Har Har Bani

Har Har Bani Gurbani Shabad

26/08/2023

Ardas kar ke kive jung Larde C Singh Dekho Full Jung

https://youtu.be/ELTpo8WEFlo
14/04/2023

https://youtu.be/ELTpo8WEFlo

HAR HAR BANI PRESENTSRaj Karega Khalsa ਰਾਜ ਕਰੇਗਾ ਖਾਲਸਾRagi Bhai Mehtab Singh Ji ( Jalandhar Wale ) Label Har Ha...

https://youtu.be/GubB2ujwPrY
21/12/2022

https://youtu.be/GubB2ujwPrY

HAR HAR BANI PRESENTSShabad Pehla Maran Kabool Ragi Bhai Nirmal Singh Ji Hazooori Ragi Darbar sahib, Amrits...

11/10/2022

HAR HAR BANI PRESENTSSHABAD Dhan Dhan Ramdass GurRAGI Bhai Mehtab Singh Ji ( Jalandhar wale )SATHI ...

https://youtu.be/CfRDgidWQSQ
11/10/2022

https://youtu.be/CfRDgidWQSQ

HAR HAR BANI PRESENTSSHABAD Dhan Dhan Ramdass GurRAGI Bhai Mehtab Singh Ji ( Jalandhar wale )SATHI ...

14/08/2022
https://youtu.be/zj9KLx6agek
05/08/2022

https://youtu.be/zj9KLx6agek











HAR HAR BANI PRESENTSSHABAD GURBANI KIRTAN ALBUM Kar Bande Tu Bandgi. Bhai Nirmal Singh Ji ( Hazoori Ragi Darbar Sa...

https://youtu.be/LzV1Np4Tsk8
04/08/2022

https://youtu.be/LzV1Np4Tsk8







HAR HAR BANI PRESENTSSHABAD GURBANI KIRTANShabad Dukh Bhanjan Tera Naam Ji Ragi Bhai Balwinder Singh Lopoke...

https://youtu.be/V6zBeXcgXt0
03/08/2022

https://youtu.be/V6zBeXcgXt0












HAR HAR BANI PRESENTSSHABAD GURBANI KIRTAN Shabad Sawan Ayia Hai sakhiRagi Bhai Nirmal Singh Ji Hazoori ragi darbar Sahib , Amri...

https://youtu.be/5AXt1js_clM
02/08/2022

https://youtu.be/5AXt1js_clM







HAR HAR BANI PRESENTSSHABAD GURBANI KIRTAN Shabad Baawre Tyan Gyan Vichar Na payiaaRagi Bhai Mehtab...

ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਐਸੀ ਇਸਤਰੀ ਹੋਏ ਹਨ, ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ ਹੈ। ਸਿੱਖ ਧਰਮ ਵਿਚ 10 ਗੁਰੂ ਸਾਹਿਬਾਨ ਹੋਏ ਹਨ। ...
01/08/2022

ਬੀਬੀ ਭਾਨੀ ਜੀ ਸਿੱਖ ਧਰਮ ਵਿੱਚ ਇਕ ਐਸੀ ਇਸਤਰੀ ਹੋਏ ਹਨ, ਜਿਸ ਦਾ ਸਾਨੀ ਸੰਸਾਰ ਵਿਚ ਕੋਈ ਨਹੀਂ ਹੈ। ਸਿੱਖ ਧਰਮ ਵਿਚ 10 ਗੁਰੂ ਸਾਹਿਬਾਨ ਹੋਏ ਹਨ। ਪਹਿਲੇ ਦੋ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਨੂੰ ਛੱਡ ਕੇ ਬਾਕੀ ਅੱਠ ਗੁਰੂ ਸਾਹਿਬਾਨ ਦਾ ਬੀਬੀ ਭਾਨੀ ਜੀ ਨਾਲ ਪ੍ਰਵਾਰਕ ਰਿਸ਼ਤਾ ਸੀ।

1. ਤੀਜੇ ਗੁਰੂ ਅਮਰਦਾਸ ਜੀ ਉਨ੍ਹਾਂ ਦੇ ਪਿਤਾ ਹਨ।
2. ਚੌਥੇ ਗੁਰੂ ਰਾਮਦਾਸ ਜੀ (ਜੇਠਾ ਜੀ) ਬੀਬੀ ਭਾਨੀ ਜੀ ਦੇ ਪਤੀ ਹਨ।
3. ਪੰਜਵੇਂ ਗੁਰੂ ਅਰਜਨ ਦੇਵ ਜੀ ਬੀਬੀ ਭਾਨੀ ਦੇ ਸਪੁੱਤਰ ਹਨ।
4. ਛੇਵੇਂ ਗੁਰੂ ਹਰਿਗੋਬਿੰਦ ਜੀ ਪੋਤੇ ਹਨ।
5. ਸਤਵੇਂ ਗੁਰੂ ਹਰਿਰਾਇ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਸਨ।
6. ਅੱਠਵੇਂ ਗੁਰੂ ਹਰਿਕ੍ਰਿਸ਼ਨ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਪੋਤੇ ਦੇ ਪੁੱਤਰ ਸਨ।
7. ਨੌਵੇਂ ਗੁਰੂ ਤੇਗ ਬਹਾਦਰ ਜੀ ਬੀਬੀ ਭਾਨੀ ਜੀ ਦੇ ਪੋਤੇ ਦੇ ਸਪੁੱਤਰ ਸਨ।
8. ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬੀਬੀ ਭਾਨੀ ਜੀ ਦੇ ਪੋਤੇ ਗੁਰੂ ਹਰਿਗੋਬਿੰਦ ਜੀ ਦੇ ਪੋਤੇ ਸਨ।

ਚੂਨਾ ਮੰਡੀ ਲਾਹੌਰ ਵਿਚ ਠਾਕੁਰ ਹਰੀਦਾਸ ਮੱਲ ਸੋਢੀ ਦੇ ਘਰ 26 ਅੱਸੂ ਸੰਨ 1534 ਈ. ਨੂੰ ਵੀਰਵਾਰ ਮਾਤਾ ਦਿਆ ਕੌਰ ਜੀ ਦੀ ਕੁੱਖ ਤੋਂ ਬਾਲਕ ਪੈਦਾ ਹੋਇਆ, ਜਿਸ ਦਾ ਨਾਮ ਰਾਮਦਾਸ ਰੱਖਿਆ। ਪਰ ਪਲੇਠੀ ਦਾ ਬੱਚਾ ਹੋਣ ਕਰਕੇ ਸਾਰੇ ਜੇਠਾ ਜੀ ਆਖਦੇ ਸਨ। ਜਦ ਜੇਠਾ ਜੀ ਨੇ ਹੋਸ਼ ਸੰਭਾਲੀ ਤਾਂ ਉਨ੍ਹਾਂ ਦੇ ਪਿਤਾ ਹਰੀਦਾਸ ਦਾ ਦਿਹਾਂਤ ਹੋ ਗਿਆ। ਉਹ ਚੂਨਾ ਮੰਡੀ ਲਾਹੌਰ ਨੂੰ ਛੱਡ ਕੇ ਆਪਣੀ ਮਾਤਾ ਨਾਲ ਨਾਨੀ ਕੋਲ ਪਿੰਡ ਬਾਸਰਕੇ ਆ ਗਏ। ਨਾਨੀ ਨੇ ਅਤੇ ਮਾਤਾ ਨੇ ਜੇਠਾ ਜੀ ਨੂੰ ਛੋਲਿਆਂ ਦੀਆਂ ਘੁੰਗਣੀਆਂ ਬਣਾ ਕੇ ਦੇਣੀਆਂ ਤਾਂਕਿ ਵੇਚ ਕੇ ਕੁਛ ਪੈਸੇ ਕਮਾਵੇ ਅਤੇ ਨਾਲ ਧਿਆਨ ਲੱਗਾ ਰਹੇ।

ਥੋੜੇ ਸਮੇਂ ਬਾਅਦ ਜੇਠਾ ਜੀ ਦੀ ਮਾਤਾ ਵੀ ਚੜ੍ਹਾਈ ਕਰ ਗਏ ਅਤੇ ਉਹ ਯਤੀਮ ਹੋ ਗਿਆ। ਤੀਸਰੇ ਗੁਰੂ ਅਮਰਦਾਸ ਜੀ ਦਾ ਪਿੰਡ ਵੀ ਬਾਸਰਕੇ ਸੀ। ਉਹ ਜੇਠਾ, ਉਹਦੇ ਨਾਨਕੇ ਅਤੇ ਮਾਤਾ ਪਿਤਾ ਨੂੰ ਜਾਣਦੇ ਸਨ। ਜਦੋਂ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੀ ਗੱਦੀ ਮਿਲੀ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਆਪ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਚਲੇ ਜਾਓ, ਜੋ ਬਿਆਸਾ ਨਦੀ ਕੰਢੇ ਉੱਪਰ ਹੈ। ਸੋ ਗੁਰੂ ਅਮਰਦਾਸ ਜੀ ਗੋਇੰਦਵਾਲ ਆ ਗਏ ਅਤੇ ਕੁਝ ਸਮੇਂ ਬਾਅਦ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਵੀ ਗੋਇੰਦਵਾਲ ਸੱਦ ਲਿਆ।

ਗੁਰੂ ਅਮਰਦਾਸ ਜੀ ਦੀਆਂ ਦੋ ਲੜਕੀਆਂ ਸਨ। ਵੱਡੀ ਸਪੁੱਤਰੀ ਬੀਬੀ ਦਾਨੀ ਜੀ ਭਾਈ ਰਾਮਾ ਜੀ ਨਾਲ ਵਿਆਹੀ ਹੋਈ ਸੀ ਅਤੇ ਛੋਟੀ ਬੀਬੀ ਭਾਨੀ ਸੀ ਜੋ ਵਰ ਯੋਗ ਸੀ। ਇਕ ਦਿਨ ਬਾਸਰਕੇ ਦੀ ਸੰਗਤ ਜੁੜ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਗੋਇੰਦਵਾਲ ਨੂੰ ਚਲੀ ਤਾਂ ਜੇਠਾ ਜੀ ਵੀ ਸੰਗਤ ਨਾਲ ਗੋਇੰਦਵਾਲ ਆ ਗਏ। ਉਸ ਸਮੇਂ ਗੋਇੰਦਵਾਲ ਵਿਚ ਬਾਉਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਜੇਠਾ ਜੀ ਬੜੇ ਪਿਆਰ ਨਾਲ ਦਿਨ ਰਾਤ ਸੇਵਾ ਕਰਦੇ।

ਮਾਤਾ ਮਨਸਾ ਦੇਵੀ ਜੀ ਨੇ ਇਕ ਦਿਨ ਗੁਰੂ ਜੀ ਨੂੰ ਆਖਿਆ ਕਿ ਭਾਨੀ ਵਰ ਜੋਗ ਹੋ ਗਈ ਹੈ ਇਸ ਲਈ ਪ੍ਰੋਹਿਤ ਨੂੰ ਚੰਗੇ ਰਿਸ਼ਤੇ ਵਾਸਤੇ ਆਖੋ। ਤਿੰਨ ਦਿਨ ਉਪਰੰਤ ਜਦ ਮਾਤਾ ਜੀ ਗੁਰੂ ਜੀ ਪਾਸ ਬੈਠੇ ਸਨ ਤਾਂ ਗੁਰੂ ਅਮਰਦਾਸ ਜੀ ਨੇ ਪੁੱਛਿਆ ਲੜਕਾ ਕੈਸਾ ਹੋਵੇ। ਅਚਾਨਕ ਜੇਠਾ ਜੀ ਸੇਵਾ ਕਰਦੇ- ਕਰਦੇ ਏਧਰ ਆ ਨਿਕਲੇ ਤਾਂ ਮਾਤਾ ਜੀ ਨੇ ਵੇਖ ਕੇ, ਇਨ੍ਹਾਂ ਵੱਲ ਇਸ਼ਾਰਾ ਕੀਤਾ ਕਿ ਲੜਕਾ ਇਸ ਵਰਗਾ ਹੀ ਸੁੰਦਰ ਭੋਲਾ-ਭਾਲਾ ਏਡਾ ਕੁ ਹੋਵੇ। ਜੋ ਵੇਖਣ ਵਿਚ ਵੀ ਸੋਹਣਾ ਲੱਗੇ। ਤਾਂ ਗੁਰੂ ਜੀ ਨੇ ਜੇਠਾ ਜੀ ਨੂੰ ਪਾਸ ਬੁਲਾ ਕੇ ਉਸ ਦੇ ਮਾਂ ਬਾਪ ਦਾ ਨਾਮ ਅਤੇ ਨਾਨਕਿਆਂ ਬਾਬਤ ਪੁੱਛਿਆ।

ਫਿਰ ਗੁਰੂ ਜੀ ਨੇ ਮਾਤਾ ਨੂੰ ਕਿਹਾ ਕਿ ਇਸ ਵਰਗਾ ਤਾਂ ਇਹ ਹੀ ਹੈ। ਇਹ ਸੰਜੋਗਾਂ ਦਾ ਭੇਜਿਆ ਹੋਇਆ ਹੀ ਇਥੇ ਆਇਆ ਹੈ। ਸੋ ਗੁਰੂ ਜੀ ਨੇ ਆਪਣੀ ਛੋਟੀ ਸਪੁੱਤਰੀ ਭਾਨੀ ਦੀ ਮੰਗਣੀ ਜੇਠਾ ਨਾਲ ਕਰ ਦਿੱਤੀ ਅਤੇ ਆਪ ਜੀ ਨੇ ਛੇਤੀ ਹੀ ਜੇਠਾ ਜੀ ਦੇ ਤਾਏ ਚਾਚਿਆਂ ਨੂੰ ਲਾਹੌਰ ਤੋਂ ਅਤੇ ਨਾਨਕਿਆਂ ਨੂੰ ਬਾਸਰਕੇ ਤੋਂ ਗੋਇੰਦਵਾਲ ਸੱਦ ਕੇ 22 ਫੱਗਣ ਸੰਨ 1553 ਈ. ਨੂੰ ਬੀਬੀ ਭਾਨੀ ਦਾ ਵਿਆਹ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਆਖਿਆ ਜੋ ਮੰਗਣਾ ਹੈ ਮੰਗ ਲੈ, ਪਰ ਜੇਠਾ ਜੀ ਨੇ ਗੁਰੂ ਦੇ ਚਰਨਾਂ ਵਿਚ ਨਿਵਾਸ ਅਤੇ ਨਾਮ ਦਾ ਦਾਨ ਮੰਗਿਆ।

ਵਿਆਹ ਪਿਛੋਂ ਜੇਠਾ ਜੀ ਦੇ ਰਿਸ਼ਤੇਦਾਰ ਤਾਂ ਵਾਪਸ ਚਲੇ ਗਏ ਪਰ ਜੇਠਾ ਜੀ ਤਾਂ ਗੋਇੰਦਵਾਲ ਹੀ ਸੇਵਾ ਵਿਚ ਲੀਨ ਹੋ ਗਏ। ਉਧਰ ਬੀਬੀ ਭਾਨੀ ਜੀ, ਜੋ ਆਪਣੇ ਪਿਤਾ ਨੂੰ ਪਰਮਾਤਮਾ ਦਾ ਰੂਪ ਸਮਝ ਕੇ ਮਨੋਂ ਤਨੋਂ ਹੋ ਕੇ ਸੇਵਾ ਕਰ ਰਹੀ ਸੀ। ਸਵਾ ਪਹਿਰ ਸਵੇਰੇ ਉਠ ਕੇ ਪਾਣੀ ਗਰਮ ਕਰ ਕੇ ਗੁਰੂ ਜੀ ਨੂੰ ਰੋਜ਼ ਇਸ਼ਨਾਨ ਕਰਾਉਣਾ, ਉਹਨਾਂ ਦੇ ਜ਼ਿੰਮੇ ਸੀ।

ਇਸ ਤਰ੍ਹਾਂ ਇਕ ਦਿਨ ਚੌਂਕੀ ਦਾ ਇਕ ਪਾਵਾ ਟੁੱਟ ਗਿਆ ਤਾਂ ਬੀਬੀ ਭਾਨੀ ਨੇ ਛੇਤੀ ਨਾਲ ਚੌਂਕੀ ਹੇਠਾਂ ਆਪਣਾ ਪੈਰ ਰੱਖ ਦਿੱਤਾ। ਚੌਂਕੀ ਦੀ ਮੇਖ ਭਾਨੀ ਜੀ ਦੇ ਪੈਰ ਵਿਚ ਖੁੱਭ ਗਈ। ਪੈਰ ਵਿਚੋਂ ਲਹੂ ਵਗਣ ਲੱਗ ਪਿਆ। ਪਰ ਬੀਬੀ ਭਾਨੀ ਜੀ ਨੇ ਕੋਈ ਪ੍ਰਵਾਹ ਨਾ ਕੀਤੀ। ਜਦੋਂ ਗੁਰੂ ਜੀ ਨੇ ਵੇਖਿਆ ਕਿ ਲਾਲ ਰੰਗ ਦਾ ਪਾਣੀ ਕਿਥੋਂ ਆ ਗਿਆ ਹੈ, ਤਾਂ ਕੀ ਵੇਖਦੇ ਹਨ ਕਿ ਭਾਨੀ ਨੇ ਚੌਂਕੀ ਦੇ ਪਾਵੇ ਦੀ ਥਾਂ ਆਪਣਾ ਪੈਰ ਥੱਲੇ ਦਿੱਤਾ ਹੋਇਆ ਹੈ ਤੇ ਓਸ ਵਿਚੋਂ ਖ਼ੂਨ ਵਗ ਰਿਹਾ ਹੈ। ਗੁਰੂ ਜੀ ਬੀਬੀ ਭਾਨੀ ਜੀ ‘ਤੇ ਦਿਆਲ ਹੋ ਗਏ ਅਤੇ ਆਖਣ ਲੱਗੇ ਮੰਗ ਲੈ ਜੋ ਮੰਗਣਾ ਹੈ।

ਭਾਨੀ ਜੀ ਨੇ ਕਿਹਾ ਪਿਤਾ ਜੀ ! ਜੇ ਤੁੱਠੇ ਹੋ ਤਾਂ ਅੱਗੋਂ ਗੱਦੀ ਘਰ ਵਿਚ ਹੀ ਰਹੇ। ਤਾਂ ਗੁਰੂ ਜੀ ਨੇ ਅੰਤਰ-ਧਿਆਨ ਹੋ ਕੇ ਵੇਖਿਆ ਕਿ ਅੱਗੇ ਕਸ਼ਟ ਭੀ ਕਾਫੀ ਹਨ। ਜਦੋਂ ਕਸ਼ਟ ਬਾਰੇ ਦੱਸਿਆ ਤਾਂ ਬੀਬੀ ਭਾਨੀ ਜੀ ਕਹਿਣ ਲੱਗੇ ਮੇਰਾ ਨਾਮ ਭਾਨੀ ਆਪ ਜੀ ਨੇ ਹੀ ਰੱਖਿਆ ਹੈ, ਆਪੇ ਭਾਣਾ ਮੰਨਵਾ ਲੈਣਾ। ਬੀਬੀ ਭਾਨੀ ਜੀ ਇਕ ਪਤੀਵਰਤਾ ਇਸਤਰੀ ਸੀ। ਉਹ ਹਰ ਵਕਤ ਆਪਣੇ ਪਤੀ ਰਾਮਦਾਸ ਜੀ ਦੀ ਸੁੱਖ-ਸਾਂਦ ਅਤੇ ਉਨ੍ਹਾਂ ਦੀ ਆਤਮਿਕ ਉੱਨਤੀ ਲਈ ਪ੍ਰਾਰਥਨਾ ਕਰਦੇ ਰਹਿੰਦੇ ਸਨ। ਜਦੋਂ ਗੱਦੀ ਦੇਣ ਦੀ ਗੱਲ ਆਈ ਤਾਂ ਬੀਬੀ ਭਾਨੀ ਜੀ ਦੀ ਪਤੀਵਰਤਾ ਸ਼ਕਤੀ ਅਤੇ ਗੁਰੂ ਜੀ ਨਾਲ ਪ੍ਰੇਮ ਤੇ ਸੇਵਾ ਨੇ ਕੰਮ ਕੀਤਾ।

ਇਸ ਤਰ੍ਹਾਂ ਗੁਰੂ-ਗੱਦੀ ਸੋਢੀ ਵੰਸ਼ ਵਿਚ ਸੀਮਿਤ ਹੋ ਗਈ । ਭਾਈ ਗੁਰਦਾਸ ਅਨੁਸਾਰ "ਜਾਣ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਈ "। ਗੁਰੂ ਅਮਰਦਾਸ ਜੀ ਤੋਂ ਬਾਦ ਭਾਈ ਜੇਠਾ ਚੌਥੇ ਗੁਰੂ ਰਾਮਦਾਸ ਦੇ ਰੂਪ ਵਿਚ ਗੱਦੀ ਉਤੇ ਬੈਠੇ ।

ਗੁਰੂ ਰਾਮਦਾਸ ਜੀ ਦੇ ਗੁਰੂ-ਪਦਵੀ ਉਤੇ ਸੁਸ਼ੋਭਿਤ ਹੋਣ ਤੋਂ ਬਾਦ ਆਪ ਨੇ ਲੰਗਰ ਦੀ ਸੇਵਾ ਬੜੀ ਲਗਨ ਨਾਲ ਕੀਤੀ । ਬੱਚਿਆਂ ਨੂੰ ਬਹੁਤ ਸਨੇਹ ਨਾਲ ਪਾਲਿਆ । ਪ੍ਰਿਥੀਚੰਦ ਦੇ ਕਲੇਸ਼ ਕਰਕੇ ਕੁਝ ਅਪ੍ਰਸੰਨ ਜ਼ਰੂਰ ਰਹਿੰਦੇ ਸਨ , ਪਰ ਵਸ ਲਗਦੇ ਗੁਰੂ-ਗੱਦੀ ਦੀ ਮਰਯਾਦਾ ਨੂੰ ਕਾਇਮ ਰਖਣ ਵਿਚ ਯੋਗਦਾਨ ਪਾਉਂਦੇ ਰਹੇ । ਕਹਿੰਦੇ ਹਨ ਕਿ ਗੁਰੂ ਅਰਜਨ ਦੇਵ ਜੀ ਦੀ ਪਹਿਲੀ ਪਤਨੀ ਰਾਮਦੇਈ ਦੇ ਦੇਹਾਂਤ ਤੋਂ ਬਾਦ ਉਨ੍ਹਾਂ ਨੂੰ ਦੂਜਾ ਵਿਆਹ ਕਰਨ ਲਈ ਆਪ ਜੀ ਨੇ ਪ੍ਰੇਰਿਤ ਕੀਤਾ ਅਤੇ ਬਾਲਕ ਗੁਰੂ ਹਰਿਗੋਬਿੰਦ ਜੀ ਨੂੰ ਪਰਿਵਾਰਿਕ ਕਲਹ-ਕਲੇਸ਼ ਦੇ ਪ੍ਰਭਾਵ ਤੋਂ ਬਚਾਈ ਰਖਿਆ ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ !!

Address

Jalandhar
144001

Alerts

Be the first to know and let us send you an email when Har Har Bani posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Har Har Bani:

Share

Category