Chaar Sahibzaade - NGO

Chaar Sahibzaade - NGO WAHEGURU JEE KA KHALSA
WAHEGURU JEE KEE FATEH JEE

ਧੰਨ ਧੰਨ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਇਆ l ਚਲੋ ਪਾਉਂਟਾ ਸਾਹਿਬ ਦੀ ਪਵਿੱਤਰ ਧਰ...
11/02/2026

ਧੰਨ ਧੰਨ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਇਆ l ਚਲੋ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰੀਏ ਜਿਥੇ ਮਹਾਨ ਯੋਧੇ ਦਾ ਜਨਮ ਹੋਇਆ ਸੀ l

┈┉┅━❀꧁ੴ꧂❀━┅┉┈        *ਸਫਰ-ਏ-ਸ਼ਹਾਦਤ*┈┉┅━❀꧁ੴ꧂❀━┅┉┈*6 ਪੋਹ ਨੂੰ ਗੁਰੂ ਗੋਬਿੰਦ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਦਾ ਕਿਲਾ ਛਡਣਾ*(ਭਾਗ-1)ਸਤਿਗ...
20/12/2025

┈┉┅━❀꧁ੴ꧂❀━┅┉┈
*ਸਫਰ-ਏ-ਸ਼ਹਾਦਤ*
┈┉┅━❀꧁ੴ꧂❀━┅┉┈
*6 ਪੋਹ ਨੂੰ ਗੁਰੂ ਗੋਬਿੰਦ ਸਾਹਿਬ ਜੀ ਦਾ ਆਨੰਦਪੁਰ ਸਾਹਿਬ ਦਾ ਕਿਲਾ ਛਡਣਾ*
(ਭਾਗ-1)

ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਗੜ੍ਹ ਦਾ ਕਿਲ੍ਹਾ ਖਾਲੀ ਕਰਾਉਣ ਲਈ ਸੱਤ ਮਹੀਨੇ ਤੋਂ ਵੱਧ ਸਮਾਂ ਘੇਰਾ ਪਾਉਣ ਵਾਲੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਦੇ ਜਰਨੈਲ ਪੂਰੀ ਤਰ੍ਹਾਂ ਹਾਰ-ਹੰਭ ਚੁੱਕੇ ਸੀ। ਏਨੇ ਲੰਬੇ ਘੇਰੇ ਦੇ ਬਾਅਦ ਵੀ ਉਨ੍ਹਾਂ ਨੂੰ ਕੁਝ ਹਾਸਿਲ ਨਹੀਂ ਸੀ ਹੋਇਆ। ਕਿਲ੍ਹੇ ਅੰਦਰ ਖਾਣ-ਪੀਣ ਦੀਆਂ ਵਸਤਾਂ ਬਿਲਕੁਲ ਮੁੱਕ ਚੁੱਕੀਆਂ ਸਨ। ਦਰੱਖਤਾਂ ਦੇ ਪੱਤੇ, ਜੜ੍ਹਾਂ ਉਬਾਲ ਕੇ ਖਾ ਗੁਜਾਰਾ ਕਰਦੇ ਸਿੰਘ ਵਾਹਿਗੁਰੂ ਦੇ ਭਾਣੇ ਅੰਦਰ ਦਿਨ ਕਟੀ ਕਰੀ ਜਾਂਦੇ। ਸਤਿਗੁਰੂ ਜੀ ਨਾਮ-ਬਾਣੀ ਨਾਲ ਜੋੜ ਕੇ ਸਿੰਘਾਂ ਦੀ ਰੂਹ ਖੇੜੇ ਵਿੱਚ ਲੈ ਆਉਂਦੇ ਅਤੇ ਥੋੜ੍ਹੇ ਦਿਨ ਹੋਰ ਏਸੇ ਤਰ੍ਹਾਂ ਕੱਟਣ ਲਈ ਸਿਦਕ ਤੇ ਸਿਰੜ ਦਾ ਹੁਲਾਰਾ ਦਿੰਦੇ। ਪਹਾੜੀ ਤੇ ਮੁਗਲ ਫੌਜਾਂ ਅੱਕ ਚੁੱਕੀਆਂ ਸਨ, ਉਨ੍ਹਾਂ ਆਟੇ ਦੀ ਗਊ ਬਣਾ ਕੁਰਾਨ ਸ਼ਰੀਫ ਥਾਲ ਵਿੱਚ ਰੱਖ ਕਸਮਾਂ ਖਾਧੀਆਂ ਕਿ ਤੁਸੀਂ ਅਨੰਦਪੁਰ ਨੂੰ ਛੱਡ ਜਾਵੋ, ਅਸੀਂ ਆਪ ਜੀ ਨੂੰ ਕੋਈ ਵੀ ਦੁੱਖ ਨਹੀਂ ਦੇਵਾਂਗੇ। ਇਸ ਨਾਲ ਸਾਡੀ ਵੀ ਬਣੀ ਰਹਿ ਜਾਂਦੀ ਹੈ, ਆਪ ਜੀ ਜਿਧਰ ਚਾਹੋ ਜਾ ਸਕਦੇ ਹੋ, ਫਿਰ ਜਦੋਂ ਮਰਜੀ ਅਨੰਦਪੁਰ ਵਾਪਿਸ ਆ ਜਾਣਾ। ਗੁਰੂ ਜੀ ਇਨ੍ਹਾਂ ਦਾ ਫਰੇਬ ਚੰਗੀ ਤਰ੍ਹਾਂ ਜਾਣਦੇ ਸੀ। ਗੁਰੂ ਜੀ ਨੇ ਪਾਟੇ ਬਸਤਰ, ਟੁੱਟਾ-ਭੱਜਾ ਸਮਾਨ, ਪਸ਼ੂਆਂ ਦੀਆਂ ਹੱਡੀਆਂ, ਪਿੰਜਰ ਗੱਡਿਆਂ 'ਤੇ ਲਦਵਾ ਕੇ ਉੱਪਰ ਰੇਸ਼ਮੀ ਕਪੜੇ ਨਾਲ ਢੱਕ ਕੇ ਅਨੰਦਗੜ੍ਹ ਦੇ ਕਿਲ੍ਹੇ ਤੋਂ ਬਾਹਰ ਤੋਰ ਦਿੱਤੇ, ਸਿੰਘਾਂ ਨੂੰ ਗੁਪਤ ਸਮਝਾ ਦਿੱਤਾ। ਗੱਡੇ ਅਜੇ ਕਿਲ੍ਹੇ ਤੋਂ ਥੋੜੀ ਦੂਰ ਹੀ ਗਏ ਸਨ ਕਿ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਗੁਰੂ ਦਾ ਖਜਾਨਾ, ਮਾਲ-ਅਸਬਾਬ ਜਾਣ ਹੱਲਾ ਬੋਲ ਦਿੱਤਾ। ਗੱਡੇ ਹੱਕਣ ਵਾਲੇ ਸਿੰਘ ਗੁਰੂ ਜੀ ਦੇ ਸਮਝਾਏ ਹੋਏ ਸੀ, ਮੌਕਾ ਸੰਭਾਲ ਕਿਲ੍ਹੇ ਦੇ ਅੰਦਰ ਆ ਵੜੇ। ਗੱਡੇ ਤੇ ਬਲਦ ਗੁਰੂ ਜੀ ਨੇ ਪਹਾੜੀ ਰਾਜਿਆਂ ਪਾਸੋਂ ਹੀ ਲਏ ਸਨ। ਪਾਟੇ ਲੀੜੇ, ਟੁੱਟੀਆਂ ਕਾਠੀਆਂ, ਟੁੱਟਾ-ਭੱਜਾ ਸਮਾਨ, ਪਿੰਜਰ, ਹੱਡੀਆਂ ਦੇਖ ਪਹਾੜੀਏ ਬਹੁਤ ਸ਼ਰਮਿੰਦੇ ਹੋਏ। ਕੁਝ ਦਿਨ ਹੋਰ ਏਸੇ ਤਰ੍ਹਾਂ ਹੀ ਲੰਘ ਗਏ, ਕਈ ਸਿੰਘ ਭੁੱਖ ਨਾਲੋਂ ਲੜ ਕੇ ਮਰ ਜਾਣਾ ਚੰਗਾ ਜਾਣ ਕਿਲ੍ਹੇ ਤੋਂ ਬਾਹਰ ਨਿਕਲ ਵੈਰੀ ਨਾਲ ਦੋ ਹੱਥ ਕਰ ਆਪਣੀਆਂ ਕੀਮਤੀ ਜਾਨਾਂ ਵਾਰ ਸ਼ਹੀਦ ਹੋ ਗਏ। ਵੈਰੀ ਦਲ ਦੀ ਕੋਈ ਵਾਹ-ਪੇਸ਼ ਨਾ ਗਈ, ਹੁਣ ਉਨ੍ਹਾਂ ਨੇ ਔਰੰਗਜ਼ੇਬ ਦੇ ਦਸਤਖਤਾਂ ਵਾਲੀ ਚਿੱਠੀ ਭੇਜ ਕੁਰਾਨ ਸ਼ਰੀਫ ਦੀ ਤੇ ਗਊ ਦੀ ਕਸਮ ਖਾਧੀ। ਪਿਛਲੇ ਕੀਤੇ ਦੀ ਮੁਆਫੀ ਮੰਗੀ, ਕਈ ਵਾਰ ਲੇਲੜੀਆਂ ਕੱਢੀਆਂ ਕਿ ਆਪ ਜੀ ਕਿਲ੍ਹਾ ਛੱਡ ਜਾਵੋ, ਆਪ ਜੀ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਇਸ ਨਾਲ ਸਾਡੀ ਵੀ ਰਹਿ ਜਾਊ, ਨਹੀਂ ਤਾਂ ਅਸੀਂ ਕੀ ਮੂੰਹ ਲੈ ਕੇ ਘਰਾਂ ਨੂੰ ਜਾਵਾਂਗੇ। ਪਰਜਾ ਵਿੱਚ ਸਾਡੀ ਪੱਤ ਨਹੀਂ ਰਹਿੰਦੀ, ਲੋਕ ਕਹਿਣਗੇ ਏਨਾ ਲੰਬਾ ਘੇਰਾ ਪਾ ਕੇ ਗੁਰੂ ਨੂੰ ਫੜਨ ਦੀਆਂ ਫੜ੍ਹਾਂ ਮਾਰਨ ਵਾਲੇ ਹੁਣ ਕਿਹੜੇ ਮੂੰਹ ਘਰਾਂ ਨੂੰ ਆ ਗਏ, ਘਰਾਂ ਵਿੱਚ ਸਾਡਾ ਜਿਉਣਾ ਹਰਾਮ ਹੋ ਜਾਊ। ਹੁਣ ਤੁਸੀਂ ਆਪਣੀ ਮਰਜੀ ਨਾਲ ਕਿਲ੍ਹਾ ਛੱਡ ਜਾਓ ਅਸੀਂ ਵਾਪਸ ਘਰਾਂ ਨੂੰ ਪਰਤ ਜਾਵਾਂਗੇ। ਪਹਾੜੀਏ ਤੇ ਮੁਗਲ ਜਰਨੈਲ ਗੁਰੂ ਜੀ ਨੂੰ ਮਨਾਉਣ ਲਈ ਸਿਰ ਭਾਨੇ ਡਿੱਗ ਚੁੱਕੇ ਸੀ। ਉਨ੍ਹਾਂ ਵਿੱਚ ਘੇਰਾ ਹੋਰ ਲੰਬਾ ਕਰਨ ਲਈ ਸਾਹ ਸਤ ਨਹੀਂ ਸੀ ਰਿਹਾ ਏਥੇ ਸਿੰਘਾਂ ਨੇ ਤੇ ਨਗਰ ਵਾਸੀਆਂ ਨੇ ਵੀ ਗੁਰੂ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਭੁੱਖ ਦੁੱਖੋਂ ਬਹੁਤ ਦੁਖੀ ਹੋ ਗਏ ਹਾਂ, ਖਾਣ ਲਈ ਹੁਣ ਤਾਂ ਦਰੱਖਤਾਂ ਦੇ ਪੱਤੇ ਵੀ ਨਹੀਂ ਬਚੇ, ਮਾਸ ਸਰੀਰ ਨਾਲੋਂ ਝੜ ਗਿਆ ਹੈ, ਸਰੀਰ ਹੱਡੀਆਂ ਦੀ ਮੁੱਠ ਰਹਿ ਗਏ ਨੇ, ਆਪ ਜੀ ਕ੍ਰਿਪਾ ਕਰੋ ਕਿਲ੍ਹੇ ਨੂੰ ਛੱਡ ਜਾਵੋ। ਗੁਰੂ ਜੀ ਨੇ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਕਿਲ੍ਹਾ ਛੱਡਣ ਦਾ ਫੈਸਲਾ ਲੈ ਲਿਆ ਅਤੇ ਕਿਹਾ ਕਿ ਜੇਕਰ ਕੋਈ ਘਟਨਾ ਵਾਪਰੀ ਤਾਂ ਤੁਸੀਂ ਸਾਰ ਜਿੰਮੇਵਾਰ ਹੋਵੋਗੇ। ਭੁੱਖ ਦੇ ਮਾਰਿਆਂ ਸਾਰਿਆਂ ਨੇ ਹਾਂ ਕਰ ਦਿੱਤੀ। ਕਿਲ੍ਹਾ ਛੱਡਣ ਦੀ ਤਿਆਰੀ ਹੋਣ ਲੱਗੀ, ਸਾਰੇ ਸਾਮਾਨ ਦੀਆਂ ਸੂਚੀਆਂ ਤਿਆਰ ਕਰ ਦਫਤਰ ਵਿੱਚ ਕਲਮਬੰਦ ਕੀਤੀਆਂ ਗਈਆਂ। ਨਾ ਚੁੱਕਣ ਜੋਗਾ ਜੋ ਵਾਧੂ ਸਾਮਾਨ ਸੀ ਉਸ ਨੂੰ ਅੱਗ ਵਿੱਚ ਸਾੜਿਆ ਗਿਆ, ਧਰਤੀ ਵਿੱਚ ਦਬਾ ਦਿੱਤਾ ਤੇ ਸਤਲੁਜ ਦਰਿਆ ਵਿੱਚ ਡੁਬੋ ਦਿੱਤਾ ਗਿਆ ਤਾਂ ਕਿ ਦੁਸ਼ਮਣ ਦੇ ਹੱਥ ਨਾ ਲੱਗ ਸਕੇ। ਬਿੱਜਘੋਖ, ਬਾਘਨ, ਨਿਹੰਗਨ, ਸੱਤੂ ਜੀਤ ਤੇ ਕਾਲੀ ਇਨ੍ਹਾਂ ਪੰਜਾਂ ਤੋਪਾਂ ਨੂੰ ਪਾਣੀ ਵਿੱਚ ਡੁਬੋ ਦਿੱਤਾ। ਨਿਹੰਗਨ ਤੋਪ ਬਹੁਤ ਵੱਡੀ ਤੋਪ ਸੀ ਜੋ ਦੂਰ ਤੱਕ ਮਾਰ ਕਰਦੀ ਸੀ, ਗੁਰੂ ਜੀ ਨੇ ਇਸ ਨੂੰ ਆਪਣੀ ਨਿਗਰਾਨੀ ਹੇਠ ਬਹੁਤ ਹੀ ਰੀਝ ਨਾਲ ਕਿਲ੍ਹਾ ਲੋਹਗੜ੍ਹ ਦੇ ਸਥਾਨ ਉੱਤੇ ਬਣਵਾਇਆ ਸੀ। ਇਨ੍ਹਾਂ ਪੰਜਾਂ ਤੋਂ ਇਲਾਵਾ ਦੋ ਹੋਰ ਛੋਟੀਆਂ ਤੋਪਾਂ ਵੀ ਸਨ ਜੋ ਜੰਗ-ਯੁੱਧ ਦੌਰਾਨ ਗੁਰੂ ਜੀ ਨੇ ਪਹਾੜੀ ਰਾਜਿਆਂ ਤੋਂ ਜਿੱਤੀਆਂ ਸੀ। ਇਨ੍ਹਾਂ ਨੂੰ ਗੁਰੂ ਜੀ ਨੇ ਕੇਸਗੜ੍ਹ ਸਾਹਿਬ ਵਾਲੇ ਸਥਾਨ 'ਤੇ ਧਰਤੀ ਥੱਲੇ ਦਬਾ ਦਿੱਤਾ। ਇਹ ਤੋਪਾਂ ਗੁਰੂ ਜੀ ਦੇ ਜਾਣ ਤੋਂ ਕਈ ਦਹਾਕੇ ਬਾਅਦ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਲਈ ਖੁਦਾਈ ਕਰਦਿਆਂ ਹੋਇਆਂ ਮਿਲੀਆਂ ਸੀ ਜੋ ਲਾਹੌਰ ਦੇ ਅਜਾਇਬ ਘਰ ਵਿੱਚ ਰੱਖੀਆਂ ਗਈਆਂ। ਦੱਬੇ, ਸਾੜੇ ਅਤੇ ਡੁਬੋਏ ਸਾਮਾਨ ਦਾ ਜਿਕਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਦਾ ਵਿੱਚ
ਕੇਸਰ ਸਿੰਘ ਛਿੱਬਰ ਇਨ੍ਹਾਂ ਸਤਰਾਂ ਨਾਲ ਕਰਦੇ ਹਨ
ਸੋ ਬੈਸੰਤ੍ਰ (ਅੱਗ) ਵਿਚਿ ਧਰਿ ਹੋਮ (ਯੱਗ) ਕਰੀਜੈ। ਇਸ ਤਰ੍ਹਾਂ ਮਾਇਆ ਸਭ ਜਲ ਬਸੰਤ੍ਰ ਨੂੰ ਨਿਤ ਦੀਜੈ ।

ਹੀਰਾ, ਮੋਤੀ, ਲਾਲ, ਜਵਾਹਿਰ, ਮਾਣਕ, ਚੂਨੀ, ਪੰਨਾ, ਪੁਖਰਾਜ। ਸੋਇਨਾ, ਰੁਪਾ (ਚਾਂਦੀ), ਗਹਿਣੇ ਘੜੇ-ਅਣਘੜੇ ਸਾਜੁ ।੫੩੫। ਸਭ ਹਵਾਲੇ ਜਲ ਪਰਮੇਸਰੁ ਦੇ ਕੀਤਾ। ਭਾਂਡੇ ਤ੍ਰਾਮੇ (ਤਾਂਬਾ), ਕਾਂਸੀ, ਲੋਹੇ, ਤੋੜੀ (ਆਦਿਕ) ਮਹੀਂ (ਮਿੱਟੀ) ਵਿਚਿ ਗੱਡ ਦੀਤਾ।

ਸਤਾਰਾਂ ਲੱਖ ਬੱਤੀ ਹਜਾਰ ਸੱਤ ਸੈ ਪੈਂਤੀ ਰੁਪਈਏ ਏਹ ਲਿਖਨ ਵਿਚਿ ਆਇਆ।

ਏਹ ਨਗਦ ਮਾਲ ਜਵਾਹਰ, ਜਲ ਵਿਚਿ ਪ੍ਰਵਾਹਿਆ। ੫੩੬। ਚਾਰਿ ਲੱਖ ਪੈਂਤੀ ਹਜਾਰ ਅਢਾਈ ਸੈ ਦਾ ਕਪੜਾ ਗਿਣਿਆ। ਸੋ ਬੈਸੰਤ੍ਰ ਦੇ ਹਵਾਲੇ ਕੀਤਾ, ਸੀਤਾ ਪ੍ਰੋਤਾ (ਸੀਤਾ-ਅਣਸੀਤਾ) ਬੁਣਿਆ।

ਕੋਈ ਵੀ ਚੀਜ ਦੁਸ਼ਮਣ ਦੇ ਹੱਥ ਨਾ ਆਵੇ, ਸਭ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ। ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਮੇਰੇ ਬਾਜਾਂ ਵਾਲੇ ਪ੍ਰੀਤਮ ਨੇ ਅਨੰਦਪੁਰ ਸਾਹਿਬ ਪੂਰੇ ਨਗਰ ਨੂੰ ਪੈਦਲ ਤੁਰ ਕੇ ਵੇਖਿਆ। ਸਭ ਪਾਸੇ ਚੁੱਪ ਸੀ, ਗੁਰੂ ਜੀ ਦੇ ਪਿੱਛੇ ਸਿੰਘ ਵੀ ਚੁੱਪ-ਚਾਪ ਮਗਰ ਤੁਰੀ ਆਉਂਦੇ, ਸਭ ਪਾਸੇ ਚੁੱਪ ਦਾ ਸਨਾਟਾ ਛਾਇਆ ਹੋਇਆ ਸੀ। ਸਤਿਗੁਰੂ ਜੀ ਕਿਸੇ ਅਨੋਖੀ ਰੰਗਤ ਵਿੱਚ ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਆਖਰੀ ਗੇੜਾ ਮਾਰ ਰਹੇ ਸੀ। ਇਸ ਤੋਂ ਬਾਅਦ ਇਸ ਨਗਰ ਦੀਆਂ ਗਲੀਆਂ ਕਲਗੀਧਰ ਪਾਤਸ਼ਾਹ ਜੀ ਦੀ ਚਰਨ ਛੋਹ ਤੋਂ ਸਦਾ ਲਈ ਸੁੰਨੀਆਂ ਹੋ ਗਈਆਂ, ਮੁੜ ਬਾਜਾਂ ਵਾਲੇ ਦਾ ਇਹਨਾਂ ਗਲੀਆਂ ਵਿੱਚ ਗੇੜਾ ਨਾ ਲੱਗ ਸਕਿਆ।

ਕਿੱਥੇ ਜਾਣਾ ਏ, ਕਿਹਦੇ ਕੋਲ ਜਾਣਾ ਏ, ਕਿਸੇ ਨੂੰ ਕੋਈ ਨਹੀਂ ਸੀ ਪਤਾ। ਸਭ ਸਿੰਘਾਂ ਨੇ ਜਿੰਨਾ ਸਾਮਾਨ ਕੋਈ ਚੁੱਕ ਸਕਿਆ ਚੁੱਕ ਲਿਆ, ਆਪੋ-ਆਪਣੇ ਹਥਿਆਰ ਸੰਭਾਲ ਲਏ। ਸਤਿਗੁਰੂ ਜੀ ਅਤੇ ਬਾਕੀ ਸਭ ਪਰਿਵਾਰ ਤਿਆਰੀ ਕਰ ਚੁੱਕਾ ਸੀ, ਵੱਡੇ ਸਾਹਿਬਜ਼ਾਦੇ ਹੱਥਾਂ ਵਿੱਚ ਸ਼ਸਤਰ ਫੜ ਪੂਰੀ ਤਿਆਰੀ ਵਿੱਚ ਸਨ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਜਥੇ ਹੇਠ ਪਾਲਕੀਆਂ ਵਿੱਚ ਵਿਰਾਜੇ ਹੋਏ ਸਨ। ਛੋਟੇ ਸਾਹਿਬਜ਼ਾਦੇ, ਦਾਦੀ ਮਾਂ ਗੁਜਰ ਕੌਰ ਜੀ ਨਾਲ ਮਾਈਆਂ ਵਾਲੇ ਜਥੇ ਵਿੱਚ ਸ਼ਾਮਿਲ ਸਨ। ਛੋਟੇ ਸਾਹਿਬਜ਼ਾਦੇ ਦਾਦੀ ਮਾਂ ਨੂੰ ਪੁੱਛਦੇ ਕਿੱਥੇ ਜਾਣਾ ਏ, ਕਾਹਤੋਂ ਜਾਣਾ ਏ, ਕਿਹਦੇ ਕੋਲ ਚੱਲੇ ਹਾਂ, ਦਾਦੀ ਧਰਵਾਸ ਦੇ ਛੇਤੀ ਆਉਣ ਦਾ ਵਾਅਦਾ ਕਰਦੀ। ਸਭ ਪਾਸੇ ਤਿਆਰ-ਪੁਰ-ਤਿਆਰ ਖਾਲਸੇ ਦਿਖਾਈ ਦੇ ਰਹੇ ਸੀ। ਪੰਜ ਪਿਆਰੇ ਸਤਿਗੁਰੂ ਜੀ ਦੀ ਰਹਿਨੁਮਾਈ ਹੇਠ ਕਮਰਕੱਸੇ ਕਰ ਚੁੱਕੇ ਸਨ। ਏਸੇ ਤਰ੍ਹਾਂ ਸ਼ਾਮ ਤੋਂ ਤਿਆਰੀ ਕਰਦਿਆਂ-ਕਰਾਉਂਦਿਆਂ ਕਾਫੀ ਰਾਤ ਹੋ ਗਈ। ਸਤਿਗੁਰੂ ਜੀ ਭਾਈ ਉਦੈ ਸਿੰਘ ਤੇ ਭਾਈ ਦਇਆ ਸਿੰਘ ਅਤੇ ਹੋਰ ਮੁਖੀ ਸਿੰਘਾਂ ਸਮੇਤ ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਚੱਲਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸੀਸ ਗੰਜਿ ਵਿਖੇ ਆਣ ਪਹੁੰਚੇ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਅਸਥਾਨ 'ਤੇ ਆ ਕੇ ਆਪ ਅਰਦਾਸ ਕੀਤੀ, ਅਨੰਦਪੁਰ ਸਾਹਿਬ ਨੂੰ ਛੱਡਣ ਦੀ ਵਿਦਾਇਗੀ ਲਈ। ਅਰਦਾਸ ਕਰਕੇ ਪਾਤਸ਼ਾਹ ਜੀ ਨੇ ਇਸ ਅਸਥਾਨ ਦੀਆਂ ਤਿੰਨ ਪਰਕਰਮਾਂ ਕੀਤੀਆਂ ਅਤੇ ਉੱਚੀ ਅਵਾਜ ਵਿੱਚ ਕਿਹਾ, “ਕੋਈ ਇਸ ਅਸਥਾਨ ਦੀ ਸੇਵਾ ਕਰੇਗਾ?” ਸਭ ਪਾਸੇ ਚੁੱਪ ਛਾ ਗਈ, ਕੋਈ ਨਾ ਬੋਲਿਆ। ਪਾਤਸ਼ਾਹ ਜੀ ਦੇ ਤੀਸਰੀ ਵਾਰ ਕਹਿਣ 'ਤੇ ਗੁਰਬਖਸ਼ ਦਾਸ ਉਦਾਸੀ ਸਾਧੂ ਗੁਰੂ ਜੀ ਦੇ ਚਰਨੀਂ ਢਹਿ ਪਿਆ ਅਤੇ ਕਿਹਾ ਕਿ ਮਹਾਰਾਜ ਜੀ ਮੈਂ ਸੇਵਾ ਕਰਨ ਨੂੰ ਤਿਆਰ ਹਾਂ ਪਰ ਮੈਨੂੰ ਏਥੇ ਆਪ ਜੀ ਤੋਂ ਬਿਨਾਂ ਕੋਈ ਨਹੀਂ ਜਾਣਦਾ, ਮੇਰਾ ਗੁਜਾਰਾ ਕਿਵੇਂ ਹੋਵੇਗਾ, ਆਪ ਜੀ ਦੇ ਜਾਣ ਤੋਂ ਬਾਅਦ ਪਹਾੜੀ ਰਾਜੇ ਮੈਨੂੰ ਦੁੱਖ ਦੇਣਗੇ। ਸਤਿਗੁਰੂ ਜੀ ਨੇ ਸਾਧੂ ਗੁਰਬਖਸ਼ ਦਾਸ ਨੂੰ ਆਪਣੇ ਕਲਾਵੇ ਵਿੱਚ ਲੈ ਸੀਨੇ ਨਾਲ ਲਾ ਲਿਆ ਅਤੇ ਕਿਹਾ, ਤੂੰ ਇਸ ਅਸਥਾਨ ਦੀ ਸੇਵਾ ਕਰਦਾ ਰਹੀਂ, ਤੇਰਾ ਗੁਜਾਰਾ ਚੱਲਦਾ ਰਹੇਗਾ, ਤੈਨੂੰ ਕੋਈ ਦੁੱਖ ਨਹੀਂ ਦੇ ਸਕੇਗਾ, ਵਾਹਿਗੁਰੂ ਤੇਰੇ ਅੰਗ-ਸੰਗ ਹੋਵੇਗਾ। ਇੱਕ ਗੱਡਾ ਰਸਦ ਦਾ ਲੱਦਿਆ ਹੋਇਆ ਦੇ ਕੇ ਉਸ ਨੂੰ ਦਿਲਾਸਾ ਦਿੰਦਿਆਂ ਪਾਤਸ਼ਾਹ ਜੀ ਨੇ ਸਾਧੂ ਗੁਰਬਖਸ਼ ਦਾਸ ਕੋਲੋਂ ਵੀ ਵਿਦਾਇਗੀ ਲਈ। ਅੱਧੀ ਰਾਤ ਦਾ ਸਮਾਂ ਹੋ ਚੁੱਕਾ ਸੀ, ਗੁਰੂ ਜੀ ਨੇ ਕਿਲ੍ਹਾ ਅਨੰਦਗੜ੍ਹ ਵਿਖੇ ਪਹੁੰਚ ਕੇ ਸਾਰੇ ਜਥੇ ਨੂੰ ਕੀਰਤਪੁਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ। ਸਭ ਵਹੀਰ ਉੱਧਰ ਨੂੰ ਤੁਰ ਪਿਆ। ਅਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ, ਕੋਠੇ-ਕੰਧਾਂ ਸੁੰਨਸਾਨ ਉਜਾੜੇ ਦਾ ਰੂਪ ਧਾਰ ਕੇ ਡਰਾਉਂਦੇ ਪ੍ਰਤੀਤ ਹੁੰਦੇ। ਸਾਧੂ ਗੁਰਬਖਸ਼ ਦਾਸ ਨੂੰ ਇਕੱਲ ਵਿੱਚ ਆਪਣਾ-ਆਪ ਵੀ ਖਾਣ ਨੂੰ ਆਉਂਦਾ। ਗੁਰੂ ਸਾਹਿਬ ਨੂੰ ਜਾਂਦਿਆਂ ਦੇਖ ਉਹ ਪੂਰੀ ਤਰ੍ਹਾਂ ਡੌਰ-ਭੌਰ ਹੋ ਚੁੱਕਾ ਸੀ। ਉਸ ਕੋਲੋਂ ਆਪਣਾ-ਆਪ ਵੀ ਨਾ ਸੰਭਾਲਿਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ 'ਤੇ ਸਿਰ ਰੱਖ ਕੇ ਉਦਾਸੀ ਸਾਧੂ ਜਾਰੋ-ਜਾਰ ਰੋਣ ਲੱਜੀ ਪਿਆ। ਅਨੰਦਪੁਰ ਸਾਹਿਬ ਦੀ ਬੇਸਹਾਰਾ ਹੋਈ ਨਗਰੀ ਜਿਵੇਂ ਪੁੱਛ ਰਹੀ ਸੀ ਕਿ ਕਲਗੀਆਂ ਵਾਲਿਆ ਕਿੱਥੇ ਚੱਲਿਆਂ ਏ? ੬ ਪੋਹ, ੧੭੬੧ ਬਿ: (੨੦ ਦਸੰਬਰ, ੧੭੦੪ ਈ:) ਨੂੰ ਅੱਧੀ ਰਾਤ ਦੇ ਨੇੜੇ ਮੇਰੇ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਨੂੰ ਆਖਰੀ ਫਤਹਿ ਬੁਲਾ ਦਿੱਤੀ। ਇਹ ਭਿਆਨਕ ਰਾਤ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਤੱਕ ਕਿਵੇਂ ਮੇਰੇ ਬਾਜਾਂ ਵਾਲੇ, ਸਭ ਗੁਰੂ ਪਰਿਵਾਰ ਤੇ ਸਿੰਘਾਂ- ਸੇਵਕਾਂ ਨਾਲ ਬੀਤੀ, ਇਸ ਦਰਦਨਾਕ ਰਾਤ ਦਾ ਕਿਆਸ ਨਹੀਂ ਲਾਇਆ ਜਾ ਸਕਦਾ। ਇਸਨੂੰ ਇਤਿਹਾਸ ਦੇ ਪੰਨਿਆਂ ਤੋਂ ਟੋਹ ਕੇ ਇਸਦਾ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ। ਇਤਿਹਾਸ ਦੇ ਪੰਨੇ ਆਪਣੇ-ਆਪ ਮੁੱਖੋਂ ਬੁਲਾ ਦੇਣਗੇ ਧੰਨ ਗੁਰੂ ਬਾਜਾਂ ਵਾਲਾ, ਧੰਨ ਗੁਰੂ ਕਲਗੀਆਂ ਵਾਲਾ।
ਠੰਡੀ ਹਵਾ ਤੇ ਕਹਿਰ ਦੀ ਸਰਦੀ ਸਰੀਰ ਨੂੰ ਭੰਨਦੀ ਜਾ ਰਹੀ ਸੀ। ਸਾਰਾ ਵਹੀਰ ਚੁੱਪ-ਚਾਪ ਤੁਰਿਆ ਜਾ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਕਿਸੇ ਦਾ ਕੁਝ ਵੀ ਬੋਲਣ ਨੂੰ ਜੀਅ ਨਹੀਂ ਸੀ ਕਰਦਾ। ਕਿਵੇਂ ਵਸਿਆ-ਵਸਾਇਆ ਅਨੰਦਪੁਰ ਸਾਹਿਬ ਛੱਡਿਆ ਸੀ। ਉਸ ਅਨੰਦਾਂ ਦੀ ਪੁਰੀ ਨੂੰ ਛੱਡ ਕੇ ਬੋਲ ਵੀ ਕੀ ਹੋਵੇ ਜਿੱਥੇ ਸਦਾ ਹੀ ਅਨੰਦ ਵਰਤਦਾ ਸੀ। ਅੱਜ ਕਿਹੋ ਜਿਹਾ ਸਮਾਂ ਆਇਆ ਸਭ ਕੁਝ ਛੱਡਣਾ ਪੈ ਗਿਆ। ਕੋਈ ਹੌਂਸਲਾ ਕਰ ਬੋਲਦਾ ਤੇ ਕਹਿੰਦਾ ਕਿ ਆਪਾਂ ਛੇਤੀਂ ਹੀ ਅਨੰਦਪੁਰ ਸਾਹਿਬ ਵਾਪਿਸ ਆਵਾਂਗੇ। ਇਹ ਸਭ ਧਰਵਾਸ ਦੇਣ ਵਾਲੀਆਂ ਗੱਲਾਂ ਸੀ, ਮੁੜ ਕਿਸੇ ਅਨੰਦਪੁਰ ਨਾ ਦੇਖਿਆ। ਸਭ ਮਨ ਕਰੜੇ ਕਰਕੇ ਤਨ 'ਤੇ ਪੋਹ ਦਾ ਪਾਲਾ ਜਰ ਰਹੇ ਸੀ। ਪੋਹ ਦੀ ਠੰਡੀ ਰਾਤ ਵਿੱਚ ਕਾਫਲੇ ਦੇ ਕਦਮ ਅੱਗੇ ਵੱਧਦੇ ਗਏ। ਸਤਿਗੁਰੂ ਜੀ ਦੇ ਨਾਲ ਗਿਣਤੀ ਦੇ ਸਿਰਲੱਥ ਯੋਧੇ ਸਿੰਘਾਂ ਦਾ ਜਥਾ ਸਭ ਤੋਂ ਅੱਗੇ ਅਤੇ ਵਿਚਕਾਰ ਮਾਈਆਂ, ਬਿਰਧ ਤੇ ਬੱਚੇ ਸ਼ਾਮਿਲ ਸੀ। ਇਸ ਦੀ ਅਗਵਾਈ ਭਾਈ ਧਰਮ ਸਿੰਘ ਜੀ, ਭਾਈ ਮਨੀ ਸਿੰਘ ਜੀ ਤੇ ਹੋਰ ਸਿੰਘ ਕਰ ਰਹੇ ਸਨ। ਤੀਸਰੇ ਜਥੇ ਦੀ ਅਗਵਾਈ ਸਾਹਿਬਜ਼ਾਦਾ ਅਜੀਤ ਸਿੰਘ ਜੀ ਕਰਦੇ, ਇਸ ਤੋਂ ਪਿੱਛੇ ਹੋਰ ਸਿੰਘ, ਖੱਚਰਾਂ 'ਤੇ ਲੋੜੀਂਦਾ ਸਾਮਾਨ, ਇਹ ਸਾਰੀ ਗਿਣਤੀ ਹਜਾਰਾਂ ਦੀ ਨਹੀਂ ਸੈਂਕੜਿਆਂ ਦੀ ਸੀ। ਕੀਰਤਪੁਰ ਸਾਹਿਬ ਤੱਕ ਸਭ ਕਾਫਲਾ ਸੁੱਖ-ਸਵੀਲੀ ਪਹੁੰਚ ਗਿਆ। ਏਥੋਂ ਲੰਘਦਿਆਂ ਹੀ ਗੁਰੂ ਜੀ ਨੇ ਆਪਣੇ ਵੱਡੇ ਗੁਰੂ ਸਾਹਿਬਾਂ ਦੇ ਅਸਥਾਨ ਨੂੰ ਨਮਸਕਾਰ ਕੀਤੀ। ਏਥੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ 'ਤੇ ਪਹੁੰਚੇ ਹੀ ਸਨ ਕਿ ਪਿੱਛੋਂ ਰੌਲਾ ਪੈਣ ਲੱਗ ਪਿਆ ਫੜ ਲਓ, ਮਾਰ ਲਓ, ਬਚਕੇ ਨਾ ਜਾਣ ਦਿਓ, ਅਲੀ-ਅਲੀ ਦੀਆਂ ਅਵਾਜਾਂ ਨੇ ਅੰਧੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ। ਗੁਰੂ ਪਾਤਸ਼ਾਹ ਜੀ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਦੇ ਪੁੱਤਰ ਸੂਰਜ ਮੱਲ ਜੀ ਦੇ ਪੋਤਰੇ ਗੁਲਾਬ ਰਾਇ ਅਤੇ ਸ਼ਿਆਮ ਸਿੰਘ ਵੀ ਨਾਲ ਹੀ ਸਨ। ਪਿੱਛੋਂ ਭਾਰੀ ਸ਼ੋਰ ਸੁਣ ਕੇ ਪਾਤਸ਼ਾਹ ਜੀ ਨੇ ਕਾਹਲੀ ਵਿੱਚ ਇੱਕ ਖੱਤ ਰਾਜੇ ਨਾਹਨ ਦੇ ਨਾਂ ਇਹਨਾਂ ਦੋਨ੍ਹਾਂ ਭਰਾਵਾਂ ਨੂੰ ਦੇ ਕੇ ਰਾਜੇ ਨਾਹਨ (ਸਿਰਮੌਰ) ਵੱਲ ਤੋਰਿਆ।

ਦੋਹਰਾ - ਕੀਰਤਪੁਰ ਕੋ ਉਲੰਘਿ ਕੈ ਪੁਨ ਆਇ ਨਿਰਮੋਹ। ਮੁਗਲ ਪਠਾਨਨ ਆਇ ਕੈ ਲਰੇ ਲਖਯੋ ਤਬਿ ਧ੍ਰੋਹ । ਰਾਇ ਗੁਲਾਬ ਰੁ ਸ਼ਿਆਮ ਸਿੰਘ ਪਿਖਿ ਲਿਖ ਪੱਤ੍ਰਾ ਦੀਨ । ਜਾਹੁ ਰਾਜ ਸਿਰਮੋਰ ਕੇ ਮਿਲਹੁ ਭੂਪ ਤਬ ਚੀਨ।

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ - ਭਾਈ ਸੰਤੋਖ ਸਿੰਘ - ਪੰਨਾ ੫੮੫੯ (ਭਾਸ਼ਾ ਵਿਭਾਗ)

ਇਹ ਦੋਨੋ ਭਰਾ ਆਪਣੇ ਪਰਿਵਾਰਾਂ ਸਮੇਤ ਰਾਜੇ ਨਾਹਨ ਪਾਸ ਸਹੀ-ਸਲਾਮਤ ਪੁੱਜ ਗਏ। ਰਾਜੇ ਨਾਹਨ ਨੇ ਇਨ੍ਹਾਂ ਪਾਸੋਂ ਗੁਰੂ ਕਲਗੀਧਰ ਜੀ ਦਾ ਲਿਖਿਆ ਪੱਤਰ ਪੜ੍ਹ ਕੇ ਇਨ੍ਹਾਂ ਦਾ ਬਹੁਤ ਆਦਰ ਕੀਤਾ, ਰਿਹਾਇਸ਼ ਦਾ ਪ੍ਰਬੰਧ ਕਰ ਗੁਜਾਰੇ ਲਈ ਗਿਰਵੀ ਨਾਂ ਦਾ ਇੱਕ ਪਿੰਡ ਦੇ ਦਿੱਤਾ । ਗੁਰੂ ਪਾਤਸ਼ਾਹ ਜੀ ਦੋਨ੍ਹਾਂ ਭਰਾਵਾਂ ਨੂੰ ਵਿਦਾ ਕਰ ਇੱਕ ਉੱਚੀ ਟਿੱਬੀ ਵੱਲ ਵਧੇ, ਏਥੇ ਪਹੁੰਚਦਿਆਂ ਦੁਸ਼ਮਣ ਦੀ ਫੌਜ ਬਹੁਤ ਨੇੜੇ ਆ ਚੁੱਕੀ ਸੀ। ਭਾਈ ਉਦੈ ਸਿੰਘ ਜੀ ਵੱਲ ਪਾਤਸ਼ਾਹ ਜੀ ਨੇ ਨਜ਼ਰ ਮਾਰੀ, ਉਸਨੂੰ ਆਪਣਾ ਜੋੜਾ-ਜਾਮਾ ਬਖਸ਼ਿਸ਼ ਕੀਤਾ ਤੇ ਪੰਜਾਹ ਸਿੰਘਾਂ ਦਾ ਜਥਾ ਵੈਰੀ ਦਲ ਨੂੰ ਰੋਕਣ ਲਈ ਦਿੱਤਾ।

ਸ਼ਾਹੀ ਟਿੱਬੀ ਆਨਿ ਕੈ ਖੜੇ ਭਏ ਤਿਹ ਥਾਨ। ਰਾਜਾ ਅਰੁ ਤੁਰਕਾਨ ਸਭ ਨਿਕਟਿ ਪਹੁੰਚੇ ਆਨ। ਉਦੇ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ। ਸਫਲ ਜਨਮੁ ਇਹ ਭਾਂਤ ਕਹਿ ਦੂਤਨ ਕਰੋ ਸੰਘਾਰ।

ਸ੍ਰੀ ਗੁਰ ਸੋਭਾ - ਕਵੀ ਸੈਨਾਪਤਿ - ਪੰਨਾ ੭੪ (ਸੰਪਾਦਕ ਗੰਡਾ ਸਿੰਘ)

ਭਾਈ ਉਦੈ ਸਿੰਘ ਜੀ ਨੇ ਆਪਣੀ ਵੀਰਤਾ ਦੇ ਉਹ ਜੌਹਰ ਦਿਖਾਏ ਕਿ ਦੁਸ਼ਮਣ ਨੂੰ ਪੂਰੀ ਦ੍ਰਿੜਤਾ ਨਾਲ ਬਹੁਤ ਦੇਰ ਤੱਕ ਅੱਗੇ ਨਾ ਵਧਣ ਦਿੱਤਾ। ਵੈਰੀ ਦਲ ਭਾਈ ਉਦੈ ਸਿੰਘ ਜੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਸਮਝੀ ਗਿਆ ਕਿਉਂਕਿ ਭਾਈ ਉਦੈ ਸਿੰਘ

ਜੀ ਨੇ ਗੁਰੂ ਜੀ ਦਾ ਜੋੜਾ-ਜਾਮਾ ਪਹਿਨਿਆ ਹੋਇਆ ਸੀ, ਉਸ ਦਾ ਚਿਹਰਾ ਗੁਰੂ ਜੀ ਨਾਲ ਮਿਲਦਾ ਸੀ ਤੇ ਉਹ ਗੁਰੂ ਜੀ ਦਾ ਹਾਣੀ ਸੀ। ਵੈਰੀ ਨੇ ਗੁਰੂ ਜੀ ਜਾਣ ਬਹੁਤ ਭਾਰੀ ਹੱਲੇ ਕੀਤੇ, ਇਹ ਮਹਾਨ ਯੋਧਾ ਆਪਣੇ ਪੰਜਾਹ ਸਾਥੀ ਸਿੰਘਾਂ ਸਮੇਤ ਇਸ ਸ਼ਾਹੀ ਟਿੱਬੀ ਦੇ ਅਸਥਾਨ 'ਤੇ ਵੀਰ ਗਤੀ ਪ੍ਰਾਪਤ ਕਰ ਗਿਆ। ਕਦੇ ਇਸ ਸੂਰਮੇ ਨੇ ਅਨੰਦਪੁਰ ਸਾਹਿਬ ਵਿਖੇ ਰਾਜੇ ਕੇਸਰੀ ਚੰਦ ਦਾ ਸਿਰ ਵੱਢਕੇ ਗੁਰੂ ਕਲਗੀਧਰ ਜੀ ਸਾਹਮਣੇ ਪੇਸ਼ ਕੀਤਾ ਸੀ। ਇੱਕ ਵਾਰੀ ਤਾਂ ਵੈਰੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਖੁਸ਼ੀ ਵਿੱਚ ਨਾਅਰੇ ਮਾਰਦਾ ਵੈਰੀ ਆਪਣੀ ਵੱਡੀ ਪ੍ਰਾਪਤੀ ਸਮਝਦਾ ਸੀ ਪਰ ਛੇਤੀਂ ਹੀ ਇਨ੍ਹਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਹਨ। ਇਹ ਪਤਾ ਲੱਗਦਿਆਂ ਹੀ ਇਨ੍ਹਾਂ ਦੀ ਖੁਸ਼ੀ ਮਿੱਟੀ ਵਿੱਚ ਮਿਲ ਗਈ। ਪਹਾੜੀ ਰਾਜੇ ਤੇ ਮੁਗਲ ਜਰਨੈਲ ਸ਼ਰਮ-ਧਰਮ ਗੁਆ ਚੁੱਕੇ ਸੀ। ਇਹ ਪੂਰੀ ਤਰ੍ਹਾਂ ਭੁਲਾ ਚੁੱਕੇ ਸੀ ਕਿ ਅਸੀਂ ਗਊ ਤੇ ਕੁਰਾਨ ਦੀਆਂ ਕਸਮਾਂ ਖਾਧੀਆਂ ਹਨ। ਇਹਨਾਂ ਦੀ ਜਮੀਰ, ਅਣਖ, ਗੈਰਤ ਤੇ ਮਨੁੱਖਤਾ ਪੂਰੀ ਤਰ੍ਹਾਂ ਮਰ ਚੁੱਕੀ ਸੀ। ਇਹ ਧਰਮ ਦੀਆਂ ਝੂਠੀਆਂ ਕਸਮਾਂ ਖਾਣ ਵਾਲੇ ਲੋਕ ਧਰਮ ਦੇ ਨਾਂ 'ਤੇ ਕਲੰਕ ਸਨ। ਇਹ ਅੱਤ ਸੁਆਰਥੀ ਲੋਕ ਗੁਰੂ ਜੀ ਨੂੰ ਫੜ ਕੇ ਜਾਂ ਮਾਰ ਕੇ ਇਨਾਮ ਪ੍ਰਾਪਤ ਕਰਨਾ ਚਾਹੁੰਦੇ ਸੀ, ਲਾਲਚ ਇਹਨਾਂ ਦੇ ਗਲ ਤੱਕ ਭਰਿਆ ਪਿਆ ਸੀ। ਇਹ ਅੱਤ ਦਰਜੇ ਦੇ ਕਮੀਨੇ ਲੋਕ ਸਨ। ਇਤਿਹਾਸ ਇਹਨਾਂ ਦੀ ਕਮੀਨਗੀ ਦੇ ਪੰਨੇ ਫੋਲ ਇਹਨਾਂ ਨੂੰ ਸਦਾ ਫਿਟਕਾਰਦਾ ਰਹੇਗਾ।

*ਕੱਲ ਅਸੀਂ ਸਿਰਸਾ ਨਦੀ ਤੇ ਵਿਛੋੜੇ ਦਾ ਇਤਿਹਾਸ ਪੜਾਂਗੇ*
┈┉┅━❀꧁ੴ꧂❀━┅┉┈
*✍️ਭੁੱਲ ਚੁੱਕ ਦੀ ਮੁਆਫੀ✍️*
*ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਿਹ*

Dhan Dhan Shaheed Sahibzaada Baba Fateh Singh Jee Maharaj Jee De Prakash Purab Diya Aap Sab Nu Lakh Lakh Vadhaiyaan
11/12/2025

Dhan Dhan Shaheed Sahibzaada Baba Fateh Singh Jee Maharaj Jee De Prakash Purab Diya Aap Sab Nu Lakh Lakh Vadhaiyaan

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸ...
25/11/2025

🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏

ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥

ਨੋਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਕੋਟਾਨ ਕੋਟਿ ਪ੍ਰਣਾਮ ॥

08/04/2025

Prakash Purab
Dhan Dhan Shaheed Sahibzaada Baba Jujhar Singh Sahib Jee Maharaj

11/02/2025
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟ...
27/01/2025

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥

ਸਾਰੀ ਸਿੱਖ ਕੌਮ ਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਬਹੁਤ ਬਹੁਤ ਵਧਾਈ।

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾਤੁਧੁ ਬਿਨ ਰੋਗ ਰਜਾਦੀਆਂ ਦਾ ਉਢਣ, ਨਾਗ ਨਿਵਾਸਾਂ ਦੇ ਰਹਣਾਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ...
06/01/2025

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਿਣਾ
ਤੁਧੁ ਬਿਨ ਰੋਗ ਰਜਾਦੀਆਂ ਦਾ ਉਢਣ, ਨਾਗ ਨਿਵਾਸਾਂ ਦੇ ਰਹਣਾ
ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਣਾ
ਯਾਰੜੇ ਦਾ ਸਾਨੂੰ ਸਥਰ ਚੰਗਾ,ਭਠ ਖੇੜਿਆਂ ਦਾ ਰਹਣਾ ॥

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤ੍ਰ ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ’ਤੇ ਦਿਲੋਂ ਮੁਬਾਰਕਬਾਦ। ਇਸ ਪਵਿੱਤਰ ਦਿਹਾੜੇ ਮੌਕੇ ਸਾਰੀ ਸਿੱਖ ਪੰਥ ਅਤੇ ਦੁਨੀਆ ਭਰ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।

ਲਿਖਦੀਆਂ ਤੇਗਾਂ X ਗਾਥਾ ਲਹੂ ਭਿੱਜੇ ਦੌਰ ਦੀ, ਲਾਲੋ ਲਾਲ ਦਿਸੇ ਅੱਜ ਗੜ੍ਹੀ ਚਮਕੌਰ ਦੀ।ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ...
22/12/2024

ਲਿਖਦੀਆਂ ਤੇਗਾਂ X ਗਾਥਾ ਲਹੂ ਭਿੱਜੇ ਦੌਰ ਦੀ, ਲਾਲੋ ਲਾਲ ਦਿਸੇ ਅੱਜ ਗੜ੍ਹੀ ਚਮਕੌਰ ਦੀ।

ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ।

Address

Nakodar Road
Jalandhar
144001

Alerts

Be the first to know and let us send you an email when Chaar Sahibzaade - NGO posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Chaar Sahibzaade - NGO:

Share