02/09/2022
ਪੀਰ ਬਾਬਾ ਨਬੀ ਬਖ਼ਸ਼ ਜੀ ਦੇ ਓਟ ਆਸਰੇ ਅਤੇ ਤੁਹਾਡੇ ਸੰਗਤਾਂ ਦੇ ਪਿਆਰ ਤੇ ਸਹਿਯੋਗ ਸਦਕਾ ''ਮੇਲਾ ਕਠਾਰ ਦਾ'' ਇਸ ਵਾਰ 25ਵੇਂ ਸਾਲ ਵਿੱਚ ਦਾਖ਼ਲ ਹੋ ਗਿਆ ਹੈ।ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸਾਡੇ ਰੰਗਲਾ ਸੱਜਣ ਤੇ ਛੋਟੇ ਭਰਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਸਰੀਰਕ ਰੂਪ ਵਿੱਚ ਅੱਜ ਭਾਂਵੇ ਸਾਡੇ ਵਿਚਕਾਰ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ, ਸਾਨੂੰ ਦਿੱਤਾ ਗਿਆ ਪਿਆਰ, ਸਤਿਕਾਰ ਅਤੇ ਉਸ ਦੇ ਗੀਤ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ।ਇਹ ਸਾਡਾ ਫਰਜ਼ ਹੈ ਕਿ ਅਸੀਂ ਰਹਿੰਦੀ ਦੁਨੀਆਂ ਤੱਕ ਆਪਣੇ ਉਸ ਭਰਾ ਦੇ ਨਾਮ ਨੂੰ ਜਿਉਂਦਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਵਾਂਗੇ। ਸੋ ਇਸ ਵਾਰ 25ਵਾਂ ਮੇਲਾ ਕਠਾਰ ਦਾ ਵੀ ਸ਼ੁਭਦੀਪ ਸਿੱਧੂ ਮੂਸੇਵਾਲੇ ਦੀ ਯਾਦਗਾਰ ਨੂੰ ਸਮਰਪਿਤ ਹੋਵੇਗਾ ਅਤੇ ਭਵਿੱਖ ਵਿਚ ਵੀ ਉਸ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਕਾਰਜ ਕਰਦੇ ਰਹਾਂਗੇ।
ਵਲੋਂ- ਤੁਹਾਡਾ ਆਪਣਾ ਭਾਨਾ LA … To Watch Mela Live Plz Subscribe Mela Kathar Da You Tube Chanel https://youtube.com/channel/UCXnyOaCCvMKhCsCGTNR56ww