10/03/2025
ਮਿਥੇ ਸਮੇਂ ਤੋਂ ਪਹਿਲਾਂ ਤੇ ਚੋਰੀ ਛੁਪੇ, ਧੱਕੇ ਨਾਲ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮਾ ਨੇ
ਚਰਚਿਤ ਗਿਆਨੀ ਕੁਲਦੀਪ ਸਿੰਘ ਨੂੰ ਸਿਰੋਪੇ ਪਾਕੇ ਬਣਾਇਆ ਜੱਥੇਦਾਰ
* ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਹੀ, ਪੰਥ, ਸੰਗਤ ਦੀ ਸਹਿਮਤੀ ਤੋਂ ਬਿਨਾ ਗਿਆਨੀ ਕੁਲਦੀਪ ਸਿੰਘ ਐਲਾਨਿਆ ਜਥੇਦਾਰ
ਤਾਜਪੋਸ਼ੀ ਲਈ ਸਮਾਂ 10 ਵਜੇ ਦਾ ਦਿੱਤਾ , ਪਰ ਦਸਤਾਰ ਅੰਮ੍ਰਿਤ ਵੇਲੇ 2:40 'ਤੇ ਦਸਤਾਰ ਦਿੱਤੀ ਗਈ
* ਦਲ ਪੰਥ ਬੁੱਢਾ ਦਲ ਤੇ ਬਾਕੀ ਜੱਥਿਆਂ ਵੱਲੋਂ ਨਵੇੰ ਬਣਾਏ ਜਥੇਦਾਰ ਨੂੰ ਮੰਨਣ ਤੋਂ ਇਨਕਾਰ
ਇਹ ਪਹਿਲੀ ਵਾਰ ਦੇਖਿਆ ਕਿ ਜੱਥੇਦਾਰ ਸਾਹਿਬ ਦੀ ਤਾਜਪੋਸ਼ੀ ਸਮੇਂ ਦਸਤਾਰ ਖੜ੍ਹਿਆ ਨੂੰ ਭੇਟ ਕੀਤੀ ਗਈ ਹੋਵੇ, ਕੋਈ ਵੀ ਪੰਥ ਦਾ ਹਿੱਸਾ ਸੰਤ ਸਮਾਜ , ਨਹਿੰਗ ਸਿੰਘ ਜੱਥੇਬੰਦੀਆਂ ਜਾਂ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਨਾ ਹੋਣ, ਖੜ੍ਹਿਆਂ ਖੜ੍ਹਿਆਂ ਹੀ ਜੱਥੇਦਾਰ ਥਾਪ ਦਿੱਤਾ ਹੋਵੇ।
ਭਾਵ ਕਿ ਬਾਦਲ ਦਲ ਦੇ ਕਬਜੇ ਵਾਲੀ ਇਕੱਲੀ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਮਰਿਆਦਾ ਅਧੂਰੀ ਰੱਖਕੇ ਨਵਾਂ ਜੱਥੇਦਾਰ ਧੱਕੇ ਨਾਲ ਬਣਾ ਦਿੱਤਾ ਗਿਆ ਹੈ