DGPC Jammu

Call Directions

DGPC Jammu Contact information, map and directions, contact form, opening hours, services, ratings, photos, videos and announcements from DGPC Jammu, Religious organisation, Head Office : Gurdwara Sri Guru Nanak Dev G, Chand Nagar, Jammu.

02/10/2026
22/09/2026

DGPC Jammu ਅਫ਼ਸੋਸ ਦਾ ਸੰਦੇਸ਼

ਬੜੇ ਦੁੱਖ ਅਤੇ ਅਫ਼ਸੋਸ ਨਾਲ DGPC ਜੰਮੂ ਵੱਲੋਂ ਸ. ਮੰਥਨ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।

ਸ. ਮੰਥਨ ਸਿੰਘ ਜੀ ਦਾ ਵਿਛੋੜਾ ਪਰਿਵਾਰ, ਸਾਕ-ਸੰਬੰਧੀਆਂ ਅਤੇ ਸਮੁੱਚੀ ਸਿੱਖ ਸੰਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਦੁੱਖ ਦੀ ਘੜੀ ਵਿੱਚ DGPC ਜੰਮੂ ਦੁਖੀ ਪਰਿਵਾਰ ਦੇ ਨਾਲ ਖੜ੍ਹੀ ਹੈ।

ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਤੇ ਹੌਸਲਾ ਪ੍ਰਦਾਨ ਕਰਨ।

“ਗੁਰਮੁਖਿ ਜਨਮੁ ਸਵਾਰਿ ਦਰਗਹਿ ਚਲਿਆ ॥”

ਵੱਲੋਂ:
ਸ. ਰਣਜੀਤ ਸਿੰਘ ਤੋਹਰਾ
ਪ੍ਰਧਾਨ, DGPC ਜੰਮੂ
ਅਤੇ ਸਮੂਹ ਮੈਂਬਰ, DGPC ਜੰਮੂ

Glimpse | ਵਿਸ਼ੇਸ਼ ਗੁਰਮਤਿ ਸਮਾਗਮ26 ਜੁਲਾਈ 2026 | ਸੈਂਟਰਲ ਗੁਰਦੁਆਰਾ ਸਾਹਿਬ, ਆਰ.ਐਸ. ਪੁਰਾਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜ...
27/07/2026

Glimpse | ਵਿਸ਼ੇਸ਼ ਗੁਰਮਤਿ ਸਮਾਗਮ
26 ਜੁਲਾਈ 2026 | ਸੈਂਟਰਲ ਗੁਰਦੁਆਰਾ ਸਾਹਿਬ, ਆਰ.ਐਸ. ਪੁਰਾ

ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜੰਮੂ ਵੱਲੋਂ ਆਰ.ਐਸ. ਪੁਰਾ ਦੇ ਸਰਹੱਦੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਚੱਲ ਰਹੀਆਂ ਗੁਰਮਤਿ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਉਨ੍ਹਾਂ ਬੱਚਿਆਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਗੁਰਮਤਿ ਕਲਾਸਾਂ ਵਿੱਚ ਨਿਯਮਿਤ ਹਾਜ਼ਰੀ ਲਗਾਈ, ਗੁਰਬਾਣੀ ਸਿੱਖਣ ਪ੍ਰਤੀ ਸਮਰਪਣ ਦਿਖਾਇਆ ਅਤੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਾਨਦਾਰ ਪ੍ਰਸਤੁਤੀ ਦਿੱਤੀ।

ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਗੁਰਬਾਣੀ, ਕੀਰਤਨ, ਸੰਥਿਆ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਦੀ ਸਿਖਲਾਈ ਭਾਈ ਦੀਦਾਰ ਸਿੰਘ ਜੀ ਵੱਲੋਂ ਨਿਰੰਤਰ ਦਿੱਤੀ ਜਾ ਰਹੀ ਹੈ।

ਇਸ ਸਮਾਗਮ ਵਿੱਚ ਡੀਜੀਪੀਸੀ ਜੰਮੂ ਦੇ ਪ੍ਰਧਾਨ ਸ. ਰਣਜੀਤ ਸਿੰਘ ਟੌਹੜਾ, ਟ੍ਰੈਜ਼ਰਰ ਸ. ਜਗਪਾਲ ਸਿੰਘ ਜੀ, ਜੋਇੰਟ ਸੈਕਰੇਟਰੀ ਮਾਸਟਰ ਰਣਬੀਰ ਸਿੰਘ ਜੀ, ਧਰਮ ਪ੍ਰਚਾਰ ਇੰਚਾਰਜ ਸ. ਗੁਰਮੀਤ ਸਿੰਘ ਜੀ, ਸੈਂਟਰਲ ਗੁਰਦੁਆਰਾ ਸਾਹਿਬ ਦੇ ਮੈਂਬਰ, ਸਰਹੱਦੀ ਇਲਾਕਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ, ਪਤਵੰਤੇ ਸੱਜਣ, ਸੰਗਤਾਂ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਾਜ਼ਰੀ ਭਰੀ।

“ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਨਾ ਹੀ ਸਾਡਾ ਮਕਸਦ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਸਿੱਖੀ ਨਾਲ ਜੁੜੀਆਂ ਰਹਿਣ।”

Glimpse | ਵਿਸ਼ੇਸ਼ ਗੁਰਮਤਿ ਸਮਾਗਮ26 ਜੁਲਾਈ 2026 | ਸੈਂਟਰਲ ਗੁਰਦੁਆਰਾ ਸਾਹਿਬ, ਆਰ.ਐਸ. ਪੁਰਾਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜ...
27/07/2026

Glimpse | ਵਿਸ਼ੇਸ਼ ਗੁਰਮਤਿ ਸਮਾਗਮ
26 ਜੁਲਾਈ 2026 | ਸੈਂਟਰਲ ਗੁਰਦੁਆਰਾ ਸਾਹਿਬ, ਆਰ.ਐਸ. ਪੁਰਾ

ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜੰਮੂ ਵੱਲੋਂ ਆਰ.ਐਸ. ਪੁਰਾ ਦੇ ਬਾਰਡਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਿਛਲੇ ਚਾਰ ਸਾਲਾਂ ਤੋਂ ਨਿਰੰਤਰ ਚੱਲ ਰਹੀਆਂ ਗੁਰਮਤਿ ਕਲਾਸਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਉਨ੍ਹਾਂ ਬੱਚਿਆਂ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਗੁਰਮਤਿ ਕਲਾਸਾਂ ਵਿੱਚ ਨਿਯਮਿਤ ਹਾਜ਼ਰੀ ਲਗਾਈ, ਗੁਰਬਾਣੀ ਸਿੱਖਣ ਪ੍ਰਤੀ ਸਮਰਪਣ ਦਿਖਾਇਆ ਅਤੇ ਵਿਸ਼ੇਸ਼ ਗੁਰਮਤਿ ਸਮਾਗਮ ਵਿੱਚ ਸ਼ਾਨਦਾਰ ਪ੍ਰਸਤੁਤੀ ਦਿੱਤੀ।

ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਗੁਰਬਾਣੀ, ਕੀਰਤਨ, ਸੰਥਿਆ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਦੀ ਸਿਖਲਾਈ ਭਾਈ ਦੀਦਾਰ ਸਿੰਘ ਜੀ ਵੱਲੋਂ ਨਿਰੰਤਰ ਦਿੱਤੀ ਜਾ ਰਹੀ ਹੈ।

ਇਸ ਸਮਾਗਮ ਵਿੱਚ ਡੀਜੀਪੀਸੀ ਜੰਮੂ ਦੇ ਪ੍ਰਧਾਨ ਸ. ਰਣਜੀਤ ਸਿੰਘ ਟੌਹੜਾ, ਟ੍ਰੈਜ਼ਰਰ ਸ. ਜਗਪਾਲ ਸਿੰਘ ਜੀ, ਜੋਇੰਟ ਸੈਕਰੇਟਰੀ ਮਾਸਟਰ ਰਣਬੀਰ ਸਿੰਘ ਜੀ, ਧਰਮ ਪ੍ਰਚਾਰ ਇੰਚਾਰਜ ਸ. ਗੁਰਮੀਤ ਸਿੰਘ ਜੀ, ਸੈਂਟਰਲ ਗੁਰਦੁਆਰਾ ਸਾਹਿਬ ਦੇ ਮੈਂਬਰ, ਬਾਰਡਰ ਇਲਾਕਿਆਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ, ਪਤਵੰਤੇ ਸੱਜਣ, ਸੰਗਤਾਂ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਹਾਜ਼ਰੀ ਭਰੀ।

“ਬੱਚਿਆਂ ਨੂੰ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਨਾ ਹੀ ਸਾਡਾ ਮਕਸਦ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗੁਰੂ ਸਾਹਿਬਾਨ ਦੀ ਬਖ਼ਸ਼ੀ ਹੋਈ ਸਿੱਖੀ ਨਾਲ ਜੁੜੀਆਂ ਰਹਿਣ।”

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥“ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਕਦੇ ਮਿਟਾਇਆ ਨਹੀਂ ਜਾ ਸਕਦਾ।”ਮਿਤੀ 10/07/2026 ਨੂੰ...
11/07/2026

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥

“ਸੱਚ ਨੂੰ ਦਬਾਇਆ ਜਾ ਸਕਦਾ ਹੈ, ਪਰ ਕਦੇ ਮਿਟਾਇਆ ਨਹੀਂ ਜਾ ਸਕਦਾ।”

ਮਿਤੀ 10/07/2026 ਨੂੰ ਗੁਰਦੁਆਰਾ ਸਿੰਘ ਸਭਾ, ਗੁਰੂ ਨਾਨਕ ਨਗਰ, ਜੰਮੂ ਵਿਖੇ “ਸਤਲੁਜ (Punjab 95)” ਫ਼ਿਲਮ ਦੇ ਸਫ਼ਲ ਪ੍ਰਦਰਸ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਮਨੁੱਖੀ ਅਧਿਕਾਰਾਂ ਦੇ ਨਿਡਰ ਪਹਿਰੇਦਾਰ ਸ. ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ, ਸੰਘਰਸ਼ ਅਤੇ ਅਦੁੱਤੀ ਕੁਰਬਾਨੀ ਨੂੰ ਨਮਨ ਕੀਤਾ।

ਸੰਗਤ ਦੀ ਭਰਵੀਂ ਹਾਜ਼ਰੀ ਨੇ ਇਹ ਸਾਬਤ ਕਰ ਦਿੱਤਾ ਕਿ ਸੱਚ ਅਤੇ ਇਨਸਾਫ਼ ਲਈ ਆਪਣਾ ਸਰਬਸ ਨਿਛਾਵਰ ਕਰਨ ਵਾਲੇ ਮਹਾਨ ਸੂਰਮਿਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸ. ਜਸਵੰਤ ਸਿੰਘ ਖਾਲੜਾ ਜੀ ਨੇ ਆਪਣੇ ਨਿੱਜੀ ਸਵਾਰਥ ਲਈ ਨਹੀਂ, ਸਗੋਂ ਸੱਚ, ਇਨਸਾਫ਼ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ। ਉਨ੍ਹਾਂ ਦੀ ਕੁਰਬਾਨੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ।

ਅੱਜ 11/07/2026 ਨੂੰ ਗੁਰਦੁਆਰਾ ਕੰਪਲੈਕਸ, ਸੰਤ ਬਾਬਾ ਸੁੰਦਰ ਸਿੰਘ ਜੀ, ਅਖਨੂਰ ਵਿਖੇ ਇਸ ਫ਼ਿਲਮ ਦਾ ਪ੍ਰਦਰਸ਼ਨ ਜਾਰੀ ਹੈ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਆਪਣੇ ਇਤਿਹਾਸ, ਆਪਣੇ ਸ਼ਹੀਦਾਂ ਅਤੇ ਸੱਚ ਲਈ ਲੜਨ ਵਾਲੇ ਮਹਾਨ ਯੋਧਿਆਂ ਦੇ ਜੀਵਨ ਤੋਂ ਜਾਣੂ ਹੋ ਸਕੇ।

ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜੰਮੂ ਸਮੂਹ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਸੇਵਾਦਾਰਾਂ ਅਤੇ ਸਮੂਹ ਸੰਗਤ ਦਾ ਦਿਲੋਂ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਇਸ ਇਤਿਹਾਸਕ ਉਪਰਾਲੇ ਨੂੰ ਸਫ਼ਲ ਬਣਾਇਆ।

ਆਓ, ਅਸੀਂ ਸੰਕਲਪ ਕਰੀਏ ਕਿ ਸੱਚ ਦੀ ਆਵਾਜ਼ ਨੂੰ ਹਰ ਗੁਰੂਘਰ, ਹਰ ਘਰ ਅਤੇ ਹਰ ਦਿਲ ਤੱਕ ਪਹੁੰਚਾਵਾਂਗੇ। ਸ. ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਨੂੰ ਸਦਾ ਯਾਦ ਰੱਖਾਂਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਸੰਘਰਸ਼ ਤੋਂ ਜਾਣੂ ਕਰਵਾਵਾਂਗੇ।

“ਜੋ ਕੌਮ ਆਪਣੇ ਸ਼ਹੀਦਾਂ ਅਤੇ ਸੂਰਮਿਆਂ ਨੂੰ ਯਾਦ ਰੱਖਦੀ ਹੈ, ਉਹ ਕੌਮ ਹਮੇਸ਼ਾ ਸਿਰ ਉੱਚਾ ਕਰਕੇ ਜੀਉਂਦੀ ਹੈ।”

— ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ (DGPC), ਜੰਮੂ

** *DGPC Jammu delegation   Meets Revenue Officials *     Bishnah : A delegation of the District Gurdwara Parbandhak Com...
08/07/2026

** *DGPC Jammu delegation Meets Revenue Officials *

Bishnah : A delegation of the District Gurdwara Parbandhak Committee (DGPC) met Bishnah revenue officials to ensure the protection, proper ex*****on, and maintenance of properties belonging to Gurdwaras and religious institutions.

DGPC President S. Ranjeet Singh Tohra appealed to the Revenue Department officials to ensure that all land and property records registered in the name of Gurdwaras and religious institutions are kept clear and transparent. He also urged the authorities to take strict action against any cases of tampering, or encroachment on these properties.

DGPC Cashier S. Jagpal Singh stated that under the Jammu and Kashmir Gurdwara Religious Endowment Act, 1973, all elected members of the committee are legally responsible for safeguarding, maintaining, and protecting the properties belonging to Gurdwaras.

The Revenue Department officials assured the delegation that all genuine concerns raised by the DGPC would be addressed in accordance with the law and relevant rules.
S. Gurmeet Singh, Member, Dharam Prachar elected member bishnah constituency also raised their concern on properties which are illegally occupied in the bishnah constituency beside others S. Tajinder Singh, Member, J&K Kissan Board; Bibi Harpreet Kaur, President, Gurdwara Chatti Patshahi, Talab Tillo; S. Satwant Singh Wazir, Mukh Sewadar, Noujwan Sabha Rehari, Jasmeet Singh Mehta , and J.S. Soodan, are present in a meeting DGPC Launches Drive for Protection and Ex*****on of Gurdwara Properties

Address

Head Office : Gurdwara Sri Guru Nanak Dev G, Chand Nagar
Jammu

Telephone

+919419191469

Website

Alerts

Be the first to know and let us send you an email when DGPC Jammu posts news and promotions. Your email address will not be used for any other purpose, and you can unsubscribe at any time.

Shortcuts

Share