Gurudwara Shaheedan Singhan Da, Santokhgarh Una Sahib HP

Gurudwara Shaheedan Singhan Da, Santokhgarh Una Sahib HP ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ? ੴ ਗੁ: ਸ਼ਹੀਦਾਂ ਸਿੰਘਾਂ ਦਾ ਸੰਤੋਖਗੜ੍ਹ ਧੰਨ ਧੰਨ ਬਾਬਾ ਰਾਗਾ ਸਿੰਘ ਜੀ ਸ਼ਹੀਦ ੴ

14/04/2026
🙏🙏
08/04/2026

🙏🙏

ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਾਘੀ ਦਾ ਸਾਲਾਨਾ ਸਮਾਗਮ ਮਿਤੀ 12  ਤੋਂ 14 ਜ...
11/01/2026

ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਮਾਘੀ ਦਾ ਸਾਲਾਨਾ ਸਮਾਗਮ ਮਿਤੀ 12 ਤੋਂ 14 ਜਨਵਰੀ 2026 ਤੱਕ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ ਮਿਤੀ 14 ਜਨਵਰੀ 2026 ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਪਾਏ ਜਾਣਗੇ ਅਤੇ ਕੀਰਤਨ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਮਹਾਪੁਰਖ ਹਾਜਰੀ ਭਰਨਗੇ । ਆਪ ਸਭ ਸੰਗਤਾਂ ਨੇ ਇਹਨਾਂ ਸਮਾਗਮਾ ਵਿੱਚ ਹਾਜ਼ਰੀ ਭਰ ਕੇ ਅਤੇ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆ ਪ੍ਰਾਪਤ ਕਰਨੀਆਂ ਜੀ । ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ । 🙏🙏🙏

ਸਵਰਗੀ ਮਾਸਟਰ ਮਲਕੀਅਤ ਸਿੰਘ ਜੀ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਜਸਵੰਤ ਸਿੰਘ ਜੀ ਹਜ਼ੂਰ...
15/12/2025

ਸਵਰਗੀ ਮਾਸਟਰ ਮਲਕੀਅਤ ਸਿੰਘ ਜੀ ਨਮਿਤ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਜਸਵੰਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਕੀਰਤਨ ਹਾਜਰੀ ਲਗਵਾਈ ਅਤੇ ਉਚੇਚੇ ਤੌਰ ਤੇ ਭਾਈ ਦਲਜੀਤ ਸਿੰਘ ਭਿੰਡਰ ਮੈਂਬਰ ਐਸ ਜੀ ਪੀ ਸੀ ਅੰਤਰਿੰਗ ਕਮੇਟੀ, ਬਾਬਾ ਪ੍ਰੇਮ ਸਿੰਘ ਜੀ ਭੱਲੜੀ ਕਾਰ ਸੇਵਾ ਵਾਲੇ, ਗੁਰੂ ਨਾਨਕ ਮਿਸ਼ਨ ਸੋਸਾਇਟੀ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਮੈਂਬਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਅਤੇ ਰਿਸ਼ਤੇਦਾਰ ਹਾਜ਼ਰ ਰਹੇ 🙏🙏

ਧਰਮ ਹੇਤ ਸਾਕਾ ਜਿਨਿ ਕੀਆ ॥ਸੀਸੁ ਦੀਆ ਪਰੁ ਸਿਰਰੁ ਨ ਦੀਆ ॥ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦ...
25/11/2025

ਧਰਮ ਹੇਤ ਸਾਕਾ ਜਿਨਿ ਕੀਆ ॥
ਸੀਸੁ ਦੀਆ ਪਰੁ ਸਿਰਰੁ ਨ ਦੀਆ ॥

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜੇ ਮੌਕੇ ਗੁਰੂ ਚਰਨਾਂ ‘ਚ ਕੋਟਾਨਿ ਕੋਟਿ ਪ੍ਰਣਾਮ 🙏🏻

ਆਓ ਇਸ ਪਵਿੱਤਰ ਦਿਹਾੜੇ ਮੌਕੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਅਤੇ ਨੌਵੇਂ ਪਾਤਸ਼ਾਹ ਜੀ ਦੀ ਅਦੁੱਤੀ ਬਾਣੀ ਅਤੇ ਉੱਚ ਫ਼ਲਸਫ਼ੇ ਨੂੰ ਜ਼ਿੰਦਗੀ ‘ਚ ਅਪਣਾ ਕੇ ਜੀਵਨ ਨੂੰ ਸਫ਼ਲ ਬਣਾਈਏ । 🙏🙏🙏

05/11/2025

*ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ।
ਪ੍ਰਕਾਸ਼ ਪੁਰਬ ਪਾਤਸ਼ਾਹੀ ੧ ਆਪ ਨਿਰੰਕਾਰ, ਪਰਤੱਖ ਪਰਮੇਸ਼ਰ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਜਗਤ ਗੁਰੂ, ਕਰੁਣਾ ਨਿਧਾਨ, ਕਲਯੁਗ ਵਿੱਚ ਆਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਸਰਬਕਲਾ ਸਮਰੱਥ ਪਾਰਬ੍ਰਹਮ ਪਰਮੇਸ਼ਰ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਸਰਬੱਤ ਜਗਤ ਨੂੰ ਬੇਅੰਤ ਅਨੰਤ ਵਧਾਈਆਂ ਹੋਣ ਜੀ ❤️🙏
🙏 🙏

ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦਾ ਇਕ ਉਦਾਹਰਨ ਹੈ ਜੋ ਮਿਤੀ 30 ਅਕਤੂਬਰ 1922 ਨੂੰ ਪੰਜਾ ਸਾਹਿਬ ਦੇ ...
30/10/2025

ਸਾਕਾ ਪੰਜਾ ਸਾਹਿਬ ਸਿੱਖਾਂ ਦੀ ਸਹਿਨਸ਼ੀਲਤਾ, ਸੂਰਬੀਰਤਾ ਅਤੇ ਪੂਰਨ ਕੁਰਬਾਨੀ ਦਾ ਇਕ ਉਦਾਹਰਨ ਹੈ ਜੋ ਮਿਤੀ 30 ਅਕਤੂਬਰ 1922 ਨੂੰ ਪੰਜਾ ਸਾਹਿਬ ਦੇ ਨੇੜੇ ਹਸਨ ਅਬਦਾਲ ਰੇਲਵੇ ਸਟੇਸ਼ਨ ਤੇ ਸਿੱਖਾਂ ਵੱਲੋਂ ਦੁਨੀਆਂ ਅੱਗੇ ਪੇਸ਼ ਕੀਤਾ ਗਿਆ ਸੀ। ਕੈਦੀ ਸਿੰਘਾਂ ਨੂੰ ਲੰਗਰ ਛਕਾਉਣ ਲਈ ਰੇਲ ਪਟਰੀਆਂ 'ਤੇ ਬੈਠ ਕੇ ਸਿਦਕ ਨਿਭਾਉਣ ਵਾਲੇ ਸਾਕਾ ਪੰਜਾ ਸਾਹਿਬ ਦੇ ਸਾਰੇ ਸ਼ਹੀਦਾਂ ਨੂੰ ਕੋਟਾਨ ਕੋਟਿ ਪ੍ਰਣਾਮ। 🙏🙏

23/10/2025
“ਬੰਦੀ_ਛੋੜ_ਦਿਵਸ” ਅਤੇ “ਦਿਵਾਲੀ” ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀਕਲਾ ‘ਚ ਰੱਖ...
20/10/2025

“ਬੰਦੀ_ਛੋੜ_ਦਿਵਸ” ਅਤੇ “ਦਿਵਾਲੀ” ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ । ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀਕਲਾ ‘ਚ ਰੱਖਣ 🙏

ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🙏
08/10/2025

ਅੰਮ੍ਰਿਤਸਰ ਸ਼ਹਿਰ ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏🙏

ਚੌਪਈ ਉਚਾਰਨ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ...
31/08/2025

ਚੌਪਈ ਉਚਾਰਨ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ, ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋ ਪ੍ਰਾਪਤ ਧਰਤੀ ਤੇ ਜਿਸ ਅਸਥਾਨ ਤੇ ਗੁਰੂ ਸਾਹਿਬ ਨੇ ਚੌਪਈ ਸਾਹਿਬ ਦੀ ਰਚਨਾ ਕੀਤੀ ਸੀ ਅੱਜ ਕੱਲ ਉਸ ਅਸਥਾਨ ਤੇ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਸੁਸ਼ੋਭਿਤ ਹੈ, ਅੱਜ ਚੌਪਈ ਉਚਾਰਨ ਦਿਵਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਣਗੇ ਧਾਰਮਿਕ ਸਮਾਗਮ, ਵੱਡੀ ਗਿਣਤੀ ਸੰਗਤਾਂ ਭਰਨਗੀਆਂ ਹਾਜ਼ਰੀਆਂ 🙏🙏💐💐

Address

Santokhgarh
174301

Telephone

+917018121725

Website

Alerts

Be the first to know and let us send you an email when Gurudwara Shaheedan Singhan Da, Santokhgarh Una Sahib HP posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurudwara Shaheedan Singhan Da, Santokhgarh Una Sahib HP:

Share