Sikh Itihas

Sikh Itihas Sikh itihas ki hai us de ware

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰਨੂਰਾ ਮਾਹੀ - ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ...
31/12/2023

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ

ਨੂਰਾ ਮਾਹੀ - ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲਾ ਲੁਧਿਆਣਾ ਦੇ ਜੰਗਲਾਂ ਵਿਚ ਇਕ ਛੱਪੜੀ ਦੇ ਕੰਢੇ ਟਾਹਲੀ ਦੇ ਦਰੱਖਤ ਹੇਠ 19 ਪੋਹ (ਜਨਵਰੀ 1705) ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ। ਜਿਉਂ ਹੀ ਦਿਨ ਚੜ੍ਹਿਆ ਰਾਏ ਕੱਲੇ ਦਾ ਚਰਵਾਹਾ ਨੂਰਾ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਨੂੰ ਦੁੱਧ ਛਕਾਉਣ ਲਈ ਕਿਹਾ। ਇਸ ‘ਤੇ ਨੂਰੇ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋ ਕੇ ਆਇਆਂ, ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ। ਜੇਕਰ ਤੁਸੀਂ ਹੁਕਮ ਕਰੋ, ਮੈਂ ਦੁੱਧ ਘਰੋਂ ਲੈ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਅ ਲੈ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਹੇਠਾਂ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉਤਰ ਆਇਆ। ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ। ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ, ਦੇ ਦਿੱਤਾ। ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਔਸਰ ਝੋਟੀ ਨੇ ਦੁੱਧ ਦੇ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ (ਗੰਗਾ ਸਾਗਰ) ਵਿਚੋਂ ਦੁੱਧ ਬਾਹਰ ਨਹੀਂ ਡੁੱਲਿਆ। ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦੱਸੀ। ਰਾਏ ਕੱਲਾ ਬਹੁਤ ਅਮੀਰ ਜਾਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ। ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀਂ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ। ਗੁਰੂ ਸਾਹਿਬ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਖ਼ਬਰ ਲੈਣੀ ਹੈ, ਕੋਈ ਘੋੜ ਸਵਾਰ ਭੇਜੋ ਅਤੇ ਜਲਦੀ ਖਬਰ ਮੰਗਵਾਓ। ਰਾਏ ਕੱਲਾ ਨੇ ਇਕਦਮ ਨੂਰੇ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ, ਕਿਉਂਕਿ ਨੂਰੇ ਦੀ ਭੈਣ ਨੂਰਾਂ ਸਰਹੰਦ ਵਿਆਹੀ ਹੋਈ ਸੀ। ਸਰਹੰਦ ਪਹੁੰਚ ਕੇ ਆਪਣੀ ਭੈਣ ਨੂਰਾਂ ਤੋਂ ਛੋਟੇ ਗੁਰੂ ਸਾਹਿਬ ਦੇ ਬੱਚਿਆਂ ਅਤੇ ਮਾਤਾ ਬਾਰੇ ਸਾਰੀ ਜ਼ਾਲਮਾਨਾ ਤੇ ਦੁੱਖ ਭਰੀ ਕਹਾਣੀ ਸੁਣ ਕੇ ਵਾਪਸ ਆ ਕੇ ਗੁਰੂ ਜੀ ਨੂੰ ਦੱਸੀ। ਛੋਟੇ ਸਾਹਿਬਜ਼ਾਦੇ ਇਸਲਾਮ ਨੂੰ ਨਾ ਕਬੂਲ ਕਰਦੇ ਹੋਏ ਉਥੋਂ ਦੇ ਨਵਾਬ ਵਜੀਦ ਖਾਨ ਨੇ ਬੱਚਿਆਂ ਨੂੰ ਜ਼ਿੰਦਾ ਨੀਂਹ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਨੇ ਪੁੱਛਿਆ ਕਿਸੇ ਨੇ ਹਮਦਰਦੀ ਦਾ ਹਾਅ ਦਾ ਨਾਅਰਾ ਨਹੀਂ ਮਾਰਿਆ। ਤਦ ਨੂਰੇ ਨੇ ਕਿਹਾ ਬੱਚਿਆਂ ਦੀ ਹਮਦਰਦੀ ਵਿਚ ਹਾਅ ਦਾ ਨਾਅਰਾ ਨਵਾਬ ਮਾਲੇਰਕੋਟਲਾ ਨੇ ਮਾਰਿਆ ਸੀ ਕਿ ਇਨਾਹ ਮਾਸੂਮਾਂ ਦਾ ਕੋਈ ਕਸੂਰ ਨਹੀਂ ਹੈ ਅਤੇ ਇੰਨੀ ਵੱਡੀ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ, ਜੋ ਨਵਾਬ ਸਰਹੰਦ ਨੇ ਨਹੀਂ ਮੰਨੀ। ਮਾਤਾ ਜੀ ਠੰਡੇ ਬੁਰਜ ਵਿਚ ਸ਼ਹਾਦਤ ਪਾ ਗਏ ਸਨ। ਗੁਰੂ ਜੀ ਨੇ ਇਹ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ੍ਹ ਪੁੱਟੀ ਤੇ ਵਚਨ ਕੀਤਾ ਕਿ ਭਾਰਤ ਵਿਚੋਂ ਮੁਗਲ ਰਾਜ ਦੀ ਜੜ੍ਹ ਅੱਜ ਪੁੱਟੀ ਗਈ। ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ‘ਤੇ ਰਹਿਮ ਕਰੋ, ਅਸੀਂ ਵੀ ਮੁਗਲ ਹਾਂ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸੇਵਾ ਕੀਤੀ ਹੈ, ਤੇਰਾ ਰਾਜ ਕਾਇਮ ਰਹੇਗਾ ਅਤੇ ਨਵਾਬ ਮਾਲੇਰਕੋਟਲੇ ਦਾ ਵੀ ਰਹੇਗਾ। ਰਾਏ ਕੱਲੇ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਬਚਨ ਕੀਤਾ ਕਿ ਜਦ ਤਕ ਇਨ੍ਹਾਂ ਸ਼ਸਤਰਾਂ ਦੀ ਸੇਵਾ ਕਰੋਗੇ, ਉਦੋਂ ਤਕ ਉਨ੍ਹਾਂ ਦਾ ਰਾਜ ਕਾਇਮ ਰਹੇਗਾ। ਅੱਜਕਲ ਉਸ ਅਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ, ਜਿਸ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ ਕਹਿੰਦੇ ਹਨ, ਜੋ ਰਾਏਕੋਟ ਲੁਧਿਆਣੇ ਦੇ ਨੇੜੇ ਹੈ। ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ, ਗੁਰਦੁਆਰਾ ਜੜ੍ਹ ਪੁੱਟੀ ਸਾਹਿਬ ਤੇ ਬੂਟਾ ਸਾਹਿਬ ਹਨ। ਗੁਰਦੁਆਰਾ ਮਾਛੀਵਾੜਾ ਅਤੇ ਹੋਰ ਗੁਰਧਾਮ । ਸਿੱਖ ਧਰਮ ਵਿਚ ਗੁਰੂ ਮਹਾਰਾਜ ਤੋਂ ਪਿੱਛੋਂ ਦੂਸਰਾ ਦਰਜਾ ਗੁਰਦੁਆਰਿਆਂ ਨੂੰ ਦਿੱਤਾ ਜਾਂਦਾ ਹੈ । ਗੁਰਦੁਆਰੇ ਗੁਰੂ - ਘਰ ਜਾਂ ਸਿੱਖੀ ਵਿਚ ਮਹਾਨ ਪੂਜਨੀਕ ਹਨ । ਇਕ ਗੁਰੂ ਮਹਾਰਾਜ ਦੀ ਅਮਰ ਯਾਦ, ਦੂਸਰਾ ਸਿੱਖੀ ਪ੍ਰਾਰ ਦੇ ਕੇਂਦਰ ਤੇ ਤੀਸਰਾ ਜੀਵਨ - ਕਲਿਆਣ , ਸ਼ਾਂਤੀ, ਗਿਆਨ, ਭਗਤੀ ਤੇ ਸ਼ਕਤੀ ਦੇ ਸੋਮੇ ਗੁਰਦੁਆਰੇ ਵਿਚੋਂ ਸਿੱਖ ਨੂੰ ਕੀ ਪ੍ਰਾਪਤ ਹੁੰਦਾ ਹੈ । ਇਸ ਪ੍ਰਥਾਇ ਗਿਆਨੀ ਠਾਕੁਰ ਸਿੰਘ

ਅੰਮ੍ਰਿਤਸਰੀ ਲਿਖਦੇ ਹਨ :
ਅੰਮ੍ਰਿਤ ਵੇਲੇ ਗੁਰ ਸਿਖ ਜਾਗੈ ॥
ਦਾਤਨ ਸੌਚ ਸਨਾਨ ਸੁ ਲਾਗੈ ॥
ਸ੍ਰੀ ਜਪੁਜੀ ਪੁਨ ਜਾਪੁ ਉਚਾਰੈ ॥
ਆਸਾ ਵਾਰ ਸੁਖਮਨੀ ਸਾਰੈ ॥
ਨਿਤਨੇਮ ਨਿਤਪ੍ਰਿ ਸਦ ਕਰਨੋ ।
ਜਿਹ ਬਿਧ ਗੁਰ ਸਿਖਨ ਸਦ ਬਰਨੋ ।
ਪੁਨ ਅਰਦਾਸ ਆਹ ਨਾਲ ਕਰ ਕੇ ।
ਮਾਥਾ ਟੇਕ ਧਰਨ ਸਿਰ ਧਰ ਕੇ ।
ਗੁਰ ਪਦ ਪਦਮ ਧਿਆਨ ਉਰ ਧਰਨੋ ।
ਫਤੈ ਗਜਾਇ ਗੁਰੂ ਜਸ ਬਰਨੋ ।
ਭਾਵ ਕਿ ਗੁਰਦੁਆਰਿਆਂ ਦੀ ਬੇਅੰਤ ਮਹਿਮਾ ਹੈ । ਲਿਖਣ ਲੱਗੀਏ ਤਾਂ ਵੱਡਾ ਗ੍ਰੰਥ ਬਣਦਾ ਹੈ । ਸਤਿਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਤੋਂ ਚੱਲੇ ਸਨ । ਆਪ ਮਾਛੀਵਾੜੇ ਤੋਂ ਦੀਨੇ ਤਕ ਆਏ । ਮਾਲਵੇ ਦੀ ਇਸ ਜੰਗਲੀ ਧਰਤੀ ਨੇ ਅੱਜ ਤਕ ਗੁਰਦੁਆਰਿਆਂ ਦੇ ਰੂਪ ਵਿਚ ਆਪ ਦੀ ਯਾਦ ਸੰਭਾਲ ਕੇ ਰੱਖੀ ਹੈ । ਜਿਨ੍ਹਾਂ ਦੇ ਦਰਸ਼ਨ ਕਰ ਕੇ ਅੱਜ ਵੀ ਸ਼ਰਧਾਲੂ ਸਿੱਖ, ਸਿੱਖੀ ਜੀਵਨ ਦੀ ਪ੍ਰੇਰਨਾ ਲੈਂਦੇ ਹਨ । ਸਤਿਗੁਰੂ ਮਹਾਰਾਜ ਦਾ ਵਾਕ ਹੈ : ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰ ਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥ ਜਿਥੇ ਵੀ ਗੁਰੂ ਮਹਾਰਾਜ ਬਿਰਾਜੇ, ਅੱਜ ਉਥੇ ਆਲੀਸ਼ਾਨ ਗੁਰਦੁਆਰੇ ਹਨ । ਉਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ' ਤੇ ਤਿੰਨ ਸੌ ਸਾਲ ਦਾ ਇਤਿਹਾਸ ਝੱਟ ਚੇਤੇ ਆ ਜਾਂਦਾ ਹੈ । ਚਮਕੌਰ ਸਾਹਿਬ ਤੋਂ ਅੱਗੇ ਗੁਰਦੁਆਰਿਆਂ ਦਾ ਵੇਰਵਾ ਇਸ ਪ੍ਰਕਾਰ ਹੈ : ਇਕ ਸ਼ਰਧਾਲੂ ਸਿੱਖ, ਜਿਸ ਨੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਯਾਦਾਂ ਦੇ ਦਰਸ਼ਨ ਕਰਨੇ ਹੋਣ, ਉਹ ਚਮਕੌਰ ਸਾਹਿਬ ਤੋਂ ਉਸ ਗੱਡੀ ਵਿਚ ਬੈਠੇ ਜਿਹੜੀ ਰੋਪੜ ਨਹਿਰ ਦੀ ਪਟੜੀ ਸਮਰਾਲੇ ਨੂੰ ਆਉਂਦੀ ਹੈ । ਸਾਰੇ ਗੁਰਦੁਆਰੇ ਚਾਰ ਕੋਹ ਦੀ ਵਿੱਥ ' ਤੇ ਇਕ ਦੂਸਰੇ ਦੇ ਨਾਲੋ ਨਾਲ ਹਨ । ਹੌਲੀ ਹੌਲੀ ਦਰਸ਼ਨ ਕਰਦਾ ਆਏ । ੧ – ਪਹਿਲਾ ਗੁਰਦੁਆਰਾ ਜੰਡ ਸਾਹਿਬ ਹੈ । ਏਥੇ ਸਤਿਗੁਰੂ ਜੀ ਨੇ ਗੁਜਰਾਂ ਨੂੰ ਸੋਧਿਆ ਸੀ, ਜਿਹੜੇ ਰੌਲਾ ਪਾਉਂਦੇ ਸੀ, “ ਔਹ ਸਿੱਖਾਂ ਦਾ ਗੁਰੂ ਜਾਂਦਾ ਹੈ । ” ਉਹਨਾਂ ਨੂੰ ਮੋਹਰਾਂ ਦਾ ਲਾਲਚ ਵੀ ਦਿੱਤਾ । ਫਿਰ ਵੀ ਦੁਸ਼ਟ ਨਾ ਸਮਝੇ । ੨ — ਗੁਰਦੁਆਰਾ ਝਾੜ ਸਾਹਿਬ — ਬਲੋਲਪੁਰ ਦੇ ਨਹਿਰ ਦੇ ਪੁਲ ਤੋਂ ਪੂਰਬ ਦੱਖਣ ਵੱਲ ਕੋਈ ਅੱਧ ਮੀਲ ਉੱਤੇ ਹੈ । ਇਮਾਰਤ ਸਾਰੀ ਪੱਕੀ, ਗੁਰੂ ਕਾ ਲੰਗਰ ਚੱਲਦਾ ਹੈ ਤੇ ਚੰਗੀਆਂ ਰੌਣਕਾਂ ਰਹਿੰਦੀਆਂ ਹਨ । ਏਥੇ ਗੁਰੂ ਜੀ ਬਲੋਲਪੁਰ ਤੋਂ ਹੋ ਕੇ ਰੁਕੇ ਸਨ । ੩- ਗੁਰਦੁਆਰਾ ਮੰਜੀ ਸਾਹਿਬ - ਇਸ ਅਸਥਾਨ ਤੇ ਸਤਿਗੁਰੂ ਜੀ ਇਕ ਪਹਿਰ ਰਹੇ ਸਨ ਤੇ ਦਸਤਾਰ 6 ਸਜਾਈ ਸੀ । ਝਾੜ ਸਾਹਿਬ ਤੋਂ ਤਿੰਨ ਕੋਹ ਦੀ ਵਾਟ ` ਤੇ ਹੈ । ਸ਼ਰਧਾਲੂ ਸਿੱਖਾਂ ਨੇ ਯਾਦਗਾਰ ਕਾਇਮ ਕਰ ਰੱਖੀ ਹੈ । ੪ - ਗੁਰਦੁਆਰਾ ਮੰਜੀ ਸਾਹਿਬ ਤੋਂ ਅੱਗੇ ਸ਼ਹਿਰ ਮਾਛੀਵਾੜਾ ਆ ਜਾਂਦਾ ਇਹ ਦਰਿਆ ਸਤਲੁਜ ਦੇ ਕਿਨਾਰੇ ਕਦੀ ਹੁੰਦਾ ਸੀ, ਹੁਣ ਦਰਿਆ ਕੁਝ ਪਿੱਛੇ ਹਟ ਗਿਆ ਹੈ । ਸ਼ਹਿਰ ਦੇ ਪਰਬ ਵੱਲ ਗਰਦਆਰਾ ਚਰਨ ਕੰਵਲ ਸਾਹਿਬ ਹੈ । ਇਹ ਉਹ ਪਵਿੱਤਰ ਅਸਥਾਨ ਹੈ ,... ਜਿਥੇ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਬਾਗ ਵਿਚੋਂ ਖੂਹ ਤੋਂ ਪਾਣੀ ਪੀ ਕੇ ਜੰਡ ਹੇਠਾਂ ਬਿਰਾਜੇ ਸਨ ਤੇ ਏਥੇ ਹੀ ਭਾਈ ਦਇਆ ਸਿੰਘ, ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਆ ਮਿਲੇ ਸਨ । ਅਜੇ ਵੀ ਬਾਗ ਹੈ ਤੇ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਹੈ । ਪੱਕੀ ਸੜਕ ਜਾਂਦੀ ਹੈ । ਇਸ਼ਨਾਨ ਕਰਨ ਲਈ ਬੰਬੀ ਲੱਗੀ ਹੈ ਤੇ ਗੁਰੂ ਕਾ ਲੰਗਰ ਤਿਆਰ ਵਰਤੀਂਦਾ ਰਹਿੰਦਾ ਹੈ । ੫ - ਮਾਛੀਵਾੜਾ ਸ਼ਹਿਰ ਗੁਲਾਬੇ ਮਸੰਦ ਦਾ ਘਰ, ਗੁਰਦੁਆਰਾ ਹੈ । ਉਥੇ ਲਾਗੇ ਹੀ ਉਹ ਇਤਿਹਾਸਕ ਮੱਟੀ ਪਈ ਹੈ, ਜਿਸ ਵਿਚ ਸਤਿਗੁਰੂ ਜੀ ਦੇ ਬਸਤਰ ਨੀਲੇ ਰੰਗੇ ਸਨ, ਜਦੋਂ ਉੱਚ ਦੇ ਪੀਰ ਬਣਨ ਦੀ ਸਲਾਹ ਕੀਤੀ ਸੀ । ਇਤਿਹਾਸਕ ਯਾਦਗਾਰ ਹੈ । ੬ - ਨਬੀ ਖ਼ਾਂ ਗਨੀ ਖ਼ਾਂ ਦਾ ਘਰ ਇਹ ਅਸਥਾਨ ਵੀ ਮਾਛੀਵਾੜੇ ਸ਼ਹਿਰ ਵਿਚ ਹੈ । ਨਿੱਕੀ ਨਾਨਕਸ਼ਾਹੀ ਇੱਟ ਦਾ ਮਕਾਨ ਹੈ । ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਅਸਥਾਨ ਦੀ ਸੰਭਾਲ ਨਬੀ ਖ਼ਾਂ ਗ਼ਨੀ ਖ਼ਾਂ ਦੀ ਸੰਤਾਨ ਕਰਦੀ ਸੀ । ਪਰ ਜਦੋਂ ਦੇਸ਼ ਦੀ ਵੰਡ ਪੈ ਗਈ ਤੇ ਮੁਸਲਮਾਨ ਹਿਜਰਤ ਕਰ ਗਏ ਤਾਂ ਨਬੀ ਖ਼ਾਂ ਗ਼ਨੀ ਖ਼ਾਂ ਦੀ ਸੰਤਾਨ ਵਾਲੇ ਮੁਸਲਮਾਨ ਵੀ ਪਾਕਿਸਤਾਨ ਚਲੇ ਗਏ । ਗੁਰੂ ਜੀ ਦਾ ਯਾਦਗਾਰੀ ਇਤਿਹਾਸਕ ਪਲੰਘ ਨਾਲ ਲੈ ਗਏ, ਕਿਉਂਕਿ ਉਹ ਪੂਜਾ ਕਰਦੇ ਹਨ । ਅੱਜ ਕੱਲ ਇਕ ਸੇਵਾਦਾਰ ਹੈ । ਓਸੇ ਤਰ੍ਹਾਂ ਦਾ ਹੋਰ ਨਵਾਂ ਪਲੰਘ ਰੱਖਿਆ ਹੈ ਤੇ ਗੁਰੂ ਜੀ ਦਾ ਆਉਣਾ, ਪਲੰਘ ਤੇ ਗੁਰੂ ਜੀ ਦੇ ਦਿੱਤੇ ਵਰ ਆਦਿਕ ਬਾਬਤ ਲਿਖ ਕੇ ਰੱਖਿਆ ਹੈ । ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ । ਸਤਿਗੁਰੂ ਮਹਾਰਾਜ ਦੀ ਕ੍ਰਿਪਾ ਨਾਲ ਸ਼ਹਿਰ ਵੱਸਦਾ ਹੈ । ਪਾਕਿਸਤਾਨ ਬਣਨ ਵੇਲੇ ਬਹੁਤ ਉਜੜਿਆ ਜਾਂ ਢੱਠਾ ਨਹੀਂ मी । 2 ਗੁਰੂ ਸਰ ਸਾਹਿਬ, ਲੇਲ ਪਿੰਡ — ਇਹ ਮਾਛੀਵਾੜੇ ਤੋਂ ਪੰਜ ਕੋਹ ਦੀ ਦੂਰੀ ` ਤੇ ਹੈ । ਏਥੇ ਮੁਸਲਮਾਨੀ ਲਸ਼ਕਰ ਨੇ ਗੁਰੂ ਜੀ ਨੂੰ ਰੋਕਿਆ ਸੀ । ਪਰ ਨਬੀ ਖ਼ਾਂ ਗਨੀ ਖਾਂ ਦੀ ਹਿੰਮਤ ਤੇ ਅਕਲ ਨਾਲ, ਕੁਝ ਅਕਾਲ ਪੁਰਖ ਦੀ ਕ੍ਰਿਪਾ ਨਾਲ ਅੱਗੇ ਨਿਕਲ ਗਏ ਸਨ । ਇਥੇ ਸਰੋਵਰ ਗੁਰਦੁਆਰਾ ਹੈ —੮ ਕਟਾਣੀ ਪਿੰਡ ਰੋਪੜ ਨਹਿਰ ਦੇ ਕਿਨਾਰੇ ਕਟਾਣੀ ਬੜਾ ਵੱਡਾ ਪਿੰਡ ਹੈ । ਉਥੇ ਵੀ ਗੁਰਦੁਆਰਾ ਹੈ । ੯ ਗੁਰਦੁਆਰਾ ਕਨੇਚ ਨਗਰ ੧੦ – ਗੁਰਦੁਆਰਾ ਆਲਮਗੀਰ ੧੧ - ਗੁਰਦੁਆਰਾ ਜੋਧ ਪਿੰਡ ੧੨ — ਗੁਰਦੁਆਰਾ ਮੋਹੀ ਪਿੰਡ — ਇਸ ਗੁਰਦੁਆਰੇ ਦਾ ਇਤਿਹਾਸ ਇਉਂ ਹੈ ਕਿ ਸਤਿਗੁਰੂ ਮਹਾਰਾਜ ਨੂੰ ਮੋਹੀ ਨਗਰ ਵਿਚ ਇਕ ਲੁਹਾਰ ਗੋਚਰਾ ਕੰਮ ਪਿਆ । ਉਸ ਨੇ ਬੜੀ ਸ਼ਰਧਾ ਨਾਲ ਕੰਮ ਕੀਤਾ ਤੇ ਹੱਥ ਜੋੜ ਕੇ ਬੇਨਤੀ ਕੀਤੀ, “ ਆਪ ਕੋਈ ਵਲੀ ਔਲੀਏ ਦਿਖਾਈ ਦਿੰਦੇ ਹੋ । ਮੇਰੇ ਉੱਤੇ ਕ੍ਰਿਪਾ ਕਰੋ । ” ਸਤਿਗੁਰੂ ਜੀ, دو “ ਗੁਰਮੁਖਾ, ਤੈਨੂੰ ਕੀ ਕਸ਼ਟ ਜਾਂ ਤੰਗੀ ਹੈ ? " ਲੁਹਾਰ, ਮਹਾਰਾਜ ! ਮੇਰੇ ਘਰ ਸੰਤਾਨ ਨਹੀਂ । ਮੈਂ ਚਾਹੁੰਦਾ ਹਾਂ ਦੋ ਪੁੱਤਰ ਹੋਣ । ਬੂਟੇ ਤੋਂ ਬੂਟਾ ਲੱਗੇ, ਦੀਵੇ ਨਾਲ ਦੀਵਾ ਬਲਦਾ ਰਹੇ ਤਾਂ ਕਿ ਇਸ ਘਰ ਤੇ ਦੁਕਾਨ ਵਿਚ ਚਾਨਣ ਰਹੇ । ਸੰਤਾਨ ਨਾਂ ਹੋਣੀ ਤਾਂ ਇਕ ਪ੍ਰਕਾਰ ਦਾ ਕਸ਼ਟ ਹੈ । ਰਾਤ ਦਿਨ ਸੋਚਾਂ ਵਿਚ ਬੀਤ ਜਾਂਦਾ ਹੈ । ਅੰਤਰਯਾਮੀ ਸਤਿਗੁਰੂ ਮਹਾਰਾਜ, ਘਟ ਘਟ ਦੀ ਜਾਣਨਹਾਰ ਨੇ ਜਦੋਂ ਧਿਆਨ ਮਾਰਿਆ ਤਾਂ ਲੁਹਾਰ ਦੇ ਖ਼ਾਨਦਾਨ ਦਾ ਅੰਤ ਹੋਣਾ ਲਿਖਿਆ ਨਜ਼ਰ ਆਇਆ । ਦਰਗਾਹੇ ਲੇਖੇ ਮੁੱਕ ਚੁੱਕੇ ਸਨ । ਪਰ ਕਿਉਂਕਿ ਉਸ ਨੇ ਬੇਨਤੀ ਕੀਤੀ, ਬੇਨਤੀ ਹੋਈ ਅਕਾਲ ਪੁਰਖ ਦੇ ਬੇਟੇ ਕੋਲ, ਜਿਸ ਉੱਤੇ ਅਕਾਲ ਪੁਰਖ ਦੀਆਂ ਸਭ ਮਿਹਰਾਂ ਸਨ । ਮਹਾਰਾਜ ਨੇ ਉਸ ਵੇਲੇ ਧਿਆਨ ਧਰ ਕੇ ਅਕਾਲ ਪੁਰਖ ਨਾਲ ਬਚਨ ਕੀਤੇ, “ ਇਸ ਲੁਹਾਰ ਨੇ ਆਪ ਦੇ ਬੇਟੇ ਅੱਗੇ ਬੇਨਤੀ ਕੀਤੀ ਹੈ । ਜੇ ਬੇਨਤੀ ਮੰਨੀ ਨਾ ਜਾਏ ਤਾਂ ਆਪ ਦੀ ਵਡਿਆਈ ਵਿਚ ਫ਼ਰਕ ਆਉਂਦਾ ਹੈ । ” ਉਸ ਵੇਲੇ ਅਕਾਲ ਪੁਰਖ ਨੇ ਬਚਨ ਕੀਤਾ, “ ਬੇਟਾ ਗੋਬਿੰਦ ਸਿੰਘ ਜੋ ਕੁਝ ਬਚਨ ਕਰੋਗੇ ਸੋ ਸੱਚ ਹੋਣਗੇ । ਅਸਾਂ ਦੀ ਮਰਜ਼ੀ ਜਾਂ ਲਿਖਤ ਦੇ ਉਲਟ ਵੀ ਹੋ ਸਕਦਾ ਹੈ । ਤੁਸਾਂ ਦੀ ਤਪੱਸਿਆ, ਘਾਲਣਾ ਤਿਆਗ ਤੇ ਸੇਵਾ ' ਤੇ ਅਸੀਂ ਪ੍ਰਸੰਨ ਹਾਂ । ਅੱਜ ਤੁਸੀਂ ਜੀਵਨ ਦੇ ਉਸ ਪੜਾਅ ‘ ਤੇ ਤੁਰੇ ਜਾ ਰਹੇ ਹੋ, ਜਿਸ ‘ ਤੇ ਕੋਈ ਵਲੀ, ਅਵਤਾਰ ਨਹੀਂ ਪਹੁੰਚਿਆ । ਸਭ ਰੁਕ ਜਾਂਦੇ ਰਹੇ । ਅਸਾਂ ਦੀ ਪੈਦਾ ਕੀਤੀ ਮਾਯਾ ਦੇ ਜਾਲ ਵਿਚ ਫਸ ਕੇ ਜੀਵਨ - ਨਿਸ਼ਾਨੇ ਤੇ ਕਰਮ ਟੀਚੇ ਤੋਂ ਉਰੇ ਹੀ ਰਹਿ ਜਾਂਦੇ ਰਹੇ । ਇਸ ਲੁਹਾਰ ਨੂੰ ਕੀ, ਜੇ ਮਿੱਟੀ ਨੂੰ ਵਰ ਦਿਉਗੇ ਤਾਂ ਉਹ ਵੀ ਪੂਰਾ ਹੋਏਗਾ । ਅਸੀਂ ਪ੍ਰਸੰਨ ਹਾਂ । " ਐਸਾ ਅਕਾਲ ਪੁਰਖ ਦਾ ਬਚਨ ਸੁਣ ਕੇ ਸਤਿਗੁਰੂ ਜੀ ਦੇ ਚਿਹਰੇ ਉੱਤੇ ਇਕ ਅਨੋਖਾ ਚਮਤਕਾਰੀ ਨੂਰ ਆਇਆ । ਉਹਨਾਂ ਦਾ ਤਨ ਲਰਜ਼ਿਆ ਤੇ ਚੜ੍ਹਦੀ ਕਲਾ ਦਾ ਪ੍ਰਕਾਸ਼ ਹੋਇਆ । ਉਹਨਾਂ ਨੇ ਲੁਹਾਰ ਵੱਲ ਦੇਖਿਆ । ਉਸ ਦੀ ਆਤਮਾ ਨੂੰ ਦੇਖਿਆ, ਉਹ ਨਿਰਮਲ ਤੇ ਆਸ਼ਾਵੰਤ ਮਾਸੂਮ ਸੀ । “ ਭਾਈ ! ” ਸਤਿਗੁਰੂ ਜੀ ਨੇ ਲੁਹਾਰ ਨੂੰ ਸੰਬੋਧਨ ਕੀਤਾ | ਹੁਕਮ ਮਹਾਰਾਜ ! " ਉਸ ਨੇ ਦੋਵੇਂ ਹੱਥ ਜੋੜੇ । “ ਤੇਰੀ ਇੱਛਾ ਪੁੱਤਰ ਦੀ ਹੈ ! ” “ ਦੋ ਪੁੱਤਰਾਂ ਦੀ ਮਹਾਰਾਜ ! ” “ ਅੱਛਾ ! ਅਕਾਲ ਪੁਰਖ, ਮੇਰੇ ਮਾਲਕ ਨੇ ਤੇਰੇ ਭਾਗ ਵਿਚ ਅਦਲਾ - ਬਦਲੀ ਕਰ ਦਿੱਤੀ ਹੈ । ਤੇਰੇ ਘਰ ਦੋ ਪੁੱਤਰ ਹੋਣਗੇ । ਦੋ ਦੋ ਡੋਲੇ ਆਇਆ ਕਰਨਗੇ । ਪਰਵਾਰ ਵਧੇਗਾ | ਤੇਰੇ ਘਰ ਰੌਣਕਾਂ ਰਹਿਣਗੀਆਂ । ” ਮਹਾਰਾਜ ਨੇ ਵਰ ਦਿੱਤਾ । ਲੁਹਾਰ ਦੀ ਆਤਮਾ ਪ੍ਰਸੰਨ ਹੋ ਗਈ । ਉਸ ਨੂੰ ਭਰੋਸਾ ਹੋ ਗਿਆ ਤੇ ਮਹਾਰਾਜ ਦੀ ਸੇਵਾ ਕੀਤੀ । ਉਸ ਨੇ ਗੁਰੂ ਮਹਾਰਾਜ ਦੀ ਯਾਦਗਾਰ ਕਾਇਮ ਕੀਤੀ । ਲੁਹਾਰ ਦੇ ਘਰ ਦੋ ਪੁੱਤਰ ਹੋਏ ਤੇ ਪੁੱਤਰਾਂ ਦਾ ਪਰਵਾਰ ਵਧਿਆ । ਉਸ ਲੁਹਾਰ ਦੇ ਪੁੱਤਰਾਂ ਤਕ ਜਦੋਂ ਗੁਰੂ ਜੀ ਦੇ ਵਰ ਦੀ ਚਰਚਾ ਚਲੀ ਆਈ ਤਾਂ ਉਸ ਵੇਲੇ ਨੂੰ ਪੰਜਾਬ ਵਿਚ ਸਿੰਘਾਂ ਦਾ ਬੋਲ ਬਾਲਾ ਹੋ ਗਿਆ । ਮੋਹੀ ਨਗਰ ਵਾਸੀਆਂ ਤੇ ਸਤਿਗੁਰੂ ਮਹਾਰਾਜ ਦੇ ਵਰ ਨਾਲ ਜਨਮੇ ਲੜਕਿਆਂ ਨੇ ਗੁਰੂ ਜੀ ਦੇ ਚਰਨ - ਛੋਹ ਵਾਲੀ ਧਰਤ ਸੁਹਾਵੀ ਨੂੰ ਗੁਰਦੁਆਰੇ ਦਾ ਰੂਪ ਦਿੱਤਾ । ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ' ਪੂਜਾ ਆਸਣ ਥਾਪਨ ਸੋਆ ‘ ਦਾ ਬਚਨ ਅਟੱਲ ਹੋਇਆ । ਸੀਨਾ - ਬ - ਸੀਨਾ ਤੁਰੀਆਂ ਆ ਰਹੀਆਂ ਕਥਾਵਾਂ ਤੋਂ ਪ੍ਰਗਟ ਹੁੰਦਾ ਹੈ ਕਿ ਜਿਸ ਨੇ ਵੀ ਸੇਵਾ ਕੀਤੀ, ਉਸੇ ਦੀ ਸੰਤਾਨ ਵਧੀ । ਹੁਣ ਗੁਰਦੁਆਰੇ ਦੀ ਬੜੀ ਮਹਿਮਾ ਹੈ ਤੇ ਜਿਹੜਾ ਵੀ ਸ਼ਰਧਾ ਧਾਰ ਕੇ ਪੁੱਤਰ ਦੀ ਇੱਛਾ ਕਰਦਾ ਹੈ, ਉਸ ਦੇ ਘਰ ਪੁੱਤਰ ਹੋ ਜਾਂਦਾ ਹੈ । ਇਸ ਗੁਰਦੁਆਰੇ ਦੀ ਮਹਿਮਾ ਵਧੀ ਸੀ, ਸਿੱਖ ਰਾਜ ਦੇ ਮੁੱਢਲੇ ਦਿਨਾਂ ਵਿਚ ਜਦੋਂ ਕਿ ਸਿੱਖ ਸਰਦਾਰਾਂ ਨੇ ਪੁੱਤਰ ਪ੍ਰਾਪਤੀ ਦੀ ਅਰਦਾਸ ਕਰਵਾਈ ਤੇ ਇਹ ਕਿਹਾ, “ ਪੁੱਤਰ ਹੋਣ ' ਤੇ ਗੁਰਧਾਮ ਦਾ ਨਿਸ਼ਾਨ ਪੱਕਾ ਕਰਾਏਗਾ । ਨਿਸ਼ਾਨ ਸਾਹਿਬ ਕਾਇਮ ਕਰੇਗਾ ॥ " ਅਰਦਾਸ ਕਰਨ ਦੇ ਇਕ ਸਾਲ ਪਿੱਛੋਂ ਉਸ ਦੇ ਘਰ ਪੁੱਤਰ ਹੋਇਆ ਤੇ ਉਸ ਨੇ ਗੁਰਦੁਆਰੇ ਦੀ ਸੇਵਾ ਤਨੋ ਮਨੋ ਹੋ ਕੇ ਕਰਾਈ । ਬੱਸ ਫਿਰ ਜੱਸ ਸਾਰੇ ਇਲਾਕੇ ਵਿਚ ਖਿੱਲਰ ਗਿਆ ਤੇ ਅਸਥਾਨ ਦੀ ਮੰਨਤਾ ਵਧ ਗਈ । ਅੱਜ ਵੀ ਜੋ ਇੱਛਾ ਧਾਰ ਕੇ ਸੱਚੇ ਦਿਲੋਂ ਅਰਦਾਸ ਕਰਾਉਂਦਾ ਹੈ, ਉਸ ਦੇ ਘਰ ਬਾਲਕਾਂ ਦੀ ਰੌਣਕ ਹੋ ਜਾਂਦੀ ਹੈ । ਉਸ ਦਾ ਨਿਸ਼ਾਨ ਕਾਇਮ ਹੁੰਦਾ ਅਤੇ ਦੀਵੇ ਨਾਲ ਦੀਵਾ ਜਗਦਾ ਰਹਿੰਦਾ ਹੈ ।

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ - ਵਿਛੋੜਾਮਾਛੀਵਾੜੇ ਤੋਂ ਚਲੇ ਗੁਰੂ, ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ, ਕੀਨੋ ਗੁਰ ਸੈ ਪੇ...
29/12/2023

ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ - ਵਿਛੋੜਾ

ਮਾਛੀਵਾੜੇ ਤੋਂ ਚਲੇ ਗੁਰੂ, ਪਹੁੰਚੇ ਗ੍ਰਾਮ ਕਨੇਚ ॥ ਫਤੇ ਪੈਂਚ ਮਸੰਦ ਨੇ, ਕੀਨੋ ਗੁਰ ਸੈ ਪੇਚ ॥ ॥ ( ਪੰਥ ਪ੍ਰਕਾਸ਼, ੨੭੮ ) ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿਚ ਲਿਖਦੇ ਹਨ ਕਿ ਮਾਛੀਵਾੜੇ ਤੋਂ ਪੈਦਲ ਚੱਲ ਕੇ ਸਤਿਗੁਰੂ ਜੀ ਕਨੇਚ ਪਿੰਡ ਵਿਚ ਪਹੁੰਚੇ । ਉਹਨਾਂ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ । ਕਨੇਚ ਵਿਚ ਫਤੇ ਪੈਂਚ ਮਸੰਦ ਸੀ । ਉਹ ਬੜੀਆਂ ਡੀਂਗਾਂ ਮਾਰਿਆ ਕਰਦਾ ਸੀ ਕਿ ਉਹ ਗੁਰੂ ਘਰ ਦਾ ਬਹੁਤ ਸ਼ਰਧਾਲੂ ਹੈ । ਅਨੰਦਪੁਰ ਦੇ ਬਿਪਤ - ਕਾਲ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਆ ਗਿਆ ਸੀ । ਸਤਿਗੁਰੂ ਜੀ ਨੇ ਉਸ ਨੂੰ ਬਾਹਰ ਸੱਦਿਆ । ਉਹ ਆਇਆ, ਪਹਿਲਾਂ ਤਾਂ ਸਤਿਗੁਰੂ ਜੀ ਦਾ ਆਉਣਾ ਸੁਣ ਕੇ ਹੀ ਡਰ ਗਿਆ ਸੀ, ਖ਼ੈਰ ਆਇਆ । ਉਪਰਲੇ ਮਨੋ ਉਸ ਨੇ ਸਤਿਗੁਰੂ ਜੀ ਦੇ ਚਰਨੀਂ ਹੱਥ ਲਾਇਆ ਤੇ ਜ਼ਬਾਨੋ ਆਖਿਆ, “ ਮੇਰੇ ਧੰਨ ਭਾਗ ! ਆਪ ਦੇ ਦਰਸ਼ਨ ਕੀਤੇ । ਮੈਂ ਸੇਵਾ ਬਹੁਤ ਕਰਦਾ, ਪਰ ਸਮਾਂ ਐਸਾ ਹੈ । ਘਰ ਦੇ ਬੂਹੇ ਅੱਗੇ ਮੁਗ਼ਲ ਬੈਠੇ ਹਨ । ਕੱਲ ਮੈਨੂੰ ਵੀ ਪੁੱਛਦੇ ਸੀ । ਆਪ ਬਾਹਰ ਬਾਹਰ ਅੱਗੇ ਨਿਕਲ ਜਾਉ । ਉਹ ਵੀ ਬਹੁਤ ਛੇਤੀ । ਇਹ ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ । ਉਹਨਾਂ ਬਚਨ ਕੀਤਾ ਤੁਸਾਂ ਕੋਲ ਦੋ ਘੋੜੀਆਂ ਹਨ, ਜੇ ਇਕ ਘੋੜੀ ਦਿਉ ਤਾਂ ਅਸੀਂ ਅੱਗੇ ਚਲੇ ਜਾਈਏ ! ” ਉਸ ਵੇਲੇ ਭਾਈ ਦਇਆ ਸਿੰਘ ਨੇ ਰਤਾ ਵਿਸ਼ੇਸ਼ ਖੋਲ੍ਹ ਕੇ ਦੱਸਿਆ, “ ਮਹਾਰਾਜ ਨੰਗੇ ਚਰਨ ਚੱਲਦੇ ਰਹੇ । ਚਰਨਾਂ ਦੇ ਹੇਠਾਂ ਜ਼ਖ਼ਮ ਹੋ ਗਏ । ਹੁਣ । ਜੋੜੇ ਨਾਲ ਚੱਲਣਾ ਵੀ ਔਖਾ ਹੈ । ਘੋੜੀ ਦਿਉ ਤਾਂ ਸੌਖੇ ਚਲੇ ਜਾਣਗੇ । ਮੁੜ ਘੋੜੀ ਭੇਜ ਦਿੱਤੀ ਜਾਏਗੀ । ' ਇਹ ਸਣ ਕੇ ਫਤੇ ਮਸੰਦ ਦਾ ਸਾਹ ਉਪਰ ਦਾ ੳਪਰ ਤੇ ਹੇਠਲਾ ਹੇਠਾਂ ਰਿਹਾ । ਪਰ ਹੁਸ਼ਿਆਰ ਬੜਾ ਸੀ । ਉਹ ਆਖਣ ਲੱਗਾ, “ ਮਹਾਰਾਜ ! ਮੇਰੇ 66 ਬੜੇ ਧੰਨ ਭਾਗ ਹੁੰਦੇ, ਜੇ ਮੈਂ ਇਹ ਸੇਵਾ ਕਰ ਸਕਦਾ ਪਰ ਅਫ਼ਸੋਸ ਕਿ ਇਕ ਘੋੜੀ ਬਾਹਰ ਗਈ ਹੈ ਅਜੇ ਮੁੜੀ ਨਹੀਂ, ਸ਼ਾਇਦ ਪਰਸੋਂ ਤਕ ਮੁੜੇ ਤੇ ਦੂਸਰੀ ਬੀਮਾਰ ਹੈ । ਆਪ ਜਾਣਦੇ ਹੋ, ਹੋਰ ਕਿਸੇ ਨੇ ਘੋੜੀ ਮੰਗਵੀਂ ਨਹੀਂ ਦੇਣੀ । ਮੁਗ਼ਲਾਂ ਦਾ ਐਸਾ ਹੁਕਮ ਹੈ । ਮਾਰੇ ਮਾਰੇ ਫਿਰ ਰਹੇ ਤੇ ਆਪ ਨੂੰ ਲੱਭ ਰਹੇ ਹਨ । ਕੱਲ ਢੋਲ ਵਜਾਇਆ ਗਿਆ ਸੀ । ” ਭਾਈ ਧਰਮ ਸਿੰਘ ਨੇ ਕੁਝ ਆਖਣਾ ਚਾਹਿਆ, ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ । ਕਿਉਂਕਿ ਗ਼ੁੱਸੇ ਹੋਣ ਦਾ ਸਮਾਂ ਨਹੀਂ ਸੀ । “ ਚੰਗਾ ਗੁਰਮੁਖਾ ! ਜੇ ਘੋੜੀ ਬੀਮਾਰ ਹੈ ਤੇ ਦੂਸਰੀ ਬਾਹਰ ਗਈ ਹੈ । ਹੋਰ ਮਿਲ ਨਹੀਂ ਸਕਦੀ ਤਾਂ ਅਸੀਂ ਪੈਦਲ ਚਲੇ ਜਾਂਦੇ ਹਾਂ । ਜੋ ਅਕਾਲ ਪੁਰਖ ਦੀ ਇੱਛਾ ! ਜਿਵੇਂ ਤੁਸਾਂ ਦੀ ਨੀਤ ਹੈ ਤਿਵੇਂ ਫਲ ਮਿਲੇ । ” ਮਹਾਰਾਜ ਅੱਗੇ ਚੱਲ ਪਏ । ਆਖਦੇ ਹਨ ਫਤੇ ਪੈਂਚ ਮਸੰਦ ਦੀ ਇਕ ਘੋੜੀ ਮਰ ਗਈ ਤੇ ਦੂਸਰੀ ਗਵਾਚ ਗਈ, ਹੱਥ ਨਾ ਆਈ । ਐਸਾ ਭਾਣਾ ਵਰਤਿਆ ਸਤਿਗੁਰੂ ਜੀ ਕਨੇਚ ਦੀ ਸੀਮਾ ਪਾਰ ਕਰ ਕੇ ਹੇਹਰ ਪਿੰਡ ਦੀ ਹੱਦ ਵਿਚ = ਗਏ । ਹੇਹਰ ਪਿੰਡ ਵਿਚ ਕ੍ਰਿਪਾਲ ਉਦਾਸੀ ਦਾ ਡੇਰਾ ਸੀ । ਉਹ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਅਖਵਾ ਕੇ ਪੈਸੇ ਬਟੋਰਿਆ ਕਰਦਾ ਸੀ । ਬੜਾ ਵੱਡਾ ਡੇਰਾ ਪਾ ਲਿਆ ਸੀ । ਆਪਣੇ ਸਿੰਘਾਂ ਸਮੇਤ ਸਤਿਗੁਰੂ ਜੀ ਉਸ ਦੇ ਡੇਰੇ ਪਹੁੰਚੇ । ਉਸ ਨੂੰ ਜਦੋਂ ਪਤਾ ਲੱਗਾ – ਦਰਸ਼ਨ ਕੀਤੇ ਤਾਂ ਉਸ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ । ਉਸ ਨੇ ਨਾ ਸਤਿਕਾਰ ਕੀਤਾ, ਨਾ ਸੁੱਖ - ਸਾਂਦ ਪੁੱਛੀ, ਇਕ ਦਮ ਹੀ ਆਖ ਦਿੱਤਾ, “ ਆਪ ਮੇਰੇ ਡੇਰੇ ਵਿਚ ਕਿਉਂ ਆਏ ? ਆਪ ਬਾਦਸ਼ਾਹ ਦੇ ਚੋਰ ਤੇ ਬਾਗ਼ੀ ਹੋ, ਬਾਦਸ਼ਾਹੀ ਫ਼ੌਜ ਲੱਭਦੀ ਫਿਰਦੀ ਹੈ । ' ਉਸ ਦਾ ਚਿਹਰਾ ਵੀ ਲਾਲ ਹੋ ਗਿਆ ਤੇ ਅੱਖਾਂ ਦਾ ਰੰਗ ਵੀ ਬਦਲ ਗਿਆ । ਉਹ ਅੰਦਰੋਂ ਬਹੁਤ ਘਬਰਾ ਗਿਆ ਸੀ ਇਸ ਕਰਕੇ ਕਿ ਉਹਨੇ ਜਿਹੜਾ ਸਿੱਧਾ ਉੱਤਰ ਦਿੱਤਾ, ਉਹ ਦੇਣਾ ਨਹੀਂ ਸੀ ਚਾਹੀਦਾ । ਉਹ ਜਾਣਦਾ ਸੀ ਕਿ ਸਤਿਗੁਰੂ ਜੀ ਰਿਧੀਆਂ ਸਿਧੀਆਂ ਦੇ ਮਾਲਕ ਹਨ । ਉਹਨਾਂ ਨੂੰ ਕਿਸੇ ਗੱਲ ਦਾ ਘਾਟਾ ਨਹੀਂ । ਭਾਣਾ ਜਿਹੜਾ ਵਰਤਿਆ ਸੀ । ਉਹ ਤਾਂ ਅਕਾਲ ਪੁਰਖ ਦੀ ਕੋਈ ਖੇਡ ਸੀ । ਭਾਈ ਦਇਆ ਸਿੰਘ ਨੇ ਕ੍ਰਿਪਾਲ ਨੂੰ ਆਖਿਆ, “ ਐਸਾ ਨਹੀਂ ਕਰਨਾ ਚਾਹੀਦਾ । ਆਖ਼ਰ ਗੁਰੂ ਘਰ ਵਿਚ ਰਿਹਾ ਤੇ ਗੁਰੂਕਿਆਂ ਦੇ ਨਾਮ ਉੱਤੇ ਖਾਂਦਾ ਹੈ । ” ਉਹ ਅੱਗੋਂ ਹੋਰ ਅੱਖਾਂ ਲਾਲ ਕਰ ਕੇ ਬੋਲਿਆ, “ ਉਪਦੇਸ਼ ਕਰਨ ਦਾ ਵੇਲਾ ਨਹੀਂ, ਜਾਉ ਤੁਰੇ ਜਾਉ । ਮੈਂ ਤੁਸਾਂ ਨੂੰ ਆਸਰਾ ਦੇ ਕੇ ਫਾਹੇ ਲੱਗਾਂ । ਬੰਦੇ ਨੂੰ ਵੇਲਾ ਵਿਚਾਰਨਾ ਚਾਹੀਦਾ ਹੈ । ਜਾਉ, ਨਹੀਂ ਤੇ ਮੈਨੂੰ ਆਪ ਖ਼ਬਰ ਦੇਣੀ ਪਵੇਗੀ । ” ਕ੍ਰਿਪਾਲ ਉਦਾਸੀ ਦਾ ਐਸਾ ਕਰੜਾ ਸੁਭਾਅ ਤੇ ਮੰਦ ਕਲਾਮੀ ਦੇਖ ਸੁਣ ਭਾਈ ਮਾਨ ਸਿੰਘ ਤਾਂ ਜੋਸ਼ ਵਿਚ ਆ ਗਏ । ਉਹਨਾਂ ਨੇ ਉਸ ਨੂੰ ਪਾਰ ਬੁਲਾਉਣ ਵਾਸਤੇ ਆਪ ਸ੍ਰੀ ਸਾਹਿਬ ਖਿੱਚੀ ਤਾਂ ਭਾਈ ਦਇਆ ਸਿੰਘ ਨੇ ਹੱਥ ਫੜ ਕੇ ਰੋਕ ਲਿਆ । “ ਸਿੰਘ ਜੀ ! ਐਸਾ ਨਹੀਂ ਕਰਨਾ, ਸ਼ਾਂਤੀ ! ਆਉ ਚੱਲੀਏ । ਜੋ ਅਕਾਲ ਪੁਰਖ ਦਾ ਹੁਕਮ ਹੈ, ਉਹੋ ਹੀ ਹੋਏਗਾ । ” ਸਤਿਗੁਰੂ ਜੀ ਸ਼ਾਂਤ - ਚਿੱਤ ਖਲੋਤੇ ਮੁਸਕਰਾਉਂਦੇ ਰਹੇ । ਉਹਨਾਂ ਨੇ ਸਿੰਘਾਂ ਨੂੰ ਅੱਗੇ ਚੱਲਣ ਲਈ ਇਸ਼ਾਰਾ ਕੀਤਾ । ਕ੍ਰਿਪਾਲ ਉਦਾਸੀ ਦੇ ਡੇਰੇ ਤੋਂ ਪੈਦਲ ਚੱਲ ਕੇ ਪਿੰਡ ਦੇ ਦੂਸਰੇ ਪਾਸੇ ਹੋਏ ਤਾਂ ਅੱਗੋਂ ਪਿੰਡ ਦਾ ਚੌਧਰੀ ਮਿਲਿਆ । ਉਸ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੋਏ ਸਨ । ਉਹ ਹੈ ਤਾਂ ਸਹਿਜਧਾਰੀ ਸੀ, ਪਰ ਗੁਰੂ ਘਰ ਦਾ ਸ਼ਰਧਾਲੂ ਸੀ । ਉਸ ਨੇ ਨੱਠ ਕੇ ਸਤਿਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖਿਆ । ਚਰਨ – ਧੂੜ ਲੈ ਕੇ ਮਸਤਕ ਨਾਲ ਲਾਈ ਤੇ ਹੱਥ ਜੋੜ ਕੇ ਬੋਲਿਆ : “ ਮਹਾਰਾਜ ! ਮੇਰੇ ਧੰਨ ਭਾਗ, ਆਪ ਦੇ ਦਰਸ਼ਨ ਹੋਏ, ਪਰ ਗੱਲ ਨਾ ਕਰ ਸਕਿਆ । ਪਰ ! ’ ਉਹ ਪੂਰੀ ਭਾਈ , ਦਇਆ ਸਿੰਘ ਨੇ ਆਖਿਆ, “ ਚੌਧਰੀ ਜੀ ! ਗੁਰੂ ਮਹਾਰਾਜ ਜੀ ਨੂੰ ਆਪਣੀ ਹਵੇਲੀ ਵਿਚ ਲੈ ਚੱਲੋ, ਫਿਰ ਬਚਨ – ਬਿਲਾਸ ਕਰਨੇ । ਚਲੋ ! ਮੇਰੇ ਧੰਨ ਭਾਗ, ਜੇ ਗ਼ਰੀਬ ਦੀ ਹਵੇਲੀ ਵਿਚ ਗੁਰੂ ਮਹਾਰਾਜ ਜੀ ਚਰਨ ਪਾਉਣ ! ਇਸ... 99 66 ਤੋਂ ਵੱਧ ਕੀ ਖ਼ੁਸ਼ੀ ਹੋ ਸਕਦੀ ਹੈ । ਆਉ ! " ਇਹ ਆਖ ਕੇ ਉਹ ਚੱਲ ਪਿਆ ਤੇ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿਚ ਲੈ ਗਿਆ ਤੇ ਮੰਜੇ ਡਾਹ ਦਿੱਤੇ । ਕੁਝ ਦੁੱਧ ਲਿਆਵਾਂ ? ‘ ‘ ਆਖ ਕੇ ਘਰ ਗਿਆ ਤੇ ਅੱਧੇ ਘੰਟੇ ਪਿੱਛੋਂ ਦੁੱਧ ਦੀ ਵਲਟੋਹੀ ਗਰਮ ਗਰਮ ਲੈ ਕੇ ਆ ਪੁੱਜਾ । ਸਤਿਗੁਰੂ ਮਹਾਰਾਜ ਸਮੇਤ ਸਾਰਿਆਂ ਨੂੰ ਦੁੱਧ ਛਕਾਇਆ ਤੇ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ” ਉਸ ਨੇ ਗਲ ਵਿਚ ਪੱਲੂ ਪਾ ਕੇ ਬੇਨਤੀ ਕੀਤੀ । ਸਤਿਗੁਰੂ ਜੀ ਪ੍ਰਸਾਦਿ ਤਿਆਰ ਕਰਾ ਜੀ “ ਨਿਹਾਲ ! ਚੌਧਰੀ, ਅਸੀਂ ਨਿਹਾਲ ਹੋ ਗਏ ! ਅਕਾਲ ਪੁਰਖ ਤੇਰੇ ਅੰਗ ਸੰਗ ਰਹੇਗਾ । ਅਸੀਂ ਅੱਗੇ ਚੱਲਦੇ ਹਾਂ । ਜਿਥੇ ਅਕਾਲ ਦਾ ਹੁਕਮ ਹੋਏਗਾ, ਉਥੇ ਦਾ ਮਿਲ ਜਾਏਗਾ । ਤੇਰੀ ਸੇਵਾ ਪ੍ਰਵਾਨ ਹੋਈ । ” ਇਹ ਆਖ ਕੇ ਸਤਿਗੁਰੂ ਜੀ ਚੱਲ ਪਏ । ਪਿੰਡ ਦੀ ਸੀਮਾ ਤਕ ਚੌਧਰੀ ਤੋਰਨ ਆਇਆ । ਅਨੰਦਪੁਰ ਦੇ ਉਜਾੜੇ ਦੀ ਕਥਾ ਸੁਣ ਕੇ ਬਹੁਤ ਬਿਹਬਲ ਹੋਇਆ । ਸਤਿਗੁਰੂ ਜੀ ਦੇ ਚਰਨਾਂ ਦੀ ਧੂੜੀ ਲੈ ਕੇ ਉਹ ਵਾਪਸ ਮੁੜਨ ਲੱਗਾ ਤਾਂ ਉਸ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ, “ ਮਹਾਰਾਜ ! ਇਕ ਤਾਂ ਆਪ ਦੇ ਚਰਨ ਅਜੇ ਸਾਫ਼ ਨਹੀਂ, ਠੰਡ ਤੇ ਕੰਡਿਆਂ ਦੀ ਸੋਜ ਹੈ । ਦੂਸਰਾ ਥਕੇਵਾਂ, ਤੀਸਰਾ ਮੇਰੀ ਇੱਛਾ ਹੈ । " "वी ? ” “ ਆਪ ਮੁੜ ਚੱਲੋ ਇਕ ਦਿਨ ਤੇ ਰਾਤ ਤਾਂ ਸੇਵਾ ਕਰਨ ਦਾ ਮੌਕਾ ਦਿਉ । ਆਪ ਦੀ ਕ੍ਰਿਪਾ ਹੋਏਗੀ । ਕੋਈ ਆਪ ਦੀ ਵਾ ਵੱਲ ਨਹੀਂ ਦੇਖੇਗਾ । ਸਾਰਾ ਪਿੰਡ ਮੇਰੀ ਮਦਦ ਕਰੇਗਾ । ਆਉ ! ਮੇਰੀ ਆਤਮਾ ਤਾਂ ਹੀ ਪ੍ਰਸੰਨ ਹੋਏਗੀ । “ ਚੰਗਾ ਭਾਈ, ਜੇ ਤੇਰੀ ਐਸੀ ਇੱਛਾ ਹੈ ਤਾਂ ਚੱਲ । " ਇਹ ਬਚਨ ਕਰ ਕੇ ਸਤਿਗੁਰੂ ਜੀ ਵਾਪਸ ਮੁੜ ਪਏ ਤੇ ਚੌਧਰੀ ਦੀ ਹਵੇਲੀ ਵਿਚ ਆ ਟਿਕੇ । ਅਗਲੀ ਸਵੇਰ ਹੋਈ ਤਾਂ ਅੱਗੇ ਤੁਰਨ ਲਈ ਤਿਆਰ ਹੋਏ । ਚੌਧਰੀ ਦੇ ਪਰਿਵਾਰ ਨੇ ਗੁਰ ਚਰਨਾਂ ‘ ਤੇ 6 ਨਿਮਸ਼ਕਾਰ ਕੀਤੀ । ਸਿੰਘਾਂ ਸਮੇਤ ਸਤਿਗੁਰੂ ਜੀ ਤੁਰੇ ਜਾ ਰਹੇ ਸਨ । ਰਾਹ ਦੇ ਦੋਹੀਂ ਪਾਸੀਂ ਹਰੇ ਹਰੇ ਖੇਤ ਲਹਿਰਾ ਰਹੇ ਸੀ ਤੇ ਆਜ਼ਾਦ ਪੰਛੀ ਵਾਤਾਵਰਨ ਵਿਚ ਉਡਾਰੀਆਂ ਲੈ ਰਹੇ ਸਨ । ਰਾਹ ਵਿਚ ਚੌਰਾਹਿਆ ਆਇਆ । ਉਸ ਚੌਰਾਹੇ ਉੱਤੇ ਖੂਹੀ ਸੀ ਤੇ ਇਕ ਬੋਹੜ । ਬੋਹੜ ਦੇ ਹੇਠਾਂ ਘੋੜਿਆਂ ਦਾ ਸੌਦਾਗਰ ਭਾਈ ਨਗਾਹੀਆ ਡੇਰਾ ਲਾਈ ਬੈਠਾ ਸੀ । ਉਹ ਭਾਈ ਮਨੀ ਸਿੰਘ ਦਾ ਭਰਾ ਸੀ । ਗੁਰੂ ਘਰ ਦਾ ਪ੍ਰੇਮੀ ਸੀ । ਉਹ ਚਾਰ ਵਧੀਆ ਘੋੜੇ ਲੈ ਕੇ ਕਿਤੇ ਵੇਚਣ ਜਾ ਰਿਹਾ ਸੀ । ਜਦੋਂ ਉਸ ਨੇ ਸਤਿਗੁਰੂ ਜੀ ਮਹਾਰਾਜ ਨੂੰ ਪੈਦਲ ਤੁਰਦਿਆਂ ਤੱਕਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ : “ ਮਹਾਰਾਜ ! ਜੇ ਸੇਵਾ ਪਰਵਾਨ ਕਰੋ ਤਾਂ ਸੇਵਕ ਸੇਵਾ ਕਰਨਾ ਚਾਹੁੰਦਾ ਹੈ ? ” ‘ ਕਰ ਲੈ ਸੇਵਾ, ਸਿੱਖਾ ! ਗੁਰੂ ਘਰ ਵਿਚ ਸੇਵਾ ਤੇ ਭਜਨ ਨੂੰ ਹੀ ਤਾਂ ਸਤਿਕਾਰ ਹੈ । ” “ ਮੇਰੀ ਇੱਛਾ ਹੈ ਕਿ ਆਪ ਇਹਨਾਂ ਘੋੜਿਆਂ ਵਿਚੋਂ ਇਕ ਚੁਣ ਲਉ, ਜਿਹੜਾ ਆਪ ਨੂੰ ਚੰਗਾ ਲੱਗਦਾ ਹੈ । ਮੇਰੀ ਸੇਵਾ ਪ੍ਰਵਾਨ ਹੋ ਜਾਏਗੀ ਤੇ ਆਪ ਲੰਮੇਰਾ ਪੰਧ ਸੌਖਾ ਕੱਟ ਲਉਗੇ । ” ਭਾਈ ਨਿਗਾਹੀਆ ਸਿੰਘ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਲੱਗੇ, ਜਿਨ੍ਹਾਂ ਨੇ ਸਿੱਖ ਦੇ ਹਿਰਦੇ ਵਿਚ ਐਸੀ ਪ੍ਰੇਰਨਾ ਲਿਆਂਦੀ । । ਭਾਈ ਮਾਨ ਸਿੰਘ, ਦਇਆ ਸਿੰਘ, ਧਰਮ ਸਿੰਘ ਸੁਣ ਕੇ ਖ਼ੁਸ਼ ਹੋਏ । ਭਾਈ ਨਿਗਾਹੀਆ ਸਿੰਘ ਦੀ ਉਸਤਤਿ ਕਰਨ ਲੱਗੇ, “ ਧੰਨ ਸਿੱਖ ਤੇ ਧੰਨ ਸਤਿਗੁਰੂ ਮਹਾਰਾਜ ਦੀ ਸਿੱਖੀ । ’ ਭਾਈ ਨਿਗਾਹੀਆ ਸਿੰਘ ਨੇ ਸਭ ਤੋਂ ਚੰਗਾ ਘੋੜਾ ਸਤਿਗੁਰੂ ਨੂੰ ਭੇਟਾ ਕੀਤਾ । ਸਤਿਗੁਰੂ ਜੀ ਚਮਕੌਰ ਦੇ ਪਿੱਛੋਂ ਉਸ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ । ਜੱਟ ਪੁਰੇ ਲੰਮੇ ਅੱਪੜੇ, ਉਥੇ ਵੈਰੀਆਂ ਦਾ ਨਾਮ ਨਿਸ਼ਾਨ ਨਹੀਂ ਸੀ, ਲੋਕਾਂ ਨੂੰ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਦੀ ਭਾਲ ਵਿਚ ਮੁਗ਼ਲ ਲਸ਼ਕਰ ਚੜ੍ਹਿਆ ਸੀ ਜਾਂ ਸਤਿਗੁਰੂ ਜੀ ਚਮਕੌਰ ਤੋਂ ਪੈਦਲ ਚੱਲ ਕੇ ਮਾਛੀਵਾੜੇ ਅੱਪੜੇ ਸਨ । ਪਿੰਡ ਦੇ ਲੋਕਾਂ ਨੇ ਸੇਵਾ ਕੀਤੀ, ਦਰਸ਼ਨ ਕਰ ਕੇ ਨਿਹਾਲ ਹੋਏ । ਜੱਟ ਪੂਰੇ ਲੰਮੇ ਤੋਂ ਚੱਲ ਕੇ ਸਤਿਗੁਰੂ ਜੀ ਰਾਏ ਕੋਟ ਆ ਪੁੱਜੇ । ਗੁਰੂ ਜੀ ਦਾ ਸ਼ਰਧਾਲੂ ਪਿੰਡ ਦਾ ਮਾਲਕ ਰਾਏ ਕੱਲਾ ਸੀ । ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਸਤਿਗੁਰੂ ਜੀ ਅੱਪੜ ਗਏ ਹਨ ਤਾਂ ਸਤਿਗੁਰ ਜੀ ਪਾਸ ਆਇਆ । ਹੱਥ ਜੋੜ ਕੇ ਨਿਮਸ਼ਕਾਰ ਕੀਤੀ । ਮੇਰੇ ਧੰਨ ਭਾਗ, ਕੋਈ ਸੇਵਾ ਬਖ਼ਸ਼ੋ । ” ਸਤਿਗੁਰੂ ਜੀ ਮੁਸਕਰਾ ਪਏ । ਅੰਤਰਜਾਮੀ ਮਹਾਰਾਜ ਨੇ ਉਸ ਦੇ ਮਨ ਦੀ ਦਸ਼ਾ ਨੂੰ ਜਾਣ ਲਿਆ, ਉਸ ਨੇ ਸ਼ਰਧਾ ਤੇ ਸੱਚੇ ਹਿਰਦੇ ਨਾਲ ਸੇਵਾ ਦੀ ਮੰਗ ਕੀਤੀ ਹੈ । “ ਗੁਰਮੁਖਾ 66 । ” ਸਤਿਗੁਰੂ ਜੀ ਨੇ ਬਚਨ ਕੀਤਾ, “ ਸਰਸਾ ਨਦੀ ਤੋਂ ਛੋਟੇ ਬਾਬੇ ਤੇ ਮਾਤਾ ਜੀ ਸਰਹਿੰਦ ਨੂੰ ਗਏ, ਸੁਣਿਆ ਗਿਆ ਹੈ । ਉਹਨਾਂ ਦਾ ਪਤਾ ਕਰਨਾ ਹੈ । ” “ ਸਤਿ ਬਚਨ ! ਮਹਾਰਾਜ । ਮੈਂ ਹੁਣੇ ਘੋੜ ਸਵਾਰ ਨੂੰ ਭੇਜਦਾ ਹਾਂ । ਮੇਰਾ ਵਕੀਲ ਸਰਹਿੰਦ ਹੈ, ਉਸ ਕੋਲੋਂ ਸਾਰੇ ਹਾਲ ਲਿਖਵਾ ਕੇ ਲੈ ਆਏਗਾ । ਰਾਏ ਕੱਲੇ ਨੇ ਉੱਤਰ ਦਿੱਤਾ । ਉਸ ਵੇਲੇ ਉਸ ਨੇ ਆਪਣੇ ਮੁਸਲਮਾਨ ਕਰਿੰਦੇ ਨੂਰੇ ਨੂੰ ਸਰਹਿੰਦ ਭੇਜਿਆ । ਉਸ ਨੂੰ ਪੱਕੀ ਕੀਤੀ ਕਿ ਉਹ ਸਾਰੇ ਹਾਲਾਤ ਦਾ ਪਤਾ ਕਰ ਕੇ ਹਵਾ ਵਾਂਗ ਵਾਪਸ ਆ ਜਾਏ । ਨੂਰਾ ਮਾਹੀ ਨੌਜਵਾਨ ਵਫ਼ਾਦਾਰ ਮੁਸਲਮਾਨ ਸੀ । ਸਰਹਿੰਦ ਪੁੱਜਿਆ ਤੇ ਤੀਸਰੇ ਦਿਨ ਵਾਪਸ ਆ ਗਿਆ । ਉਸ ਨੇ ਆ ਕੇ ਦੱਸਿਆ, “ ਮਹਾਰਾਜ ! ਹਨੇਰ ਪਿਆ ਹੈ ਸਰਹਿੰਦ ਵਿਚ । ਹਾਹਾਕਾਰ ਹੋ ਰਹੀ ਹੈ । ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿਚ ਚਿਣਵਾ ਦਿੱਤਾ । ਬਾਬਿਆਂ ਨੇ ਧਰਮ ਦੀ ਪਾਲਣਾ ਕੀਤੀ । ਸੂਚਾ ਨੰਦ ਨੇ ਪਾਪ ਕਮਾਇਆ । ਮਲੇਰ ਕੋਟਲੇ ਨਵਾਬ ਤੋਂ ਬਿਨਾਂ ਕਿਸੇ ਨੇ ਆਹ ਦਾ ਨਾਹਰਾ ਨਹੀਂ ਮਾਰਿਆ । ਕੇਵਲ ਉਹਨਾਂ ਨੇ ਆਹ ਦਾ ਨਾਹਰਾ ਮਾਰਿਆ । ਮਾਤਾ ਜੀ ਵੀ ਬੁਰਜ ਵਿਚ ਹੀ ਅਕਾਲ ਚਲਾਣਾ ਕਰ ਗਏ ਹਨ । ” ਸਤਿਗੁਰੂ ਜੀ ਚੁੱਪ ਚਾਪ ਬਿਰਾਜੇ ਹੋਏ ਸੁਣਦੇ ਰਹੇ । ਸੁਣਦੇ ਸੁਣਦੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਬਚਨ ਕੀਤਾ ਮਰਾਲਾਂ ਦੇ ਰਾਜ ਦਾ ਬਟਾ ਪੱਟਿਆ ਗਿਆ । ਨੀਂਹ ਮੋਮਲੀ ਹੋ ਗਈ । ਸਰਹਿੰਦ ਦੀ ਇੱਟ ਨਾਲ ਇੱਟ ਖੜਕੇਗੀ । ” ਸਤਿਗੁਰੂ ਜੀ ਦੇ ਬਚਨ ਕੋਲ ਬੈਠੇ ਪਿਆਰੇ ਸਾਰੇ ਸੁਣਦੇ ਰਹੇ ।

28/12/2023
26/11/2023

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਹੇ ਪਰਮ ਪਿਤਾ ਪ੍ਰਮਾਤਮਾ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਵਾਲੀਏ ਕੁਲ ਕਾਇਨਾਤ ਸਰਬ ਕਲਾ ਸਮਰੱਥ ਗੁਰੂ ਰਹਿਮ ਕਰੋ ਇਹਨਾਂ ਮਸੂਮਾਂ ਤੇ.. ਠੰਡ ਵਰਤਾਓ ਮੇਰੇ ਦੀਨ ਦਿਆਲ ਸਤਿਗੁਰੂ ਜੀਓ.. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ A AA

26/11/2023
*ਅੱਜ ਦਾ ਵਿਚਾਰ*""""""""""""""""""""""*ਮਾਂ ਦੇ ਅੰਦਰ ਕੁੱਝ ਅਜਿਹੇ ਸੁਪਨੇ ਵੀ ਹੁੰਦੇ ਨੇ ਜੋਂ ਬੋਲ ਕੇ ਨਹੀਂ ਦੱਸਦੀ ਪਰ ਔਲਾਦ ਜਦੋਂ ਉਹ ਸੁਪਨ...
23/11/2023

*ਅੱਜ ਦਾ ਵਿਚਾਰ*
""""""""""""""""""""""
*ਮਾਂ ਦੇ ਅੰਦਰ ਕੁੱਝ ਅਜਿਹੇ ਸੁਪਨੇ ਵੀ ਹੁੰਦੇ ਨੇ ਜੋਂ ਬੋਲ ਕੇ ਨਹੀਂ ਦੱਸਦੀ ਪਰ ਔਲਾਦ ਜਦੋਂ ਉਹ ਸੁਪਨੇ ਪੂਰੇ ਕਰਦੀ ਹੈ ਤਾਂ ਮਾਂ ਤੋਂ ਵੱਧ ਕੋਈ ਖੁਸ਼ ਨਹੀਂ ਹੁੰਦਾ।*

22/11/2023

*ਬੇਨਤੀ:-ਗੁਰਬਾਣੀ 📖 ਪੜਨ ਤੋਂ ਪਹਿਲਾਂ ਆਪਣਾ ਸਿਰ ਢਕ ਲਿਆ ਕਰੋ ਤੇ ਜੋੜੇ ਉਤਾਰ ਲਿਆ ਕਰੋ ਜੀ 🙏*
*••━❀ ꧁ ੴ ꧂ ❀━••*
*ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥*
==================
*ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥*
=================
*🚩ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੱਜ ਆਏ ਸ੍ਰੀ ਹੁਕਮਨਾਮਾ ਸਾਹਿਬ ਜੀ ਤੇ ਰੋਜਾਨਾ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ,ਦੀ ਆਡਿਓ ਕਥਾ ਗੁਰਦੁਆਰਾ ਮੰਜੀ ਸਾਹਿਬ ਜੀ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸਰਵਨ ਕਰੋ ਜੀ🙏*
=================
*🚩Sachkhand Sri Darbar Sahib Ji Ton Ajj Aye Sri Hukumnama Ji Di & Daily Larivaar Sri Guru Granth Sahib Ji Maharaj Ji Di Audio Katha Gurdwara Manji Sahib Ji Diwan Hall Sri Amritsar Sahib Ji Ton Sarwan Karo Ji🙏*
=================
*੦੭ ਮੱਘਰ ( ਸੰਮਤ ੫੫੫ ਨਾਨਕਸਾਹੀ )*
=================
*📆 ਤਰੀਖ Date 22.11.2023 📆*
=================
*📖 ਪਾਵਨ ਅੰਗ ੫੨੫ 📖*
=================
*ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ੴ ਸਤਿਗੁਰ ਪ੍ਰਸਾਦਿ ॥ ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥ ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥ ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥ ਧੂਪ ਦੀਪ ਨਈਬੇਦਹਿ ਬਾਸਾ ॥ ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥ ਤਨੁ ਮਨੁ ਅਰਪਉ ਪੂਜ ਚਰਾਵਉ ॥ ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥ ਪੂਜਾ ਅਰਚਾ ਆਹਿ ਨ ਤੋਰੀ ॥ ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥*
=================
*🎙 ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ 🎙*
=================
*ਸਮਾਂ Time⏳ 52.05 ⌛*
=================
*ਗੁਰੂ ਰੂਪ ਸਾਧ ਸੰਗਤ ਜੀਓ*
*​ਭੁੱਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ​🙏*
=================
*ਵਾਹਿਗੁਰੂ ਜੀ ਕਾ ਖਾਲਸਾ​ ॥*
*​ਵਾਹਿਗੁਰੂ ਜੀ ਕੀ ਫਤਹਿ ॥🙏*
*Waheguru Ji Ka Khalsa ॥*
*Waheguru Ji Ki Fateh ॥🙏*

Address

AujlA
Jalandhar
144036

Website

Alerts

Be the first to know and let us send you an email when Sikh Itihas posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikh Itihas:

Share

Category