Gurudwara Shri Guru Singh Sabha Model Town Karnal

Gurudwara Shri Guru Singh Sabha Model Town Karnal A Guruduara ਗੁਰਦੁਆਰਾ meaning "door to the Guru" is a place of worship for Sikhs. People from all faiths, are very welcomed in Sikh gurdwaras.

Guruduara Shri Guru Singh Sabha, Model Town, Karnal

14/03/2026
ਮਨ ਜਾਗੇ ਦੀ ਇਹ ਨਿਸ਼ਾਨੀ llਮੀਠੀ ਲਾਗੈ ਗੁਰ ਕੀ ਬਾਣੀ ll ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰੋ ਜੀ
23/02/2026

ਮਨ ਜਾਗੇ ਦੀ ਇਹ ਨਿਸ਼ਾਨੀ ll
ਮੀਠੀ ਲਾਗੈ ਗੁਰ ਕੀ ਬਾਣੀ ll ਸਾਰੀਆਂ ਸੰਗਤਾਂ ਲਾਹਾ ਪ੍ਰਾਪਤ ਕਰੋ ਜੀ

23/02/2026

(21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸੰਦਰਭ ਵਿਚ)

"ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ.."

ਪਿੱਛਲੇ 70 ਸਾਲਾਂ ਤੋਂ ਦਿੱਲੀ ਅਕਾਸ਼ਵਾਣੀ ਤੋਂ ਤੇ 55 ਸਾਲਾਂ ਤੋਂ ਚੰਡੀਗੜ੍ਹ ਅਕਾਸ਼ਵਾਣੀ ਤੋਂ ਖ਼ਬਰਾਂ ਹੋਰਨਾਂ ਭਾਸ਼ਾਵਾਂ ਨਾਲ ਪੰਜਾਬੀ ਵਿਚ ਵੀ ਪ੍ਰਸਾਰਿਤ ਹੋ ਰਹੀਆਂ ਸਨ ਜੋ ਕਿ ਹੁਣ ਬੰਦ ਕਰ ਦਿੱਤੀਆਂ ਗਈਆਂ ਹਨ। ਦਿੱਲੀ ਜਿੱਥੇ ਪੰਜਾਬੀਆਂ ਦੀ ਇਕ ਵੱਡੀ ਆਬਾਦੀ ਵੱਸਦੀ ਹੈ ਤੇ ਚੰਡੀਗੜ੍ਹ ਤਾਂ ਪੰਜਾਬ ਦੇ ਬਾਈ ਪਿੰਡਾਂ ਨੂੰ ਉਜਾੜ ਕੇ ਵਸਾਇਆ ਸ਼ਹਿਰ ਹੈ, ਉਸ ਵੇਲੇ ਪੰਜਾਬੀ ਭਾਸ਼ਾ ਪ੍ਰਤੀ ਪ੍ਰਤੀਬੱਧਤਾ ਨਿਭਾਉਣ ਦਾ ਜੋ ਸਮਝੌਤਾ ਹੋਇਆ ਸੀ,ਉਹ ਵਚਨ ਹਵਾ ਹੋ ਚੁੱਕਾ ਹੈ। ਜੰਮੂ ਕਸ਼ਮੀਰ ਚੋਂ ਪਿੱਛਲੇ ਦਿਨੀਂ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਚੋਂ ਛੇਕ ਦਿੱਤਾ ਗਿਆ ਹੈ। ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਮਰਜ ਕਰਨ ਦੇ ਨਾਂ ਤੇ ਖਤਮ ਕੀਤੀ ਜਾ ਚੁੱਕੀ ਹੈ। ਸਕੂਲਾਂ ਵਿਚ ਇਸ ਭਾਸ਼ਾ ਨੂੰ ਮਾਰਨ ਲਈ ਬਦਲ ਵਜੋਂ ਕੌਸ਼ਲ ਵਿਸ਼ੇ ਲੈ ਆਂਦੇ ਹਨ। ਜਿਨ੍ਹਾਂ ਨੂੰ ਉਭਾਰਨ ਲਈ ਹਰ ਉਹ ਯਤਨ ਕੀਤੇ ਜਾ ਰਹੇ ਹਨ ਕਿ ਬੱਚੇ ਪੰਜਾਬੀ ਜ਼ੁਬਾਨ ਤੋਂ ਮੂੰਹ ਮੋੜ ਲੈਣ। ਪੰਜਾਬੀ ਪੜ੍ਹਾਉਣ ਲਈ ਨਵੀਆਂ ਭਰਤੀਆਂ ਤਾਂ ਇਕ ਪਾਸੇ ਰਹੀਆਂ, ਜਿਤੇ ਕਿਤੇ ਪੁਰਾਣੇ ਪੰਜਾਬੀ ਅਧਿਆਪਕ ਪ੍ਰਾਧਿਆਪਕ ਹਨ ਉਨ੍ਹਾਂ ਨੂੰ ਆਪਣੀ ਨੌਕਰੀ ਪੂਰੀ ਕਰਨੀ ਔਖੀ ਹੋ ਰਹੀ ਹੈ। ਇਹ ਕਾਲਜ, ਇਹ ਯੂਨੀਵਰਸਿਟੀਆਂ, ਇਹ ਲਾਇਬ੍ਰੇਰੀਆਂ ਤੇ ਇਨ੍ਹਾਂ ਵਿਚ ਪਈਆਂ ਪੰਜਾਬੀ ਸਾਹਿਤ ਦੀਆਂ ਲੱਖਾਂ ਕੀਮਤੀ ਕਿਤਾਬਾਂ ਕਿਸ ਕੰਮ ਆਉਣਗੀਆਂ ਜੇਕਰ ਪੰਜਾਬੀ ਸੁਣਨ,ਪੜ੍ਹਨ ਲਿਖਣ,ਬੋਲਣ ਵਾਲੇ ਹੀ ਨਾ ਰਹੇ....ਬਾਬੇ ਨਾਨਕ ਦੇ ਬੋਲ "ਬੋਲੀ ਅਵਰ ਤੁਮ੍ਹਾਰੀ" ਤੇ ਬਕੌਲ ਪਾਤਰ " ਹੋਲੀ ਹੋਲੀ ਮਰ ਰਹੀ ਹੈ ਮੇਰੀ ਭਾਸ਼ਾ" ਵਾਲੀ ਹਾਲਤ ਬਣ ਰਹੀ ਹੈ।ਇਸ ਲਈ ਜਿੰਮੇਵਾਰ ਹੈ ਸਾਡਾ ਆਪਣਾ ਅਵੇਸਲਾਪਨ ਤੇ ਝੋਲੀ ਚੁੱਕ ਸਾਡੀ ਲੀਡਰਸ਼ਿਪ।ਕਰੋੜਾਂ ਅਰਬਾਂ ਰੁਪਏ ਹੋਰਨਾਂ ਪਾਸੇ ਖਰਚ ਰਹੇ ਨੇ ਪਰ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੇ ਯਤਨ ਸਿਫ਼ਰ ਹਨ। ਅੱਜ ਬੱਚਿਆਂ ਨੂੰ ਪੰਜਾਬੀ ਸਿਖਾਉਣ ਲਈ ਜਮਾਤਵਾਰ ਮਿਆਰੀ ਪਾਠ ਪੁਸਤਕਾਂ, ਵਿਆਕਰਨ ਤੇ ਅਭਿਆਸ ਪੁਸਤਕਾਂ ਦੀ ਜ਼ਬਰਦਸਤ ਘਾਟ ਹੈ। ਐਨ.ਸੀ.ਈ.ਆਰ.ਟੀ. ਵੱਲੋਂ ਇਸ ਪਾਸੇ ਖਾਸ ਧਿਆਨ ਦੇਣ ਦੀ ਲੋੜ ਸੀ ਤੇ ਹੈ ਪਰ ਇਹ ਨਿਰਪੱਖ ਸੰਸਥਾ ਵੀ ਹੁਣ ਸਰਕਾਰਪੱਖੀ ਹੋ ਚੁੱਕੀ ਹੈ।ਮੁਗਲ ਕਾਲ ਤੇ ਹੋਰ ਇਨਕਲਾਬੀ ਸਾਹਿਤ ਦਾ ਸਿਲੇਬਸ ਚੋਂ ਕੱਢਿਆ ਜਾਣਾ ਇਸ ਦੇ ਤਾਜ਼ਾ ਉਦਾਹਰਨ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਤਾਂ ਆਪਣੇ ਧਾਰਮਕ ਮਾਮਲੇ ਹੀ ਨਹੀਂ ਸੁਲਝਦੇ ਇਸ ਪਾਸੇ ਪਹਿਲ ਕਦਮੀਂ ਦੀ ਉਸ ਤੋਂ ਕੋਈ ਆਸ ਕਿਵੇਂ ਕਰੀਏ। ਤਕਨੀਕੀ ਪੰਜਾਬੀ ਕਿਤਾਬਾਂ ਤੇ ਖੋਜ ਕਾਰਜ ਦਾ ਕੰਮ ਕਰਨ ਵਾਲੀਆਂ ਯੂਨੀਵਰਸਿਟੀਆਂ ਪਹਿਲਾਂ ਹੀ ਆਰਥਿਕ ਮੰਦਹਾਲੀ ਤੇ ਖਾਲੀ ਅਸਾਮੀਆਂ ਦੀ ਸ਼ਿਕਾਰ ਹਨ। ਇੰਟਰਨੈਟ ਦੇ ਯੁੱਗ ਵਿਚ ਪੰਜਾਬੀ ਵੈਬਸਾਈਟਸ, ਵਿਕੀਪੀਡੀਆ, ਪੋਡਕਾਸਟ, ਬਲਾਗ,ਐਪ ਤੇ ਸਾਫਟਵੇਅਰਾਂ ਤੇ ਅਜੇ ਕਾਫੀ ਕੰਮ ਕਰਨ ਦੀ ਲੋੜ ਹੈ।ਹਕੂਮਤ ਵੱਲੋਂ ਪੰਜਾਬੀ ਨੂੰ ਇਕ ਖਾਸ ਧਰਮ ਨੂੰ ਮੰਨਣ ਵਾਲਿਆਂ ਦੀ ਭਾਸ਼ਾ ਕਹਿ ਕੇ ਪ੍ਰਚਾਰਿਆ ਪ੍ਰਸਾਰਿਆ ਜਾ ਰਿਹਾ ਹੈ। ਇਕ ਵਰਗ ਨੂੰ ਤਾਂ ਇਹ ਲੱਗਦਾ ਹੈ ਕਿ ਪੰਜਾਬੀ ਸ਼ਾਇਦ ਕਿਸੇ ਜਾਤਿ ਦਾ ਨਾਂ ਹੈ ਉਸ ਦਾ ਭਾਸ਼ਾ ਨਾਲ ਕੋਈ ਸੰਬੰਧ ਹੀ ਨਹੀਂ। ਇਸ ਲਈ ਮਰਦਮ ਸ਼ੁਮਾਰੀ ਵਿਚ ਪੰਜਾਬੀ ਹੋਣ ਦੇ ਬਾਵਜੂਦ ਉਹ ਮਾਤਭਾਸ਼ਾ ਫਖਰ ਨਾਲ ਹਿੰਦੀ ਲਿਖਵਾਉਂਦੇ ਹਨ। ਭਾਸ਼ਾ ਦਾ ਸੰਬੰਧ ਕਿਸੇ ਮਜ਼ਹਬ ਨਾਲ ਨਾ ਹੋ ਕੇ ਖਿੱਤੇ ਨਾਲ ਹੁੰਦਾ ਹੈ, ਇਹ ਸਾਧਾਰਨ ਜਿਹੀ ਗੱਲ ਤੋਂ ਹੀ ਬਹੁਤੇ ਲੋਕ ਬੇਖਬਰ ਹਨ। ਨਤੀਜਨ ਅੱਜ ਵੀ ਪੰਜਾਬੀ ਦਾ ਪਹਿਲਾ ਕਵੀ ਬਾਬਾ ਫਰੀਦ ਦੀ ਬਜਾਇ ਗੁਰੂਨਾਨਕ ਨੂੰ ਮੰਨੀ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਸਿੱਖ ਗੁਰੂਆਂ ਨਾਲ ਤੇ ਪੰਜਾਬੀ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਭੁੱਲ ਜਾਂਦੇ ਹਨ ਕਿ ਇਹ ਫਰੀਦ, ਕਬੀਰ, ਰਵਿਦਾਸ, ਨਾਮਦੇਵ, ਜੈਦੇਵ, ਜਿਹੇ ਛੱਤੀ ਮਹਾਂਪੁਰਖਾਂ ਦੀ ਸਰਬਸਾਂਝੀ ਬਾਣੀ ਹੈ ਤੇ ਬ੍ਰਿਜ, ਸੰਸਕ੍ਰਿਤ, ਫ਼ਾਰਸੀ ਜਿਹੀਆਂ ਅਨੇਕਾਂ ਭਾਸ਼ਾਵਾਂ ਇਕ ਸੁੰਦਰ ਗੁਲਦਸਤੇ ਵਾਂਗ ਇਸ ਵਿਚ ਸਮੋਈਆਂ ਹੋਈਆਂ ਹਨ। ਇਸੇਂ ਤਰ੍ਹਾਂ ਸਿੱਖ ਗੁਰੂਆਂ ,ਸਾਹਿਤਕਾਰਾਂ ਤੋਂ ਬਿਨਾ ਫਰੀਦ ਬੁੱਲ੍ਹੇਸ਼ਾਹ ਜਿਹੇ ਸੂਫ਼ੀਆਂ,ਮੁਸਲਮਾਨ ਅਦੀਬਾਂ ਤੇ ਹਿੰਦੂ ਸਾਹਿਤਕਾਰਾਂ ਦੀ ਉੱਚ ਪੱਧਰੀ ਰਚਨਾਵਾਂ ਨਾਲ ਲਬਰੇਜ਼ ਹੈ ਇਹ ਪੰਜਾਬੀ ਭਾਸ਼ਾ। ਵੰਡੀਆਂ ਪਾਉਣ ਦੀਆਂ ਸਾਜਿਸ਼ਾਂ ਲਗਾਤਾਰ ਜਾਰੀ ਹਨ । ਤਾਂ ਹੀ ਪਾਤਰ ਹੁਰਾਂ ਲਿਖਿਆ ਕਿ :-

"ਪਹਿਲਾਂ ਵਾਰਿਸ ਸ਼ਾਹ ਨੂੰ ਵੰਡਿਆ
ਹੁਣ ਸ਼ਿਵ ਕੁਮਾਰ ਦੀ ਵਾਰੀ ਹੈ
ਪਿੱਛਲੇ ਜ਼ਖਮ ਭਰੇ ਨਹੀਂ
ਨਵਿਆਂ ਦੀ ਫੇਰ ਤਿਆਰੀ ਹੈ"

ਇਕ ਸਾਜ਼ਿਸ਼ ਹੋਰ ਹੋ ਰਹੀ ਹੈ ਇਸ ਭਾਸ਼ਾ ਨੂੰ ਮਾਰਨ ਦੀ ,ਉਹ ਇਹ ਕਿ ਉਚੇਚੇ ਤੌਰ ਤੇ ਨਸ਼ੇ ,ਹਥਿਆਰਾਂ ਤੇ ਅਸ਼ਲੀਲਤਾ ਪਰੋਸ ਕੇ ਇਸ ਭਾਸ਼ਾ ਦੇ ਸੱਚੇ ਸੁੱਚੇ ਕਿਰਦਾਰ ਨੂੰ ਛੁਟਿਆਇਆ ਜਾ ਰਿਹਾ ਹੈ।ਪੰਜਾਬ ਵਿੱਚ ਖੁੱਲ੍ਹੇ ਮੈਕਡੋਨਲਡ ਜਿਹੇ ਕੌਮਾਂਤਰੀ ਫਰੈਂਚਾਈਜ਼ ਦੇ ਮਾਲਕ, ਗਾਹਕ, ਕਰਮਚਾਰੀ ਸਭ ਪੰਜਾਬੀ ਹਨ ਪਰ ਕਰਮਚਾਰੀਆਂ ਨੂੰ ਗਾਹਕਾਂ ਨਾਲ ਪੰਜਾਬੀ ਬੋਲਣ ਦੀ ਮਨਾਹੀ ਹੈ।ਪੰਜਾਬ ਦੇ ਕਹਿੰਦੇ ਕਹਾਉਂਦੇ ਪ੍ਰਾਈਵੇਟ ਸਕੂਲਾਂ ਵਿਚ ਤਾਂ ਪੰਜਾਬੀ ਬੋਲਣ ਤੇ ਪਾਬੰਦੀ ਤੋਂ ਇਲਾਵਾ ਜੁਰਮਾਨਾ ਵੀ ਹੈ। ਬਕੌਲ਼ ਸੁਰਜੀਤ ਪਾਤਰ

"ਸਭ ਚੀਂ ਚੀਂ ਕਰਦੀਆਂ ਚਿੜੀਆਂ ਦਾ
ਸਭ ਕਲ ਕਲ ਕਰਦੀਆਂ ਨਦੀਆਂ ਦਾ
ਸਭ ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ
ਪਰ ਸੁਣਿਆ ਹੈ ਇਸ ਧਰਤੀ ਤੇ
ਇਕ ਐਸਾ ਦੇਸ਼ ਵੀ ਹੈ
ਜਿਸ ਅੰਦਰ
ਬੱਚੇ ਨੂੰ ਆਪਣੀ ਮਾਂ ਬੋਲੀ ਬੋਲਣ ਤੇ
ਜੁਰਮਾਨਾ ਹੁੰਦਾ ਹੈ"
ਦਰਅਸਲ ਹੁਣ ਮਾਂ ਦੀ ਬੋਲੀ ਹੀ ਪੰਜਾਬੀ ਨਹੀਂ ਰਹੀ। ਉਸ ਦੇ ਮਨ ਵਿਚ ਸਭ ਤੋਂ ਪਹਿਲਾਂ ਪੰਜਾਬੀ ਪ੍ਰਤੀ ਹੀਣ ਭਾਵ ਪੈਦਾ ਹੋਇਆ ਹੈ।ਸਕੂਲ ਤਾਂ ਅਜੇ ਬੱਚਾ ਗਿਆ ਹੀ ਨਹੀਂ। ਉਸਨੂੰ ਆਪਣੀ ਬੋਲੀ ਨਾਲੋਂ ਤੋੜਨ ਦੇ ਪਹਿਲੇ ਕਸੂਰਵਾਰ ਉਹ ਮਾਂ ਬਾਪ ਨੇ ਜੋ ਆਪਸ ਵਿਚ ਘਰ ਵਿਚ ਪੰਜਾਬੀ ਨਹੀਂ ਬੋਲਦੇ।ਗੁਰਦੁਆਰਿਆਂ ਵਿਚ ਪੰਜਾਬੀ ਨਾਲੋਂ ਹਿੰਦੀ ਵਿਚ ਹੁਕਮਨਾਮਿਆਂ ਤੇ ਗੁਟਕਿਆਂ ਦੀ ਗਿਣਤੀ ਵੱਧ ਰਹੀ ਹੈ। ਅਵੱਲ ਤਾਂ ਪੰਜਾਬੀ ਦੀ ਖੂਬਸੂਰਤ ਇਬਾਰਤ ਕਿਤੇ ਲਿਖੀ ਹੁਣ ਮਿਲਦੀ ਨਹੀਂ।ਜੇਕਰ ਕਿਤੇ ਮਾੜੀ ਮੋਟੀ ਲਿਖੀ ਮਿਲ ਵੀ ਜਾਏ ਤਾਂ ਉਹ ਸ਼ਬਦ ਜੋੜ ਦੀਆਂ ਉਕਾਈਆਂ ਨਾਲ ਭਰੀ ਹੁੰਦੀ ਹੈ। ਇਹ ਹਾਲ ਗੁਰਦੁਆਰਿਆਂ ਵਿਚ ਵੀ ਤਕਿਆ ਜਾ ਸਕਦਾ ਹੈ।ਪੰਜਾਬ ਸਿੱਖਿਆ ਬੋਰਡ ਦਾ ਦਸਵੀਂ ਦਾ ਪੰਜਾਬੀ ਦਾ ਨਤੀਜਾ ਇਸ ਵਾਰ ਬਹੁਤ ਮਾੜਾ ਰਿਹਾ, ਸਾਰਿਆਂ ਵਿਸ਼ਿਆਂ ਨਾਲੋਂ ਘੱਟ ,ਉਹ ਵੀ ਉੱਥੇ,ਜਿੱਥੇ ਪੰਜਾਬੀ ਲਾਜ਼ਮੀ ਮੰਨੀ ਜਾਂਦੀ ਹੈ। ਇਨੀ ਦਿਨੀਂ ਗ੍ਰੈਜੂਏਸ਼ਨ ਪੱਧਰ ਤੇ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਹਟਾਏ ਜਾਣ ਦਾ ਮੁੱਦਾ ਵੀ ਭਖਿਆ ਪਿਆ ਹੈ ਜਿਸ ਦੇ ਅਧੀਨ ਕਰੀਬਨ ਦੋ ਸੌ ਕਾਲਜ ਆਉਂਦੇ ਹਨ।ਪੰਜਾਬੀ ਸਾਹਿਤਕ ਬੈਠਕਾਂ ਦਾ ਦੌਰ ਘੱਟ ਰਿਹਾ ਹੈ।ਪੰਜਾਬੀ ਦੇ ਬੇਹੱਦ ਪਿਆਰੇ ਸ਼ਬਦ ਅਲੋਪ ਹੋ ਰਹੇ ਹਨ। ਸੁਰਿੰਦਰ ਕੌਰ ਤੇ ਨੰਦ ਲਾਲ ਨੂਰਪੁਰੀ ਚੇਤਿਆਂ ਚੋਂ ਵਿਸਰਦੇ ਜਾ ਰਹੇ ਨੇ।ਚੰਗੀ ਗੱਲ ਇਹ ਹੈ ਕਿ ਕੁਝ ਮਿਆਰੀ ਪੰਜਾਬੀ ਅਖਬਾਰ ਤੇ ਸਾਹਿਤਕ ਪਤ੍ਰਿਕਾਵਾਂ ਝੱਖੜ ਵਿਚ ਦੀਵਾ ਬਾਲ਼ ਅਜੇ ਖੜੇ ਹਨ।ਇਹ ਤਾਂ ਭਲਾ ਹੋਵੇ ਸਤਿੰਦਰ ਸਰਤਾਜ ਜਿਹੇ ਕੁਝ ਨਾਮਚੀਨ ਫ਼ਨਕਾਰਾਂ ਅਤੇ ਸਿਆਣੇ ਫ਼ਿਲਮਕਾਰਾਂ ਦਾ ਜਿਨ੍ਹਾਂ ਪੰਜਾਬੀ ਵਿਚ ਚੰਗੇ ਗੀਤ ਰੱਚ ਕੇ ਤੇ ਚੰਗੀਆਂ ਫ਼ਿਲਮਾਂ ਬਣਾ ਕੇ ਕੁਝ ਆਸ ਜਗਾਈ ਹੈ, ਨਹੀਂ ਤਾਂ ਸਰਕਾਰਾਂ ਤੇ ਸਾਡੇ ਆਪਣੀ ਭਾਸ਼ਾ ਪ੍ਰਤੀ ਹਿਕਾਰਤੀ ਨਫ਼ਰਤੀ ਰਵਈਏ ਨੇ ਆਪਣੀ ਇਸ ਅਮੀਰ ਬੋਲੀ ਤੇ ਵਿਰਾਸਤ ਨੂੰ ਦਫ਼ਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਇਸ ਵਿਰਾਸਤ ਪ੍ਰਤੀ ਸਾਡੀ ਸੁਹਿਰਦਤਾ ਤੇ ਸਾਡੀ ਚੇਤੰਨਤਾ ਹੀ ਸਾਡੀ ਭਾਸ਼ਾ ਲਈ ਸੰਜੀਵਨੀ ਬੂਟੀ ਬਣ ਸਕਦੀ ਹੈ। ਇਸ ਦਿਸ਼ਾ ਵਿੱਚ ਸੁਰਜੀਤ ਪਾਤਰ ਦੀ ਇਹ ਕਵਿਤਾ ਸਾਡਾ ਮਾਰਗ ਦਰਸ਼ਨ ਕਰਦੀ ਹੈ

"ਨਹੀਂ ਇਸ ਤਰ੍ਹਾਂ ਨਹੀਂ ਮਰੇਗੀ ਮੇਰੀ ਭਾਸ਼ਾ
ਇਸ ਤਰ੍ਹਾਂ ਨਹੀਂ ਮਰਦੀ ਹੁੰਦੀ ਭਾਸ਼ਾ ।
ਕੁਝ ਕੁ ਸ਼ਬਦਾਂ ਦੇ ਮਰਨ ਨਾਲ
ਨਹੀਂ ਮਰਦੀ ਹੁੰਦੀ ਭਾਸ਼ਾ ।
ਤੇ ਸ਼ਬਦ ਕਦੇ ਮਰਦੇ ਵੀ ਨਹੀਂ।
ਮਰ ਵੀ ਜਾਣ ਤਾਂ ਆਉਂਦੇ ਜਾਂਦੇ ਰਹਿੰਦੇ ਨੇ
ਲੋਕ ਪਰਲੋਕ ਵਿਚ।
ਬੰਦਿਆਂ ਦੇ ਪਰਲੋਕ ਤੋਂ ਵੱਖਰਾ ਹੁੰਦਾ ਹੈ
ਸ਼ਬਦਾਂ ਦਾ ਪਰਲੋਕ ।
ਅਸੀਂ ਵੀ ਜਾ ਸਕਦੇ ਹਾਂ
ਜਿਊਂਦੇ ਜਾਗਦੇ ਸ਼ਬਦਾਂ ਦੇ ਪਰਲੋਕ ਵਿੱਚ।
ਉੱਥੇ ਉਨ੍ਹਾਂ ਦੇ ਪਰਵਾਰ ਵੱਸੇ ਹੁੰਦੇ ਨੇ।
ਮੇਲੇ ਲੱਗੇ ਹੁੰਦੇ ਨੇ ਉੱਥੇ ਸ਼ਬਦਾਂ ਦੇ
ਮਰ ਚੁੱਕੇ ਲੇਖਕਾਂ ਦੀਆਂ ਜਿਊਂਦੀਆਂ ਕਿਤਾਬਾਂ ਵਿੱਚ।
ਰੱਬ ਨਹੀਂ ਤਾਂ ਨਾ ਸਹੀ
ਸਤਿਗੁਰ ਇਸ ਦੇ ਸਹਾਈ ਹੋਣਗੇ ।
ਇਸ ਨੂੰ ਬਚਾਉਣਗੇ
ਸੂਫ਼ੀ,ਸੰਤ, ਫਕੀਰ,
ਸ਼ਾਇਰ , ਨਾਬਰ, ਆਸ਼ਕ, ਯੋਧੇ
ਮੇਰੇ ਲੋਕ, ਅਸੀਂ ,ਆਪਾਂ
ਸਾਡੇ ਸਭਨਾਂ ਦੇ ਮਰਨ ਬਾਅਦ ਹੀ
ਮਰੇਗੀ ਸਾਡੀ ਭਾਸ਼ਾ..."

ਗੁਰਨਾਮ ਸਿੰਘ
ਕਰਨਾਲ

ਆਓ! ਸਾਧਸੰਗਤ ਜੀ ਗੁਰਬਾਣੀ ਸਿੱਖੀਏ, ਗੁਰਬਾਣੀ ਪੜੀਏ ਤੇ ਸਬਦਗੁਰੂ ਦੀਆਂ ਰਹਿਮਤਾਂ, ਬਖਸ਼ਿਸ਼ਾਂ ਦਾ ਪਾਤਰ ਬਣੀਏ
15/02/2026

ਆਓ!
ਸਾਧਸੰਗਤ ਜੀ ਗੁਰਬਾਣੀ ਸਿੱਖੀਏ, ਗੁਰਬਾਣੀ ਪੜੀਏ ਤੇ ਸਬਦਗੁਰੂ ਦੀਆਂ ਰਹਿਮਤਾਂ, ਬਖਸ਼ਿਸ਼ਾਂ ਦਾ ਪਾਤਰ ਬਣੀਏ

24/01/2026

ਰਾਗ ਦਰਬਾਰ ਏ ਬਸੰਤ
1ਫਰਵਰੀ ਐਤਵਾਰ 2026

ਸੰਧਿਆ ਫੇਰੀ ਦੀਆਂ ਕੁਝ ਤਸਵੀਰਾਂ ਧੰਨਵਾਦ ਸਮੂਹ ਸੰਗਤ ਦਾ ਚਾਰ ਸਾਹਿਬਜਾਦਿਆਂ ਦੀ ਸ਼ਹੀਦੀ  ਨੂੰ ਸਮਰਪਿਤ  28 ਦਸੰਬਰ 2025 ਨੂੰ ਗੁਰਦਵਾਰਾ ਸਾਹਿਬ ਮ...
30/12/2025

ਸੰਧਿਆ ਫੇਰੀ ਦੀਆਂ ਕੁਝ ਤਸਵੀਰਾਂ
ਧੰਨਵਾਦ ਸਮੂਹ ਸੰਗਤ ਦਾ
ਚਾਰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 28 ਦਸੰਬਰ 2025 ਨੂੰ ਗੁਰਦਵਾਰਾ ਸਾਹਿਬ ਮਾਡਲ ਟਾਊਨ ਕਰਨਾਲ

*_*ਕਥਾ ਸਲੋਕ ਭਗਤ ਸ਼ੇਖ ਫ਼ਰੀਦ ਜੀ_  *ਗੁਰਦਵਾਰਾ ਸਾਹਿਬ ਮਾਡਲ ਟਾਊਨ* ਕਰਨਾਲ ਵਿਖ਼ੇ ਚਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ  ਕਥਾ ਹੁੰਦੀ ਹੈ  ...
20/09/2025

*_*ਕਥਾ ਸਲੋਕ ਭਗਤ ਸ਼ੇਖ ਫ਼ਰੀਦ ਜੀ_

*ਗੁਰਦਵਾਰਾ ਸਾਹਿਬ ਮਾਡਲ ਟਾਊਨ* ਕਰਨਾਲ ਵਿਖ਼ੇ ਚਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੁੰਦੀ ਹੈ
ਸ਼ਾਮ ਦੇ ਦੀਵਾਨਾਂ ਵਿੱਚ ਮਿਤੀ 19 ਸਤੰਬਰ 2025 ਤੋਂ *ਭਗਤ ਬਾਬਾ ਸ਼ੇਖ ਫ਼ਰੀਦ ਸਾਹਿਬ ਦੇ ਸਲੋਕਾਂ ਦੀ ਕਥਾ* ਆਰੰਭ ਹੋਗੀ ਹੈ
ਭਗਤ ਸ਼ੇਖ ਫਰੀਦ ਜੀ ਦੇ ਸਲੋਕਾਂ ਦੀ ਕਥਾ ਸਮਾਂ *ਸ਼ਾਮ 7:45 ਤੋਂ 8:30 ਤੱਕ* ਰੋਜ਼ਾਨਾ /ਸਮੂਹ ਸੰਗਤਾਂ ਹਾਜ਼ਰੀ ਭਰਨ ਦੀ ਕਿਰਪਾਲਤਾ ਕਰੋ ਜੀ**

Address

Model Town
Karnal
132001

Website

Alerts

Be the first to know and let us send you an email when Gurudwara Shri Guru Singh Sabha Model Town Karnal posts news and promotions. Your email address will not be used for any other purpose, and you can unsubscribe at any time.

Share