satgur dwar

satgur dwar Meditation centre

26/01/2026

ਸਤਿਗੁਰ ਦੇ ਦਰਸ਼ਨ ਕਰਨ ਦੀ ਅਭਿਲਾਸ਼ੀ ਰੂਹ ਨੂੰ ਹਰ ਦਮ ਸਤਿਗੁਰ ਦੇ ਚਰਨਾਂ ਵਿੱਚ ਬੜੀ ਨਿਮਰਤਾ,ਦੀਨਤਾ ਤੇ ਪ੍ਰੇਮ ਨਾਲ ਇਹ ਬੇਨਤੀ ,ਜੋਦੜੀ,ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਕਿ ਹੇ ਸਤਿਗੁਰੂ,“ਬਿਨਾਂ ਸ਼ਬਦ ਦੇ ਪ੍ਰਕਾਸ਼ ਦੇ ਮੇਰੇ ਅੰਦਰ ਹਨੇਰਾ ਹੋ ਰਿਹਾ ਹੈ,ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ,ਕੁਝ ਵੀ ਨਜ਼ਰ ਨਹੀਂ ਆ ਰਿਹਾ,ਮੈਂ ਕਾਮ,ਕ੍ਰੋਧ,ਲੋਭ,ਮੋਹ,ਹੰਕਾਰ ਦੇ ਖੱਡਿਆਂ ਵਿੱਚ ਡਿੱਗ ਰਿਹਾ ਹਾਂ,ਫਿਰ-ਫਿਰ ਚੋਟਾਂ ਖਾ ਰਿਹਾ ਹਾਂ।ਤੂੰ ਮੇਰੇ ਅੰਦਰ ਬੈਠਾ ਹੈਂ,ਮੇਰੇ ਤੇ ਦਇਆ ਮਿਹਰ ਕਰ,ਤਰਸ ਕਰ,ਮੈਨੂੰ ਬਖਸ਼ ਲੈ,ਮੈਨੂੰ ਬਚਾ ਲੈ,ਮੇਰੇ ਅੰਦਰ ਸ਼ਬਦ ਦੀ ਲਾਈਟ ਕਰ,ਪ੍ਰਕਾਸ਼ ਕਰ।ਇੱਕ ਖੱਡੇ ਵਿੱਚੋਂ ਮੁਸ਼ਕਿਲ ਨਾਲ ਨਿਕਲਦਾ ਹਾਂ,ਦੂਸਰੇ ਵਿੱਚ ਡਿੱਗ ਜਾਂਦਾ ਹਾਂ,ਦੂਸਰੇ ਵਿੱਚੋਂ ਨਿਕਲਦਾ ਹਾਂ,ਤੀਸਰੇ ਵਿੱਚ ਡਿੱਗ ਜਾਂਦਾ ਹਾਂ,ਇਹ ਖੱਡਿਆਂ ਵਿੱਚ ਵਾਰ-ਵਾਰ ਡਿੱਗਣ ਕਾਰਨ,ਅੰਦਰ ਹਨੇਰਾ ਹੋਣ ਕਾਰਨ,ਮੇਰਾ ਰੂਹਾਨੀ ਸਫ਼ਰ ਤੈਅ ਨਹੀਂ ਹੋ ਰਿਹਾ,ਮੈਨੂੰ ਮੇਰੇ ਅਸਲੀ ਘਰ,ਨਿੱਜਧਾਮ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ,ਤੂੰ ਦਿਆਲੂ ਹੈਂ,ਦਇਆ ਮਿਹਰ ਕਰਕੇ ਪ੍ਰਕਾਸ਼ ਕਰ,ਸਹੀ ਰਸਤਾ ਵਿਖਾ,ਤਾਂ ਜੋ ਮੈਂ ਆਪਣੇ ਘਰ ਪਹੁੰਚ ਸਕਾਂ।
ਗੁਨਾਹਗਾਰ
ਸ਼ਮਸ਼ੇਰ ਸਿੰਘ ਲਹਿਰੀ

24/01/2026

ਸਤਿਗੁਰ ਦੁਆਰ,ਸਰਦੂਲਗੜ੍ਹ ਤੋਂ ਸਮੂਹ ਸੰਗਤਾਂ ਦੇ ਦਾਸ ਸ਼ਮਸ਼ੇਰ ਸਿੰਘ ਲਹਿਰੀ ਜੀ ਨੇ ਸ੍ਰੀ ਰਾਮ ਮੰਦਰ ਨਿਰਮਾਣ ਦੇ ਦੋ ਸਾਲ ਪੂਰੇ ਹੋਣ ਦੀ ਖੁਸ਼ੀ ਦੇ ਸੰਬੰਧ ਵਿੱਚ ਸਰਦੂਲਗੜ੍ਹ ਸ਼ਹਿਰ ਵਾਸੀਆਂ ਵੱਲੋਂ ਰੱਖੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਵਿਚਾਰ ਸਾਂਝੇ ਕੀਤੇ,ਤੇ ਇਨਸਾਨ ਜਨਮ ਦਾ ਅਸਲ ਮਕਸਦ ਦੱਸਿਆ । ਇਸ ਮੌਕੇ ਇੱਥੇ ਸ੍ਰੀ ਰਾਮ ਮੰਦਿਰ ਕਮੇਟੀ ਪ੍ਰਧਾਨ ਸ੍ਰੀ ਸੰਜੀਵ ਸਿੰਗਲਾ ਜੀ,ਨਗਰ ਪੰਚਾਇਤ ਪ੍ਰਧਾਨ ਸ੍ਰੀ ਪ੍ਰੇਮ ਕੁਮਾਰ ਗਰਗ ਜੀ,ਸ਼੍ਰੀ ਪੰਕਜ ਗਰਗ ਟਾਟਾ ਜੀ(ਪ੍ਰਧਾਨ ਜੀ),ਸ੍ਰੀ ਰਾਧੇ ਸ਼ਿਆਮ ਮੈਂਬਰ ਜੀ,ਸ੍ਰੀ ਦਰਸ਼ਨ ਕੁਮਾਰ ਜੀ,ਸ.ਜਗਤਾਰ ਸਿੰਘ ਫੱਗੂ ਜੀ,ਸ੍ਰੀ ਦਰਸ਼ਨ ਮਿੱਤਲ ਜੀ(ਪ੍ਰਧਾਨ ਆੜਤੀਆ ਐਸੋਸੀਏਸ਼ਨ),ਸ.ਮਿਲਖਾ ਸਿੰਘ ਜੀ,ਸ.ਪ੍ਰਤਾਪ ਗੁਰਾਇਆ ਜੀ,ਸ.ਜਤਿੰਦਰ ਸਿੰਘ ਸੋਢੀ ਜੀ,ਸ.ਪਰਮਜੀਤ ਸਿੰਘ ਮੰਨਾ ਜੀ,ਸ.ਚਰਨਜੀਤ ਸਿੰਘ ਸਿੱਧੂ ਜੀ,ਸ੍ਰੀ ਰੀਟਾ ਜੀ,ਸ੍ਰੀ ਰਜਿੰਦਰ ਪੰਡਿਤ ਜੀ,ਸਮੂਹ ਸ਼੍ਰੀ ਰਾਮ ਮੰਦਰ ਕਮੇਟੀ ਮੈਂਬਰ,ਅਨੇਕ ਧਾਰਮਿਕ,ਸਮਾਜਿਕ ਤੇ ਰਾਜਨੀਤਿਕ ਆਗੂ ਸਾਹਿਬਾਨ ਤੇ ਸ਼ਹਿਰ ਦੀਆਂ ਸੰਗਤਾਂ ਨੇ ਸਿਮਰਨ ਕਲਾਸ ਲਗਾਈ।

Address

Rice Mill Road
Sardulgarh
151507

Website

Alerts

Be the first to know and let us send you an email when satgur dwar posts news and promotions. Your email address will not be used for any other purpose, and you can unsubscribe at any time.

Shortcuts

Share