24/11/2025
ਸਿੱਖ ਬੈਂਕ
ਇੱਕ ਅਜਿਹਾ ਬੈਂਕ ਜਿਹੜਾ ਤਿੰਨ ਸਿੱਖਾਂ ਵਲੋਂ ਆਪਣੇ ਦਮ ਤੇ ਸ਼ੁਰੂ ਕੀਤਾ ਗਿਆ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਐਸੀ ਖੇਡ ਖੇਡੀ ਕਿ ਉਹ ਬੈਂਕ ਅੱਜ ਚੱਲ ਤਾਂ ਰਿਹਾ ਪਰ ਉਸ ਤੇ ਸੈਂਟਰ ਸਰਕਾਰ ਦਾ ਕਬਜ਼ਾ ਹੈ ,ਇਸਦੇ ਪਾਸਬੁੱਕ ਤੇ ਅੱਜ ਵੀ " ੧ਓ ਵਾਹਿਗੁਰੂ ਜੀ ਕੀ ਫ਼ਤਹਿ" ਲਿਖਿਆ ਹੁੰਦਾ ਹੈ
ਉਹ ਬੈਂਕ ਹੈ ਪੰਜਾਬ ਐਂਡ ਸਿੰਧ ਬੈਂਕ ਜਿਸਦਾ ਪਹਿਲਾਂ ਨਾਂ ਸਿੱਖ ਬੈਂਕ ਹੁੰਦਾ ਸੀ , ਇਹ ਬੈਂਕ ਭਾਈ ਵੀਰ ਸਿੰਘ, ਸੁੰਦਰ ਸਿੰਘ ਤੇ ਤਰਲੋਚਨ ਸਿੰਘ ਨਾਂ ਦੇ ਤਿੰਨ ਸਿੱਖਾਂ ਨੇ 24 ਜੂਨ 1908 ਨੂੰ ਸ੍ਰੀ ਅੰਮ੍ਿਤਸਰ ਸਾਹਿਬ ਵਿਖੇ ਸ਼ੁਰੂ ਕੀਤਾ ਸੀ , 1947ਦੀ ਵੰਡ ਵੇਲੇ ਇਸ ਬੈਂਕ ਦੀਆਂ ਤੇਰਾਂ ਬ੍ਰਾਂਚਾਂ ਸਨ ਜਿਨਾਂ ਵਿੱਚ ਅੰਮ੍ਰਿਤਸਰ ਤੇ ਦੇਹਰਾਦੂਨ ਪ੍ਰਮੁੱਖ ਸਨ, ਇਸਦਾ ਮਤਲਬ ਪੰਜਾਬ ਤੇ ਸਿੰਧ ਇਲਾਕੇ ਦੇ ਸਿੱਖਾਂ ਨੂੰ ਬੈਂਕਿੰਗ ਸੇਵਾਵਾਂ ਦੇਣ ਲਈ ਇਹ ਬੈਂਕ ਖੋਲਿਆ ਗਿਆ ਸੀ
ਆਜ਼ਾਦੀ ਤੋਂ 1960 ਤੇ ਸੱਤਰ ਦੇ ਦਹਾਕੇ ਵਿੱਚ ਸਰਦਾਰ ਇੰਦਰਜੀਤ ਸਿੰਘ ਨੇ ਇਸ ਬੈਂਕ ਦੀ ਵਾਗਡੋਰ ਸੰਭਾਲੀ ਤੇ ਇਸਦੇ ਕਾਰਜ ਖੇਤਰ ਵਿੱਚ ਕਾਫ਼ੀ ਵਾਧਾ ਕੀਤਾ, ਓਹਨਾਂ ਦਾ ਫਲਸਫਾ ਸੀ ਕਿ ਇਸ ਬੈਂਕ ਤੇ ਸਿੱਖਾਂ ਦਾ ਸਰਮਾਇਆ ਲੱਗਾ ਹੋਇਆ ਹੈ ਤੇ ਇਸ ਵਿੱਚ ਨੌਕਰੀਆਂ ਵੀ ਸਿੱਖ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ , ਉਹਨਾਂ ਦਾ ਇਹ ਫਲਸਫਾ ਕਾਮਯਾਬ ਹੋਇਆ ਤੇ ਹਜਾਰਾਂ ਨੌਜਵਾਨ ਸਿੱਖਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਜਿਨ੍ਹਾਂ ਵਿਚੋਂ 80 ਦੇ ਦਹਾਕੇ ਵਿੱਚ ਕਈ ਕਾਬਲ ਸਿੱਖ ਵੱਡੀਆਂ ਬੈਂਕਾਂ ਦੇ ਚੇਅਪਰਸਨ ਨਿਯੁਕਤ ਕੀਤੇ ਗਏ
ਇਸਦੇ ਨਾਲ ਹੀ ਸਿੱਖ ਸੰਸਥਾਵਾਂ,ਗੁਰੂਦਵਾਰਿਆਂ, ਸਕੂਲਾਂ , ਕਾਲਜਾਂ ਆਦਿ ਵਿੱਚ ਵੀ ਇਸ ਬੈਂਕ ਦੀਆਂ ਬ੍ਰਾਂਚਾਂ ਖੋਲੀਆਂ ਗਈਆਂ , ਆਮ ਸਿੱਖਾਂ ਨੇ ਵੀ ਏਸ ਬੈਂਕ ਵਿੱਚ ਆਪਣੇ ਖਾਤੇ ਖੁਲ੍ਹਵਾਏ ਤੇ ਵੱਡੀਆਂ ਰਕਮਾਂ fix deposit ਵਿੱਚ ਲਗਾਈਆ , ਸਿੱਖ ਇਤਿਹਾਸ ਨਾਲ ਸਬੰਧਿਤ ਕੈਲੰਡਰ ਵੀ ਇਸੇ ਬੈਂਕ ਨੇਂ ਛਪਵਾਉਣ ਵਿਚ ਪਹਿਲ ਕੀਤੀ ਸੀ , ਦਿਨੋ ਦਿਨ ਇਹ ਬੈਂਕ ਤਰੱਕੀ ਕਰਦਾ ਹੋਇਆ ਭਾਰਤ ਦੇ ਹਰ ਸ਼ਹਿਰ ਵਿੱਚ ਆਪਣੀਆਂ ਬ੍ਰਾਂਚਾਂ ਖੋਲ੍ਹਣ ਵਿੱਚ ਕਾਮਯਾਬ ਹੋਇਆ
ਹੌਲੀ ਹੌਲੀ ਇਸ ਬੈਂਕ ਦਾ ਸਿੱਖ character ਸੈਂਟਰ ਸਰਕਾਰ ਨੂੰ ਰੜਕਣ ਲੱਗ ਗਿਆ, ਤੇ 15 ਅਪ੍ਰੈਲ 1980 ਨੂੰ ਪੰਜ ਹੋਰ ਬੈਂਕਾਂ ਸਮੇਤ ਪੰਜਾਬ ਐਂਡ ਸਿੰਧ ਬੈਂਕ ਦਾ ਵੀ ਰਾਸ਼ਟਰੀ ਕਰਨ ਕਰ ਦਿੱਤਾ ਗਿਆ, ਇਸਦਾ ਸਿੱਖਾਂ ਨੇਂ ਬਹੁਤ ਜਿਆਦਾ ਵਿਰੋਧ ਕੀਤਾ ਤੇ ਇਸ ਵਿਰੋਧ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ ਇਸ ਬੈਂਕ ਦਾ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸਿੱਖ ਹੀ ਹੋਵੇਗਾ ਤੇ ਸਿੱਖ ਨੌਜਵਾਨਾਂ ਨੂੰ ਹੀ ਪਹਿਲ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ, ਵਾਅਦੇ ਮੁਤਾਬਕ ਉਸਤੋਂ ਬਾਅਦ ਕਈ ਸਿੱਖ ਅਧਿਕਾਰੀ ਇਸ ਬੈਂਕ ਦੇ ਚੇਅਰਮੈਨ ਬਣਦੇ ਰਹੇ
ਹੌਲੀ ਹੌਲੀ ਕੁੱਝ ਸਾਲਾ ਬਾਅਦ ਪੰਜਾਬ ਐਂਡ ਸਿੰਧ ਬੈਂਕ ਵਿੱਚ ਪੂਰੇ ਭਾਰਤ ਵਿੱਚੋਂ ਨਿਯੁਕਤੀਆਂ ਹੋਣ ਲੱਗ ਪਈਆਂ ਤੇ ਨਤੀਜ਼ੇ ਵਜੋਂ ਗੈਰ ਪੰਜਾਬੀ ਕਰਮਚਾਰੀਆਂ ਦੀ ਭਰਮਾਰ ਹੋ ਗਈ , ਸਿੱਖ ਆਗੂ ਵੀ ਲਾਪ੍ਰਵਾਹ ਹੋ ਗਏ ਤੇ ਉਹਨਾਂ ਦੀ ਲਾਪਰਵਾਹੀ ਦਾ ਫ਼ਾਇਦਾ ਚੁੱਕ ਸਰਕਾਰ ਨੇ excutive director ਤੇ ਜਨਰਲ ਮੈਨੇਜਰ ਵੀ ਗੈਰ ਸਿੱਖ ਲਗਾਉਣੇ ਸ਼ੁਰੂ ਕਰ ਦਿੱਤੇ
ਅੱਜ ਦੇ ਸਮੇਂ ਤੁਸੀਂ ਇਸ ਬੈਂਕ ਦੀ official website ਤੇ ਜਾਕੇ ਦੇਖੋਂਗੇ ਤਾਂ ਤੁਹਾਨੂੰ ਐਮ ਡੀ ਤੋਂ ਲੈਕੇ ਜਨਰਲ ਮੈਨੇਜਰ ਤੱਕ ਕੋਈ ਵੀ ਪੱਗ ਵਾਲਾ ਸਰਦਾਰ ਤਾਂ ਕੀ ਨਾਂ ਮਗਰ ਸਿੰਘ ਜਾਂ ਕੌਰ ਵਾਲਾ ਵੀ ਨਹੀਂ ਲੱਭਣਾ , ਵੈੱਬਸਾਈਟ ਵੀ ਅੰਗਰੇਜ਼ੀ ਜਾਂ ਹਿੰਦੀ ਵਿੱਚ ਤਾਂ ਦੇਖਣ ਨੂੰ ਮਿਲ ਜਾਵੇਗੀ ਪਰ ਪੰਜਾਬੀ ਦਾ ਕਿਤੇ ਨਾ ਨਿਸ਼ਾਨ ਵੀ ਨਹੀਂ ਲੱਭਣਾ,ਸੋਚਣ ਵਾਲੀ ਗੱਲ ਹੈ ਕਿ ਸਿੱਖ ਤੇ ਪੰਜਾਬੀਆਂ ਦਾ ਖੜਾ ਕੀਤਾ ਇਹ ਬੈਂਕ ਅੱਜ ਇਸ ਹਾਲਤ ਤੱਕ ਪਹੁੰਚ ਗਿਆ ਕਿ ਜਿੱਥੇ ਸਿੱਖ ਹੀ ਨਹੀਂ ਰਹੇ ....
Credit: Mandeep Kaur Sandhu