08/02/2017
ਮਿਤੀ 05-02-2017 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਦੀ ਪ੍ਰੇਰਨਾ ਸਦਕਾ ਗੁਰਮਤਿ ਕੀਰਤਨ ਟਕਸਾਲ ਢੱਕੀ ਸਾਹਿਬ ਵੱਲੋਂ ਦੂਸਰਾ ਬਸੰਤ ਰਾਗ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਦੀ ਆਰੰਭਤਾ ਗੁਰਮਤਿ ਕੀਰਤਨ ਟਕਸਾਲ ਢੱਕੀ ਸਾਹਿਬ ਦੇ ਸਿਖਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸਮਾਗਮ ਦੌਰਾਨ ਬਸੰਤ ਰਾਗ ਨੂੰ ਸਮਰਪਿਤ ਬੱਚਿਆਂ ਦੇ ਗੁਰਬਾਣੀ ਕੀਰਤਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵੱਖ ਵੱਖ ਗੁਰਮਤਿ ਸੰਗੀਤ ਵਿਦਿਆਲਿਆ ਦੇ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਸਿਮਰਨਜੀਤ ਕੌਰ, ਗੁਰਸਿਮਰਨ ਕੌਰ, ਗੁਰਲੀਨ ਕੌਰ, ਪ੍ਰਭਜੋਤ ਕੌਰ ਆਦਿ ਦੇ ਜਥਿੱਆਂ ਅਤੇ ਸੰਤ ਨਰੈਣ ਸਿੰਘ ਸੰਗੀਤ ਅਕੈਡਮੀ ਦੋਰਾਹਾ ਦੇ ਬੱਚਿਆਂ ਨੇਂ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਸੰਤ ਬਾਬਾ ਦਰਸ਼ਨ ਸਿੰਘ ਜਿ ਖਾਲਸਾ ਵੱਲੋਂ ਵਿਸ਼ੇਸ਼ ਮੈਡਲ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਡਾ. ਕਮਲਜੀਤ ਸਿੰਘ ਇੰਚਾਰਜ ਗੁਰਮਤਿ ਸੰਗੀਤ ਯੁਨੀਵਰਸਿਟੀ ਪਟਿਆਲਾ, ਡਾ. ਜਸਵੰਤ ਸਿੰਘ ਸੰਗੀਤ ਵਿਭਾਗ ਕਰੂਕੁਸ਼ੇਤਰ ਯੁਨੀਵਰਸਿਟੀ, ਪ੍ਰੋ. ਅਰਸ਼ਪ੍ਰੀਤ ਸਿੰਘ ਰਿਦਮ ਯੁਨੀਵਰਸਿਟੀ ਕਾਲਜ ਘਨੌਰ, ਪ੍ਰੋ. ਬਲਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਫਤਹਿਗੜ੍ਹ ਸਾਹਿਬ, ਭਾਈ ਅਮਰਜੀਤ ਸਿੰਘ ਮਾਂਗਟ, ਭਾਈ ਬਲਵੰਤ ਸਿੰਘ ਮਾਂਗਟ ਆਦਿ ਸ਼ਖਸ਼ੀਅਤਾਂ ਵੱਲੋਂ ਬਸੰਤ ਰਾਗ ਨੂੰ ਸਮਰਪਿਤ ਤੰਤੀ ਸਾਜਾਂ ਦੁਆਰਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਸਮਾਗਮ ਵਿੱਚ ਪੁੱਜੀਆਂ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਬਾਬਾ ਮਨਪ੍ਰੀਤ ਸਿੰਘ ਜੀ ਮੋਹਨਪੁਰ, ਸਵਾਮੀ ਜਸਦੇਵਾਨੰਦ ਜੀ ਆਲਮਗੀਰ, ਬਾਬਾ ਦਰਸ਼ਨ ਸਿੰਘ ਜੀ ਬਾਠਾਂ ਵਾਲੇ, ਬਾਬਾ ਸੁਖਦੇਵ ਸਿੰਘ ਜੀ ਰੋੜੀਆਂ ਵਾਲਿਆਂ ਨੇਂ ਸ਼ਮੂਲੀਅਤ ਕੀਤੀ।