Sant Hazara Singh Ji, Nimnabad

Sant Hazara Singh Ji, Nimnabad Gurudwara Brahm Giani Sant Hazara Singh Ji, Nimnabad
ਗੁਰਦਵਾਰਾ ਬ੍ਰਹਮ ਗਿਆਨੀ ਸੰਤ ਹਜਾਰਾ ਸਿੰਘ ਜੀ

🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏
ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਦਾ ਜਨਮ 1908 ਵਿਚ ਪਿੰਡ ਚੰਨਿਆਵਾਲੀ, ਜਿਲਾ ਸ਼ੇਖੂਪੁਰਾ (ਪਾਕਿਸਤਾਨ) ਸਰਦਾਰ ਤਾਰਾ ਸਿੰਘ ਜੀ ਦੇ ਘਰ ਹੋਇਆ। ਇਹਨਾ ਦੇ ਮਾਤਾ ਜੀ ਦਾ ਨਾਮ ਇਸਰ ਕੌਰ ਸੀ। ਸੰਤ ਜੀ ਬਚਪਨ ਤੋਂ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ ਤੇ ਬਚਪਨ ਤੋਂ ਹੀ ਸੰਤ ਸੁਭਾਅ ਸੀ। ਜਿੰਮੀਦਾਰ ਦਾ ਕੰਮ ਹੋਣ ਕਰਕੇ ਪਿਤਾ ਜੀ ਨੇ ਡੰਗਰ ਚਰਾਉਣ ਵਾਸਤੇ ਭੇਜਿਆ ਤਾਂ ਉਹ ਕਿਸੇ ਸੰਤ ਨੂੰ ਪਾਲੇ ਵਿੱਚ ਠਰਦਾ ਵੇਖ ਕੇ ਆਪਣੀ ਉੱਤੇ ਲਈ ਹੋਈ ਨਵ

ੀਂ ਚਾਦਰ ਓਹਨੂੰ ਦੇ ਆਏ। ਮਾਤਾ ਜੀ ਨੇ ਇਸਦਾ ਗੁੱਸਾ ਕੀਤਾ ਤਾਂ ਆਪਣੀ ਮੌਜ਼ ਵਿੱਚ ਘਰੋਂ ਨਿਕਲ ਆਏ ਤੇ 9 ਸਾਲ ਸੰਤਾ ਦੇ ਨਾਲ ਰਹੇ। ਗੁਰਮੁਖੀ ਵਿਦਿਆ ਆਪਣੇ ਦਾਦਾ ਜੀ ਤੇ ਗ੍ਰੰਥੀ ਹੁਕਮ ਸਿੰਘ ਕੋਲੋਂ ਪ੍ਰਾਪਤ ਕੀਤੀ।
ਸ਼ਾਦੀ ਤੋਂ ਬਾਅਦ 12 ਸਾਲ ਸੰਤ ਜੀ ਅੰਮ੍ਰਿਤਸਰ ਵਿੱਚ ਵਿਚਰਦੇ ਰਹੇ। ਸੰਤ ਅਮੀਰ ਸਿੰਘ ਨਾਲ ਰਹਿਣ ਕਰਕੇ ਭਗਤੀ ਦਾ ਰੰਗ ਗੂੜ੍ਹਾ ਚੜ੍ਹ ਗਿਆ ਤੇ ਸੰਤ ਹੋਣ ਦਾ ਮਾਣ ਪ੍ਰਾਪਤ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਪਿੰਡ ਨਿਮਨਾਬਾਦ ਵਿਚ ਓਹਨਾ ਨੇ ਲਗਭਗ 12 ਸਾਲ ਗ੍ਰੰਥੀ ਰਹਿਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ। ਫਿਰ ਬ੍ਰਿਧ ਹੋਣ ਕਰਕੇ ਆਪ ਜੀ ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿਚ ਲੀਨ ਰਹੇ। "ਸਾਧ ਬਚਨ ਅਟਲਾਧਾ" ਦੇ ਅਨੁਸਾਰ ਸੰਗਤਾਂ ਨਾਲ ਜੋ ਵੀ ਬਚਨ ਕਰਦੇ ਸੁੱਤੇ ਹੀ ਸੱਚ ਹੁੰਦੇ। ਹੁਣ ਵੀ ਜੇ ਕੋਈ ਸ਼ਰਧਾ ਧਾਰ ਕੇ ਗੁਰਦੁਆਰੇ ਆਉਂਦਾ ਹੈ ਤਾਂ ਉਸ ਦੀਆਂ ਮਨੋਭਾਵਨਾਵਾਂ ਪੂਰੀਆਂ ਹੁੰਦੀਆਂ ਹਨ। ਓਹਨਾ ਨੇ 13 ਜੇਠ 1981 ਨੂੰ ਸ਼ਰੀਰ ਦਾ ਚੋਲਾ ਛੱਡਿਆ।
ਇੱਥੇ ਓਹਨਾ ਦੇ ਪੰਥ ਭੂਤਕ ਸਰੀਰ ਦਾ ਸੰਗਤਾਂ ਨੇ ਸਤਿਕਾਰ ਨਾਲ ਸੰਸਕਾਰ ਕੀਤਾ। ਸੰਗਤਾਂ ਦੇ ਸਹਿਯੋਗ ਨਾਲ ਸੁੰਦਰ ਗੁਰਦੁਆਰਾ ਬਣਿਆ ਹੈ। ਹੁਣ ਇਥੇ ਸੰਗਤਾਂ 13 ਜੇਠ ਨੂੰ ਹਰ ਸਾਲ ਬੜੀ ਸ਼ਰਧਾ ਨਾਲ ਸੰਤਾਂ ਦੀ ਬਰਸੀ ਮਨਾਉਂਦੀਆਂ ਹਨ। ਅਖੰਡ ਪਾਠ ਦੀਆਂ ਲੜੀਆਂ ਬਰਸੀ ਤੋਂ ਕਈ ਦਿਨ ਪਹਿਲਾਂ ਹੀ ਚਲਦੀਆਂ ਹਨ ਜਿੱਥੇ ਦੂਰੋਂ ਨੇੜਿਓਂ ਆਕੇ ਸੰਗਤਾਂ ਬੜੀ ਸ਼ਰਧਾ ਨਾਲ ਅਖੰਡ ਪਾਠ ਸਾਹਿਬ ਰੱਖਵਾਉਂਦੀਆ ਹਨ। ਪਿੰਡ ਤੇ ਇਲਾਕੇ ਦੀ ਸੰਗਤ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਹੈ।
ਕੋਰੋਨਾ ਮਹਾਂਮਾਰੀ ਦੇ ਚਲਦੇ ਇਸ ਵਾਰ ਅਖੰਡ ਪਾਠ ਦੀ ਲੜੀ ਆਰੰਭ ਨਹੀ ਹੋ ਸਕੀ। ਸੰਤ ਜੀ ਦੀ 39ਵੀ ਬਰਸੀ ਨੂੰ ਸਮਰਪਿਤ ਇਲਾਕੇ ਦੀ ਸੰਗਤ ਨੇ ਸਹਿਜ ਪਾਠ ਦੀ ਸੇਵਾ ਕਰਵਾਈ।
🙏🙏🙏🙏ਭੁੱਲ ਚੁੱਕ ਮਾਫ ਕਰਨੀ।🙏🙏🙏🙏
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

23/05/2026

Address

Nimnabad
Safidon
126112

Alerts

Be the first to know and let us send you an email when Sant Hazara Singh Ji, Nimnabad posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sant Hazara Singh Ji, Nimnabad:

Share