Waheguru

Waheguru ਇਕਾ ਬਾਣੀ ਇਕੁ ਗੁਰੁ
ਇਕੋ ਸਬਦੁ
ਵੀਚਾਰਿ ।।

02/06/2024
03/02/2021

ਪਉੜੀ ॥
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥

ਇਹ ਜਿਹੜੇ ਰਾਜੇ ਨੇ ਇਨ੍ਹਾਂ ਦਾ ਵੀ ਇੱਕ ਰੰਗ ਹੈ, "ਰਾਜ ਰੰਗ" ਇਹ ਹੰਕਾਰ ਦਾ ਰੰਗ ਹੈ ਭੂਪਤਿ, ਰਾਣੇ, ਰੰਗ ਦਿਨ ਚਾਰਿ, ਇਹ ਚਾਰ ਦਿਨ ਦਾ ਰੰਗ ਹੈ ਸੁਹਾਵਣਾ, ਚੰਗਾ ਲਗਦਾ ਹੈ ਇਨ੍ਹਾਂ ਨੂੰ, ਕਿਉਂ...? ਨਮਸਕਾਰਾਂ ਹੁੰਦੀਆਂ ਨੇ, ਇੱਜਤ ਮਿਲਦੀ ਹੈ ਸੰਸਾਰੀ, ਵਾਹ-ਵਾਹ ਹੁੰਦੀ ਹੈ, ਉਹ ਚਾਰ ਦਿਨ ਦਾ ਰੰਗ ਹੈ "ਲਹਿ ਜਾਣਾ " ਇਹ ਚਾਰ ਦਿਨ ਸੋਹਣਾ ਲੱਗਦਾ ਹੈ "ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥" ਇਹ ਤਾਂ ਫੁੱਲ ਦੇ ਰੰਗ ਵਰਗਾ ਹੈ ਮਾਇਆ ਦਾ ਰੰਗ, ਫੁੱਲ ਰੰਗ ਹੋਇਆ, ਫੁਟਿਆ ਤੇ ਰੰਗ ਲਹਿ ਗਿਆ ਇਹ ਖਿੰਨ'ਚ ਲਹਿ ਜਾਂਦਾ ਹੈ ਰੰਗ

06/09/2020
01/09/2018

ਗੁਰੂ ਦਾ ਰੂਪ ਰੇਖ ਤੇ ਰੰਗ ਨਹੀ ਹੁੰਦਾ ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥

ਸਿੱਖਾਂ ਨੇ ਬਾਣੀ ਨੂੰ ਬਹੁਤਾ ਸੰਜੀਦਗੀ ਨਾਲ ਨਹੀਂ ਲਿਆ,,ਕਹਿੰਦੇ ਥੋੜੀ ਬਹੁਤ ਪੜ੍ਹੋ,,ਮੱਥਾ ਟੇਕੋ ਤੇ ਕੰਮ ਲੱਗੋ,,,ਮੱਥਾ ਟੇਕਣ ਦਾ ਮਤਲਬ ਹੈ ਸਾਥੋਂ ਨੀ ਮੰਨ ਹੁੰਦਾ,,ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਓਥੇ ਦਾ ਓਥੇ,,ਹਾਂ ,,ਬਾਣੀ ਖਾਤਰ ਲੜੇ ਬਹੁਤ ਨੇ,,ਜਾਨ ਵਾਰਨ ਨੂੰ ਤਿਆਰ ਨੇ,,ਵਿਚਾਰ ਕਰਨ ਨੂੰ ਨਹੀਂ,,,ਅੱਖਰ ਨੂੰ ਸ਼ਬਦ ਗੁਰੂ ਮੰਨ ਬੈਠੇ,,,ਅੱਖਰ ਅੱਖਾਂ ਦਾ ਵਿਸ਼ਾ ਹੈ,,ਸ਼ਬਦ ਕੰਨਾਂ ਦਾ,,,,

ਅਖਰੀ ਲਿਖਣੁ ਬੋਲਣੁ ਬਾਣਿ॥

,,ਅਖਰ ਤਾਂ ਲਿਖੀ ਦਾ ਹੈ,,ਬੋਲ ਕੇ ਸ਼ਬਦ ਗੁਰੂ ਹੈ,,ਬੋਲੇ ਤੇ ਬਾਣੀ ਹੈ,,ਅੱਖਰ ਦੀ ਫੋਟੋ ਖਿਚ ਸਕਦੇ ਹਾਂ,,ਸ਼ਬਦ ਆਡੀਓ ਹੈ,,ਰਿਕਾਰਡ ਹੁੰਦਾ ਹੈ,,ਜੇ ਅਖਰ ਪੜ੍ਹੀਏ ਵੀ ਤਾਂ ਸ਼ਬਦ ਅੰਦਰ ਬੋਲ ਹੁੰਦਾ ਹੈ,,,,ਸਾਡੀ ਸ਼ੁਰੂਆਤ ਕਿਵੇਂ ਹੋਣੀ ਹੈ,,ਗਿਆਨ ਪਦਾਰਥ,,ਪਹਿਲਾ ਪਦਾਰਥ ਕਿਵੇਂ ਮਿਲਣਾ ਹੈ,,ਏਸ ਸੰਸਾਰ ਦੇ ਵਿੱਚ ਗੁਰੂ ਕੌਣ ਹੈ ਜਿਸ ਰਾਹੀਂ ਗਿਆਨ ਮਿਲਦਾ ਹੈ,,ਸ਼ਬਦ ਗੁਰੂ,,,ਸ਼ਬਦ ਕੀ ਹੈ,,ਪਵਣ ਕੀ ਬਾਣੀ,,

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ॥

,,ਪਵਣ ਨਾਲ ਸੰਪਰਕ ਹੈ ਪਹਿਲਾਂ,,

ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ॥

,,ਪਵਣ ਦਾ ਪਿਆਲਾ ਹੈ,,ਹਵਾ ਵਿੱਚ ਹੈ ਗਿਆਨ,,,ਦੇਖੌ ਭਾਈ ਗ੍ਹਾਨ ਕੀ ਆਈ ਆਂਧੀ॥,,ਸ਼ਬਦਾਂ ਵਿੱਚ ਗਿਆਨ ਵੀ ਹੈ ਅਗਿਆਨ,,ਮਿੱਟੀ ਘੱਟੇ ਵਾਲੀ ਹਨੇਰੀ ਸੂਰਜ ਢਕਦੀ ਹੈ,,,ਸੰਤ ਉਡਾਉਣ ਲੱਗੇ ਹੋਏ ਨੇ ਹਨੇਰੀ,,ਢਕਿਆ ਪਿਆ ਪਰਮੇਸ਼ਰ,,ਨਹੀਂ ਦਿਖਣ ਦਿੰਦੇ,,,ਜਦੋਂ ਸਮੁੰਦਰੋਂ ਉੱਠ ਕੇ ਆਉਂਦੀ ਹੈ ਪੌਣ,,ਫੇਰ ਮਾਨਸੂਨ ਵਰਸਦੀ ਹੈ,,ਠੰਡਕ ਪਾਉਂਦੀ ਹੈ,,,ਮਿੱਟੀ ਘੱਟਾ ਵੀ ਬਹਿ ਜਾਂਦਾ ਹੈ,,ਫਿਰ ਸੂਰਜ ਸਾਫ ਨਿਕਲਦਾ ਹੈ,,ਸਤ ਰੰਗ ਵੀ ਦਿਖਦੇ ਨੇ ਆਕਾਸ਼ ਵਿੱਚ,,,ਚਾਹੇ ਕਰੋੜਾਂ ਹੀ ਹੋਣ ਗਰਦ ਉਡਾਉਣ ਵਾਲੇ,,ਜਦੋ ਗਿਆਨ ਦੀ ਆਂਧੀ ਤੋਂ ਬਾਦ ਜਲ ਵਰਸਦਾ ਹੈ,,ਸਭ ਬਹਿ ਜਾਦੇ ਨੇ ਥੱਲੇ,,ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ॥ ਕਹਿ ਕਬੀਰ ਮਨਿ ਭਇਆ ਪਰਗਾਸਾ ਉਦੈ ਭਾਨੁ ਜਬ ਚੀਨਾ॥,,ਭਾਨੁ,,ਸੂਰਜ ਢਕਿਆ ਪਿਆ ਹੈ ਸੰਤਾਂ ਦਾ,,ਵਿਦਵਾਨਾਂ ਦਾ,,ਪਵਣ ਗੁਰੂ ਹੈ,,ਹਵਾ ਤੋਂ ਬਿਨਾਂ ਬੋਲ ਨਹੀਂ ਸਕਦੇ,,ਗਿਆਨ ਨਾਲ ਸੰਪਰਕ ਹਵਾ ਕਰਾਉਂਦੀ ਹੈ,,,ਵੈਸੇ ਵੀ,,ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ॥ ਸਰੀਰ ਵਿੱਚ ਜਿਆਦਾ ਪਾਣੀ ਹੈ,,ਪਵਨ ਨੇ ਥੰਮ੍ਹਿਆ ਹੋਇਆ ਹੈ,,,ਪਇਆਲ,,ਸਮੁੰਦਰ ਥੱਲੇ ਵਾਲੇ ਦੇ ਜੀਵਾਂ ਨਾਲੋਂ ਧਰਤੀ ਦੇ ਜੀਵ ਉਤਮ ਮੰਨੇ ਹਨ,,ਸਿਖਣ ਨੂੰ ਗਿਆਨ ਵੱਧ ਹੈ,,,,ਬਾਹਰ ਹਵਾ ਜੋ ਹੈ,,,ਸ਼ਬਦ ਗੁਰੂ ਹੈ,,ਅਨੰਦਪੁਰ ਸਾਹਿਬ ਪੁਛਿਆ ਸੀ ਮੁਸਲਮਾਨ ਨੇ ਕਿਉਂ ਮੱਥਾ ਟੇਕਦੇ ਹੋ ਗੁਰਬਾਣੀ ਨੂੰ,,ਤਾਂ ਜਵਾਬ ਮਿਲਿਆ ਸੀ ਇਹ ਸਾਡੇ ਵਾਸਤੇ ਕਲਿਆਣਕਾਰੀ ਹੁਕਮ ਹੈ ਪਰਮੇਸ਼ਰ ਦਾ,,ਇਸ ਨੂੰ ਮੰਨਣ ਦਾ ਵਾਦਾ ਹੈ ਮੱਥਾ ਟੇਕਣਾ,,ਅਜੇ ਸਾਡਾ ਪਰਮੇਸ਼ਰ ਨਾਲ ਸੰਪਰਕ ਤਾਂ ਹੈ ਨਹੀਂ,,ਇਹ ਵਿਸ਼ਵਾਸ਼ ਦਿੱਤਾ ਹੈ ਭਗਤਾਂ ਨੇ ਕਿ ਇਹਨੂਂੰ ਮੰਨੇ ਤੇ ਸਾਡਾ ਵੀ ਸੰਪਰਕ ਹੋ ਜਾਊ,,,ਹੁਣ ਆਪੇ ਵਿਚਾਰ ਲਓ ਕਿ ਕੀ ਅਸੀਂ ਵੀ ਐਸੀ ਕਮਿਟਮੈਂਟ ਕਰਦੇ ਹਾਂ,,,ਜਾਂ ਮੱਥਾ ਟੇਕਣ ਦਾ ਮਤਲਬ ਹੈ ਚੰਗਾ ਹੁਣ ਮੈਂ ਚਲਦਾਂ,,ਮੈਂ ਹੋਰ ਵੀ ਕੰਮ ਕਰਨੇ ਨੇ,,,,ਜੇ ਅਸੀਂ ਗੁਰਬਾਣੀ ਮੱਤ ਮੰਨ ਕੇ ਗਿਆਨ ਦੀ ਰੌਸ਼ਨੀ ਵਿੱਚ ਚੱਲ ਰਹੇ ਹਾਂ,,ਤਾਂ ਹੈ ਗੁਰੂ ਮੰਨਣਾ,,ਜੇ ਆਪਣੀ ਹੀ ਮੱਤ ਮੋਢੀ ਹੈ,,ਮੱਥੇ ਜਿੰਨੇ ਮਰਜ਼ੀ ਟੇਕ ਲਈਏ,,,ਫਰੌਡ ਹੈ,,,ਇਹ ਕਪਟ ਹੈ,,ਇਸੇ ਨੇ ਲੈ ਡੁਬਣਾ ਹੈ,,ਜਿਹੜਾ ਇਹ ਕਪਟ ਤਿਆਗ ਦੇਵੇਗਾ,,ਓਹ ਬਚ ਗਿਆ,,ਦੂਜਾ ਡੁੱਬ ਗਿਆ,,ਭਵਸਾਗਰ ਹੈ ਇਹ ਜਗਤ,,,ਡੁੱਬਿਆ ਹੋਇਆ ਤਾਂ ਹੈ ਹੀ,,,ਪਾਣੀ ਪਿਤਾ,,,ਸ਼ਬਦ ਗੁਰੂ ਪਵਣ ਨਾਲ ਸੰਪਰਕ ਹੋਣਾ ਹੈ,,,,ਸ਼ਬਦ ਗੁਰੂ ਵਿੱਚੋਂ ਗਿਆਨ ਅੰਮਿ੍ਤ ਮਿਲਣਾ ਹੈ,,ਓਹ ਹੈ ਪਾਣੀ ਪਿਤਾ,,ਗਿਆਨ ਅੰਮ੍ਰਿਤ,,,,ਪਿਤਾ ਕਿਵੇਂ ਹੋਇਆ,,,ਉਸਨੇ ਜਨਮ ਦੇਣਾ ਹੈ ਜਨਮ ਪਦਾਰਥ,,,ਬੀਜ ਨੂੰ ਪਾਣੀ ਮਿਲੇ ਤਾਂ ਉਗਦਾ ਹੈ,,,ਇਸ ਗਿਆਨ ਅੰਮ੍ਰਿਤ ਨੇ ਮਨ ਚਿਤ ਇੱਕ ਕਰਕੇ ਉਗਾ ਦੇਣਾ ਹੈ,,,ਮਾਤਾ ਧਰਤਿ,ਧਰਤੀ ਦੋ ਪਰਕਾਰ ਦੀ ਮੰਨੀ ਹੈ,,,ਸਰੀਰ ਤੇ ਹਿਰਦਾ,,,ਧਰਤੀ ਹਿਰਦਾ ਹੈ,,ਸਰੀਰ ਨੂੰ ਵੀ ਧਰਤੀ ਕਿਹਾ ਹੈ ਕਿਉਂਕਿ ਸਰੀਰ ਵਿੱਚੇ ਹੈ ਹਿਰਦਾ,,ਦੋਹਾਂ ਦਾ ਮਹੱਤਵ ਹੈ,,,ਹਿਰਦੇ ਵਿੱਚੋਂ ਹੀ ਜਨਮ ਹੋਣਾ ਹੈ,,ਸਰੀਰ ਦਾ ਮਹੱਤਵ ਹੈ ਕਿ ਕੰਨਾਂ ਬਿਨਾਂ ਸੁਣਨਾਂ ਨਹੀਂ,ਗਿਆਨ ਨਹੀਂ ਹੋ ਸਕਦਾ,,ਵਿਚਾਰ ਨਹੀਂ ਹੋ ਸਕਦੀ,,,ਧਰਤੀ ਧਰਮਸ਼ਾਲ ਨਾਲ ਸਰੀਰ ਦਾ ਹੀ ਸੰਬੰਧ ਹੈ,,,ਇਹ ਮਿੱਟੀ ਐਥੇ ਦੀ ਹੈ,,,ਪਰ ਜਿਥੋਂ ਜਨਮ ਹੋਣਾ ਹੈ ਹਰਿ ਦਾ,,ਓਹ ਧਰਤੀ ਹਿਰਦਾ ਹੀ ਹੈ,,ਹਿਰਦੇ ਵਿੱਚ ਬੀਜ ਬੋਇਆ ਜਾਂਦਾ ਹੈ,,ਉਗਦਾ ਵੀ ਹੈ ਓਥੇ,,ਸਤਿਗੁਰ ਹਿਰਦੇ ਵਿੱਚੋਂ ਮਿਲਦਾ ਹੈ,,ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ॥,,,ਪਵਣ ਗੁਰੂ,,ਸ਼ਬਦ ਵਿੱਚੋਂ ਗਿਆਨ,,ਪਾਣੀ ਪਿਤਾ,,ਸ਼ਬਦ ਵਿਚਲਾ ਗਿਆਨ ਅੰਮ੍ਰਿਤ,,,ਮਾਤਾ ਧਰਤਿ ਮਹਤੁ,,,,ਹਿਰਦੇ ਦਾ ਮਹਾਤਮ ਹੈ ਕਿ ਮਾਤਾ ਧਰਤੀ ਹੈ,,ਮਨ ਚਿਤ ਦੋ ਟੁਕੜੇ ਜੋੜ ਕੇ,,ਸਾਬਤ ਬੀਜ ਉਗਦਾ ਹੈ ਇਥੇ,,,

13/06/2018

ਪੜਿਐ ਨਾਹੀ ਭੇਦੁ
ਬੁਝਿਐ ਪਾਵਣਾ ॥

ਪੰਨਾ 148 ਸਤਰ 3

27/01/2018

*ੲਿੱਕ ਬਜ਼ੁਰਗ ਨੇ ਆਪਣੀ ਪੋਤਰੀ ਨੂੰ ਅਵਾਜ ਮਾਰੀ ਤੇ ਪੁੱਛਿਆ ਕੇ ਮੇਰੀ ਰਾਣੀ ਧੀ ਅੱਜ ਕੱਲ ਗੁਰੂਦੁਆਰੇ ਕਿਓਂ ਨੀ ਜਾਂਦੀ ?*
ਅੱਗੋਂ ਆਂਹਦੀ ਦਾਦਾ ਜੀ ..ਜੀ ਜਿਹਾ ਨਹੀਂ ਕਰਦਾ ..ਓਥੇ ਲੋਕ ਗੁਰੂ ਦੀ ਗੱਲ ਘੱਟ ਤੇ ਪਾਲੀਟਿਕਸ ਜਿਆਦਾ ਡਿਸਕਸ ਕਰਦੇ ਨੇ , ਘਰੇਲੂ ਝਗੜੇ ਚੁਗਲੀਆਂ ਲੜਾਈਆਂ ਰੌਲਾ ਰੱਪਾ ਦਿਖਾਵਾ ਤੇ ਹੋਰ ਵੀ ਬੜਾ ਕੁਸ਼ ..ਏਦਾਂ ਲੱਗਦਾ ਜਿਦਾਂ ਗੁਰੂਦੁਵਾਰਾ ਬੱਸ ਏਹੀ ਕੁਝ ਲਈ ਹੀ ਰਹਿ ਗਿਆ ਹੋਏ ..ਬਸ ਸਭ ਕੁਝ ਝੂਠਾ ਜਿਹਾ ਲੱਗਦਾ ..ਤੁਸੀਂ ਹੀ ਦੱਸੋ ਏਦਾਂ ਕਿਓਂ ਹੁੰਦਾ ਹੈ ?

*ਗਹਿਰ ਗੰਭੀਰ ਅਵਸਥਾ ਵਿਚ ਜਾਂਦਾ ਬਜ਼ੁਰਗ ਅਗਲੇ ਦਿਨ ਆਪਣੀ ਪੋਤਰੀ ਨੂੰ ਇਹ ਕਹਿ ਕੇ ਗੁਰੂਦੁਵਾਰੇ ਲੈ ਗਿਆ ਕੇ ਚੱਲ ਬੀਬਾ ਅੱਜ ਤੇਰੇ ਸੁਆਲਾਂ ਦਾ ਜੁਆਬ ਲੱਭਦੇ ਹਾਂ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !*
*ਬਜ਼ੁਰਗ ਨੇ ਉਸਨੂੰ ਪਾਣੀ ਨਾਲ ਨੱਕੋ ਨੱਕ ਭਰਿਆ ਗਲਾਸ ਫੜਾ ਦਿੱਤਾ ਤੇ ਆਖਿਆ ਕੇ ਪੁੱਤ ਇਹ ਫੜ ਤੇ ਦੀਵਾਨ ਹਾਲ ਵਿਚ ਬੈਠੀ ਸੰਗਤ ਦੁਆਲੇ ਦੋ ਚੱਕਰ ਕੱਟਣਾ ਪਊ ਪਰ ਇੱਕ ਚੀਜ ਦਾ ਖਿਆਲ ਰੱਖੀਂ ਕੇ ਜੇ ਇੱਕ ਵੀ ਤੁਬਕਾ ਥੱਲੇ ਡੁੱਲਿਆ ਤਾਂ ਮੈਥੋਂ ਤੇਰੇ ਸੁਆਲਾਂ ਦਾ ਜੁਆਬ ਨੀ ਦਿੱਤਾ ਜਾਣਾ !*
"ਠੀਕ ਹੈ ਦਾਦਾ ਜੀ" ਆਖ ਕੁੜੀ ਬੜੇ ਹੀ ਧਿਆਨ ਨਾਲ ਗਿਲਾਸ ਫੜ ਤੁਰਨ ਲੱਗੀ ਤੇ ਕੁਝ ਚਿਰ ਮਗਰੋਂ ਚੱਕਰ ਪੂਰੇ ਕਰ ਖੂਸ਼ੀ ਖੂਸ਼ੀ ਦਾਦੇ ਜੀ ਕੋਲ ਆ ਕੇ ਦੱਸਣ ਲੱਗੀ ਕੇ ਦੇਖ ਲਵੋ ਇੱਕ ਤਰੁਬਕਾ ਡੁੱਲਣ ਨੀ ਦਿੱਤਾ ..ਹੁਣ ਦਿਓ ਮੇਰੇ ਸੁਆਲਾਂ ਦਾ ਜੁਆਬ !

*ਬਜ਼ੁਰਗ ਨੇ ਪੁੱਛਿਆ ਕੇ ਬੇਟਾ ਜਦੋਂ ਗਲਾਸ ਫੜ ਕੇ ਤੁਰ ਰਹੀ ਸੀ ਤਾਂ ਤੈਨੂੰ ਬੈਠੀ ਸੰਗਤ ਵਿਚੋਂ ਕੋਈ ਇਨਸਾਨ ਪਾਲੀਟਿਕਸ ,ਚੁਗਲੀਆਂ ਜਾਂ ਫੇਰ ਹੋਰ ਕੋਈ ਗੱਲ ਕਰਦਾ ਸੁਣਾਈ ਦਿੱਤਾ ?*
ਕਹਿੰਦੀ ਨਹੀਂ ਦਾਦਾ ਜੀ ਬਿਲਕੁਲ ਵੀ ਨਹੀਂ ਕਿਓੰਕੇ ਤੁਰੀ ਜਾਂਦੀ ਦਾ ਮੇਰਾ ਸਾਰਾ ਹੀ ਧਿਆਨ ਤਾਂ ਗਿਲਾਸ ਵੱਲ ਸੀ ਕੇ ਕਿਤੇ ਕੋਈ ਪਾਣੀ ਦਾ ਤੁਬਕਾ ਥੱਲੇ ਹੀ ਨਾ ਡਿੱਗ ਜਾਵੇ ...!

*ਬਜ਼ੁਰਗ ਆਖਣ ਲੱਗਾ ਕੇ ਪੁੱਤ ਇਸੇ ਤਰਾਂ ਹੀ ਕੁਝ ਇਨਸਾਨਾਂ ਨੇ ਆਪਣੇ ਫਾਇਦਿਆਂ ਲਈ ਗੁਰੂਦੁਵਾਰੇ ਨੂੰ ਪਾਲਟਿਕਸ ਬਿਜਨਸ ,ਚੁਗਲੀਆਂ ਤੇ ਵੈਰ ਵਿਰੋਧ ਦਾ ਅਖਾੜਾ ਬਣਾ ਧਰਿਆ ..ਏਦਾਂ ਹੁੰਦਾ ਆਇਆ ਤੇ ਅੱਗੇ ਵੀ ਹੁੰਦਾ ਹੀ ਰਹੇਗਾ ..ਪਰ ਸਾਨੂੰ ਆਪਣਾ ਸਾਰਾ ਧਿਆਨ ਓਹਨਾ ਚੀਜਾਂ ਵੱਲੋਂ ਹਟਾ ਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਚੋਂ ਨਿੱਕਲਦੀ ਇਲਾਹੀ ਬਾਣੀ ਰੂਪੀ ਵਿਚਾਰਧਾਰਾ ਦੇ ਪ੍ਰਵਾਹ ਵੱਲ ਲਾਉਣ ਦੀ ਲੋੜ ਹੈ ਤੇ ਇਹ ਵੀ ਬੇਹੱਦ ਜਰੂਰੀ ਹੈ ਕੇ ਉਸ ਪਵਿੱਤਰ ਵਿਚਾਰਧਾਰਾ ਦਾ ਇੱਕ ਵੀ ਤਰੁਬਕਾ ਸਾਡੇ ਮਨ ਵਿਚ ਵੱਸਣੋਂ ਨਾ ਰਹਿ ਜਾਵੇ ..ਮੇਰਾ ਯਕੀਨ ਮਨ ਕਦੀ ਵੀ ਗੁਰੂਦੁਵਾਰੇ ਤੋਂ ਬੇਮੁਖ ਨਹੀਂ ਹੋਵੇਂਗੀ !*

*ਸ਼ਾਇਦ ਉਸ ਬਜ਼ੁਰਗ ਵੱਲੋਂ ਦਿੱਤੇ ਗਏ ਇਸ ਤਰਕ ਦੀ ਅੱਜ ਸਮੁੱਚੀ ਇਨਸਾਨੀਅਤ ਨੂੰ ਸ਼ਿੱਦਤ ਨਾਲ ਅਪਨਾਉਣ ਦੀ ਲੋੜ ਹੈ !*

06/11/2017

ਕਬੀਰ ਮੇਰੀ ਸਿਮਰਨੀ ਰਸਨਾ ੳੂਪਰਿ ਰਾਮ ॥
ਅਾਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥

ਅਰਥ- ਕਬੀਰ ਜੀ ਨੇ ਕਿਹਾ ਮੇਰੀ ਸਿਮਰਨੀ ਦੇ ੳੁਤੇ ਹੁਣ ਰਾਮ ਦਾ ਜੋਰ ਚਲਦਾ ਹੈ ।
ਸਿਮਰਨੀ?
ਸਿਮਰਨੀ ਕਹਿੰਦੇ ਹਨ ਯਾਦਾਸ਼ ਨੂੰ ਤੇ ਯਾਦ ਕੋਣ ਕਰਦੀ ਹੈ ਅਕਲ , ਤਾਂ ਕਰਕੇ ਅਕਲ ਨੂੰ ਸਿਮਰਨੀ ਕਿਹਾ ਹੈ ।
ਪਹਿਲੇ ਕਬੀਰ ਜੀ ਦੀ ਅਕਲ ਤੇ ਮਨ ਦਾ ਜੋਰ ਚਲਦਾ ਸੀ, ਤਾਂਹੀ ੲਿਸ ਨੇ ਬੀਜਕ ਗ੍ਰੰਥ ਲਿਖਤਾ ਜੋ ਕਿ ਮਨਮਤਿ ਸੀ ।
ਹੁਣ ੲਿਥੇ ਵਿਦਵਾਨਾ ਨੇ ਅਰਥ ਕਰਤੇ " ਮਾਲਾ" ।
ਮਾਲਾ ਸਿਮਰਨੀ ਨਹੀ ਹੋ ਸਕਦੀ ਕਿਂੳੁਕੀ ਜਿਥੇ ਮਾਲਾ ਦੀ ਜਰੂਰਤ ਪੲੀ ੳੁਥੇ ਕਬੀਰ ਜੀ ਨੇ " ਮਾਲਾ" ਸ਼ਬਦ ਵਰਤਿਅਾ ਹੈ ।
ਜਿਂਵੇ -ਜਬ ਕੀ ਮਾਲਾ ਲੲੀ ਨਿਪੂਤੇ ਤਬ ਤੇ ਸੁਖ ਨ ਭੲਿਓ ॥
ਹੁਣ ੲਿਥੇ ਸਪਸ਼ਟ ਕਰਤਾ ਕਿ ਮਾਲਾ ਜਦੋ ਤਕ ਮੈ ਫੇਰਦਾ ਰਿਹਾ ਸਿਮਰਨ ਸਮਝ ਕੇ ਤਾਂ ਤਕ ਮਨ ਨੂੰ ਕੋੲੀ ਨੀ ਸੀ ਮਿਲਿਅਾ,, ਪਰ ਹੁਣ ਜਦੋ ਸਮਝ ਅਾੲੀ ੲਿਸ ਅਕਲ ਤੋਂ ਕਿ੍ਰਸ਼ਨ ਦਾ ਪਰਦਾ ੳੁਠਕੇ ਰਾਮ ਦੀ ਬਾੜ ਚੜ ਗੲੀ ਤਾਂ ਪਤਾ ਲਗਿਅਾ ਸਿਮਰਨੀ ਕੀ ਸੀ ।
ਫਿਰ ਮਾਲਾ ਤਿਅਾਗ ਦਿਤੀ ਜਿਹਨਾਂ ਨੇ ਦਿਤੀ ਸੀ ਸੰਤਾ ਨੇ ।
ਯਹ ਮਾਲਾ ਅਪਨੀ ਲੀਜੈ ॥
ਅਾਹ ਫੜੋ ਮਾਲਾ ਅਾਪਦੀ ਮੈਨੂੰ ਮਿਲ ਗੲੀ ਮੇਰੀ ਸਿਮਰਨੀ।
ਹੁਣ ੲਿਥੋ ਸਪਸ਼ਟ ਹੈ ਕਿ ਸਿਮਰਨੀ ਮਾਲਾ ਨਹੀ ਅਕਲ ਨੂੰ ਕਿਹਾ ।
ਹੁਣ ਤਾਂ ਰਾਮ ਦੇ ਅਧੀਨ ਚਲਦੀ ਹੈ ਅਕਲ ਕਿਂੳੁਕੀ ਮਨ ਤੋਂ ਬਦਲ ਕੇ ਚਿਤ ਵਲ ਹੋ ਗੲੀ ਤਾਂ ਸਮਝ ਪੈ ਗੲੀ ।
"ਬੁਧਿ ਬਦਲੀ ਸਿਧਿ ਪਾੲੀ" ।

ਅਾਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥
ਜਿਹੜੀ ਸਿਮਰਨੀ ਮੇਰੇ ਕੋਲ ਹੈ ੳੁਹੀ ਸਿਮਰਨੀ (ਅਕਲ) ਅਾਦਿ ਤੋਂ ਹੋੲਿ ਭਗਤਾਂ ਕੋਲ ਵੀ ਸੀ ।
ਰਾਮ ਜਪਹੁ ਜੀ ਅੈਸੇ ਅੈਸੇ ॥
ਧ੍ਰਰੂ ਪ੍ਰਹਿਲਾਦ ਜਪਓ ਹਰਿ ਜੈਸੇ ।
ਹੁਣ ੲਿਥੇ ਵੀ "ਰਾਮ" ਸ਼ਬਦ ਅਾੲਿਅਾ ਹੈ ੲਿਥੋ ਵੀ ਸਮਝ ਪੈਂਦੀ ਹੈ ਕਿ ਸਿਮਰਨੀ ਅਕਲ ਨੂੰ ਕਿਹਾ, ਜਿਹੜੀ ਅਕਲ ਨਾਲ ਸਮਝ ਨਾਲ ਧਰੂ ਤੇ ਪ੍ਰਹਿਲਾਦ ਨੇ ਰਾਮ ਦੀ ਭਗਤੀ ਕੀਤੀ ਹੈ ਸਾਨੂੰ ਵੀ ੳੁਸੀ ਤਰਾਂਹ ਕਰਣੀ ਹੈ ।
ਅਕਲੀ ਸਾਹਿਬ ਸੇਵੀਅੈ ।
ਜਿਹੜੀ ਸਿਮਰਨੀ ਨੇ ਧਰੂ ਪ੍ਰਹਿਲਾਦ ਹੋਰ ਅਾਦਿ ਜੁਗਾਦਿ ਜਿਹਨੇ ਵੀ ਭਗਤ ਹੋੲੇ ਹਨ ਸਭ ਦੇ ਮਨ ਨੂੰ ਟਿਕਾਤਾ,, ੳੁਹ ਹੀ ਮੇਰੇ ਮਨ ਨੂੰ ਟਿਕਾ ਗੲੀ ਹੈ । ੳੁਹਨਾਂ ਦੇ ਹੋਰ ਮੇਰੇ ਮਨ ਚ ਵੀ ਸੁਖ ਪੈਦਾ ਹੋ ਗਿਅਾ ਹੈ ।
ਸਿਮਰੳੁ ਸਿਮਰੳੁ ਸਿਮਰਿ ਸੁਖੁ ਪਾਵੳੁ ॥

05/10/2017

ਸਾਚੀ ਲਿਵੈ ਬਿਨੁ ਦੇਹ ਨਿਮਾਣੀ।।

ਦੇਹੀ ਬਾਹਰੀ ਸਰੀਰ ਨੂੰ ਨਹੀ ਕਿਹਾ ਜਾਂਦਾ। ਦੇਹ ਅੰਦਰਲੇ ਸਰੀਰ ਨੂੰ ਕਿਹਾ ਹੋਇਆ ,ਬਾਹਰਲੀ ਬਿਦੇਹੀ ਹੈ। ਦੇਹੀ ਜਦੋ ਨਿਮਾਣੀ ਹੋ ਜਾਂਦੀ ਹੈ ..ਮਾਣ (ਹੰਕਾਰ) ਛੱਡ ਦਿੰਦੀ ਹੈ। ਫਿਰ ਉਹਨੂੰ ਸਾਚੀ ਲਿਵ ਤੋ ਬਿਨਾ ਕੋਈ ਆਧਾਰ ਨਹੀ ਰਹਿ ਜਾਂਦਾ।
ਲਿਵ (ਧਿਆਨ) ਆਪਣੇ ਮੂਲ ਨਾਲ ਲਗਣੀ ਹੈ। ਆਪਣੇ ਅੰਤਰ ਧਿਆਨ ਹੋਇਆ ਰਹਿਣਾ ਹੀ ਲਿਵ ਹੈ,
ਸਾਚੀ ਲਿਵ ਤੇ ਸਾਚੀ ਪ੍ਰੀਤ ਇਹ ਇਕੋ ਹੀ ਗਲ ਹੈ ਲਿਵ ਹੀ ਪ੍ਰੀਤ ਬਣ ਜਾਂਦੀ ਹੈ।

Address

Banga
Nawashahr
144509

Telephone

00919779322307

Website

Alerts

Be the first to know and let us send you an email when Waheguru posts news and promotions. Your email address will not be used for any other purpose, and you can unsubscribe at any time.

Share