ਸਰਕਾਰ-ਏ-ਖਾਲਸਾ Sarkar ee Khalsa

ਸਰਕਾਰ-ਏ-ਖਾਲਸਾ Sarkar ee Khalsa ਇਹ ਫੌਜ ਆ ਗੁਰੂ ਗੋਬਿੰਦ ਸਿੰਘ ਦੀ
ਸਿਰ ਉਤੇ ਸਜੀਆਂ ਦਸਤਾਰਾਂ ਨੇ

24/02/2023
ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ...
16/02/2023

ਇਹ ਤਸਵੀਰ ਐ ਅਫ਼ਗ਼ਾਨਿਸਤਾਨ ਦੇ ਸ਼ਹਿਰ ਗਜ਼ਨੀ ਦੀ ਜਿੱਥੇ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ, ਸੰਨ 1720 ਤੋਂ 1800 ਤੱਕ ਗਜ਼ਨੀ ਸ਼ਹਿਰ ਵਿੱਚ ਹਰ ਸਾਲ ਹਸੀਨਾ-ਏ-ਹਿੰਦ ਮੇਲਾ ਲਗਦਾ ਸੀ

ਜਿੱਥੇ ਅਲੱਗ-ਅਲੱਗ ਦੇਸ਼ਾਂ ਤੋਂ ਮੁਗਲ ਆ ਕੇ ਹਸੀਨ ਕੁੜੀਆਂ ਦੀ ਖਰੀਦੋ-ਫਰੋਖਤ ਕਰਦੇ ਸਨ ਅਤੇ ਆਪਣੇ ਘਰਾਂ ਵਿੱਚ ਲਿਜਾ ਕਹੋਵੇਗੀ ਾਂ ਕੁੜੀਆਂ ਨੂੰ ਆਪਣੀ ਰਖੈਲ ਬਣਾ ਕੇ ਰਖਦੇ ਸਨ।

ਆਪਣੀ ਅਮੀਰੀ ਦਿਖਾਉਣ ਵਾਸਤੇ ਉਹਨਾਂ ਕੁੜੀਆਂ ਨੂੰ ਆਪਣੇ ਦੋਸਤਾਂ ਅੱਗੇ ਪਰੋਸਦੇ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕੁੜੀਆਂ ਹੋਰ ਕੋਈ ਨਹੀਂ ਬਲਕਿ ਮੁਗਲਾਂ ਵੱਲੋਂ ਜਦੋਂ ਹਿੰਦੁਸਤਾਨ ਲੁੱਟਿਆ ਜਾਂਦਾ ਸੀ ਅਤੇ ਕੀਮਤੀ ਸਮਾਨਾਂ ਦੇ ਨਾਲ ਇਹ ਨੋਜਵਾਨ ਕੁੜੀਆਂ ਨੂੰ ਵੀ ਜ਼ਬਰਦਸਤੀ ਨਾਲ ਲੈ ਜਾਂਦੇ ਸਨ

ਪਰ ਜਦੋਂ ਇਸ ਗੱਲ ਦੀ ਜਾਣਕਾਰੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੱੜ੍ਹਤ ਸਿੰਘ, ਸਰਦਾਰ ਬਘੇਲ ਸਿੰਘ ਅਤੇ ਸਰਦਾਰ ਹਰੀ ਸਿੰਘ ਵਰਗੇ ਯੋਧਿਆਂ ਨੂੰ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਆਪਣੀਆਂ ਰਾਤਾਂ ਘੋੜਿਆਂ ਦੀ ਕਾਠੀਆਂ ਤੇ ਗੁਜਾਰ ਕੇ ਉਸ ਗਜ਼ਨੀ ਦੇ ਬਾਜ਼ਾਰਾਂ ਨੂੰ ਲੁੱਟ ਕੇ ਇਨ੍ਹਾਂ ਕੁੜੀਆਂ ਨੂੰ ਮੁਗਲਾਂ ਤੋਂ ਅਜ਼ਾਦ ਕਰਵਾ ਕੇ ਬਾ-ਇੱਜ਼ਤ ਉਨ੍ਹਾਂ ਦੇ ਘਰਾਂ ਵਿੱਚ ਪਹੁਚਾਇਆ।

ਬਹੁਤਿਆਂ ਨੋਜਵਾਨਾਂ ਨੂੰ ਇਨ੍ਹਾਂ ਸਿੱਖ ਯੋਧਿਆਂ ਬਾਰੇ ਜਾਣਕਾਰੀ ਹੀ ਨਹੀਂ ਹੋਵੇਗੀ 🙏🙏🙏

#ਸਰਕਾਰ_ਏ_ਖਾਲਸਾ #ਕੌਮੀ_ਇਨਸਾਫ_ਮੋਰਚਾ

1964 PAONTA SAHIB SHAHEEDI SAKA ਖੂਨੀ ਸਾਕਾ ਗੁਰਦੁਆਰਾ ਪਾਉਂਟਾ ਸਾਹਿਬਪਾਉਂਟਾ ਸਾਹਿਬ ਇਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹ...
16/02/2023

1964 PAONTA SAHIB SHAHEEDI SAKA

ਖੂਨੀ ਸਾਕਾ ਗੁਰਦੁਆਰਾ ਪਾਉਂਟਾ ਸਾਹਿਬ

ਪਾਉਂਟਾ ਸਾਹਿਬ ਇਕ ਇਹੋ ਜਿਹਾ ਪਵਿੱਤਰ ਸਥਾਨ ਹੈ, ਜਿਥੇ ਆਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1689 ਤਕ ਲਗਭਗ ਚਾਰ ਸਾਲ ਨਿਵਾਸ ਕੀਤਾ। ਇਹ ਰਮਣੀਕ ਥਾਂ ਜਮਨਾ ਦੇ ਕੰਡੇ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ। ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ 52 ਕਵੀ ਰੱਖ ਕੇ ਕੋਮਲ ਹੁਨਰ ਤੇ ਸਾਹਿਤ ਰਚ ਕੇ ਉਸ ਦਾ ਸਤਕਾਰ ਕਰਨਾ ਸਿਖਾਇਆ। ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਬੇਟੇ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਸਮੇਂ ਗੁਰੂ ਤੋਂ ਕੁਰਬਾਨ ਕੀਤੇ। ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿਚ ਕੰਘਾ ਕਰ ਰਹੇ ਸਨ। ਗੁਰੂ ਸਾਹਿਬ ਤੋਂ ਕੰਘੇ ਵਿਚ ਅੜੇ ਕੇਸਾਂ ਸਮੇਤ ਕੰਘੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ। ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ, ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਾਉਂਦੇ ਰਹੇ।

ਗੁਰੂ ਗੋਬਿੰਦ ਸਿੰਘ ਜੀ ਨੇ ਕਿਆਰ ਦੂਨ ਵਿਚ ਜ਼ਮੀਨ ਲੈ ਕੇ ਸੰਮਤ 1742 ਵਿਚ ਜਮਨਾ ਦੇ ਕਿਨਾਰੇ ਤੇ ਇਕ ਕਿਲ੍ਹਾ ਬਣਾਇਆ, ਜਿਸ ਦਾ ਨਾਂ ਪਾਂਵਟਾ ਰੱਖਿਆ। ਭੰਗਾਣੀ ਦਾ ਜੰਗ ਇਸ ਕਿਲ੍ਹੇ ਵਿਚ ਰਹਿਣ ਸਮੇਂ ਹੀ ਹੋਇਆ ਸੀ, ਜਿਸ ਦਾ ਜਿਕਰ ਭਾਈ ਸੰਤੋਖ ਸਿੰਘ ਇਸ ਤਰ੍ਹਾਂ ਕਰਦੇ ਹਨ:

ਪਾਂਵ ਟਿਕਯੋ ਸਤਿਗੁਰੂ ਕੋ ਆਨੰਦਪੁਰਿ ਤੇ ਆਇ।
ਨਾਮ ਧਰ੍ਯੋ ਇਮ ਪਾਂਵਟਾ ਸਭਿ ਦੇਸ਼ਨਿ ਪ੍ਰਗਟਾਇ।
(ਗੁਰ ਪ੍ਰਤਾਪ ਸੂਰਜ, ਰਿਤੁ 1, ਅੰਸੂ 48)

ਗੁਰੂ ਗੋਬਿੰਦ ਸਿੰਘ ਜੀ ਪਿਛੋਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣੇ ਅਤੇ ਗੁਰੂ ਦਾ ਨਿਵਾਸ ਸਥਾਨ ਗੁਰਦੁਆਰਾ ਸਾਹਿਬ ਬਣ ਗਿਆ। ਸੰਗਤ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੁਰਬਾਨੀਆਂ ਦੇਣ ਨੂੰ ਹਰ ਸਮੇਂ ਤਿਆਰ ਰਹਿੰਦੀ ਹੈ। ਗੁਰਦੁਆਰਿਆਂ ਦੀ ਅਜ਼ਾਦੀ ਲਈ ਜੂਝੇ ਸਿੱਖਾਂ ਲਈ ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਸਾਹਿਬ ਹੀ ਹੈ।

"ਮਰਉ ਤ ਹਰਿ ਕੈ ਦੁਆਰ" ਦੀ ਵਿਚਾਰਧਾਰਾ ਨੂੰ ਸਿੱਖਾਂ ਨੇ ਅਨੇਕਾਂ ਵਾਰ ਅਮਲੀ ਜਾਮਾ ਪਹਿਨਾ ਕੇ ਸਿੱਧ ਕੀਤਾ। ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਦੀ ਹੋ ਰਹੀ ਬੇ-ਅਦਬੀ ਨੂੰ ਰੋਕਣ ਲਈ ਸਿੱਖਾਂ ਨੇ ਕਦੀ ਭਾਈ ਮਹਿਤਾਬ ਸਿੰਘ, ਭਾਈ ਸੁੱਖਾ ਸਿੰਘ, ਬਾਬਾ ਦੀਪ ਸਿੰਘ ਤੇ ਕਦੀ ਸ. ਜੱਸਾ ਸਿੰਘ ਆਹਲੂਵਾਲੀਆ ਬਣ ਕੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਰਹੱਸ ਨੂੰ ਸਮਝ ਲਿਆ ਸੀ। ਉਸ ਨੇ ਵੀ ਸਿੱਖੀ ਦੇ ਸੋਮਿਆਂ ਨੂੰ ਨਰੋਆ ਕਰਨ ਲਈ ਪੂਰਾ ਜ਼ੋਰ ਲਗਾਇਆ। ਗੁਰਦੁਆਰਿਆਂ ਨੂੰ ਜਾਗੀਰਾਂ ਲਗਵਾਈਆਂ ਅਤੇ ਉਸ ਨੇ ਕਦੀ ਵੀ ਆਪਣੀ ਹਕੂਮਤ ਦਾ ਜ਼ੋਰ ਸ੍ਰੀ ਹਰਿਮੰਦਰ ਸਾਹਿਬ ਦੀ ਚਾਰਦੀਵਾਰੀ ਦੇ ਅੰਦਰ ਨਹੀਂ ਆਉਣ ਦਿੱਤਾ, ਸਗੋਂ ਇਕ ਵਾਰ ਉਹ ਅਕਾਲ ਤਖ਼ਤ ਸਾਹਿਬ ਤੇ ਦੋਸ਼ੀਆਂ ਵਾਂਗ ਪੇਸ਼ ਵੀ ਹੋਏ।

ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ ਤੋਂ ਮਸੰਦ, ਉਦਾਸੀ ਤੇ ਨਿਰਮਲੇ ਕਰਦੇ ਸਨ। ਉਹ ਸਭ ਗੁਰੂ ਦੁਆਰਾ ਦੱਸੀ ਰਹਿਤ-ਬਹਿਤ ਉੱਪਰ ਹੀ ਜ਼ੋਰ ਦਿੰਦੇ ਸਨ। 1716 ਤੋਂ 1799 ਤਕ ਤਕਰੀਬਨ ਸਭ ਗੁਰਦੁਆਰਿਆਂ ਦੀ ਸੇਵਾ ਸੰਭਾਲ ਇਨ੍ਹਾਂ ਹੱਥਾਂ ਵਿਚ ਆ ਗਈ। ਸਮੇਂ ਦੇ ਗੁਜ਼ਰਨ ਦੇ ਨਾਲ ਨਾਲ ਇਨ੍ਹਾਂ ਵਿਚ ਕੁਰੀਤੀਆਂ ਆਈਆਂ ਅਤੇ ਅੰਧੇਰ-ਗਰਦੀ ਸ਼ੁਰੂ ਹੋ ਗਈ, ਜਿਸ ਕਾਰਨ ਰਹਿਤ-ਬਹਿਤ ਵਿਚ ਪੱਕੇ ਅਤੇ ਸੂਝਵਾਨ ਸਿੰਘਾਂ ਦੀ ਲੋੜ ਮਹਿਸੂਸ ਕੀਤੀ ਗਈ ਤਾਂ ਜੋ ਗੁਰਦੁਆਰਿਆਂ ਨੂੰ ਬੇ-ਅਦਬੀ ਤੋਂ ਬਚਾਇਆ ਜਾ ਸਕੇ। ਸਿੱਖ ਰਾਜ ਸਮੇਂ ਵੀ ਹਰਿਮੰਦਰ ਸਾਹਿਬ ਤੇ ਹੋਰ ਪ੍ਰਸਿੱਧ ਇਤਿਹਾਸਕ ਥਾਵਾਂ ਤੋਂ ਉਦਾਸੀਆਂ ਨੂੰ ਹਟਾ ਦਿੱਤਾ ਗਿਆ ਸੀ ਪਰ ਖਾਲਸਾ, ਰਾਜ-ਭਾਗ ਦੇ ਨਸ਼ੇ ਵਿਚ ਪੈ ਕੇ ਗੁਰਦੁਆਰਿਆਂ ਵੱਲੋਂ ਅਵੇਸਲਾ ਹੋ ਗਿਆ ਅਤੇ ਜਲਦੀ ਹੀ ਸਾਰੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਹੇਠ ਆ ਗਏ। ਸਿੱਖ ਰਾਜ ਉਪਰੰਤ ਉਨ੍ਹਾਂ ਨੇ ਆਪਣੀਆਂ ਮਨਮਾਨੀਆਂ ਕਰਨੀਆਂ ਆਰੰਭ ਦਿੱਤੀਆਂ। ਮਨਮੱਤ ਪ੍ਰਧਾਨ ਹੋ ਗਈ, ਗੁਰਦੁਆਰਿਆਂ ਨੂੰ ਆਪਣੀਆਂ ਜਾਇਦਾਦਾਂ ਬਣਾ ਕੇ ਕੁਰੀਤੀਆਂ ਆਰੰਭ ਦਿੱਤੀਆਂ। ਵੀਹਵੀਂ ਸਦੀ ਦੇ ਆਰੰਭ ਵਿਚ ਤਾਂ ਅਤਿ ਦੀ ਹੱਦ ਹੀ ਟੱਪ ਗਈ ਸੀ।

ਸ੍ਰੀ ਦਰਬਾਰ ਸਾਹਿਬ ਸਰਕਾਰੀ ਪਿੱਠੂਆਂ ਦਾ ਟਿਕਾਣਾ ਬਣ ਗਿਆ। ਕਾਮਾਗਾਟਾ ਮਾਰੂ ਦੇ ਸ਼ਹੀਦਾਂ ਵਿਰੁੱਧ ਪਤਿਤ ਹੋਣ ਦਾ ਫ਼ਰਮਾਨ ਜਾਰੀ ਕੀਤਾ ਗਿਆ। ਜਲ੍ਹਿਆਂ ਵਾਲਾ ਬਾਗ਼ ਦੇ ਖੂਨੀ ਸਾਕੇ ਦੇ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੁਜਾਰੀਆਂ ਨੇ ਸਿਰੋਪਾ ਦਿੱਤਾ। ਤਰਨ ਤਾਰਨ ਦੇ ਪਵਿੱਤਰ ਸਰੋਵਰ ਵਿਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕੀਤੀਆਂ ਜਾਂਦੀਆਂ ਸਨ, ਜਿਸ ਦਰਬਾਰ ਤੋਂ ਮਾਂ, ਭੈਣ, ਧੀ ਦੀ ਰਾਖੀ ਲਈ ਸਿੱਖ ਜੂਝਦੇ ਸਨ, ਉਥੇ ਹੀ ਮਾਂ, ਭੈਣ ਦੀ ਪਤਿ ਦਿਨ-ਦਿਹਾੜੇ ਲਾਹੀ ਜਾਣ ਲੱਗ ਪਈ। ਸ. ਹਜ਼ਾਰਾ ਸਿੰਘ ਨੇ ਇਸ ਵਿਰੁੱਧ ਆਵਾਜ਼ ਉਠਾਈ ਤਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਮੱਥਾ ਟੇਕਦੇ 31 ਜਨਵਰੀ 1921 ਨੂੰ ਟਕੂਏ ਨਾਲ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਤਰਨ ਤਾਰਨ ਸਾਹਿਬ ਪੰਥਕ ਹੱਥਾਂ ਵਿਚ ਆ ਗਿਆ। ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਇਸ ਘਟਨਾ ਤੋਂ 20 ਦਿਨ ਬਾਅਦ ਨਨਕਾਣਾ ਸਾਹਿਬ ਵਿਖੇ ਮਹੰਤ ਨਰੈਣੂ ਹੱਥੋਂ 19 ਫਰਵਰੀ 1921 ਨੂੰ ਜੰਡ ਨਾਲ ਬੰਨ੍ਹ ਕੇ ਪੁੱਠਾ ਟੰਗ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹੀਦ ਦੇ ਖੂਨ ਨੇ ਰੰਗ ਲਿਆਂਦਾ ਤੇ ਗੁਰਦੁਆਰਾ ਨਨਕਾਣਾ ਸਾਹਿਬ ਮਹੰਤਾਂ ਹੱਥੋਂ ਅਜ਼ਾਦ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆ ਗਈ ਅਤੇ ਵਿਸਾਖੀ ਵਾਲੇ ਦਿਨ ਸਾਰੇ ਗੁਰਦੁਆਰੇ ਪੰਥਕ ਹੱਥਾਂ ਵਿਚ ਆ ਗਏ।

ਗੁਰਦੁਆਰਾ ਪਾਉਂਟਾ ਸਾਹਿਬ ਦਾ ਮਹੰਤ ਲਹਿਣਾ ਸਿੰਘ, ਜੋ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿਚ ਆਪ ਜੀ ਦਾ ਬਹੁਤ ਸਤਕਾਰ ਸੀ। ਆਪ ਚਾਬੀਆਂ ਲੈ ਕੇ ਅੰਮ੍ਰਿਤਸਰ ਪੁੱਜੇ। ਪੰਥ ਨੇ ਮਹੰਤ ਜੀ ਦੀ ਕੁਰਬਾਨੀ ਤੇ ਨਿਮਰਤਾ ਦੇਖ ਕੇ ਉਨ੍ਹਾਂ ਨੂੰ ਸੇਵਾ-ਸੰਭਾਲ ਦਾ ਕੰਮ ਸੌਂਪੀ ਰੱਖਣ ਦਾ ਵੱਖਰਾ ਮਤਾ ਪਾਸ ਕਰ ਦਿੱਤਾ। ਮਹੰਤ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇਕਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਲੀਡਰਾਂ ਤੱਕ ਪਹੁੰਚ ਬਣਾ ਲਈ ਸੀ। ਸਰਕਾਰੇ-ਦਰਬਾਰੇ ਅਫ਼ਸਰਾਂ ਨਾਲ ਉਸ ਦਾ ਚੰਗਾ ਰਸੂਖ ਸੀ, ਜਿਸ ਕਰਕੇ ਉਹ ਸਰਕਾਰ ਦੀ ਸ਼ਹਿ ਤੇ ਮਨਮੱਤੀਆਂ ਤੇ ਕੁਰੀਤੀਆਂ ਕਰਦਾ ਸੀ। ਗੁਰਦੁਆਰੇ ਦੇ ਪ੍ਰਬੰਧ ਨੂੰ ਚੰਗੀ ਤਰ੍ਹਾਂ ਨਾ ਚਲਾਉਣ ਕਾਰਨ ਸੰਗਤਾਂ ਵਿਚ ਭਾਰੀ ਰੋਸ ਸੀ। ਸੰਗਤਾਂ ਨੇ ਪੰਥਕ ਲੀਡਰ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਸ. ਹੁਕਮ ਸਿੰਘ ਅਤੇ ਬਹੁਤ ਸਾਰੇ ਅਕਾਲੀ ਆਗੂਆਂ ਨੂੰ ਅਤੇ ਸਾਬਕਾ ਪ੍ਰਧਾਨ ਸੰਤਾ ਸਿੰਘ ਨੂੰ ਆਪਣੇ ਪ੍ਰਤੀਨਿਧ ਮੰਡਲ ਨਾਲ ਮਿਲ ਕੇ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ, ਪਰ ਇਹ ਮਹੰਤ ਵਿਰੁੱਧ ਐਕਸ਼ਨ ਨਾ ਲੈ ਸਕੇ। ਗੁਰਦਿਆਲ ਸਿੰਘ ਨੇ ਬੁੱਢਾ ਦਲ ਦੇ ਮੁਖੀ ਬਾਬਾ ਚੇਤ ਸਿੰਘ ਪਾਸੋਂ ਆਪਣੀਆਂ ਭੁੱਲਾਂ ਦੀ ਖਿਮਾਂ ਮੰਗ ਕੇ ਅੰਮ੍ਰਿਤ ਛਕ ਲਿਆ।

ਜਦੋਂ ਬਾਬਾ ਜੀ ਪੰਜਾਬ ਵਾਪਸ ਆ ਗਏ ਤਾਂ ਮਹੰਤ ਪਹਿਲੀ ਚਾਲ ਤੇ ਫਿਰ ਉਸੇ ਤਰ੍ਹਾਂ ਮਨਮੱਤੀਆਂ ਕਰਨ ਲੱਗ ਪਿਆ, ਜਿਸ ਦੀ ਚਰਚਾ ਆਮ ਹੋਣ ਲੱਗ ਪਈ। ਇਸ ਕਾਰਨ ਪਾਉਂਟਾ ਸਾਹਿਬ ਦੇ ਆਸ-ਪਾਸ ਦੇ ਪਿੰਡਾਂ ਦੀ ਸੰਗਤ ਇਕ ਵਿਸ਼ੇਸ਼ ਜਥਾ ਲੈ ਕੇ ਦੁਆਬੇ ਦੇ ਇਤਿਹਾਸਕ ਪਿੰਡ ਗੁਰਦੁਆਰਾ ਹਰੀਆਂ ਬੇਲਾਂ (ਹੁਸ਼ਿਆਰਪੁਰ) ਪਹੁੰਚਿਆ ਤੇ ਤਰੁਨਾ ਦਲ ਹਰੀਆਂ ਬੇਲਾਂ ਦੇ ਮੁਖੀ ਨਿਹੰਗ ਸਿੰਘ ਜਥੇਦਾਰ ਹਰਭਜਨ ਸਿੰਘ ਨੂੰ ਪ੍ਰਬੰਧ ਬਾਰੇ ਸਾਰੀ ਜਾਣਕਾਰੀ ਦਿੱਤੀ। ਗੁਰਦੁਆਰਾ ਸਾਹਿਬ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਬਾਬਾ ਜੀ ਨੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਅਨੁਸਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ 10 ਮਾਰਚ 1964 ਨੂੰ ਜੈਕਾਰਿਆਂ ਦੀ ਗੂੰਜ ਵਿਚ ਸ਼ਸਤਰਧਾਰੀ ਨਿਹੰਗ ਸਿੰਘਾਂ ਦਾ ਦਲ ਪਾਉਂਟਾ ਸਾਹਿਬ ਪਹੁੰਚ ਗਿਆ, ਜਿਸ ਨੂੰ ਦੇਖ ਕੇ ਮਹੰਤ ਘਬਰਾ ਗਿਆ ਅਤੇ ਉਸ ਨੇ ਭਾੜੇ ਦੇ ਬਦਮਾਸ਼ ਆਪਣੇ ਪਾਸ ਬੁਲਾ ਲਏ ਅਤੇ ਪੁਲਿਸ ਦਾ ਪ੍ਰਬੰਧ ਆਪਣੀ ਪਹੁੰਚ ਨਾਲ ਕਰ ਲਿਆ। ਇਹ ਮਹੰਤ ਬਹੁਤ ਚਤੁਰ ਚਲਾਕ ਸੀ।

ਇਧਰ ਗੁਰੂ ਕੇ ਸਿੰਘਾਂ ਨੇ ਪੁਰਾਤਨ ਮਰਯਾਦਾ ਅਨੁਸਾਰ ਸੰਗਤਾਂ ਵੱਲੋਂ ਰਸਦਾਂ ਇਕੱਠੀਆਂ ਹੋਣ ਤੇ ਗੁਰੂ ਕਾ ਲੰਗਰ ਅਤੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਹ ਚਲਾ ਦਿੱਤਾ। ਦਲ ਦੇ ਆਉਣ ਕਾਰਨ ਸਾਰੇ ਪਾਸੇ ਭਾਰੀ ਰੌਣਕਾਂ ਲੱਗ ਗਈਆਂ। ਮਹੰਤ ਦੇ ਬੰਦਿਆਂ ਨੇ ਸਿੰਘਾਂ ਨਾਲ ਹੱਥੋਪਾਈ ਵੀ ਕੀਤੀ ਪਰ ਸਿੰਘਾਂ ਨੇ ਸਿਆਣਪ ਤੋਂ ਕੰਮ ਲਿਆ। ਬਾਬਾ ਜੀ ਨੇ ਪਾਉਂਟਾ ਸਾਹਿਬ ਦੀ ਪਵਿੱਤਰਤਾ ਲਈ ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਦਿੱਤੀ। ਹਿਮਾਚਲ ਪ੍ਰਸ਼ਾਸਨ ਨੇ ਬਾਬਾ ਹਰਭਜਨ ਸਿੰਘ ਜੀ ਨੂੰ ਗੈਸਟ ਹਾਊਸ ਬੁਲਾ ਕੇ ਸਮਝੌਤੇ ਦੇ ਬਹਾਨੇ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਕਮਿਸ਼ਨਰ ਆਰ. ਕੇ. ਚੰਡੋਲ ਦੀ ਅਗਵਾਈ ਹੇਠ ਸਪੀਕਰ ਰਾਹੀਂ ਅਖੰਡ ਪਾਠ ਬੰਦ ਕਰਕੇ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਾ ਆਇਆ। ਆਖਿਰ ਪੁਲਿਸ ਪੌੜੀਆਂ ਲਾ ਕੇ ਅੰਦਰ ਦਾਖਲ ਹੋ ਗਈ ਅਤੇ ਇਕਦਮ ਗੋਲੀਆਂ ਦੀ ਬੁਛਾੜ ਕਰ ਦਿੱਤੀ।

ਸਰਕਾਰ ਦੇ ਕਰਮਚਾਰੀਆਂ ਨੇ 22 ਮਈ 1964 ਸ਼ੁਕਰਵਾਰ ਦੇ ਦਿਨ ਜੋ ਅਤਿਆਚਾਰ ਕੀਤਾ, ਉਹ ਸੁਣ ਕੇ ਸਮੁੱਚੇ ਪੰਥ ਦੀ ਰੂਹ ਤੜਫ ਉਠਦੀ ਹੈ। 22 ਮਈ ਦਾ ਇਹ ਸਾਕਾ ਸਰਕਾਰ ਦੇ ਮੱਥੇ ਉੱਪਰ ਨਾ ਮਿਟਾਏ ਜਾਣ ਵਾਲੇ ਕਲੰਕ ਵਾਂਗ ਲੱਗ ਗਿਆ ਹੈ। ਦਿਨ ਦਿਹਾੜੇ ਨਿਹੱਥੇ ਲੰਗਰ ਪਕਾਉਂਦੇ, ਸੇਵਾ ਕਰਦੇ, ਪਾਠ ਕਰਦੇ ਸਿੰਘਾਂ ਉੱਪਰ ਸ਼ਰ੍ਹੇਆਮ ਗੋਲੀ ਚਲਾਈ ਗਈ। ਗੁਰਦੁਆਰਾ ਸਾਹਿਬ ਦੇ ਅੰਦਰ ਦਰਵਾਜ਼ੇ ਤੋੜ ਕੇ, ਖਿੜਕੀਆਂ ਭੰਨ੍ਹ ਕੇ, ਬੂਟਾਂ ਸਮੇਤ ਜਾ ਕੇ ਅਖੰਡ ਪਾਠ ਕਰਦੇ ਸਿੰਘਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਤੋਂ ਵੀ ਨੀਚ ਕੰਮ ਉਸ ਸਮੇਂ ਕੀਤਾ ਗਿਆ, ਜਦੋਂ ਪਾਠ ਕਰਦੇ ਸਿੰਘ ਨੇ ਇਸ਼ਾਰੇ ਨਾਲ ਹੱਥ ਉੱਪਰ ਕਰਕੇ ਪਾਠ ਵਿਚ ਵਿਘਨ ਨਾ ਪਾਉਣ ਲਈ ਕਿਹਾ ਤਾਂ ਉਸ ਦੀ ਹਥੇਲੀ ਦਾ ਨਿਸ਼ਾਨਾ ਲਗਾ ਕੇ ਉਸ ਵਿਚ ਗੋਲੀ ਦਾਗ ਦਿੱਤੀ ਗਈ। ਜ਼ਖਮੀ ਹਾਲਤ ਵਿਚ ਉਸ ਨੇ ਪਾਠ ਜਾਰੀ ਰੱਖਿਆ ਤਾਂ ਉਸ ਉੱਤੇ ਹੋਰ ਗੋਲੀ ਦਾਗ ਦਿੱਤੀ, ਜੋ ਉਸ ਦੇ ਸੀਨੇ ਨੂੰ ਚੀਰ ਕੇ ਪਾਰ ਹੋ ਗਈ ਤੇ ਉਹ ਲਹੂ-ਲੁਹਾਨ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਤੇ ਡਿੱਗ ਪਿਆ।

ਕੋਲ ਖੜ੍ਹੇ ਸਿੰਘ ਬਾਬਾ ਨਿਹਾਲ ਸਿੰਘ ਜੀ, ਜੋ ਚੌਰ ਕਰ ਰਹੇ ਸਨ ਨੇ ਡਿਗਦੇ ਪਾਠੀ ਦੀ ਥਾਂ ਲੈਣੀ ਚਾਹੀ ਤਾਂ ਕਿ ਅਖੰਡ ਪਾਠ ਖੰਡਿਤ ਨਾ ਹੋ ਸਕੇ ਤਾਂ ਉਸ ਨੂੰ ਵੀ ਥਾਂ ਉਤੇ ਹੀ ਗੋਲੀ ਮਾਰ ਦਿੱਤੀ ਗਈ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਮੌਕੇ ਗੁਰਦੁਆਰਾ ਸਾਹਿਬ ਅੰਦਰ ਸਿਰਫ 9 ਸਿੰਘ ਸਨ, ਜਿਨ੍ਹਾਂ ਵਿਚੋਂ 8 ਸ਼ਹੀਦ ਹੋ ਗਏ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕਾਂ ਵਿਚ ਸੁੱਟ ਕੇ ਜੰਗਲ ਵਿਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ। ਸਿਰਫ ਤਿੰਨ ਸਿੰਘਾਂ ਦੀਆਂ ਮ੍ਰਿਤਕ ਦੇਹਾਂ ਦਿੱਤੀਆਂ ਗਈਆਂ, ਜੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨ੍ਹਾਂ ਤਿੰਨਾਂ ਦਾ ਸਸਕਾਰ ਜਮਨਾ ਦੇ ਕਿਨਾਰੇ, ਪੂਰਨ ਮਰਯਾਦਾ ਅਨੁਸਾਰ 24 ਮਈ 1964 ਨੂੰ ਕੀਤਾ ਗਿਆ। ਪੁਲਿਸ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ, ਇਕ ਗੁਰੂ ਗ੍ਰੰਥ ਸਾਹਿਬ ਜੀ ਤੇ ਇਕ ਦਸਮ ਗ੍ਰੰਥ ਸਾਹਿਬ ਦੀ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਅੰਦਰੋਂ ਲਹੂ-ਲੁਹਾਨ ਹੋ ਗਿਆ ਸੀ, ਜੋ ਨਾਲ ਲੱਗਦੇ ਪਾਣੀ ਦੇ ਚੁਬੱਚੇ ਵਿਚ ਪੈ ਕੇ ਸਾਰਾ ਪਾਣੀ ਲਾਲੋ ਲਾਲ ਹੋ ਗਿਆ ਸੀ। ਭਾਈ ਸਰਦਾਰਾ ਸਿੰਘ ਨੇ ਆਪ ਜਾ ਕੇ ਉਸ ਚੁਬੱਚੇ ਨੂੰ ਖੂਨ ਨਾਲ ਭਰਿਆ ਦੇਖਿਆ। ਗੁਰਦੁਆਰਾ ਸਾਹਿਬ ਦੀਆਂ ਚਾਰੇ ਦੀਵਾਰਾਂ ਗੋਲੀਆਂ ਨਾਲ ਛਲਣੀ ਛਲਣੀ ਹੋ ਗਈਆਂ ਸਨ। ਦੀਵਾਰਾਂ ਤੋਂ ਗੋਲੀਆਂ ਦੇ ਨਿਸ਼ਾਨ ਕਰਮਚਾਰੀਆਂ ਨੇ ਸੀਮਿੰਟ ਨਾਲ ਮਿਟਾਉਣ ਤੇ ਭਰਨ ਦੀ ਵੀ ਕੋਸ਼ਿਸ਼ ਕੀਤੀ। ਪਰ ਚੇਚਕ ਦੇ ਦਾਗ ਓਪਰੇ ਲੇਪਾਂ ਨਾਲ ਕਦੋਂ ਲੁਕਦੇ ਹਨ!

47 ਨਿਸ਼ਾਨ ਉਨ੍ਹਾਂ ਦੀ ਕੀਤੀ ਕਾਰੀਗਰੀ ਤੋਂ ਬਾਅਦ ਵੀ ਦਿਖਾਈ ਦੇ ਰਹੇ ਸਨ। ਇਕ ਸਿੰਘ ਨਗਾਰਾ ਵਜਾ ਕੇ ਇਸ ਹਮਲੇ ਦੀ ਸੂਚਨਾ ਬਾਹਰ ਪਹੁੰਚਾ ਰਿਹਾ ਸੀ, ਉਸ ਨੂੰ ਵੀ ਗੋਲੀਆਂ ਮਾਰ ਕੇ ਉਥੇ ਹੀ ਖਤਮ ਕਰ ਦਿੱਤਾ ਗਿਆ। ਨਗਾਰੇ ਲਾਗੇ ਗੋਲੀਆਂ ਦੇ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ। ਇਸ ਮੌਕੇ ਤੇ 11 ਨਿਹੰਗ ਸਿੰਘ ਸ਼ਹੀਦੀਆਂ ਪਾ ਗਏ ਸਨ। ਦਰੀਆਂ, ਚਾਦਰਾਂ ਜਿਨ੍ਹਾਂ ਉੱਪਰ ਖੂਨ ਡੁੱਲ੍ਹਾ ਹੋਇਆ ਸੀ, ਪੁਲਿਸ ਨਾਲ ਲੈ ਗਈ, ਪਰ ਜਿਸ ਕੱਪੜੇ ਨਾਲ ਖੂਨ ਦੇ ਧੱਬੇ ਫਰਸ਼ ਤੋਂ ਸਾਫ ਕੀਤੇ ਗਏ ਸਨ, ਉਹ ਉਥੇ ਹੀ ਛੱਡ ਗਏ, ਜੋ ਖੂਨੀ ਦਾਸਤਾਨ ਦੀ ਕਹਾਣੀ ਸੁਣਾ ਰਿਹਾ ਸੀ

ਜਿਸ ਮੌਕੇ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਿੰਘ ਤਰੁਨਾ ਦਲ ਹਰੀਆਂ ਬੇਲਾਂ ਦੇ ਨਿਹੰਗ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਮੁੱਖ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੌਕੇ ਤੇ ਸਖ਼ਤ ਜ਼ਖਮੀ ਹੋਏ ਬਾਬਾ ਨਿਹਾਲ ਸਿੰਘ ਜੀ ਜੋ ਅੱਜਕਲ੍ਹ ਤਰੁਨਾ ਦਲ ਹਰੀਆਂ ਬੇਲਾਂ ਦੇ ਮੁੱਖ ਜਥੇਦਾਰ ਹਨ।

 #ਸੰਤਾ_ਦੇ_ਬੋਲ 1. ਅਸੀਂ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਣ ਦਿਆਂਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹਰਗਿਜ਼ ਨਹੀਂ ਸਹਾਰਾਂਗੇ। ਸਰਕਾਰ...
11/02/2023

#ਸੰਤਾ_ਦੇ_ਬੋਲ

1. ਅਸੀਂ ਸ਼ਹੀਦਾਂ ਦਾ ਖੂਨ ਅਜਾਈਂ ਨਹੀਂ ਜਾਣ ਦਿਆਂਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹਰਗਿਜ਼ ਨਹੀਂ ਸਹਾਰਾਂਗੇ। ਸਰਕਾਰ ਨੇ ਸਮਾਂ ਲੈ ਕੇ ਵੀ ਕੁਝ ਨਾ ਕੀਤਾ ਤਾਂ ਅਸੀਂ ਸੰਗਤਾਂ ‘ਤੇ ਕਾਬੂ ਨਹੀਂ ਪਾ ਸਕਾਂਗੇ। ਆਸ ਹੈ ਸਰਕਾਰ ਤੇ ਅਕਾਲੀ ਦਲ ਸਾਨੂੰ ਨਿਆਂ ਦਿਵਾਉਣਗੇ, ਪਰ ਜੇਕਰ ਇਨਸਾਫ ਨਾ ਮਿਲਿਆ ਤਾਂ ਅਸੀਂ ਕੁਫਰ ਵਿਰੁੱਧ ਯੁੱਧ ਸ਼ੁਰੂ ਕਰ ਦਿਆਂਗੇ ਤੇ ਪਹਿਲੀ ਸ਼ਹੀਦੀ ਮੈਂ ਦਿਆਂਗਾ।
2. ਸਰੀਰਾਂ ਦਾ ਕੋਈ ਪਤਾ ਨਹੀਂ ਹੁੰਦਾ, ਕਦੋਂ ਤੇ ਕਿਹੜੇ ਢੰਗ ਨਾਲ ਕਿਸ ਤਰ੍ਹਾਂ ਦਾ ਸਮਾਂ ਵਰਤ ਜਾਏ ਤੇ ਉਹਦਾ ਪਹਿਲਾਂ ਇਲਾਜ ਨਾ ਹੋਇਆ ਹੋਵੇ ਤਾਂ ਕਈ ਵਾਰ ਖਲਬਲੀ ਪੈਦਾ ਹੋ ਜਾਂਦੀ ਆ। ਜਿਸ ਦੀ ਚੋਣ ਸੰਗਤ ਤੇ ਬਾਬਾ ਠਾਕੁਰ ਸਿੰਘ ਜੀ ਕਰ ਦੇਣਗੇ, ਉਹ ਹਾਰੇਗਾ ਨਹੀਂ, ਭਾਵੇਂ ਲੱਖਾਂ ਨਾਲ ਦੇ ਜਥੇ ਵਾਲੇ ਜਥੇ ਬਣਾ ਲੈਣ। ਜੇ ਇਕ ਥਾਂ ਮਿਲ ਕੇ ਚੱਲਾਂਗੇ ਤਾਂ ਪੂਰੀ ਚੜ੍ਹਦੀ ਕਲਾ ਹੋਵੇਗੀ।
3. ਇਕ ਮੰਗ ਮੇਰੀ ਜ਼ਰੂਰ ਪੂਰੀ ਕਰ ਦਿਉ ਤੇ ਅਰਦਾਸ ਕਰੋ ਸਾਰੇ ਤੇ ਅਰਦਾਸੀਏ ਦੇ ਮਨ ਵਿੱਚ ਗੁਰੂ ਸਾਹਿਬ ਆਪ ਨਿਵਾਸ ਕਰਨ, ਆਪ ਰਸਨਾ ‘ਤੇ ਬੈਠ ਕੇ ਇਹ ਬਚਨ ਕਹਾ ਲੈਣ ਕਿ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ, ਕ੍ਰਿਪਾ ਕਰੋ ਇਸ ਨਿਕੰਮੇ ‘ਤੇ, ਇਹ ਵੀ ਰੁਲਦਾ ਫਿਰਦਾ ਕੌਮ ਦੇ ਵਿੱਚ, ਇਹਨੂੰ ਵੀ ਕਿਸੇ ਬਿਲੇ ਲਾ ਦਿਉ। ਇਸ ਨਿਕੰਮੀ ਗੌਰਮੈਂਟ ਦੇ ਸਿਰ ਇਸ ਸਰੀਰ ਦਾ ਠੀਕਰਾ ਭੱਜ ਜਾਵੇ। ਜਿਹੜੀਆਂ ਗੱਦੀਆਂ ਵਾਸਤੇ ਯਤਨ ਕਰਨੇ ਪੈਂਦੇ ਆ, ਉਹ ਸਦਾ ਲਈ ਟਾਂਈਟਾ ਮੁੱਕ ਜਾਵੇ ਤੇ ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਝੁੱਲ ਜਾਵੇ।

4. ਕੀ ਹਿੰਦੀ ਬੋਲਣ ਵਾਸਤੇ, ਹਿੰਦੀ ਬੋਲੀ ਦਾ ਇਲਾਕਾ ਲੈਣ ਵਾਸਤੇ, ਹਿੰਦੂ ਮੰਦਰ ਦੇ ਨਾਂਅ ਉਪਰ ਗੱਡੀ ਦਾ ਨਾਂਅ ਰਖਾਉਣ ਵਾਸਤੇ ਕੋਈ ਹਿੰਦੂ ਜੇਲ੍ਹ ਗਿਆ? ਜੇ ਉਨ੍ਹਾਂ ਨੂੰ ਘਰੇ ਬੈਠਿਆਂ ਹੀ ਸਭ ਕੁਝ ਮਿਲ ਗਿਆ ਤੇ ਸਾਨੂੰ ਵੱਡੀ ਗਿਣਤੀ ਵਿੱਚ ਜੇਲ੍ਹ ਜਾਣ ‘ਤੇ ਵੀ ਨਹੀਂ ਮਿਲਿਆ ਤਾਂ ਫਿਰ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੇ ਹੱਕ ਲੈਣੇ ਕਿਵੇਂ ਆ? ਇਹ ਬੰਦਿਆਂ ਵਾਲਾ ਕੰਮ ਨਹੀਂ ਕਿ ਅਸੀਂ ਆਪਣੇ ਹੱਥ ਬੰਨ੍ਹ ਕੇ ਹੀ ਬੈਠੇ ਰਹੀਏ ਤੇ ਕੁੱਟ ਈ ਖਾਈ ਜਾਈਏ।
5. ਜਦੋਂ ਤੱਕ ਆਪਾਂ ਇੱਕ ਥਾਂ ਟਿਕ ਕੇ ਨਹੀਂ ਬਹਿੰਦੇ, ਇੱਕ ਦੂਜੇ ‘ਤੇ ਚਿੱਕੜ ਸੁੱਟਣੋ ਨਹੀਂ ਹੱਟਦੇ, ਗੁਰੂ ਗ੍ਰੰਥ ਸਾਹਿਬ ‘ਤੇ ਪੂਰਨ ਭਰੋਸਾ ਨਹੀਂ ਰੱਖਦੇ, ਸਿੱਖੀ ਵਿੱਚ ਪ੍ਰਪੱਕ ਨਹੀਂ ਹੁੰਦੇ ਤੇ ਬਾਣੀ ਦਾ ਅਭਿਆਸ ਨਹੀਂ ਕਰਦੇ ਉਦੋਂ ਤੱਕ ਕੁੱਟ ਪਵੇਗੀ। ਜੋ ਸਤਿਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਤੇ ਨਿਰਦੋਸ਼ੇ ਸਿੰਘਾਂ ਦਾ ਖੂਨ ਪੀਂਦਾ ਤੇ ਧੀਆਂ-ਭੈਣਾਂ ਦੀ ਇੱਜ਼ਤ ਲੁੱਟਦਾ, ਉਹਨੂੰ ਕਦੇ ਵੀ ਮਾਫ਼ ਨਹੀਂ ਕਰਨਾ ਤੇ ਜੇ ਕੋਈ ਗਰੀਬ ਬੰਦਾ ਗਾਲ੍ਹ ਵੀ ਕੱਢ ਜਾਂਦਾ, ਉਹਦਾ ਕਦੇ ਗੁੱਸਾ ਨਹੀਂ ਕਰਦਾ।
6æ ਜਿਸ ਸਿੱਖ ਦਾ ਇਸ਼ਟ ਨਾਲ ਪਿਆਰ ਹੈ ਉਹ ਕਦੇ ਵੀ ਇੰਦਰਾ ਕੋਲ ਨਹੀਂ ਜਾਂਦਾ ਪਰ ਜਿਹਦਾ ਚਪਲੀ ਤੇ ਕੁਰਸੀ ਨਾਲ ਪਿਆਰ ਹੈ, ਉਹਨੂੰ ਆਪਾਂ ਰੋਕ ਨਹੀਂ ਸਕਦੇ। ਹਰ ਇੱਕ ਨੌਜਵਾਨ, ਮਾਤਾ, ਬੀਬੀ ਤੇ ਬਜ਼ੁਰਗ ਦੇ ਹਿਰਦੇ ਵਿੱਚ ਇਹ ਗੱਲ ਘਰ ਕਰ ਜਾਣੀ ਚਾਹੀਦੀ ਆ ਕਿ ਅਸੀਂ ਗੁਲਾਮ ਹਾਂ ਤੇ ਆਜ਼ਾਦ ਹੋਣਾ।
7. ਇਨਕੁਆਰੀਆਂ ਵਿੱਚ ਇਨਸਾਫ ਖਾਲਸਾ ਜੀ ਉਥੇ ਮਿਲਦਾ ਹੈ, ਜਿੱਥੇ ਕੋਈ ਦਲੀਲ, ਵਕੀਲ ਤੇ ਅਪੀਲ ਹੋਵੇ। ਜਿੱਥੇ ਹੈ ਈ ਸਰਾਸਰ ਧੱਕਾ ਤੇ ਇਹ ਨਿਰਣਾ ਕੀਤਾ ਕਿ ਸਿੱਖਾਂ ਨੂੰ ਖਤਮ ਈ ਕਰਨਾ, ਉਥੇ ਫਿਰ ਵਕੀਲ ਤੇ ਦਲੀਲ ਕਰਨ ਦੀ ਕੀ ਲੋੜ ਆ? ਜਦੋਂ ਗੁਰੂ ਦੀ ਬੇਅਦਬੀ ਕਰਨ ਵਾਲੇ ਝਟਕਾਏ ਹੋਣਗੇ, ਵਕੀਲ ਉਹ ਭਾਲਦੇ ਫਿਰਨਗੇ, ਆਪਾਂ ਨੂੰ ਕੀ ਲੋੜ ਆ? ਜਿੱਦੇਂ ਖੜਕ ਪਵੇ, ਮਜ਼ਲੂਮ, ਬੀਬੀ ਤੇ ਬਜ਼ੁਰਗ ‘ਤੇ ਵਾਰ ਨਹੀਂ ਕਰਨਾ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਹੈ, ਉਹਦਾ ਲਿਹਾਜ ਨਹੀਂ ਕਰਨਾ।
8. ਜੇ ਤਾਂ ਪੱਗਾਂ ਸਿਰ ‘ਤੇ ਰੱਖ ਕੇ, ਸਾਬਤ ਸੂਰਤ ਰਹਿ ਕੇ ਤੇ ਸਿੱਖ ਵੱਖਰੀ ਕੌਮ ਕਹਾ ਕੇ, ਆਪਣੇ ਧਾਰਮਿਕ ਚਿੰਨ੍ਹਾਂ ਸਹਿਤ ਸੰਸਾਰ ਵਿੱਚ ਵਿਚਰਨਾ ਤਾਂ ਫਿਰ ਬੱਚਾ-ਬੱਚਾ, ਬਜ਼ੁਰਗ ਤੇ ਨੌਜੁਆਨ ਤੱਤਪਰ ਹੋਵੇ ਤੇ ਸੀਸ ਤਲੀ ‘ਤੇ ਰੱਖ ਕੇ ਪਿੜ ‘ਚ ਆ ਜਾਉ। ਸ਼ਸਤਰਧਾਰੀ ਹੋ ਕੇ ਕਿਸੇ ਧੀ-ਭੈਣ ਦੀ ਇੱਜ਼ਤ ਲੁੱਟਣੀ, ਦੁਕਾਨ ਲੁੱਟਣੀ ਅਤੇ ਕਿਸੇ ਦੀ ਬੇਇੱਜ਼ਤੀ ਕਰਨੀ ਸਿੱਖ ਲਈ ਪਾਪ ਆ, ਪਰ ਹਥਿਆਰ ਰੱਖ ਕੇ ਆਪਣੀ ਹੋਈ ਬੇਇੱਜ਼ਤੀ ਦਾ ਹੱਕ ਨਾ ਲੈਣਾ ਵੀ ਪਾਪ ਆ। ਜਿੱਦੋਂ ਇਸ ਅਸਥਾਨ ‘ਤੇ ਪੁਲਿਸ ਵੱਲੋਂ ਹਮਲਾ ਹੋਇਆ ਤੇ ਇਹ ਦੁਨੀਆਂ ‘ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ। ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ।
9. ਜਿਹੜਾ ਅੰਮ੍ਰਿਤ ਛਕਾਵੇ ਤੇ ਆਪ ਛਕਿਆ ਹੋਵੇ, ਜਿਹੜਾ ਆਪ ਬਾਣੀ ਪੜ੍ਹਦਾ ਤੇ ਦੂਜਿਆਂ ਨੂੰ ਪੜ੍ਹਾਵੇ, ਆਪ ਕਥਾ ਕਰੇ ਤੇ ਦੂਜਿਆਂ ਤੋਂ ਕਥਾ ਕਰਾਵੇ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪੂ, ਪਿਉ ਤੇ ਇਸ਼ਟ ਰੱਖਣ ਦਾ ਸਾਂਝੀਵਾਲ ਹੋਣ ਦੀ ਪ੍ਰੇਰਨਾ ਦੇਵੇ, ਕੇਸਰੀ ਨਿਸ਼ਾਨ ਥੱਲੇ ਇਕੱਠੇ ਕਰੇ, ਪੰਥ ਦੀ ਡਟ ਕੇ ਹਮਾਇਤ ਕਰੇ, ਸਤਿਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ। ਗੌਰਮੈਂਟ ਨੇ ਉਸ ਦਾ ਨਾਂਅ ਅੱਤਵਾਦੀ ਰੱਖਿਆ ਤੇ ਮੈਂ ਵੀ ਫਿਰ ਅੱਤਵਾਦੀ ਹਾਂ ਤੇ ਤੁਹਾਨੂੰ ਵੀ ਇਹੋ ਜਿਹੇ ਅੱਤਵਾਦੀ ਬਣਨ ਦੀ ਬੇਨਤੀ ਕਰਦਾ ਹਾਂ।
10. ਜਦ ਸਾਰਿਆਂ ਪਾਸਿਆਂ ਤੋਂ ਹੀਲੇ ਖਤਮ ਹੋ ਜਾਣ ਤਾਂ ਉਸ ਵੇਲੇ ਸ੍ਰੀ ਸਾਹਿਬ ਦੀ ਵਰਤੋਂ ਕਰਨ ਦਾ ਹੱਕ ਸਿੱਖ ਨੂੰ ਮੀਰੀ-ਪੀਰੀ ਦੇ ਮਾਲਕ ਸਤਿਗੁਰਾਂ ਨੇ ਦਿੱਤਾ।
11. ਜਦੋਂ ਅਸੀਂ ਪਾਖੰਡੀਆਂ ਦੇਹਧਾਰੀਆਂ ਵੱਲੋਂ, ਮੱਠੀਆਂ ਤੇ ਮੜ੍ਹੀਆਂ-ਮਸਾਣਾਂ, ਕਬਰਾਂ ਤੇ ਜੰਡਾਂ ਨੂੰ ਸੰਧੂਰ ਭੁੱਕਣ ਵੱਲੋਂ ਤੇ ਰਾਜਨੀਤੀ ਦੀ ਕੁਰਸੀ ਦੀ ਹਿਰਸ ਵੱਲੋਂ ਆਪਣੀ ਬਿਰਤੀ ਤੋੜ ਕੇ, ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਲਈ ਤਾਂ ਉਦੋਂ ਦੁਨੀਆਂ ਦੀ ਕੋਈ ਸ਼ਕਤੀ ਨਹੀਂ ਜਿਹੜੀ ਆਪਾਂ ਨੂੰ ਦਬਾਅ ਸਕੇਗੀ। ਆਪਾਂ ਨੂੰ ਮਨ ਵਿੱਚੋਂ ਇਹ ਖਿਆਲ ਕੱਢ ਦੇਣਾ ਚਾਹੀਦਾ ਹੈ ਕਿ ਅਸੀਂ ਭਿੰਡਰਾਂਵਾਲੇ ਬਣਨਾ ਜਾਂ ਅਕਾਲੀ ਦਲ ਦੇ ਨਾਲ ਦੇ ਬਣਨਾ, ਸਾਰੇ ਸਿੱਖਾਂ ਦੇ ਮਨ ਵਿੱਚ ਇਹ ਅੱਖਰ ਉੱਕਰ ਜਾਣੇ ਚਾਹੀਦੇ ਆ ਕਿ ਅਸੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਵਾਲੇ ਬਣਨਾ | 🙏

ਜੈਕਾਰੇ ਗਜਾਵੇ ਨਿਹਾਲ ਹੋ ਜਾਵੇਂ ਸ਼ਹੀਦਾਂ ਸਿੰਘਾਂ ਦੇ ਮਨਾਂ ਨੂੰ ਭਾਵੇਂ !!!!!❗❗❗
ਸਤਿ ਸ਼੍ਰੀ ਅਕਾਲ 🙏

🦅
04/02/2023

🦅

4 ਫਰਵਰੀ 1986 : ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਪ੍ਰਣਾਮ
04/02/2023

4 ਫਰਵਰੀ 1986 : ਸਾਕਾ ਨਕੋਦਰ ਦੇ ਸ਼ਹੀਦਾਂ ਨੂੰ ਪ੍ਰਣਾਮ

ਸ਼ਹੀਦ ਭਾਈ ਅਮਰਜੀਤ ਸਿੰਘ ' ਸ਼ਹਿਜਾਦਾ ' ਅਪ੍ਰੈਲ 1966 ਨੂੰ ਭਾਈ ਸਾਹਿਬ ਜੀ ਪਿੰਡ ਧੀਰੋਵਲ , ਜ਼ਿਲ੍ਹਾ ਜਲੰਧਰ ਦੇ ਵਸਨੀਕ ਸਰਦਾਰ ਇੰਦਰ ਸਿੰਘ ਦੇ ਘਰ ...
01/02/2023

ਸ਼ਹੀਦ ਭਾਈ ਅਮਰਜੀਤ ਸਿੰਘ ' ਸ਼ਹਿਜਾਦਾ ' ਅਪ੍ਰੈਲ 1966 ਨੂੰ ਭਾਈ ਸਾਹਿਬ ਜੀ ਪਿੰਡ ਧੀਰੋਵਲ , ਜ਼ਿਲ੍ਹਾ ਜਲੰਧਰ ਦੇ ਵਸਨੀਕ ਸਰਦਾਰ ਇੰਦਰ ਸਿੰਘ ਦੇ ਘਰ ਪੈਦਾ ਹੋਏ, ਪਰਿਵਾਰ ਦੇ ਜੀਅ ਆਪ ਨੂੰ ਪਿਆਰ ਨਾਲ ''ਕਾਲੂ'' ਕਹਿ ਕੇ ਬੁਲਾਇਆ ਕਰਦੇ ਸੀ |ਭਾਈ ਸਾਹਿਬ ਜੀ ਦੀਆਂ ਦੋ ਭੈਣਾਂ ਸਨ ਜੋ ਆਪ ਤੋਂ ਵੱਡੀਆ ਸਨ ਅਤੇ ਆਪਜੀ ਓਹਨਾਂ ਦੇ ਲਾਡਲੇ ਇਕਲੌਤੇ ਵੀਰ ਸਨ | ਆਪ ਪੰਜਵੀਂ ਜਮਾਤ ਤਕ ਧੀਰੋਵਾਲ ਪੜੇ ਅਤੇ ਫਿਰ 10ਵੀਂ ਜਮਾਤ ਤਕ ਪਿੰਡ ਦੂਲੇਕੇ ਤੋਂ ਪਾਸ ਕੀਤੀ | 10 ਵੀਂ ਜਮਾਤ ਤੋਂ ਬਾਦ ਆਪ ਮੈਡੀਕਲ ਦੀ ਪੜਾਈ ਸ਼ੁਰੂ ਕਰ ਦਿਤੀ I ਲਗਭਗ 18 ਸਾਲ ਦੀ ਉਮਰ ਵਿੱਚ ਅੰਮ੍ਰਿਤ ਛੱਕ ਲਿਆ, ਆਪ ਬਚਪਨ ਤੋਂ ਹੀ ਕੇਸਧਾਰੀ ਸੀ | ਭਾਈ ਸਾਹਿਬ ਜੀ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ ਕਬੱਡੀ ਖੇਡਦਿਆ ਓਨਾਂ ਨੇ ਕਈ ਇਨਾਮ ਆਪਣੇ ਨਾਂ ਕੀਤੇ ਹੋਏ ਸੀ |

ਜੂਨ 1984 ਦੀਆਂ ਘਟਨਾਵਾਂ ਨੇ ਆਪ ਦੇ ਜੀਵਨ ਤੇ ਗਹਿਰਾ ਅਸਰ ਕੀਤਾ ਸੀ ਓਹ ਹਰ ਵੇਲੇ ਬੇਚੈਨ ਰਹਿਣ ਲਗੇ I ਇਕ ਦਿਨ ਬਹਾਨਾ ਕੀਤਾ ਤੇ ਘਰ ਛੱਡ ਦਿੱਤਾ ਫੇਰ ਕਦੀ ਮੁੜ ਘਰ ਵਾਪਸ ਨਹੀਂ ਆਏ |ਕਈ ਕੋਸ਼ਿਸ਼ਾ ਤੋਂ ਬਾਦ ਉਹਨਾਂ ਬੱਬਰ ਖਾਲਸਾ ਦੇ ਸਿੰਘਾਂ ਨਾਲ ਸੰਪਰਕ ਬਣਾਇਆ I
ਜਥੇਦਾਰ ਸੁਖਦੇਵ ਸਿੰਘ ਬੱਬਰ ਅਤੇ ਭਾਈ ਵਧਾਵਾ ਸਿੰਘ ਦੀ ਅਗਵਾਈ ਵਿੱਚ ਭਾਈ ਅਮਰਜੀਤ ਸਿੰਘ ਸਿੱਖ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਓਹਨਾਂ ਨਾਲ ਮਿਲਕੇ ਵੱਡਮੁੱਲਾ ਯੋਗਦਾਨ ਪਾਇਆ ਉਹ ਇੱਕ ਨਿਰੋਏ ਸਰੀਰ ਅਤੇ ਰੋਸ਼ਨ ਚਿਹਰੇ ਦੇ ਮਾਲਿਕ ਸਨ ਅਤੇ ਆਪ ਨੂੰ ਸਾਰੇ ਸਿੰਘ ''ਸ਼ਹਿਜਾਦਾ'' ਕਹਿ ਕੇ ਬੁਲਾਉਂਦੇ ਸੀ |
ਭਾਈ ਅਮਰਜੀਤ ਸਿੰਘ ਖਾਲਸਾ ਰਹਿਤ ਮਰਿਆਦਾ ਦੇ ਪੱਕੇ ਧਾਰਨੀ ਸੀ ਓਹਨਾਂ ਨੂੰ ਬਹੁਤੀਆਂ ਬਾਣੀਆਂ ਕੰਠ ਸਨ ਉਹ ਅੰਮ੍ਰਿਤ ਵੇਲੇ 3 ਵਜੇ ਉਠ ਕੇ ਨਿਤਨੇਮ ਸ਼ੁਰੂ ਕਰਦੇ ਅਤੇ ਸਵੇਰ 8 ਵਜੇ ਤੱਕ ਜ਼ਾਰੀ ਰੱਖਦੇ ਸਨ |
ਭਾਈ ਸਾਹਿਬ ਜੀ ਅਕਸਰ ਹਥਿਆਰ ਖਰੀਦਣ ਬੇਖੌਫ਼ ਪਾਕਿਸਤਾਨ ਪਾਰ ਚੱਲੇ ਜਾਂਦੇ ਹਾਲਾਕਿ ਬੀ.ਐਸ.ਐਫ ਓਹਨਾਂ ਤੇ ਪੂਰੀ ਨਿਗ੍ਹਾ ਰੱਖਦੀ ਸੀ ਪਰ ਓਹ ਕਦੀ ਓਹਨਾਂ ਦੀ ਪਕੜ ਚ ਨਹੀ ਆਉਂਦੇ ਸਨ।
ਜਨਵਰੀ 1989 ਦੇ ਦਿਨ ਸਨ ਭਾਈ ਸ਼ਹਿਜਾਦਾ ਅਤੇ ਸਾਥੀ ਖਾੜਕੂ ਸਿੰਘਾਂ ਨੇ 15-20 ਲੱਖ ਹਥਿਆਰ ਖਰੀਦਣ ਵਾਸਤੇ ਇਕੱਠਾ ਕੀਤਾ ਗਿਆ ਸੀ ਜੋ ਉਨ੍ਹਾਂ ਨੇ ਆਪਣੀ ਚਾਚੇ ਦੇ ਘਰ ਰੱਖ ਦਿੱਤਾ I ਚਚੇਰੇ ਭਾਈ ਅਤੇ ਭਾਬੀ ਨੇ ਓਹ ਬੈਗ ਵੇਖ ਮਨ ਚ ਲਾਲਚ ਆ ਗਿਆ ਤੇ ਸੂਹ ਦੇ ਕੇ ਆਪ ਜੀ ਨੂੰ ਪੁਲੀਸ ਨੂੰ ਫੜਵਾ ਦਿੱਤਾ I ਸੀ.ਆਰ. ਪੀ. ਦੇ ਅਧਿਕਾਰੀਆਂ ਦੋਵੇਂ ਹੱਥ ਬੰਨ੍ਹ ਦਿਤੇ ਸੀ ਭਾਈ ਸਾਹਿਬ ਜੀ ਦੇ ਕਾਲਰ ਚ ਸਾਈਨਾਇਡ ਕੈਪਸੂਲ ਸੀ ਪਰ ਓਹ ਵੀ ਵਰਤ ਨਾ ਸਕੇ |
ਭਾਈ ਸ਼ਹਿਜਾਦਾ ਜੀ ਨੂੰ ਗ੍ਰਿਫਤਾਰ ਕਰਕੇ ਪਟੇਲ ਚੌਂਕ ਸੀ.ਆਈ.ਏ. ਸਟਾਫ ਲਿਜਾਇਆ ਗਿਆ ਜਿੱਥੇ ਭਾਈ ਸਾਹਿਬ ਜੀ ਨੂੰ ਤਸ਼ੱਦਦ ਕਰਨ ਵਿਚ ਦੋ ਮੋਹਰੀ ਅਧਿਕਾਰੀ ਸਵਰਨ ਘੋਟਣਾ ਅਤੇ ਇਜਿਹਾਰ ਆਲਮ ਸੀ |ਭਾਈ ਸ਼ਹਿਜਾਦਾ ਜੀ ਤੇ ਇਕ ਪਾਸੇ ਇਹ ਦੋਵੇਂ ਅਧਿਕਾਰੀ ਤਸ਼ੱਦਦ ਢਾਹ ਰਹੇ ਸਨ ਦੂਜੇ ਪਾਸੇ ਗੁਰੂ ਦਾ ਲਾਲ ਮੁੱਖੋਂ ਉਚ੍ਹੀ-ਉੱਚੀ ਬਾਣੀ ਉਚਾਰੀ ਜਾ ਰਿਹਾ ਸੀ ਸ਼ਹਿਜ਼ਾਦਾ ਦੇ ਸਾਰੇ ਸਰੀਰ ਦੀਆਂ ਹੱਡੀਆਂ ਤੋੜ ਕੇ ਰੱਖ ਦਿੱਤੀਆਂ ਸਨ।ਭਾਈ ਸਾਬ ਤੇ ਇਨਾਂ ਤਸ਼ੱਦਦ ਹੋਣ ਦੇ ਬਾਵਜੂਦ ਵੀ ਜਥੇਬੰਦੀ ਦੇ ਬਾਰੇ ਇਕ ਬੋਲ ਵੀ ਨਾ ਬੋਲਿਆ। ਅਖ਼ੀਰ ਸ਼ਹੀਦੀ 28 ਜਨਵਰੀ 1989 ਨੂੰ ਭਾਈ ਸਾਹਿਬ ਜੀ ਨੂੰ ਨੂੰ ਸ਼ਹੀਦ ਕਰ ਦਿੱਤਾ ਗਿਆ।

Address

Jalandhar

Website

Alerts

Be the first to know and let us send you an email when ਸਰਕਾਰ-ਏ-ਖਾਲਸਾ Sarkar ee Khalsa posts news and promotions. Your email address will not be used for any other purpose, and you can unsubscribe at any time.

Share