Dehra Guru Ravidass Mandir Chak Hakim

Dehra Guru Ravidass Mandir Chak Hakim Contact information, map and directions, contact form, opening hours, services, ratings, photos, videos and announcements from Dehra Guru Ravidass Mandir Chak Hakim, Village Chak Hakim Tehsil Phagwara Dist. Kapurthala, Phagwara.
(1)

ਇਸ ਇਤਿਹਾਸਕ ਸਥਾਨ ਤੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸਾਹਿਬ ਸਤਿਗੁਰੂ ਕਬੀਰ ਸਾਹਿਬ ਜੀ ਨੇ 70 ਦਿਨ ਨਿਵਾਸ ਕਰ ਸੰਗਤ ਨੂੰ ਨਾਮ ਬਾਣੀ ਨਾਲ ਜੋੜਿਆ ਇਹ ਸਥਾਨ ਪੂਰੀ ਦੁਨੀਆ ਵਿੱਚੋ ਸਬ ਤੋਂ ਪਹਿਲਾ ਸਥਾਨ ਹੈ ਇਸ ਦੀ ਖੋਜ 1845 ਈਸਵੀ ਨੂੰ ਮਹਾਨ ਤਪਸਵੀ ਸੰਤ ਮਹੰਤ ਬਾਬਾ ਹੀਰਾ ਦਾਸ ਜੀ ਨੇ ਕੀਤੀ

ਜੈ ਗੁਰੂ ਦੇਵ, ਧੰਨ ਗੁਰੂ ਦੇਵ ਜੀ।​ਸਮੁੱਚੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਅਤੇ ਸੰਸਾਰ ਭਰ ਵਿੱਚ ਵਸਦੀ ਮਾਨਵਤਾ ਲਈ ਇਹ ਬੇਹੱਦ ਮਾਣ ਅਤੇ ਅਸੀਮ ਗੌਰ...
30/06/2026

ਜੈ ਗੁਰੂ ਦੇਵ, ਧੰਨ ਗੁਰੂ ਦੇਵ ਜੀ।
​ਸਮੁੱਚੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਅਤੇ ਸੰਸਾਰ ਭਰ ਵਿੱਚ ਵਸਦੀ ਮਾਨਵਤਾ ਲਈ ਇਹ ਬੇਹੱਦ ਮਾਣ ਅਤੇ ਅਸੀਮ ਗੌਰਵ ਦਾ ਪਲ ਹੈ ਕਿ ਬੀਤੇ ਦਿਨੀਂ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਵੱਲੋਂ ਡੇਰਾ ਸੱਚ ਖੰਡ ਬੱਲਾਂ ਦੇ ਮੁਖੀ, ਪਰਮ ਪੂਜਨੀਕ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਨੂੰ ਦੇਸ਼ ਦੇ ਮਾਣਯੋਗ 'ਪਦਮ ਸ੍ਰੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
​ਇਸ ਪਾਵਨ ਅਤੇ ਇਤਿਹਾਸਕ ਖੁਸ਼ੀ ਨੂੰ ਮੁੱਖ ਰੱਖਦਿਆਂ, ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ (ਚੱਕ ਹਕੀਮ) ਦੇ ਮੌਜੂਦਾ ਗੱਦੀ ਨਸ਼ੀਨ ਮਹੰਤ ਪੁਰਸ਼ੋਤਮ ਲਾਲ ਜੀ ਅਤੇ ਡੇਰਾ ਨਿਰਮਲ ਕੁਟੀਆ (ਹਜ਼ਾਰਾ) ਦੇ ਸੰਤ ਗੁਰਵਿੰਦਰ ਦਾਸ ਜੀ ਸਮੇਤ ਹੋਰਨਾਂ ਮਹਾਂਪੁਰਖਾਂ ਵੱਲੋਂ ਸੰਤ ਨਿਰੰਜਣ ਦਾਸ ਜੀ ਮਹਾਰਾਜ ਦਾ ਵਿਸ਼ੇਸ਼ ਅਭਿਨੰਦਨ ਅਤੇ ਸਨਮਾਨ ਕੀਤਾ ਗਿਆ।
​ਇਸ ਸ਼ੁਭ ਅਵਸਰ 'ਤੇ ਸਮੂਹ ਸਾਧੂ-ਸੰਤਾਂ ਅਤੇ ਮਹਾਂਪੁਰਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪੂਜਨੀਕ ਸੰਤ ਨਿਰੰਜਣ ਦਾਸ ਜੀ ਮਹਾਰਾਜ ਲੰਮੀ ਉਮਰ ਭੋਗਣ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਨਿਰੰਤਰ ਸਮੁੱਚੀ ਮਾਨਵਤਾ ਦੀ ਸੇਵਾ, ਕਲਿਆਣ ਅਤੇ ਸਦਭਾਵਨਾ ਦੇ ਕਾਰਜਾਂ ਲਈ ਸੰਗਤਾਂ ਦਾ ਮਾਰਗਦਰਸ਼ਨ ਕਰਦੇ ਰਹਿਣ।

🙏🏻🙏🏻
29/06/2026

🙏🏻🙏🏻

ਜੈ ਗੁਰਦੇਵ ਧੰਨ ਗੁਰਦੇਵ ਇਤਿਹਾਸਿਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਪਿੰਡ ਚੱਕ ਹਕੀਮ ਵਿਖੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ...
14/06/2026

ਜੈ ਗੁਰਦੇਵ ਧੰਨ ਗੁਰਦੇਵ ਇਤਿਹਾਸਿਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਪਿੰਡ ਚੱਕ ਹਕੀਮ ਵਿਖੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਪਿਆਰ ਸਤਿਕਾਰ ਅਤੇ ਸ਼ਰਧਾ ਦੇ ਨਾਲ ਕਰਵਾਏ ਜਾ ਰਹੇ ਹਨ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਓ ਸਭ ਰਲ ਮਿਲ ਕੇ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਯਾਦ ਕਰੀਏ ਉਹਨਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਤੇ ਚੱਲੀਏ ਤੇ ਸਾਂਝੀ ਵਾਲਤਾ ਦਾ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲ ਕਰੀਏ ਜੀ

11/05/2026

ਜੈ ਗੁਰੂ ਦੇਵ, ਧੰਨ ਗੁਰੂ ਦੇਵ ਜੀ। 🙏🏻
​ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੂਰੇ ਪੰਜਾਬ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਦੀ ਲਹਿਰ ਹੈ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਉਲੀਕੇ ਜਾ ਰਹੇ ਹਨ।
​ਇਸੇ ਸਬੰਧ ਵਿੱਚ ਅੱਜ DC ਦਫ਼ਤਰ ਕਪੂਰਥਲਾ ਵਿਖੇ ਇੱਕ ਅਹਿਮ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਮਾਨਯੋਗ ਕੈਬਿਨੇਟ ਮੰਤਰੀ ਸ੍ਰੀ ਦੀਪਕ ਬਾਲੀ ਜੀ (ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ) ਨੇ ਕੀਤੀ।
​ ਇਸ ਮੌਕੇ ਇਤਿਹਾਸਿਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਦੇ ਸੇਵਾਦਾਰ ਰਵੀ ਕੁਮਾਰ ਮੰਤਰੀ ਵੱਲੋਂ ਸਭ ਨੂੰ ਇਤਿਹਾਸਿਕ ਦੇਹਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਇਸ ਨੇਕ ਉਪਰਾਲੇ ਲਈ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸੈਰ ਸਪਾਟਾ ਵਿਭਾਗ ਦੇ ਚੇਅਰਮੈਨ ਦੀਪਕ ਬਾਲੀ ਜੀ ਹਰਨੂਰ ਸਿੰਘ ਹਰਜੀਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਫਗਵਾੜਾ ਡੀਸੀ ਸਾਹਿਬ ਕਪੂਰਥਲਾ ਐਸਐਸਪੀ ਕਪੂਰਥਲਾ ਐਸਡੀਐਮ ਫਗਵਾੜਾ ਆਦਿ ਸਭ ਦਾ ਧੰਨਵਾਦ ਕੀਤਾ ❤️🙏🏻

14/04/2026

ਭਾਰਤੀ ਸੰਵਿਧਾਨ ਨਿਰਮਾਤਾ ਵਿਸ਼ਵ ਰਤਨ ਔਰਤ ਨੂੰ ਪੈਰ ਦੀ ਜੁੱਤੀ ਤੋਂ ਸਿਰ ਦਾ ਤਾਜ ਬਨਾਉਣ ਵਾਲੇ ਜੁਗਪੁਰਸ਼ ਸਤੀ ਪ੍ਰਥਾ ਦਾ ਖੰਡਣ ਕਰਨ ਵਾਲੇ ਮਹਾਨ ਰਹਿਬਰ ਦਲਿਤਾਂ ਗਰੀਬਾਂ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਨ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ ਲੱਖ ਵਧਾਈਆਂ 🙏🏻

ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਅੰਬੇਡਕਰ ਜੀ ਦੇ 135 ਜਨਮ ਦਿਨ ਸੰਬੰਦੀ ਕੱਢੀ ਗਈ ਸ਼ੋਬਾ ਯਾਤਰਾ ਰੂਪੀ ਸੰਗਤ ਰਮੇਸ਼ ਕੌਲ ਜੀ ਦੀ ਅਗਵਾਈ ...
12/04/2026

ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਅੰਬੇਡਕਰ ਜੀ ਦੇ 135 ਜਨਮ ਦਿਨ ਸੰਬੰਦੀ ਕੱਢੀ ਗਈ ਸ਼ੋਬਾ ਯਾਤਰਾ ਰੂਪੀ ਸੰਗਤ ਰਮੇਸ਼ ਕੌਲ ਜੀ ਦੀ ਅਗਵਾਈ ਵਿੱਚ ਇਤਿਹਾਸਕ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ ਵਿਖ਼ੇ ਪਹੁਚੀ ਜਿਥੇ ਪਹੁੰਚਣ ਤੇ ਦੇਹਰਾ ਸਾਹਿਬ ਦੇ ਸੰਤ ਮਹੰਤ ਪ੍ਰਸ਼ੋਤਮ ਲਾਲ ਜੀ ਵਲੋਂ ਓਹਨਾ ਦਾ ਸਵਾਗਤ ਕੀਤਾ ਗਿਆ ਅਤੇ ਵਧਾਈ ਦਿਤੀ ਗਈ ਮਹੰਤ ਪ੍ਰਸ਼ੋਤਮ ਲਾਲ ਜੀ ਵਲੋਂ ਕਿਹਾ ਗਿਆ ਕੀ ਇਸ ਤਰ੍ਹਾਂ ਦੇ ਉਪਰਾਲੇ ਅਖ਼ੀਰ ਨੂੰ ਕ੍ਰਾਂਤੀ ਪੈਦਾ ਕਰਦੇ ਹਨ ਸਾਰੀ ਸੰਗਤ ਨੂੰ ਬਾਬਾ ਸਾਹਿਬ ਜੀ ਦੇ 135ਵੇਂ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ

ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆ ਰਹੇ 650ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੇ ਪੰਜਾਬ ਭਰ ਵਿੱਚ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ...
11/04/2026

ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆ ਰਹੇ 650ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਪੂਰੇ ਪੰਜਾਬ ਭਰ ਵਿੱਚ ਸ਼ਤਾਬਦੀ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਦੇ ਚੱਲਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਵਲੋਂ ਸਮੂਹ ਸੰਤ ਸਮਾਜ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਕਰ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਇਹ ਸਮਾਗਮ ਪੂਰੇ ਪਿਆਰ ਸਤਿਕਾਰ ਅਤੇ ਸ਼ਰਧਾ ਨਾਲ ਮਨਾਏ ਜਾ ਸਕਣ 🙏🏻
ਵਿਸ਼ੇਸ਼ ਧੰਨਵਾਦ ਜੀ
ਮੇਂਬਰ ਪਾਰਲੀਮੈਂਟ ji
ਹਲਕਾ ਇੰਚਾਰਜ Harji Mann ਜੀ
Joginder Singh Mann ਜੀ

ਦਮੜੀ ਸ਼ੋਭਾ ਯਾਤਰਾ ਜਲੰਧਰ ਤੋਂ ਹਰਿਦੁਆਰ ਵਲੋਂ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੋਸਾਇਟੀ ਪੰਜਾਬ
01/04/2026

ਦਮੜੀ ਸ਼ੋਭਾ ਯਾਤਰਾ ਜਲੰਧਰ ਤੋਂ ਹਰਿਦੁਆਰ
ਵਲੋਂ ਗੁਰੂ ਰਵਿਦਾਸ ਸਾਧੂ ਸੰਪਰਦਾਏ ਸੋਸਾਇਟੀ ਪੰਜਾਬ

ਜੈ ਗੁਰੂ ਦੇਵ ਜੀ
22/03/2026

ਜੈ ਗੁਰੂ ਦੇਵ ਜੀ

Address

Village Chak Hakim Tehsil Phagwara Dist. Kapurthala
Phagwara
144402

Website

Alerts

Be the first to know and let us send you an email when Dehra Guru Ravidass Mandir Chak Hakim posts news and promotions. Your email address will not be used for any other purpose, and you can unsubscribe at any time.

Shortcuts

Share