Rangrete pind Saido de

Rangrete pind Saido de Contact information, map and directions, contact form, opening hours, services, ratings, photos, videos and announcements from Rangrete pind Saido de, Sikh Temple, Saidoke moga, Moga.

ਦਸਮੇਸ਼ ਪਿਤਾ 🙏🌹     #ਸੰਤਸਿਪਾਹੀ
22/04/2026

ਦਸਮੇਸ਼ ਪਿਤਾ 🙏🌹
#ਸੰਤਸਿਪਾਹੀ

ਵਥੇਰਾ ਧੱਕਾ ਕਰ ਲਿਆ ਹੁਣ ਤੱਕ ਰੰਗਰੇਟਾ ਸਮਾਜ ਦੇ ਇਤਿਹਾਸ ਨਾਲ ਤੇ ਸਮਾਜ ਨਾਲ, ਵਥੇਰਾ ਬਦਨਾਮ ਵੀ ਕੀਤਾ ਸਭ ਨੇ ਮਜ੍ਹਬੀ ਸਿੱਖਾਂ ਨੂੰ, ਪਰ ਬੱਸ ਹੁ...
25/12/2025

ਵਥੇਰਾ ਧੱਕਾ ਕਰ ਲਿਆ ਹੁਣ ਤੱਕ ਰੰਗਰੇਟਾ ਸਮਾਜ ਦੇ ਇਤਿਹਾਸ ਨਾਲ ਤੇ ਸਮਾਜ ਨਾਲ, ਵਥੇਰਾ ਬਦਨਾਮ ਵੀ ਕੀਤਾ ਸਭ ਨੇ ਮਜ੍ਹਬੀ ਸਿੱਖਾਂ ਨੂੰ, ਪਰ ਬੱਸ ਹੁਣ ਨੀ, ਗੋਬਿੰਦ ਪਾਤਸ਼ਾਹ ਨੇ ਜੰਗਾਂ ਯੁੱਧਾਂ ਦੇ ਕਮਾਂਡਰ ਕਿਸੇ ਗੱਲ ਨਾਲ ਈ ਬਣਾਏ ਸੀ ਰੰਘਰੇਟੇ, ਤੇ ਹੁਣ ਥੋਨੂੰ ਦੱਸਾਂਗੇ ਜੰਗਾਂ ਕਿਵੇਂ ਲੜੀਆਂ ਜਾਂਦੀਆਂ⚔️🗡️💪
#ਧੂੜ ਹਾਂ ਤੇਰੇ ਚਰਨਾਂ ਦੀ, ਜੇ #ਅੜਗੇ ਤਾਂ #ਤਲਵਾਰ ਹਾਂ ⚔️
#ਮਜ਼ਬੀਸਿੱਖ

ਸ਼੍ਰੋਮਣੀ ਅਮਰ ਸ਼ਹੀਦ ਜਰਨੈਲ (ਕਮਾਂਡਰ)ਬਾਬਾ ਜੀਵਨ ਸਿੰਘ ਜੀ ਨੂੰ ਚਮਕੌਰ ਗੜ੍ਹੀ ਦੇ ਆਖ਼ਰੀ ਸ਼ਹੀਦ ਹੋਣ ਦਾ ਮਾਣ ਹਾਸਲ ਹੋਇਆ। ਤੱਥਾਂ ਅਤੇ ਸਬੂਤਾਂ...
25/12/2025

ਸ਼੍ਰੋਮਣੀ ਅਮਰ ਸ਼ਹੀਦ ਜਰਨੈਲ (ਕਮਾਂਡਰ)ਬਾਬਾ ਜੀਵਨ ਸਿੰਘ ਜੀ ਨੂੰ ਚਮਕੌਰ ਗੜ੍ਹੀ ਦੇ ਆਖ਼ਰੀ ਸ਼ਹੀਦ ਹੋਣ ਦਾ ਮਾਣ ਹਾਸਲ ਹੋਇਆ। ਤੱਥਾਂ ਅਤੇ ਸਬੂਤਾਂ ਦੇ ਆਧਾਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਲਗ਼ੀ ਤੇ ਪਸ਼ਾਕਾ ਬਾਬਾ ਜੀਵਨ ਸਿੰਘ ਜੀ ਨੂੰ ਬਖਸ਼ਿਆ ਜਿਸ ਬਾਰੇ ਵੱਖ ਵੱਖ ਸ੍ਰੋਤਾਂ ਵਿਚ ਜ਼ਿਕਰ ਆਉਂਦਾ ਹੈ। ਜਿਵੇਂ ਕਿ:
ਦਸਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਭਾਈ ਕੰਕਣ (ਜਿਨ੍ਹਾਂ ਦੀ ਮੌਤ 1710 ’ਚ ਹੋਈ) ਵੱਲੋਂ ਰਚਿਤ ‘ਸੰਖੇਪ ਦਸ ਗੁਰੂ ਕਥਾ’ ਦੇ ਪੰਨਾ ਨੰਬਰ 66 ’ਤੇ ਇਸ ਸਬੰਧੀ ਲਿਖਿਆ ਹੈ:
ਨਿਜ ਕਲਗੀ ਸਿਰ ਦਈ ਸਜਾਇ, ਦਈ ਪੁਸਾਕ ਆਪਨੀ ਪਹਿਰਾਇ।
ਜੀਵਨ ਸਿੰਘ ਕੋ ਬੁਰਜ ਬਠਾਇ ਤਜਿ ਗੜੀ ਗੁਰੂ ਗੋਬਿੰਦ ਸਿੰਘ ਜਾਇ।
ਇਸੇ ਤਰ੍ਹਾਂ:
ਅੰਤ ਇਕੇਲੇ ਗੜ੍ਹੀ ਮੇਂ ਬੰਦੂਕੀ ਪ੍ਰਬੀਨ।
ਜੀਵਨ ਸਿੰਘ ਰੰਘਰੇਟੜੋ ਜੋ ਜੂਝ ਗਹਓ ਸੰਗ ਦੀਨ।
ਵਜੀਰਾ ਅਤਿ ਪ੍ਰਸੰਨ ਭਯੋ, ਲੀਓ ਮਾਰ ਗੋਬਿੰਦ।
ਦਿੱਲੀ ਧਾਇਓ ਸੀਸ ਲੈ ਖੁਸ਼ ਕਰਨ ਨਰਿੰਦ।
(ਰਚਨਾ ਕਾਲ 1704- 1711 ਈਸਵੀ ਸੰਪਾਦਕ ਡਾ. ਗੁਰਮੁਖ ਸਿੰਘ ਐਮ.ਏ, ਪੀ.ਐਚ.ਡੀ. ਭਾਸ਼ਾ ਵਿਭਾਗ ਪਟਿਆਲਾ ਅਤੇ ਸੰਪਾਦਕ ਸੱਯਦਾ ਫਰਾਹ ਅਦੀਲ, ਸੁਚੇਤ ਕਿਤਾਬ ਘਰ ਲਾਹੌਰ, ਪਾਕਿਸਤਾਨ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਇਤਿਹਾਸਕਾਰ ਭਗਤ ਸਿੰਘ ਬਾਬਾ ਜੀਵਨ ਸਿੰਘ ਜੀ ਨੂੰ ਕਲਗ਼ੀ ਬਖਸ਼ਣ ਬਾਰੇ ਲਿਖਦੇ ਹਨ:
ਜੀਵਨ ਸਿੰਘ ਗੁਰ ਕਾ ਸਿਖ ਹੋਈ। ਗੁਰ ਸਮ ਰੂਪ ਭੇਦ ਨਹਿ ਕੋਈ।।
ਤਾਂ ਕੋ ਆਪਣੀ ਠੌਰ ਬਹਾਇ। ਦੇ ਗੁਰਿਆਈ ਮਾਥ ਟਿਕਾਇ।।
(ਗੁਰ ਬਿਲਾਸ ਪਾਤਸ਼ਾਹੀ ਛੇਵੀਂ ਪੰਨਾ ਕਾਲ 815 ਰਚਨਾ ਕਾਲ1718 ਈਸਵੀ ਸੰਪਾਦਨ ਪੰਜਾਬੀ ਯੂਨੀਵਰਸਿਟੀ ਪਟਿਆਲਾ)
"40 ਸਿੰਘਾਂ ਵਿੱਚੋਂ ਵੀ ਬਹੁਤ ਸਾਰੇ ਸਿੰਘ ਅਕਹਿ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਤਾਂ ਪੰਜਾਂ ਸਿੰਘਾਂ ਨੇ ਗੁਰੂ ਪੰਥ ਦੇ ਰੂਪ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਦੇਸ਼ ਕੀਤਾ ਕਿ ਗੜ੍ਹੀ ਤਿਆਗ ਕੇ ਬਚ ਨਿਕਲਣ ਕਿਉਂਕਿ ਉਨ੍ਹਾਂ ਦਾ ਗੜ੍ਹੀ ਤਿਆਗ ਕੇ ਜਾਣਾ ਸਿੱਖ ਕੌਮ ਦੇ ਭਲੇ ਵਿੱਚ ਹੈ। ਗੁਰੂ ਜੀ ਨੇ ਪੰਜ ਸਿੰਘਾਂ ਦਾ ਆਦੇਸ਼ ਮੰਨ ਕੇ ਭਾਈ ਜੀਵਨ ਸਿੰਘ ਮਜ਼੍ਹਬੀ ਸਿੱਖ ਨੂੰ ਆਪਣੇ ਬਸਤਰ ਪੁਆ ਕੇ ਤੇ ਸਿਰ ਤੇ ਕਲਗ਼ੀ ਸਜਾ ਕੇ ਆਪਣਾ ਰੂਪ ਦੇ ਦਿੱਤਾ ਤੇ ਖ਼ੁਦ ਭੇਸ ਬਦਲ ਕੇ ਗੜ੍ਹੀ ਵਿੱਚੋਂ ਨਿਕਲ ਗਏ। ਤੁਰਕ ਭਾਈ ਜੀਵਨ ਸਿੰਘ ਨੂੰ ਗੁਰੂ ਸਮਝ ਕੇ ਉੱਥੇ ਟਿਕੇ ਰਹੇ। ਅੰਤ ਜੂਝਦੇ ਹੋਏ ਬਾਕੀ ਸਿੰਘ ਵੀ ਭਾਈ ਜੀਵਨ ਸਿੰਘ ਸਮੇਤ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦੀ ਜਾਮ ਪੀ ਗਏ।"
(ਪੰਜਾਬ ਕੋਸ਼- ਭਾਸ਼ਾ ਵਿਭਾਗ ਪੰਜਾਬ, ਪੰਨਾ 827)
"ਫਿਰ ਰਲ੍ਹ ਕੇ ਸਿੰਘ ਪਿਆਰਿਆਂ, ਗੁਰਮਤਾ ਪਕਾਇਆ,
ਗੜ੍ਹੀ ਛੱਡਣ ਲਈ ਗੁਰਾਂ ਨੂੰ, ਸੀ ਹੁਕਮ ਸੁਣਾਇਆ।
ਛੱਡਣੀ ਗੜ੍ਹੀ ਚਮਕੌਰ ਦੀ ਗੁਰਾਂ ਵਿਉਂਤ ਬਣਾਈ,
ਭਾਈ ਜੀਵਨ ਸਿੰਘ ਦੇ ਸਿਰ ਕਲਗ਼ੀ ਲਾਈ।
ਆਪਣੀ ਲਾਹ ਕੇ ਉਸ ਨੂੰ, ਪੁਸ਼ਾਕ ਪਹਿਨਾਈ।
ਅੰਦਰ ਬੁਰਜ ਬੈਠਾਲ ਕੇ, ਸੀ ਗੱਲ ਸਮਝਾਈ।
ਚੋਟ ਨਗਾਰੇ ਮਾਰ ਕੇ, ਉਨ੍ਹਾਂ ਧਰਤ ਗੂੰਜਾਈ, ਪੀਰ ਹਿੰਦ ਦਾ ਜਾ ਰਿਹਾ,ਸੁਣ ਲਵੇ ਲੁਕਾਈ।" ਦਲਬੀਰ ਸਿੰਘ
ਮਹਾਂਕਾਵਿ ਵਰਿਆਮ ਇਕੇਲਾ',ਪੰਨਾ-183 (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ
ਅੰਮ੍ਰਿਤਸਰ ਦੇ ਮਤਾ ਨੰ: 2158 ਮਿਤੀ 16-7-1987 ਰਾਹੀਂ 2100 /-ਰੁਪਏ ਨਾਲ ਸਨਮਾਨਿਤ)
ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਹੈ ਜੀ।

ਸਾਰੇ ਢਾਡੀ, ਰਾਗੀ, ਕੀਰਤਨੀਏ, ਅਤੇ ਸਿੱਖ ਪਰਚਾਰਕ ਨੋਟ ਕਰ ਲਵੋ ਜੀ 🙏🌹👇
25/12/2025

ਸਾਰੇ ਢਾਡੀ, ਰਾਗੀ, ਕੀਰਤਨੀਏ, ਅਤੇ ਸਿੱਖ ਪਰਚਾਰਕ ਨੋਟ ਕਰ ਲਵੋ ਜੀ 🙏🌹👇

ਅੱਜ ਦੇ ਦਿਨਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ।ਇਹ ਕਿਲਾ ਛੱਡਣਾ ਹਾਰ ਨਹੀਂ ਸੀ,ਇਹ ਧਰਮ ਦੀ ਰੱਖਿਆ...
20/12/2025

ਅੱਜ ਦੇ ਦਿਨ
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ।
ਇਹ ਕਿਲਾ ਛੱਡਣਾ ਹਾਰ ਨਹੀਂ ਸੀ,
ਇਹ ਧਰਮ ਦੀ ਰੱਖਿਆ ਲਈ ਇਕ ਵੱਡਾ ਫੈਸਲਾ ਸੀ।
ਮਹੀਨਿਆਂ ਦੀ ਘੇਰਾਬੰਦੀ, ਭੁੱਖ, ਤ੍ਰਿਸ਼ਨਾ
ਅਤੇ ਅਣਗਿਣਤ ਕਠਿਨਾਈਆਂ ਦੇ ਬਾਵਜੂਦ
ਗੁਰੂ ਸਾਹਿਬ ਦਾ ਹੌਸਲਾ ਅਡੋਲ ਰਿਹਾ।
ਅਨੰਦਪੁਰ ਛੱਡ ਕੇ ਵੀ
ਗੁਰੂ ਗੋਬਿੰਦ ਸਿੰਘ ਜੀ
ਸੱਚ ਦਾ ਕਿਲਾ ਆਪਣੇ ਦਿਲ ਵਿੱਚ ਲੈ ਗਏ।
ਅੱਜ ਦਾ ਦਿਨ ਸਾਨੂੰ ਸਿਖਾਉਂਦਾ ਹੈ—
ਕਿਲੇ ਛੱਡੇ ਜਾ ਸਕਦੇ ਹਨ,
ਪਰ ਧਰਮ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏

'ਸ੍ਰਿਸ਼ਟੀ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੌਵੇਂ ਪਾਤਸ਼ਾਹ ਜੀ ਦੇ ਜੀਵਨ-ਫ਼ਲਸਫ਼ੇ ਅਤੇ ਲਾਸਾਨੀ ਸ਼ਹਾਦਤ ਨੂੰ ਕੋਟਿੰ...
25/11/2025

'ਸ੍ਰਿਸ਼ਟੀ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੌਵੇਂ ਪਾਤਸ਼ਾਹ ਜੀ ਦੇ ਜੀਵਨ-ਫ਼ਲਸਫ਼ੇ ਅਤੇ ਲਾਸਾਨੀ ਸ਼ਹਾਦਤ ਨੂੰ ਕੋਟਿੰਨ ਕੋਟਿ ਪ੍ਰਣਾਮ 🙏🌹

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਵਤਾਰ ਦਿਹਾੜਾ 🙏🎂
05/11/2025

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਵਤਾਰ ਦਿਹਾੜਾ 🙏🎂

08/10/2025

ਧੰਨ ਕੁਰਬਾਨੀ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਰੰਘਰੇਟੇ ਗੁਰੂ ਕੇ ਬੇਟੇ 🙏🌹

ਧੰਨ ਧੰਨ ਸ੍ਰੌਮਣੀ ਅਮਰ ਸ਼ਹੀਦ ਜਰਨੈਲ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਸੂਰਵੀਰ ਯੋਧਾ, ਮਹਾਨ ਕਵੀ, ਮਹਾਨ ਤੀਰ ਅੰਦਾਜ਼, ਮਹਾਨ ਸੇਵਕ 🙏🙏🙏🙏🌹🌹...
16/09/2025

ਧੰਨ ਧੰਨ ਸ੍ਰੌਮਣੀ ਅਮਰ ਸ਼ਹੀਦ ਜਰਨੈਲ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਸੂਰਵੀਰ ਯੋਧਾ, ਮਹਾਨ ਕਵੀ, ਮਹਾਨ ਤੀਰ ਅੰਦਾਜ਼, ਮਹਾਨ ਸੇਵਕ 🙏🙏🙏🙏🌹🌹

Address

Saidoke Moga
Moga

Telephone

+919876262133

Website

Alerts

Be the first to know and let us send you an email when Rangrete pind Saido de posts news and promotions. Your email address will not be used for any other purpose, and you can unsubscribe at any time.

Share

Category