G. Gurdeep Singh Paonta Sahib

G. Gurdeep Singh Paonta Sahib Kathavachak ਕਥਾਵਾਚਕ

02/03/2026

ਹੋਲੇ ਮਹੱਲੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ

09/02/2026
ਸਿੱਖ ਵਿਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ (ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ) ਨੂੰ ਆਮ ਤੌਰ ਤੇ ਉਸ ਦੇ ਵਿਗਿਆਨਕ ਯੋਗਦਾਨ ਲਈ ਜਾਣਿਆ ਜਾ...
28/01/2026

ਸਿੱਖ ਵਿਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ (ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਵਿੱਚ) ਨੂੰ ਆਮ ਤੌਰ ਤੇ ਉਸ ਦੇ ਵਿਗਿਆਨਕ ਯੋਗਦਾਨ ਲਈ ਜਾਣਿਆ ਜਾਂਦਾ ਹੈ, ਖਾਸ ਕਰਕੇ ਤੋਪਾਂ ਅਤੇ ਹਥਿਆਰਾਂ ਦੀ ਡਿਜ਼ਾਈਨ ਵਿੱਚ। ਉਹ ਇੱਕ ਪੌਲੀਮੈਥ (ਬਹੁਮੁਖੀ ਵਿਦਵਾਨ) ਸਨ ਜਿਨ੍ਹਾਂ ਨੇ ਤੋਪਾਂ ਦੀ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਯੂਰਪੀ ਮਾਡਲਾਂ ਅਧਾਰਿਤ ਤੋਪਾਂ ਬਣਾਉਣ ਵਿੱਚ ਜਨਰਲ ਕਲੌਡ ਆਗਸਟ ਕੋਰਟ ਨਾਲ ਮਿਲ ਕੇ ਕੰਮ ਕੀਤਾ।
ਸਭ ਤੋਂ ਵੱਧ ਚਰਚਿਤ ਅਤੇ "ਕੱਚੀਆਂ ਤੋਪਾਂ" ਵਜੋਂ ਜ਼ਿਕਰ ਹੋਣ ਵਾਲੀਆਂ ਤੋਪਾਂ ਉਹ ਹਨ ਜੋ ਚਮੜੇ (ਲੈਦਰ) ਜਾਂ ਡਿਸਪੋਜ਼ੇਬਲ (ਇੱਕ ਵਾਰ ਵਰਤੋਂ ਵਾਲੀਆਂ) ਸਮੱਗਰੀ ਨਾਲ ਬਣਾਈਆਂ ਗਈਆਂ ਸਨ। ਇਹ ਤੋਪਾਂ ਖਾਸ ਤੌਰ ਤੇ ਲੱਦਾਖ-ਤਿੱਬਤ ਜੰਗਾਂ ਵਿੱਚ ਜਨਰਲ ਜੋਰਾਵਰ ਸਿੰਘ ਦੀਆਂ ਜਿੱਤਾਂ ਵਿੱਚ ਵਰਤੀਆਂ ਗਈਆਂ ਸਨ। ਇਹ ਤੋਪਾਂ ਹਲਕੀਆਂ ਅਤੇ ਆਸਾਨੀ ਨਾਲ ਲਿਜਾਈ ਜਾ ਸਕਣ ਵਾਲੀਆਂ ਸਨ, ਪਰ ਇੱਕ ਵਾਰ ਵਰਤਣ ਤੋਂ ਬਾਅਦ ਖਰਾਬ ਹੋ ਜਾਂਦੀਆਂ ਸਨ (ਜਿਵੇਂ ਡਿਸਪੋਜ਼ੇਬਲ ਕੱਪ ਵਾਂਗ)। ਇਹਨਾਂ ਨੂੰ "ਕੱਚੀਆਂ ਤੋਪਾਂ" ਜਾਂ "ਚਮੜੇ ਦੀਆਂ ਤੋਪਾਂ" ਕਿਹਾ ਜਾਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨਾਲ ਜੁੜੀਆਂ ਹੋਰ ਤੋਪਾਂ/ਖੋਜਾਂ ਵਿੱਚੋਂ ਕੁਝ ਮਸ਼ਹੂਰ ਹਨ:
ਸੂਰਜ ਮੁਖੀ ਨਾਂ ਵਾਲੀ ਤੋਪ — ਇੱਕ ਵਿਸ਼ੇਸ਼ ਡਿਜ਼ਾਈਨ ਵਾਲੀ ਤੋਪ ਜਿਸ ਵਿੱਚ ਇੱਕੋ ਸਮੇਂ ਕਈ ਗੋਲੇ ਦਾਗੇ ਜਾ ਸਕਦੇ ਸਨ ਅਤੇ ਬੈਰਲ ਗਰਮ ਨਹੀਂ ਹੁੰਦਾ ਸੀ (ਸਟੀਲ ਨਾਲ ਬਣੀ)।
ਪਿਊਟਰ (ਸੀਸੇ ਵਰਗੀ ਧਾਤ) ਨਾਲ ਬਣੇ ਸ਼ਰੈਪਨਲ ਗੋਲੇ।
ਟਾਈਮਡ ਫਿਊਜ਼ ਵਾਲੇ ਗੋਲੇ ਜੋ ਨਿਸ਼ਚਿਤ ਸਥਾਨ ਅਤੇ ਸਮੇਂ ਤੇ ਫਟਦੇ ਸਨ।
ਸਿੱਖ ਤੋਪਾਂ ਨੂੰ ਯੂਰਪੀ ਪੱਧਰ ਤੱਕ ਪਹੁੰਚਾਇਆ ਜਿਨ੍ਹਾਂ ਨੂੰ ਅੰਗਰੇਜ਼ ਵੀ ਉੱਤਮ ਮੰਨਦੇ ਸਨ।
ਫਾਇਰ ਕੱਚੀਆਂ ਤੋਪਾਂ ਦੇ ਨਾਲ ਕਰਕੇ
ਫਤਿਹ ਕਰ ਲਿਆ ਤਿੱਬਤ ਲੱਦਾਖ ਨੂੰ।

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਗੁਰੂ ਕਾ ਲਾਹੌਰ ਵਿਖੇ ਸੰਨ 1677 ਈਸਵੀ ਨੂੰ ਹੋਇਆ ਸੀ ਅਤੇ ਬਸੰਤ ਪੰਚਮੀ ਵਾਲੇ ਦਿਨ ਹਰ ਸਾਲ ਮਨਾਇਆ ਜਾਂਦਾ...
21/01/2026

ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ ਗੁਰੂ ਕਾ ਲਾਹੌਰ ਵਿਖੇ ਸੰਨ 1677 ਈਸਵੀ ਨੂੰ ਹੋਇਆ ਸੀ ਅਤੇ ਬਸੰਤ ਪੰਚਮੀ ਵਾਲੇ ਦਿਨ ਹਰ ਸਾਲ ਮਨਾਇਆ ਜਾਂਦਾ ਹੈ।

ਇਹ ਹੈ ਗੁਰੂ ਕਾ ਲਾਹੌਰ ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਲਾਹੌਰ ਬਰਾਤ ਲੈ ਜਾਣ ਦੀ ਬਜਾਏ ਗੁਰੂ ਕਾ ਲਾਹੌਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਾਇਆ ਸੀ ਇਹ ਪਵਿੱਤਰ ਅਤੇ ਰਮਣੀਕ ਸਥਾਨ ਨੈਣਾਂ ਦੇਵੀ ਜੀ ਦੀਆਂ ਪਹਾੜੀਆਂ ਦੇ ਥੱਲੇ ਸਥਿਤ ਹੈ। ਇਸ ਥਾਂ ਤੇ ਕਈ ਮਹੀਨੇ ਬਜਾਜੀ ਸੋਨਾ ਚਾਂਦੀ ਅਤੇ ਹੋਰ ਵਸਤਾਂ ਦੇ ਬਾਜ਼ਾਰ ਲੱਗੇ ਸਨ ਉਸ ਸਮੇਂ ਦੇਖੋ ਇਹਨਾਂ ਰੋਮਾਂਚਿਕ ਦ੍ਰਿਸ਼ਾਂ ਨੂੰ ਕੁਦਰਤ ਦੀ ਸੁੰਦਰਤਾ ਵਿੱਚ ਵਸੇ ਇਸ ਗੁਰੂ ਕੇ ਲਾਹੌਰ ਨੂੰ ਜਿੱਥੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਕਾ ਮਹਿਲ ਭੌਰਾ ਸਾਹਿਬ ਤੋਂ ਸਮੂਹ ਸੰਗਤਾਂ ਨਾਲ ਬਰਾਤ ਲੈ ਕੇ ਗਏ ਸਨ। ਇਸ ਜਗ੍ਹਾ ਤੇ ਗੁਰਦੁਆਰਾ ਸਿਹਰਾ ਸਾਹਿਬ, ਗੁਰਦੁਆਰਾ ਅਨੰਦ ਕਾਰਜ ਸਾਹਿਬ, ਗੁਰਦੁਆਰਾ ਪੌੜ ਸਾਹਿਬ, ਗੁਰਦੁਆਰਾ ਤਿਰਵੈਣੀ ਸਾਹਿਬ ਸੁਸ਼ੋਭਿਤ ਹਨl 23 ਜਨਵਰੀ ਨੂੰ ਬਸੰਤ ਪੰਚਮੀ ਦੇ ਤੌਰ ਤੇ ਗੁਰੂ ਕਾ ਵਿਆਹ ਪੁਰਵ ਮਨਾਇਆ ਜਾ ਰਿਹਾ ਹੈ।ਜਿਸ ਦੀ ਸ਼ੁਰੂਆਤ ਸੱਚਖੰਡ ਨਿਵਾਸੀ ਸੰਤ ਬਾਬਾ ਸੇਵਾ ਸਿੰਘ ਜੀ ਬ੍ਰਹਮ ਗਿਆਨੀ ਜੀ ਨੇ ਕੀਤੀ ਸੀ ਅਤੇ ਇਹਨਾਂ ਸਥਾਨਾਂ ਦੀ ਅੱਗੇ ਸੇਵਾ ਕਰਾਈ ਅਤੇ ਉਨਾਂ ਵੱਲੋਂ ਇੱਥੇ ਬਰਾਤ ਨੂੰ ਸੱਤ ਭਾਂਤ ਦੀਆਂ ਮਠਿਆਈਆਂ ਵਰਤਾਈਆਂ ਜਾਂਦੀਆਂ ਹਨ ਜਿਹੜੀਆਂ ਕਿ ਸੰਤ ਬਾਬਾ ਸੇਵਾ ਸਿੰਘ ਦੇ ਪਿੰਡ ਨੋਰਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਤਿਆਰ ਹੋ ਰਹੀਆਂ ਹਨ। ਇਸ ਸਥਾਨ ਨੂੰ ਗੁਰਦੁਆਰਾ ਸਾਹਿਬ ਨੂੰ ਰਸਤਾ ਬਣਾ ਕੇ ਪੌੜੀਆਂ ਲਾ ਕੇ ਅਤੇ ਗੁਰਦੁਆਰਾ ਪੋਰਟ ਸਾਹਿਬ ਨੂੰ ਅਧੂਨਿਕ ਸਮੇਂ ਵਿੱਚ ਪੁਰਾਤਨ ਦਿੱਖ ਨੂੰ ਸੁਧਾਰ ਦਿੱਤਾ ਗਿਆ ਹੈ ਤਾਂ ਕਿ ਸੰਗਤਾਂ ਆਸਾਨੀ ਨਾਲ ਗੁਰਦੁਆਰਾ ਸਾਹਿਬ ਪਹੁੰਚ ਕੇ ਦਰਸ਼ਨ ਕਰ ਸਕਣ ਜੋ ਸਾਹਮਣੇ ਉੱਚ ਸਥਾਨ ਤੇ ਗੁਰਦੁਆਰਾ ਅਨੰਦ ਕਾਰਜ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਸੰਨ 1677 ਈਸਵੀ ਨੂੰ ਮਾਤਾ ਜੀਤ ਕੌਰ ਜੀ ਨਾਲ ਹੋਏ ਸਨ। ਅਤੇ ਜੋ ਥੱਲੇ ਗੁਰਦੁਆਰਾ ਦੇਖ ਰਹੇ ਹੋ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੌੜ ਮਾਰਿਆ ਸੀ ਅਤੇ ਖਾਰਾ ਜਲ ਪ੍ਰਗਟ ਹੋ ਗਿਆ ਸੀ ਅਤੇ ਇਸੇ ਸਥਾਨ ਤੇ ਹੀ ਜੋ ਫੋਟੋ ਵਿੱਚ ਨਹੀਂ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰਿਵੈਣੀ ਸਾਹਿਬ ਪ੍ਰਗਟ ਕੀਤਾ ਜਿੱਥੇ ਮਿੱਠੇ ਜਲ ਦਾ ਚਸ਼ਮਾ ਪ੍ਰਗਟ ਹੋ ਗਿਆ ਹੈਰਾਨੀ ਦੀ ਗੱਲ ਹੈ ਕਿ ਕੁਝ ਹੀ ਗਜ ਦੂਰ ਪਾਣੀ ਦਾ ਸਵਾਦ ਕਿਸ ਤਰ੍ਹਾਂ ਵੱਲ ਬਦਲ ਗਿਆ।

ਕੀ ਤੁਹਾਨੂੰ ਪਤਾ ਹੈ ? 13 ਜਨਵਰੀ 1849: ਜਦੋਂ ਸਿੱਖ ਫੌਜਾਂ ਨੇ ਗੋਰੇ ਅੰਗ੍ਰੇਜ਼ਾਂ ਨੂੰ ਪੰਜਾਬ ਦੇ ਪਿੰਡ ਚੇਲਿਆਂਵਾਲਾ ਚ ਕਰਾਰੀ ਹਾਰ ਦਿੱਤੀ - ਸਿ...
13/01/2026

ਕੀ ਤੁਹਾਨੂੰ ਪਤਾ ਹੈ ? 13 ਜਨਵਰੀ 1849: ਜਦੋਂ ਸਿੱਖ ਫੌਜਾਂ ਨੇ ਗੋਰੇ ਅੰਗ੍ਰੇਜ਼ਾਂ ਨੂੰ ਪੰਜਾਬ ਦੇ ਪਿੰਡ ਚੇਲਿਆਂਵਾਲਾ ਚ ਕਰਾਰੀ ਹਾਰ ਦਿੱਤੀ - ਸਿੱਖ ਫ਼ੌਜੀਆਂ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਮਗਰੋਂ ਬਹੁਤ ਰੋਹ ਸੀ -- ਅਗਲੀ ਸਵੇਰ ਮਤਲਬ 14 ਜਨਵਰੀ 1849 ਨੂੰ ਖਾਲਸਾ ਫੌਜਾਂ ਨੇ ਜਿੱਤ ਦੀ ਖੁਸ਼ੀ ਵਿਚ 21 ਤੋਪਾਂ ਦੇ ਗੋਲੇ ਦਾਗ ਕੇ ਜਸ਼ਨ ਮਨਾਇਆ !

ਜਬਰਦਸਤ ਜੰਗ ਦਾ ਵੇਰਵਾ

ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਮੱਕਾਰੀ ਨਾਲ ਕਬਜ਼ਾ ਕਰਨ ਮਗਰੋਂ ਚਤਰ ਸਿੰਘ ਤੇ ਸ਼ੇਰ ਸਿੰਘ ਅਟਾਰੀਵਾਲਿਆਂ ਅਤੇ ਅੰਗਰੇਜ਼ਾਂ ਵਿਚਕਾਰ ਜੰਗ ਦੀਆਂ ਤਿਆਰੀਆਂ ਦਾ ਮਾਹੌਲ ਤਕਰੀਬਨ ਦੋ ਮਹੀਨੇ ਚਲਦਾ ਰਿਹਾ। ਦੋਹਾਂ ਧਿਰਾਂ ਵਿਚ ਪਹਿਲੀ ਲੜਾਈ 22 ਨਵੰਬਰ 1848 ਦੇ ਦਿਨ ਰਾਮਨਗਰ ਵਿਚ ਹੋਈ ਸੀ ਜਿਸ ਵਿਚ ਦੋਹਾਂ ਧਿਰਾਂ ਦਾ ਕਾਫ਼ੀ ਨੁਕਸਾਨ ਹੋਇਆ। ਅੰਗਰੇਜ਼ਾਂ ਦੇ ਸੈਂਕੜੇ ਫ਼ੌਜੀਆਂ ਤੋਂ ਇਲਾਵਾ ਉਨ੍ਹਾਂ ਦੇ ਬਰਗੇਡੀਅਰ ਜਨਰਲ ਕਿਊਰਟਨ ਅਤੇ ਲੈਫ਼ਟੀਨੈਂਟ ਕਰਨਲ ਹੈਵਲਾਕ ਵੀ ਮਾਰੇ ਗਏ। ਏਨਾ ਨੁਕਸਾਨ ਕਰਵਾਉਣ ਤੋਂ ਬਾਅਦ ਅੰਗਰੇਜ਼ ਕਈ ਹਫ਼ਤੇ ਸਹਿਮੇ ਰਹੇ ਅਤੇ ਅਗਲਾ ਪੈਂਤੜਾ ਸੋਚਦੇ, ਪਰ ਉਪਰਲੇ ਅਫ਼ਸਰਾਂ ਦਾ ਹੁਕਮ ਉਡੀਕਦੇ, ਰਹੇ।

ਸੱਤ ਹਫ਼ਤੇ ਦੀ ਚੁੱਪ ਮਗਰੋਂ ਬ੍ਰਿਟਿਸ਼ ਫ਼ੌਜਾਂ ਇਕ ਵਾਰ ਫੇਰ ਟੱਕਰ ਲੈਣ ਵਾਸਤੇ ਤਿਆਰ ਹੋ ਗਈਆਂ। ਅਗਲੀ ਲੜਾਈ 13 ਜਨਵਰੀ 1849 ਦੇ ਦਿਨ ਪਿੰਡ ਚੇਲਿਆਂਵਾਲਾ (ਅੰਗਰੇਜ਼ ਇਸ ਨੂੰ ਚਿਲਿਆਂਵਾਲਾ ਲਿਖਦੇ ਸਨ) ਦੀ ਜੂਹ ਵਿਚ ਹੋਈ। ਇਸ ਲੜਾਈ ਵਿਚ ਵਧੇਰੇ ਕਰ ਕੇ ਅੰਗਰੇਜ਼ੀ ਫ਼ੌਜਾਂ ਹੀ ਸ਼ਾਮਿਲ ਹੋਈਆਂ। ਹਿੰਦੂਸਤਾਨੀ ਜਾਂ ਮੁਸਲਿਮ ਫ਼ੌਜਾਂ ਨੂੰ ਇਸ ਵਿਚ ਸ਼ਾਮਿਲ ਨਹੀਂ ਕੀਤਾ ਗਿਆ।

ਸਿੱਖ ਫ਼ੌਜੀ ਇਸ ਲੜਾਈ ਵਿਚ ਜੀਅ-ਜਾਨ ਨਾਲ ਲੜੇ। ਉਨ੍ਹਾਂ ਦੇ ਦਿਲਾਂ ਵਿਚ ਪੰਜਾਬ ’ਤੇ ਅੰਗਰੇਜ਼ੀ ਕਬਜ਼ੇ ਦੇ ਖ਼ਿਲਾਫ਼ ਰੋਹ ਫੈਲ ਚੁਕਾ ਸੀ। ਉਹ ਅੰਗਰੇਜ਼ਾਂ ਨੂੰ ਤਾਰੇ ਦਿਖਾਉਣਾ ਚਾਹੁੰਦੇ ਸੀ। ਉਧਰ ਅੰਗਰੇਜ਼ ਫ਼ੌਜੀਆਂ ਨੂੰ ਮੁਦਕੀ ਅਤੇ ਫ਼ੀਰੋਜ਼ਸ਼ਾਹ ਦੀਆਂ ਲੜਾਈਆਂ ਦਾ ਭੁਲੇਖਾ ਸੀ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਇਸ ਲੜਾਈ ਵਿਚ ਲਾਲ ਸਿੰਹ, ਕਨੱਈਆ ਲਾਲ, ਅਯੁਧਿਆ ਪ੍ਰਸਾਦ ਤੇ ਅਮਰ ਨਾਥ ਵਰਗੇ ਗ਼ਦਾਰ ਅਗਵਾਈ ਨਹੀਂ ਸਨ ਕਰ ਰਹੇ ਬਲਕਿ ਇਹ ਸ਼ੇਰਾਂ ਦੀ ਫ਼ੌਜ ਸੀ, ਜੋ ਜਜ਼ਬਾਤ ਦੀ ਛਾਂ ਹੇਠ ਜੂਝ ਰਹੀ ਸੀ।

ਇਸ ਲੜਾਈ ਵਿਚ ਬ੍ਰਿਟਿਸ਼ ਫ਼ੌਜ ਬੁਰੀ ਤਰ੍ਹਾਂ ਤਬਾਹ ਹੋ ਗਈ। ਇਸ ਲੜਾਈ ਵਿਚ 2446 ਅੰਗਰੇਜ਼ ਫ਼ੌਜੀ ਅਤੇ 132 ਅਫ਼ਸਰ ਮਾਰੇ ਗਏ ਤੇ ਅੰਗਰੇਜ਼ਾਂ ਨੇ ਚਾਰ ਤੋਪਾਂ ਵੀ ਗੁਆ ਲਈਆਂ।

ਇਸ ਜੰਗ ਬਾਰੇ ਕਲਕੱਤਾ ਰੀਵੀਊ (1849) ਨੇ ਲਿਖਿਆ ਕਿ ਇਸ ਸਬ-ਕੰਟੀਨੈਂਟ (ਸਾਊਥ ਏਸ਼ੀਆ) ਵਿਚ ਬਰਤਾਨੀਆਂ ਦੀਆਂ ਲੜਾਈਆਂ ਵਿਚੋਂ ਚੇਲਿਆਂਵਾਲਾ ਸਭ ਤੋਂ ਵਧ ਤਬਾਹਕੁੰਨ ਸੀ।

ਗਰਿਫ਼ਨ ਇਸ ਨੂੰ “ਅਫ਼ਗ਼ਾਨਿਸਤਾਨ ਵਿਚ ਬਰਤਾਨਵੀ ਫ਼ੌਜਾਂ ਦੇ ਕਤਲੇਆਮ ਵਾਂਗ ਖ਼ੌਫ਼ਨਾਕ” ਦਸਦਾ ਹੈ। ਐਡਵਿਨ ਆਰਨਲਡ ਨੇ ਇਸ ਲੜਾਈ ਬਾਰੇ ਕਿਹਾ ਸੀ ਕਿ “ਜੇ ਸਿੱਖ ਅਜਿਹੀ ਇਕ ਹੋਰ ਲੜਾਈ ਜਿੱਤ ਜਾਂਦੇ ਤਾਂ ਬਰਤਾਨੀਆਂ ਦੀ ਹਕੂਮਤ ਨਾ ਸਿਰਫ਼ ਪੰਜਾਬ ਚੋਂ ਹੀ ਖ਼ਤਮ ਹੋ ਜਾਣੀ ਸੀ ਬਲਕਿ ਉਨ੍ਹਾਂ ਨੂੰ ਭਾਰਤ ਵਿਚੋਂ ਵੀ ਕੱਢ ਦਿੱਤਾ ਜਾਣਾ ਸੀ।” ਜਰਨੈਲ ਥੈਕਵਿਲ ਲਿਖਦਾ ਹੈ ਕਿ “ਮੇਰਾ ਖ਼ਿਆਲ ਹੈ ਕਿ ਇਸ ਘੱਲੂਘਾਰੇ ਵਿਚੋਂ ਮੇਰਾ ਇਕ ਵੀ ਸਿਪਾਹੀ ਨਹੀਂ ਸੀ ਬਚਿਆ।… ਇਕ-ਇਕ ਸਿੱਖ ਸਾਡੇ ਤਿੰਨ-ਤਿੰਨ ਸਿਪਾਹੀਆਂ ਨੂੰ ਮਾਰਨ ਦੇ ਕਾਬਿਲ ਸੀ।…ਬਰਤਾਨਵੀ ਫ਼ੌਜ ਸਿੱਖ ਫ਼ੌਜੀਆਂ ਤੋਂ ਏਨੀ ਖ਼ੌਫ਼ਜ਼ਦਾ ਸੀ ਕਿ ਉਹ ਮੈਦਾਨ ਵਿੱਚੋਂ ਇੰਞ ਭੱਜ ਗਏ ਸਨ ਜਿਵੇਂ ਭੇਡਾਂ ਆਪਣੀ ਜਾਨ ਬਚਾਉਣ ਵਾਸਤੇ ਭਜਦੀਆਂ ਹਨ।”

ਇਸ ਲੜਾਈ ਨੇ ਅੰਗਰੇਜ਼ਾਂ ਵਿਚ ਏਨਾ ਖ਼ੌਫ਼ ਪੈਦਾ ਕੀਤਾ ਕਿ ਬਰਤਾਨਵੀ ਪਾਰਲੀਮੈਂਟ ਵਿਚ ਵੀ ਇਸ ਦਾ ਮਾਤਮ ਮਨਾਇਆ ਗਿਆ। ਇਸ ਮੌਕੇ ’ਤੇ, 80 ਸਾਲ ਦੇ, ਡਿਊਕ ਆਫ਼ ਵੈਲਿੰਗਡਨ (ਜਿਸ ਨੇ ਵਾਟਰਲੂ ਦੀ ਲੜਾਈ ਵਿਚ ਨੈਪੋਲੀਅਨ ਨੂੰ ਹਰਾਇਆ ਸੀ) ਨੇ ਪੰਜਾਬ ਜਾ ਕੇ ਸਿੱਖਾਂ ਦੇ ਖ਼ਿਲਾਫ਼ ਜੰਗ ਵਿਚ ਹਿੱਸਾ ਲੈਣ ਦੀ ਖ਼ਾਹਿਸ਼ ਦਾ ਇਜ਼ਹਾਰ ਕੀਤਾ।

ਸ਼ਾਮ ਵੇਲੇ ਲੜਾਈ ਦਾ ਨਗਾਰਾ ਵੱਜ ਗਿਆ, 13 ਜਨਵਰੀ 1849 ਦੀ ਸ਼ਾਮ ਨੂੰ ਸਰਦਾਰ ਸ਼ੇਰ ਸਿੰਘ ਅਟਾਰੀ ਵਾਲੇ (ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਪੁੱਤਰ) ਜੋ ਸਿੱਖ ਫੌਜਾਂ ਦਾ ਮੁਖੀ ਸੀ,ਫੌਜਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੀਆਂ ਹੋਈਆਂ ਅੰਗਰੇਜਾਂ ਤੇ ਟੁੱਟ ਪਈਆਂ,ਥੋੜੇ ਸਮੇਂ ਵਿਚ ਹੀ ੩ ਹਜਾਰ ਤੋਂ ਜਿਆਦਾ ਅੰਗਰੇਜ ਫੌਜੀ ਮੌਤ ਦੇ ਮੂੰਹ ਜਾ ਪਏ ... ਅੰਗਰੇਜਾਂ ਲਈ ਚੇਲੀਆਂ ਵਾਲਾ ਦੀ ਲੜਾਈ ਹੁਣ ਤੱਕ ਦੀਆਂ ਸਾਰੀਆਂ ਲੜਾਈਆਂ ਵਿਚੋਂ ਭਿਆਨਕ ਲੜਾਈ ਸੀ,,ਅੰਗਰੇਜ ਫੌਜੀਆਂ ਨੂੰ ਛੁਪਣ ਲਈ ਥਾਂ ਨਹੀਂ ਸੀ ਲੱਭ ਰਹੀ,,ਅਗਲੀ ਸਵੇਰ ਮਤਲਬ 14 ਜਨਵਰੀ 1849 ਨੂੰ ਖਾਲਸਾ ਫੌਜਾਂ ਨੇ ਜਿੱਤ ਦੀ ਖੁਸ਼ੀ ਵਿਚ 21 ਤੋਪਾਂ ਦੇ ਗੋਲੇ ਦਾਗ ਕੇ ਜਸ਼ਨ ਮਨਾਇਆ !

ਚੇਲਿਆਂਵਾਲਾ ਦੀ ਜੰਗ ਦਾ ਇੰਗਲੈਂਡ ਵਿਚ ਏਨਾ ਰੰਜ ਤੇ ਮਾਤਮ ਹੋਇਆ ਕਿ ਜਾਰਜ ਮੈਰੇਡਿਥ ਵਰਗੇ ਮੰਨੇ-ਪਰਮੰਨੇ ਸ਼ਾਇਰ ਦੀ ਕਲਮ ਨੇ ਵੀ ਇਕ ਦਰਦ-ਭਰੀ ਮਾਤਮੀ ਨਜ਼ਮ ਲਿਖੀ (ਉਸ ਨੇ ਚੇਲਿਆਂਵਾਲਾ ਨੂੰ ਚਿਲਿਆਂਵਾਲਾ ਲਿਖਿਆ ਹੈ:
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਹਨੇਰਾ ਉਦਾਸ ਪਿੰਡ
ਜਿਸ ਨੂੰ ਦੁਸ਼ਮਣ ਨੇ ਘੇਰਿਆ ਹੋਇਆ ਹੈ।
ਸਰਦ ਪਾਣੀਆਂ ਦੇ ਦੂਜੇ ਪਾਰ
ਉਹ ਪਿੱਛੇ ਹਟਣ ਨੂੰ ਤਿਆਰ ਹੈ,
ਤਦੋਂ ਕਤਲ ਤੇ ਘੱਲੂਘਾਰਾ
ਉਸ ਦੀ ਹਾਰ ਦੇ ਇਵਜ਼ ਵਿਚ ਮਿਲਣੇ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਝਾੜੀਆਂ ਵਾਲੇ ਜੰਗਲ ਨਾਲ ਘਿਰਿਆ ਮੈਦਾਨੇ ਜੰਗ
ਜਿਸ ਦੀ ਜ਼ਮੀਨ ’ਤੇ ਲਹੂ ਦੀ ਚਾਦਰ ਵਿਛੀ ਹੋਈ ਹੈ
ਇਹ ਮੌਤ ਦੇ ਪਰਵਾਨਿਆਂ ਦੀ ਫ਼ੌਜ
ਖ਼ੌਫ਼ਨਾਕ ਮੁਕਾਬਲਿਆਂ ਵਿਚ
(ਜਿੱਤ ਦੇ) ਭਰਮ ਦੀ ਗਰਜ ਨਾਲ ਦਬੀ ਹੋਈ ਜੂਝਦੀ ਹੈ।
ਚਿਲਿਆਂਵਾਲਾ! ਚਿਲਿਆਂ ਵਾਲਾ!!
ਇਕ ਮੀਂਹ ਭਰੀ ਰਾਤ ਵਿਚ ਮਾਰੇ ਜਾ ਚੁਕੇ ਫ਼ੌਜੀਆਂ,
ਜ਼ਖ਼ਮੀਆਂ ਤੇ ਮਰ ਰਹਿਆਂ ਦੀ ਸਾਂਝੀ ਤਕਦੀਰ
ਤੇ ਜਦੋਂ ਉਨ੍ਹਾਂ ਦੇ ਸਾਥੀ ਬੇਸਹਾਰੇ ਅਸਮਾਨ ਦੀ ਛੱਤ ਹੇਠ
ਡਿੱਗੇ ਪਏ ਸਨ।
ਚਿਲਿਆਂਵਾਲਾ! ਚਿਲਿਆਂ ਵਾਲਾ!!
(ਮੈਰੇਡਿਥ ਦੀ ਨਜ਼ਮ ਦਾ ਪੰਜਾਬੀ ਵਿਚ ਇਹ ਤਰਜਮਾ )
ਇਸ ਲੜਾਈ ਵਿਚ ਹੋਈ ਹਾਰ ਬਦਲੇ ਜਨਰਲ ਗੱਫ਼ ਨੂੰ ਹਟਾ ਕੇ ਸਰ ਚਾਰਲਸ ਨੈਪੀਅਰ ਨੂੰ ਅੰਗਰੇਜ਼ੀ ਫ਼ੌਜਾਂ ਦਾ ਕਮਾਂਡਰ-ਇਨ-ਚੀਫ਼ ਬਣਾ ਦਿੱਤਾ ਗਿਆ।

गुरु गोविन्द सिंह जी महाराज दे 359 वे प्रकाश पर्व की ख़ुशी में कथा की हाजरी छिददरवाला, डोईवाला,देहरादून,उत्तराखण्ड
31/12/2025

गुरु गोविन्द सिंह जी महाराज दे 359 वे प्रकाश पर्व की ख़ुशी में कथा की हाजरी छिददरवाला, डोईवाला,देहरादून,उत्तराखण्ड

Address

Shivpur
Paonta Sahib
173025

Website

Alerts

Be the first to know and let us send you an email when G. Gurdeep Singh Paonta Sahib posts news and promotions. Your email address will not be used for any other purpose, and you can unsubscribe at any time.

Share