11/08/2024
ਬਾਬਾ ਸਾਹਿਬ ਅੰਬੇਡਕਰ ਅਨੁਸਾਰ ਭਿਖਸ਼ੂ ਦੇ ਨਿਰਮਾਣ ਪਿੱਛੇ ਬੁੱਧ ਦਾ ਉਦੇਸ਼ ਕੀ ਸੀ?
ਭਿਖਸ਼ੂ ਮੱਠ ਪ੍ਰਥਾ ਦਾ ਇੱਕ ਮੈਂਬਰ ਹੁੰਦਾ ਹੈ, ਜੋ ਕਿ ਬੁੱਧ ਧਰਮ ਦੀਆਂ ਸਾਰੀਆਂ ਸ਼ਾਖਾਵਾਂ ਵਿੱਚ ਇੱਕ ਪ੍ਰਮੁੱਖ ਇਤਿਹਾਸਕ ਪਰੰਪਰਾ ਹੈ। ਡਾਕਟਰ ਅੰਬੇਡਕਰ ਦੇ ਅਨੁਸਾਰ, ਇਹ ਇੱਕ ਗਲਤ ਵਿਚਾਰ ਅਤੇ ਅਭਿਆਸ ਸੀ।
ਭਿੱਖੂ ਨੂੰ ਬਣਾਉਣ ਪਿੱਛੇ ਬੁੱਧ ਦਾ ਕੀ ਉਦੇਸ਼ ਸੀ? ਕੀ ਬੁੱਧ ਦਾ ਉਦੇਸ਼ ਉਸਨੂੰ ਇੱਕ ਸੰਪੂਰਣ ਆਦਮੀ ਨੂੰ ਬਣਾਉਣਾ ਸੀ? ਜਾਂ ਫਿਰ ਉਹਨਾ ਦਾ ਉਦੇਸ਼ ਉਸਨੂੰ ਇੱਕ ਸਮਾਜ ਸੇਵਕ ਬਣਾਉਣਾ ਸੀ? ਜੋਂ ਆਪਣਾ ਸੰਪੂਰਨ ਜੀਵਨ ਲੋਕਾਂ ਦੀ ਸੇਵਾ ਵਿੱਚ ਉਨ੍ਹਾਂ ਦਾ ਦੋਸਤ, ਮਾਰਗਦਰਸ਼ਕ ਅਤੇ ਦਾਰਸ਼ਨਿਕ ਬਣਕੇ ਲਗਾ ਦੇਵੇਂ?
ਇਹ ਇੱਕ ਬਹੁਤ ਹੀ ਅਸਲੀ ਸਵਾਲ ਹੈ। ਇਸ ਉੱਤੇ ਬੁੱਧ ਧਰਮ ਦਾ ਭਵਿੱਖ ਨਿਰਭਰ ਕਰਦਾ ਹੈ।
ਜੇਕਰ ਭਿੱਖੂ ਕੇਵਲ ਇੱਕ ਸੰਪੂਰਨ ਮਨੁੱਖ ਹੈ ਤਾਂ ਉਸ ਵਲੋ ਬੁੱਧ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕਿਉਂਕਿ ਇੱਕ ਸੰਪੂਰਨ ਆਦਮੀ ਹੋਣ ਦੇ ਬਾਵਜੂਦ ਉਹ ਇੱਕ ਸੁਆਰਥੀ ਆਦਮੀ ਹੈ। ਦੂਜੇ ਪਾਸੇ ਜੇਕਰ ਭਿੱਖੂ ਇੱਕ ਸਮਾਜ ਸੇਵਕ ਹੈ ਤਾਂ ਉਹ ਬੁੱਧ ਧਰਮ ਲਈ ਇੱਕ ਆਸ ਸਾਬਤ ਹੋ ਸਕਦਾ ਹੈ।
‘ਅੰਬੇਡਕਰ ਪੜ੍ਹੋ-ਅੰਬੇਡਕਰ ਪੜ੍ਹਾਓ---ਅੰਬੇਡਕਰ ਸਮਝੋ-ਅੰਬੇਡਕਰ ਸਮਝਾਓ’ ਮੁਹਿੰਮ ਤਹਿਤ ਡਾ. ਬਾਬਾ ਸਾਹਿਬ ਅੰਬੇਡਕਰ ਜੀ ਵਲ੍ਹੋ ਨਾਗਪੁਰ ਤੋਂ ਆਰੰਭੀ “ਧੱਮ ਕ੍ਰਾਂਤੀ” ਨੂੰ ਜਨ-ਜਨ ਤਕ ਪਹੁੰਚਾਉਣ ਲਈ ਵਚਨਬੱਧ ਜੱਥੇਬੰਦੀ ‘ਧੱਮਾ ਫੈਡਰੇਸ਼ਨ ਆਫ਼ ਇੰਡੀਆਂ’ ਵਲ੍ਹੋ ਬਹੁਜਨ ਹਿੱਤ ਵਿੱਚ ਜਾਰੀ।*
*ਜਾਰੀ ਕਰਤਾ:- ਐਡਵੋਕੇਟ ਸੰਜੀਵ ਕੁਮਾਰ ਭੌਰਾ (ਬੀ.ਏ., ਐਲ ਐਲ.ਬੀ, ਐਲ ਐਲ. ਐਮ., ਪੀ ਜੀ ਡਿਪਲੋਮਾ ਇਨ ਲੀਗਲ ਐਂਡ ਫੋਰੇਂਸਿਕ ਸਾਇੰਸ), ਚੈਂਬਰ ਨੰਬਰ 63, ਸਿਵਲ ਕੋਰਟਸ ਫ਼ਿਲੌਰ, ਜਲੰਧਰ, ਪੰਜਾਬ। ਮੋਬਾਇਲ- ਕਮ - ਵਟਸਐਪ ਨੰਬਰ 9041524154.{ਪ੍ਰਚਾਰਕ ਟੀਮ ਧੱਮਾ ਫੈਡਰੇਸ਼ਨ ਆਫ ਇੰਡੀਆਂ}*
ਨੋਟ:- ਅੰਬੇਡਕਰੀ ਵਿਚਾਰਧਾਰਾ ਅਤੇ ਬਹੁਜਨ ਮੂਵਮੈਂਟ ਦੇ ਪ੍ਰਚਾਰ ਪ੍ਰਸਾਰ ਹਿੱਤ ਇਸ ਪੋਸਟ ਨੂੰ ਬਿਨ੍ਹਾਂ ਕਿਸੇ ਪ੍ਰਕਾਰ ਦੀ ਕੱਟ ਵੱਢ ਕੀਤਿਆਂ ਅੱਗੇ ਹੋਰ ਸਾਥੀਆਂ ਅਤੇ ਗਰੁਪਾਂ ਵਿੱਚ ਸ਼ੇਅਰ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ। ਧੰਨਵਾਦੀ ਹੋਵਾਂਗਾ।
*ਕ੍ਰਾਂਤੀਕਾਰੀ ਜੈ ਭੀਮ---- ਜੈ ਪ੍ਰੋਬੁੱਧ ਭਾਰਤ----ਬਹੁਜਨ ਹਿੱਤਾਏ-ਬਹੁਜਨ ਸੁੱਖਾਏ!---ਜੈ ਭਾਰਤੀ ਸੰਵਿਧਾਨ।*