Sri Guru Ramdas Gurmat Sangeet Vidyalaya, Roza, Shahjahanpur- U.P

Sri Guru Ramdas Gurmat Sangeet Vidyalaya, Roza, Shahjahanpur- U.P Contact information, map and directions, contact form, opening hours, services, ratings, photos, videos and announcements from Sri Guru Ramdas Gurmat Sangeet Vidyalaya, Roza, Shahjahanpur- U.P, Religious organisation, Shahjahanpur.

24/11/2025

ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਸ਼ਾਹਜਹਾਨਪੁਰ (ਯੂ਼.ਪੀ) ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਵਿਦਿਆਲੇ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਸਲੋਕ ਮਹਲਾ ੯ ਅਤੇ ਹੋਰ ਸ਼ਬਦਾਂ ਦਾ ਗਾਇਨ ਕੀਤਾ ।

ਅੱਜ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੈਂਬਰ ਸ. ਅਜਾਇਬ ਸਿੰਘ ਅਭਿਆਸੀ ਅਤੇ ਯੂ.ਪੀ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ...
11/11/2025

ਅੱਜ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਮੈਂਬਰ ਸ. ਅਜਾਇਬ ਸਿੰਘ ਅਭਿਆਸੀ ਅਤੇ ਯੂ.ਪੀ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਸ੍ਰੀ ਗੁਰੂ ਰਾਮਦਾਸ ਗੁਰਮਤ ਸੰਗੀਤ ਵਿਦਿਆਲਾ, ਰੋਜ਼ਾ, ਸ਼ਾਹਜਹਾਨਪੁਰ ਵਿਖੇ ਪਹੁੰਚੇ ਅਤੇ ਵਿਦਿਆਲੇ ਦੇ ਪ੍ਰਬੰਧ, ਕਾਰਗੁਜ਼ਾਰੀ ਅਤੇ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਦਾ ਜਾਇਜ਼ਾ ਲਿਆ । ਮੈਂਬਰ ਸਾਹਿਬ ਸ. ਅਜਾਇਬ ਸਿੰਘ ਅਭਿਆਸੀ ਜੀ ਨੇ ਨਵੇਂ ਆਰੰਭ ਹੋਏ ਸੈਸ਼ਨ- 2025-27 ਦੇ ਵਿਦਿਆਰਥੀਆਂ ਅਤੇ ਸਟਾਫ਼ ਨਾਲ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕੀਤੀਆਂ ਅਤੇ ਮਿਹਨਤ ਤੇ ਲਗਨ ਨਾਲ ਪੜ੍ਹਾਈ/ਅਭਿਆਸ ਦੀ ਅਹਿਮੀਅਤ ਬਾਰੇ ਸਮਝਾ ਕੇ ਸਭ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਤੇ ਵਿਦਿਆਲੇ ਦੇ ਇੰਚਾਰਜ ਪ੍ਰੋਫੈਸਰ ਦਿਲਪ੍ਰੀਤ ਸਿੰਘ, ਸ. ਦਿਗੇਂਦਰ ਸਿੰਘ ਕਲਰਕ, ਸ. ਗੁਰਪ੍ਰੀਤ ਸਿੰਘ ਧਾਰਮਿਕ ਅਧਿਆਪਕ, ਸ. ਕਰਤਾਰ ਸਿੰਘ ਲਾਂਗਰੀ, ਸ. ਮਨਮੀਤ ਸਿੰਘ ਸੇਵਾਦਾਰ ਆਦਿਕ ਸਟਾਫ਼ ਮੈਂਬਰ ਮੌਜੂਦ ਰਹੇ ।

31/07/2025
23/07/2025

WALK IN INTERVIEW

ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਰੇਲਵੇ ਕਲੋਨੀ, ਰੋਜ਼ਾ, ਸ਼ਾਹਜਹਾਨਪੁਰ (ਯੂ.ਪੀ) ਵਿਖੇ ਗੁਰਮਤਿ ਸੰਗੀਤ, ਤਬਲਾ ਅਤੇ ਗ੍ਰੰਥੀ ਕਲਾਸ ਦੇ ਦੋ ਸਾਲਾ ਕੋਰਸ ਸੈਸ਼ਨ- 2025-27 ਦੇ ਦਾਖ਼ਲਿਆਂ ਲਈ ਇੰਟਰਵਿਊ ਮਿਤੀ- 31/07/2025 ਦਿਨ ਵੀਰਵਾਰ ਸਵੇਰੇ 9:00 ਵਜੇ ਹੋਵੇਗੀ ।

ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਆਪਣੀ ਵਿਦਿਅਕ ਯੋਗਤਾ (10 ਵੀਂ/12 ਵੀਂ) ਦੇ ਅਸਲ (Original) ਦਸਤਾਵੇਜ਼ (Marksheets/Certificates), ਆਧਾਰ ਕਾਰਡ, (2-2 ਫੋਟੋ ਕਾਪੀਆਂ ਸਮੇਤ) ਅਤੇ ਦੋ ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਸਮੇਂ ਸਿਰ ਵਿਦਿਆਲੇ ਵਿਖੇ ਪਹੁੰਚਣ ਦੀ ਖੇਚਲ ਕਰਨ।

ਨੋਟ :- ਸਮੂਹ ਵਿਦਿਆਰਥੀ ਸਾਦੇ ਲਿਬਾਸ (ਕੁੜਤਾ-ਪਜਾਮਾ) ਵਿਚ ਅਤੇ ਕਾਲੇ ਜਾਂ ਨੀਲੇ ਰੰਗ ਦੀ ਦਸਤਾਰ ਸਜਾ ਕੇ ਹੀ ਆਉਣ ।

ਵਧੇਰੇ ਜਾਣਕਾਰੀ ਲਈ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ -
9807040300, 8604497082, 9415070400

02/05/2025

ਦੋ ਸਾਲਾ ਗੁਰਮਤਿ ਕੋਰਸ ਵਿਚ ਦਾਖ਼ਲਾ ਆਰੰਭ

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਵਿਖੇ ਗੁਰਸਿੱਖ ਵਿਦਿਆਰਥੀਆਂ ਲਈ ਗੁਰਮਤਿ ਸੰਗੀਤ (ਕੀਰਤਨ), ਤਬਲਾ ਅਤੇ ਗ੍ਰੰਥੀ ਦੇ ਦੋ ਸਾਲਾ ਗੁਰਮਤਿ ਕੋਰਸ ਸੈਸ਼ਨ- 2025-27 ਵਿੱਚ ਦਾਖ਼ਲਾ ਆਰੰਭ ਹੈ । ਦਾਖ਼ਲਾ ਲੈਣ ਦੇ ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ ਘੱਟ ਤੋਂ ਘੱਟ 10ਵੀਂ ਕਲਾਸ (ਹਾਈਸਕੂਲ) ਪਾਸ ਹੋਣ ਅਤੇ ਉਮਰ 22 ਸਾਲ ਤੋਂ ਵੱਧ ਨਾ ਹੋਵੇ ।

ਵਿਸ਼ੇਸ਼ ਸਹੂਲਤਾਂ :-

1. ਇਸ ਕੋਰਸ ਦੀ ਕੋਈ ਫ਼ੀਸ ਨਹੀਂ ਹੈ ।

2. ਕੋਰਸ ਦੌਰਾਨ ਪੜ੍ਹਾਈ, ਰਿਹਾਇਸ਼, ਬਿਜਲੀ-ਪਾਣੀ ਆਦਿਕ ਦਾ ਸਾਰਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ।

3. ਕੋਰਸ ਦੌਰਾਨ ਹਰੇਕ ਵਿਦਿਆਰਥੀ ਨੂੰ 1500/- (ਪੰਦਰਾਂ ਸੌ ਰੁਪਏ) ਪ੍ਰਤੀ ਮਹੀਨਾ ਵਜ਼ੀਫ਼ਾ (ਲੰਗਰ ਖ਼ਰਚ ਲਈ) ਦਿੱਤਾ ਜਾਂਦਾ ਹੈ ।

4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ, ਨਿਰਧਾਰਿਤ ਰਾਗਾਂ ਵਿਚ ਕੀਰਤਨ ਦੀ ਸਿੱਖਲਾਈ, ਉੱਚ-ਯੋਗਤਾ ਵਾਲਾ ਸਟਾਫ਼, ਹਰਿਆ-ਭਰਿਆ ਚੌਗਿਰਦਾ, ਪੜ੍ਹਾਈ ਅਤੇ ਅਭਿਆਸ ਲਈ ਸ਼ਾਂਤਮਈ ਵਾਤਾਵਰਨ, ਖੇਡਾਂ ਅਤੇ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਜਾਂਦੀ ਹੈ ।

5. ਇਸ ਵਿਦਿਆਲੇ ਤੋਂ ਕੋਰਸ ਕਰ ਕੇ ਬਹੁਤ ਸਾਰੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿਚ ਸਬੰਧਤ ਸੇਵਾਵਾਂ ਨਿਭਾ ਰਹੇ ਹਨ ।

6. ਇਸ ਕੋਰਸ ਵਿਚ ਦਾਖ਼ਲਾ ਦੋ ਸਾਲਾਂ ਬਾਅਦ ਹੀ ਕੀਤਾ ਜਾਂਦਾ ਹੈ । ਇਸ ਸਾਲ ਤੋਂ ਬਾਅਦ ਅਗਲੇ ਦਾਖ਼ਲੇ ਸਾਲ 2027 ਵਿਚ ਹੀ ਕੀਤੇ ਜਾਣਗੇ।

7. ਜੂਨ-ਜੁਲਾਈ 2025 ਤੋਂ ਆਰੰਭ ਹੋ ਰਹੇ ਨਵੇਂ ਸੈਸ਼ਨ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਦਾਖ਼ਲਾ ਫ਼ਾਰਮ ਪ੍ਰਾਪਤ ਕਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ ਜਾਂ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ :

8. ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਰੇਲਵੇ ਕਲੋਨੀ, ਰੋਜ਼ਾ, ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼)

📱9807040300, 8604497082, 9415570400, 9519620800.

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਹਿਤ ਇਸ ਮੈਸੇਜ ਨੂੰ ਫ਼ੇਸਬੁੱਕ/ਵ੍ਹਾਟਸਐਪ/ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਸੇਵਾ ਜ਼ਰੂਰ ਕਰਨੀ ਜੀ ਤਾਂ ਕਿ ਕੋਰਸ ਕਰਨ ਦੇ ਚਾਹਵਾਨ ਲੋੜਵੰਦ ਗੁਰਸਿੱਖ ਸਿਖਿਆਰਥੀਆਂ ਤਕ ਇਹ ਮੈਸੇਜ ਪਹੁੰਚਾਇਆ ਜਾ ਸਕੇ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰ...
25/08/2023

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਵਿਖੇ ਗੁਰਸਿੱਖ ਉਮੀਦਵਾਰਾਂ ਲਈ ਗੁਰਮਤਿ ਸੰਗੀਤ (ਕੀਰਤਨ), ਤਬਲਾ ਅਤੇ ਗ੍ਰੰਥੀ ਦੇ ਦੋ ਸਾਲਾ ਗੁਰਮਤਿ ਕੋਰਸ ਸੈਸ਼ਨ- 𝟐𝟎𝟐𝟑-𝟐𝟓 ਵਿੱਚ ਦਾਖ਼ਲੇ ਲਈ ਉਮੀਦਵਾਰਾਂ ਦੀ ਇੰਟਰਵਿਊ 𝟐𝟗 ਅਗਸਤ 𝟐𝟎𝟐𝟑 ਦਿਨ ਮੰਗਲਵਾਰ ਨੂੰ ਸਵੇਰੇ 𝟏𝟎:𝟎𝟎 ਵਜੇ ਹੋਵੇਗੀ ।

ਦਾਖ਼ਲਾ ਲੈਣ ਦੇ ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ ਘੱਟ ਤੋਂ ਘੱਟ 𝟏𝟎ਵੀਂ ਕਲਾਸ (ਹਾਈਸਕੂਲ) ਪਾਸ ਹੋਣ ਅਤੇ ਉਮਰ 𝟐𝟐 ਸਾਲ ਤੋਂ ਵੱਧ ਨਾ ਹੋਵੇ ।

ਇਸ ਕੋਰਸ ਦੀ ਕੋਈ ਫ਼ੀਸ ਨਹੀਂ ਹੈ ।

ਕੋਰਸ ਦੌਰਾਨ ਪੜ੍ਹਾਈ, ਰਿਹਾਇਸ਼, ਬਿਜਲੀ-ਪਾਣੀ ਆਦਿਕ ਦਾ ਸਾਰਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ ।

ਕੋਰਸ ਦੌਰਾਨ ਹਰੇਕ ਵਿਦਿਆਰਥੀ ਨੂੰ 𝟏𝟓𝟎𝟎/- (ਪੰਦਰਾਂ ਸੌ ਰੁਪਏ) ਪ੍ਰਤੀ ਮਹੀਨਾ ਵਜ਼ੀਫ਼ਾ (ਲੰਗਰ ਖ਼ਰਚ ਲਈ) ਦਿੱਤਾ ਜਾਂਦਾ ਹੈ ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ, ਨਿਰਧਾਰਿਤ ਰਾਗਾਂ ਵਿਚ ਕੀਰਤਨ ਦੀ ਸਿੱਖਲਾਈ, ਉੱਚ-ਯੋਗਤਾ ਵਾਲਾ ਸਟਾਫ਼, ਹਰਿਆ-ਭਰਿਆ ਚੌਗਿਰਦਾ, ਪੜ੍ਹਾਈ ਅਤੇ ਅਭਿਆਸ ਲਈ ਸ਼ਾਂਤਮਈ ਵਾਤਾਵਰਨ, ਖੇਡਾਂ ਅਤੇ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਜਾਂਦੀ ਹੈ ।

ਇਸ ਵਿਦਿਆਲੇ ਤੋਂ ਕੋਰਸ ਕਰ ਕੇ ਬਹੁਤ ਸਾਰੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿਚ ਸਬੰਧਤ ਸੇਵਾਵਾਂ ਨਿਭਾ ਰਹੇ ਹਨ। ️

ਸਤੰਬਰ 𝟐𝟎𝟐𝟑 ਤੋਂ ਆਰੰਭ ਹੋ ਰਹੇ ਨਵੇਂ ਸੈਸ਼ਨ- 𝟐𝟎𝟐𝟑-𝟐𝟓 ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਦਾਖ਼ਲਾ ਫ਼ਾਰਮ ਪ੍ਰਾਪਤ ਕਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ :-

𝟗𝟖𝟎𝟕𝟎𝟒𝟎𝟑𝟎𝟎
𝟗𝟒𝟏𝟓𝟎𝟕𝟎𝟒𝟎𝟎
𝟖𝟔𝟎𝟒𝟒𝟗𝟕𝟎𝟖𝟐
𝟗𝟒𝟏𝟕𝟗𝟖𝟒𝟐𝟐𝟏
𝟕𝟖𝟏𝟒𝟑𝟏𝟏𝟓𝟖𝟎

ਦੋ ਸਾਲਾ ਗੁਰਮਤਿ ਕੋਰਸ ਵਿਚ ਦਾਖ਼ਲਾ ਆਰੰਭ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਸ੍ਰੀ ਅੰ...
07/06/2023

ਦੋ ਸਾਲਾ ਗੁਰਮਤਿ ਕੋਰਸ ਵਿਚ ਦਾਖ਼ਲਾ ਆਰੰਭ

ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼) ਵਿਖੇ ਗੁਰਸਿੱਖ ਵਿਦਿਆਰਥੀਆਂ ਲਈ ਗੁਰਮਤਿ ਸੰਗੀਤ (ਕੀਰਤਨ), ਤਬਲਾ ਅਤੇ ਗ੍ਰੰਥੀ ਦੇ ਦੋ ਸਾਲਾ ਗੁਰਮਤਿ ਕੋਰਸ ਸੈਸ਼ਨ- 2023-25 ਵਿੱਚ ਦਾਖ਼ਲਾ ਆਰੰਭ ਹੈ । ਦਾਖ਼ਲਾ ਲੈਣ ਦੇ ਚਾਹਵਾਨ ਅੰਮ੍ਰਿਤਧਾਰੀ ਉਮੀਦਵਾਰ ਘੱਟ ਤੋਂ ਘੱਟ 10ਵੀਂ ਕਲਾਸ (ਹਾਈਸਕੂਲ) ਪਾਸ ਹੋਣ ਅਤੇ ਉਮਰ 22 ਸਾਲ ਤੋਂ ਵੱਧ ਨਾ ਹੋਵੇ ।

ਵਿਸ਼ੇਸ਼ ਸਹੂਲਤਾਂ :-

1. ਇਸ ਕੋਰਸ ਦੀ ਕੋਈ ਫ਼ੀਸ ਨਹੀਂ ਹੈ ।

2. ਕੋਰਸ ਦੌਰਾਨ ਪੜ੍ਹਾਈ, ਰਿਹਾਇਸ਼, ਬਿਜਲੀ-ਪਾਣੀ ਆਦਿਕ ਦਾ ਸਾਰਾ ਖਰਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ।

3. ਕੋਰਸ ਦੌਰਾਨ ਹਰੇਕ ਵਿਦਿਆਰਥੀ ਨੂੰ 1500/- (ਪੰਦਰਾਂ ਸੌ ਰੁਪਏ) ਪ੍ਰਤੀ ਮਹੀਨਾ ਵਜ਼ੀਫ਼ਾ (ਲੰਗਰ ਖ਼ਰਚ ਲਈ) ਦਿੱਤਾ ਜਾਂਦਾ ਹੈ ।

4. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ, ਨਿਰਧਾਰਿਤ ਰਾਗਾਂ ਵਿਚ ਕੀਰਤਨ ਦੀ ਸਿੱਖਲਾਈ, ਉੱਚ-ਯੋਗਤਾ ਵਾਲਾ ਸਟਾਫ਼, ਹਰਿਆ-ਭਰਿਆ ਚੌਗਿਰਦਾ, ਪੜ੍ਹਾਈ ਅਤੇ ਅਭਿਆਸ ਲਈ ਸ਼ਾਂਤਮਈ ਵਾਤਾਵਰਨ, ਖੇਡਾਂ ਅਤੇ ਲਾਇਬ੍ਰੇਰੀ ਦੀ ਸਹੂਲਤ ਦਿੱਤੀ ਜਾਂਦੀ ਹੈ ।

5. ਇਸ ਵਿਦਿਆਲੇ ਤੋਂ ਕੋਰਸ ਕਰ ਕੇ ਬਹੁਤ ਸਾਰੇ ਵਿਦਿਆਰਥੀ ਦੇਸ਼-ਵਿਦੇਸ਼ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਦਾਰਿਆਂ ਵਿਚ ਸਬੰਧਤ ਸੇਵਾਵਾਂ ਨਿਭਾ ਰਹੇ ਹਨ ।

6. ਇਸ ਕੋਰਸ ਵਿਚ ਦਾਖ਼ਲਾ ਦੋ ਸਾਲਾਂ ਬਾਅਦ ਹੀ ਕੀਤਾ ਜਾਂਦਾ ਹੈ । ਇਸ ਸਾਲ ਤੋਂ ਬਾਅਦ ਅਗਲੇ ਦਾਖ਼ਲੇ ਸਾਲ 2025 ਵਿਚ ਹੀ ਕੀਤੇ ਜਾਣਗੇ।

7. ਜੂਨ-ਜੁਲਾਈ 2023 ਤੋਂ ਆਰੰਭ ਹੋ ਰਹੇ ਨਵੇਂ ਸੈਸ਼ਨ ਵਿਚ ਦਾਖ਼ਲਾ ਲੈਣ ਦੇ ਚਾਹਵਾਨ ਉਮੀਦਵਾਰ ਦਾਖ਼ਲਾ ਫ਼ਾਰਮ ਪ੍ਰਾਪਤ ਕਰਨ ਲਈ ਅਤੇ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਪਤੇ ਜਾਂ ਮੋਬਾਇਲ ਨੰਬਰ ਤੇ ਸੰਪਰਕ ਕਰ ਸਕਦੇ ਹਨ :

8. ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਰੇਲਵੇ ਕਲੋਨੀ, ਰੋਜ਼ਾ, ਸ਼ਾਹਜਹਾਨਪੁਰ (ਉੱਤਰ ਪ੍ਰਦੇਸ਼)

ਪ੍ਰੋ. ਦਿਲਪ੍ਰੀਤ ਸਿੰਘ (ਇੰਚਾਰਜ)
📱9807040300

ਬੀਬੀ ਕਮਲੇਸ਼ ਕੌਰ ਜੀ
(ਮੈਂਬਰ ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਜਹਾਨਪੁਰ ਅਤੇ ਮੀਤ ਪ੍ਰਧਾਨ ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ)
📱9415070400

ਸ. ਬ੍ਰਿਜਪਾਲ ਸਿੰਘ ਜੀ (ਇੰਚਾਰਜ)
(ਯੂ.ਪੀ. ਸਿੱਖ ਮਿਸ਼ਨ, ਹਾਪੁੜ)
📱9837652224

ਸ. ਸੁਖਵਿੰਦਰ ਸਿੰਘ ਜੀ (ਇੰਚਾਰਜ)
(ਉੱਤਰਾਖੰਡ ਸਿੱਖ ਮਿਸ਼ਨ, ਕਾਸ਼ੀਪੁਰ)
📱9639644296

ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਹਿਤ ਇਸ ਮੈਸੇਜ ਨੂੰ ਫ਼ੇਸਬੁੱਕ/ਵ੍ਹਾਟਸਐਪ/ਸੋਸ਼ਲ ਮੀਡੀਆ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਸੇਵਾ ਜ਼ਰੂਰ ਕਰਨੀ ਜੀ ਤਾਂ ਕਿ ਕੋਰਸ ਕਰਨ ਦੇ ਚਾਹਵਾਨ ਲੋੜਵੰਦ ਗੁਰਸਿੱਖ ਸਿਖਿਆਰਥੀਆਂ ਤਕ ਇਹ ਮੈਸੇਜ ਪਹੁੰਚਾਇਆ ਜਾ ਸਕੇ ।

16/07/2022

ਸ੍ਰੀ ਗੁਰੂ ਰਾਮਦਾਸ ਗੁਰਮਤਿ ਸੰਗੀਤ ਵਿਦਿਆਲਾ, ਰੋਜ਼ਾ, ਸ਼ਾਹਜਹਾਨਪੁਰ (ਯੂ.ਪੀ) ਵਿਖੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਅਰਦਾਸ ਕਰਦੇ ਹੋਏ ਅਤੇ ਹੁਕਮਨਾਮਾ ਲੈਂਦੇ ਹੋਏ ਵਿਦਿਆਲੇ ਦੇ ਵਿਦਿਆਰਥੀ ।

Address

Shahjahanpur
242001

Website

Alerts

Be the first to know and let us send you an email when Sri Guru Ramdas Gurmat Sangeet Vidyalaya, Roza, Shahjahanpur- U.P posts news and promotions. Your email address will not be used for any other purpose, and you can unsubscribe at any time.

Share