Satkar CLUB - Dhalleke

Satkar CLUB - Dhalleke Contact information, map and directions, contact form, opening hours, services, ratings, photos, videos and announcements from Satkar CLUB - Dhalleke, Dhalleke, Moga.

ਸ੍ਰੀ ਅੰਮ੍ਰਿਤਸਰ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਆਪ ਜੀ ਤੇ ਆਪ ਜੀ ਦੇਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਣ ਜੀ"ਧ...
26/10/2018

ਸ੍ਰੀ ਅੰਮ੍ਰਿਤਸਰ ਦੇ ਬਾਨੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆ ਆਪ ਜੀ ਤੇ ਆਪ ਜੀ ਦੇ
ਪਰਿਵਾਰ ਨੂੰ ਲੱਖ ਲੱਖ ਵਧਾਈਆ ਹੋਣ ਜੀ
"ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ"
" ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ !!
ਜੀਵਨੀ :
ਪਿਤਾ : ਹਰੀ ਦਾਸ ਜੀ
ਮਾਤਾ : ਦਇਆ ਕੌਰ ਜੀ
ਜਨਮ : ੧੫੩੪ , ਚੂਨਾ ਮੰਡੀ , ਪਾਕਿਸਤਾਨ
ਪਤਨੀ : ਬੀਬੀ ਭਾਨੀ ਜੀ
ਸੰਤਾਨ : ਪ੍ਰਿਥੀ ਚੰਦ, ਮਹਾ ਦੇਵ , ਅਤੇ ਅਰਜਨ ਸਾਹਿਬ ਜੀ
ਗੁਰਤਾ-ਗੱਦੀ : ੧੫੭੪
ਬਾਣੀ ਰਚਨਾ : ੬੩੮ ਸ਼ਬਦ , ਸਲੋਕ ਅਤੇ ਛੰਦ (ਤਕਰੀਬਨ)
ਜੋਤੀ-ਜੋਤ : ੧੫੮੧ , ਗੋਇੰਦਵਾਲ ਸਾਹਿਬ ਵਿਖੇ
ਗੁਰਤਾ-ਗੱਦੀ ਤੋ ਪਹਿਲਾਂ ਗੁਰੁ ਜੀ ਦਾ ਨਾਮ " ਭਾਈ ਜੇਠਾ " ਜੀ ਸੀ ! ਆਪ ਜੀ ਆਪਣੇ ਮਾਤਾ ਜੀ ਵੱਲੋ ਬਣਾਏ
ਗਏ ਕਾਲੇ ਛੋਲੇ ਰੋਜ਼ਾਨਾ ਵੇਚਣ ਜਾਂਦੇ ਸਨ, ਇੱਕ ਦਿਨ ਆਪ ਜੀ ਨੇ ਸੰਗਤ ਪਾਸੋਂ ਗੁਰਬਾਣੀ ਸਰਵਨ ਕੀਤੀ ਅਤੇ ਪੁੱਛਣ
ਤੇ ਗੁਰੁ ਅਮਰਦਾਸ ਸਾਹਿਬ ਜੀ ਦੀ ਮਹਿਮਾ ਸੁਣੀ ਅਤੇ ਸੰਗਤ ਨਾਲ ਹੀ ਗੋਇੰਦਵਾਲ ਸਾਹਿਬ ਗੁਰੁ ਜੀ ਦੇ ਦਰਸ਼ਨਾ
ਲਈ ਰਵਾਨਾ ਹੋ ਗਏ !
ਆਪ ਜੀ ਗੁਰੁ ਸਾਹਿਬ ਜੀ ਦੇ ਦਰਸ਼ਨਾ ਤੋ ਇੰਜ ਨਿਹਾਲ ਹੋਏ ਕਿ ਓਹਨਾ ਕੋਲ ਹੀ ਸੇਵਾ ਕਰਨ ਲਈ ਠਹਿਰ ਗਏ !
ਕਾਫੀ ਸਮਾਂ ਓੱਥੇ ਬਿਤਾ ਕੇ ਆਪ ਜੀ ਅੰਮ੍ਰਿਤਸਰ ਪੁੱਜੇ ਜੋ ਕਿ "ਰਾਮਦਾਸ ਪੁਰ" ਦੇ ਨਾਮ ਨਾਲ ਜਾਣਿਆ ਜਾਂਦਾ
ਸੀ ! ਆਪ ਜੀ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਦੁੱਖ-ਭੰਜਨੀ ਬੇਰੀ ਲਾਗੇ ਸਰੋਵਰ (ਅੰਮ੍ਰਿਤਸਰ) ਦੀ ਉਸਾਰੀ ਆਰੰਭ
ਕਾਰਵਾਈ ਜਿਸ ਨੂੰ ਸੰਪੂਰਨ ਗੁਰੁ ਅਰਜਨ ਸਾਹਿਬ ਜੀ ਨੇ ਕਰਵਾਇਆ !
ਗੁਰੁ ਜੀ ਨੇ ਲੰਗਰ ਪ੍ਰਥਾ ਨੂੰ ਵਧੇਰੇ ਪ੍ਰਫੁਲਿਤ ਕੀਤਾ ! ਆਪ ਜੀ ਨੇ ਸਮੂਹ ਲੋਕਾਈ ਨੂੰ " ਲਾਵਾਂ " ਬਾਣੀ ਬਖਸ਼ੀ ਅਤੇ
ਹੁਕਮ ਕੀਤਾ ਕਿ ਵਿਆਹ ਸਮੇਂ ਇਸ ਬਾਣੀ ਨੂ ਪੜਿਆ ਅਤੇ ਸਮਝਿਆ ਜਾਵੇ ! ਲਾਵਾਂ ਬਾਣੀ ਸ਼੍ਰੀ ਗੁਰੁ ਗ੍ਰੰਥ
ਸਾਹਿਬ ਜੀ ਦੇ ਅੰਗ: ੭੭੩ ਉੱਤੇ ਅੰਕਿਤ ਹੈ ਜੀ !
ਗੁਰੁ ਸਾਹਿਬ ਜੀ ੧੫੮੧ ਵਿੱਚ ਆਪਣੇ ਤਿੰਨੋ ਪੁੱਤਰਾਂ ਦੇ ਵਿਚੋਂ ਸਭ ਤੋਂ ਛੋਟੇ " ਗੁਰੁ ਅਰਜਨ ਸਾਹਿਬ" ਜੀ ਨੂੰ ਗੁਰਤਾ-
ਗੱਦੀ ਬਖਸ਼ਦੇ ਹੋਏ ਜੋਤੀ-ਜੋਤ ਸਮਾਂ ਗਏ !
ਹੋਈਆਂ ਬਿਅੰਤ ਭੁੱਲਾਂ ਦੀ ਖਿਮਾ ਕਰਨੀ ਜੀ ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ !!

Asun - Sangrand Mukhwak (17 September, 2018)ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹ...
17/09/2018

Asun - Sangrand Mukhwak (17 September, 2018)

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ਜਿੰਨ੍ੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

बारह माहा मांझ महला ५ घरु ४ ੴ सतिगुर प्रसादि ॥
असुनि प्रेम उमाहड़ा किउ मिलीऐ हरि जाइ ॥मनि तनि पिआस दरसन घणी कोई आणि मिलावै माइ ॥संत सहाई प्रेम के हउ तिन कै लागा पाइ ॥विणु प्रभ किउ सुखु पाईऐ दूजी नाही जाइ ॥जिंन्ही चाखिआ प्रेम रसु से त्रिपति रहे आघाइ ॥आपु तिआगि बिनती करहि लेहु प्रभू लड़ि लाइ ॥जो हरि कंति मिलाईआ सि विछुड़ि कतहि न जाइ ॥प्रभ विणु दूजा को नही नानक हरि सरणाइ ॥असू सुखी वसंदीआ जिना मइआ हरि राइ ॥८॥

ਵਿਆਖਿਆ :

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ ।ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ ।(ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ ।(ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ ।ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ,ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ—ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ ।ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ,(ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ । ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ।ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ।੮।

Baarah Maahaa ~ The Twelve Months: Maajh, Fifth Mehl, Fourth House: One Universal Creator God. By The Grace Of The True Guru:
In the month of Assu, my love for the Lord overwhelms me. How can I go and meet the Lord?My mind and body are so thirsty for the Blessed Vision of His Darshan. Won't someone please come and lead me to him, O my mother.The Saints are the helpers of the Lord's lovers; I fall and touch their feet.Without God, how can I find peace? There is nowhere else to go.Those who have tasted the sublime essence of His Love, remain satisfied and fulfilled.They renounce their selfishness and conceit, and they pray, “God, please attach me to the hem of Your robe”.Those whom the Husband Lord has united with Himself, shall not be separated from Him again.Without God, there is no other at all. Nanak has entered the Sanctuary of the Lord.In Assu, the Lord, the Sovereign King, has granted His Mercy, and they dwell in peace. ||8||

-----------------------------------------------------------
Install Hukamnama Sahib Android App :
https://play.google.com/store/apps/details?id=in.waytolight.hukumnamasahib

Read in Different Mode :-
http://www.waytolight.in/hukumnamasahib/sangrand/

#‎Mukhwak‬

Ji Ka Waheguru Ji Ki

ਅੱਜ ਸਾਰਾਗੜ੍ਹੀ ਲੜਾਈ ਦੀ 121ਵੀ ਵਰੇਗੰਡ ਮੌਕੇ  ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ,ਜਿਨ੍ਹਾਂ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰਨ ਦੀ ਬਜਾਏ ਬਹਾਦਰੀ ਨਾ...
12/09/2018

ਅੱਜ ਸਾਰਾਗੜ੍ਹੀ ਲੜਾਈ ਦੀ 121ਵੀ ਵਰੇਗੰਡ ਮੌਕੇ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ,ਜਿਨ੍ਹਾਂ ਨੇ ਦੁਸ਼ਮਣ ਅੱਗੇ ਆਤਮ ਸਮਰਪਣ ਕਰਨ ਦੀ ਬਜਾਏ ਬਹਾਦਰੀ ਨਾਲ ਮੌਤ ਨੂੰ ਗਲੇ ਲਗਾਇਆ।

10/09/2018

ਬੁੱਢਾ ਸਾਹਿਬ ਖੋਲੋ ਗ੍ਰੰਥ
ਲੇਹੁ ਆਵਾਜ਼ ਸੁਨਹਿ ਸਭ ਪੰਥ।।
ਅਦਬ ਸੰਗ ਤਬ ਗ੍ਰੰਥ ਸੁ ਖੋਲਾ
ਲੇ ਆਵਾਜ਼ ਬੁੱਢਾ ਮੁਖ ਬੋਲਾ।।

ਆਪ ਸਭ ਸੰਗਤਾਂ ਨੂੰ ਜੁੱਗੋ-ਜੁੱਗ ਅਟੱਲ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਚਵਰ ਛਤਰ ਤਖਤ ਦੇ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ।🙏🌹

30/08/2018

ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ.
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ ।।
ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ
ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ 30 ਅਗਸਤ 1706 ਵਿਚ ਸ਼੍ਰੀ ਤਖਤ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਸਾਹਿਬ ਸ਼੍ਰੀ ਗੁਰੂ ਗੋ਼ਬਿੰਦ ਸਿੰਘ ਮਹਾਰਾਜ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਦਰਜ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਲਿਖਵਾ ਕੇ ਸੰਪੂਰਣ ਕਰਵਾਏ। ਦੁਨਿਆ ਵਿਚ ਸਿਰਫ ਸਿੱਖ ਕੌਮ ਨੂੰ ਹੀ ਇਹ ਮਾਨ ਪ੍ਰਾਪਤ ਹੈ ਕਿ ਓਹ ਆਪਣੇ ਗੁਰੂ ਦਾ ਸੰਮਪੂਰਨਤਾ ਦਿਵਸ ਮਨਾ ਸਕਦੀ ਹੈ। ਆਪ ਸਭ ਨੂੰ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।

26/06/2018
14/05/2018

ਜੇਠ ਮਹੀਨੇ ਦੀ ਸੰਗਰਾਦ ਦੀਆ
ਲੱਖ ਲੱਖ ਵਿਧਾਈਆ ਜੀ
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ
ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ
॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
(ਅੰਗ ੧੩੪)
☬ ਪੰਜਾਬੀ ਵਿਚ ਵਿਆਖਿਆ :- ☬
ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।
ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ
(ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)।(ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ
ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ
ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ।ਪਰਮਾਤਮਾ ਦੇ ਜਿਤਨੇ ਭੀ
ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ
ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ
(ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ
ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ
ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ
ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥
☬ ENGLISH TRANSLATION :- ☬
Baarah Maahaa ~ The Twelve Months: Maajh, Fifth Mehl, Fourth House:
One Universal Creator God. By The Grace Of The True Guru:
In the month of Jayth, the bride longs to meet with the Lord. All bow inhumility before Him.
One who has grasped the hem of the robe of the Lord, the True Friendno one can keep him
inbondage. Gods Name is the Jewel, the Pearl. It cannot be stolen or taken away. In the Lord
are all pleasures which please themind. As the Lord wishes, so He acts, and so His creatures
act. They alone are called blessed, whom God has made His Own.If people could meet the
Lord by their own efforts, why would they be crying out in the pain of separation? Meeting Him
in theSaadh Sangat, the Company of the Holy, O Nanak, celestial bliss is enjoyed. In the month
of Jayth, the playful Husband Lordmeets her, upon whose forehead such good destiny is
recorded. || 4 ||
Saturday, 1st Jeth (Samvat 548 Nanakshahi) (Ang 134)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ..
WAHEGURU JI KA KHALSA
WAHEGURU JI KI FATEH JI..

Vaisaakh - Sangrand Mukhwak (14 April, 2018) Ang : 133-134ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥ਵੈਸਾਖਿ ਧੀਰਨਿ ਕਿਉ...
14/04/2018

Vaisaakh - Sangrand Mukhwak (14 April, 2018) Ang : 133-134
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ਇਕਸੁ ਹਰਿ ਕੇ
ਨਾਮ ਬਿਨੁ ਅਗੈ ਲਈਅਹਿ ਖੋਹਿ ॥ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ਪ੍ਰੀਤਮ ਚਰਣੀ ਜੋ ਲਗੇ
ਤਿਨ ਕੀ ਨਿਰਮਲ ਸੋਇ ॥ਨਾਨਕ ਕੀ ਪ੍ਰਭੁ ਬੇਨਤੀ ਪ੍ਰਭ ਮਿਲਹੁ ਪਰਾਪਿਤ ਹੋਇ ॥ਵੈਸਾਖੁ ਸੁਹਾਵਾ ਤਾਂ ਲਗੈ ਜਾ
ਸੰਤੁ ਭੇਟੈ ਹਰਿ ਸੋਇ ॥੩॥
बारह माहा मांझ महला ५ घरु ४ ੴ सतिगुर प्रसादि ॥
वैसाखि धीरनि किउ वाढीआ जिना प्रेम बिछोहु ॥हरि साजनु पुरखु विसारि कै लगी माइआ धोहु
॥पुत्र कलत्र न संगि धना हरि अविनासी ओहु ॥पलचि पलचि सगली मुई झूठै धंधै मोहु ॥इकसु हरि के
नाम बिनु अगै लईअहि खोहि ॥दयु विसारि विगुचणा प्रभ बिनु अवरु न कोइ ॥प्रीतम चरणी जो लगे
तिन की निरमल सोइ ॥नानक की प्रभ बेनती प्रभ मिलहु परापति होइ ॥वैसाखु सुहावा तां लगै जा
संतु भेटै हरि सोइ ॥३॥
ਵਿਆਖਿਆ :
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ ਵੈਸਾਖ ਵਿਚ ਉਹਨਾਂ
ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿੰਨ੍ਹਾਂ ਦੇ ਅੰਦਰ ਪਿਆਰ ਦੇ ਪ੍ਰਗਟਾਵੇ ਦੀ
ਅਣਹੋਂਦ ਹੈ,ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ ਸੱਜਣ ਪ੍ਰਭੂ ਵਿਸਾਰ ਕੇ ਮਨ-ਮੌਹਣੀ ਮਾਇਆ ਚੰਬੜੀ
ਹੋਈ ਹੈ?ਨਾਹ ਪੁੱਤਰ, ਨਾਹ ਇਸਤ੍ਰੀ, ਨਾਹ ਧੰਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ੲਿਕ ਅਬਿਨਾਸੀ
ਪਰਮਾਤਮਾ ਹੀ ਅਸਲ ਸਾਥੀ ਹੈ ।ਨਾਸ਼ਵੰਤ ਧੰਦੇ ਦਾ ਮੋਹ ਸਾਰੀ ਲੁਕਾਈ ਨੂੰ ਹੀ ਵਿਆਪ ਰਿਹ ਹੈ, ਮਾਇਆ ਦੇ ਮੋਹ
ਵਿਣ ਮੁੜ ਮੁ੍ੜ ਫਸ ਕੇ ਸਾਰੀ ਲੁਕਾਈ ਹੀ ਆਤਮਕ ਮੌਤੇ ਮਰ ਰਹੀ ਹੈ ।ਇਕ ਪਰਮਾਤਮਾ ਦਾ ਨਾਮ ਸਿਮਰਨ ਤੌਂ ਬਿਨਾਂ
ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ ਭਾਵ, ਉਹ ਉੱਚੇ ਆਤਮਕ
ਜੀਵਨ ਦਾ ਅੰਗ ਨਹੀਂ ਬਣ ਸਕਦੇ ।ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ ਪਰਮਾਤਮਾ ਤੋਂ ਬਿਨਾ
ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੁੰਦਾ ।ਪ੍ਰਭੂ ਪ੍ਰੀਤਮ ਦੇ ਚਰਨੀਂ ਜੇਹੜੇ ਬੰਦੇ ਲੱਗਦੇ ਹਨ, ਉਹਨਾਂ ਦੀ ਲੋਕ ਪਰਲੋਕ
ਵਿਚ ਭਲੀ ਸੋਭਾ ਹੁੰਦੀ ਹੈ ।ਹੇ ਪ੍ਰਭੂ ! ਤੇਰੇ ਦਰ ਤੇ ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।
ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ
ਸਕਦਾ ਹੈ ਜੇ ਹਰੀ-ਸੰਤ ਪ੍ਰਭੂ ਮਿਲ ਪਏ ।੩।
Baarah Maahaa ~ The Twelve Months: Maajh, Fifth Mehl, Fourth House: One Universal Creator
God. By The Grace Of The True Guru:
In the month of Vaisaakh, how can the bride be patient? She is separated from her
Beloved.She has forgotten the Lord, her Life-companion, her Master; she has become
attached to Maya, the deceitful one.Neither son, nor spouse, nor wealth shall go along with
you-only the Eternal Lord.Entangled and enmeshed in the love of false occupations, the whole
world is perishing.Without the Naam, the Name of the One Lord, they lose their lives in the
hereafter.Forgetting the Merciful Lord, they are ruined. Without God, there is no other at
all.Pure is the reputation of those who are attached to the Feet of the Beloved Lord.Nanak
makes this prayer to God: “Please, come and unite me with Yourself”.The month of Vaisaakh
is beautiful and pleasant, when the Saint causes me to meet the Lord. ||3||
-----------------------------------------------------------
Install Hukamnama Sahib Android App :
https://play.google.com/store/apps/details?id=in.waytolight.hukumnamasahib
Read in Different Mode :-
http://www.waytolight.in/hukumnamasahib/sangrand/
# Falgun # Sangrand # Hukumnama # Hukamnama
# Punjabi # Gurbani # hukum # hukam # WayToLite # WayToLight
# Waheguru Ji Ka # Khalsa Waheguru Ji Ki # Fateh

ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ - ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ...
13/04/2018

ਖ਼ਾਲਸਾ ਸ਼ਬਦ ਅਰਬੀ ਭਾਸ਼ਾ ਦੇ ਖ਼ਾਲਿਸ ਤੋਂ ਬਣਿਆ ਹੈ ਜਿਸਦਾ ਅਰਥ ਹੈ - ਪਾਕ, ਸ਼ੁੱਧ, ਬੇਐਬ ਜਾਂ ਬੇਦਾਗ਼। ਇਹ
ਸ਼ਬਦ ਸਿੱਖ ਕੌਮ ਲਈ ਵਰਤਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699ਈ. ਵਿੱਚ ਵਿਸਾਖੀ ਵਾਲੇ
ਦਿਨ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ[1][2] ਨੂੰ ਅਮ੍ਰਿਤ ਛਕਾ ਕੇ ਖ਼ਾਲਸਾ ਪੰਥ ਸਾਜਿਆ। ਇਸ ਦਿਨ ਤੋਂ
ਸਮੂਹ ਅੰਮ੍ਰਿਤਧਾਰੀ ਸਿੱਖਾਂ ਨੂੰ ਖ਼ਾਲਸਾ ਕਿਹਾ ਜਾਣ ਲੱਗਿਆ। [3]
ਖ਼ਾਲਸਾ ਦੀ ਸਥਾਪਨਾ
1699 ਵਿੱਚ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਿੱਖ ਧਰਮ ਦੇ ਅਨੁਯਾੲੀਆਂ
ਦੀ ੲਿੱਕ ਮਹਾਨ ਸਭਾ ਬੁਲਾੲੀ।
ੲਿਸ ਸਭਾ ਵਿੱਚ ਵੱਖ-ਵੱਖ ਪ੍ਰਦੇਸ਼ਾਂ ਤੋਂ ਲਗਭਗ 80 ਹਜ਼ਾਰ ਸਿੱਖ ੲਿਕੱਠੇ ਹੋੲੇ। ਜਦ ਸਭਾ ਵਿੱਚ ਸਭ ਲੋਕ ਬੈਠ ਗੲੇ ਤਾਂ
ਗੁਰੂ ਜੀ ਸਭਾ ਵਿੱਚ ਆੲੇ। ੲਿਸ ਪਿੱਛੋਂ ਉਨ੍ਹਾਂ ਨੇ ਤਲਵਾਰ ਨੂੰ ਮਿਆਨ ਵਿੱਚੋਂ ਕੱਢ ਕੇ ਲਹਿਰਾੲਿਆ ਅਤੇ ਲਲਕਾਰ
ਕੇ ਕਿਹਾ, "ਹੈ ਕੋੲੀ ਅਜਿਹਾ ਸਿੱਖ ਜੋ ਧਰਮ ਲੲੀ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਸਕੇ।" ੲਿਹ ਸੁਣ ਕੇ ਸਭਾ
ਵਿੱਚ ਸੰਨਾਟਾ ਛਾ ਗਿਆ। ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰ ਦੁਹਰਾੲਿਆ। ਅੰਤ ਵਿੱਚ ਦਿਆ ਰਾਮ ਨਾਂ ਦੇ
ੲਿੱਕ ਖੱਤਰੀ ਨੇ ਆਪਣੇ ਆਪ ਨੂੰ ਬਲੀਦਾਨ ਲੲੀ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਜ਼ਦੀਕ ਲੱਗੇ ਤੰਬੂ ਵਿੱਚ ਲੈ ਗੲੇ ਅਤੇ
ਉਸਨੂੰ ਉੱਥੇ ਚੁੱਪ-ਚਾਪ ਬੈਠੇ ਰਹਿਣ ਦਾ ਆਦੇਸ਼ ਦਿੱਤਾ। ੲਿਸ ਮਗਰੋਂ ਗੁਰੂ ਜੀ ਨੇ ਉੱਥੇ ਬੱਕਰੇ ਦੇ ਖੂਨ ਨਾਲ ਭਰੇ ਬਰਤਨ
ਵਿੱਚ ਤਲਵਾਰ ਡੁਬੋੲੀ। ੲਿਹ ਵੀ ਕਿਹਾ ਜਾਂਦਾ ਹੈ ਕਿ ਤੰਬੂ ਵਿੱਚ ਪੰਜ ਬੱਕਰੇ ਬੰਨ੍ਹੇ ਹੋੲੇ ਸਨ ਅਤੇ ਗੁਰੂ ਜੀ ਨੇ ੲਿੱਕ ਨੂੰ
ਮਾਰ ਦਿੱਤਾ।
ਕੁਝ ਚਿਰ ਤੋਂ ਬਾਅਦ ਗੁਰੂ ਜੀ ਖੂਨ ਨਾਲ ਭਰੀ ਤਲਵਾਰ ਲੈ ਕੇ ਤੰਬੂ ਤੋਂ ਬਾਹਰ ਆੲੇ ਅਤੇ ੲਿੱਕ ਹੋਰ ਵਿਅਕਤੀ ਦੇ ਸਿਰ
ਦੀ ਮੰਗ ਕੀਤੀ। ੲਿਸ ਵਾਰ ਦਿੱਲੀ ਨਿਵਾਸੀ ਧਰਮ ਦਾਸ ਜੱਟ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਨੇ ੲਿਹ
ਕ੍ਰਮ ਤਿੰਨ ਵਾਰ ਹੋਰ ਦੁਹਰਾੲਿਆ। ਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋੲੇ ਨੰਬਰਦਾਰ ਮੋਹਕਮ ਚੰਦ, ਸਾਹਿਬ
ਚੰਦ ਅਤੇ ਹਿੰਮਤ ਰਾੲੇ ਨਾਂਮ ਦੇ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਲੀਦਾਨ ਦੇਣ ਲੲੀ ਪੇਸ਼ ਕੀਤਾ। ਅੰਤ ਵਿੱਚ
ਗੁਰੂ ਜੀ ਪੰਜਾਂ ਵਿਅਕਤੀਆਂ ਨੂੰ ਸਭਾ ਵਿੱਚ ਲਿਆੲੇ ਅਤੇ ਉਨ੍ਹਾਂ ਨੂੰ 'ਪੰਜ ਪਿਆਰੇ' ਨਾਂਮ ਦਿੱਤਾ।
ਖੰਡੇ ਦਾ ਪਾਹੁਲ ਛਕਾਉਣਾ
ਪੰਜ ਪਿਆਰਿਆਂ ਦੀ ਚੋਣ ਕਰਨ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਪਾਨ ਕਰਾੲਿਆ, ਜਿਸਨੂੰ ਖੰਡੇ ਦਾ
ਪਾਹੁਲ ਕਿਹਾ ਜਾਂਦਾ ਹੈ। ਖੰਡੇ ਦਾ ਪਾਹੁਲ ਤਿਆਰ ਕਰਨ ਲੲੀ ਸਭ ਤੋਂ ਪਹਿਲਾਂ ਲੋਹੇ ਦਾ ੲਿੱਕ ਖੁੱਲ੍ਹਾ ਬਰਤਨ
ਲਿਆ ਅਤੇ ਉਸ ਵਿੱਚ ਸਾਫ਼ ਅਤੇ ਸਵੱਛ ਪਾਣੀ ਪਾੲਿਆ। ਫਿਰ ਉਸਨੂੰ ਖੰਡੇ ਨਾਲ ਹਿਲਾੲਿਆ, ਨਾਲ ਹੀ ਉਹ
ਜਪੁਜੀ ਸਾਹਿਬ ਦਾ ਪਾਠ ਵੀ ਕਰਦੇ ਰਹੇ। ੲਿਸ ਤਰ੍ਹਾਂ ਤਿਆਰ ਕੀਤੇ ਗੲੇ ਜਲ ਨੂੰ ਅੰਮ੍ਰਿਤ ਜਾਂ ਖੰਡੇ ਦਾ ਪਾਹੁਲ
ਕਿਹਾ ਗਿਆ।
ਗੁਰੂ ਜੀ ਜਦ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਉਸ ਸਮੇਂ ਮਾਤਾ ਜੀਤੋ ਜੀ ਕੁਝ ਪਤਾਸੇ ਲੈ ਕੇ ਆੲੇ। ੲਿਸ ਲੲੀ ਗੁਰੂ
ਜੀ ਨੇ ਉਨ੍ਹਾਂ ਤੋਂ ਪਤਾਸੇ ਲੈ ਕੇ ਅੰਮ੍ਰਿਤ ਵਿੱਚ ਘੋਲ ਦਿੱਤੇ। ੲਿਸ ਦਾ ਅਰਥ ੲਿਹ ਸੀ ਕਿ ਗੁਰੂ ਜੀ ਨੇ ਸਿੱਖਾਂ ਵਿੱਚ
ਬਹਾਦਰੀ ਦੇ ਭਾਵ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸੁਭਾਅ ਵਿੱਚ ਮਿਠਾਸ ਪੈਦਾ ਕਰਨ ਦਾ ਯਤਨ ਕੀਤਾ।
ੲਿਹ ਅੰਮ੍ਰਿਤ ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਛਕਾੲਿਆ ਗਿਆ। ਫੇਰ ਗੁਰੂ ਜੀ ਨੇ ਉਨ੍ਹਾਂ ਨੂੰ ਗੋਡਿਆਂ ਦੇ
ਭਾਰ ਖਡ਼੍ਹੇ ਹੋਣ ਅਤੇ 'ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ' ਕਹਿਣ ਦਾ ਆਦੇਸ਼ ਦਿੱਤਾ। ੲਿਸ
ਸਮੇਂ ਗੁਰੂ ਜੀ ਨੇ ਵਾਰੀ ਵਾਰੀ ਪੰਜ ਪਿਆਰਿਆਂ ਦੀਆਂ ਅੱਖਾਂ ਅਤੇ ਕੇਸਾਂ ਤੇ ਅੰਮ੍ਰਿਤ ਦੇ ਛਿੱਟੇ ਮਾਰੇ ਅਤੇ ਹਰ
ਪਿਆਰੇ ਨੂੰ ਖ਼ਾਲਸਾ ਭਾਵ ਪਵਿੱਤਰ ਨਾਂਮ ਦਿੱਤਾ। ਸਾਰੇ ਪਿਆਰਿਆਂ ਦੇ ਹੱਥੋਂ ਆਪ ਅੰਮ੍ਰਿਤ ਛਕਿਆ। ੲਿਸ ਤਰ੍ਹਾਂ
'ਖ਼ਾਲਸੇ' ਦਾ ਜਨਮ ਹੋੲਿਆ। ਖ਼ਾਲਸਾ ਦੀ ਸਥਾਪਨਾ ਮੌਕੇ ਗੁਰੂ ਜੀ ਨੇ ੲਿਹ ਸ਼ਬਦ ਕਹੇ, "ਖ਼ਾਲਸਾ ਗੁਰੂ ਹੈ ਅਤੇ ਗੁਰੂ
ਖ਼ਾਲਸਾ ਹੈ।"
ਖ਼ਾਲਸਾ ਪੰਥ ਦੇ ਸਿਧਾਂਤ
ਖ਼ਾਲਸਾ ਦੀ ਸਥਾਪਨਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦੇ ਹੋੲੇ ਉਨ੍ਹਾ ਨੂੰ ਉਨ੍ਹਾਂ ਦੇ
ਫਰਜ਼ਾਂ ਦਾ ਵਰਨਣ ਕੀਤਾ ਜੋ ਖ਼ਾਲਸਾ ਪੰਥ ਦੇ ਸਿਧਾਂਤ ਮੰਨੇ ਜਾਂਦੇ ਹਨ। ੲਿਹ ਸਿਧਾਂਤ ਹੇਠ ਲਿਖੇ ਹਨ: -
ਖ਼ਾਲਸਾ ਪੰਥ ਦੇ ਪੈਰੋਕਾਰ ੲਿੱਕ ਹੀ ਪਰਮਾਤਮਾ ਤੇ ਭਰੋਸਾ ਰੱਖਣਗੇ। ਵਾਹਿਗੁਰੂ ਤੋਂ ੲਿਲਾਵਾ ਉਹ ਕਿਸੇ ਹੋਰ
ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨਗੇ।
ਹਰੇਕ ਖ਼ਾਲਸਾ ਜਾਤ-ਪਾਤ ਵਿੱਚ ਵਿਸ਼ਵਾਸ਼ ਨਹੀਂ ਰੱਖੇਗਾ ਅਤੇ ਉਹ ਆਪਸ ਵਿੱਚ ਪ੍ਰੇਮ ਭਾਵ ਨਾਲ ਰਹਿਣਗੇ।
ਸਾਰੇ ਸਿੱਖਾਂ ਨੂੰ ਉੱਚ ਨੈਤਿਕ ਜੀਵਨ ਬਤੀਤ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਪਰਾੲੀ ੲਿਸਤਰੀ, ਤੰਬਾਕੂ,
ਮਾਸ ਅਤੇ ਨਸ਼ੀਲੀਆਂ ਵਸਤਾਂ ਦੀ ਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਹਰੇਕ ਖ਼ਾਲਸਾ ਮਾਲਾ ਦੇ ਨਾਲ-ਨਾਲ ਸ਼ਸ਼ਤਰ ਵੀ ਧਾਰਨ ਕਰੇਗਾ।
ਹਰੇਕ ਸਿੰਘ ਨੂੰ ਚਾਹੀਦਾ ਹੈ ਕਿ ਉਹ ਦੇਸ਼ ਅਤੇ ਧਰਮ ਦੀ ਰੱਖਿਆ ਲੲੀ ਆਪਣਾ ਸਰਬੰਸ ਵਾਰ ਦੇਣ ਲੲੀ ਸਦਾ
ਤਿਆਰ ਰਹੇ।
ਹਰੇਕ ਸਿੰਘ ਜਰੂਰੀ ਤੌਰ ਤੇ ਪੰਜ ਕਕਾਰਾਂ ਨੂੰ ਧਾਰਨ ਕਰੇਗਾ। ੲਿਹ ਹਨ- ਕੇਸ, ਕਡ਼ਾ, ਕੰਘਾ, ਕ੍ਰਿਪਾਨ,
ਕਛਹਿਰਾ।
ਹਰ ਸਿੱਖ ਸਵੇਰੇ ਉਨ੍ਹਾਂ ਪੰਜ ਬਾਣੀਆਂ ਦਾ ਪਾਠ ਕਰੇਗਾ ਜਿਨ੍ਹਾ ਦਾ ਉਚਾਰਨ ਖੰਡੇ ਦਾ ਪਾਹੁਲ ਤਿਆਰ
ਕਰਨ ਸਮੇਂ ਕੀਤਾ ਗਿਆ ਹੈ।
ਹਰ ਖ਼ਾਲਸਾ ਆਪਣੇ ਸਾਰੇ ਪਰਿਵਾਰਿਕ ਅਤੇ ਵਿਅਕਤੀਗਤ ਕੰਮ ਗੁਰੂ ਜੀ ਦੀ ਕ੍ਰਿਪਾ ਤੇ ਛੱਡ ਦੇਵੇਗਾ ਅਤੇ
ਉਨ੍ਹਾਂ ਨੂੰ ਆਪਣਾ ਸ਼ੁਭਚਿੰਤਕ ਮੰਨੇਗਾ।
ਹਰੇਕ ਖ਼ਾਲਸਾ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ) ਧਰਮ ਲੲੀ ਦਾਨ ਕਰਿਆ ਕਰੇਗਾ।
ਸਾਰੇ 'ਸਿੰਘ' ਆਪਸ ਵਿੱਚ ਮਿਲਦੇ ਸਮੇਂ ੲਿੱਕ-ਦੂਜੇ ਨੂੰ 'ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਕੀ
ਫ਼ਤਹਿ' ਕਿਹਾ ਕਰਨਗੇ।
ਹਰ ਖ਼ਾਲਸਾ ਮਰਦ ਆਪਣੇ ਨਾਂਮ ਦੇ ਪਿੱਛੇ 'ਸਿੰਘ' ਸ਼ਬਦ ਅਤੇ ਖ਼ਾਲਸਾ ੲਿਸਤਰੀ ਆਪਣੇ ਨਾਂਮ ਪਿੱਛੇ 'ਕੌਰ' ਸ਼ਬਦ
ਲਗਾਵੇਗੀ। ਪੰਜ ਪਿਆਰੇ ਓਹ ਪਹਿਲੇ ਪੰਜ ਵਿਅਕਤੀ ਸਨ ਜਿਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699ਈ. ਦੇ
ਵਿਸਾਖੀ
ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਬਾਅਦ ਵਿੱਚ ਇਹਨਾਂ ਪੰਜ ਪਿਆਰਿਆਂ ਪਾਸੋਂ ਆਪ
ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾ ਨੂੰ ਖ਼ਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ਕਿਹਾ ਇਹਨਾਂ ਦਾ
ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।
ਇਹ ਪੰਜ ਪਿਆਰੇ ਸਨ:-
1. ਭਾਈ ਦਇਆ ਸਿੰਘ ਜੀ
2. ਭਾਈ ਧਰਮ ਸਿੰਘ ਜੀ
3. ਭਾਈ ਹਿੰਮਤ ਸਿੰਘ ਜੀ
4. ਭਾਈ ਮੋਹਕਮ ਸਿੰਘ ਜੀ
5. ਭਾਈ ਸਾਹਿਬ ਸਿੰਘ ਜੀ
ਇਤਿਹਾਸ
ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ
ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ। ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ
ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ
ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ
ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ।
ਪੰਜ ਪਿਆਰੀਆਂ ਦੀ ਵਿਸੇਸ਼ ਭੂਮਿਕਾ
ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਨ੍ਹਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ
ਦਿੱਤੀ। ਜਿਨ੍ਹਾਂ ਨੇ ਪਹੁਲ ਲਈ ਸੀ ਫਿਰ ਉਨ੍ਹਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ
ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ
ਭਾਈ ਦਇਆ ਸਿੰਘ ਜੀ
ਸੱਭ ਤੋਂ ਪਹਿਲਾਂ ਸੀਸ ਭੇਂਟ ਕਰਨ ਵਾਲੇ
ਮੁੱਢਲਾ ਨਾਅ ; ਭਾਈ ਦਇਆ ਰਾਮ
ਖ਼ਾਲਸਾ ਦੀ ਸਾਜਨਾ ਸਮੇ ਉਮਰ 38 ਸਾਲ ਸੀ।
ਅਮ੍ਰਿਤਪਾਨ ਪਿੱਛੋਂ; ਭਾਈ ਦਇਆ ਸਿੰਘ
ਜਨਮ ; 1661 ਲਾਹੌਰ,ਸੋਬਤੀ ਖੱਤਰੀ
ਪਿਤਾ ਦਾ ਨਾਅ;ਭਾਈ ਸੁੱਢਾ ਜੀ
ਮਾਤਾ ਦਾ ਨਾਅ; ਮਾਈ ਦਿਆਲੀ ਜੀ
ਦੀਨਾ ਸਾਹਿਬ ਠਹਿਰਨ ਦੌਰਾਂਨ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦਿਆਂ ਭਾਈ ਧਰਮ ਸਿੰਘ ਦੇ ਨਾਲ
ਜ਼ਫ਼ਰਨਾਮਾਂ ਲੈ ਕੇ ਔਰੰਗਜ਼ੇਬ ਕੋਲ ਗਏ।
7 ਅਤੇ 8 ਦਸੰਬਰ 1705 ਦੀ ਦਰਮਿਆਂਨੀ ਰਾਤ ਨੂੰ ਪੰਜ ਪਿਆਰਿਆਂ ਦੇ ਆਦੇਸ਼ ਅਨੁਸਾਰ ਗੁਰੂ ਸਾਹਿਬ ਦੇ ਨਾਲ
ਹੀ ਚਮਕੌਰ ਦੀ ਗੜੀ ਵਿੱਚੋਂ ਨਿਕਲੇ। ਨਾਲ ਹੀ ਭਾਈ ਧਰਮ ਸਿੰਘ ਸੀ।
ਅਕਾਲ ਚਲਾਣਾ;47 ਸਾਲ ਦੀ ਉਮਰ ਵਿੱਚ 1708 ਨੂੰ,ਨੰਦੇੜ ਸਾਹਿਬ।(1768 ਬਿਕਰਮੀ ਨੂੰ ਅਬਚਲ ਨਗਰ
ਸ੍ਰੀ ਹਜੂਰ ਸਾਹਿਬ ਵਿਖੇ)
ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿਚੋਂ ਦੂਜੇ ਸਥਾਨ ਤੇ ਸਨ। ਉਹਨਾਂ ਦੇ ਪਿਤਾ ਦਾ ਨਾਮ ਪਰਮ ਸੁੱਖ ਜੀ ਅਤੇ
ਮਾਤਾ ਦਾ ਨਾਮ ਅਨੰਤ ਸੀ। ਉਹ ਜੱਟ ਜਾਤ ਦੇ ਦਿੱਲੀ ਸ਼ਹਿਰ ਦੇ ਵਸਨੀਕ ਸੀ। ਉਹਨਾਂ ਦਾ ਜਨਮ 1727 (1727)
ਬਿ: 13 (13) ਵਿਸਾਖ ਦਿਨ ਸੋਮਵਾਰ ਪਹਿਰ ਰਾਤ ਰਹਿੰਦੀ ਹੋਇਆ ਸੀ। ਉਹ 25 ਸਾਲ ਦੀ ਉਮਰ ਵਿੱਚ ਦਸਵੀਂ
ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਗਏ। ਉਹ 1768ਈ. ਨੂੰ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ
ਵਿਖੇ ਜੋਤੀ ਜੋਤ ਸਮਾਏ।
ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਉ ਜੀ
ਅਤੇ ਮਾਤਾ ਨਾਲ ਦੇਈ ਜੀ ਸਨ। ਆਪ ਜਗਨਨਾਥ ਦੇ ਵਾਸੀ ਸਨ ਅਤੇ ਝੀਵਰ ਜਾਤੀ ਦੇ ਸਨ। ਆਪ ਦੇ ਮਾਤਾ-
ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਆਪ ਦਾ ਜਨਮ 1721 ਬਿ:
ਜੇਠ 15 ਨੂੰ ਬਾਬਾ ਬਕਾਲਾ ਵਿਖੇ ਹੋਇਆ। ਆਪ 1761 ਬਿ: ਵਿੱਚ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ
ਹੋਏ।
ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਚੌਥੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਜਗਜੀਵਨ ਰਾਏ
ਜੀ ਅਤੇ ਮਾਤਾ ਦਾ ਨਾਮ ਸੰਭਲੀ ਜੀ ਹੈ। ਆਪ ਦਾ ਜਨਮ 1736 (1736) ਬਿ: 5 (5) ਚੇਤਰ ਨੂੰ ਹੋਇਆ। ਆਪ 15
(15) ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਸਮੇਤ ਦਸਵੀ ਪਾਤਸ਼ਾਹੀ ਜੀ ਦੀ ਸ਼ਰਨ ਵਿੱਚ ਆਏ ਸੀ। ਆਪ 1761
(1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਗੁਰ ਨਾਰੈਣ
ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਆਪ ਦਾ ਜਨਮ 1732 (1732) ਬਿ: 5 (5) ਮੱਘਰ ਨੂੰ ਹੋਇਆ। ਆਪ
ਬਿਰਦਪੁਰ ਦੇ ਵਾਸੀ ਸਨ। ਮਾਤਾ-ਪਿਤਾ ਨੇ ਆਪ ਨੂੰ 11 (11) ਸਾਲ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਜੀ ਦੀ
ਸ਼ਰਨ ਵਿੱਚ ਚੜ੍ਹਾਏ ਸੀ। ਆਪ 1761 (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।

13/04/2018

ਵਿਸਾਖੀ 1978 ਦੇ ਨਿਰੰਕਾਰੀ ਕਾੰਡ ਵਿੱਚ ਸ਼੍ਰੀ ਅੰਮ੍ਰਿਤਸਰ ਵਿਖੇ ਸ਼ਹੀਦ ਹੋਏ 13 ਸਿੰਘਾਂ ਦੀ ਸ਼ਹਾਦਤ ਨੂੰ ਕੋਟ
ਕੋਟ ਪ੍ਰਣਾਮ

07/04/2018

ਜਪਿਓ ਜਿਨ ਅਰਜਨ ਦੇਵ ਗੁਰੂ
ਫਿਰ ਸੰਕਟ ਜੋਨ ਗਰਭ ਨ ਆਇਓ ||
---------------------------------------------------------------------------------
ਸ਼ਹੀਦਾਂ ਦੇ ਸਿਰਤਾਜ , ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ
ਸਮੂਹ ਜਗਤ ਨੂੰ ਕਰੋੜ ਕਰੋੜ ਮੁਬਾਰਕਾਂ |
ਆਓ ਉਹਨਾਂ ਦੀ ਰਚਿਤ ਬਾਣੀ ਨੂੰ ਆਪਣੇ ਹਿਰਦੇ ਚ ਵਸੌਣ ਦਾ ਪ੍ਰਣ ਕਰੀਏ ---------------------------------------------
----------------------------------

Address

Dhalleke
Moga
142001

Telephone

7837798752

Website

Alerts

Be the first to know and let us send you an email when Satkar CLUB - Dhalleke posts news and promotions. Your email address will not be used for any other purpose, and you can unsubscribe at any time.

Share