14/01/2026
ਅਨੰਦਪੁਰ ਦੇ ਕਿਲੇ ਦਾ ਮੇਹਣਾ ਸਿਰ ਤੋਂ ਉਤਾਰਨ ਪਹੁੰਚੇ ਸਿੰਘਾਂ ਦੀ ਮੁਗਲਾਂ ਨਾਲ ਖਿਦਰਾਣੇ ਦੀ ਢਾਬ ਤੇ ਗਹਿਗੱਚ ਦੀ ਲੜਾਈ ਹੋਈ । ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਗੁਰੂ ਦੀ ਗੋਦ ਵਿੱਚ ਪਏ ਹੋਏ ਭਾਈ ਮਹਾਂ ਸਿੰਘ ਅਨੰਦ ਦੀ ਓਸ ਅਵਸਥਾ ਵਿੱਚ ਹੈ ਜਿਸ ਤੋਂ ਅੱਗੇ ਹੋਰ ਕੋਈ ਅਵਸਥਾ ਹੀ ਨਹੀਂ ਹੁੰਦੀ। ਉਹ ਅਵਸਥਾ ਜਿਸ ਨੂੰ ਪਾਉਂਣ ਲਈ ਯੋਗੀ,ਰਿਸ਼ੀ ,ਮੁਨੀ ਸੁਖਮਨਾ ਅੰਦਰ ਸਾਹ ਰੋਕ ਕੇ ਰੱਖਦੇ ਐ ਉਹ ਅਵਸਥਾ ਬਖਸ਼ ਦਿੱਤੀ ਕਲਗੀਆਂ ਵਾਲੇ ਨੇ।ਇਹ ਸੰਪੂਰਨ ਸਮਾਧੀ ਸੀ। ਜਿੱਥੇ ਗੁਰੂ ਆਪਣੇ ਸਿੱਖ ਤੇ ਤਰਸ ਕਰਦਾ ਅਤੇ ਉਸ ਨੂੰ ਉਸਦੀ ਕਲਪਨਾ ਤੋਂ ਵੀ ਅੱਗੇ ਦਾ ਬਖਸ਼ ਦਿੰਦਾ। ਏਥੇ ਤਵਾਰੀਖ ਨੂੰ ਆਪਣੇ ਪਿਓ ਦੀ ਜਾਗੀਰ ਸਮਝਣ ਵਾਲਿਆਂ ਬੜਾ ਰੌਲਾ ਪਾਇਆ ਕਿ ਗੁਰੂ ਦਾ ਸਾਥ ਛੱਡ ਗਏ। ਇਨਸਾਨ ਤੇ ਹਮੇਸ਼ਾ ਹੀ ਗੁਰੂ ਤੋਂ ਭੱਜਦਾ ਆਇਆ ਪਰ ਗੁਰੂ ਤੇ ਨਹੀਂ ਨਾਂ ਭੱਜਿਆ। ਅਸਲ ਵਿੱਚ ਇਹ ਸਭ ਕਲਗੀਆਂ ਵਾਲੇ ਨੇ ਆਪੇ ਹੀ ਘੜਿਆ ,,ਉਹ ਆਪੇ ਆਪਣੇ ਪਿਆਰੇ ਸਿੱਖਾਂ ਦੇ ਗੁਨਾਂਹ ਬਖ਼ਸ਼ ਦੇਣਾ ਚਾਹੁੰਦੇ ਸੀ। ਏਸੇ ਲਈ ਉਹਨਾਂ ਸਾਰੀ ਖੇਡ ਵਰਤਾਈ। ਅਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਡੇਰੇ ਪਹੁੰਚਣ ਤੱਕ ਕੱਲੇ ਕੱਲੇ ਸਿੰਘ ਦੀ ਡਿਊਟੀ ਲਾਈ ਕਿ ਤੂੰ ਏਥੇ ਸ਼ਹੀਦ ਹੋਣਾ ਤੇ ਤੂੰ ਏਥੇ। ਗੁਰੂ ਦੀ ਗੋਦ ਵਿੱਚ ਪਏ ਮਹਾਂ ਸਿੰਘ ਦੇ ਅੱਖਾਂ ਵਿੱਚੇ ਹੰਝੂ ਵਹਿ ਰਹੇ ਐ,, ਦੋਵੇਂ ਹੱਥ ਜੋੜੇ ਕੰਬਦੀ ਹੋਈ ਜ਼ੁਬਾਨ ਚੋਂ ਬੋਲੇ ਕਿ ਪਿਆਰੇ ਜੀਓ, ਤੁਹਾਡੇ ਤੇ ਸਾਡੇ ਵਿਚਕਾਰ ਦੀ ਕੰਧ ਤੋੜ ਦਿਓ, ਅਸੀਂ ਆਖਰੀ ਸਾਹ ਤੁਹਾਡੇ ਲੇਖੇ ਲਾਅ ਦਿੱਤਾ, ਬਦਾਵਾ ਪਾੜ ਦਿਓ। ਗੁਰੂ ਨੇ ਮਹਾਂ ਸਿੰਘ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ,ਬਦਾਵਾ ਕੱਢਿਆ ਤੇ ਪਾੜ ਦਿੱਤਾ।
ਟੂਟੀ ਗਾਢਨਹਾਰ ਗੋਪਾਲ
ਸਰਬ ਜੀਆ ਆਪੇ ਪ੍ਰਤਿਪਾਲ।।
ਅਨੰਦਪੁਰ ਤੋਂ ਖੈਹਬਰ