27/07/2026
*ਵਜ਼ੀਫ਼ਾ ਵੰਡ ਸਮਾਗਮ*
*🌾 *ਸਰਬੱਤ ਦਾ ਭਲਾ ਵਿਦਿਆਰਥੀ ਭਲਾਈ ਯੋਜਨਾ* 🌾
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਫਰੀਦਕੋਟ - ਸ੍ਰੀ ਮੁਕਤਸਰ ਸਾਹਿਬ - ਬਠਿੰਡਾ ਜੋਨ।
*ਸਥਾਨ* - ਦਸਮੇਸ਼ ਡੈਟਲ ਕਾਲਜ, ਫਰੀਦਕੋਟ
*ਵਿਸ਼ੇਸ਼ ਮਹਿਮਾਨ*
ਡਾ. ਇੰਦਰਜੀਤ ਕੌਰ, ਮੁੱਖ ਸੇਵਾਦਾਰ, ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ।
ਸ੍ਰੀ ਰਾਹੁਲ ਚਾਬਾ, ਡਿਪਟੀ ਕਮਿਸ਼ਨਰ, ਫਰੀਦਕੋਟ।
ਸ. ਜਤਿੰਦਰਪਾਲ ਸਿੰਘ ਜੀ, ggssc
ਸ. ਪ੍ਰਤਾਪ ਸਿੰਘ ਜੀ, ggssc
*216 ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਦਿੱਤੇ ਗਏ।*
*4 ਲੱਖ 32 ਹਜ਼ਾਰ ਦੇ ਵਜੀਫੇ ਸੰਗਤ ਦੇ ਸਹਿਯੋਗ ਨਾਲ ਤਕਸੀਮ ਕੀਤੇ ਗਏ।*
🌱ਦਸਮੇਸ਼ ਡੈਟਲ ਕਾਲਜ, ਫਰੀਦਕੋਟ ਦੇ ਡਾ. ਪੂਰਨ ਸਿੰਘ ਆਡੀਟੋਰੀਅਮ ਵਿਖੇ ਹੋਏ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਵਿੱਚ ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨਾਲ ਜਿੱਥੇ ਸੁਖੀ ਤੇ ਕਾਮਯਾਬ ਜੀਵਨ ਦੇ ਨੁਕਤੇ ਸਾਂਝੇ ਕੀਤੇ, ਉੱਥੇ ਹੀ ਵਾਤਾਵਰਨ ਪ੍ਰਤੀ ਵਧੇਰੇ ਜ਼ਿੰਮੇਵਾਰ ਬਨਣ ਲਈ ਪ੍ਰੇਰਿਤ ਕੀਤਾ ਗਿਆ।
🌱ਸਟੱਡੀ ਸਰਕਲ ਦੀ ਸਮੁੱਚੀ ਟੀਮ ਤੋਂ ਇਲਾਵਾ ਡਾ. ਗੁਰਸੇਵਕ ਸਿੰਘ, ਡਾਇਰੈਕਟਰ, ਦਸਮੇਸ਼ ਡੈਟਲ ਕਾਲਜ, ਪ੍ਰਿੰਸੀਪਲ, ਡੈਟਲ ਕਾਲਜ, ਸ੍ਰੀ ਪਵਨ ਕੁਮਾਰ, ਇੰਚਾਰਜ, ਕੇਅਰ ਵਨ ਕੇਅਰ ਆਲ, ਆਸਟ੍ਰੇਲੀਆ, ਸ. ਸਵਰਨਜੀਤ ਸਿੰਘ ਗਿੱਲ, ਸ. ਭੱਕਰ ਸਿੰਘ, ਪ੍ਰਿੰਸੀਪਲ, ਦਸਮੇਸ਼ ਡੈਟਲ ਕਾਲਜ, ਸ. ਜਸਬੀਰ ਸਿੰਘ, ਸ. ਗੁਰਮੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸਤਿਕਾਰਤ ਸ਼ਖ਼ਸੀਅਤਾਂ, ਅਧਿਆਪਕ ਅਤੇ ਮਾਤਾ ਪਿਤਾ ਹਾਜ਼ਰ ਸਨ।
🌱ਸਮਾਗਮ ਦੇ ਅੰਤ ਵਿੱਚ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੰਦਿਆਂ ਬੂਟਿਆਂ ਦਾ ਲੰਗਰ ਲਾਇਆ ਗਿਆ।