12/04/2019
#ਧੰਨਸ੍ਰੀਗੁਰੂਅਮਰਦਾਸਜੀਮਹਾਰਾਜ
【ਸਾਖੀ ਭਾਈ ਮਾਣਕ】
"ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜਦੋਂ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਸੇਵਾ ਕਰਵਾ ਰਹੇ ਸਨ...ਤਾਂ ਇਕ ਰਾਜੇ ਨੇ ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਬੇਨਤੀ ਕੀਤੀ ਪਾਤਸ਼ਾਹ ਜੀ ਮੈਂ ਬੜੇ ਲੰਮੇ ਸਮੇਂ ਤੋਂ ਚਿਤੌੜਗੜ੍ਹ ਦਾ ਕਿਲ੍ਹਾ ਫਤਿਹ ਕਰਨ ਵਿਚ ਨਾਕਾਮ ਹਾਂ...ਆਪ ਜੀ ਕਿਰਪਾ ਕਰੋ...ਗੁਰੂ ਸਾਹਿਬ ਜੀ ਨੇ ਰਾਜੇ ਨੂੰ ਬਾਉਲੀ ਸਾਹਿਬ ਦੀ ਸੇਵਾ ਕਰਵਾਉਣ ਦਾ ਹੁਕਮ ਦਿੱਤਾ ਅਤੇ ਵਰ ਦਿੱਤਾ...
ਜਬੈ ਬਾਵਲੀ ਕਾ ਕੜ੍ਹ ਟੂਟੈ, ਤਬੈ ਚਿਤੌੜਗੜ੍ਹ ਛੂਟੈ...
ਰਾਜੇ ਨੇ ਆਪਣੀ ਸੈਨਾ ਸਿੱਖਾਂ ਨਾਲ ਬਾਉਲੀ ਸਾਹਿਬ ਦੀ ਸੇਵਾ ਜਲਦ ਸੰਪੂਰਪ ਕਰਨ ਲਈ ਲਾ ਦਿੱਤੀ...ਜਦੋਂ ਹੇਠਲਾ ਤਲ ਆਇਆ ਤਾਂ ਰਾਜਾ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਕੇ ਚਲਿਆ ਗਿਆ...ਪਰ ਦੂਜੇ ਪਾਸੇ ਸਿੱਖ ਸੰਗਤਾਂ ਲਈ ਇਕ ਪਰਖ ਦੀ ਘੜੀ ਆਣ ਬਣੀ ਹੇਠਲਾ ਕੜ੍ਹ ਕੌਣ ਤੋੜੇ...?
ਜਿਸ ਦੇ ਟੁੱਟਦਿਆਂ ਹੀ ਬਾਉਲੀ ਸਾਹਿਬ ਇਕ ਦਮ ਪਾਣੀ ਨਾਲ ਭਰ ਜਾਣੀ ਸੀ....ਅਤੇ ਕੜ੍ਹ ਤੋੜ੍ਹਨ ਵਾਲੇ ਦੀ ਪਾਣੀਂ ਵਿਚ ਡੁੱਬਣ ਕਰਕੇ ਮੌਤ ਵੀ ਹੋ ਸਕਦੀ ਸੀ...ਭਰੇ ਦੀਵਾਨ ਵਿਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਹੁਕਮ ਕੀਤਾ ਕੌਣ ਗੁਰੂ ਕਾ ਪਿਆਰਾ ਸਿੱਦਕੀ ਸਿੱਖ ਇਹ ਕੜ੍ਹ ਤੋੜ੍ਹਨ ਲਈ ਹੇਠਾਂ ਜਾਵੇਗਾ....?
ਸੰਗਤ ਦੇ ਇਕੱਠ ਚੋਂ ਭਾਈ ਮਾਣਕ ਜੀ ਹੱਥ ਜੋੜ੍ਹ ਖੜੇ ਹੋਏ ਅਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਏ...ਪਾਤਸ਼ਾਹ ਕਿਰਪਾ ਕਰੋ ਇਹ ਸੇਵਾ ਮੇਰੀ ਝੋਲੀ ਪਾਓ...ਮਹਾਰਾਜ ਸਾਹਿਬ ਜੀ ਦੀ ਆਸੀਸ ਪ੍ਰਾਪਤ ਕਰਕੇ ਭਾਈ ਮਾਣਕ ਜੀ ਇਕ ਵੱਡਾ ਸਾਰਾ (ਵੱਦਾਨ) ਹਥੌੜਾ ਲੈ ਕੇ ਬਾਉਲੀ ਸਾਹਿਬ ਵਿਚ ਉੱਤਰ ਗਏ...ਕਾਫੀ ਘਾਲਣਾ ਪਿਛੋਂ ਭਾਈ ਮਾਣਕ ਜੀ ਕੜ੍ਹ ਤੋੜ੍ਹਨ ਵਿਚ ਸਫਲ ਹੋਏ... ਇਕ ਦਮ ਬਾਉਲੀ ਪਾਣੀ ਨਾਲ ਭਰਨ ਕਰਕੇ ਸਭ ਸੰਗਤਾਂ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਕਰਨ ਲੱਗੀਆਂ... ਪਰ ਭਾਈ ਮਾਣਕ ਜੀ ਬਾਹਰ ਨਾ ਆਏ...ਭਾਈ ਮਾਣਕ ਜੀ ਦੀ ਮਾਤਾ ਅਤੇ ਸਾਰੀ ਸੰਗਤ ਬਹੁਤ ਚਿੰਤਤ ਹੋਈ...ਪਰ ਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ...ਗੁਰੂ ਕੇ ਮਾਣਕ ਕਦੇ ਡੁੱਬਦੇ ਨਹੀਂ... ਗੁਰੂ ਨਾਨਕ ਸਾਹਿਬ ਆਪਣੇ ਪਿਆਰਿਆਂ ਸੇਵਕਾਂ ਦੀ ਆਪ ਲਾਜ ਰੱਖਦਾ ਹੈ...ਏਨੇ ਚਿਰ ਨੂੰ ਭਾਈ ਮਾਣਕ ਜੀ ਪਾਣੀਂ ਚੋਂ ਬਾਹਰ ਨਿਕਲ ਆਏ...ਚਾਰੇ ਪਾਸੇ ਧੰਨ ਗੁਰੂ ਅਮਰਦਾਸ ਧੰਨ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਵਰਸੀਆਂ...ਤੇਈਏ ਤਾਪ ਨੂੰ ਮਹਾਰਾਜ ਸਾਹਿਬ ਜੀ ਨੇ ਕਿਸੇ ਮਾਈ ਦੇ ਜਵਾਨ ਪੁੱਤ ਮਾਰਨ ਕਰਕੇ ਗੋਇੰਦਵਾਲ ਸਾਹਿਬ ਵਿਖੇ ਐਸਾ ਕੈਦ ਕੀਤਾ ਕਿ ਪਾਤਸ਼ਾਹ ਜੀ ਦੀ ਹਯਾਤੀ ਚ ਬਾਈ ਸਾਲ ਕਿਸੇ ਮਾਂ ਦਾ ਜਵਾਨ ਪੁੱਤ ਨਾ ਮਰਿਆ...ਮਹਾਰਾਜ ਜੀ ਦੀ ਮਹਿਮਾ ਸੁਣਕੇ ਬਾਦਸ਼ਾਹ ਅਕਬਰ ਵੀ ਦਰਸ਼ਨਾਂ ਨੂੰ ਆਣ ਢੁਕੇ ਸਨ
【ਸ਼ਮਸ਼ੇਰ ਸਿੰਘ ਜੇਠੂਵਾਲ】