18/02/2026
ਲਾਲ ਕਿਲ੍ਹਾ ਮੁਗਲਾਂ ਦੀ ਤਾਕਤ ਨਹੀਂ, ਖਾਲਸੇ ਦੀ ਦਇਆ ਨਾਲ ਖੜਾ ਰਿਹਾ..
11 ਮਾਰਚ 1783 - ਦਿੱਲੀ ਦੀ ਧਰਤੀ ਤੇ ਖਾਲਸੇ ਦਾ ਇਤਿਹਾਸਕ ਐਲਾਨ
11 ਮਾਰਚ 1783 ਉਹ ਦਿਨ ਹੈ ਜਦੋਂ ਸਿੱਖ ਕੌਮ ਨੇ ਸਦੀਆਂ ਦੇ ਜੁਲਮ ਨੂੰ ਲਾਲ ਕਿਲ੍ਹੇ ਦੀਆਂ ਦੀਵਾਰਾਂ ਅੰਦਰ ਚੁੱਪ ਕਰਵਾ ਦਿੱਤਾ। ਕਰੋੜ ਸਿੰਘੀਆ ਮਿਸਲ ਦੇ ਅਮਰ ਜਥੇਦਾਰ ਬਾਬਾ ਬਘੇਲ ਸਿੰਘ ਜੀ ਨੇ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਜੱਸਾ ਸਿੰਘ ਰਾਮਗੜ੍ਹੀਆ ਵਰਗੇ ਮਹਾਨ ਸਰਦਾਰਾਂ ਨਾਲ ਮਿਲ ਕੇ 40-60 ਹਜ਼ਾਰ ਦੀ ਖਾਲਸਾਈ ਫੌਜ ਨਾਲ ਦਿੱਲੀ 'ਤੇ ਚੜ੍ਹਾਈ ਕੀਤੀ।
ਲਾਲ ਕਿਲ੍ਹੇ 'ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਅਤੇ ਮੁਗਲ ਬਾਦਸ਼ਾਹ ਸ਼ਾਹ ਆਲਮ II ਨੂੰ ਖਾਲਸੇ ਅੱਗੇ ਝੁਕਣਾ ਪਿਆ। ਇਹ ਪਲ ਸਿਰਫ਼ ਜਿੱਤ ਨਹੀਂ ਸੀ ਇਹ ਜੁਲਮ ਵਿਰੁੱਧ ਇਨਸਾਫ਼ ਦੀ ਗੂੰਜ ਸੀ।
ਦੀਵਾਨ-ਏ-ਆਮ ਦਾ ਤਖ਼ਤ — ਜੁਲਮ ਦਾ ਕਾਲਾ ਪ੍ਰਤੀਕ
ਉਹੀ ਤਖ਼ਤ, ਜਿਸ 'ਤੇ ਬੈਠ ਕੇ ਔਰੰਗਜ਼ੇਬ ਵਰਗੇ ਜ਼ਾਲਮਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ 'ਤੇ ਅੱਤਿਆਚਾਰ ਕੀਤੇ, ਸਿੱਖ ਇਤਿਹਾਸ ਵਿੱਚ ਜੁਲਮ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਇਤਿਹਾਸਕ ਕਾਰਨਾਮਾ
ਖਾਲਸੇ ਨੇ ਉਸ ਤਖ਼ਤ ਦੀ ਪੱਥਰ ਵਾਲੀ ਸਿੱਲ ਨੂੰ ਉਖਾੜ ਕੇ ਘੋੜਿਆਂ ਨਾਲ ਬੰਨ੍ਹਿਆ ਅਤੇ ਅੰਮ੍ਰਿਤਸਰ ਲਿਆਇਆ। ਅੱਜ ਇਹ ਰਾਮਗੜ੍ਹੀਆ ਬੁੰਗੇ, ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਹੈ। ਜਲਮ ਦੇ ਘਮੰਡ ਨੂੰ ਮਿੱਟੀ 'ਚ ਰੋਲਣ ਦੀ ਜੀਉਂਦੀ ਗਵਾਹੀ ਬਣ ਕੇ।
ਮੁਗਲ ਸੱਤਾ ਲਈ ਇਹ ਸਭ ਤੋਂ ਵੱਡੀ ਹਾਰ ਸੀ
ਸੱਤਾ ਦਾ ਪ੍ਰਤੀਕ ਤਖ਼ਤ ਖਿੱਚ ਕੇ ਲੈ ਜਾਣਾ ਮੁਗਲ ਹਕੂਮਤ ਦੀ ਰੂਹਾਨੀ ਮੌਤ ਸੀ। ਇਸ ਤੋਂ ਬਾਅਦ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਵਿੱਚ ਸੀਸ ਗੰਜ ਸਾਹਿਬ, ਰਕਾਬ ਗੰਜ ਸਾਹਿਬ, ਬੰਗਲਾ ਸਾਹਿਬ ਸਮੇਤ ਸੱਤ ਇਤਿਹਾਸਕ ਗੁਰਦੁਆਰੇ ਸਥਾਪਿਤ ਕਰਵਾਏ ਅਤੇ ਮੁਗਲਾਂ ਤੋਂ ਟੈਕਸ ਵੀ ਵਸੂਲਿਆ।
ਇਹ ਅਧਿਆਇ ਸਿੱਖ ਕੌਮ ਨੂੰ ਅੱਜ ਵੀ ਯਾਦ ਦਿਲਾਉਂਦਾ ਹੈ
ਧਰਮ, ਇਨਸਾਫ਼ ਅਤੇ ਸੱਚ ਲਈ ਲੜਨ ਵਾਲਾ ਖਾਲਸਾ ਕਦੇ ਨਹੀਂ ਹਾਰਦਾ।
ਬਾਬਾ ਬਘੇਲ ਸਿੰਘ ਜੀ ਅਮਰ ਰਹਿਣ!
ਖਾਲਸਾ ਪੰਥ ਜ਼ਿੰਦਾਬਾਦ!
ਕਾਪੀ....
👍👍🙏🙏🙏⬇️
#ਬਾਬਾਬਘੇਲਸਿੰਘ