇ ਭਲੇ ਅਤੇ ਖੁਸ਼ਹਾਲੀ ਵਾਸਤੇ ਸਮਾਜਕ ਇਨਸਾਫ਼ ਲਈ ਉੱਦਮ ਕਰਨਾ, ਅਤੇ ਇਮਾਨਦਾਰ ਵਤੀਰਾ ਅਤੇ ਰੋਜ਼ੀ ਨਾਲ਼ ਘਰੇਲੂ ਜ਼ਿੰਦਗੀ ਵਿੱਚ ਰਹਿਣਾ।

ਗੁਰੂ ਗ੍ਰੰਥ ਸਾਹਿਬ ਨੂੰ ਸਿੱਖੀ ਵਿੱਚ ਸੁਪ੍ਰੀਮ ਇਖਤਿਆਰ ਦਾ ਦਰਜਾ ਹਾਸਲ ਹੈ ਅਤੇ ਸਿੱਖਾਂ ਦੇ ਗਿਆਰਵੇਂ ਅਤੇ ਆਖ਼ਰੀ ਗੁਰੂ ਹਨ। ਇਸ ਗ੍ਰੰਥ ਵਿੱਚ ਗੁਰ ਨਾਨਕ ਸਾਹਿਬ ਦੇ ਕੁੱਲ 974 ਸ਼ਬਦ ਹਨ।

ਮੱਧਕਾਲ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਪ੍ਰਭੂ ਭਗਤੀ’ ਅਤੇ ‘ਨਾਮ ਸਿਮਰਨ’ ਲਈ ਧੁਰ ਕੀ ਬਾਣੀ ਦੇ ਅਨਹਦ ਰੂਪ ਨੂੰ ਨਾਦੀ ਬਣਾਉਂਦਿਆਂ ‘ਰਾਗ ਸਹਿਤ’ ਸ਼ਬਦ ਦੀ ਮਹਿਮਾ ‘ਕੀਰਤਨ’ ਦੇ ਰੂਪ ਵਿੱਚ ਕੀਤੀ। ਭਾਵੇਂ ਗੁਰੂ ਸਾਹਿਬ ਨੇ ਦਾਰਸ਼ਨਿਕ ਕਾਵਿ ਜਿਵੇਂ ‘ਜਪੁ’, ਸਲੋਕ-ਸਹਸਕ੍ਰਿਤੀ ਤੇ ਸਲੋਕ ਵਾਰਾਂ ਤੋਂ ਵਧੀਕ ਰਾਗ ਰਹਿਤ ਰਚੇ, ਪਰ ਉਨ੍ਹਾਂ ਵਿਚਲਾ ਦਰਸ਼ਨ ਆਲਾਪ ਵਾਂਗ ਵਿਚਾਰਧਾਰਾ ਨੂੰ ਉਜਾਗਰ ਕਰਦਾ ਹੈ ਜਿਸ ਵਿੱਚ ਉਨ੍ਹਾਂ ਦੀ ਸੰਗੀਤਕਤਾ ਅਤੇ ਪ੍ਰਗੀਤਕਤਾ ਦੀ ਆਪਣੀ ਮਿਕਨਾਤੀਸੀ ਹੈ।

ਗੁਰੂ ਸਾਹਿਬ ਆਪਣੀਆਂ ਚਾਰ ਉਦਾਸੀਆਂ ਅਤੇ ਉਸ ਤੋਂ ਬਾਅਦ ਵੀ ਜੋ ਸ਼ਬਦ ਕੀਰਤਨ ਕਰਦੇ ਰਹੇ, ਉਹ ਵਿਚਾਰਧਾਰਕ ਤੌਰ ’ਤੇ ਵਿਭਿੰਨ ਦੇਸ਼ਾਂ, ਕੌਮਾਂ, ਜਾਤੀਆਂ ਤੇ ਮਜ਼ਹਬਾਂ ਦੇ ਲੋਕਾਂ ਵਿੱਚ ਵਿਭਿੰਨ ਸੁਰਾਂ ਅਤੇ ਸਮੁੱਚੀ ਮਨੁੱਖਤਾ ਨੂੰ ਇਕੱਠਿਆਂ ਕਰਕੇ ਅਰਬੀ-ਫ਼ਾਰਸੀ ਤੋਂ ਆਈ (ਵਿਦੇਸ਼ੀ ਸਾਜ਼) ਰਬਾਬ ਨੂੰ ਸੰਗ ਰਲਾ ਕੇ ਬਹੁਵਚਨਤਾ, ਬਹੁ-ਸਭਿਆਚਾਰਕਤਾ ਤੇ ਵਿਸਮਾਦੀ ਆਨੰਦ ਦਾ ਕ੍ਰਾਂਤੀਕਾਰੀ ਸੰਦੇਸ਼ ਦੇਣਾ ਸੀ।

ਜਨਮ ਸਾਖੀਆਂ ਗਵਾਹ ਨੇ ਕਿ ਨਾਨਕ ਆਖਦੇ ਹਨ ਕਿ ‘ਮਰਦਾਨਿਆਂ! ਰਬਾਬ ਛੇੜ ਬਾਣੀ ਆਈ।’ ‘ਛੇੜ ਰਬਾਬ’ ਕਿਉਂਕਿ ਵਜਾਉਣਾ ਜਾਂ ਕਹਿਣਾ ਵਜਾ ਰਬਾਬ ਹੁਕਮ ਹੈ ਅਤੇ ‘ਛੇੜ’ ਆਸ਼ਿਕਾਂ ਦੀ, ਪਿਆਰ ਵਿੱਚ ਰੱਤਿਆਂ ਦੀ ਨਿਸ਼ਾਨੀ ਹੈ। ਕਿਆਸ ਕਰੋ ਨਾਨਕ ਆਖ ਰਿਹੈ, ‘ਮਰਦਾਨਿਆ! ਛੇੜ ਰਬਾਬ।’ ਤਾਂ ਰਬਾਬ ਉਸ ਵਕਤ ਕੋਈ ਸਾਜ਼ ਨਹੀਂ ਰਹਿੰਦਾ ਸਗੋਂ ਆਪਣੇ ਰੱਬ (ਇਸ਼ਕ) ਨਾਲ ਮਿਲਾਪ ਹੈ ਤੇ ਮਰਦਾਨਾ ਕੋਈ ਮੁਸਲਿਮ ਜਾਂ ਰਬਾਬੀ ਨਹੀਂ ਰਹਿ ਜਾਂਦਾ, ਉਹ ਕੇਵਲ ਇੱਕ ਪ੍ਰੇਮੀ ਜਿਹੜਾ ਰਬਾਬ ਉਪਰ ਰਾਗ ਯਾਨੀ ਪ੍ਰੇਮ ਦੇ ਸੁਰ ਛੇੜਦਾ ਹੈ ਤੇ ਇਲਾਹੀ ਬਾਣੀ ਜਾਂ ਧੁਰ ਕੀ ਬਾਣੀ ਸਹਿਜੇ ਹੀ ਨਾਨਕ ਦੇ ਮੁਖਾਰਬਿੰਦ ’ਚੋਂ ਉਤਰਦੀ ਹੈ ਜੋ ਸਮਾਜ-ਸਭਿਆਚਾਰ ਦੀ ਭੁੱਲੀ-ਭਟਕੀ ਲੋਕਾਈ ਨੂੰ ਮਹਾਆਨੰਦ ਅਤੇ ਵਿਸਮਾਦ ਵਿੱਚ ਰੂਪਾਂਤ੍ਰਿਤ ਕਰ ਦਿੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ, ਗੁਰਮੁਖੀ ਵਿੱਚ ਦਰਜ ਸ਼ਬਦਾਂ ਤੋਂ ਮਿਲਦੀਆਂ ਹਨ।

ਨਾਨਕ ਨੇ ਜਨਮਸਾਖੀਆਂ ਆਪ ਨਹੀਂ ਕਲਮਬੰਦ ਕੀਤੀਆਂ, ਇਹਨਾਂ ਨੂੰ ਉਹਨਾਂ ਦੇ ਮੁਰੀਦਾਂ ਨੇ ਬਾਅਦ ਵਿੱਚ ਇਤਿਹਾਸਕ ਦਰੁਸਤੀ ਬਾਝੋਂ, ਅਤੇ ਗੁਰ ਨਾਨਕ ਦੇ ਅਦਬ ਲਈ ਕਈ ਕਿੱਸੇ ਅਤੇ ਕਲਪ ਅਫ਼ਸਾਨਿਆ ਨਾਲ਼ ਲਿਖੀਆਂ।[40] ਸਿੱਖੀ ਵਿੱਚ ਗੁਰ ਨਾਨਕ ਦੀਆਂ ਸਿੱਖਿਆਵਾਂ ਨਾਲ਼ ਸਾਰੇ ਸਿੱਖ ਗੁਰੂਆਂ ਸਣੇ, ਕਦੀਮੀ, ਮੌਜੂਦਾ ਅਤੇ ਅਗਾਂਹ ਦੇ ਸਾਰੇ ਮਰਦ ਅਤੇ ਜ਼ਨਾਨੀਆਂ ਦੇ ਵਾਕ ਮਕਬੂਲ ਹਨ, ਜੋ ਬੰਦਗੀ ਰਾਹੀਂ ਇਲਾਹੀ ਇਲਮ ਨੂੰ ਜ਼ਾਹਰ ਕਰਦੇ ਹਨ। ਸਿੱਖੀ ਵਿੱਚ ਗ਼ੈਰ-ਸਿੱਖ ਭਗਤਾਂ ਦੇ ਵਾਕ ਸ਼ਾਮਲ ਹਨ, ਕਈ ਜੋ ਗੁਰ ਨਾਨਕ ਦੇ ਜਨਮ ਤੋਂ ਪਹਿਲਾਂ ਜੀ ਕੇ ਰੁਖ਼ਸਤ ਹੋ ਗਏ, ਅਤੇ ਉਹਨਾਂ ਦੀਆਂ ਸਿੱਖਿਆਵਾਂ ਸਿੱਖ ਗ੍ਰੰਥਾਂ ਵਿੱਚ ਦਰਜ ਹਨ।[41]

ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ ਨੇ ਭਗਤੀ ਤੇ ਜ਼ੋਰ ਦਿੱਤਾ, ਅਤੇ ਸਿਖਾਇਆ ਕਿ ਆਤਮਕ ਜੀਵਨ ਅਤੇ ਧਰਮ ਨਿਰਪੱਖ ਘਰੇਲੂ ਜੀਵਨ ਇੱਕ ਦੂਜੇ ਨਾਲ ਜੁੜੇ ਹੋਏ ਹਨ। ਸਿੱਖ ਜਗਤ ਦ੍ਰਿਸ਼ਟੀਕੋਣ ਵਿੱਚ, ਦਿਸਦਾ ਸੰਸਾਰ ਅਨੰਤ ਕਾਇਨਾਤ ਦਾ ਹਿੱਸਾ ਹੈ।

ਪ੍ਰਸਿੱਧ ਪਰੰਪਰਾ ਦੁਆਰਾ, ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ:

ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ।
ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ।
ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।

ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾ ਕੀਤੀ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 27 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ। ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ। ਇਹਨਾਂ ਥਾਵਾਂ ਤੇ ਉਸਨੇ ਮੁਕਾਬਲੇਬਾਜ਼ ਸਮੂਹਾਂ ਨਾਲ ਧਾਰਮਿਕ ਵਿਚਾਰਾਂ ਤੇ ਬਹਿਸ ਕੀਤੀ। ਇਹ ਕਹਾਣੀਆਂ 19 ਵੀਂ ਅਤੇ 20 ਵੀਂ ਸਦੀ ਵਿੱਚ ਵਿਆਪਕ ਤੌਰ ਤੇ ਪ੍ਰਸਿੱਧ ਹੋ ਗਈਆਂ, ਅਤੇ ਬਹੁਤ ਸਾਰੇ ਸੰਸਕਰਣਾਂ ਵਿੱਚ ਮੌਜੂਦ ਹਨ।

1508 ਵਿੱਚ, ਨਾਨਕ ਨੇ ਬੰਗਾਲ ਦੇ ਸਿਲਹਟ ਖੇਤਰ ਦਾ ਦੌਰਾ ਕੀਤਾ।

ਵਿਵਾਦ ਦਾ ਇੱਕ ਹੋਰ ਸਰੋਤ ਤੁਰਕੀ ਲਿਪੀ ਵਿੱਚ ਬਗਦਾਦ ਦੇ ਪੱਥਰ ਦਾ ਸ਼ਿਲਾਲੇਖ ਰਿਹਾ ਹੈ, ਜਿਸ ਨੂੰ ਕੁਝ ਲੋਕ ਸਮਝਾਉਂਦੇ ਹਨ ਕਿ ਬਾਬੇ ਨਾਨਕ ਫਕੀਰ 1511-1515 ਵਿੱਚ ਉਥੇ ਸਨ, ਦੂਸਰੇ ਇਸ ਦੀ ਵਿਆਖਿਆ 1521–1522 ਦੱਸਦੇ ਹੋਏ ਕਰਦੇ ਹਨ (ਅਤੇ ਇਹ ਕਿ ਉਹ ਆਪਣੇ ਪਰਿਵਾਰ ਤੋਂ 11 ਸਾਲ ਦੂਰ ਮੱਧ ਪੂਰਬ ਵਿੱਚ ਰਿਹਾ), ਜਦੋਂ ਕਿ ਦੂਸਰੇ ਲੋਕ ਖਾਸ ਕਰਕੇ ਪੱਛਮੀ ਵਿਦਵਾਨ ਕਹਿੰਦੇ ਹਨ ਕਿ ਪੱਥਰ ਦਾ ਸ਼ਿਲਾਲੇਖ 19ਵੀਂ ਸਦੀ ਦਾ ਹੈ ਅਤੇ ਪੱਥਰ ਇਸ ਗੱਲ ਦਾ ਭਰੋਸੇਯੋਗ ਸਬੂਤ ਨਹੀਂ ਹੈ ਕਿ ਗੁਰੂ ਨਾਨਕ ਨੇ 16 ਵੀਂ ਸਦੀ ਦੇ ਸ਼ੁਰੂ ਵਿੱਚ ਬਗਦਾਦ ਦਾ ਦੌਰਾ ਕੀਤਾ ਸੀ। ਇਸ ਤੋਂ ਇਲਾਵਾ, ਪੱਥਰ ਤੋਂ ਪਰੇ, ਮੱਧ ਪੂਰਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਯਾਤਰਾ ਬਾਰੇ ਕੋਈ ਸਬੂਤ ਜਾਂ ਜ਼ਿਕਰ ਕਿਸੇ ਹੋਰ ਮੱਧ ਪੂਰਬ ਦੇ ਟੈਕਸਟ ਜਾਂ ਉਪ-ਲਿਖਤ ਰਿਕਾਰਡਾਂ ਵਿੱਚ ਨਹੀਂ ਮਿਲਿਆ ਹੈ। ਦਾਅਵਿਆਂ ਤੇ ਅਤਿਰਿਕਤ ਸ਼ਿਲਾਲੇਖ ਲਗਾਏ ਗਏ ਹਨ, ਪਰ ਕੋਈ ਵੀ ਉਨ੍ਹਾਂ ਨੂੰ ਲੱਭਣ ਅਤੇ ਪੁਸ਼ਟੀ ਕਰਨ ਦੇ ਯੋਗ ਨਹੀਂ ਹੋਇਆ ਹੈ। ਬਗਦਾਦ ਦਾ ਸ਼ਿਲਾਲੇਖ ਭਾਰਤੀ ਵਿਦਵਾਨਾਂ ਦੁਆਰਾ ਲਿਖਣ ਦਾ ਅਧਾਰ ਬਣਿਆ ਹੋਇਆ ਹੈ ਕਿ ਗੁਰੂ ਨਾਨਕ ਦੇਵ ਜੀ ਮੱਧ ਪੂਰਬ ਵਿੱਚ ਗਏ ਸਨ, ਕੁਝ ਦਾਅਵਿਆਂ ਨਾਲ ਉਹ ਯਰੂਸ਼ਲਮ, ਮੱਕਾ, ਵੈਟੀਕਨ, ਅਜ਼ਰਬਾਈਜਾਨ ਅਤੇ ਸੁਡਾਨ ਗਏ ਸਨ।

ਆਪਣੀਆਂ ਯਾਤਰਾਵਾਂ ਬਾਰੇ ਨਾਵਲ ਦੇ ਦਾਅਵਿਆਂ ਦੇ ਨਾਲ-ਨਾਲ ਗੁਰੂ ਨਾਨਕ ਦੇਵ ਜੀ ਦੀ ਦੇਹਾਂਤ ਤੋਂ ਬਾਅਦ ਦੇਹ ਮਿਟਣ ਵਰਗੇ ਦਾਅਵੇ ਵੀ ਬਾਅਦ ਦੇ ਸੰਸਕਰਣਾਂ ਵਿੱਚ ਮਿਲਦੇ ਹਨ ਅਤੇ ਇਹ ਸੂਫੀ ਸਾਹਿਤ ਵਿੱਚ ਪੀਰਾਂ ਬਾਰੇ ਚਮਤਕਾਰੀ ਕਹਾਣੀਆਂ ਵਰਗੀਆਂ ਹਨ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਦੇ ਦੁਆਲੇ ਦੀਆਂ ਕਥਾਵਾਂ ਨਾਲ ਸਬੰਧਤ ਸਿੱਖ ਜਨਮ ਸਾਖੀਆਂ ਵਿੱਚ ਹੋਰ ਸਿੱਧੇ ਅਤੇ ਅਸਿੱਧੇ ਉਧਾਰ ਹਿੰਦੂ ਮਹਾਂਕਾਵਿ ਅਤੇ ਪੁਰਾਣਾਂ ਅਤੇ ਬੋਧੀ ਜਾਟਕ ਦੀਆਂ ਕਹਾਣੀਆਂ ਵਿਚੋਂ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਯਾਤਰਾ ਕੀਤੀਆਂ ਸੀ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਮਝਾਇਆ ਕਿ ਮਨੁੱਖ-ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ 'ਚ ਰਹਿ ਕੇ ਹੀ ਮਨੁੱਖ ਪਰਮ ਸਤਿ ਨੂੰ ਪ੍ਰਾਪਤ ਕਰ ਸਕਦਾ ਹੈ, ਸੰਸਾਰ ਤੋਂ ਵੱਖ ਹੋ ਕੇ ਨਹੀਂ। ਇਸ ਉਪਦੇਸ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਕਿਮ, ਭੁਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਵਰ ਦੀ ਝੀਲ, ਬਦਰੀਨਾਥ, ਕੇਦਾਰਨਾਥ, ਜੋਸ਼ੀਮਠ, ਲੱਦਾਖ, ਅਮਰਨਾਥ, ਅਲਮੋੜਾ, ਬਾਗੇਸ਼ਵਰ, ਖਟਮੰਡੂ ਆਦਿ ਸਥਾਨਾਂ ਦੀ ਯਾਤਰਾ ਕੀਤੀ ਤੇ ਅੱਜ ਵੀ ਇਨ੍ਹਾਂ ਥਾਵਾਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਮਿਲਦੇ ਹਨ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਅਤੇ ਇਹ ਉਦਾਸੀ ਸਭ ਤੋਂ ਲੰਮੀ ਸੀ। ਇਸ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ 'ਚ ਨਾਨਕ ਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸਿਲਾਂਗ ਹੁੰਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਨਨਾਥਪੁਰੀ ਪਹੁੰਚੇ। ਜਗਨਨਾਥ ਤੋਂ ਸਮੁੰਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇ ਗੁੰਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹ ਲੰਕਾ ਪਹੁੰਚੇ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂ ਨੇ ਸਿੱਖੀ ਦੀ ਬਖਸ਼ਿਸ਼ ਕੀਤੀ। ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਪਹੁੰਚੇ, ਜਿੱਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ਕੀਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ, ਭਗਤ ਤਿਰਲੋਚਨ ਦੇ ਨਗਰ ਵਾਰਸੀ ਹੁੰਦੇ ਹੋਏ ਔਕੇਸ਼ਵਰ ਪਹੁੰਚੇ ਤੇ ਉਥੋਂ ਉਹ ਇੰਦੌਰ, ਖੰਡਵਾ ਤੋਂ ਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰ ਸ਼ਹਿਰ ਦੇ ਗਵਾਰੀਘਾਟ ਪਹੁੰਚੇ| ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂ ਦੇ ਭਰਮਾਂ ਨੂੰ ਤੋੜਨ ਅਤੇ ਕਰਮਕਾਂਡਾਂ 'ਚ ਫਸੇ ਹੋਏ ਜੀਵਾਂ ਨੂੰ ਸਿੱਧਾ ਰਾਹ ਵਿਖਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਹੋਣ। ਨਰਮਦਾ ਨਦੀ ਦੇ ਖੱਬੇ ਕਿਨਾਰੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ| ਅਪਰਕੰਟਕ ਜਿਥੋਂ ਨਰਮਦਾ ਨਿਕਲ ਦੀ ਹੈ, ਉਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ।



ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰ ਅੰਗਦ ਵਿੱਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ "ਇਕ ਬਹੁਤ ਹੀ ਆਪਣਾ" ਜਾਂ "ਤੁਹਾਡਾ ਆਪਣਾ ਹਿੱਸਾ"। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਝ ਅਰਸੇ ਬਾਅਦ, ਗੁਰੂ ਨਾਨਕ 22 ਸਤੰਬਰ 1539 ਨੂੰ ਕਰਤਾਰਪੁਰਵਿਖੇ 70 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ।

Address

Auckland
2025

Website

Alerts

Be the first to know and let us send you an email when ਵਾਹਿਗੁਰੂ Waheguru posts news and promotions. Your email address will not be used for any other purpose, and you can unsubscribe at any time.

Shortcuts

Share