ਸੰਪਰਦਾਇ ਪਿਆਰੇ ਭਾਈ ਦਇਆ ਸਿੰਘ ਜੀ

  • Home
  • India
  • Sangrur
  • ਸੰਪਰਦਾਇ ਪਿਆਰੇ ਭਾਈ ਦਇਆ ਸਿੰਘ ਜੀ

ਸੰਪਰਦਾਇ ਪਿਆਰੇ ਭਾਈ ਦਇਆ ਸਿੰਘ ਜੀ
Pyare


ਭਾਈ ਦਇਆ ਸਿੰਘ ਜੀ, ਆਨੰਦਪੁਰ ਸਾਹਿਬ ਵਾਲੇ:
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਦਾ ਜਨਮ ਭਾਦਰੋਂ ੧੧, ੧੭੧੧ ਸੰਮਤ ੧੬੬੧ ਈਸਵੀ ਨੂੰ ਲਾਹੌਰ (ਪਾਕਿਸਤਾਨ) ਵਿਖੇ ਹੋਇਆ | ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਸੁੱਢਾ ਜੀ ਅਤੇ ਮਾਤਾ ਜੀ ਦਾ ਨਾਮ ਮਾਈ ਦਿਆਲੀ ਜੀ ਸੀ | ਆਪ ਜੀ ਦੇ ਮਾਤਾ ਪਿਤਾ ਦੋਵੇਂ ਹੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸੇਵਕ ਸਨ | ਆਪ ਜੀ ਦਾ ਪਰਿਵਾਰ ਸਿੱਖੀ ਪ੍ਰਤੀ ਬਹੁਤ ਪਿਆਰ ਭਾਵਨਾ ਅਤੇ ਅਥਾਹ ਵਿਸ਼ਵਾਸ ਰੱਖਣ ਵਾਲਾ ਦੀ | ਇਹ ਚੰਗੇ ਸੁਮੇਲ ਨੇ ਅਤੇ ਧਾਰਮਿਕ ਵਾਤਾਵਰਨ ਵਿਚ ਹੋਣ ਕਰਕੇ ਆਪ ਜੀ ਛੋਟੀ ਉਮਰੇ ਹੀ ਗੁਰੂ ਸਿਮਰਨ ਵਾਹਿਗੁਰੂ ਜੀ ਦੇ ਜਾਪ ਵਿਚ ਲੀਨ ਰਹਿੰਦੇ |

ਬਹੁਤ ਨਿੱਕੀ ਉਮਰੇ ਹੀ ਆਪ ਜੀ ਨੇ ਜਪੁਜੀ ਸਾਹਿਬ ਨੂੰ ਜੁਬਾਨੀ ਯਾਦ ਕਰ ਲਿਆ ਸੀ ਅਤੇ ਗੁਰੂ ਸਿੱਖਿਆ ਦੇ ਚਲਦੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਪ ਜੀ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਸਨ | ਆਪ ਜੀ ਦੇ ਮਾਤਾ ਜੀ ਅਕਸਰ ਗੁਰਪੁਰਬ ਜਾ ਹੋਰ ਸਮਾਗਮਾਂ ਤੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਉਂਦੇ ਸਨ | ਹੋਲੀ ਦਾ ਮੌਕਾ ਦਾ ਸੀ ਜਦ ਆਪ ਦੇ ਮਾਤਾ ਜੀ ਆਪ ਜੀ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ਆਏ | ਇਹ ਉਹ ਸਮਾਂ ਸੀ ਜਦ ਆਪਣੇ ਹਮੇਸ਼ਾ ਲਈ ਏ ਗੁਰੂ ਚਰਨਾ ਵਿਚ ਰਹਿਣ ਦਾ ਫੈਸਲਾ ਕਰ ਲਇਆ ਸੀ ਉਸ ਵੇਲੇ ਆਪ ਦੀ ਉਮਰ ਮਹਿਜ਼ ੧੬ ਸਾਲ ਦੀ ਸੀ | ਆਪ ਨੇ ਆਪਣੀ ਮਾਤਾ ਨੂੰ ਆਪਣੀ ਦਿਲ ਦੀ ਗਲ ਦਸੀ ਤੇ ਹਮੇਸ਼ਾ ਲਈ ਆਪਣਾ ਆਪ ਗੁਰੂ ਨੂੰ ਭੇਂਟ ਕਰਨ ਤੇ ਸੰਗਤ ਦੀ ਸੇਵਾ ਕਰਨ ਦੀ ਇੱਛਾ ਵੀ ਜ਼ਾਹਿਰ ਕੀਤੀ | ਆਪਣੀ ਮਾਤਾ ਜੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਆਪ ਜੀ ਅਨੰਦਪੁਰ ਸਾਹਿਬ ਹੀ ਰਹਿਣ ਲੱਗੇ |

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਬਾਅਦ, ਗੁਰੂ ਗੋਬਿੰਦ ਸਿੰਘ ਜੀ ਸਿਖਾਂ ਦੇ ਦਸਵੇਂ ਗੁਰੂ ਬਣੇ | ਆਪ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ, ਵਾਹਿਗੁਰੂ ਜੀ ਦਾ ਜਾਪ ਕਰਦੇ , ਪੂਰੇ ਮੰਨ ਨਾਲ ਸੰਗਤ ਦੀ ਨਿਹਸਵਾਰਥ ਸੇਵਾ ਕਰਨ ਲੱਗੇ |

ਸੰਨ ੧੬੯੯ ਵੈਸਾਖੀ ਤੇ, ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਭਾਰੀ ਇਕੱਠ ਵਿਚ ਪੰਜ ਸੀਸਾਂ ਦੀ ਮੰਗ ਕੀਤੀ | ਗੁਰੂ ਸਾਹਿਬ ਦੀ ਇਹ ਗਲ ਸੁਣਦੇ ਸਾਰ ਹੀ ਭਾਈ ਦਇਆ ਰਾਮ ਜੀ ਸਿਰ ਕੁਰਬਾਨ ਕਰਨ ਲਈ ਖੁਸ਼ੀ ਨਾਲ ਖੜ੍ਹੇ ਹੋਏ, ਪੰਜ ਸੀਸਾਂ ਵਿਚ ਜੋ ਕਿ ਪਹਿਲੇ ਸੀ | ਚਾਰ ਹੋਰ ਸਿੱਖਾਂ ਨੇ ਆਪ ਜੀ ਦੇ ਨਕਸ਼ੇ ਕਦਮ ਨੂੰ ਅਪਣਾਇਆ ਅਤੇ ਸੀਸ ਭੇਂਟ ਕਰਨ ਲਈ ਤਿਆਰ ਹੋ ਗਏ | ਖੰਡੇ-ਕੀ-ਪਾਹੁਲ ਛਕਾਉਣ ਦੇ ਨਾਲ ਹੀ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਪੰਜਾਂ ਸਿੱਖਾਂ ਜਿੰਨਾਂ ਨੇ ਸੀਸ ਅਰਪਣ ਕੀਤੀ ਸੀ , ਜੀ ਨੂੰ ‘ਪੰਜ ਪਿਆਰੇ’ ਕਹਿ ਕੇ ਨਵਾਜਿਆ | ਇਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਣ ਤੋਂ ਬਾਅਦ ਆਪ ਜੀ ਦਾ ਨਾਮ ਦਇਆ ਰਾਮ ਤੋਂ ਭਾਈ ਦਇਆ ਸਿੰਘ ਜੀ ਹੋ ਗਿਆ | ਫਿਰ ਗੁਰੂ ਜੀ ਨੇ ਆਪ ‘ਪੰਜ ਪਿਆਰਿਆਂ’ ਤੋਂ ਖੰਡੇ-ਕੀ-ਪਾਹੁਲ ਪ੍ਰਾਪਤ ਕੀਤੀ ਅਤੇ ‘ਪੰਜ ਪਿਆਰਿਆਂ’ ਨੂੰ ਗੁਰੂ ਦੇ ਬਰਾਬਰ ਦਾ ਕਿਹਾ ਨਾਲ ਹੀ ਗੁਰੂ ਜੀ ਨੇ ਕਿਹਾ ਕੀ ਜਿਥੇ ਕੀਤੇ ਗੁਰੂ ਦੇ ਪੰਜ ਸਿੰਘ ਇਕੱਠੇ ਹੋਣਗੇ ਉਥੇ ਮੈਨੂੰ ਹਾਜ਼ਰ ਨਾਜ਼ਰ ਜਾਣਿਆ ਜਾਵੇਗਾ |

ਭਾਈ ਦਇਆ ਸਿੰਘ ਜੀ ਪੰਜ ਪਿਆਰਿਆਂ ਵਿਚੋਂ ਪਹਿਲੇ ਸਨ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਨਾਲ ਬਹੁਤ ਪ੍ਰੇਮ ਸੀ | ਆਪ ਜੀ ਵੱਲੋਂ ਕੀਤੀ ਜਾ ਰਹੀ ਨਿਹਸਵਾਰਥ ਸੇਵਾ ਅਤੇ ਸਿੱਖੀ ਪ੍ਰਤੀ ਲਗਣ ਕਾਰਨ ਆਪ ਸਿਖਾਂ ਲਈ ਇਕ ਰੋਲ ਮਾਡਲ ਬਣ ਗਏ ਸਨ |

ਮੁਗਲ ਫੌਜ ਨਾਲ ਜੰਗ ਤੋਂ ਬਾਅਦ ਆਪ ਜੀ ਗੁਰੂ ਸਾਹਿਬ ਨਾਲ ਅਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਏ ਤੇ ‘ਚਮਕੌਰ ਦੀ ਗੜ੍ਹੀ ‘ ਪਹੁੰਚ ਕੇ ਛਾਉਣੀ ਸਥਾਪਤ ਕੀਤੀ | ਉਸ ਵਕਤ ਮੁਗਲ ਫੌਜਾਂ ਨੇ ਗੁੜ੍ਹੀ ਨੂੰ ਚਾਰੇ ਪਾਸਿਓਂ ਘਿਰਿਆ ਸੀ | ਛਾਉਣੀ ਵਿੱਚ, ਗੁਰੂ ਜੀ ਨੇ ਨਾਲ ੪੦ ਸਿੰਘ ਅਤੇ ੨ ਵੱਡੇ ਸਾਹਿਬਜ਼ਾਦੇ ਸਨ | ਜੰਗ ਸ਼ੁਰੂ ਹੋ ਗਈ | ਸਿੰਘ ਬਹੁਤ ਹੀ ਬਹਾਦਰੀ ਨਾਲ ਜੰਗ ਵਿਚ ਲੜ ਰਹੇ ਸਨ | ਕਿੰਤੂ ਮੁਗਲ ਫੌਜ ਬਹੁਤ ਵੱਡੀ ਤਾਤਾਰ ਵਿਚ ਹੋਣ ਕਾਰਨ ਸਿਖ ਫੌਜ ਕਮਜ਼ੋਰ ਨਜ਼ਰ ਆ ਰਹੀ ਸੀ | ਵੱਡੇ ਸਾਹਿਬਜ਼ਾਦਿਆਂ ਦੇ ਕਹਿਣ ਤੇ ਕਿ ਓਹ ਵ ਜੰਗ ਵਿਚ ਜਾਣਾ ਚਾਹੁੰਦੇ ਨੇ , ਗੁਰੂ ਸਾਹਿਬ ਨੇ ਖੁਸ਼ੀ ਵਿਚ ਆਪ ਸਾਹਿਬਜ਼ਾਦਿਆਂ ਨੂੰ ਜੰਗ ਲਈ ਤਿਆਰ ਕੀਤਾ ਤੇ ਜੰਗ ਲਈ ਰਵਾਨਾ ਕੀਤਾ | ਜਦ ਜੰਗ ਵਿਚ ਵੱਡੇ ਸਾਹਿਬਜ਼ਾਦੇ ਸ਼ਹੀਦੀ ਪ੍ਰਾਪਤ ਕਰ ਗਏ ਅਤੇ ਬਾਕੀ ਸਿੰਘ ਵੀ ਘਟ ਗਿਣਤੀ ਵਿਚ ਰਹਿ ਗਏ | ਉਸ ਵੇਲੇ ਦਸਮ ਪਾਤਸ਼ਾਹ ਵ ਜੰਗ ਵਿਚ ਜਾਣ ਲਈ ਤਿਆਰ ਹੋਣ ਲੱਗੇ | ਸਿਖਾਂ ਦੇ ਲੱਖ ਅਰਜੋਈ ਕਰਨ ਤੇ ਵ ਗੁਰੂ ਸਾਹਿਬ ਨਹੀ ਮੰਨ ਰਹੇ ਸਨ | ਅਖੀਰ ਭਾਈ ਦਇਆ ਸਿੰਘ ਜੀ ਅੱਗੇ ਆਏ ਤੇ ਭੂਤ ਨਿਮਰਤਾ ਸਹਿਤ ਗਰੀਬ ਨਿਵਾਜ ਦਸਮ ਪਾਤਸ਼ਾਹ ਨੂੰ ਅਰਜੋਈ ਕੀਤੀ ਤੇ ਕਿਹਾ ਕੀ ਗੁਰੂ ਜੀ ਅਸੀਂ ਸਭ ਆਪ ਜੀ ਦੇ ਬੱਚੇ ਹਾਂ | ਅਸੀਂ ਆਪ ਜੀ ਦੇ ਬਿਨਾ ਕੁਝ ਵੀ ਨਹੀ | ਤੁਸੀਂ ਹੁਣ ‘ਚਮਕੌਰ ਦੀ ਗੜ੍ਹੀ’ ਨੂੰ ਛਡ ਦਿਓ | ਤੇ ਸਾਨੂੰ ਸਭ ਨੂੰ ਮਾਲਵੇ ਵੱਲ ਲੈ ਚਲੋ | ਆਪ ਜੀ ਤਾਂ ਹਰ ਨਾ-ਮੁਮਕਨ ਨੂੰ ਮੁਮਕਨ ਕਰਨ ਵਾਲੇ ਹੋ ਪਾਤਸ਼ਾਹ ਆਪ ਮਾਲਵੇ ਵਾਲੇ ਸਿੰਘਾਂ ਨੂੰ ਸਿਖ ਫੌਜ ਵਿਚ ਲਿਆ ਸਕਦੇ ਹੋ | ਫਿਰ ਤੋਂ ਇਕ ਸਿਖ ਫੌਜ ਬਣਾ ਕੇ | ਅਸੀਂ ਇਹਨਾਂ ਮੁਗਲਾਂ ਨਾਲ ਜੰਗ ਕਰਾਂਗੇ | ਸੋ ਮੇਰੇ ਮਾਲਕ ਇਸ ਨਾਜ਼ੁਕ ਵਕਤ ਵਿਚ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੋ ਜੀ |” ਉਸ ਸਮੇਂ ਗੁਰੂ ਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ, ਭਾਈ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਵੀ ਮੌਜੂਦ ਸਨ | ਗੁਰੂ ਸਾਹਿਬ ਜੀ ਭਾਈ ਦਇਆ ਸਿੰਘ ਜੀ ਦੀ ਬੇਨਤੀ ਨੂੰ ਟਾਲ ਨਾ ਸਕੇ ਅਤੇ ਭਾਈ ਮਾਨ ਸਿੰਘ ਜੀ , ਭਾਈ ਧਰਮ ਸਿੰਘ ਅਤੇ ਭਾਈ ਦਇਆ ਸਿੰਘ ਜੀ ਦੇ ਨਾਲ ‘ਚਮਕੌਰ ਦੀ ਗੜ੍ਹੀ’ ਨੂੰ ਛੱਡ ਦਿੱਤਾ | ਭਾਈ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੇ ‘ਚਮਕੌਰ ਦੀ ਗੜ੍ਹੀ’ ਵਿਚ ਰਹਿ ਕੇ ਹੀ ਸ਼ਹਾਦਤ ਨੂੰ ਪ੍ਰਾਪਤ ਕੀਤਾ |

ਇਸ ਤਰਾਂ ਭਾਈ ਸਾਹਿਬ ਹਰ ਵਕਤ ਗੁਰੂ ਸਾਹਿਬ ਨਾਲ ਰਹੇ | ਲੇਕਿਨ ਮਾਛੀਵਾੜਾ ਦਾ ਸਮਾ ਗੁਰੂ ਜੀ ਇਕੱਲੇ ਸਨ | ਜਿਥੇ ਗੁਰੂ ਸਾਹਿਬ ਨੇ ਜ਼ਫ਼ਰਨਾਮਾ (ਜਿੱਤ ਦੀ ਚਿੱਠੀ ਨੂੰ) ਨੂੰ ਲਿਖਿਆ | ਗੁਰੂ ਸਾਹਿਬ ਜੀ ਦੇ ਕਹਿਣ ਤੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਓਹ ਜ਼ਫਰਨਾਮਾ ਔਰੰਗਜ਼ੇਬ ਤਕ ਪਹੁੰਚਾ ਕੇ ਆਏ ਸਨ | ਇਹ ਪਤਰ ਗੁਰੂ ਸਾਹਿਬ ਦੁਆਰਾ ਔਰੰਗਜ਼ੇਬ ਨੂੰ ਸੰਬੋਧਿਤ ਕੀਤਾ ਗਿਆ ਸੀ |

ਆਪ ਜੀ ਗੁਰੂ ਸਾਹਿਬ ਜੀ ਦੇ ਨਾਲ ਅੱਗੇ ਵੱਧ ਦੇ ਗਏ | ਮਹਾਰਾਸ਼ਟਰ ਪਹੁੰਚ ਕੇ ਗੁਰੂ ਸਾਹਿਬ ਨੂੰ ਇਕ ਬੈਰਾਗੀ ਮਿਲਿਆ | ਪੁੱਛਣ ਤੇ ਉਸਨੇ ਆਪਣਾ ਨਾਮ ਲਛਮਣ ਦਾਸ ਦੱਸਿਆ | ਗੁਰੂ ਸਾਹਿਬ ਤੇ ਕਹਿਣ ਤੇ ਆਪ ਜੀ ਨੇ ਉਸ ਬੈਰਾਗੀ ਨੂੰ ਅਮ੍ਰਿਤ ਛਕਾਇਆ ਤੇ ਉਸਦਾ ਨਾਮ ਬੰਦਾ ਸਿੰਘ ਬਹਾਦਰ ਵਿੱਚ ਤਬਦੀਲ ਕੀਤਾ ਗਿਆ | ਫਿਰ ਬਾਬਾ ਬੰਦਾ ਸਿੰਘ ਜੀ ਨੂੰ ਗੁਰੂ ਸਾਹਿਬ ਨੇ ਸਿੱਖ ਭਾਈਚਾਰੇ ਦੀ ਸੇਵਾ ਕਰਨ ਲਈ ਵਚਨਬੱਧ ਕਰਕੇ ਪੰਜਾਬ ਲਈ ਰਵਾਨਾ ਕਰ ਦਿੱਤਾ , ਉਸ ਵੇਲੇ ਆਪ ਜੀ ਵੀ ਉਥੇ ਹਾਜ਼ਰ ਸਨ |

ਇਥੇ ਹੀ ਗੁਰੂ ਸਾਹਿਬ ਨੇ ਗੁਰੂਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ | ਸਿਖਾਂ ਦੇ ਅਗਲੇ ਗੁਰੂ ਨਵਾਜਿਆ | ਭਾਈ ਦਇਆ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੁੰਦਰ ਰੁਮਾਲੇ ਦੇ ਕੇ ਪ੍ਰਕਾਸ਼ ਕੀਤਾ | ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ੫ ਪੈਸੇ ਅਤੇ ਨਾਰੀਅਲ ਰਖੇ | ਫਿਰ ਸਾਹਮਣੇ ਹੋਕੇ ਆਦਰ ਸਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੀਸ ਨਿਵਾਇਆ |

ਧਰਤੀ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅੰਤਿਮ ਦਿਨ ਨੇੜੇ ਆ ਰਹੇ ਸਨ | ਗੁਰੂ ਸਾਹਿਬ ਬੈਠੇ ਵਾਹਿਗੁਰੂ ਜੀ ਦਾ ਨਾਮ ਦਾ ਜਾਪ ਕਰ ਰਹੇ ਸਨ ਜਿਸ ਨਾਮ ਵਿਚ ਉਹ ਬਹੁਤ ਹੀ ਜਲਦੀ ਇਕਮਿਕ ਹੋਣ ਵਾਲੇ ਸਨ | ਕਿ ਅਚਾਨਕ ਗੁਰੂ ਸਾਹਿਬ ਨੇ ‘ਰਾਗ ਮਾਰੁ’ ਬਾਨੀ ਦੀ ਆਵਾਜ਼ ਸੁਣਾਈ ਦਿੱਤੀ | ਕੀ ਹੋਇਆ ਪੁੱਛਣ ਤੇ ਇੱਕ ਹਜ਼ੂਰੀਏ ਸਿੱਖ ਨੇ ਦੱਸਿਆ ਕਿ ਭਾਈ ਦਇਆ ਸਿੰਘ ਜੀ ਨੇ ਸਰੀਰ ਤਿਆਗ ਦਿੱਤਾ ਹੈ | ਗੁਰੂ ਸਾਹਿਬ ਜੀ ਉਸ ਜਗਾ ਵਲ ਚਲੇ ਗਏ ਜਿਥੇ ਭਾਈ ਦਇਆ ਸਿੰਘ ਜੀ ਤੇ ਚਿੱਟੀ ਚਾਦਰ ਦਿੱਤੀ ਗਈ ਸੀ |

ਗੁਰੂ ਸਾਹਿਬ ਭਾਈ ਦਇਆ ਸਿੰਘ ਜੀ ਦੇ ਪਾਸ ਜਾ ਕੇ ਖੜੇ ਹੋ ਗਏ ਤੇ ਨਿਮਰਤਾ ਨਾਲ ਬੇਨਤੀ ਕੀਤੀ | ਉਸ ਵਕਤ ਭਾਈ ਦਇਆ ਸਿੰਘ ਜੀ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਨਜ਼ਰ ਆਉਣ ਲੱਗੇ | ਗੁਰੂ ਸਾਹਿਬ ਨੇ ਆਪ ਜੀ ਪੁੱਛਿਆ ਕੇ ਆਪ ਜੀ ਉਹਨਾਂ ਨੂੰ ਬਿਨਾ ਮਿਲੇ ਕਿਉਂ ਜਾ ਰਹੇ ਸੀ ? | ਜਿਸ ਤੇ ਆਪ ਜੀ ਨੇ ਨਿਮਰਤਾ ਸਹਿਤ ਜਵਾਬ ਦਿੱਤਾ ਤੇ ਕਿਹਾ ਕਿ ਇਹ ਉਸ ਅਕਾਲ ਪੁਰਖ ਦਾ ਹੁਕਮ ਸੀ ਜੋ ਉਹਨਾਂ ਨੂੰ ਮੰਨਣਾ ਪੈਣਾ ਸੀ | ਜਦ ਗੁਰੂ ਸਾਹਿਬ ਆਪ ਜੀ ਨਾਲ ਵਾਰਤਾਲਾਪ ਕਰ ਰਹੇ ਸੀ ਤਾਂ ਸੱਚਖੰਡ ਦਾ ਦਰਵਾਜ਼ਾ ਖੁਲ ਗਿਆ | ਹੁਣ ਆਪ ਜੀ ਨੂੰ ਉਥੋਂ ਜਾਣਾ ਪੈਣਾ ਸੀ | ਉਸ ਭਾਵੁਕ ਸਮੇ ਵਿਚ ਗੁਰੂ ਸਾਹਿਬ ਨੇ ਆਪ ਜੀ ਦੇ ਹੇਠ ਉਸ ਅਕਾਲ ਪੁਰਖ ਲਈ ਇਕ ਸੁਨੇਹਾ ਭਿਜਵਾਇਆ ਜੋ ਇਸ ਪ੍ਰਕਾਰ ਸੀ:-



ਖਿਆਲ ਪਾਤਸ਼ਾਹੀ ੧੦॥

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ॥

ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ॥

ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ॥

ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ ॥੧॥੧॥.


ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ||

30/06/2026
05/06/2026

Sikhlaee time

Address

Sangrur

Alerts

Be the first to know and let us send you an email when ਸੰਪਰਦਾਇ ਪਿਆਰੇ ਭਾਈ ਦਇਆ ਸਿੰਘ ਜੀ posts news and promotions. Your email address will not be used for any other purpose, and you can unsubscribe at any time.

Shortcuts

Share