24/10/2023
ਦੁਸ਼ਹਿਰੇ ਦਾ ਇਹ ਤਿਓਹਾਰ "ਨੇਕੀ ਦੀ ਹਮੇਸ਼ਾ ਬਦੀ ਤੇ ਜਿੱਤ"ਹੋਣ ਬਾਰੇ ਸਾਨੂੰ ਹਮੇਸ਼ਾ ਜਾਗਰੂਕ ਕਰਦੇ ਹੋਏ ਚੰਗਿਆਈ ਅਤੇ ਸੱਚਾਈ ਨੂੰ ਅਪਨਾਉਣ, ਅਤੇ ਬੁਰਾਈ ਨੂੰ ਜੜ੍ਹੋਂ ਉਖਾੜ ਕੇ ਭਲਾਈ ਦੇ ਰਾਹ 'ਤੇ ਤੁਰਨ ਵੱਲ ਪ੍ਰੇਰਦਾ ਹੈ।
ਮੈਂ ਅਰਦਾਸ ਕਰਦਾ ਹਾਂ ਕਿ ਇਹ ਪਵਿੱਤਰ ਤਿਓਹਾਰ ਤੁਹਾਡੀ ਸਭ ਦੀ ਜ਼ਿੰਦਗੀ 'ਚ ਖੁਸ਼ਹਾਲੀ ਲੈ ਕੇ ਆਵੇ!
ਬੇਇਨਸਾਫੀ 'ਤੇ ਨਿਆਂ ਅਤੇ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਪਵਿੱਤਰ ਤਿਉਹਾਰ ਦੁਸਹਿਰੇ ਦੀਆਂ ਸਭ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਸੱਚ ਦੀ ਇਸ ਜਿੱਤ ਨਾਲ ਸਾਨੂੰ ਸਭ ਨੂੰ ਇਹੀ ਪ੍ਰੇਰਣਾ ਮਿਲਦੀ ਹੈ ਕੇ ਝੂੱਠੇ, ਥੋਖੇਬਾਜ਼ ਅਤੇ ਪਖੰਡੀ ਲੋਕ ਜਿੰਨਾ ਮਰਜ਼ੀ ਧੱਕਾ ਕਰ ਲੈਣ ਪਰ ਅਖ਼ੀਰ ਵਿੱਚ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਇਸੇ ਤਰ੍ਹਾ ਮੈਨੂੰ ਵੀ ਇਹ ਪੂਰਾ ਵਿਸ਼ਵਾਸ ਹੈ ਕਿ ਜਿਵੇਂ ਕੁੱਛ ਸਰਾਰਤੀ ਅੰਸਰਾ ਨੇ ਇਸ ਸਾਲ ਧੱਕੇ ਅਤੇ ਰਾਜਨੀਤਿਕ ਸ਼ਹਿ ਨਾਲ ਜੋ ਮੇਰੇ ਨਾਲ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਨਾਲ ਕੀਤਾ ਹੈ,ਪ੍ਰਭੂ ਸ਼੍ਰੀ ਰਾਮ ਜੀ ਹਮੇਸ਼ਾ ਦੀ ਤਰ੍ਹਾਂ ਇੱਕ ਵਾਰ ਫੇਰ ਸੱਚ ਨਾਲ ਖੜੇ ਹੋ ਕੇ ਸੱਚ ਦਾ ਸਾਥ ਦੇਣਗੇ,ਬਦੀ ਤੇ ਨੇਕੀ ਦੀ ਜਿੱਤ ਇੱਕ ਵਾਰ ਫੇਰ ਹੋਵੇਗੀ ਅਤੇ ਅਸੀਂ ਪ੍ਰਭੂ ਰਾਮ ਜੀ ਦੀ ਲੀਲਾ ਦਾ ਮੰਚਨ ਫੇਰ ਕਰਾਂਗੇ।
"सत्यमेव जयते"
ਤੁਹਾਡਾ ਆਪਣਾ——
ਨਰਿੰਦਰ ਕੁਮਾਰ ਪ੍ਰਿੰਸ ਚੇਅਰਮੈਨ ਅਤੇ ਸਮੂਹ ਮੈਂਬਰ ਅਤੇ ਸਮੂਹ ਕਲਾਕਾਰ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿਸਟਰਡ) ਸਰਹਿੰਦ।