Jagjit Singh Sidhwan Page

Jagjit Singh Sidhwan Page ਮਨੁ ਮੇਰੇ ਸਤਿਗੁਰ ਕੈ ਭਾਣੇ ਚਲੁ...

11/09/2020

ਬਹੁਤ ਵਧੀਆ ਵਿਚਾਰ ਨੇ ਜੀ
ਬਹੁਤ ਘੱਟ ਮਾਵਾਂ ਨੂੰ ਇਹ ਸੋਝੀ‌ ਰਹਿ ਗਈ
ਚੜਦੀ ਕਲਾ ਚ ਰਹੋ ਭੈਣ ਜੀ

08/09/2020

ਵਿਦੇਸ਼ ਵਿੱਚ ਸਿੱਖਾਂ ਨੇ ਬਹੁਤ ਕੁਝ ਸਹਿਆ, ਬਹੁਤ ਮੇਹਨਤਾਂ ਕੀਤੀਆਂ ਅਤੇ ਉਹਨਾਂ ਹੀ ਪਲਾਂ ਵਿੱਚੋਂ ਕੁਝ ਪਲ, ਜੋ ਕੈਮਰੇ ਨੇ ਕੈਦ ਕੀਤੇ, ਆਉ ਉਹਨਾਂ ਨੂੰ ਦੇਖਦੇ ਹਾਂ Rare 19s & 20th century Photos

06/09/2020

ਸੱਚ ਨੂੰ ਹਮੇਸ਼ਾ ਹੀ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ...

ਬੱਸ ਅੱਡੇ ਦੇ ਸਟਾਲ ਤੋਂ ਚਾਹ ਵਾਲੀ ਥਰਮਸ ਭਰਵਾਉਣ ਗਿਆ ਤਾਂ ਅੱਗਿਓਂ ਨਿਆਣਾ ਚੁੱਕੀ ਇੱਕ ਨਿੱਕੀ ਜਿਹੀ ਕੁੜੀ ਟੱਕਰ ਗਈ..!ਗਲ਼ ਨਾਮਾਤਰ ਜਿਹੇ ਕੱਪੜੇ ...
05/09/2020

ਬੱਸ ਅੱਡੇ ਦੇ ਸਟਾਲ ਤੋਂ ਚਾਹ ਵਾਲੀ ਥਰਮਸ ਭਰਵਾਉਣ ਗਿਆ ਤਾਂ ਅੱਗਿਓਂ ਨਿਆਣਾ ਚੁੱਕੀ ਇੱਕ ਨਿੱਕੀ ਜਿਹੀ ਕੁੜੀ ਟੱਕਰ ਗਈ..!
ਗਲ਼ ਨਾਮਾਤਰ ਜਿਹੇ ਕੱਪੜੇ ਤੇ ਉੱਤੋਂ ਕੜਾਕੇ ਦੀ ਠੰਡ..

ਉਹ ਨਿੱਕੇ ਜਿਹੇ ਨੂੰ ਘੁੱਟ ਕੇ ਆਪਣੇ ਨਾਲ ਲਾ ਠੁਰ-ਠੁਰ ਕਰਦੀ ਹੋਈ ਆਖਣ ਲੱਗੀ “ਬਾਊ ਜੀ ਮੰਗਤੀ ਨਹੀਂ ਹਾਂ ਬਸ ਨਿੱਕੇ ਵੀਰ ਨੂੰ ਕੁਝ ਲੈ ਦਿਓ..ਕੱਲ ਆਥਣ ਵੇਲੇ ਦਾ ਹੀ ਭੁੱਖਾ ਏ”
ਅੱਗੇ ਅਕਸਰ ਹੀ ਇਹੋ ਜਿਹੀਆਂ ਨੂੰ ਦਬਕਾ ਮਾਰ ਦੂਰ ਭਜਾ ਦਿਆ ਕਰਦਾ ਸਾਂ..ਪਰ ਉਸ ਦਿਨ ਪਤਾ ਨੀ ਕਿਓਂ ਤਰਸ ਜਿਹਾ ਆ ਗਿਆ..ਰੇਹੜੀ ਤੋਂ ਦੋ ਫੁੱਲ ਪਲੇਟਾਂ ਆਡਰ ਕਰ ਦਿੱਤੀਆਂ..!

ਲਾਈਨ ਲੰਬੀ ਸੀ..ਪੇਮੈਂਟ ਕਰਦਿਆਂ ਘੜੀ ਲੱਗ ਗਈ..!
ਵਾਪਿਸ ਪਰਤਿਆ ਤਾਂ ਨਾਲਦੀ ਦਾ ਗੁੱਸਾ ਸਤਵੇਂ ਆਸਮਾਨ ਤੇ ਸੀ..
ਆਖਣ ਲੱਗੀ ਇੱਕ ਤਾਂ ਸੰਘਣੀਂ ਧੁੰਦ..ਦੂਜੀ ਸਕੂਲ ਇੰਸਪੈਕਸ਼ਨ..ਹੁਣ ਟੰਗੇ ਰਹਿਓ ਡੇਢ ਘੰਟਾ ਇਥੇ ਤੇ ਉਡੀਕਦੇ ਰਹਿਓ ਅਗਲੀ ਬੱਸ ਨੂੰ..ਪਹਿਲੀ ਤਾਂ ਲੰਘ ਗਈ ਏ..!

ਚੰਗੀ ਭਲੀ ਡਰਾਈਵਰ ਦੇ ਨਾਲ ਦੋ ਸਵਾਰੀਆਂ ਵਾਲੀ ਸੀਟ ਮਿਲ ਵੀ ਗਈ ਸੀ..ਅਖੀਰ ਉਡੀਕ ਉਡੀਕ ਕੇ ਥੱਲੇ ਉੱਤਰ ਆਈ..ਫੋਨ ਕਾਹਦੇ ਲਈ ਰਖਿਆ ਜੇ ਚੁੱਕਣਾ ਨੀ ਹੁੰਦਾ ਤੇ?

ਉਹ ਇੱਕੋ ਸਾਹੇ ਕਿੰਨਾ ਕੁਝ ਬੋਲ ਗਈ!

ਅੱਗਿਓਂ ਲੇਟ ਹੋਣ ਦੀ ਵਜਾ ਦੱਸੀਂ ਤਾਂ ਆਖਣ ਲੱਗੀ ਕੇ ਸਾਰੀ ਸਮਾਜ ਭਲਾਈ ਦਾ ਠੇਕਾ ਬੱਸ ਤੁਸੀਂ ਹੀ ਲੈ ਰਖਿਆ ਏ..!

ਝਿੜਕਾਂ ਖਾ ਕੇ ਗੁੰਮਸੁਮ ਬੈਠੇ ਨੂੰ ਅਜੇ ਮਸੀਂ ਵੀਹ ਕੂ ਮਿੰਟ ਹੀ ਹੋਏ ਹੋਣੇ ਕੇ ਸਾਰੇ ਅੱਡੇ ਵਿਚ ਰੌਲਾ ਜਿਹਾ ਪੈ ਗਿਆ..

ਪਤਾ ਲੱਗਾ ਕੇ ਘੜੀ ਕੂ ਪਹਿਲਾਂ ਹੀ ਇਸੇ ਅੱਡੇ ਤੋਂ ਤੁਰੀ ਬੱਸ ਸੰਘਣੀ ਧੁੰਦ ਕਾਰਨ ਸੜਕ ਤੇ ਪਾਸੇ ਖਲੋਤੇ ਕੈਂਟਰ ਵਿਚ ਜਾ ਵੱਜੀ ਏ..
ਡਰਾਈਵਰ ਸਣੇ ਕਾਫੀ ਸਵਾਰੀਆਂ ਥਾਏਂ ਮੁੱਕ ਗਈਆਂ!
ਅੱਡਾ ਇੰਚਾਰਜ ਤੋਂ ਕਨਫਰਮ ਕੀਤਾ..ਇਹ ਓਹੋ ਬੱਸ ਸੀ ਜਿਥੋਂ ਥੋੜਾ ਚਿਰ ਪਹਿਲਾਂ ਹੀ ਨਾਲਦੀ ਹੇਠਾਂ ਉੱਤਰ ਆਈ ਸੀ!

ਮੈਂ ਓਸੇ ਵੇਲੇ ਇਹ ਸੋਚ ਉਸ ਰੇਹੜੀ ਵੱਲ ਨੂੰ ਭੱਜ ਉਠਿਆ ਕੇ ਸ਼ਾਇਦ ਉਹ ਦੋਵੇਂ ਦੇਵ ਪੁਰਸ਼ ਅਜੇ ਵੀ ਓਥੇ ਹੀ ਹੋਣ..!

ਪਰ ਸਾਨੂੰ ਦੋਹਾਂ ਨੂੰ ਮੌਤ ਦੇ ਪੰਜਿਆਂ ਤੋਂ ਅਜਾਦ ਕਰਵਾਉਣ ਵਾਲੇ ਉਹ ਦੋ ਸੁਚੇ ਮੋਤੀ ਤਾਂ ਪਹਿਲਾਂ ਹੀ ਲੋਕਾਈ ਦੇ ਸਮੁੰਦਰ ਵਿਚ ਕਿਧਰੇ ਦੂਰ ਗੁਆਚ ਚੁਕੇ ਸਨ!

ਗੁਜਰਾਤ ਵਿਚ ਵਾਪਰੀ ਇਸ ਸੱਚੀ ਘਟਨਾ ਦਾ ਮਕਸਦ ਸਿਰਫ ਇਹ ਦੱਸਣਾ ਹੈ ਕੇ ਬੰਦਾ ਰੋਜ ਮਰਾ ਦੀ ਜਿੰਦਗੀ ਵਿਚ ਅਕਸਰ ਹੀ ਪੈ ਜਾਂਦੇ ਕਿਸੇ ਨਿੱਕੇ ਜਿਹੇ ਘਾਟੇ ਨੂੰ ਬਰਦਾਸ਼ਤ ਕਰਨ ਦੀ ਥਾਂ ਕਮਲਾ ਹੋਇਆ ਆਪੇ ਤੋਂ ਬਾਹਰ ਹੋ ਜਾਂਦਾ ਏ ਪਰ ਸਿਰਜਣਹਾਰ ਵੱਲੋਂ ਉਸਦੇ ਖਾਤੇ ਵਿਚ ਲਿਖਿਆ ਹੋਇਆ ਇਹ ਮਮੂਲੀ ਜਿਹਾ ਨੁਕਸਾਨ ਅਸਲ ਵਿਚ ਉਸਨੂੰ ਕਿਸੇ ਵੱਡੀ ਬਿਪਤਾ ਤੋਂ ਬਚਾਉਣ ਲਈ ਹੀ ਸਿਰਜਿਆ ਹੁੰਦਾ ਏ!

ਦੱਸਦੇ11ਸਤੰਬਰ 2001 ਨਿਉਯੌਰਕ ਵਿਚ ਟ੍ਵਿਨ ਟਾਵਰ ਵਾਲੇ ਹਾਦਸੇ ਵੇਲੇ ਉਸ ਇਮਾਰਤ ਵਿਚ ਕਿੰਨਿਆਂ ਵਰ੍ਹਿਆਂ ਤੋਂ ਕੰਮ ਕਰਦਾ ਇੱਕ ਗੋਰਾ ਉਸ ਦਿਨ ਪਹਿਲੀ ਵਾਰ ਵੀਹ ਮਿੰਟ ਲੇਟ ਹੋਣ ਕਾਰਨ ਬਚ ਗਿਆ ਸੀ ਕਿਓੰਕੇ ਇੱਕ ਦਿਨ ਪਹਿਲਾਂ ਹੀ ਖਰੀਦੇ ਬੂਟਾਂ ਦੇ ਜੋੜੇ ਵਿਚੋਂ ਇੱਕ ਉਸਦੀ ਅੱਡੀ ਨੂੰ ਜਖਮੀ ਕਰ ਗਿਆ ਸੀ ਤੇ ਉਸਨੇ ਦਫਤਰ ਪਹੁੰਚਣ ਨਾਲੋਂ ਸਟੋਰ ਮੈਨੇਜਰ ਨੂੰ ਉਲ੍ਹਾਮਾਂ ਦੇਣਾ ਜਿਆਦਾ ਜਰੂਰੀ ਸਮਝਿਆ!

ਹਰਪ੍ਰੀਤ ਸਿੰਘ ਜਵੰਦਾ

03/09/2020

ਬਹੁਤ ਕੀਮਤੀ ਸਪੀਚ....

“ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।”ਸ਼ਹੀਦ ਸ. ਸ਼ਾਮ ਸਿੰਘ...
30/08/2020

“ਜਦ ਡੁੱਲ੍ਹਦਾ ਖ਼ੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲਹਿੰਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ।”

ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਵਿਚ ਚਮਕਦਾ ਸਿਤਾਰਾ ਹੈ। ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ. ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿਚ ਕਾਉਂਕੇ ਵਿਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।

ਸ. ਨਿਹਾਲ ਸਿੰਘ ਦੇ ਪੁੱਤਰ ਸ. ਸ਼ਾਮ ਸਿੰਘ ਅਟਾਰੀ ਵੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਆਪ ਵੀ ਆਪਣੇ ਪਿਤਾ ਵਾਂਗ ਬਹੁਤ ਹੀ ਇਮਾਨਦਾਰ, ਨੇਕ, ਸੱਚੇ-ਸੁੱਚੇ, ਪਰਉਪਕਾਰੀ ਅਤੇ ਦਲੇਰ ਆਦਮੀ ਸਨ। ਸ. ਸ਼ਾਮ ਸਿੰਘ ਅਟਾਰੀ ਵੀ ਸ. ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਭਰਤੀ ਹੋ ਚੁੱਕਾ ਸੀ।

ਸ. ਸ਼ਾਮ ਸਿੰਘ ਅਟਾਰੀ ਨੇ ਮੁਲਤਾਨ ਅਤੇ ਕਸ਼ਮੀਰ ਦੀ ਲੜਾਈ ਵਿਚ ਬਹੁਤ ਬਹਾਦਰੀ ਵਿਖਾਈ। ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਈ। ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ-ਸ਼ੌਕਤ ਵਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ।

ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਮੁੱਦਕੀ, ਫੇਰੂਮਾਨ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਵਿਚ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਮਹਾਰਾਣੀ ਜਿੰਦ ਕੌਰ ਨੇ ਸ. ਸ਼ਾਮ ਸਿੰਘ ਅਟਾਰੀ ਵਾਲੇ ਨੂੰ ਚਿੱਠੀ ਲਿਖੀ ਕਿ ਫੌਜਾਂ ਦੀ ਵਾਗਡੋਰ ਸਾਂਭੋ। ਚਿੱਠੀ ਵਿਚ ਜਦੋਂ ਸਿੱਖਾਂ ਦੀ ਹਾਰ ਅਤੇ ਗ਼ਦਾਰਾਂ ਦੀ ਗ਼ਦਾਰੀ ਬਾਰੇ ਸਰਦਾਰ ਨੇ ਪੜ੍ਹਿਆ ਤਾਂ ਸਰਦਾਰ ਦਾ ਚਿਹਰਾ ਲਾਲ ਹੋ ਗਿਆ, ਡੌਲ਼ੇ ਫਰਕੇ। ਮਾਝੇ ਦੇ ਪਿੰਡਾਂ ਤੋਂ ਹੋਰ ਸਿੰਘ ਨਾਲ ਲੈ ਕੇ ਅਟਾਰੀ ਤੋਂ ਅਰਦਾਸ ਕੀਤੀ ਕਿ ਜਾਂ ਤਾਂ ਰਣ-ਮੈਦਾਨ ਵਿਚ ਜਿੱਤ ਕੇ ਆਵੇਗਾ ਜਾਂ ਸ਼ਹੀਦੀ ਪਾਵੇਗਾ।

ਕਵੀ ਕਾਦਰ ਯਾਰ ਲਿਖਦਾ ਹੈ-
“ਉਹਦੀ ਦਸਤਾਰ ਸੋਹਣੀ, ਗ਼ੁਫ਼ਤਾਰ ਸੋਹਣੀ, ਰਫ਼ਤਾਰ ਸੋਹਣੀ, ਕੀ ਕਹੀਏ ਕੁਝ ਨਹੀਂ ਕਹਿਣ ਵਾਲਾ।
ਕਾਦਰ ਯਾਰ ਜੱਗ ’ਤੇ ਨਾਮ ਰੌਸ਼ਨ, ਸ਼ਾਮ ਸਿੰਘ ਅਟਾਰੀ ਦੇ ਰਹਿਣ ਵਾਲਾ”

ਕਹਿਣੀ ਤੇ ਕਰਨੀ ਦਾ ਧਨੀ ਸੂਰਮਾ 9 ਫਰਵਰੀ, 1846 ਨੂੰ ਸਭਰਾਵਾਂ ਦੇ ਮੈਦਾਨ ਵਿਚ ਆ ਪੁੱਜਾ। ਸਤਲੁਜ ਦਰਿਆ ਪਾਰ ਕਰ ਕੇ 10 ਫਰਵਰੀ ਨੂੰ ਲੜਾਈ ਆਰੰਭ ਹੋ ਗਈ। ਪਰ ਫਿਰ ਗ਼ਦਾਰ ਤੇਜਾ ਸਿੰਹੁ ਤੇ ਲਾਲ ਸਿੰਹੁ ਨੇ ਐਨ ਉਸ ਵੇਲੇ ਗ਼ਦਾਰੀ ਕੀਤੀ ਜਦੋਂ ਸਿੱਖ ਫੌਜ ਨੇ ਅੰਗਰੇਜ਼ਾਂ ਦੀ ਫੌਜ ਨੂੰ ਮੋਰਚਿਆਂ ਵਿੱਚੋਂ ਭਜਾ ਦਿੱਤਾ ਸੀ। ਸਿੱਖ ਫੌਜਾਂ ਦੀ ਜਿੱਤ ਹੋ ਚੁੱਕੀ ਸੀ ਪਰ ਇਨ੍ਹਾਂ ਗ਼ਦਾਰਾਂ ਨੇ ਸਿੱਖ ਫੌਜਾਂ ਦਾ ਬਰੂਦ ਅਸਲਾ ਬੰਦ ਕਰ ਦਿੱਤਾ ਅਤੇ ਸਤਲੁਜ ਦਰਿਆ ’ਤੇ ਬਣਿਆ ਬੇੜੀਆਂ ਦਾ ਪੁਲ ਤੋੜ ਦਿੱਤਾ।

ਅਖੀਰ ਵਿਚ ਸਰਦਾਰ ਸ਼ਾਮ ਸਿੰਘ ਨੇ ਨਾਲ ਦੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਤਲਵਾਰਾਂ ਸੂਤ ਕੇ ਅੰਗਰੇਜ਼ਾਂ ਦੀ ਫੌਜ ਉਂਤੇ ਹਮਲਾ ਕੀਤਾ। ਅੰਤ 10 ਫਰਵਰੀ, 1846 ਈ. ਦੀ ਸ਼ਾਮ ਨੂੰ ਉਧਰ ਸੂਰਜ ਡੁੱਬ ਗਿਆ, ਇਧਰ ਸਿੱਖ ਰਾਜ ਦਾ ਆਖਰੀ ਥੰਮ੍ਹ ਸ. ਸ਼ਾਮ ਸਿੰਘ ਅਟਾਰੀ ਵਾਲਾ ਧਰਤੀ ’ਤੇ ਗੋਲੀਆਂ ਖਾ ਕੇ ਡਿੱਗ ਪਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਸ਼ਾਹ ਮੁਹੰਮਦ ਨੇ ਲਿਖਿਆ ਹੈ-
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਹਾਂ ਪਾਸਿਉਂ ਫੌਜਾਂ ਭਾਰੀਆਂ ਨੇ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ।

ਸਰਦਾਰ ਨੇ ਜੰਗ ਵਿਚ ਐਸੀ ਬਹਾਦਰੀ ਦਿਖਾਈ ਕਿ ਅੰਗਰੇਜ਼ ਫੌਜਾਂ ਦੇ ਥੰਮ੍ਹ ਹਿਲਾ ਕੇ ਰੱਖ ਦਿੱਤੇ। ਜੇਕਰ ਗ਼ਦਾਰ ਗ਼ਦਾਰੀ ਨਾ ਕਰਦੇ ਤਾਂ ਸਾਡਾ ਸਿੱਖ ਰਾਜ ਦਾ ਰਾਜ ਕਾਇਮ ਰਹਿੰਦਾ :
ਸ਼ਾਹ ਮੁਹੰਮਦਾ ਸਿਰਾਂ ਦੀ ਲਾ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ।

ਜਿੱਥੇ ਇਨ੍ਹਾਂ ਸ਼ਹੀਦਾਂ ਨੇ ਲਹੂ ਡੋਲ੍ਹਿਆ ਹੈ ਫਤਿਹਗੜ੍ਹ ਸਭਰਾ, ਜੋ ਫਿਰੋਜ਼ਪੁਰ ਜ਼ਿਲ੍ਹੇ ਵਿਚ ਪਿੰਡ ਹੈ, ਸ਼ਹੀਦੀ ਪ੍ਰਾਪਤ ਕੀਤੀ; ਉਥੇ ਅੱਜਕਲ੍ਹ ਸਿੱਖੀ ਪ੍ਰਚਾਰ ਦਾ ਕੇਂਦਰ ਬਣਿਆ ਹੋਇਆ ਹੈ। ਸੁੰਦਰ ਗੁਰਦੁਆਰਾ ਸਾਹਿਬ ਸ. ਸ਼ਾਮ ਸਿੰਘ ਜੀ ਅਟਾਰੀ ਦੀ ਯਾਦ ਵਿਚ ਬਣਿਆ ਹੋਇਆ ਹੈ। ਪਾਵਨ ਸਰੋਵਰ ਤੇ ਦੀਵਾਨ ਹਾਲ ਹੈ।

ਸਾਡਾ ਵੀਰ ਸਤਨਾਮ ਖੱਟੜਾ ਨਹੀਂ ਰਿਹਾ,, ਹਾਰਟ ਅਟੈਕ ਨਾਲ ਹੋਈ ਮੌਤ,, ਸਤਨਾਮ ਖੱਟੜਾ ਯੂਥ ਨੂੰ ਬਹੁਤ ਮੋਟੀਵੇਟ ਕਰਦਾ ਸੀ ਕਸਰਤ ਲਈ,,,, ਬੱਬਰ ਸ਼ੇਰ ਵ...
29/08/2020

ਸਾਡਾ ਵੀਰ ਸਤਨਾਮ ਖੱਟੜਾ ਨਹੀਂ ਰਿਹਾ,, ਹਾਰਟ ਅਟੈਕ ਨਾਲ ਹੋਈ ਮੌਤ,, ਸਤਨਾਮ ਖੱਟੜਾ ਯੂਥ ਨੂੰ ਬਹੁਤ ਮੋਟੀਵੇਟ ਕਰਦਾ ਸੀ ਕਸਰਤ ਲਈ,,,, ਬੱਬਰ ਸ਼ੇਰ ਵਰਗਾ ਪੁੱਤ ਰੱਬ ਨੂੰ ਪਿਆਰਾ ਹੋ ਗਿਆ,, ਇਸ ਵੀਰ ਨੇ ਨਸ਼ਿਆਂ ਦੀ ਦਲਦਲ ਵਿੱਚੋ ਨਿੱਕਲ ਕੇ ਸਰੀਰ ਬਣਾਇਆ ਸੀ,, ਉਨਾਂ ਸਾਰੇ ਮੁੰਡਿਆਂ ਲਈ ਇੱਕ ਉਧਾਰਨ ਸੀ ਜੋ ਇਹੀ ਸੋਚ ਸੋਚ ਨਸ਼ਾ ਕਰੀ ਜਾਂਦੇ ਕਿ ਅਸੀਂ ਲੱਗ ਗਏ ਆ,, ਬਹੁਤ ਜਲਦੀ ਵਿਛੋੜਾ ਦੇ ਗਿਆ ਵੀਰਿਆ,, ਪ੍ਰਮਾਤਮਾਂ ਤੈਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ,, ਤੇਰੀ ਆਤਮਾਂ ਨੂੰ ਸ਼ਾਂਤੀ ਦੇਵੇ,, ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ,, 😢😢😢😢😢

ਗੁਰਬਾਣੀ ਵੀਚਾਰ.  . ਧਨਾਸਰੀ ਮਹਲਾ ੧ ॥ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵ...
22/08/2020

ਗੁਰਬਾਣੀ ਵੀਚਾਰ. .

ਧਨਾਸਰੀ ਮਹਲਾ ੧ ॥
ਜੀਉ ਤਪਤੁ ਹੈ ਬਾਰੋ ਬਾਰ ॥ ਤਪਿ ਤਪਿ ਖਪੈ ਬਹੁਤੁ ਬੇਕਾਰ ॥ ਜੈ ਤਨਿ ਬਾਣੀ ਵਿਸਰਿ ਜਾਇ ॥ ਜਿਉ ਪਕਾ ਰੋਗੀ ਵਿਲਲਾਇ ॥੧॥ ਬਹੁਤਾ ਬੋਲਣੁ ਝਖਣੁ ਹੋਇ ॥ ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ ਜਿਨਿ ਕਨ ਕੀਤੇ ਅਖੀ ਨਾਕੁ ॥ ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ ਜਿਨਿ ਮਨੁ ਰਾਖਿਆ ਅਗਨੀ ਪਾਇ ॥ ਵਾਜੈ ਪਵਣੁ ਆਖੈ ਸਭ ਜਾਇ ॥੨॥ ਜੇਤਾ ਮੋਹੁ ਪਰੀਤਿ ਸੁਆਦ ॥ ਸਭਾ ਕਾਲਖ ਦਾਗਾ ਦਾਗ ॥ ਦਾਗ ਦੋਸ ਮੁਹਿ ਚਲਿਆ ਲਾਇ ॥ ਦਰਗਹ ਬੈਸਣ ਨਾਹੀ ਜਾਇ ॥੩॥ ਕਰਮਿ ਮਿਲੈ ਆਖਣੁ ਤੇਰਾ ਨਾਉ ॥ ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ ਜੇ ਕੋ ਡੂਬੈ ਫਿਰਿ ਹੋਵੈ ਸਾਰ ॥ ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥

ਵਿਆਖਿਆ:.

ਧਨਾਸਰੀ ਮਹਲਾ ੧ ॥
ਸਿਫ਼ਤਿ ਸਾਲਾਹ ਦੀ ਬਾਣੀ ਵਿਸਾਰਿਆਂ ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ ਫਿਰ ਭੀ ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ ਭਾਵ, ਜਿਸ ਮਨੁੱਖ ਨੂੰ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।੧। ਸਿਮਰਨ ਤੋਂ ਖ਼ਾਲੀ ਰਹਿਣ ਕਰਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ, ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ ਸਾਡੇ ਰੋਗਾਂ ਦਾ ਸਾਰਾ ਕਾਰਣ ਜਾਣਦਾ ਹੈ।੧।ਰਹਾਉ। ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ; ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ ਸਰੀਰ ਵਿਚ ਟਿਕਾ ਦਿੱਤੀ; ਜਿਸ ਦੀ ਕਲਾ ਨਾਲ ਸਰੀਰ ਵਿਚ ਸੁਆਸ ਚੱਲਦਾ ਹੈ ਤੇ ਮਨੁੱਖ ਹਰ ਥਾਂ ਤੁਰ ਫਿਰ ਕੇ ਬੋਲ ਚਾਲ ਕਰ ਸਕਦਾ ਹੈ।੨। ਜਿਤਨਾ ਭੀ ਮਾਇਆ ਦਾ ਮੋਹ ਹੈ ਦੁਨੀਆ ਦੀ ਪ੍ਰੀਤ ਹੈ ਰਸਾਂ ਦੇ ਸੁਆਦ ਹਨ, ਇਹ ਸਾਰੇ ਮਨ ਵਿਚ ਵਿਕਾਰਾਂ ਦੀ ਕਾਲਖ ਹੀ ਪੈਦਾ ਕਰਦੇ ਹਨ, ਵਿਕਾਰਾਂ ਦੇ ਦਾਗ਼ ਹੀ ਲਾਉਂਦੇ ਜਾਂਦੇ ਹਨ। ਸਿਮਰਨ ਤੋਂ ਸੁੰਞਾ ਰਹਿ ਕੇ ਵਿਕਾਰਾਂ ਵਿਚ ਫਸ ਕੇ ਮਨੁੱਖ ਵਿਕਾਰਾਂ ਦੇ ਦਾਗ਼ ਆਪਣੇ ਮੱਥੇ ਤੇ ਲਾ ਕੇ ਇਥੋਂ ਚੱਲ ਪੈਂਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਇਸ ਨੂੰ ਬੈਠਣ ਲਈ ਥਾਂ ਨਹੀ ਮਿਲਦੀ।੩। ਪਰ, ਹੇ ਪ੍ਰਭੂ! ਜੀਵ ਦੇ ਭੀ ਕੀਹ ਵੱਸ ? ਤੇਰਾ ਨਾਮ ਸਿਮਰਨ ਦਾ ਗੁਣ ਤੇਰੀ ਮੇਹਰ ਨਾਲ ਹੀ ਮਿਲ ਸਕਦਾ ਹੈ, ਤੇਰੇ ਨਾਮ ਵਿਚ ਹੀ ਲੱਗ ਕੇ ਮੋਹ ਤੇ ਵਿਕਾਰਾਂ ਦੇ ਸਮੁੰਦਰ ਵਿਚੋਂ ਪਾਰ ਲੰਘ ਸਕੀਦਾ ਹੈ, ਇਹਨਾਂ ਤੋਂ ਬਚਣ ਲਈ ਹੋਰ ਕੋਈ ਥਾਂ ਨਹੀਂ ਹੈ। ਹੇ ਨਾਨਕ! ਨਿਰਾਸਤਾ ਦੀ ਲੋੜ ਨਹੀਂ ਜੇ ਕੋਈ ਮਨੁੱਖ ਪ੍ਰਭੂ ਨੂੰ ਭੁਲਾ ਕੇ ਵਿਕਾਰਾਂ ਵਿਚ ਡੁੱਬਦਾ ਭੀ ਹੈ ਉਹ ਪ੍ਰਭੂ ਇਤਨਾ ਦਿਆਲ ਹੈ ਕਿ ਫਿਰ ਭੀ ਉਸ ਦੀ ਸੰਭਾਲ ਹੁੰਦੀ ਹੈ। ਉਹ ਸਦਾ ਥਿਰ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਕਿਸੇ ਨੂੰ ਵਿਰਵਾ ਨਹੀਂ ਰੱਖਦਾ।੪।੩।੫।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

◆ ਸੌਂਦੇ ਵਖ਼ਤ ਛਾਤੀ ਉੱਤੇ ਕਿਸੇ ਪ੍ਰੇਤ ਦਾ ਭਾਰ ਪੈ ਜਾਣਾ ◆◆ ਸੱਚ ਅਤੇ ਤੱਥ ◆ਅਕਸਰ ਬਹੁਤ ਲੋਕ ਇਹ ਕਹਿੰਦੇ ਹਨ ਕਿ ''ਜਦ ਉਹ ਸੌਂਦੇ ਹਨ ਤਾਂ ਉਹਨਾਂ...
20/08/2020

◆ ਸੌਂਦੇ ਵਖ਼ਤ ਛਾਤੀ ਉੱਤੇ ਕਿਸੇ ਪ੍ਰੇਤ ਦਾ ਭਾਰ ਪੈ ਜਾਣਾ ◆

◆ ਸੱਚ ਅਤੇ ਤੱਥ ◆

ਅਕਸਰ ਬਹੁਤ ਲੋਕ ਇਹ ਕਹਿੰਦੇ ਹਨ ਕਿ ''ਜਦ ਉਹ ਸੌਂਦੇ ਹਨ ਤਾਂ ਉਹਨਾਂ ਨੂੰ ਆਪਣੀ ਛਾਤੀ ਉੱਤੇ ਭਾਰ ਮਹਿਸੂਸ ਹੁੰਦਾ ਹੈ, ਉਹ ਹਿੱਲ ਨਹੀਂ ਸਕਦੇ, ਸਾਹ ਲੈਣ ਵਿੱਚ ਤਕਲੀਫ਼ ਆਉਂਦੀ ਹੈ, ਕੋਈ ਭੂਤ ਪ੍ਰੇਤ ਉਹਨਾਂ ਨੂੰ ਤੰਗ ਕਰਦਾ ਹੈ''
ਕੀ ਇਹ ਸੱਚਾਈ ਹੈ ਜਾਂ ਇੱਕ ਦਿਮਾਗੀ ਅਸੰਤੁਲਨ ?

ਇਹ ਪ੍ਰਭਾਵ ਸਦੀਆਂ ਤੋਂ ਲੋਕਾਂ ਦੁਆਰਾ ਆਪਣੇ ਸਰੀਰ 'ਤੇ ਮਹਿਸੂਸ ਕੀਤਾ ਗਿਆ ਹੈ. ਧਰਮ, ਜੋਤਸ਼ੀਆਂ ਅਤੇ ਵਸਤੂ ਕਲਾ ਵਾਲਿਆਂ ਨੇ ਹਮੇਸ਼ਾ ਆਪਣੇ ਆਪਣੇ ਢੰਗ ਨਾਲ ਇਸਨੂੰ ਸਮਝਾਉਣਾ ਚਾਹਿਆ ਹੈ, ਜਿਸ ਵਿੱਚ ਸਿਰਫ਼ ਭੂਤ ਪ੍ਰੇਤ, ਇੱਲ ਬਲਾਵਾਂ, ਨਕਾਰਤਕ-ਸਕਾਰਤਮਕ ਊਰਜਾ ਨੂੰ ਲੈ ਕੇ ਇਸ ਪ੍ਰਭਾਵ ਨੂੰ ਨਿਪਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ !

ਪਰ ਵਿਗਿਆਨ ਇਸਨੂੰ ਹੋਰ ਪੱਖ ਤੋਂ ਦੇਖਦੀ ਹੈ ਤੇ ਹਰ ਗੈਬੀ ਸ਼ਕਤੀ ਨੂੰ ਇਸ ਪਿੱਛੇ ਹੋਣ ਦੇ ਕਾਰਨ ਨੂੰ ਮੁੱਢੋਂ ਠੁਕਰਾਉਂਦੀ ਹੈ ! ਨੀਂਦ ਸਮੇਂ ਸਰੀਰ ਦੇ ਨਾ ਹਿੱਲ ਜੁੱਲ ਕਰ ਸਕਣ ਦੀ ਸਥਿਤੀ ਨੂੰ ਵਿਗਿਆਨ ਜਾਂ ਮੈਡੀਕਲ ਦੀ ਭਾਸ਼ਾ 'ਚ '' Sleep Paralysis '' ਕਹਿੰਦੇ ਹਨ, ਮਤਲਬ '' ਨੀਂਦ ਦਾ ਅਧਰੰਗ ''

◆ ਇਹ ਹੁੰਦਾ ਕੀ ਹੈ ? ◆

''ਨੀਂਦ ਦਾ ਅਧਰੰਗ'' ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਨੂੰ ਪਤਾ ਤਾਂ ਸਭ ਹੁੰਦਾ ਹੈ ਕੇ ਵਾਪਰ ਕੀ ਰਿਹਾ ਹੈ ਪਰ ਉਹ ਹਿੱਲ ਜੁੱਲ ਨਹੀਂ ਕਰ ਸਕਦਾ ਹੁੰਦਾ, ਤੇ ਨਾ ਹੀ ਕੁਝ ਸਕਿੰਟਾਂ ਜਾਂ ਮਿੰਟਾਂ ਲਈ ਬੋਲ ਸਕਣ ਦੇ ਸਮਰੱਥ ਹੁੰਦਾ ਹੈ.
ਕਈ ਇਨਸਾਨਾਂ ਨੂੰ ਇਸ ਸਮੇਂ ਆਪਣੇ ਸਰੀਰ ਉੱਤੇ ਅਜ਼ੀਬ ਕਿਸਮ ਦਾ ਭਾਰ ਮਹਿਸੂਸ ਹੁੰਦਾ ਹੈ ਜਾਂ ਸਰੀਰ ਦੀ ਗੰਢ ਵੱਜੀ ਮਹਿਸੂਸ ਹੁੰਦੀ ਹੈ. ਇਹ ਜ਼ਿਆਦਾਤਰ ਕਿਸੇ ਟੈਨਸ਼ਨ, ਫ਼ਿਕਰ ਜਾਂ ਨੀਂਦ ਦੀ ਰੁਟੀਨ ਦੇ ਵਿਗੜ ਜਾਣ ਕਰਕੇ ਹੁੰਦਾ ਹੈ.

◆ ਇਹ ਹੁੰਦਾ ਕਦੋਂ ਕਦੋਂ ਹੈ ? ◆

ਇਹ ਜਾਂ ਤਾਂ ਸੌਣ ਦੇ ਸਮੇਂ ਹੁੰਦਾ ਹੈ ਜਾਂ ਉੱਠਣ ਦੇ ਸਮੇਂ. ਜੇ ਇਹ ਸੌਣ ਦੇ ਸਮੇਂ ਹੋਵੇ ਤਾਂ '' Predormital Sleep Paralysis '' ਅਖਵਾਉਂਦਾ ਹੈ ਅਤੇ ਜੇ ਉੱਠਣ ਦੇ ਸਮੇਂ ਹੋਵੇ ਤਾਂ '' Postdormital Sleep Paralysis ''

◆ Predormital Sleep Paralysis ਸਮੇਂ ਕੀ ਹੁੰਦਾ ਹੈ ? ◆

ਜਦੋਂ ਅਸੀਂ ਸੌਂਦੇ ਹਾਂ ਤਾਂ ਸਾਡਾ ਸਰੀਰ Relax ਹੋਣ ਲੱਗ ਜਾਂਦਾ ਹੈ. ਐਸ ਕਰਕੇ ਇਸ ਸਮੇਂ ਅਸੀਂ ਹੋਸ਼ 'ਚ ਨਹੀਂ ਹੁੰਦੇ ਤੇ ਐਸ ਅਧਰੰਗ ਨੂੰ ਜ਼ਿਆਦਾ ਨੋਟ ਨਹੀਂ ਕਰ ਪਾਉਂਦੇ, ਪਰ ਜੇ ਸਰੀਰ ਦੇ ਸੌਣ ਦੇ ਸਮੇਂ ਅਸੀਂ ਹੋਸ਼ 'ਚ ਰਹੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕੇ ਅਸੀਂ ਬੋਲ ਜਾਂ ਹਿੱਲ ਨਹੀਂ ਸਕਦੇ, ਪਰ ਸਰੀਰ ਸੌਣ ਦੀ ਅਵਸਥਾ 'ਚ ਹੋਰ ਡੂੰਘਾ ਚਲਿਆ ਜਾਂਦਾ ਹੈ.

◆ Postdormital Sleep Paralysis ਸਮੇਂ ਕੀ ਹੁੰਦਾ ਹੈ ? ◆

ਸੌਣ ਸਮੇਂ ਸਰੀਰ ਦੋ ਅਵਸਥਾਵਾਂ ਵਿਚੋਂ ਗੁਜ਼ਰਦਾ ਹੈ. REM (rapid eye movement) ਅਤੇ NREM (non-rapid eye movement). ਸਭ ਤੋਂ ਪਹਿਲਾਂ NREM ਅਵਸਥਾ ਆਉਂਦੀ ਹੈ, ਜਿਸ ਵਿੱਚ ਨੀਂਦ ਦਾ 75 % ਸਮਾਂ ਗੁਜ਼ਰ ਜਾਂਦਾ ਹੈ. ਐਸ ਸਮੇਂ ਸਰੀਰ Relax ਹੋ ਜਾਂਦਾ ਹੈ ਅਤੇ ਸੈਲਾਂ ਦੀ ਟੁੱਟ ਭੱਜ ਦੀ ਮੁਰੰਮਤ ਸ਼ੁਰੂ ਹੋ ਜਾਂਦੀ ਹੈ.
ਐਸ ਸਾਰੀ ਕਿਰਿਆ ਤੋਂ ਬਾਅਦ ਨੀਂਦ REM ਅਵਸਥਾ 'ਚ ਪਹੁੰਚ ਜਾਂਦੀ ਹੈ, ਜਿਥੇ ਅੱਖਾਂ ਤੇਜ਼ ਤੇਜ਼ ਘੁੰਮਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸੁਪਨੇ ਆਉਣੇ ਸ਼ੁਰੂ ਹੋ ਜਾਂਦੇ ਹਨ. ਪਰ ਬਾਕੀ ਦਾ ਸਾਰਾ ਸਰੀਰ ਸ਼ਾਂਤ ਰਹਿੰਦਾ ਹੈ ਅਤੇ ਮਸਲਜ਼ Turn Off ਹੋ ਜਾਂਦੇ ਹਨ. ਪਰ REM ਅਵਸਥਾ ਮੁੱਕਣ ਤੋਂ ਪਹਿਲਾਂ ਜੇ ਤੁਹਾਨੂੰ ਹੋਸ਼ ਆ ਜਾਵੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕੇ ਤੁਸੀਂ ਨਾ ਹਿੱਲ ਸਕਦੇ ਹੋ ਨਾ ਬੋਲ ਸਕਦੇ ਹੋ. ਤੁਹਾਨੂੰ ਆਪਣੀ ਛਾਤੀ 'ਤੇ ਭਾਰ ਮਹਿਸੂਸ ਹੋਵੇਗਾ, ਜਾਂ ਅਜੀਬੋ ਗਰੀਬ ਸ਼ਕਲਾਂ ਉੱਡਦੀਆਂ ਦਿਸਣਗੀਆਂ, ਤੁਹਾਨੂੰ ਲੱਗੇਗਾ ਜਿਦਾਂ ਕੋਈ ਤੁਹਾਡੇ ਸਰੀਰ ਨੂੰ ਦਬਾ ਰਿਹਾ ਹੈ, ਸਾਹ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ, ਕੋਈ ਪ੍ਰੇਤ ਪਿੱਛਾ ਕਰ ਰਿਹਾ ਹੈ. ਇਹ ਅਸੀਂ ਮਹਿਸੂਸ ਕਰਦੇ ਹਾਂ ਪਰ ਇਦਾਂ ਦਾ ਹੁੰਦਾ ਕੁੱਝ ਨਹੀਂ. ਇਹ ਬਸ ਨੀਂਦ, ਸਰੀਰ ਅਤੇ ਦਿਮਾਗ ਵਿਚਲੀ ਇੱਕ ਖੇਡ ਹੈ, ਜਿਸਨੂੰ ਅਸੀਂ ਆਪਣੇ ਅਗਿਆਨ ਕਰਕੇ ਸਮਝ ਨਹੀਂ ਪਾਉਂਦੇ ਤੇ ਹੋਰ ਇੱਲ ਬਲਾਵਾਂ ਦਾ ਨਾਮ ਦੇ ਕੇ ਛੁਟਕਾਰਾ ਪਾ ਲੈਂਦੇ ਹਾਂ.

◆ ਇਹ ਨੀਂਦ ਦਾ ਅਧਰੰਗ ਹੁੰਦਾ ਕਿਉਂ ਹੈ ? ◆

ਇਹ ਕਿਸੇ ਵੀ ਉਮਰ ਦੇ ਔਰਤ ਅਤੇ ਮਰਦ ਨੂੰ ਹੋ ਸਕਦਾ ਹੈ ! ਇਸਦੇ ਹੋਣ ਦੇ ਖਾਸ ਕਾਰਨ :

1 . ਟੈਨਸ਼ਨ/ਫ਼ਿਕਰ ਦਾ ਰਹਿਣਾ.
2 . ਸੌਣ ਦੀ ਪਰੋਪਰ ਰੁਟੀਨ ਦਾ ਨਾ ਹੋਣਾ.
3 . ਜ਼ਿਆਦਾ ਪਿੱਠ ਭਾਰ ਸੌਣਾ.
4 . ਕਿਸੇ ਦਵਾਈ ਦਾ ਚੱਲਦਾ ਹੋਣਾ.
5 . ਸੌਣ ਤੋਂ ਪਹਿਲਾਂ ਕਿਸੇ ਚੀਜ਼ ਵਾਰੇ ਚਿੰਤਾ ਕਰਨ ਲੱਗ ਜਾਣਾ.
6 . ਕਿਸੇ ਹੋਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੋਣਾ.
7 . ਕਿਸੇ ਦੁਆਰਾ ਵਾਰ ਵਾਰ ਅਪਮਾਨਿਤ ਹੋਈ ਜਾਣਾ.
8 . ਸੌਣ ਦਾ ਸਟਾਈਲ ਸਦਾ ਲਈ ਇੱਕੋ ਜਿਹਾ ਚੱਲਦਾ ਰੱਖਣਾ.

ਜੇ ਐਸ ਨੀਂਦ ਦੇ ਅਧਰੰਗ ਤੋਂ ਬੱਚਣਾ ਹੈ ਤਾਂ ਉਪਰ ਲਿਖੇ ਕਾਰਨਾਂ ਨੂੰ ਖ਼ਤਮ ਕਰ ਦਿਓ, ਜਾਂ ਕਿਸੇ ਵਧੀਆ ਮਾਨਸਿਕ/ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਮਿਲੋ. ਪਰ ਕਦੇ ਕਿਸੇ ਸੰਤ, ਬਾਬੇ, ਡੇਰੇ, ਜਗਾਹ 'ਤੇ ਨਾ ਜਾਣਾ ਕੇ ਸੌਣ ਵੇਲੇ ਛਾਤੀ 'ਤੇ ਭਾਰ ਪੈਂਦਾ ਹੈ, ਉਹ ਸਿਰਫ਼ ਲੁੱਟਣਗੇ ਹੀ, ਫਾਇਦਾ ਕੋਈ ਨਹੀਂ ਮਿਲੇਗਾ. ਕਿਉਂਕਿ ਇਹ ਪ੍ਰੇਤ ਆਤਮਾ ਕਰਕੇ ਨਹੀਂ ਹੁੰਦਾ, ਦਿਮਾਗ ਸਰੀਰ ਦੀ ਇੱਕ ਖੇਡ ਕਰਕੇ ਹੁੰਦਾ ਹੈ ! ਇਸ ਲਈ ਲੁਟ ਤੋ ਬਚੋ....

19/08/2020
19/08/2020

ਸ਼ੱਸਤਰ ਕਿੳੁ ਰੱਖਣੇ ਚਾਹੀਦੇ ਜੇ ਹਾਲੇ ਵੀ ਸਮਝ ਨਾ ਅਾੲੇ ਤਾ ਮੁਸਕੱਲ ਅਾ ਕਦੀ ਸਮਝ ਅਾੲੇ ਰੋਜ ਥਾਂ ਥਾ ਤੋ ਛਿੱਤਰ ਖਾ ਕੇ ਵੀ ਅੱਕਲ ਨਹੀ ਅਾੳੁਦੀ ਕੇ ਗੁਰੂ ਸਾਹਿਬ ਜੀ ਨੇ ਕਿੳੁ ਹੁਕਮ ਕੀਤਾ ਸੀ........

ਹਰੇਕ ਦੇਸ ਦੇ ਕੁੱਝ ਨਾਂ ਕੁੱਝ ਰੀਤੀ ਰਵਾਜ ਗਲਤ ਹੁੰਦੇ ਨੇ ਏ ਵੀ ਉਹਨਾਂ ਰੀਤੀ ਰਵਾਜਾਂ ਵਿੱਚੋਂ ਇੱਕ ਆ ਜੋ ਪੂਰੀ ਤਰਾਂ ਗਲਤ ਏ ਟੋਰਾਜਾ, ਇੰਡੋਨੇਸ਼...
15/08/2020

ਹਰੇਕ ਦੇਸ ਦੇ ਕੁੱਝ ਨਾਂ ਕੁੱਝ ਰੀਤੀ ਰਵਾਜ ਗਲਤ ਹੁੰਦੇ ਨੇ ਏ ਵੀ ਉਹਨਾਂ ਰੀਤੀ ਰਵਾਜਾਂ ਵਿੱਚੋਂ ਇੱਕ ਆ ਜੋ ਪੂਰੀ ਤਰਾਂ ਗਲਤ ਏ ਟੋਰਾਜਾ, ਇੰਡੋਨੇਸ਼ੀਆ ਦੇ ਵਸਨੀਕ ਆਪਣੇ ਮਰੇ ਹੋਏ ਅਜ਼ੀਜ਼ਾਂ ਨੂੰ ਸਾਲ ਵਿਚ ਇਕ ਵਾਰ ਕਬਰਾਂ ਤੋਂ ਬਾਹਰ ਲੈ ਜਾਂਦੇ ਹਨ, ਤਾਂਕਿ ਉਹ ਆਪਣੀ ਜ਼ਿੰਦਗੀ ਦਾ ਜਸ਼ਨ ਮਨਾ ਸਕਣ.

ਤਿਉਹਾਰ ਨੂੰ ਮੈਨੀਨੇ ਵਜੋਂ ਜਾਣਿਆ ਜਾਂਦਾ ਹੈ. ਮੁਰਦਿਆਂ ਨੂੰ ਉਨ੍ਹਾਂ ਦੇ ਤਾਬੂਤ ਵਿੱਚੋਂ ਬਾਹਰ ਕੱਢਿਆ ਜਾਵੇਗਾ, ਸਾਫ਼ ਕੀਤਾ ਜਾਵੇਗਾ ਅਤੇ ਨਵੇਂ ਕੱਪੜੇ ਦਿੱਤੇ ਜਾਣਗੇ. ਦੂਰੋਂ-ਦੂਰੋਂ ਰਿਸ਼ਤੇਦਾਰ ਮਨੀਨ, ਖਾਣਾ ਖਾਣ, ਕਹਾਣੀਆਂ ਨੂੰ ਬਦਲਣ ਅਤੇ ਮ੍ਰਿਤਕ ਦਾ ਸਨਮਾਨ ਕਰਨ ਲਈ ਆਉਂਦੇ ਹਨ.

ਭੋਜਨ, ਪਾਣੀ ਅਤੇ ਇੱਥੋਂ ਤਕ ਕਿ ਸਿਗਰੇਟ ਮੁਰਦਿਆਂ ਨੂੰ ਭੇਟ ਕੀਤੀ ਜਾਂਦੀ ਹੈ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਆਤਮਾ ਸਰੀਰ ਦੇ ਨੇੜੇ ਰਹਿੰਦੀ ਹੈ ਅਤੇ ਦੇਖਭਾਲ ਦੀ ਇੱਛਾ ਰੱਖਦੀ ਹੈ.

ਪੀਐਸ: ਉਹ ਲਾਸ਼ਾਂ ਨੂੰ ਬਰਕਰਾਰ ਰੱਖਣ ਲਈ ਪ੍ਰੀਜ਼ਰਵੇਟਿਵ ਦੀ ਵਰਤੋਂ ਕਰਦੇ ਹਨ.

Address

Jagraon

Telephone

+919914514082

Website

Alerts

Be the first to know and let us send you an email when Jagjit Singh Sidhwan Page posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Jagjit Singh Sidhwan Page:

Share