04/07/2026
ਪਰਮ ਪੂਜਨੀਕ ਵਿੱਦਿਆਦਾਤੇ ਉਸਤਾਦ ਜੀ ਸਤਿਕਾਰਯੋਗ #ਬਾਬਾ_ਜੀਵਾ_ਸਿੰਘ_ਜੀ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ।।
ਮੇਰੇ ਜਿਹੇ ਨਿਰਗੁਣਿਆਰੇ ਅਤੇ ਨਾਚੀਜ਼ ਨੂੰ ਆਪ ਜੀ ਹੀ ਮਾਂ ਬਾਪ ਦੀ ਤਰ੍ਹਾਂ ਉਂਗਲ ਫੜ ਕੇ ਤੁਰਨਾ ਸਿਖਾਉਣ ਵਾਲੇ ਹੋ ।।
ਆਪ ਜੀ ਦੀ ਸੰਗਤ ਨੇ ਜੋ ਜੀਵਨ ਨੂੰ ਰੰਗਤ ਦਿੱਤੀ ਹੈ ਉਸ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕਰ ਸਕਦਾ ।।
ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਅਤੇ ਸੁਭਾਗਾ ਦਿਨ ਉਹ ਸੀ ਜਿਸ ਦਿਨ 13 -14 ਸਾਲ ਦੀ ਉਮਰ ਵਿੱਚ ਮੈਂ ਆਪ ਜੀ ਕੋਲ ਮੁੰਡੇਪਿੰਡ ਆਇਆ ਸੀ , ਤਰਸ ਕਰਕੇ ਆਪ ਜੀ ਦਾ ਮੈਨੂੰ ਆਪਣੇ ਨਾਲ #ਜਥੇਬੰਦੀ_ਦਮਦਮੀ_ਟਕਸਾਲ ਵਿੱਚ ਲੈ ਕੇ ਆਉਣਾ ਅਤੇ ਆਪਣਾ ਗੜਵਈ ਬਣਾ ਕੇ ਆਪਣੇ ਪਾਸ ਰੱਖਣਾ ਮੇਰੇ ਲਈ ਜੀਵਨ ਦੀ ਸਭ ਤੋਂ ਵੱਡੀ ਅਮੋਲਕ ਦਾਤ ਸੀ ।। ਆਪ ਜੀ ਦੀ ਸੰਗਤ ਚ ਰਹਿ ਕੇ ਸੇਵਾ ਕਰਦਿਆਂ ਮੈਂ ਸੱਚਮੁੱਚ ਇਹ ਮਹਿਸੂਸ ਕੀਤਾ ਕਿ ,,,,,,,,
#ਸਾਧ_ਕੈ_ਸੰਗਿ_ਨਹੀ_ਕਛੁ_ਘਾਲ ।।
ਬਿਨਾਂ ਕਿਸੇ ਮਿਹਨਤ ਅਤੇ ਮਸ਼ੱਕਤ ਦੇ ਜੋ ਗੁਣ ਅਤੇ ਬਖਸ਼ਿਸ਼ਾਂ ਆਪ ਜੀ ਦੀ ਸੇਵਾ ਵਿੱਚੋਂ ਪ੍ਰਾਪਤ ਹੋਈਆਂ ਅੱਜ ਉਹਨਾਂ ਬਖਸ਼ਿਸ਼ਾਂ ਕਰਕੇ ਇਸ ਨਿਮਾਣੇ ਨੂੰ ਸੰਗਤ ਵਿੱਚ ਸਤਿਗੁਰੂ ਜੀ ਮਾਣ ਵਡਿਆਈ ਬਖਸ਼ ਰਹੇ ਹਨ ।।
ਆਪ ਜੀ ਦੀ ਕਿਰਪਾ ਨਾਲ ਹੀ ਸਤਿਗੁਰੂ ਜੀ ਦੀ ਸਾਜੀ ਹੋਈ #ਜਥੇਬੰਦੀ_ਦਮਦਮੀ_ਟਕਸਾਲ ਦੇ ਵਿਦਿਆਰਥੀ ਹੋਣ ਦਾ ਮਾਣ ਪ੍ਰਾਪਤ ਹੋਇਆ ।।
ਸਾਡਾ ਤਾਂ ਹਰ ਸਾਹ ਆਪ ਜੀ ਦੀਆਂ ਰਹਿਮਤਾਂ ਅਤੇ ਬਖਸ਼ਿਸ਼ਾਂ ਦਾ ਕਰਜਦਾਰ ਹੈ ।।
ਅਸੀਂ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਆਪ ਜੀ ਤੇ ਸਦਾ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਅਤੇ ਆਪ ਜੀ ਪਾਸੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਸੇਵਾ ਚੜਦੀ ਕਲਾ ਨਾਲ ਲੈਣ , ਉੱਥੇ ਨਾਲ ਹੀ ਸਾਡੀ ਇਹ ਵੀ ਅਰਦਾਸ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਸਾਨੂੰ ਨਿਮਾਣਿਆਂ ਨੂੰ ਆਖਰੀ ਸਾਹ ਤਕ ਆਪ ਜੀ ਦੀ ਸੰਗਤ ਦਾ ਸੁਭਾਗ ਬਖਸ਼ਣਾ ਤਾਂ ਕੀ ਅਸੀਂ ਵੀ ਇਸ ਬਖਸ਼ਿਸ਼ ਦੇ ਪਾਤਰ ਬਣ ਸਕੀਏ ਕਿ ,,,,,
#ਸਾਧ_ਕੈ_ਸੰਗਿ_ਸ੍ਰਬ_ਥਾਨ_ਗੰਮਿ ।।
#ਨਾਨਕ_ਸਾਧ_ਕੈ_ਸੰਗਿ_ਸਫਲ_ਜਨੰਮ ।।
ਗਿਆਨੀ ਗੁਰਵਿੰਦਰ ਸਿੰਘ ਰਾਜੋਕੇ - ✍️