05/06/2026
06-06-2026
AMRITWELE DA HUKAMNAAM TAKHAT SACHKHAND SRI HAZOOR SAAHIB NANDED TO'N
ANG-698
ਜੈਤਸਰੀ ਮਹਲਾ ੪ ॥
ਸਤਸੰਗਤਿ ਸਾਧ ਪਾਈ ਵਡਭਾਗੀ
ਮਨੁ ਚਲਤੌ ਭਇਓ ਅਰੂੜਾ ॥
ਅਨਹਤ ਧੁਨਿ ਵਾਜਹਿ ਨਿਤ ਵਾਜੇ
ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥
ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ
ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥
ਸਾਕਤ ਬੰਧ ਭਏ ਹੈ ਮਾਇਆ
ਬਿਖੁ ਸੰਚਹਿ ਲਾਇ ਜਕੀੜਾ ॥
ਹਰਿ ਕੈ ਅਰਥਿ ਖਰਚਿ ਨਹ ਸਾਕਹਿ
ਜਮਕਾਲੁ ਸਹਹਿ ਸਿਰਿ ਪੀੜਾ ॥੨॥
ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ
ਬਹੁ ਸਰਧਾ ਲਾਇ ਮੁਖਿ ਧੂੜਾ ॥
ਹਲਤਿ ਪਲਤਿ ਹਰਿ ਸੋਭਾ ਪਾਵਹਿ
ਹਰਿ ਰੰਗੁ ਲਗਾ ਮਨਿ ਗੂੜਾ ॥੩॥
ਹਰਿ ਹਰਿ ਮੇਲਿ ਮੇਲਿ ਜਨ ਸਾਧੂ
ਹਮ ਸਾਧ ਜਨਾ ਕਾ ਕੀੜਾ ॥
ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥
ਅੰਗ-੬੯੮
__________
जैतसरी महला ४ ॥
सतसंगति साध पाई वडभागी
मनु चलतौ भइओ अरूड़ा ॥
अनहत धुनि वाजहि नित वाजे
हरि अम्रित धार रसि लीड़ा ॥१॥
मेरे मन जपि राम नामु हरि रूड़ा ॥
मेरै मनि तनि प्रीति लगाई सतिगुरि
हरि मिलिओ लाइ झपीड़ा ॥ रहाउ ॥
साकत बंध भए है माइआ
बिखु संचहि लाइ जकीड़ा ॥
हरि कै अरथि खरचि नह साकहि
जमकालु सहहि सिरि पीड़ा ॥२॥
जिन हरि अरथि सरीरु लगाइआ गुर साधू
बहु सरधा लाइ मुखि धूड़ा ॥
हलति पलति हरि सोभा पावहि
हरि रंगु लगा मनि गूड़ा ॥३॥
हरि हरि मेलि मेलि जन साधू
हम साध जना का कीड़ा ॥
जन नानक प्रीति लगी पग साध गुर मिलि साधू पाखाणु हरिओ मनु मूड़ा ॥४॥६॥
अंग-६९८
_________
ਜੈਤਸਰੀ ਚੌਥੀ ਪਾਤਿਸ਼ਾਹੀ।
ਸੰਤਾਂ ਦੀ ਮਜਲਸ ਮੈਨੂੰ ਪਰਮ ਚੰਗੇ ਭਾਗਾਂ ਦੁਆਰਾ ਪ੍ਰਾਪਤ ਹੋਈ ਹੈ ਅਤੇ ਮੇਰਾ ਦੌੜਦਾ ਹੋਇਆ ਮਨ ਅਸਥਿਰ ਹੋ ਗਿਆ ਹੈ।
ਸੰਗੀਤਕ ਸਾਜਾਂ ਦਾ ਅਖੰਡ ਰਾਗ ਸਦੀਵ ਹੀ ਗੂੰਜਦਾ ਹੈ ਅਤੇ ਮੈਂ ਇਲਾਹੀ ਅੰਮਿਤਮਈ ਨਦੀ ਦੇ ਸੁਆਦ ਨਾਲ ਤ੍ਰਿਪਤ ਹੋ ਗਿਆ ਹੈ।
ਹੇ ਮੇਰੀ ਜਿੰਦੜੀਏ! ਤੂੰ ਸੁੰਦਰ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
ਸੱਚੇ ਗੁਰਾਂ ਨੇ ਮੇਰੇ ਦਿਲ ਤੇ ਦੇਹ ਪ੍ਰਭੂ ਦੇ ਪ੍ਰੇਮ ਨਾਲ ਰੰਗ ਦਿੱਤੇ ਹਨ, ਜਿਸ ਨੇ ਮੈਨੂੰ ਮਿਲ ਕੇ, ਘੁੱਟ ਕੇ ਜੱਫੀ ਪਾ ਲਈ ਹੈ। ਠਹਿਰਾਉ।
ਮਾਇਆ ਦੇ ਪੁਜਾਰੀ ਧਨ ਦੌਲਤ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਹਨ। ਉਹ ਦ੍ਰਿੜਤਾ ਨਾਲ ਜਹਿਰੀਲੀ ਮਾਇਆ ਨੂੰ ਇਕੱਤਰ ਕਰਨ ਵਿੱਚ ਲੱਗੇ ਹੋਏ ਹਨ।
ਰੱਬ ਦੇ ਨਾਮ ਉਹ ਇਸ ਨੂੰ ਖਰਚ ਨਹੀਂ ਸਕਦੇ। ਆਪਣੇ ਸਿਰ ਉਤੇ ਉਹ ਮੌਤ ਦੇ ਫਰੇਸ਼ਤੇ ਦੀਆਂ ਸੱਟਾਂ ਦਾ ਦੁੱਖ ਸਹਾਰਦੇ ਹਨ।
ਪਰਮ ਸੱਧਰ ਨਾਲ ਸੰਤ-ਗੁਰਾਂ ਦੇ ਪੈਰਾਂ ਦੀ ਖਾਕ ਮੈਂ ਆਪਣੇ ਮੂੰਹ ਤੇ ਮਲਦਾ ਹਾਂ, ਜਿਨ੍ਹਾਂ ਨੇ ਆਪਣੀ ਦੇਹ ਵਾਹਿਗੁਰੂ ਦੀ ਸੇਵਾ ਵਿੱਚ ਸਮਰਪਨ ਕਰ ਦਿੱਤੀ ਹੈ।
ਇਸ ਲੋਕ ਅਤੇ ਪ੍ਰਲੋਕ ਵਿੱਚ ਗੁਰੂ-ਪ੍ਰਮੇਸ਼ਰ ਪ੍ਰਭਤਾ ਨੂੰ ਪਾਉਂਦੇ ਹਨ ਅਤੇ ਉਨ੍ਹਾਂ ਦੀ ਆਤਮਾ ਨੂੰ ਵਾਹਿਗੁਰੂ ਦੇ ਪ੍ਰੇਮ ਦੀ ਪੱਕੀ ਰੰਗਤ ਚੜ੍ਹੀ ਹੋਈ ਹੈ।
ਮੇਰੇ ਸੁਆਮੀ ਵਾਹਿਗੁਰੂ, ਮੈਨੂੰ ਪਵਿੱਤਰ ਪੁਰਸ਼ਾਂ ਦੀ ਸੰਗਤ ਨਾਲ ਮਿਲਾ ਦੇ। ਪਵਿੱਤਰ ਪੁਰਸ਼ਾਂ ਅੱਗੇ ਮੈਂ ਇਕ ਕਿਰਮ ਹੀ ਹਾਂ।
ਗੋਲੇ ਨਾਨਕ ਦਾ ਸੰਤ ਗੁਰਾਂ ਦੇ ਪੈਰਾਂ ਨਾਲ ਪ੍ਰੇਮ ਪੈ ਗਿਆ ਹੈ। ਸੰਤਾ ਨਾਲ ਮਿਲ ਕੇ ਮੇਰਾ ਮੂਰਖ ਪੱਥਰ-ਚਿੱਤ ਹਰਾ ਭਰਾ ਹੋ ਗਿਆ ਹੈ।
_________
जैतसरी चौथी पातशाही ।
हे मेरे मन! सुंदर परमात्मा का नाम (सदा) जपा कर। हे भाई! गुरू ने मेरे मन में, मेरे हृदय में परमात्मा का प्यार पैदा कर दिया है, अब परमात्मा मुझे जप्फी डाल के मिल गया है। रहाउ।
हे भाई! जिस मनुष्य ने बड़े भाग्यों से गुरू की साध-संगति प्राप्त कर ली, उसका भटकता मन टिक गया। उसके अंदर एक-रस रौंअ से (जैसे) सदा बाजे बजते रहते हैं। आत्मिक जीवन देने वाले नाम-जल की धारा प्रेम से (पी-पी के) वह तृप्त हो जाता है।1।
हे भाई! परमात्मा से टूटे हुए मनुष्य माया के मोह में बँधे रहते हैं। वह जोर लगा के (आत्मिक मौत लाने वाली माया) जहर ही इकट्ठी करते रहते हैं। वह मनुष्य उस माया को परमात्मा की राह पर खर्च नहीं कर सकते, (इस वास्ते वे) आत्मिक मौत का दुख अपने सिर पर सहते रहते हैं।2।
हे भाई! जिन मनुष्यों ने बड़ी श्रद्धा से गुरू के चरणों की धूड़ अपने माथे पर लगा के अपना शरीर परमात्मा को अर्पित कर दिया, वे मनुष्य इस लोक में परलोक में शोभा कमाते हैं, उनके मन में परमात्मा से गूढ़ा प्यार बन जाता है।3।
हे हरी! हे प्रभू! मुझे गुरू मिला, मैं गुरू के सेवकों का निमाणा दास हूँ। हे दास नानक! (कह–) जिस मनुष्य के अंदर गुरू के चरणों का प्यार बन जाता है, गुरू को मिल के उसका मूर्ख पत्थर (की तरह कठोर) मन हरा हो जाता है।4।6।
_________
Jaitsree, Fourth Mehl:
In the Sat Sangat, the True Congregation, I found the Holy, by great good fortune; my restless mind has been quieted.
The unstruck melody ever vibrates and resounds; I have taken in the sublime essence of the Lord's Ambrosial Nectar, showering down. ||1||
O my mind, chant the Name of the Lord, the beauteous Lord.
The True Guru has drenched my mind and body with the Love of the Lord, who has met me and lovingly embraced me. ||Pause||
The faithless cynics are bound and gagged in the chains of Maya; they are actively engaged, gathering in the poisonous wealth.
They cannot spend this in harmony with the Lord, and so they must endure the pain which the Messenger of Death inflicts upon their heads. ||2||
The Holy Guru has dedicated His Being to the Lord's service; with great devotion apply the dust of His feet to your face.
In this world and the next, you shall receive the Lord's honor, and your mind shall be imbued with the permanent color of the Lord's Love. ||3||
O Lord, Har, Har, please unite me with the Holy; compared to these Holy people, I am just a worm.
Servant Nanak has enshrined love for the feet of the Holy Guru; meeting with this Holy One, my foolish, stone-like mind has blossomed forth in lush profusion. ||4||6||
__________
🌹🌹🌹🌹🌹🌹
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
🌹🌹🌹🌹🌹🌹