Gurduwara Nirmalsar Sahib Tilokewala

Gurduwara Nirmalsar Sahib Tilokewala Contact information, map and directions, contact form, opening hours, services, ratings, photos, videos and announcements from Gurduwara Nirmalsar Sahib Tilokewala, Sikh Temple, Tilokewala, Kalanwali.

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ।
14/04/2026

ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ।

ਸੱਚਖੰਡਵਾਸੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ 34ਵੀਂ ਬਰਸੀ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ         ਬੜੀ ਸ਼ਰਧਾ ਭਾਵਨਾ ਨਾਲ...
19/01/2026

ਸੱਚਖੰਡਵਾਸੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ 34ਵੀਂ ਬਰਸੀ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ।
ਸਮਾਗਮਾ ਦੀਆਂ ਕੁਝ ਖਬਰਾਂ

https://www.youtube.com/live/AgXVt5Mio2A?si=-ivSwSy8qiBEIxOfਸੱਚਖੰਡ ਵਾਸੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ 34ਵੀਂ ਬਰਸੀ ਸਮਾਗਮ...
17/01/2026

https://www.youtube.com/live/AgXVt5Mio2A?si=-ivSwSy8qiBEIxOf
ਸੱਚਖੰਡ ਵਾਸੀ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਦੀ 34ਵੀਂ ਬਰਸੀ ਸਮਾਗਮ ਗੁਰਦੁਆਰਾ ਨਿਰਮਲ ਸਰ ਸਾਹਿਬ ਨਗਰ ਤੇ ਤਿਲੋਕੇਵਾਲਾ

ਸੱਚਖੰਡ ਵਾਸੀ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਜੀ ਦੀ ਯਾਦ ਵਿੱਚ ਸਲਾਨਾ ਬਾਰਸੀ ਸਮਾਗਮ |ਗੁਰਦੁਆਰਾ ਸਾਹਿਬ ਤਿਲੋਕੇਵਾਲਾਸੱਚਖੰਡ ਵਾਸੀ ਸ....

ਸੰਤ ਮੋਹਨ ਸਿੰਘ ਮਤਵਾਲਾ ਜੀਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਨਿਰਮਲਸਰ ਸਾਹਿਬ ਦੀ ਉਸਾਰੀ ਸੰਤ ਬਾਬਾ ਮੋਹਨ ਸਿੰਘ ਜ...
16/01/2026

ਸੰਤ ਮੋਹਨ ਸਿੰਘ ਮਤਵਾਲਾ ਜੀ
ਹਰਿਆਣਾ ਦੇ ਸਿਰਸਾ ਜਿਲ੍ਹੇ ਦੇ ਪਿੰਡ ਤਿਲੋਕੇਵਾਲਾ ਦੇ ਗੁਰਦੁਆਰਾ ਨਿਰਮਲਸਰ ਸਾਹਿਬ ਦੀ ਉਸਾਰੀ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਨੇ 1928 ਵਿੱਚ ਕਰਵਾਈ । ਸੰਤ ਬਾਬਾ ਮੋਹਨ ਸਿੰਘ ਮਤਵਾਲਾ ਜੀ ਨੇ ਇੱਥੋਂ ਇਸ ਖੇਤਰ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਇਸ ਖੇਤਰ ਵਿੱਚ ਸਿਖਿਆ ਦੀ ਲਹਿਰ ਚਲਾਈ । ਬਾਬਾ ਜੀ ਨੇ ਗੁਰਦੁਆਰਾ ਨਿਰਮਲਸਰ ਸਾਹਿਬ ਵਿੱਚ ਖਾਲਸਾ ਪ੍ਰਾਇਮਰੀ ਸਕੂਲ ਦੀ ਸਥਾਪਨਾ ਸੰਨ 1930 ਵਿੱਚ ਕੀਤੀ ਅਤੇ ਸਿੱਖਿਆ ਵੱਲੋਂ ਵਾਝੇ ਇਸ ਖੇਤਰ ਦੇ ਲੋਕਾਂ ਨੂੰ ਗੁਰਬਾਣੀ , ਕੀਰਤਨ ਅਤੇ ਸਕੂਲੀ ਸਿੱਖਿਆ ਦੇਣੀ ਸ਼ੁਰੂ ਕੀਤੀ। ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਸਾਰੇ ਵਰਗਾਂ ਦੇ ਲੋਕਾਂ ਨਾਲ ਪ੍ਰੇਮ ਰੱਖਦੇ ਸਨ ਇਸ ਕਾਰਨ ਹੀ ਸਿੱਖ ਸੰਗਤਾਂ ਦੇ ਨਾਲ - ਨਾਲ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਗੁਰਦੁਆਰਾ ਨਿਰਮਲਸਰ ਸਾਹਿਬ ਦੇ ਨਾਲ ਸ਼ਰਧਾ - ਭਾਵਨਾ ਰੱਖਦੇ ਹਨ ਅਤੇ ਹਰ ਸਮਾਗਮਾਂ ਵਿੱਚ ਵਧ ਚੜ੍ਹ ਕੇ ਦੇਸ਼ - ਵਿਦੇਸ਼ ਅਤੇ ਇਲਾਕੇ ਦੀਆਂ ਸੰਗਤਾਂ ਨਾਮ ਬਾਣੀ ਅਤੇ ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ । ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਗੁਰੂ ਪੰਥ ਨਿਸ਼ਕਾਮ ਸੇਵਕ , ਗੁਰਬਾਣੀ ਅਤੇ ਮਨੁੱਖਤਾ ਦੇ ਸੇਵਕ ਸਨ । ਬਾਬਾ ਜੀ ਇਸ ਅਸਥਾਨ ਤੇ ਲਗਭਗ 64 ਸਾਲ ਤੱਕ ਰਹਿ ਕੇ ਸੇਵਾ , ਸਿਮਰਨ ਭਜਨ ਬੰਦਗੀ ਕੀਤੀ । ਬਾਬਾ ਜੀ ਨੇ ਖੇਤਰ ਦੇ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜ ਕੇ ' ਸਰਬੱਤ ਦਾ ਭਲਾ ਅਤੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ । ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਨੇ ਗੁਰਦੁਆਰਾ ਨਿਰਮਲ ਸਾਹਿਬ ਦੀ ਉਸਾਰੀ ਦੇ ਨਾਲ - ਨਾਲ ਇਸ ਖੇਤਰ ਦੇ ਹੋਰ ਨਗਰਾਂ ਵਿੱਚ ਵੀ ਗੁਰਦੁਆਰਾ ਸਾਹਿਬ ਬਣਾਏ ਅਤੇ ਗੁਰਬਾਣੀ ਦਾ ਪ੍ਰਚਾਰ ਕੀਤਾ । ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਵਿਖੇ ਪੰਜ ਪਿਆਰਿਆ ਦੇ ਜੱਥੇਦਾਰ ਦੇ ਰੂਪ ਵਿੱਚ ਸੇਵਾ ਨਿਭਾਈ । ਬਾਬਾ ਜੀ ਨੇ 1921 ਵਿੱਚ ਜੈਤੋ ਦੇ ਮੋਰਚੇ ਵਿੱਚ ਕਨੇਡੀਅਨ ਸ਼ਹੀਦੀ ਜੱਥੇ ਦੇ ਮੈਂਬਰ ਦੇ ਰੂਪ ਵਿੱਚ ਸ਼ਾਮਿਲ ਹੋ ਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਕੇ ਸੇਵਾ ਨਿਭਾਈ । ਬਾਬਾ ਜੀ ਪੰਡਿਤ ਜਵਾਹਰ ਲਾਲ ਨਹਿਰੂ , ਡਾ . ਕਿਚਲੂ ਅਤੇ ਮੋਰਚੇ ਦੇ ਹੋਰ ਮੈਂਬਰਾਂ ਨਾਲ ਨਾਭਾ ਜੇਲ ਵਿੱਚ ਰਹੇ । ਬਾਬਾ ਜੀ ਨੇ ਜੱਥੇਦਾਰ ਬਾਬਾ ਖੜਕ ਸਿੰਘ ਦੀ ਰਹਿਨੁਮਾਈ ਹੇਠ ਡਸਕੇ ਦੇ ਮੋਰਚੇ ਵਿੱਚ ਜੇਲ ਕਟੀ ਅਤੇ ਹੋਰ ਪੰਥਕ ਮੋਰਚਿਆਂ ਵਿੱਚ ਸ਼ਾਮਿਲ ਹੁੰਦੇ ਰਹੇ । ਸੰਨ 1924 ਵਿੱਚ ਬਾਬਾ ਜੀ ਨਗਰ ਜੰਡਾਲੀ ਕਲਾਂ ਮੰਡੀ ਅਹਿਮਦਗੜ੍ਹ ( ਸੰਗਰੂਰ ) ਵਿੱਚ ਆ ਗਏ ਅਤੇ ਗੁਰਦੁਆਰਾ ਸੈਂਟਰ ਜੰਡਾਲੀਕਲਾਂ ਦੀ ਸੇਵਾ ਕਰਵਾਈ ਨਾਲ ਹੀ ਖਾਲਸਾ ਪ੍ਰਾਇਮਰੀ ਸਕੂਲ ਦੀ ਸਥਾਪਨਾ ਕੀਤੀ । ਗੁਰਦੁਆਰਾ ਨਿਰਮਲਸਰ ਸਾਹਿਬ ਨਗਰ ਤਿਲੋਕੇਵਾਲਾ ਵਿਖੇ ਗੁਰਬਾਣੀ ਦਾ ਪ੍ਰਚਾਰ ਕਰਦੇ ਹੋਏ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਸੰਗਤਾਂ ਨੂੰ ਸੇਵਾ ਸਿਮਰਨ ਨਾਮ ਜਪਦੇ - ਜਪਾਉਂਦੇ ਹੋਏ 15 ਜਨਵਰੀ ( 2 ਮਾਘ ) 1992 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਿਰਾਜਮਾਨ ਹੋਏ । ਇਸ ਤੋਂ ਪਹਿਲਾ ਉਨ੍ਹਾਂ ਆਪਣੇ ਹੱਥੀ ਭਾਈ ਗੁਰਮੀਤ ਸਿੰਘ ਨੂੰ ਗੁਰਦੁਆਰਾ ਨਿਰਮਲਸਰ ਸਾਹਿਬ ਦਾ ਮੁੱਖ ਸੇਵਾਦਾਰ ਥਾਪ ਕੇ ਇਸ ਪਵਿਤਰ ਸਥਾਨ ਦੀ ਸੇਵਾ ਸੰਭਾਲੀ । ਗੁਰਦੁਆਰਾ ਨਿਰਮਲ ਸਾਹਿਬ ਨਗਰ ਤਿਲੋਕੇਵਾਲਾ ਵਿੱਚ ਬਾਬਾ ਜੀ ਦੀ ਪਵਿਤਰ ਯਾਦ ਵਿੱਚ ਭਾਈ ਗੁਰਮੀਤ ਸਿੰਘ ਨੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਅਤੇ ਨਿਰਮਲਸਰ ਸਰੋਵਰ , ਗੁਰੂ ਕੇ ਲੰਗਰ ਦੀ ਇਮਾਰਤ , ਸੰਗਤਾਂ ਦੇ ਠਹਿਰਣ ਲਈ ਸਰਾਂ ਦੀ ਉਸਾਰੀ ਕਰਵਾਈ ਗਈ ਅਤੇ ਨਾਲ ਹੀ ਇਲਾਕੇ ਦੇ ਬਚਿਆਂ ਨੂੰ ਵਿੱਦਿਆ ਦੇਣ ਲਈ ਬਾਬਾ ਜੀ ਦੀ ਯਾਦ ਵਿੱਚ ਸਕੂਲ ਦੀ ਬਿਲਡਿੰਗ ਲਈ 10 ਏਕੜ ਜ਼ਮੀਨ ਦਿੱਤੀ ਗਈ ਜਿਸ ਵਿੱਚ ਸੰਤ ਮੋਹਨ ਸਿੰਘ ਮਤਵਾਲਾ ਪਬਲਿਕ ਸਕੂਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਿਹਾ ਹੈ । ਗੁਰਦੁਆਰਾ ਨਿਰਮਲਸਰ ਸਾਹਿਬ ਵਿੱਚ ਸੰਗੀਤ ਵਿਦਿਆਲਾ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਗੁਰਬਾਣੀ ਦਾ ਕੀਰਤਨ ਅਤੇ ਗੁਰਬਾਣੀ ਦੀ ਸੰਥਿਆਂ ਦਿੱਤੀ ਜਾਂਦੀ ਹੈ । ਹਰ ਸਾਲ 17 ਜਨਵਰੀ ਨੂੰ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਦੀ ਮਿਠੀ ਯਾਦ , ਪਵਿੱਤਰ ਗੁਰਬਾਣੀ ਦੇ ਅਖੰਡ ਜਾਪ , ਸੇਵਾ ਸਿਮਰਨ , ਅੰਮ੍ਰਿਤ ਸੰਚਾਰ ਅਤੇ ਮਹਾਨ ਸੰਤ ਸਮਾਗਮ ਕਰਵਾ ਕੇ ਮਨਾਈ ਜਾਂਦੀ ਹੈ ।

https://youtube.com/live/ilZS-ZlyJ6M?feature=shared ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸਾਲਾਨਾ ਬਰਸੀ ਸਮਾਗਮ 17 ਜਨਵਰੀ 20...
17/01/2025

https://youtube.com/live/ilZS-ZlyJ6M?feature=shared ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸਾਲਾਨਾ ਬਰਸੀ ਸਮਾਗਮ 17 ਜਨਵਰੀ 2025 ਲਾਈਵ

सचखंडवासी संत बाबा मोहन सिंह मतवाला जी की बरसी का सलाना समागम ,17 jan.2025 video by gurdev studio sirsa 9255123416, 9896028842

ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸਾਲਾਨਾ ਬਰਸੀ ਸਮਾਗਮ 17 ਜਨਵਰੀ 2025 ਲਾਈਵhttps://youtube.com/live/ilZS-ZlyJ6M?feature=...
17/01/2025

ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸਾਲਾਨਾ ਬਰਸੀ ਸਮਾਗਮ 17 ਜਨਵਰੀ 2025 ਲਾਈਵ
https://youtube.com/live/ilZS-ZlyJ6M?feature=shared

ਅੰਮ੍ਰਿਤ ਕੇ ਦਾਤੇ , ਸਰਬੰਸ ਦਾਨੀ , ਦਮਦਮੀ ਟਕਸਾਲ ਦੇ ਬਾਨੀ ,ਕਲਗੀਧਰ ਦਸ਼ਮੇਸ਼ ਪਿਤਾ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾ...
06/01/2025

ਅੰਮ੍ਰਿਤ ਕੇ ਦਾਤੇ , ਸਰਬੰਸ ਦਾਨੀ , ਦਮਦਮੀ ਟਕਸਾਲ ਦੇ ਬਾਨੀ ,ਕਲਗੀਧਰ ਦਸ਼ਮੇਸ਼ ਪਿਤਾ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜੇ ਪੋਹ ਸੁਦੀ ਸਤਵੀਂ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।

ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ
27/12/2024

ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

Address

Tilokewala
Kalanwali
125201

Telephone

+919356522300

Website

Alerts

Be the first to know and let us send you an email when Gurduwara Nirmalsar Sahib Tilokewala posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurduwara Nirmalsar Sahib Tilokewala:

Share

Category