Gurdwara Panj Tirath Sahib - Laroya

Gurdwara Panj Tirath Sahib - Laroya Gurdawra Panj Tirath Sahib.Laroya ( Patshahi 6th )

ਗੁਰਦੁਆਰਾ ਪੰਜ ਤੀਰਥ ਲੜੋਆ ਪਾਤਿਸ਼ਾਹੀ ੬ਵੀਂ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ

ਗੁਰਦੁਆਰਾ ਪੰਜ ਤੀਰਥ ,ਇਸ ਪਾਵਨ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਸੋਢੀ ਸਲਤਾਨ ਭਗਤੀ ਅਤੇ ਸ਼ਕਤੀ ਦੇ ਦਾਤੇ ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਨੇ ਆਪਣੇ ਚਰਨਾਂ ਦੀ ਛੋਹ ਦੇ ਕੇ ਇਸ ਅਸਥਾਨ ਨੁੰ ਪਵਿੱਤਰ ਅਤੇ ਵਰਾਂ ਦਾ ਦਾਤਾ ਬਣਾਇਆ।ਗੁਰੁਦੁਆਰਾ ਪੰਜ ਤੀਰਥ ਜੋ ਕਲਜੁਗ ਦੇ ਸਮੇਂ ਵਿੱਚ ਦਰਗਾਹੀ ਦਫਤਰ ਬਣਾ ਕੇ ਗੁਰੁ ਸਾਹਿਬ ਨੇ ਕੁਲ ਸੰਸਾਰ ਦੇ ਜੀਵਾਂ ਨੂੰ ਸੇਵਾ ਸਿਮਰਨ ਦਾ ਰਾਹ ਅਤੇ ਬਾਣੀ ਦਾ ਪਲਾ ਫੜਾਇਆ।ਅੱਜ ਵੀ ਇਸ ਅਸ

ਥਾਨ ਤੇ ਮਨਬਾਛਤ, ਗੁਰਮੱਤ ਅਨੁਸਾਰ ਹਰ ਫਲ ਦੀ ਪ੍ਰਾਪਤੀ ਹੁੰਦੀ ਹੈ ਇਸ ਅਸਥਾਨ ਤੇ ਦਰਸ਼ਣ,ਇਸ਼ਨਾਨ ਕਰਨ ਨਾਲ ਸਰੀਰ ਮਨ ਅਤੇ ਆਤਮਾ ਅਤੇ ਦੁੱਖ ਅਤੇ ਪਾਪ ਦੂਰ ਹੁੰਦੇ ਹਨ ਅਤੇ ਜੀਵ ਪ੍ਰਭੂ ਨਾਲ ਰਲਾ ਕੇ ਮੁਕਤੀ ਦਾ ਰਾਹ ਪੈਂਦਾ ਹੈ।ਸ਼੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਅੰਤਿਮ ਜੰਗ ਫਤਹਿ ਕਰਕੇ ਹੰਕਾਰੀ ਪੈਂਦੇ ਖਾਂ,ਕਾਲੇ ਖਾਂ,ਕੁਤਬ ਖਾਂ,ਲੱਲ ਵੇਗ,ਮੁਖਲਸ ਖਾਂ,ਕਰਮ ਵੇਗ ਜਿਹੇ ਵੱਡੇ ਵੱਡੇ ਮੁਗਲਾਂ ਦੇ ਦੰਦ ਭੰਨ ਕੇ ਮੌਤ ਦੀ ਨੀਂਦ ਸੁਆ ਕੇ ਕੀਰਤਪੁਰ ਸਾਹਿਬ ਨੁੰ ਜਾਂਦੇ ਹੋਏ ਜੁਲਾਈ ੧੬੩੪ ਨੂੰ ੧੬੯੧ ਬਿਕਰਮੀ ਨੂੰ ਢਲਦੀ ਸ਼ਾਮ ਇਸ ਅਸਥਾਨ ਤੇ ਆਏ।ਜਿਸ ਵਕਤ ਸਾਹਿਬੇ ਕਮਾਲ ਗੁਰੂ ਹਰਿਗੋਬਿੰਦ ਸਾਹਿਬ ਇਸ ਅਸਥਾਨ ਤੇ ਆਏ ਸਨ ਇੱਥੇ ਕਾਫੀ ਸੰਘਣੇ ਦਰੱਖਤ ਸਨ।ਇੱਥੇ ਵੱਡਾ ਛੱਪੜ ਸੀ ਜਿੱਥੇ ਲੋਕ ਕਾਨੀ ਲਾਇਆ ਕਰਦੇ ਸਨ।ਪਸ਼ੂ ਚਾਰਦੇ ਬੱਚਿਆਂ ਨੇ ਘਰੀ ਜਾ ਕੇ ਦੱਸਿਆ ਕਿ ਕੋਈ ਬਹੁਤ ਵੱਡਾ ਪੈਗੰਬਰ ਬੋਹੜ ਦੀ ਦਰੱਖਤ ਛਾਂਵੇ ਆਏ ਹਨ।ਸੰਗਤਾਂ ਇਕੱਠੀਆਂ ਹੋਈਆਂ।ਸੰਗਤਾਂ ਤੋ ਪਾਤਿਸ਼ਾਹ ਨੇ ਪੁੱਛਿਆ ਜੋ ਸਾਹਮਣੇ ਅਸਥਾਨ ਹੈ ਕਿਹੜਾ ਹੈ ਸੰਗਤਾਂ ਨੇ ਦੱਸਿਆ ਪਾਤਿਸਾਹ ਇਹ ਮੁਗਲਾਂ ਦਾ ਇਲਾਕਾ ਹੈ ਇਹ ਅਸਥਾਨ ਪੰਜ ਪੀਰਾਂ ਦਾ ਹੈ ਜਿਸਨੂੰ ਇਹ ਲੋਕ ਸਾਨੂੰ ਮੰਨਣ ਨਹੀ ਦਿੰਦੇ।ਸੰਗਤਾਂ ਦੀ ਫਰਿਆਦ ਨੂੰ ਸਮਝਦਿਆਂ ਸਤਿਗੁਰੂ ਨੇ ਪੰਜ ਇੱਟਾਂ ਰੱਖੀਆਂ ਅਤੇ ਕਿਹਾ ਜਿਸ ਅਸਥਾਨ ਤੇ ਅਸੀ ਹਾਂ ਇਹ ਅਸਥਾਨ ਪੰਜ ਤੀਰਥ ਹੋਵੇਗਾ।ਜੋ ਮਨੋਭਾਵਨਾ ਨਾਲ ਆਏਗਾ ਇਸ਼ਨਾਨ ਕਰੇਗਾ ਉਸਦੇ ਸਾਰੇ ਦੁੱਖ ਦੂਰ ਹੋਣਗੇ ਅਤੇ ਪੰਜ ਤੀਰਥਾਂ ਵਰਦਾਨ ਪ੍ਰਾਪਤ ਹੋਵੇਗਾ ਹੁਣ ਤੁਹਾਨੂੰ ਪੰਜ ਪੀਰਾਂ ਦੀ ਜਗ੍ਹਾ ਤੇ ਜਾਣਾ ਕੋਈ ਜਰੂਰੀ ਨਹੀਂ ਇਸਤੋਂ ਬਾਅਦ ਸਤਿਗੁਰੂ ਇਲਾਕੇ ਦੇ ਕਈ ਪਿੰਡਾਂ ਵਿੱਚ ਗਏ ਜਿਸ ਜਗ੍ਹਾ ਮੀਰੀ ਦੇ ਮਾਲਿਕ ਸਾਹਿਬ ਸ਼੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਨੇ ਆਪ ਪੰਜ ਇੱਟਾਂ ਰੱਖੀਆਂ ਸਨ ਉਸ ਜਗਾ੍ਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇੱਕ ਮੱਠ ਦੀ ਸ਼ਕਲ ਵਿੱਚ ਬਣਾਈ ਗਈ ਜੋ ਅੱਜਕਲ ਉਸ ਸਥਾਨ ਤੇ ਇਹ ਇੱਕ ਆਲੀਸ਼ਾਨ ਇਮਾਰਤ ਸ਼ਸ਼ੋਭਤ ਹੈ।

Address

Nawanshahr Doaba
144507

Telephone

+919417672639

Website

Alerts

Be the first to know and let us send you an email when Gurdwara Panj Tirath Sahib - Laroya posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Panj Tirath Sahib - Laroya:

Shortcuts

Share