ਜਸਵਿੰਦਰ ਸਿੰਘ ਕਾਹਲੋ

Directions

ਜਸਵਿੰਦਰ ਸਿੰਘ ਕਾਹਲੋ Contact information, map and directions, contact form, opening hours, services, ratings, photos, videos and announcements from ਜਸਵਿੰਦਰ ਸਿੰਘ ਕਾਹਲੋ, Religious Center, Jalandhar.

22/09/2026

ਸਹੀ ਸਵਾਲ ਕਰਦਾ ਸੀ ਭਾਈ ਅੰਮ੍ਰਿਤਪਾਲ ਸਿੰਘ

ਮੈਂ ਕੋਈ ਸੁੱਚਾ ਸਿੰਘ ਲੰਗਾਹ ਨੀਂ ਆ ਮੈਨੂੰ ਪੁੱਛੇ ਬਿਨਾਂ ਤੁਸੀਂ ਮੈਨੂੰ ਕਿਵੇਂ ਪੰਥ ਚੋਂ ਛੇਕ ਦਿੱਤਾ? -  ਚਾਵਲਾ
21/09/2026

ਮੈਂ ਕੋਈ ਸੁੱਚਾ ਸਿੰਘ ਲੰਗਾਹ ਨੀਂ ਆ ਮੈਨੂੰ ਪੁੱਛੇ ਬਿਨਾਂ ਤੁਸੀਂ ਮੈਨੂੰ ਕਿਵੇਂ ਪੰਥ ਚੋਂ ਛੇਕ ਦਿੱਤਾ? - ਚਾਵਲਾ

ਲਉ ਜੀ ਫਿਰ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ, ਇਸ ਲਈ ਕਾਵਾਂ ਅਤੇ ਕੁਤਿਆਂ ਨੇ ਵੀ ਸ਼ਰਾਧਾਂ ਦੀ ਤਿਆਰੀ ਲਈ ਆਪਣੀ ਮੀਟਿੰਗ ਬੁਲਾ ਲਈ ਹੈ। ਕੁਝ ਅਖੌਤੀ ...
15/09/2026

ਲਉ ਜੀ ਫਿਰ ਤੋਂ ਸ਼ਰਾਧ ਸ਼ੁਰੂ ਹੋ ਰਹੇ ਹਨ, ਇਸ ਲਈ ਕਾਵਾਂ ਅਤੇ ਕੁਤਿਆਂ ਨੇ ਵੀ ਸ਼ਰਾਧਾਂ ਦੀ ਤਿਆਰੀ ਲਈ ਆਪਣੀ ਮੀਟਿੰਗ ਬੁਲਾ ਲਈ ਹੈ। ਕੁਝ ਅਖੌਤੀ ਸਾਡੇ ਵਾਲੇ ਬਿਪਰ ਦੀ ਪੂਛ ਬੰਨੀ ਫਿਰਨ ਵਾਲਿਆਂ ਨੇ ਵੀ ਕਹਾਣੀਆਂ ਘੜ ਲਈਆਂ ਨੇ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਸੁਣਾਉਣ ਲਈ। ਹੁਣ ਇਹ ਉਸ ਬਾਬੇ ਨਾਨਕ ਪਾਤਸ਼ਾਹ ਜੀ ਦਾ ਵੀ ਸ਼ਰਾਧ ਪੰਡਤਾਂ ਨੂੰ ਖਲਾਕੇ ਹਟਣਗੇ ਜਿਸ ਨੇ ਆਪਣੀ ਰਚਨਾ ਰਾਂਹੀ ਇਹ ਸ਼ਬਦ ਉਚਾਰਕੇ ਸਮਾਜ ਨੂੰ ਸੱਚ ਧਰਮ ਦਾ ਹੋਕਾ ਦੇਕੇ ਆਖਿਆ ਸੀ ਕਿ ਇਹ ਸ਼ਰਾਧਾਂ ਰਾਹੀਂ ਦਿਤੀਆਂ ਵਸਤੂਆਂ ਉਪਰ ਮਰੇ ਹੋਇਆਂ ਕੋਲ ਨਹੀਂ ਪਹੁੰਚਦੀਆਂ ਸਗੋ ਪੁਜਾਰੀ ਹੀ ਗੱਫੇ ਛੱਕ ਜਾਂਦੇ ਨੇ। ਪੜੋ "ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ" (ਪੰਨਾ 472) ਵਾਲਾ ਪੂਰਾ ਸ਼ਬਦ।
ਚੇਤੇ ਰਹੇ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਹਿੰਦੂ ਸਮਾਜ ਵਾਲੇ ਬ੍ਰਾਹਮਣਾਂ ਨੂੰ ਭੋਜਨ ਖਵਾਉਣ ਦੇ ਨਾਲ ਨਾਲ ਕਾਵਾਂ ਤੇ ਕਾਲੇ ਕੁੱਤਿਆਂ ਨੂੰ ਵੀ ਖਾਸ ਤੌਰ ਤੇ ਖਾਣਾ ਖਵਾਉਂਦੇ ਹਨ। ਤੁਹਾਨੂੰ ਪਤਾ ਹੀ ਹੈ ਫਿਰ ਸਾਡੇ ਵਾਲੇ ਵੀ ਪਿਛੇ ਥੋੜਾ ਰਹਿਣਗੇ, ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਸਕਦੇ ਨੇ, ਪਰ ਮੰਨਣ ਵਾਲਾ ਪਾਸਾ ਅਤੇ ਦਿਮਾਗ ਵਾਲਾ ਖਾਨਾ ਦੋਵੇ ਖਰਾਬ ਜੋ ਹੋਏ ਪਏ ਨੇ ਬਾਬਿਆਂ ਕੋਲੋਂ ਕਹਾਣੀਆਂ ਸੁਣਕੇ…

ਬੰਦਾ ਮੁੱਕ ਗਿਆ, ਸਵਾਲ ਮੁੱਕਿਆ ਨਹੀਂ...!ਹੁਣ ਉਡੀਕ ਕਰੋ, ਅਗਲੀ ਵਾਰੀ ਕਿਸਦੀ ਹੈ?ਮੁੱਖ ਮੰਤਰੀ ਨੂੰ ਨਸ਼ਿਆਂ ਬਾਰੇ ਸਵਾਲ ਪੁੱਛੋ ਤਾਂ ਪੁਲਿਸ ਦਾ ਤ...
08/09/2026

ਬੰਦਾ ਮੁੱਕ ਗਿਆ, ਸਵਾਲ ਮੁੱਕਿਆ ਨਹੀਂ...!

ਹੁਣ ਉਡੀਕ ਕਰੋ, ਅਗਲੀ ਵਾਰੀ ਕਿਸਦੀ ਹੈ?

ਮੁੱਖ ਮੰਤਰੀ ਨੂੰ ਨਸ਼ਿਆਂ ਬਾਰੇ ਸਵਾਲ ਪੁੱਛੋ ਤਾਂ ਪੁਲਿਸ ਦਾ ਤਸ਼ੱਦਦ।

ਸਵਾਲ ਕਰਨ ਵਾਲੇ ਦੇ ਹੱਕ ਵਿੱਚ ਲੋਕ ਖੜ੍ਹੇ ਹੋਣ ਤਾਂ ਉਸਨੂੰ ਦੂਰ ਭੇਜਣ ਦੀ ਕੋਸ਼ਿਸ਼।

ਤੇ ਜਦੋਂ ਉਸੇ ਸਰਕਾਰ ਦੇ ਵੱਡੇ ਮੰਤਰੀ ਦੇ ਸਾਹਮਣੇ ਇੱਕ ਪਿਓ ਆਪਣੇ ਨਸ਼ੇ ਤੋਂ ਪੀੜਤ ਪੁੱਤ ਦਾ ਦਰਦ ਲੈ ਕੇ ਸਵਾਲ ਕਰਦਾ ਹੈ ਤਾਂ ਉਸ ਉੱਤੇ ਵੀ ਦਬਾਅ ਪੈਣ ਦੇ ਦੋਸ਼ ਲੱਗਦੇ ਹਨ।

ਅੰਤ ਵਿੱਚ ਇੱਕ ਬੰਦਾ ਚਲਾ ਗਿਆ।

ਪਰ ਸਵਾਲ ਨਹੀਂ ਗਿਆ।

ਸਵਾਲ ਅਜੇ ਵੀ ਸੰਗਰੂਰ ਵਿੱਚ ਖੜ੍ਹਾ ਹੈ।

ਉਸੇ ਸੰਗਰੂਰ ਵਿੱਚ ਜਿਸਨੂੰ ਤੁਸੀਂ ਆਪਣੀ ਰਾਜਧਾਨੀ ਦੱਸਦੇ ਹੋ।

ਜੇ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲਿਆਂ ਨੂੰ ਹੀ ਚੁੱਪ ਕਰਵਾਇਆ ਜਾਵੇਗਾ ਤਾਂ ਨਸ਼ਾ ਕਿਵੇਂ ਖ਼ਤਮ ਹੋਵੇਗਾ?

ਰਾਜਧਾਨੀ ਵਿੱਚ ਸਵਾਲ ਪੁੱਛਣਾ ਗੁਨਾਹ ਬਣ ਗਿਆ ਹੈ ਜਾਂ ਨਸ਼ਾ ਕਰਨਾ?

ਜਵਾਬ ਅਜੇ ਵੀ ਨਹੀਂ ਮਿਲਿਆ।

ਹੁਣ ਉਡੀਕ ਕਰੋ...

ਅਗਲੀ ਵਾਰੀ ਕਿਸਦੀ ਹੈ?

ਇਹ ਦੋ ਤਸਵੀਰਾਂ ਨੇ ਇਕ ਆ ਗੁਰਪ੍ਰੀਤ ਸੇਖੋਂ ਦੀ ਜੋ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਜੋ ਗੈਗ/ਸਟਰ ਰਿਹਾ ਤੇ ਅਨੇਕਾਂ ਪਰਚੇ ਆ ਜੋ ਅੱਜ ਆਮ ...
07/09/2026

ਇਹ ਦੋ ਤਸਵੀਰਾਂ ਨੇ ਇਕ ਆ ਗੁਰਪ੍ਰੀਤ ਸੇਖੋਂ ਦੀ ਜੋ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਜੋ ਗੈਗ/ਸਟਰ ਰਿਹਾ ਤੇ ਅਨੇਕਾਂ ਪਰਚੇ ਆ ਜੋ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਕੇ ਪਾਕ ਸਾਫ਼ ਹੋ ਗਿਆ ਤੇ ਭੇਡਾਂ ਨੇ ਪੂਰੀ ਖੁਸੀ ਮਨਾਈ ਆ ਤੇ ਦੂਜੇ ਪਾਸੇ ਆ ਮੋਹਨਜੀਤ ਸਿੰਘ ਸੇਰੋ ਜਿਸ ਦੀਆਂ ਪੋਸਟਾਂ ਪਾਕੇ ਭੇਡਾਂ ਦੱਸ ਰਹੀਆਂ ਕਿ ਓਹਦੇ ਤੇ ਸੱਤ ਪਰਚੇ ਆ ਤੇ ਓਹ ਮਾੜਾ ਬੰਦਾ ਕਿੱਥੋਂ ਲੈਕੇ ਆਏ ਆ ਐਨਾ ਦੋਗਲਾਪਣ

ਅਸ਼ਮੀਤ ਸਿੰਘ ਨਾਲ ਜੁੜੀਆਂ ਤਸਵੀਰਾਂ ਦੀ ਸੱਚਾਈ ’ਤੇ ਸਵਾਲਅੱਜ ਅਸ਼ਮੀਤ ਸਿੰਘ ਵੱਲੋਂ ਜਾਰੀ ਕੀਤੀਆਂ ਵੀਡੀਓ ਪੋਸਟਾਂ ਵਿੱਚ ਦਸਤਾਰ ਕੇਸਰੀ ਜਾਂ ਪੀਲੇ...
31/08/2026

ਅਸ਼ਮੀਤ ਸਿੰਘ ਨਾਲ ਜੁੜੀਆਂ ਤਸਵੀਰਾਂ ਦੀ ਸੱਚਾਈ ’ਤੇ ਸਵਾਲ

ਅੱਜ ਅਸ਼ਮੀਤ ਸਿੰਘ ਵੱਲੋਂ ਜਾਰੀ ਕੀਤੀਆਂ ਵੀਡੀਓ ਪੋਸਟਾਂ ਵਿੱਚ ਦਸਤਾਰ ਕੇਸਰੀ ਜਾਂ ਪੀਲੇ ਰੰਗ ਦੀ ਨਜ਼ਰ ਆ ਰਹੀ ਹੈ, ਜਦਕਿ MLA ਹੋਸਟਲ ਦੀਆਂ ਦੱਸੀਆਂ ਜਾ ਰਹੀਆਂ ਤਸਵੀਰਾਂ ਵਿੱਚ ਦਸਤਾਰ ਨੀਲੇ ਜਾਂ ਕਾਲੇ ਰੰਗ ਦੀ ਦਿਖਾਈ ਦੇ ਰਹੀ ਹੈ।

ਇਸ ਫਰਕ ਦੇ ਆਧਾਰ ’ਤੇ ਇਹ ਸਵਾਲ ਜ਼ਰੂਰ ਖੜ੍ਹਾ ਹੁੰਦਾ ਹੈ ਕਿ ਕੀ ਇਹ ਤਸਵੀਰਾਂ ਅੱਜ ਦੀਆਂ ਹਨ ਜਾਂ ਪੁਰਾਣੀਆਂ?

Update: ਸੱਥ ਦੇ ਸੀਨੀਅਰ ਆਗੂ ਜੁਝਾਰ ਸਿੰਘ ਵੱਲੋਂ ਇਸ ਮਾਮਲੇ ’ਤੇ ਹੋਰ ਪੱਖ ਵੀ ਸਾਹਮਣੇ ਰੱਖਿਆ ਗਿਆ ਹੈ। ਉਨ੍ਹਾਂ ਮੁਤਾਬਕ ਇਹ ਤਸਵੀਰਾਂ ਲਗਭਗ ਇੱਕ ਮਹੀਨਾ ਪੁਰਾਣੀਆਂ ਹਨ। ਨਾਲ ਹੀ ਉਨ੍ਹਾਂ ਨੇ ਆਦਿਲ ਬਰਾੜ ਅਤੇ ਅਸ਼ਮੀਤ ਸਿੰਘ ਦੀ ਪੁਰਾਣੀ ਜਾਣ-ਪਛਾਣ ਅਤੇ ਸਾਂਝ ਦਾ ਵੀ ਜ਼ਿਕਰ ਕੀਤਾ ਹੈ।

ਇਸ ਲਈ ਫਿਲਹਾਲ ਸਭ ਤੋਂ ਵਾਜਬ ਗੱਲ ਇਹ ਹੈ ਕਿ ਤਸਵੀਰਾਂ ਨੂੰ ਅੱਜ ਦੀ ਘਟਨਾ ਨਾਲ ਜੋੜ ਕੇ ਪੱਕਾ ਦਾਅਵਾ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਮਿਤੀ ਅਤੇ ਸੰਦਰਭ ਦੀ ਪੁਸ਼ਟੀ ਕੀਤੀ ਜਾਵੇ।

ਸੋਸ਼ਲ ਮੀਡੀਆ ’ਤੇ ਤਸਵੀਰ ਜਾਂ ਵੀਡੀਓ ਦੇਖ ਕੇ ਤੁਰੰਤ ਨਤੀਜਾ ਕੱਢਣ ਦੀ ਬਜਾਏ ਤੱਥਾਂ ਦੀ ਪੜਤਾਲ ਜ਼ਰੂਰੀ ਹੈ।

**ਸੁਖਬੀਰ ਬਾਦਲ ਦੀ ਭੜਕਾਹਟ — ਨੌਂ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ!**ਮਲੋਟ ਰੈਲੀ ਵਿੱਚ ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਅਤੇ ਅੰਮ੍ਰਿ...
27/08/2026

**ਸੁਖਬੀਰ ਬਾਦਲ ਦੀ ਭੜਕਾਹਟ — ਨੌਂ ਮਣ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ!**

ਮਲੋਟ ਰੈਲੀ ਵਿੱਚ ਸੁਖਬੀਰ ਬਾਦਲ ਵੱਲੋਂ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਸੁਣ ਕੇ ਇੱਕ ਗੱਲ ਤਾਂ ਸਾਫ਼ ਹੈ—ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਣ, ਉਹ ਦੂਜਿਆਂ ਦੇ ਘਰਾਂ ਵੱਲ ਪੱਥਰ ਸੁੱਟਣ ਤੋਂ ਪਹਿਲਾਂ ਆਪਣਾ ਅਤੀਤ ਵੀ ਯਾਦ ਕਰ ਲੈਣ।

ਸੁਖਬੀਰ ਸਿਆਂ, ਬੰਦੀ ਸਿੰਘ 20-20 ਨਹੀਂ, ਕਈ ਮਾਮਲਿਆਂ ਵਿੱਚ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਤੁਹਾਡੇ ਪਰਿਵਾਰ ਦੀ ਸਰਕਾਰ ਨੇ ਲੰਮੇ ਸਮੇਂ ਤੱਕ ਰਾਜ ਕੀਤਾ। ਜੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੰਨੀ ਹੀ ਚਿੰਤਾ ਸੀ ਤਾਂ ਆਪਣੇ ਰਾਜ ਦੌਰਾਨ ਕੇਂਦਰ ਸਰਕਾਰ ਨੂੰ ਲਿਖੀਆਂ ਚਿੱਠੀਆਂ ਅਤੇ ਕੀਤੇ ਗਏ ਯਤਨਾਂ ਦਾ ਹਿਸਾਬ ਪੰਜਾਬ ਅੱਗੇ ਰੱਖੋ।

ਅੱਜ ਅੰਮ੍ਰਿਤਪਾਲ ਸਿੰਘ ਨੂੰ ਦੋ-ਤਿੰਨ ਸਾਲ ਦੀ ਕੈਦ ਦਾ ਮਿਹਣਾ ਮਾਰਨਾ ਵੀ ਬੜਾ ਅਜੀਬ ਹੈ। ਉਹ ਵੀ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਵਿੱਚ। ਪਰ ਜਦੋਂ ਤੁਹਾਡੇ ਆਪਣੇ ਸਮੇਂ ਵਿੱਚ ਕੁਝ ਦਿਨਾਂ ਦੀ ਸਿਆਸੀ ਮੁਸ਼ਕਲ ਆਈ ਤਾਂ ਚੀਕਾਂ ਨਿਕਲਣ ਲੱਗ ਪਈਆਂ ਸਨ।

ਤੇ ਹੁਣ ਤਖ਼ਤ ਸਾਹਿਬਾਨ ਦੀ ਗੱਲ ਕਰਦੇ ਹੋ?

ਜੇ ਤੁਹਾਡੇ ਮੁਤਾਬਕ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ’ਤੇ ਭਾਜਪਾ ਦਾ ਪ੍ਰਭਾਵ ਵਧਿਆ ਹੈ ਤਾਂ ਪੰਜਾਬ ਦੀ ਸੰਗਤ ਨੂੰ ਇਹ ਵੀ ਦੱਸੋ ਕਿ ਤੁਹਾਡਾ ਪਰਿਵਾਰ ਉਸ ਸਮੇਂ ਕੇਂਦਰ ਦੀ ਸੱਤਾ ਨਾਲ ਕਿਹੜੇ ਰਿਸ਼ਤੇ ਵਿੱਚ ਸੀ। ਜੇ ਗਲਤ ਹੋ ਰਿਹਾ ਸੀ ਤਾਂ ਉਦੋਂ ਖੁੱਲ੍ਹ ਕੇ ਵਿਰੋਧ ਕਿਉਂ ਨਹੀਂ ਕੀਤਾ? ਸਿਆਸੀ ਗਠਜੋੜਾਂ ਵੇਲੇ ਸਿਧਾਂਤ ਕਿੱਥੇ ਚਲੇ ਜਾਂਦੇ ਸਨ?

ਨਸ਼ਿਆਂ ਬਾਰੇ ਦੂਜਿਆਂ ਨੂੰ ਮਿਹਣੇ ਮਾਰਨ ਤੋਂ ਪਹਿਲਾਂ ਆਪਣੀ ਸਰਕਾਰ ਦਾ ਰਿਕਾਰਡ ਵੀ ਪੰਜਾਬ ਦੇ ਸਾਹਮਣੇ ਰੱਖੋ। ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਤੁਹਾਡੇ ਰਾਜ ਦੌਰਾਨ ਕਿੰਨੀ ਗੰਭੀਰ ਹੋਈ, ਇਹ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ।

ਅਤੇ ਜੇ ਡੋਪ ਟੈਸਟ ਦੀ ਗੱਲ ਕਰਨੀ ਹੈ ਤਾਂ ਪੁਰਾਣੇ ਸਿਆਸੀ ਚੈਲੰਜ ਵੀ ਯਾਦ ਕਰ ਲਓ। ਜਿਸ ਵੇਲੇ ਤੁਹਾਨੂੰ ਖੁਦ ਡੋਪ ਟੈਸਟ ਦਾ ਚੈਲੰਜ ਮਿਲਿਆ ਸੀ, ਉਦੋਂ ਉਸਨੂੰ ਸਵੀਕਾਰ ਕਰਨ ਦੀ ਹਿੰਮਤ ਕਿਉਂ ਨਹੀਂ ਦਿਖਾਈ?

ਸੁਖਬੀਰ ਸਿਆਂ, ਸਿੱਖੀ ਸਾਨੂੰ ਇਹ ਨਹੀਂ ਸਿਖਾਉਂਦੀ ਕਿ ਸੱਤਾ ਲਈ ਇੱਕ ਪਾਸੇ ਭਾਜਪਾ ਨੂੰ ਕੋਸੋ ਅਤੇ ਦੂਜੇ ਪਾਸੇ ਉਸੇ ਪਾਰਟੀ ਨਾਲ ਗਠਜੋੜ ਕਰਕੇ ਸੱਤਾ ਦੀਆਂ ਸਹੂਲਤਾਂ ਮਾਣੋ।

ਪੰਜਾਬ ਹੁਣ ਸਿਰਫ਼ ਬਿਆਨਾਂ ਨਾਲ ਨਹੀਂ, **ਕਰਮਾਂ ਦਾ ਹਿਸਾਬ** ਮੰਗਦਾ ਹੈ।

ਜਿਹੜੇ ਲੋਕ ਦਹਾਕਿਆਂ ਦੀ ਆਪਣੀ ਸਿਆਸੀ ਵਿਰਾਸਤ ਦਾ ਜਵਾਬ ਨਹੀਂ ਦੇ ਸਕਦੇ, ਉਹ ਦੂਜਿਆਂ ਨੂੰ ਨੈਤਿਕਤਾ ਦੇ ਸਰਟੀਫਿਕੇਟ ਵੰਡਣ ਤੋਂ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤ ਮਾਰਨ।

**ਅਕਾਲ ਪੁਰਖ ਸਭ ਨੂੰ ਸੁਮੱਤ ਬਖ਼ਸ਼ੇ।**

#ਸੁਖਬੀਰਬਾਦਲ #ਬੰਦੀਸਿੰਘ #ਅੰਮ੍ਰਿਤਪਾਲਸਿੰਘ #ਪੰਜਾਬ #ਸਿੱਖਪੰਥ #ਤਖ਼ਤਸਾਹਿਬਾਨ #ਨਸ਼ਿਆਂਦਾਮਸਲਾ #ਸ਼੍ਰੋਮਣੀਅਕਾਲੀਦਲ #ਭਾਜਪਾ #ਪੰਜਾਬਦੀਸਿਆਸਤ #ਸਿੱਖੀ #ਪੰਥਕਸਿਆਸਤ

ਜੇਕਰ CM ਮਾਨ ਤੇ MP ਅੰਮ੍ਰਿਤਪਾਲ ਸਿੰਘ ਆਹਮੋ ਸਾਹਮਣੇ ਹੋਣਗੇ ਤਾਂ ਕੌਣ ਜਿੱਤੇਗਾ 2027 ਚੋਣਾਂ ? ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ?
24/08/2026

ਜੇਕਰ CM ਮਾਨ ਤੇ MP ਅੰਮ੍ਰਿਤਪਾਲ ਸਿੰਘ ਆਹਮੋ ਸਾਹਮਣੇ ਹੋਣਗੇ ਤਾਂ ਕੌਣ ਜਿੱਤੇਗਾ 2027 ਚੋਣਾਂ ? ਕੌਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ ?

17/08/2026
ਪੰਜੋਖਰਾ ਸਾਹਿਬ ਇਕੱ*ਠ ਵਿਚ ਪਹੁੰਚ ਬੋਲੇ ਮਨਪ੍ਰੀਤ ਇਆਲੀ
13/08/2026

ਪੰਜੋਖਰਾ ਸਾਹਿਬ ਇਕੱ*ਠ ਵਿਚ ਪਹੁੰਚ ਬੋਲੇ ਮਨਪ੍ਰੀਤ ਇਆਲੀ

Address

Jalandhar

Website

Alerts

Be the first to know and let us send you an email when ਜਸਵਿੰਦਰ ਸਿੰਘ ਕਾਹਲੋ posts news and promotions. Your email address will not be used for any other purpose, and you can unsubscribe at any time.

Shortcuts

Share