Shri Guru Ravidass Temple Sabaudia

Shri Guru Ravidass Temple Sabaudia Informazioni di contatto, mappa e indicazioni stradali, modulo di contatto, orari di apertura, servizi, valutazioni, foto, video e annunci di Shri Guru Ravidass Temple Sabaudia, Organizzazione religiosa, Sabaudia.

🙏🏼
23/02/2021

🙏🏼

14/12/2020

ਭਾਰਤੀ ਸਮਾਜ ਵਿੱਚ ਸਦੀਆਂ ਤੋਂ ਲਤਾੜਿਆ ਗਰੀਬ ਤਬਕਾ ਅੱਜ ਸਿਰਫ਼ ਬਾਬਾ ਸਾਹਿਬ ਦੀ ਬਦੌਲਤ ਹੀ ਪੜ੍ਹ-ਲਿਖ ਸਕਿਆ ਹੈ:-ਰਾਮ ਆਸਰਾ

*ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਡਾ:ਭੀਮ ਰਾਓ ਅੰਬੇਡਕਰ ਸਾਹਿਬ ਦਾ 64ਵਾਂ ਪਰਿ-ਨਿਰਵਾਣ ਦਿਵਸ ਮਨਾਇਆ*

ਰੋਮ ਇਟਲੀ (ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ) ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ (ਲਾਤੀਨਾ)ਇਟਲੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦਾ 64ਵਾਂ ਪਰਿ-ਨਿਰਵਾਣ ਦਿਵਸ ਮਨਾਇਆ ਗਿਆ।ਇਸ ਮੌਕੇ ਆਰੰਭੇ ਸ੍ਰੀ ਅੰਮ੍ਰਿਤਬਾਣੀ ਦੇ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਦੀਵਾਨਾਂ ‘ਚ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਅਜੀਤਪਾਲ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸਮੁੱਚੀ ਮਾਨਵਤਾ ਨੂੰ ਸਮਾਨਤਾ ਦੁਵਾਉਣ ਲਈ ਆਪਣਾ ਜੀਵਨ ਨਿਸ਼ਾਵਰ ਕੀਤਾ ਅਤੇ ਅਜਿਹੇ ਸੰਵਿਧਾਨ ਦੀ ਰਚਨਾ ਕੀਤਾ ਜਿਸ ਨੂੰ ਪੂਰੀ ਦੁਨੀਆਂ ਵਿੱਚ ਮੰਨਿਆ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਹਾਕਮਧੀਰਾਂ ਸੰਵਿਧਾਨ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕਰ ਰਹੀਆਂ ਜਿਸ ਕਾਰਨ ਅੱਜ ਸਮਾਜ ਵਿੱਚ ਆਮ ਇਨਸਾਨ ਦੀ ਲੁੱਟ ਹੁੰਦੀ ਹੈ।ਇਸ ਮੌਕੇ ਮਿਸ਼ਨਰੀ ਗਾਇਕ ਅਮਰੀਕ ਸਾਬੋਤੀਨਾ ਨੇ ਬਾਬਾ ਸਾਹਿਬ ਨੂੰ ਸਮਰਪਿਤ ਆਪਣੇ ਇਨਕਲਾਬੀ ਗੀਤ ਪੇਸ਼ ਕਰਕੇ ਹਾਜ਼ਰ ਇੱਕਠ ਅੰਦਰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।ਪਰਿ-ਨਿਰਵਾਣ ਦਿਵਸ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਰਾਮ ਆਸਰਾ ਪ੍ਰਧਾਨ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ ਨੇ ਕਿਹਾ ਵਿਸ਼ਵ ਰਤਨ, (ਯੁਗ ਪੁਰਸ਼) ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾੳੁ ਅੰਬੇਡਕਰ ਜੀ ਦੇ ਦੁਆਰਾ ਲਿਖਿਆ ਗਿਆ ਭਾਰਤ ਦਾ ਸੰਵਿਧਾਨ ਜੋ ਕਿ 26 ਨਵੰਬਰ 1949 ਨੂੰ ਲਿਖ ਕੇ ਤਿਆਰ ਕੀਤਾ ਗਿਆ ਸੀ। ਜਿਸ ਨੂੰ ਲਿਖਣ ਵਿੱਚ 2 ਸਾਲ 11 ਮਹੀਨੇ 18 ਦਿਨ ਦਾ ਸਮਾ ਲੱਗਾ ਸੀ। ਇਸ ਸੰਵਿਧਾਨ ਵਿੱਚ 395 ਧਾਰਾਵਾ 22 ਭਾਗ ਅਤੇ 8 ਸੂਚੀਆ ਸਨ। ਹੁਣ ਇਸ ਦੀਆਂ 448 ਧਾਰਾਵਾ ਹਨ 25 ਭਾਗ ਹਨ 12 ਸੂਚੀਆਂ ਹਨ ਅਤੇ ਇਸ ਵਿੱਚ 2015 ਤੱਕ 98 ਸੋਧਾ ਕੀਤੀਆ ਜਾ ਚੁੱਕੀਆਂ ਹਨ।ਇਹ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ।ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਲੰਬਾ ਸੰਵਿਧਾਨ ਹੈ।ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤੀ ਸਮਾਜ ਵਿੱਚ ਸਦੀਆਂ ਤੋਂ ਲਤਾੜਿਆ ਗਰੀਬ ਤਬਕਾ ਪੜ੍ਹ-ਲਿਖ ਸਕਿਆ ਹੈ ਤੇ ਅੱਜ ਦੁਨੀਆਂ ਭਰ ਵਿੱਚ ਮਾਣ-ਸਨਮਾਨ ਭਰਿਆ ਜੀਵਨ ਬਸਰ ਕਰ ਰਿਹਾ ਹੈ।ਦੁਨੀਆਂ ਭਰ ਵਿੱਚ ਰਹਿਣ ਬਸੇਰਾ ਕਰਦੇ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਪ੍ਰਤੀ ਜਾਗਰੂਕ ਹੋਣ ਦੀ ਸਖ਼ਤ ਜਰੂਰਤ ਹੈ।ਇਸ ਮੌਕੇ ਪੰਜਾਬ ਦੇ ਕਿਸਾਨ ਵੱਲੋਂ ਦਿੱਲੀ ਵਿੱਚ ਕੀਤੇ ਜਾ ਰਹੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੇ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।ਇਸ ਸਮਾਗਮ ਨੂੰ ਨੇਪੜੇ ਚਾੜਨ ਵਿੱਚ ਬਲਦੇਵ ਰਾਜ,ਹੰਸ ਰਾਜ,ਪਰਮਜੀਤ ਪੰਮਾ,ਭਜਨ ਸਿੰਘ ਸਿੰਦੀ,ਗੁਰਦੇਵ ਰਾਮ ,ਚਮਨ ਲਾਲ ਭੱਟੀ,ਪ੍ਰਗਣ ਕੁਮਾਰ ਸਹੂੰਗੜਾ,ਅਮਰੀਕ ਜੱਖੂ,ਚੰਨਣ ਰਾਮ ,ਆਰ,ਡੀ ਪਾਲ,ਜਸਵਿੰਦਰ ਲਾਡੀ ਆਦਿ ਸੇਵਾਦਾਰ ਨੇ ਅਹਿਮ ਭੂਮਿਕਾ ਨਿਭਾਈ।

ਫੋਟੋ ਕੈਪਸ਼ਨ:--ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਸਬਾਊਦੀਆ(ਲਾਤੀਨਾ) ਵਿਖੇ ਮਨਾਏ ਬਾਬਾ ਸਾਹਿਬ ਅੰਬੇਡਕਰ ਜੀ ਦੇ 64ਵੇਂ ਪਰਿ-ਨਿਵਾਣ ਦਿਵਸ ਮੌਕੇ ਸੇਵਾਦਾਰ

08/12/2020

ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਵਿਖੇ ਸਤਿਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ
*ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਕਿਸਾਨ ਦੇ ਸੰਘਰਸ਼ ਦਾ ਭਰਪੂਰ ਸਮਰਥਨ ਕਰਨ ਦਾ ਐਲਾਨ*
ਰੋਮ(ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ)ਮਹਾਨ ਸਿੱਖ ਧਰਮ ਦੇ ਮੋਢੀ ਸਤਿਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਵਸ ਇਟਲੀ ਦੇ ਸੂਬਾ ਲਾਸੀਓ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਸਥਿਤ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋਲੀਵੀ ਵਿਖੇ ਗੁਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਅੰਮ੍ਰਿਤਬਾਣੀ ਦੇ ਆਰੰਭੇ ਸ਼੍ਰੀ ਆਖੰਡ ਜਾਪਾਂ ਦੇ ਭੋਗ ਉਪੰਰਤ ਸਜੇ ਦੀਵਾਨਾਂ ਵਿੱਚ ਗੁਰਘਰ ਦੇ ਕੀਰਤਨੀ ਭਾਈ ਅਮਰੀਕ ਸਿੰਘ ਸਾਬੋਤੀਨਾ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਸਤਿਗੁਰੂ ਨਾਨਕ ਦੇਵ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ।ਦੀਵਾਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਅਜੀਤਪਾਲ ਸਿੰਘ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੀਵਨ ਉਪਦੇਸ਼ ਸੰਗਤ ਨਾਲ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਸਮੁੱਚੀ ਕਾਇਨਾਤ ਨੂੰ ਜਿੱਥੇ ਅਕਾਲ ਪੁਰਖ ਦੀ ਭਗਤੀ ਤੇ ਉਸਤਤ ਕਰਨ ਲਈ ਪ੍ਰੇਰਿਆ ਉੱਥੇ ਹੀ ਸਭ ਸੰਗਤ ਨੂੰ ਕਿਰਤ ਕਰਨ ਤੇ ਵੰਡ ਛੱਕਣ ਲਈ ਵੀ ਕਿਹਾ।ਗੁਰੂ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਰਾਹੀ ਸਮਾਜ ਨੂੰ ਸਾਂਝੀਵਾਲਤਾ ਤੇ ਰੱਬ ਇੱਕ ਹੈ ਦਾ ਉਪਦੇਸ਼ ਦਿੱਤਾ।ਸਭ ਸੰਗਤ ਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ ਉਪੱਰ ਚੱਲਕੇ ਆਪਣਾ ਲੋਕ ਸੁਖੀ ਤੇ ਪ੍ਰਲੋਕ ਸੁਹੇਲਾ ਕਰਨਾ ਚਾਹੀਦਾ ਹੈ।ਇਸ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਮ ਆਸਰਾ ਲਾਲੀ ਨੇ ਗੁਰਦੁਆਰਾ ਸਾਹਿਬ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਆਈਆਂ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸਾਰੀ ਜਿੰਦਗੀ ਮਨੁੱਖਤਾ ਦਾ ਭਲਾ ਕਰਦਿਆਂ ਲੰਘਾਈ ਅਜਿਹੇ ਰਹਿਬਰ ਜਗ ਤਾਰਨ ਆਉਂਦੇ ਹਨ ਜਿਹਨਾਂ ਦੀ ਰਚਿਤ ਬਾਣੀ ਸੱਚ ਦਾ ਉਪਦੇਸ਼ ਦਿੰਦੀ ਹੈ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਜੋ ਕੇਂਦਰ ਸਰਕਾਰ ਵੱਲੋਂ ਨਵੇਂ ਕਾਨੂੰਨ ਬਣਾਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਉਹ ਪੰਜਾਬ ਦੇ ਕਿਸਾਨ ਮਜ਼ਦੂਰ ਏਕਤਾ ਨਾਲ ਹਨ ਤੇ ਉਹਨਾਂ ਦੇ ਸੰਘਰਸ਼ ਦੀ ਭਰਪੂਰ ਹਮਾਇਤ ਕਰਦੇ ਹਨ।ਜੇਕਰ ਸਰਕਾਰ ਨੇ ਕਿਸਾਨ ਮਜ਼ਦੂਰ ਦੀਆਂ ਮੰਗਾਂ ਦਾ ਜਲਦੀ ਕੋਈ ਸਾਰਥਿਕ ਹੱਲ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ ਬੀ ਜੇ ਪੀ ਨੂੰ ਆਉਣ ਵਾਲੀਆਂ ਚੌਣਾਂ ਵਿੱਚ ਭੁਗਤਣਾ ਪੈ ਸਕਦਾ ਹੈ।ਕਿਸਾਨ ਦੇਸ਼ ਦਾ ਅੰਨ ਦਾਤਾ ਹੈ ਜੇਕਰ ਅੰਨਦਾਤਾ ਹੀ ਦੁੱਖੀ ਹੈ ਤਾਂ ਦੇਸ਼ ਖੁਸ਼ਹਾਲ ਕਿਵੇਂ ਹੋ ਸਕਦਾ ਹੈ।ਸੋ ਇਸ ਲਈ ਸਰਕਾਰ ਨੂੰ ਆਪਣੇ ਫੈਸਲੇ ਉਪੱਰ ਜ਼ਰੂਰ ਵਿਚਾਰ ਕਰਨ ਦੀ ਲੋੜ ਹੈ।ਇਸ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਗਤ ਨੇ ਸ਼ਿਰਕਤ ਕੀਤੀ।

ਬਲਡੋਜ਼ਰ ਸਤਿਗੁਰੂ ਰਵਿਦਾਸ ਜੀ ਦੇ ਦਿੱਲੀ ਮੰਦਿਰ ਉਪੱਰ ਚਲਾਇਆ ਤੇ ਭਾਵਨਾਵਾਂ ਵਿਦੇਸ਼ਾਂ ਦੀਆਂ ਸੰਗਤਾਂ ਦੀਆਂ ਢਹਿ-ਢੇਰੀ ਹੋ ਗਈਆ*ਸਤਿਗੁਰੂ ਰਵਿਦਾਸ ਮ...
11/08/2019

ਬਲਡੋਜ਼ਰ ਸਤਿਗੁਰੂ ਰਵਿਦਾਸ ਜੀ ਦੇ ਦਿੱਲੀ ਮੰਦਿਰ ਉਪੱਰ ਚਲਾਇਆ ਤੇ ਭਾਵਨਾਵਾਂ ਵਿਦੇਸ਼ਾਂ ਦੀਆਂ ਸੰਗਤਾਂ ਦੀਆਂ ਢਹਿ-ਢੇਰੀ ਹੋ ਗਈਆ
*ਸਤਿਗੁਰੂ ਰਵਿਦਾਸ ਮਹਾਰਾਜ ਦਾ ਦਿੱਲੀ ਇਤਿਹਾਸਕ ਮੰਦਿਰ ਢਾਹੇ ਜਾਣ ਨਾਲ ਵਿਦੇਸ਼ਾਂ ਦੀ ਸੰਗਤ ਵਿੱਚ ਕੇਂਦਰ ਸਰਕਾਰ ਪ੍ਰਤੀ ਰੋਹ*

ਰੋਮ ਇਟਲੀ (ਕੈਂਥ)ਮਹਾਨ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਭਾਰਤ ਦੀ ਰਾਜਧਾਨੀ ਦਿੱਲੀ ਦੇ ਤੁਗਲਾਕਾਬਾਦ ਸਥਿਤ ਇਤਿਹਾਸਕ ਮੰਦਿਰ ਜਿਸ ਨੂੰ ਮੌਜੂਦਾ ਸਰਕਾਰ ਦੀ ਮਿਲੀ ਭੁਗਤ ਨਾਲ ਕਲ ਤੋੜਨਾ ਸੁਰੂ ਕਰ ਦਿੱਤਾ ਗਿਆ ਹੈ।ਇਸ ਇਤਿਹਾਸਕ ਮੰਦਿਰ ਲਈ ਸਰਕਾਰ ਦੀ ਬੇਰੁਖੀ ਅਤੇ ਅਤਿ ਨਿੰਦਣਯੋਗ ਕਾਰਵਾਈ ਨਾਲ ਪੂਰੀ ਦੁਨੀਆਂ ਵਿੱਚ ਰੈਣ-ਬਸੇਰਾ ਕਰਦੇ ਰਵਿਦਾਸੀਆਂ ਸਮਾਜ ਦੇ ਹਿਰਦੇ ਵਲੂੰਧਰੇ ਗਏ ਹਨ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਇਹ ਇਤਿਹਾਸਕ ਮੰਦਿਰ ਜਿਹੜਾ ਕਿਸੇ ਸਮੇਂ ਹਿੰਦੋਸਤਾਨ ਦੇ ਬਾਦਸ਼ਾਹ ਸਿਕੰਦਰ ਲੋਧੀ ਵੱਲੋਂ ਦਿੱਤੀ ਜਮੀਨ ਵਿੱਚ ਤਿਆਰ ਕਰਵਾਇਆ ਗਿਆ ਸੀ ਜਿਸ ਨੂੰ ਅੱਜ ਮੌਕੇ ਦੀਆਂ ਹਾਕਮ ਧਿਰਾਂ ਵੱਲੋਂ ਸੁਪਰੀਮ ਕੋਰਟ ਦੇ ਫੈਸਲੇ ਦੀ ਆੜ ਵਿੱਚ ਤੋੜਨਾ ਬਹੁਤ ਹੀ ਮੰਦਭਾਗੀ ਘਟਨਾ ਹੈ।ਭਾਰਤ ਸਰਕਾਰ ਦੀ ਇਸ ਹਿੱਟਲਰਸ਼ਾਹੀ ਕਾਰਵਾਈ ਦੀ ਵਿਦੇਸ਼ਾਂ ਵਿੱਚ ਵੱਸਦੀਆਂ ਸਮੁੱਚੀਆਂ ਸੰਗਤਾਂ ਨੇ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਸੰਬਧੀ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿਉਂਕਿ ਇਸ ਇਤਿਹਾਸਕ ਮੰਦਿਰ ਨਾਲ ਸੰਗਤਾਂ ਦੀਆਂ ਦਿਲ ਤੋਂ ਭਾਵਨਾਵਾਂ ਜੁੜੀਆਂ ਹਨ ਤੇ ਸੰਗਤਾਂ ਕਿਸੇ ਹਾਲਤ ਵਿੱਚ ਵੀ ਇਸ ਇਤਿਹਾਸਕ ਮੰਦਿਰ ਨੂੰ ਖੋਹਣਾ ਨਹੀਂ ਚਾਹੁੰਦੀਆਂ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ ਇਟਲੀ ਦੇ ਆਗੂਆਂ ਨੇ ਭਾਰਤ ਦੀ ਕੇਂਦਰ ਵੱਲੋਂ ਇਤਿਹਾਸਕ ਮੰਦਿਰ ਨੂੰ ਤੋੜਨ ਵਾਲੀ ਕਾਰਵਾਈ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਜਲਦ ਆਪਣੀ ਗਲਤੀ ਨੂੰ ਸੁਧਾਰੇ ਤਾਂ ਜੋ ਵਿਦੇਸ਼ਾਂ ਦੀਆਂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਮੰਦਿਰਾਂ ਦੇ ਦਰਸ਼ਨ ਦੀਦਾਰੇ ਕਰਕੇ ਉਹਨਾਂ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਸਕਣ।ਜ਼ਿਕਰਯੋਗ ਹੈ ਇਸ ਇਤਿਹਾਸਕ ਮੰਦਿਰ ਦੇ ਤੋੜੇ ਜਾਣ ਦੇ ਰੋਸ ਵਿੱਚ ਪੂਰੇ ਪੰਜਾਬ ਵਿੱਚ ਰਵਿਦਾਸੀਆ ਸਮਾਜ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਦਾ 10ਵਾਂ ਸ਼ਹੀਦੀ ਦਿਹਾੜਾ 23 ਜੂਨ ਦਿਨ ਐਤਵਾਰ 2019 ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ-ਲੀਵੀ ਸਬ...
21/06/2019

ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਜੀ ਦਾ 10ਵਾਂ ਸ਼ਹੀਦੀ ਦਿਹਾੜਾ 23 ਜੂਨ ਦਿਨ ਐਤਵਾਰ 2019 ਨੂੰ ਸ਼੍ਰੀ ਗੁਰੂ ਰਵਿਦਾਸ ਟੈਂਪਲ ਬੋਰਗੋ-ਲੀਵੀ ਸਬਾਊਦੀਆ ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਮਿਸ਼ਨਰੀ ਰਾਗੀ,ਢਾਡੀ,ਕੀਰਤਨੀਏ ਅਤੇ ਕਥਾ ਵਾਚਕ ਸ਼ਹੀਦ ਸੰਤ ਰਾਮਾਨੰਦ ਜੀ ਦੀ ਸ਼ਹਾਦਤ ਨੂੰ ਬਿਆਨ ਕਰਦਾ ਇਨਕਲਾਬੀ ਪ੍ਰੋਗਰਾਮ ਪੇਸ਼ ਕਰਨਗੇ।ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਨੂੰ ਇਸ ਸ਼ਹੀਦੀ ਸਮਾਰੋਹ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਹੈ।

07/05/2019
Jai gurudev ji 🙏🙏🙏
02/05/2019

Jai gurudev ji 🙏🙏🙏

26/04/2019

Indirizzo

Sabaudia

Sito Web

Notifiche

Lasciando la tua email puoi essere il primo a sapere quando Shri Guru Ravidass Temple Sabaudia pubblica notizie e promozioni. Il tuo indirizzo email non verrà utilizzato per nessun altro scopo e potrai annullare l'iscrizione in qualsiasi momento.

Condividi