Gurdwara Ganga Sagar Sahib {talwandi Rai}

Gurdwara Ganga Sagar Sahib {talwandi Rai} Talwandi Rai is a village in Ludhiana district in the Indian state of Punjab.

It is 37 km from Ludhiana city,near Raikot.It is pretty famous for the people who are politically active { ਗੁਰਦੁਆਰਾ ਗੰਗਾ ਸਾਗਰ ਸਾਹਿਬ }

1705 ਵਿੱਚ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਮਾਛੀਵਾੜੇ ਪਹੁੰਚੇ|
ਐਸੇ ਭਿਆਨਕ ਸਮੇਂ ਵਿੱਚ ਕਈ ਰਾਜਿਆਂ ਨੇ ਉਨ੍ਹਾਂ ਦਾ ਸਾਥ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ
ਕਿਉਕਿ ਉਹ ਔਰੰਗਜ਼ੇਬ ਦੇ ਕਹਿਰ ਤੋਂ ਡਰਦੇ ਸਨ ਜੋ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦਾ ਪਿੱਛਾ
ਕਰ ਰਿਹਾ ਸੀ| ਜਦੋ ਗੁਰੂ ਜੀ ਰਾਏਕੋ

ਟ ਪਹੁੰਚੇ ਤਾਂ ਮੁਸਲਿਮ ਮੁਖੀ ਰਾਏ ਕੱਲ੍ਹਾ ਨੇ ਉਨ੍ਹਾਂ ਨੂੰ ਜੀ ਆਇਆਂ
ਆਖਿਆ ਅਤੇ ਅਪਣੀਆਂ ਸੇਵਾਵਾਂ ਗੁਰੂ ਸਾਹਿਬ ਨੂੰ ਪੇਸ਼ ਕਰਦੇ ਹੋਏ ਕਿਹਾ ਕਿ ਉਹ ਜਿੰਨ੍ਹਾ ਚਿਰ ਚਾਹੁੰਣ
ਰਹਿ ਸਕਦੇ ਹਨ| ਗੁਰੂ ਸਾਹਿਬ ਨੇ ਕੁਝ ਦਿਨ ਰਾਏ ਕੱਲ੍ਹਾ ਕੋਲ ਗੁਜਾਰੇ | ਰਾਏਕੋਟ ਹੀ ਗਰੂ ਸਾਹਿਬ ਨੂੰ
ਦੋ ਛੋਟੇ ਸਾਹਿਬਜ਼ਾਦਿਆਂ ਅਤੇ ਆਪਣੀ ਮਾਤਾ ਦੀ ਸ਼ਹੀਦੀ ਦੀ ਸੂਚਨਾ ਮਿਲੀ |ਇਹ ਸੂਚਨਾ ਰਾਏ ਕੱਲ੍ਹਾ
ਦੇ ਕਹਿਨ ਤੇ ਨੂਰਾਮਾਹੀ ਨੇ ਸਰਹੰਦ ਤੋਂ ਲਿਆ ਕੇ ਦਿੱਤੀ| ਇੱਕ ਦਿਨ ਗੁਰੂ ਸਾਹਿਬ ਨੇ ਨੂਰਾ ਮਾਹੀ ਨੂੰ
ਕਿਹਾ ਕਿ ਉਹ ਗੰਗਾ ਸਾਗਰ ਵਿੱਚ ਉਨ੍ਹਾਂ ਨੂੰ ਮੱਝ ਦਾ ਦੁੱਧ ਚੋ ਕੇ ਛਕਾਏ ਗੰਗਾ ਸਾਗਰ ਇੱਕ ਵਰਤਨ ਸੀ
ਜਿਸ ਵਿੱਚ ਕਈ ਸੁਰਾਖ ਸੀ ਨੂਰਾ ਮਾਹੀ ਨੇ ਕਿਹਾ ਅੱਵਲ ਤਾਂ ਉਸਦੀ ਮੱਝ ਦੁੱਧ ਨਹੀਂ ਦਿੰਦੀ,ਜੇ ਦੇਵੇ ਤਾਂ
ਗੰਗਾ ਸਾਗਰ ਵਿੱਚ ਟਿਕਣਾ ਨਹੀਂ ਇਸ ਵਿੱਚ ਸੁਰਾਖ ਹਨ | ਗੁਰੂ ਸਾਹਿਬ ਨੇ ਕਿਹਾ ਰੱਬ ਦਾ ਨਾੳਂ ਲੈ ਕੇ
ਉਹ ਮੱਝ ਦੇ ਥੱਲੇ ਬੈਠ ਜਾਏ ਨੂਰੇ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋ ਮੱਝ ਨੇ ਦੁੱਧ ਦਿੱਤਾ ਅਤੇ ਗੰਗਾ ਸਾਗਰ
ਵਿੱਚੋਂ ਚੋਇਆ ਹੀ ਨਹੀਂ ਉਥੋਂ ਵਿਦਾ ਹੋਣ ਤੋਂ ਪਹਿਲਾਂ ਰਾਏ ਕੱਲ੍ਹਾ ਅਤੇ ਉਸ ਦੇ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ
ਕੇ ਗੁਰੂ ਸਾਹਿਬ ਨੇ ਗੰਗਾ ਸਾਗਰ ਤੋਹਫੇ ਦੇ ਤੌਰ ਤੇ ਰਾਏ ਨੂੰ ਦੇ ਦਿੱਤਾ | 1947 ਵਿੱਚ ਗੰਗਾ ਸਾਗਰ ਨੂੰ ਖਾਨ
ਬਹਾਦਰ ਰਾਏ ਇਨਾਇਤ ਖਾਨ ਵਲੋਂ ਦਰਸ਼ਨਾਂ ਲਈ ਰੱਖਿਆ ਗਿਆ| ਹੁਣ ਇਹ ਉਨ੍ਹਾਂ ਦੇ ਪੋਤੇ ਰਾਏ ਅਜ਼ੀਜ਼ ਉੱਲਾ
ਦੀ ਮਲਕੀਅਤ ਹੈ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤੋਹਫੇ ਵਜੋਂ ਪਿਛਲੇ 300 ਸਾਲ ਤੋਂ ਸੰਭਾਲ ਕੇ ਰੱਖਿਆ
ਹੋਇਆ ਹੈ|

ਸੱਚਖੰਡ ਵਾਸੀ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ 12ਵੇ ਮੁਖੀ ਦਮਦਮੀ ਟਕਸਾਲ ਜੀ ਪੋਤਰੇ ਗਿਆਨੀ ਅਵਤਾਰ ਸਿੰਘ ਜੀ ਵੱਲੋ ਪਿੰਡ ਤਲਵੰਡੀ ...
29/03/2026

ਸੱਚਖੰਡ ਵਾਸੀ ਸ੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ 12ਵੇ ਮੁਖੀ ਦਮਦਮੀ ਟਕਸਾਲ ਜੀ ਪੋਤਰੇ ਗਿਆਨੀ ਅਵਤਾਰ ਸਿੰਘ ਜੀ ਵੱਲੋ ਪਿੰਡ ਤਲਵੰਡੀ ਰਾਏ ਵਿਖੇ 6 ਦੀਵਾਨ ਰਾਂਹੀ ਕਥਾ-ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾ ਵੱਲੋ ਮਹਾਂਪੁਰਸ਼ਾ ਨੂੰ ਸਤਿਕਾਰ ਵੱਜੋ ਸਨਮਾਨ ਭੇਟ ਕੀਤਾ ਗਿਆ।

Address

V. P. O Talwandi Rai Teh Raikot Dist Ludhiana
Ludhiana
141109

Website

Alerts

Be the first to know and let us send you an email when Gurdwara Ganga Sagar Sahib {talwandi Rai} posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Ganga Sagar Sahib {talwandi Rai}:

Shortcuts

Share