10/01/2022
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।।
ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ, ਪਿੰਡ ਢੱਪਈ ਵਿਖੇ 40 ਮੁਕਤਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਲਾਨਾ ਜੋੜ ਮੇਲਾ (ਮਾਘੀ ਅਤੇ ਹਲਟ (ਖੂਹ) ਦੌੜਾਂ) ਮਿਤੀ 14 ਜਨਵਰੀ 2022 ਦਿਨ ਸ਼ੁੱਕਰਵਾਰ ਨੂੰ ਪਿੰਡ ਢੱਪਈ ਜ਼ਿਲ੍ਹਾ ਕਪੂਰਥਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਨੌਜਵਾਨ ਸਭਾ, ਸਮੂਹ ਐਨ.ਆਰ.ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਸਲਾਨਾ ਜੋੜ ਮੇਲੇ ਨੂੰ ਸਮਰਪਿਤ ਮਿਤੀ 12 ਜਨਵਰੀ 2022 ਦਿਨ ਬੁੱਧਵਾਰ ਨੂੰ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਿੰਡ ਢੱਪਈ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਦਾ ਭੋਗ ਮਿਤੀ 14 ਜਨਵਰੀ 2022 ਦਿਨ ਸ਼ੁੱਕਰਵਾਰ ਨੂੰ ਪਾਇਆ ਜਾਵੇਗਾ ਅਤੇ ਭੋਗ ਪੈਣ ਉਪਰੰਤ ਹਲਟ ਦੌੜਾਂ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਬਾਹਰ ਖੂਹ ਸਟੇਡੀਅਮ ਵਿੱਚ ਹੋਵੇਗੀ । ਇਨ੍ਹਾਂ ਦੌੜਾਂ ਵਿੱਚ ਪਹਿਲੇ ਨੰਬਰਾਂ ਤੇ ਆਉਣ ਵਾਲੀਆਂ ਜੋਗਾਂ ਨੂੰ ਵੱਡੇ ਇਨਾਮਾਂ ਜਿਨ੍ਹਾਂ ਵਿੱਚ ਚਾਰ ਬੁਲਟ ਮੋਟਰਸਾਇਕਲ, ਲਗਭਗ 11 ਮੋਟਰਸਾਇਕਲ, ਸੋਨੇ ਦੇ ਕੜੇ, ਦੇਸੀ ਘਿਉ ਦੇ ਟੀਨ, ਸਨਮਾਨ ਚਿੰਨ੍ਹ ਅਤੇ ਨਗਦ ਇਨਾਮੀ ਰਾਸ਼ੀ ਨਾਲ਼ ਸਨਮਾਨਿਤ ਕੀਤਾ ਜਾਵੇਗਾ । ਸੋ ਆਪ ਸਭ ਦੂਰ ਅਤੇ ਨੇੜੇ ਦੀਆਂ ਸੰਗਤਾਂ ਨੇ ਜੋੜ ਮੇਲੇ ਵਿੱਚ ਸ਼ਮੂਲੀਅਤ ਕਰਨ ਦੀ ਕ੍ਰਿਪਾਲਤਾ ਕਰਨੀ ਜੀ ।
ਜਰੂਰੀ ਬੇਨਤੀਆਂ :
1. ਖੂਹ ਦੌੜਾਂ ਲਈ ਐਂਟਰੀਆਂ ਮਿਤੀ 12 ਜਨਵਰੀ 2022 ਦਿਨ ਬੁੱਧਵਾਰ ਦੁਪਹਿਰ 12 ਵਜੇ ਤੋਂ 3 ਤੱਕ ਹੋਣਗੀਆਂ ।
2. ਐਂਟਰੀਆਂ ਜੋਗ ਦੇ ਮਾਲਿਕ ਦਾ ਅਸਲੀ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਦੇਣ ਤੇ ਹੀ ਕੀਤੀਆਂ ਜਾਣਗੀਆਂ ।
3. ਐਂਟਰੀ ਫੀਸ 500/- ਹੋਵੇਗੀ ਕੋ ਕਿ ਮੋੜਨ ਯੋਗ ਨਹੀਂ ਹੋਵੇਗੀ ।
4. ਐਂਟਰੀਆਂ ਹੋਣ ਤੋਂ ਬਾਅਦ ਟਾਈਆਂ ਠੀਕ 3: 30 ਵਜੇ ਪੈਣਗੀਆਂ ।
5. ਜੋਗ ਦਾ ਮਾਲਿਕ ਟਾਈਆਂ ਪੈਣ ਤੋਂ ਬਾਅਦ ਆਪਣੇ ਸਮੇਂ ਦੀ ਪਰਚੀ ਲੈ ਕੇ ਜਾਣ । ਇਹ ਪਰਚੀ ਦੇਖ ਕੇ ਹੀ ਹਲਟ ਤੇ ਜੋਗ ਮਿਤੀ 14 ਜਨਵਰੀ ਨੂੰ ਭਜਾਉਣ ਦਿਤੀ ਜਾਵੇਗੀ ।
6. ਐਂਟਰੀਆਂ ਗੁਰਦੁਆਰਾ ਸੰਤ ਬਾਬਾ ਸਰਜਾ ਸਿੰਘ ਜੀ ਪਾਰਕ, ਢੱਪਈ ਵਿਖੇ ਲਈਆਂ ਜਾਣਗੀਆਂ ।
ਸ਼ਰਤਾਂ :-
1. 3 ਮਿੰਟ ਵਿੱਚ 35 ਗੇੜੇ ਕਰਨ ਵਾਲੀ ਜੋਗ ਕੁਆਲੀਫਾਈ ਕਰੇਗੀ ।
2. ਪੈੜ ਵਿੱਚ ਇਕੱਲਾ ਹਕਾਵਾ ਹੀ ਹੋਵੇਗਾ ।
3. ਪ੍ਰੈਣ ਵਗੈਰਾ ਨਹੀਂ ਦਿੱਤੀ ਜਾਵੇਗੀ ।
4. ਕਿਸੇ ਪਸ਼ੂ ਤੇ ਜੁਲਮ ਬਰਦਾਸ਼ਤ ਨਹੀ ਕੀਤਾ ਜਾਵੇਗਾ ।
5. ਖੂਨ ਨਿਕਲਣ ਦੀ ਹਾਲਤ ਵਿੱਚ ਜੋਗ ਕੈਂਸਲ ਕੀਤੀ ਜਾਵੇਗੀ ।
6. ਖੂਹ ਦੌੜਾਂ 7 ਮਿੰਟ ਦੀਆਂ ਹੋਣਗੀਆਂ ।
7. ਇਨਾਮ ਅਤੇ ਬਾਕੀ ਸ਼ਰਤਾਂ ਮੌਕੇ ਤੇ ਹੀ ਦੱਸੀਆਂ ਜਾਣਗੀਆਂ ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ ।।
Live on:- kabaddi365.com
M:- 9814453310