18/08/2026
ਬਹੁਤ ਹੀ ਸਤਿਕਾਰ ਯੋਗ ਕਸ਼ਯਪ ਰਾਜਪੂਤ ਮਹਿਰਾ ਸਮਾਜ ਦੀਆਂ ਸਮੂੰਹ ਸਭਾਵਾ ਜਥੇਬੰਦੀਆ ਜੋ ਸਮਾਜਿਕ ਤੋਰ ਤੇ ਸਾਡੇ ਦੱਬੇ ਕੁਚਲੇ ਸਮਾਜ ਲਈ ਆਪਣੇ ਤੋਰ ਯੋਗਦਾਨ ਪਾ ਰਹੀਆਂ ਹਨ, ਸਾਰੇ ਹੀ ਪ੍ਰਸੰਸਾ ਦੇ ਪਾਤਰ ਹੋ, ਪਰ ਪੰਜਾਬ ਪੱਧਰ ਤੇ ਸਾਡੇ ਸਮਾਜ ਨਾਲ ਹੋ ਰਹੇ ਵਿਤਕਰੇ ਅਤੇ ਧੱਕੇ ਦਾ ਮੂੰਹ ਤੌੜਵਾ ਜਵਾਬ ਦੇਣ,.ਅਤੇ ਔਖੇ ਸਮੇ ਸਮਾਜ ਨਾਲ ਖੜਨ ਲਈ ਕੋਈ ਜਥੇਬੰਦੀ ਕਾਰਜਸੀਲ ਨਹੀ, ਜਿਸ ਦੀ ਘਾਟ ਸਮਾਜ ਵਿਚ ਬੜੀ ਤੀਬਰਤਾ ਨਾਲ ਮਹਿਸੂਸ ਕੀਤੀ ਜਾ ਰਹੀ ਹੈ, ਇਸ ਕਾਰਜ ਲਈ ਬੀਤੇ ਕੱਲ 12.8.26.ਨੂੰ ਪੰਜਾਬ ਵਿਚ ਵਿੱਚਰ ਰਹੀਆਂ ਜਿਆਦਾ ਤਰ ਸੰਸਥਾਵਾਂ ਦੇ ਮੈਬਰ, ਅਹੁੱਦੇਦਾਰ ਅਤੇ ਆਗੂ ਸਹਿਬਾਨ ਦੀ ਇਕ ਜਰੂਰੀ ਇਕੱਤਰਤਾ ਮੰਦਿਰ ਵਰੁਣ ਦੇਵ, ਬਾਬਾ ਹਿੰਮਤ ਸਿੰਘ ਐਜੂਕੇਸ਼ਨਲ ਅਸਥਾਨ ਫਗਵਾੜਾ ਵਿਖੇ ਹੋਈ, ਜਿਸ ਵਿਚ ਸਮਾਜ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾ ਬਾਰੇ ਬੜੀ ਗੰਭੀਰਤਾ ਨਾਲ ਵਿਚਾਰਾਂ ਕੀਤੀਆਂ ਗਈਆਂ, ਅਤੇ ਸਾਰੇ ਹੀ ਆਗੂਆਂ ਦੀ ਸਾਰਥਿਕ ਵਿਚਾਰ ਵਟਾਦਰਾ ਤੋਂ
ਬਾਅਦ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਸਮਾਜ ਨੂੰ ਅੱਜ ਇਕ ਦਰਿੜ ਇਰਾਦੇ ਵਾਲੇ ਕਾਰਜਸੀਲ ਆਗੂ ਦੀ ਲੋੜ ਹੈ,ਜਿਹੜਾ ਸਾਡੇ ਸਮਾਜ ਨੂੰ ਇਕ ਲੜੀ ਵਿੱਚ ਪਿਰੋਅ ਕੇ ਸਮਾਜ ਦੀ ਡੁਬਦੀ ਤਕਦੀਰ ਦਾ ਸਾਰਥੀ ਬਣ ਕੇ ਇਸ ਨੂੰ ਨਵੀ ਦਿਸਾ ਪ੍ਰਦਾਨ ਕਰ ਸਕੇ, ਇਸ ਕਾਰਜ ਲਈ ਇਕ ਗਿਆਰਾ ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸਾਰੇ ਪੰਜਾਬ ਪੱਧਰ ਦੀਆ ਸੰਸਥਾਵਾਂ ਭਾਵੇ ਉਹ ਕਾਰਜਸੀਲ ਹਨ ਜਾ ਨਦਾਰਦ ਹਨ, ਉਨ੍ਹਾਂ ਨੂੰ ਇਕ ਮੰਚ ਤੇ ਲਿਆ ਕੇ, ਇਕ ਝੰਡਾ ਇਕ ਵਿਧਾਨ ਦੀ ਵਿਚਾਰਧਾਰਾ ਲਾਗੂ ਕਰੀਏ, ਅਤੇ ਆਪਣੇ ਸਮਾਜ ਵਿਚ ਪੈਂਦਾ ਹੋਈ ਨਿਰਾਸਤਾ ਨੂੰ ਚੜਦੀਕਲਾ ਵਿਚ ਬਦਲੀਏ,
ਪੰਜਾਬ ਭਰ ਤੋ ਚੁਣੀ ਏਕਤਾ ਕਮੇਟੀ ਮੈਬਰ ਸਹਿਬਾਨ
1 ਸ੍ਰ ਬਲਵੀਰ ਸਿੰਘ ਚੰਡੀਗੜ੍ਹ
2ਘੁੱਲਾ ਜੀ ਸਰਹਾਲੇ ਵਾਲੇ ਫਗਵਾੜਾ
3ਸ੍ਰ ਨਿਰਮਲ ਸਿੰਘ ਬੀਬੀ ਪੁਰ
4ਸ੍ਰ ਸਰਵਣ ਸਿੰਘ ਬਿਹਾਲ ਰੋਪੜ
5 ਸ੍ਰ ਬਲਵੀਰ ਸਿੰਘ ਬੱਬੂ ਖੰਨਾ
6 ਸ੍ਰ ਧਰਮਵੀਰ ਸਿੰਘ ਲੁਧਿਆਣਾ
7 ਸ੍ਰ ਤਰਵਿੰਦਰ ਸਿੰਘ ਲੁਧਿਆਣਾ
8 ਸ੍ਰ ਹਰਜਿੰਦਰ ਸਿੰਘ ਰਾਜਾ
9 ਸ੍ਰ ਪਰਮਜੀਤ ਸਿੰਘ ਜਲੰਧਰ
10 ਸ੍ਰ ਦਰਸ਼ਨ ਸਿੰਘ ਪਾਇਲ
11ਸ੍ਰ ਹਰਦੀਪ ਸਿੰਘ ਸੰਘਾ