12/01/2024
Shiromani Gurdwara Parbandhak Committee Amarjit Singh Khalsa
Urgent Message / ਜਰੂਰੀ ਬੇਨਤੀ
ਗੁਰੂ ਪਿਆਰੀ ਸਾਧ ਸੰਗਤ ਜੀ ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਤਹਾਸਿਕ ਗੁਰਦਵਾਰਾ ਨਾਨਕਿਆਣਾ ਸਾਹਿਬ ਵਿਖੇ ਅੱਜ ਮਾਘੀ ਦੇ ਜੋੜ ਮੇਲ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਜਾਣੇ ਹਨ ਪਹਿਲੀ ਪਾਤਸ਼ਾਹੀ ਦੇ ਦਰਬਾਰ ਸਾਹਿਬ ਵਿੱਚ ਕਿਸੇ ਪ੍ਰੇਮੀ ਸਿੰਘ ਵਲੋਂ !
ਇਸ ਮੌਕੇ ਤੇ ਆਪ ਸੰਗਤ ਜੀ ਨੂੰ ਇਹ ਜਾਣਕਾਰੀ ਦੇਣੀ ਹੈ ਕਿ ਪਹਿਲੀ ਪਾਤਸ਼ਾਹੀ ਦੇ ਦਰਬਾਰ ਸਾਹਿਬ ਦੀ ਮਰਯਾਦਾ ਜੋ ਕਿ ਰੋਜ਼ਾਨਾ ਨਿਤਨੇਮ ਕਥਾ ਵਿਚਾਰ ਅਤੇ ਕੀਰਤਨ ਜੋ ਕਿ ਜਦੋ ਦਾ ਇਹ ਦਰਬਾਰ ਸਾਹਿਬ ਬਣਿਆ ਹੇ ਰੋਜ਼ਾਨਾ ਨਿਬਾਹੀ ਜਾ ਰਹੀ ਹੇ ਉਸ ਨੂੰ ਪਹਿਲੀ ਪਾਤਸ਼ਾਹੀ ਦੇ ਦਰਬਾਰ ਸਾਹਿਬ ਤੋਂ ਬੰਦ ਕਰ ਕੇ ਛੇਵੀ ਪਾਤਸ਼ਾਹੀ ਦੇ ਦਰਬਾਰ ਸਾਹਿਬ ਵਿੱਚ ਕੀਤਾ ਜਾਣਾ ਹੇ ਜੋ ਕੀ ਚਲਦੀ ਆ ਰਹੀ ਇਸ ਅਸਥਾਨ ਦੀ ਮਰਯਾਦਾ ਦੇ ਉਲਟ ਹੇ |
ਅੱਜ ਤੱਕ ਸ੍ਰੀ ਅਖੰਡ ਪਾਠ ਸਾਹਿਬ ਜੀ ਛੇਵੀ ਪਾਤਸ਼ਾਹੀ ਦੇ ਦਰਬਾਰ ਸਾਹਿਬ ਵਿੱਚ ਹੀ ਕੀਤੇ ਜਾਂਦੇ ਰਹੇ ਹਨ |