Jathedar Bhai Gurdev Singh Kaunke

Jathedar Bhai Gurdev Singh Kaunke Contact information, map and directions, contact form, opening hours, services, ratings, photos, videos and announcements from Jathedar Bhai Gurdev Singh Kaunke, Religious organisation, Kaunke Kalan, Jagraon.

Jathedar Bhai Gurdev Singh Kaunke (Punjabi: ਗੁਰਦੇਵ ਸਿੰਘ ਕਾਉਂਕੇ) (1949 – 1 January 1993) was a Sikh priest who served as the acting Jathedar of Akal Takht from 1986 to 1993.

🙏🏻ਹਰ ਸਾਲ ਦੀ ਤਰ੍ਹਾਂ ਇੱਕ ਜਨਵਰੀ ਵਾਲ਼ੇ ਦਿਨ ਜਥੇਦਾਰ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਸਮਾਗਮ ਉਹਨ੍ਹਾਂ ਦੇ ਜੱਦੀ ਘਰ ...
29/12/2025

🙏🏻ਹਰ ਸਾਲ ਦੀ ਤਰ੍ਹਾਂ ਇੱਕ ਜਨਵਰੀ ਵਾਲ਼ੇ ਦਿਨ ਜਥੇਦਾਰ ਸ਼ਹੀਦ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦਾ ਸ਼ਹੀਦੀ ਸਮਾਗਮ ਉਹਨ੍ਹਾਂ ਦੇ ਜੱਦੀ ਘਰ ਕਾਉਂਕੇ ਕਲਾਂ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਵਿਖ਼ੇ ਮਨਾਇਆ ਜਾ ਰਿਹਾ ਹੈ ਆਪ ਸਭ ਸਿੱਖ ਸੰਗਤ ਨੂੰ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ 🙏🏻🙏🏻🙏🏻

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 - ਬਾਬਾ ਮੁਖਤਿਆਰ ਸਿੰਘ ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)🗓 3 ਜੂਨ 1984ਜਿਸ ਨੂੰ ਦਾਸ ਨੇ ਬਹੁਤ ਹੀ ਨੇੜੇ...
03/06/2023

ਅੱਖੀ ਦੇਖਿਆ ਤੇ ਹੰਡਾਇਆ ਜੂਨ 1984 - ਬਾਬਾ ਮੁਖਤਿਆਰ ਸਿੰਘ ਮੁਖੀ USA (ਵਿਦਿਆਰਥੀ ਦਮਦਮੀ ਟਕਸਾਲ)
🗓 3 ਜੂਨ 1984
ਜਿਸ ਨੂੰ ਦਾਸ ਨੇ ਬਹੁਤ ਹੀ ਨੇੜੇ ਤੋਂ ਅੱਖੀਂ ਦੇਖਿਆਂ ਅਤੇ ਆਪਣੇ ਸਰੀਰ ਤੇ ਪੰਜ ਸਾਲਾਂ ਦਾ ਵੱਖੋ ਵੱਖਰੀਆਂ ਜੇਲ੍ਹਾਂ ਵਿੱਚ ਹੰਡਾਇਆ(ਜ਼ੁਲਮ)!

3 ਜੂਨ ਨੂੰ ਵੀ ਸਿੱਖ ਸੰਗਤਾਂ ਵੱਡੇ ਕਾਫ਼ਲਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਆ ਰਹੀਆਂ ਸਨ। ਉਸ ਦਿਨ ਸ਼ਹੀਦਾਂ ਦੇ ਸਿਰਤਾਜ, ਸ਼ਾਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਜੋੜ ਮੇਲਾ ਸੀ। ਸੰਗਤਾਂ ਪਿੰਡਾ ਅਤੇ ਸ਼ਹਿਰਾਂ ਵਿਚੋ ਬਹੁ ਗਿਣਤੀ ਵਿੱਚ ਹਰ ਸਾਲ ਦੀ ਤਰਾਂ ਹਾਜ਼ਰੀ ਭਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਪਹੁੰਚ ਰਹੀਆਂ ਸਨ ਅਤੇ ਚਲ ਰਹੇ ਧਰਮ ਯੁੱਧ ਮੋਰਚੇ ਵਿੱਚ ਗ੍ਰਿਫ਼ਤਾਰੀ ਦੇਣ ਲਈ ਉਸ ਦਿਨ ਜਥੇਦਾਰ ਭਾਈ ਨਛੱਤਰ ਸਿੰਘ ਜੀ ਨਗਰ ਭਲਵਾਨ (ਸੰਗਰੂਰ) ਤੋ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਜਥਾ ਲੈਕੇ ਆਏ ਸਨ। ਹੋਰ ਵੀ ਜਥਿਆਂ ਦੇ ਰੂਪ ਵਿੱਚ ਆ ਸਿੱਖ ਸੰਗਤਾਂ ਆ ਰਹੀਆਂ ਸਨ।

ਤੀਜਾ-1 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਤੇ ਸਰਕਾਰ ਵੱਲੋਂ ਗੋਲ਼ੀਆਂ ਚਲਾਕੇ ਕੀਤੇ ਹਮਲੇ ਦੌਰਾਨ ਹੋਈ ਬੇਅਦਵੀ ਦਾ ਅਤੇ ਸ਼ਹੀਦ ਹੋਈਆਂ ਸਿੱਖ ਸੰਗਤਾਂ ਦਾ ਪਤਾ ਕਰਨ ਵਾਸਤੇ ਵੱਡੀ ਗਿੱਣਤੀ ਵਿੱਚ ਆ ਰਹੀਆਂ ਸਨ, ਉਸ ਸਮੇਂ ਸਿੱਖ ਸੰਗਤਾਂ ਦੇ ਮਨਾਂ ਵਿੱਚ ਬਹੁਤ ਭਾਰੀ ਰੋਸ ਸੀ। ਕਰਫਿਊ ਵਿੱਚ ਕੁਝ ਸਮਾਂ ਢਿੱਲ ਦਿੱਤੀ ਗਈ ਸੀ, ਦਾਸ ਵੀ ਉਸ ਸਮੇਂ ਸ੍ਰੀ ਦਰਬਾਰ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਕੁਝ ਜ਼ੁੰਮੇਵਾਰ ਸਿੰਘਾਂ ਨਾਲ ਜਿਨ੍ਹਾਂ ਵਿੱਚ ਭਾਈ ਦਲਬੀਰ ਸਿੰਘ ਜੀ ਅਭਿਆਸੀ ਜੀ, ਭਾਈ ਸਵਰਨ ਸਿੰਘ ਜੀ (ਰੋਡਿਆਂ ਵਾਲੇ ਸੰਤਾ ਦੇ ਭਤੀਜੇ) ਭਾਈ ਕੁਲਵੰਤ ਸਿੰਘ(ਭੰਡ) ਰਾਗੀ ਭਾਈ ਸੁਰਜੀਤ ਸਿੰਘ ਜੀ, ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਰਾਗੀ ਭਾਈ ਦਿਆਲ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸ਼ਾਮ ਸਿੰਘ ਜੀ, ਭਾਈ ਸੁਖਿਵੰਦਰ ਸਿੰਘ ਜੀ (ਲੱਡੂ) ਆਦਿ ਹੋਰ ਸਿੰਘਾਂ ਨਾਲ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਦੀ ਸੇਵਾ ਕਰਨ ਤੋ ਬਾਅਦ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਸੀ ਉਸ ਸਮੇਂ ਦਾਸ ਦਾ ਬੇਟਾ ਪ੍ਰਬੋਧ ਸਿੰਘ 10 ਕੁ ਮਹੀਨਿਆਂ ਦਾ ਸੀ ਜਿਸ ਨੂੰ ਦਾਸ ਆਪੁਣੇ ਨਾਲ ਹੀ ਸਰੋਵਰ ਵਿੱਚ ਇਸ਼ਨਾਨ ਕਰਵਾ ਰਿਹਾ ਸੀ। ਦਾਸ ਕੋਲੋਂ ਭਾਈ ਸਵਰਨ ਸਿੰਘ ਜੀ ਨੇ ਅਤੇ ਹੋਰ ਸਿੰਘਾਂ ਨੇ ਫੜਕੇ ਭੁਝੰਗੀ ਨੂੰ ਅੰਮ੍ਰਿਤ ਸਰੋਵਰ ਵਿੱਚ ਚੰਗੀਆਂ ਖ਼ੂਬ ਚੁਭੀਆਂ ਲਵਾਉਦਿਆਂ, ਬਹੁਤ ਹਾਸ-ਰਸ ਵਿੱਚ ਕਹੈ ਰਹੇ ਸਨ ਪੁੱਤਰਾਂ ਕਰਲੈ ਇਸ਼ਨਾਨ ਪਤਾ ਨਹੀਂ ਫੇਰ ਐਸਾ ਸਮਾਂ ਮਿਲੇਗਾ ਕਿ ਨਹੀਂ!

ਇਸ਼ਨਾਨ ਕਰਨ ਬਾਅਦ ਅਸੀਂ ਫੇਰ ਦੁਵਾਰਾ ਸਾਰੇ ਸਿੰਘ ਸੰਗਤਾਂ ਨਾਲ ਪ੍ਰਕਰਮਾਂ ਧੋਣ ਦੀ ਸੇਵਾ ਕਰਨ ਲੱਗ ਪਏ, ਕੁੱਝ ਸਮੇ ਬਾਅਦ ਭਾਈ ਗੁਰਮੁਖ ਸਿੰਘ (ਡਰਾਇਵਰ) ਭੂਰਿਆਂ ਵਾਲੇ ਨੇ ਆਕੇ ਸਾਰੇ ਸਿੰਘਾਂ ਨੂੰ ਸੁਨੇਹਾ ਦਿੱਤਾ ਅਤੇ ਕਿਹਾ ਕਿ ਸਿੰਘੋਂ ਸੰਤ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰੇ ਜਥੇ ਦੇ ਸਿੰਘਾਂ ਦੀ ਬਹੁਤ ਜ਼ਰੂਰੀ ਮੀਟਿੰਗ ਸਦੀ ਹੈ ਅਸੀਂ ਉਸੇ ਸਮੇਂ ਸਾਰੇ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਂਪੁਰਖਾਂ ਕੋਲੇ ਪਹੁੰਚ ਗਏ, ਜਥੇਬੰਦੀ ਦੇ ਸਾਰੇ ਜ਼ੁੰਮੇਵਾਰ ਸਿੰਘ ਸੰਤਾਂ ਦੇ ਕੋਲੇ ਬੈਠੇ ਸਨ। ਜਥੇ ਦੇ ਸਾਰੇ ਸਿੰਘਾਂ ਨੂੰ ਸੰਤ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ, ਇੱਥੇ ਦਾਸ ਇਹ ਵੀ ਦਸ ਦੇਵੇ ਕਿ ਜਦੋਂ ਮਹਾਂਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਪਰਲੀ ਛੱਤ ਉਤੇ ਸਾਰੇ ਸਿੰਘਾਂ ਦੀ ਮੀਟਿੰਗ ਸਦੀ ਸੀ, ਜਿਸ ਵਿੱਚ ਸਿੰਘਾਂ ਨੂੰ ਸਿਰੋਪਾਓ ਵੀ ਦਿੱਤੇ ਅਤੇ ਸੰਤਾਂ ਨੇ ਨਾਲ ਇਹ ਵੀ ਕਿਹਾ ਕਿ ਸਿੰਘੋ ਤੁਸੀ ਨਿਭਾ ਦਿੱਤੀ ਅਤੇ ਮੈ ਨਿਭਾ ਦੇਣੀ ਹੈ, ਸ਼ਹੀਦੀ ਦਾ ਸਮਾਂ ਬਹੁਤ ਨਜ਼ਦੀਕ ਹੈ, ਦਾਸ ਕੋਲੋਂ ਜਥੇ ਸੰਗਤ ਦੀ ਸੇਵਾ ਨਿਵਾਉਂਦਿਆਂ ਕਿਸੇ ਵੀ ਸਿੰਘ ਨੂੰ ਮੇਰੇ ਤੋਂ ਕੋਈ ਤਕਲੀਫ਼ ਹੋਈ ਹੋਵੇ ਕਿਸੇ ਸਿੰਘ ਨੂੰ ਉੱਚਾ ਨੀਵਾਂ ਕਹਿਆ ਗਇਆ ਹੋਵੇ ਉਸ ਦੀ ਦਾਸ ਨੂੰ ਖਿਮਾ ਬਖਸ ਦੇਣੀ। ਇਸ ਮੀਟਿੰਗ ਤੋ ਕੁਝ ਦਿਨ ਪਹਿਲਾ ਵੀ ਮਹਾਪੁਰਖਾਂ ਨੇ ਜਥੇਬੰਦੀ ਦੇ ਸਾਰਿਆ ਸਿੰਘਾਂ ਦੀ ਮੀਟਿੰਗ ਗੁਰੂ ਰਾਮਦਾਸ ਲੰਗਰ ਵਿੱਚ ਵਿੱਚ ਸੱਦ ਕੇ ਕਿਹਾ ਸੀ ਸਿੰਘੋ ਤੁਹਾਨੂੰ ਬੇਨਤੀ ਵੀ ਕਰਦਾ ਹਾਂ ਕਿ ਜਿਸ ਸਿੰਘ ਨੇ ਵੀ ਜਾਣਾ ਹੈ ਉਹ ਬਹੁਤ ਖੁਸੀ ਨਾਲ ਜਾ ਸਕਦਾ ਹੈ, ਜਿੰਨ੍ਹਾਂ ਨੇ ਮੇਰੇ ਕੋਲੇ ਰਹਿਣਾ ਹੈ ਉਨ੍ਹਾਂ ਨੂੰ ਮੇਰੇ ਕੋਲੋ ਅੱਜ ਸਿਰਫ ਤਿੰਨ ਚੀਜ਼ਾਂ ਹੀ ਮਿਲ ਸਕਦੀਆਂ ਹਨ, ਜਿਨ੍ਹਾਂ ਵਿੱਚ,
1-ਸ਼ਹੀਦੀਆਂ
2-ਫਾਂਸੀ ਦੇ ਰੱਸੇ
3-ਜੇਲ੍ਹਾਂ ਦੀਆਂ ਕਾਲ ਕੋਠੜੀਆਂ
ਜਿਹੜੇ ਸਿੰਘਾਂ ਨੂੰ ਇਹ ਸਵੀਕਾਰ ਹਨ ਉਹ ਇੱਥੇ ਮੇਰੇ ਕੋਲੇ ਸਿੰਘ ਰਹਿ ਸਕਦੇ ਹਨ ਤੇ ਜਿਨ੍ਹਾਂ ਨੇ ਆਪੁਣੇ ਘਰ ਜਾਣਾ ਹੈ, ਮੈ ਫੇਰ ਕਹਿੰਦਾ ਹਾਂ ਉਹ ਬਹੁਤ ਖ਼ੁਸ਼ੀ ਨਾਲ ਆਪੋ ਆਪਣੇ ਘਰਾਂ ਨੂੰ ਜਾ ਸਕਦੇ ਹਨ। ਮਹਾਂਪੁਰਖਾਂ ਦੇ ਇਹ ਬਚਨ ਸੁਣਕੇ ਇੱਕ ਵਾਰੀ ਉਹ ਸਾਰਾ ਇਤਿਹਾਸ ਅੱਖਾਂ ਅੱਗੇ ਆ ਗਿਆ ਜਦੋ ਇਸੇ ਤਰਾਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਤਰਨਤਾਰਨ ਸਾਹਿਬ ਨਜ਼ਦੀਕ ਚੱਬੇ ਦੀ ਧਰਤੀ ਤੇ ਖੰਡੇ ਨਾਲ ਲਕੀਰ ਖਿੱਚ ਕੇ ਨਾਲ ਦੇ ਸਾਰੇ ਸਾਥੀ ਸਿੰਘਾਂ ਕਿਹਾ ਸੀ ਜਿਨ੍ਹਾਂ ਨੇ ਆਪਣੇ ਘਰ ਜਾਣਾ ਹੈ ਉਹ ਇਹ ਲਕੀਰ ਨਾ ਟੱਪਣ ਅਤੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹਾਦਤਾਂ ਦੇਣੀਆਂ ਹਨ ਉਹ ਇਹ ਲਕੀਰ ਟੱਪ ਆਉਣ। ਉਸ ਬੀਤੇ ਹੋਏ ਇਤਿਹਾਸ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੇ ਮੁੜ ਦੁਹਰਾਇਆ ਮੀਟਿੰਗ ਦੀ ਸਮਾਪਤੀ ਵੇਲੇ ਫੇਰ ਬਹੁਤ ਹੀ ਨਿਮ੍ਰਤਾ ਸਹਿਤ ਦੋਵੇਂ ਹੱਥ ਜੋੜ ਕੇ ਸੰਤਾਂ ਨੇ ਫੇਰ ਕਿਹਾ ਕਿ ਸਿੰਘੋ ਮੇਰੇ ਸਖ਼ਤ ਸੁਭਾ ਕਰਕੇ ਕਿਸੇ ਵੇਲੇ ਕਿਸੇ ਸਿੰਘ ਨੂੰ ਕੋਈ ਸਖ਼ਤ ਬੋਲਿਆ ਗਇਆ ਹੋਵੇ ਉਸ ਦੀ ਮੈਂ ਵਸ਼ੇਸ਼ ਤੌਰ ਤੇ ਖਿਮਾਂ ਚਾਹੁੰਦਾ ਹਾਂ ਮੈਨੂੰ ਮਾਫ਼ ਕਰਿਓ ਮੈਂ ਭੁੱਲਣ ਹਾਰ ਹਾਂ, ਤੁਸੀਂ ਮੇਰਾ ਬਹੁਤ ਸਾਥ ਦਿੱਤਾ ਹੈ ਹਰ ਤਰਾਂ ਕਰਕੇ ਤੁਸੀਂ ਮੇਰੇ ਨਾਲ ਨਿਭਾ ਦਿੱਤੀ ਹੁਣ ਸਮਾਂ ਆਗਿਆ ਹੈ ਮੈਂ ਕੌਮ ਨਾਲ ਅਤੇ ਤੁਹਾਡੇ ਨਾਲ ਨਿਭਾਵਾਂਗਾ।

3 ਜੂਨ ਨੂੰ ਜਦੋਂ ਅਸੀਂ ਸੰਤਾਂ ਕੋਲੇ ਬੈਠੇ ਸੀ ਉਸ ਸਮੇਂ ਜਨਰਲ ਸੁਬੇਗ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਭਾਈ ਹਰਮਿੰਦਰ ਸਿੰਘ ਸੰਧੂ ਜੀ, ਭਾਈ ਰਛਪਾਲ ਸਿੰਘ ਜੀ (ਸੰਤਾਂ ਦੇ ਪੀ ਏ) ਜਥੇਦਾਰ ਭਾਈ ਸੁਜਾਨ ਸਿੰਘ ਜੀ ਮੁਨਾਵਾਂ, ਭਾਈ ਦਲਬੀਰ ਸਿੰਘ ਜੀ ਅਭਿਆਸੀ, ਜਥੇਦਾਰ ਭਾਈ ਰਾਮ ਸਿੰਘ ਜੀ ਸੁਲਤਾਨਪੁਰੀ, ਬਾਬਾ ਥਾਰਾ ਸਿੰਘ ਜੀ, ਕਾਰ-ਸੇਵਾ ਵਾਲੇ ਜਥੇਦਾਰ ਬਾਬਾ ਗੁਰਮੇਲ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਦੇ ਸਿੰਘ, ਭਾਈ ਮੋਹਕਮ ਸਿੰਘ ਜੀ ਆਦਿ ਹੋਰ ਕਾਫੀ ਸਿੰਘ ਸਨ ਜਿਨ੍ਹਾਂ ਦੀਆਂ ਡਿਊਟੀਆਂ ਵੱਖੋ ਵੱਖਰੇ ਮੋਰਚਿਆਂ ਵਿੱਚ ਮਹਾਂਪੁਰਖਾਂ ਵੱਲੋਂ ਅਤੇ ਜਨਰਲ ਸੁਬੇਗ ਸਿੰਘ ਜੀ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਭਾਈ ਹਰਿਮੰਦਰ ਸਿੰਘ ਸੰਧੂ ਜੀ ਵੱਲੋਂ ਲਗਾਈਆਂ ਜਾ ਰਹੀਆਂ ਸਨ, ਉਸ ਸਮੇ ਸੰਤਾਂ ਨੂੰ ਮਿਲਣ ਲਈ ਕੁਝ ਪੱਤਰਕਾਰ ਵੀ ਆਏ ਅਤੇ ਭਾਈ ਹਰਿਮੰਦਰ ਸਿੰਘ ਸੰਧੂ ਨੇ ਦੋ-ਭਾਸ਼ੀਏ ਦਾ ਕੰਮ ਕੀਤਾ।

ਪੱਤਰਕਾਰਾਂ ਦੇ ਜਾਣ ਤੋਂ ਬਾਦ ਫੇਰ ਸੰਤਾਂ ਨੇ ਖ਼ਾਸ ਕਰਕੇ ਪਰਵਾਰਾਂ ਵਾਲੇ ਸਿੰਘਾਂ ਨੂੰ ਕਿਹਾ ਕਿ ਅੱਜ 3 ਅਤੇ 4 ਜੂਨ ਦੀ ਰਾਤ ਨੂੰ ਆਪੋ ਆਪਣੇ ਕਮਰਿਆਂ ਨੂੰ ਛੱਡ ਕੇ ਆਪੁਣੇ ਪਰਵਾਰਾਂ ਨੂੰ ਨਾਲ ਲੈਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਆ ਜਾਇਓ ਕਿਉਂਕਿ ਰਾਤ ਨੂੰ ਕਿਸੇ ਵੇਲੇ ਕੋਈ ਵੀ ਭਾਣਾ ਵਰਤ ਸਕਦਾ ਹੈ। ਅਸੀਂ ਮਹਾਂਪੁਰਖਾਂ ਨੂੰ ਫ਼ਤਿਹ ਬੁਲਾਕੇ ਆਪੋ ਆਪਣਿਆਂ ਕਮਰਿਆਂ ਵਿੱਚ ਚਲੇ ਗਏ, ਸੰਤਾਂ ਦੇ ਬਚਨਾਂ ਅਨੁਸਾਰ ਦਾਸ ਵੀ ਆਪੁਣੀ ਸਿੰਘਣੀ ਬੀਬੀ ਬਲਵਿੰਦਰ ਕੌਰ ਅਤੇ ਆਪੁਣੇ 10 ਕੁ ਮਹੀਨਿਆਂ ਦੇ ਬੇਟੇ ਪ੍ਰਬੋਧ ਸਿੰਘ ਨੂੰ ਨਾਲ ਲੈਕੇ ਬਾਕੀ ਸਿੰਘਾਂ ਦੇ ਨਾਲ ਹੀ ਪ੍ਰਕਰਮਾਂ ਵਿੱਚ ਅਖਾੜਾ ਬ੍ਰਹਮ ਬੂਟੇ ਦੇ ਨੇੜੇ ਅਤੇ ਛਬੀਲ ਕੋਲੇ ਕਮਰਾ ਨੰਬਰ 40 ਵਿੱਚ ਸਤਿਕਾਰ ਯੋਗ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਅਭਿਆਸੀ ਦੇ ਪਾਸ ਆ ਗਏ। ਇੱਥੇ ਹੀ ਉਸ ਸਮੇਂ ਭਾਈ ਮੋਹਕਮ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਹਰਜਿੰਦਰ ਕੌਰ, ਰਾਗੀ ਭਾਈ ਦਿਆਲ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਸੁਖਜੀਤ ਕੌਰ, ਰਾਗੀ ਭਾਈ ਗੁਰਸ਼ਰਨ ਸਿੰਘ ਜੀ, ਉਨ੍ਹਾਂ ਦੀ ਸਿੰਘਣੀ ਬੀਬੀ ਗੁਰਮੀਤ ਕੌਰ, ਬੇਟਾ ਹਰੀ ਸਿੰਘ ਅਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸਿੰਘਣੀ ਆਪਣੀਆਂ ਛੋਟੀਆਂ ਬੱਚੀਆਂ ਨਾਲ ਬੀਬੀ ਹਰਮੀਤ ਕੌਰ, ਭਾਈ ਹਰਭਜਨ ਸਿੰਘ ਜੀ (ਉਰਫ ਮਹਾਂ ਸਿੰਘ) ਉਨ੍ਹਾਂ ਦੀ ਸਿੰਘਣੀ ਅਤੇ ਬੱਚੇ, ਭਾਈ ਸ਼ਾਮ ਸਿੰਘ ਜੀ ਅਤੇ ਹੋਰ ਕੁੱਝ ਸਿੰਘ ਸਿੰਘਣੀਆਂ ਸਾਰੇ ਬੱਚਿਆਂ ਸਮੇਤ ਇੱਕ ਜਗਾ ਤੇ ਇਕੱਠੇ ਹੋ ਗਏ, 3 ਅਤੇ 4 ਜੂਨ ਦੀ ਰਾਤ ਨੂੰ ਅਸੀਂ ਸਾਰੇ ਸਿੰਘਾਂ ਨੇ ਮਿਲਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਪਹਿਰਾ ਦਿੱਤਾ।

ਚੱਲਦਾ....

2 ਜੂਨ 1984ਜਨਰਲ ਭਾਈ ਸੁਬੇਗ਼ ਸਿੰਘ ਦੀ ਮੋਰਚਾਬੰਦੀ ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ "ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ  ੁਬੇਗ_...
02/06/2023

2 ਜੂਨ 1984
ਜਨਰਲ ਭਾਈ ਸੁਬੇਗ਼ ਸਿੰਘ ਦੀ ਮੋਰਚਾਬੰਦੀ

ਲੈਫ.ਜਨ.ਕੁਲਦੀਪ ਬਰਾੜ ਕਹਿੰਦਾ ਕਿ "ਸਾਨੂੰ ਸਭ ਤੋਂ ਵੱਡਾ ਡਰ ਇਸ ਗਲ ਦਾ ਸੀ ਕਿ ਅੰਦਰ ੁਬੇਗ_ਸਿੰਘ ਵਰਗੇ ਦੇ ਹਥ ਵਿੱਚ ਕਮਾਨ ਹੈ, ਜਿਸਨੇ ਬੰਗਲਾਦੇਸ਼ ਵਿੱਚ 90,000 ਫੌਜੀਆਂ ਦੇ ਹੱਥ ਖੜੇ ਕਰਵਾਏ ਸਨ।ਸਾਨੂੰ ਡਰ ਸੀ ਕਿ ਸਾਡੀ ਸੀ.ਆਈ.ਡੀ ਨੂੰ ਉਹ ਹਾਥੀ ਦੇ ਦੰਦ ਵਾਂਗ ਕੁਝ ਹੋਰ ਵਿਖਾਏ ਤੇ ਕਰੇ ਕੁਝ ਹੋਰ।ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫਾਇਰ ਕਰਦੇ ਰਹੇ,ਅੱਗੋਂ ਸਾਨੂੰ ਦੁਨਾਲੀ ਰਫਲਾਂ ਦੇ ਫਾਇਰ ਜਵਾਬ ਵਿੱਚ ਮਿਲੇ,ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ।ਸਾਡੀ ਫੌਜ ਲਈ #ਅਕਾਲ_ਤਖਤ ਤੇ ਕਬਜਾ ਕਰਨਾ 4-5 ਘੰਟੇ ਦਾ ਕੰਮ ਸੀ। 2 ਜੂਨ ਸ਼ਾਮ ਨੂੰ ਉਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਭਿੰਡਰਾਂਵਾਲੇ ਨਾਲ ਰਜਾਮੰਦੀ ਕਰਨ ਲਈ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ। ਪਰ ਭਿੰਡਰਾਂਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਨਾ ਆਏ।"
"ਅਸੀਂ 10 ਕੁ ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜੇ ਰਾਹੀਂ ਅੰਦਰ ਤੋਰ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ।ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰੀਂਗਦੇ ਅੰਦਰ ਜਾ ਰਹੇ ਸਨ ਤਾਂ ਇਕ ਵਾਰ ਸ਼ਾਇਦ ਰਬ ਵੀ ਭੈਭੀਤ ਹੋ ਗਿਆ ਹੋਵੇਗਾ ਅਤੇ ਜਿਹਨਾਂ ਨਾਲ ਮੁਕਾਬਲਾ ਸੀ ਉਹਨਾਂ ਕੋਲ ਬਸ ਦੇਸੀ ਹਥਿਆਰ ਤੇ ਸਾਬਕਾ ਫੌਜੀ #ਸੁਬੇਗ_ਸਿੰਘ ਸੀ।ਜਦੋਂ ਇਤਨੀ ਫੌਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇਵੇ ਤਾਂ ਖਸੀਂ ਚੀਨ,ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾ ਦੇਵਾਂਗੇ।"
"ਸਾਨੂੰ ਸਿਰਫ ਜਨਰਲ ਸੁਬੇਗ ਸਿੰਘ ਦਾ ਫਿਕਰ ਸੀ ਕਿ ਉਹ ਬਹੁਤ ਤੇਜ ਦਿਮਾਗ ਹੈ।ਸਾਡੇ ਜਵਾਨ ਇਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ।ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋ ਰਾਤ ਦਰਬਾਰ ਸਾਹਿਬ ਤੇ ਕਬਜਾ ਕਰ ਲਵਾਂਗੇ।ਸਾਨੂੰ ਭਿਡਰਾਂਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ। ਅਸੀਂ 2 ਜੂਨ ਨੂੰ 10.30 ਵਜੇ ਰਾਤ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿਤੀ।ਸਾਡਾ 2200 ਜਵਾਨ ਪੂਰੀ ਤਰਾਂ ਅੰਦਰ ਛਾ ਗਿਆ,ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ।1700 ਕਵਰ ਫਾਇਰਿੰਗ ਲਈ ਸੀ।ਜਦੋਂ ਸਾਡੇ ਜਵਾਨ ਪੂਰੀ ਤਰਾਂ ਅੰਦਰ ਫੈਲ ਗਏ ਤਾਂ ਉਹ ਭਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ।ਦਿੱਲੀ ਤਕ ਵਾਇਰਲੈਸ ਖੜਕ ਗਏ।"
"ਇਕ ਦਮ ਹਾਹਾਕਾਰ ਮਚ ਗਈ।ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ।ਦਿਲ ਕੰਬਾਊ ਵੈਣ ਸਾਡੇ ਤੋਂ ਸੁਣੇ ਨਹੀਂ ਜਾ ਰਹੇ ਸਨ ਕਿਉਂਕਿ #ਭਿੰਡਰਾਂਵਾਲੇ ਦੇ ਚੇਲਿਆਂ ਇਕਦਮ ਫਾਇਰ ਖੋਲ ਦਿੱਤੇ।ਸਾਡੇ ਕਵਰ ਜਵਾਨਾਂ ਨੂੰ ਪਤਾ ਨਹੀਂ ਲਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ।ਗੋਲੀ ਇਤਨੀ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਸੀ।ਅਖੀਰ ਹਾਈ ਅਲਰਟ ਅਲਾਰਮ ਵਜਾਉਣਾ ਪਿਆ, ਜਿਸ ਤਰਾਂ 1962 ਦੀ ਜੰਗ ਵੇਲੇ ਵਰਤਿਆ ਸੀ।ਸਾਡੇ ਜਵਾਨ ਇਤਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭਜਣਾ ਪਿਆ।ਸਾਡੇ ਲਈ ਬਹੁਤ ਸ਼ਰਮ ਵਾਲੀ ਗਲ ਸੀ ਕਿ ਦੁਸ਼ਮਣ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ।"
"ਬਾਅਦ ਵਿਚ 8 ਜੂਨ ਨੂੰ ਪਤਾ ਲਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿਚ ਧਰਤੀ ਤੋਂ ਤਿੰਨ ਇੰਚ ਉਚੀਆਂ ਵਰਮੇ ਨਾਲ 2-2 ਇੰਚ ਲੰਮੀਆਂ ਮੋਰੀਆਂ ਕੀਤੀਆਂ ਹੋਈਆਂ ਸਨ।ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ।ਮੈਨੂੰ ਪਹਿਲਾਂ ਸ਼ੱਕ ਸੀ ਕਿ ਜਨਰਲ ਸੁਬੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ ਪਾ ਕੇ ਕੋਈ #ਚੱਕਰਵਿਊ ਰਚੇਗਾ.....।"

"ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ।ਇਸ ਤਰਾਂ ਹੀ ਕੀਤਾ ਗਿਆ।ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉਤਰ ਗਏ।ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ।ਪਰ ਅਚਾਨਕ ਹੀ ਐਸੀ ਅਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਕਿ ਇਹ ਅਕਾਸ਼ੀ ਬਿਜਲੀ ਕੋਈ ਹੋਰ ਨਹੀਂ,ਮਸ਼ੀਨਗੰਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤਕ ਜਾਂਦੀਆਂ ਸਨ।ਸਾਡੀ ਸੀ.ਆਈ. ਡੀ ਇਤਨੀ ਨਿਕੰਮੀ ਨਿਕਲੀ ਕਿ ਜਿਸ ਕਰਕੇ ਸਾਡਾ ਇਤਨਾ ਨੁਕਸਾਨ ਹੋਇਆ, ਜਿੰਨਾ #ਪਾਕਿਸਤਾਨ ਨਾਲ ਯੁੱਧ ਵਿਚ ਵੀ ਨਹੀਂ ਹੋਇਆ ਸੀ।ਸਾਫ ਪਤਾ ਲਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਚਲ ਸਕਦੀ,ਉਹ ਫੌਜੀ #ਅਫਸਰ ਜਨਰਲ ਸੁਬੇਗ ਸਿੰਘ ਸੀ।"
"ਜਦੋਂ ਸਾਡੇ ਕਮਾਂਡੋ ਉਤਰ ਰਹੇ ਸਨ ਤਾਂ ਫੌਜ ਵਲੋਂ ਇਤਨੀ ਗੋਲੀ ਚਲਾਈ ਕਿ ਸਮੂਹ ਮੋਰਚਿਆਂ ਵਿਚ ਬੈਠੇ #ਖਾੜਕੂਆਂ ਵਲੋਂ ਕਮਾਂਡੋਆਂ ਦੇ ਉਤਰਨ ਵਿਚ ਕੋਈ ਰੁਕਾਵਟ ਨਾ ਆਵੇ।ਪਰ ਉੱਚੇ ਬੁੰਗਿਆਂ ਵਿਚ ਤੇ ਉਚੀ ਪਾਣੀ ਦੀ ਟੈਂਕੀ ਵਿੱਚ ਸੁਬੇਗ ਸਿੰਘ ਨੇ ਕੰਧਾਂ ਵਿਚ ਮੋਰੀਆਂ ਕਰਕੇ ਭਾਰੀ ਮਸ਼ੀਨਗੰਨਾਂ ਲਈ ਜਬਰਦਸਤ ਮੋਰਚਾਬੰਦੀ ਕੀਤੀ ਸੀ।ਜਦੋਂ ਕਮਾਡੋਆਂ ਦੀ ਮੌਤ ਦੀ ਹਨੇਰੀ ਝੁਲੀ ਤਾਂ ਗੋਲੀਆਂ ਇਹਨਾਂ ਤਿੰਨਾ ਥਾਵਾਂ ਤੋਂ ਆਈਆਂ ਸਨ।ਸਾਰੇ ਕਮਾਂਡੋ ਮਾਰੇ ਗਏ।
(ਭਾਰਤੀ ਫੌਜ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਭਾਰਤੀ ਫੌਜ ਦੇ ਲੈਫ.ਜਨ.ਕੁਲਦੀਪ ਬਰਾੜ ਦੀ ਜ਼ੁਬਾਨੀ....

ਸ਼ਹੀਦੀ ਦਿਹਾੜਾ 01 ਜਨਵਰੀ 1993, "ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ"ਭਾਈ ਗੁਰਦੇਵ ਸਿੰਘ ਜੀ ਦਾ ਜੱਦੀ ਪਿੰਡ ਕਾਉਂਕੇ ਜਿਲ੍ਹਾਂ ਲੁਧਿਆਣਾ ਸੀ । ...
30/12/2022

ਸ਼ਹੀਦੀ ਦਿਹਾੜਾ 01 ਜਨਵਰੀ 1993, "ਸ਼ਹੀਦ ਜਥੇਦਾਰ ਗੁਰਦੇਵ ਸਿੰਘ ਕਾਉਂਕੇ"

ਭਾਈ ਗੁਰਦੇਵ ਸਿੰਘ ਜੀ ਦਾ ਜੱਦੀ ਪਿੰਡ ਕਾਉਂਕੇ ਜਿਲ੍ਹਾਂ ਲੁਧਿਆਣਾ ਸੀ । ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੰਮੀ ਸਖਸ਼ੀਅਤ ਦਾ ਸਾਥ ਮਾਨਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ । 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਸਰਬਤ ਖਾਲਸੇ ਵਲੋਂ ਆਪ ਜੀ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ । ਜਥੇਦਾਰ ਬਣਦੇ ਸਾਰ ਹੀ ਆਪ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਪ੍ਰਬੰਧ ਵਿਚ ਸੁਧਾਰ ਕਰਨਾ ਅਰੰਭ ਕੀਤਾ । ਆਪ ਜੀ ਨੇ ਗੁਪਤ ਰੂਪ ਵਿਚ ਲੰਗਰ ਦੀ ਪੜਤਾਲ ਕਰਵਾਈ ਤਾਂ ਬੁਹਤ ਵਡਾ ਘਪਲਾ ਬੇਨਕਾਬ ਹੋਇਆ । ਲੰਗਰ ਵਿਚ ਵਰਤਾਈ ਜਾਣ ਵਾਲੀ ਰਸਦ ਪੇਪਰਾਂ ਵਿਚ ਸ਼ੋਅ ਕਰਨ ਦੇ ਮੁਕਾਬਲੇ ਤਿੰਨ ਗੁਣਾ ਘੱਟ ਨਿਕਲੀ । ਜਦੋਂ ਪਹਿਲੇ ਦਿਨ ਹੀ ਤਿੰਨ ਗੁਣਾ ਜ਼ਿਆਦਾ ਰਸਦ ਨਾਲ ਲੰਗਰ ਵਿਚ ਅਨੋਖਾ ਸੁਧਾਰ ਹੋ ਗਿਆ ਤਾਂ ਸਿਖ ਮਰਿਆਦਾ ਨੂੰ ਮੁੱਖ ਰਖਦਿਆਂ ਕੰਪਲੈਕਸ ਵਿਚ ਰਹਿਣ ਵਾਲੇ ਸਿਆਸੀਆਂ ਅਤੇ ਖਾੜਕੂਆਂ ਨੂੰ ਹਦਾਇਤ ਜਾਰੀ ਕੀਤੀ ਕਿ ਗੁਰੂ ਰਾਮਦਾਸ ਦਾ ਲੰਗਰ ਜਿਸ ਨੇ ਵੀ ਛਕਣਾ ਹੈ, ਉਸ ਨੂੰ ਲੰਗਰ ਹਾਲ ਵਿਚ ਆ ਕੇ ਪੰਗਤ ਵਿਚ ਬੈਠ ਕੇ ਛਕਣਾ ਪਵੇਗਾ । ਕਿਉਂਕਿ ਇਸ ਸਮੇਂ ਕਮਰਿਆਂ ਵਿਚ ਲੰਗਰ ਲਿਜਾ ਕੇ ਵਿਸ਼ੇਸ਼ ਤੜਕੇ ਲਗਾਉਣ ਦੀ ਬਹੁਤ ਭਰਮਾਰ ਸੀ, ਜਿਸ ਨਾਲ ਲੰਗਰ ਦੀ ਮਰਿਆਦਾ ਨੂੰ ਸੱਟ ਵੱਜ ਰਹੀ ਸੀ । ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾ ਰਹੇ ਸਿੰਘਾਂ ਦੀ ਪੈਰਵਈ ਕਰਨ ਲਈ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲਗਾਉਂਦੇ ਸਨ ।

ਰੋਜ਼ਾਨਾ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਪੰਝੀ ਪਾਠ ਸੁਖਮਨੀ ਸਾਹਿਬ ਅਤੇ ਇਕ ਸੌ ਇਕ ਪਾਠ ਜਪੁਜੀ ਸਾਹਿਬ ਦੇ ਆਪ ਹਰ ਰੋਜ਼ ਕਰਦੇ ਸਨ । 29 ਅਪ੍ਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਜ਼ਦ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿਤਾ ਤਾਂ ਅਗਲੇ ਦਿਨ ਪੰਜਾਬ ਦੇ ਮੁਖ ਮੰਤਰੀ ਸੁਰਜੀਤ ਬਰਨਾਲੇ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੁਲੀਸ ਭੇਜ ਦਿਤੀ । ਆਪ ਜੀ ਨੂੰ ਸਿੰਘਾਂ ਨੇ ਆਖਿਆ ਕਿ ਪਾਸੇ ਹੋ ਜਾਈਏ ਪਰ ਆਪ ਜੀ ਦਾ ਜਵਾਬ ਸੀ ਕਿ ਜਿਸ ਅਸਥਾਨ ਦੀ ਜ਼ਿੰਮੇਵਾਰੀ ਮੈਨੂੰ ਖਾਲਸਾ ਪੰਥ ਨੇ ਸੌਂਪੀ ਹੈ ਉਸ ਜ਼ਿੰਮੇਵਾਰੀ ਤੋਂ ਭੱਜਣ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ । ਖੈਰ ਅਨੇਕਾਂ ਸਿੰਘਾਂ ਸਮੇਤ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ । ਹਰਿਆਣਾ ਪੁਲੀਸ ਨੇ ਹਿਰਾਸਤ ਵਿਚ ਆਪ ਜੀ ਤੋਂ ਸਖਤੀ ਨਾਲ ਪੁਛ-ਗਿਛ ਕੀਤੀ ਗਈ ਪਰ ਆਪ ਨੇ ਗੁਰਬਾਣੀ ਦੇ ਰੰਗ ਵਿਚ ਲੀਨ ਰਹਿੰਦਿਆਂ ਬੜੇ ਹੀ ਧੀਰਜ ਅਤੇ ਠਰੰਮੇ ਨਾਲ ਜਵਾਬ ਦਿਤੇ ਅਤੇ ਆਪ ਪਹਿਲੇ ਸਿਖ ਹੋ ਨਿਬੜੇ ਜਿਹਨਾਂ ਨੇ ਹਰਿਆਣੇ ਵਿਚ ਪੁਲੀਸ ਦੀ ਕੰਨਟੀਨ ਤੋਂ ਬਣਿਆ ਭੋਜਨ ਛਕਣ ਤੋਂ ਇਨਕਾਰ ਕਰ ਦਿਤਾ । ਇਸ ਕਰਕੇ ਆਪ ਵਾਸਤੇ ਹਰ ਰੋਜ਼ ਸਥਾਨਕ ਗੁਰਦਵਾਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਆਉਂਦਾ ਰਿਹਾ । ਕੁਝ ਦਿਨਾਂ ਮਗਰੋਂ ਆਪ ਜੀ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਸਕਿਉਰਟੀ ਜੇਲ੍ਹ ਸੰਗਰੂਰ ਵਿਚ ਤਬਦੀਲ ਕਰ ਦਿਤਾ । ਜਦੋਂ ਜਲ੍ਹ ਦੀ ਡਿਉੜੀ ਵਿਚ ਆਪ ਆਏ ਤਾਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਜਗਰੂਪ ਸਿੰਘ ਨੇ ਕਿਹਾ ਕਿ ਆਪਣੀ ਗਾਤਰੇ ਵਾਲੀ ਕਿਰਪਾਨ ਉਤਾਰ ਦਿਉ, ਕਿਉਂਕਿ ਇਹ ਸਕਿਉਰਟੀ ਜੇਲ੍ਹ ਹੈ । ਤਾਂ ਜਥੇਦਾਰ ਦਾ ਜਵਾਬ ਸੀ ਕਿ ਆਪਣੇ ਆਈ.ਜੀ ਨੂੰ ਪੁਛ ਲੈ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਜੇਲ੍ਵ ਅੰਦਰ ਪਹਿਨਣ ਦਾ ਹੱਕ ਰੱਖਦਾ ਹਾਂ । ਪਰ ਨਰਕਧਾਰੀ ਮੱਤ ਦਾ ਉਪਾਸ਼ਕ ਜਗਰੂਪਾ ਆਪਣੀ ਜਿੱਦ ਤੇ ਅੜਿਆ ਰਿਹਾ ਆਪਣੇ ਸਿਪਾਹੀਆਂ (ਜੇਲ੍ਹ ਗਾਰਡਾਂ) ਨੂੰ ਕਿਹਾ ਕਿ ਇਹਦੀ ਕਿਰਪਾਨ ਲਾਹ ਦਿਉ ਤਾਂ ਜਥੇਦਾਰ ਦੀ ਸਖਸ਼ੀਅਤ ਵਲ ਵੇਖਦਿਆਂ ਨੂੰ ਉਹ ਸਾਰੇ ਅੰਦਰੋਂ ਅੰਦਰੀਂ ਕੰਬ ਗਏ ਅਤੇ ਉਹਨਾਂ ਸਿਰ ਫੇਰ ਦਿਤੇ । ਨਰਕਧਾਰੀ ਗੁਰਬਚਨੇ ਦੇ ਚੇਲੇ ਜਗਰੂਪੇ ਨੂੰ ਗਰਕ ਹੋਣ ਲਈ ਧਰਤੀ ਵੇਹਲ ਨਹੀਂ ਸੀ ਦੇ ਰਹੀ । ਅਖੀਰ ਉਹ ਫਟਾ ਫਟ ਆਪਣੇ ਦਫਤਰ ਚੋਂ ਕੈਂਚੀ ਚੁਕ ਲਿਆਇਆ ਅਤੇ ਪਿਛਲੇ ਪਾਸਿਉਂ ਗਾਤਰਾ ਕੱਟ ਦਿਤਾ, ਉਸੇ ਵੇਲੇ ਜਥੇਦਾਰ ਨੇ ਵੱਟ ਕੇ ਅਜਿਹਾ ਥਪੜ ਜਗਰੂਪੇ ਦੇ ਜੜ੍ਹ ਦਿਤਾ ਕਿ ਉਹ ਦੋ ਗੇੜ੍ਹੇ ਖਾ ਕੇ ਮੂਧੇ ਮੂੰਹ ਜਾ ਡਿਗਿਆ । ਐਨ ਇਸੇ ਵਕਤ ਮੌਕੇ ‘ਤੇ ਮੌਜੂਦ ਇਕ ਧਰਮੀ ਗਾਰਡ ਨੂੰ ਇਹ ਦੇਖ ਕੇ ਬੇਹਦ ਦੁਖ ਹੋਇਆਂ । ਉਸ ਨੇ ਦਸ ਮਿੰਟਾਂ ਵਿਚ ਇਹ ਖਬਰ ਇਕਲੀ ਇਕਲੀ ਬੈਰਕ ਤਕ ਪਹੁੰਚਾ ਦਿਤੀ । ਫੇਰ ਕੀ ਸੀ? ਬੈਰਕਾਂ ਚੋਂ ਇਟਾਂ, ਰੋੜੇ, ਸਟੀਲ ਦੇ ਭਾਂਡੇ ਵਗੈਰਾ ਬਾਹਰ ਵਗਾਹ ਵਗਾਹ ਸੁਟਣੇ ਸ਼ੁਰੂ ਕਰ ਦਿਤੇ । ਦੋ ਦਿਨ ਅਤੇ ਦੋ ਰਾਤਾਂ ਜੇਲ੍ਹ ਵਿਚ ਨਾਹਰੇਬਾਜ਼ੀ ਕਰਦੇ ਹੋਏ ਜਗਰੂਪੇ ਨੂੰ ਗਾਹਲਾਂ ਕਢਦੇ ਰਹੇ । ਅਗਲੀ ਰਾਤ ਤੋਂ ਪਹਿਲਾਂ ਜਗਰੂਪੇ ਨੇ ਜਥੇਦਾਰ ਦੇ ਪੈਰਾਂ ‘ਤੇ ਆਪਣੀ ਪੱਗ ਰੱਖ ਕੇ ਗਲਤੀ ਮੰਨ ਲਈ ਅਤੇ ਜਥੇਦਾਰ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੰਘਾਂ ਨੂੰ ਆਖੋ ਕਿ ਭੁਖ ਹੜਤਾਲ ਖਤਮ ਕਰ ਦੇਣ । ਜਥੇਦਾਰ ਸਾਹਿਬ ਦੀ ਨਿਮਰਤਾ ਵੇਖ ਉਸ ਦਿਨ ਹਰ ਇਕ ਨੂੰ ਅਨੋਖਾ ਅਹਿਸਾਸ ਹੋਇਆ ਕਿਉਂ ਆਪ ਜਦੋਂ ਬੈਰਕਾਂ ਵਿਚ ਭੁਖ ਹੜਤਾਲ ਖਤਮ ਕਰਵਾਉਣ ਆਏ ਤਾਂ ਹਰੇਕ ਬੈਰਕ ਦੇ ਦਰਵਾਜੇ ‘ਤੇ ਮੱਥਾ ਟੇਕਿਆ ਕਿ ਇਥੇ ਸਿੰਘ ਰਹਿੰਦੇ ਹਨ, ਬਾਣੀ ਪੜ੍ਹਦੇ ਹਨ ਅਤੇ ਕੌਮ ਦੀ ਖਾਤਰ ਕੈਦ ਹਨ । ਜਦੋਂ ਜਥੇਦਾਰ ਸਾਹਿਬ ਬੈਰਕ ਨੰਬਰ ਤਿੰਨ ਵਿਚ ਆਏ ਤਾਂ ਬੈਰਕ ਵਿਚ ਬੰਦ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀ ਸਿਖ ਕੌਮ ਦੀ ਸਰਵ ਉਚ ਪਦਵੀ ‘ਤੇ ਬਿਰਾਜਮਾਨ ਹੋ, ਇਸ ਲਈ ਪੰਜਾਬ ਦੇ ਆਈ.ਜ਼ੀ. ਜੇਲ੍ਹ ਨੂੰ ਆਪ ਜੀ ਪਾਸੋਂ ਗਲਤੀ ਮੰਨਣੀ ਚਾਹੀਦੀ ਹੈ ਤਾਂ ਜਥੇਦਾਰ ਦਾ ਜਵਾਬ ਸੀ ਕਿ ਉਸ ਦੁਸ਼ਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ, ਹੁਣ ਤੁਸੀਂ ਹੋਰ ਜ਼ਿਆਦਾ ਭੁਖੇ ਪਿਆਸੇ ਨਾ ਰਹੋ ਅਤੇ ਪ੍ਰਸ਼ਾਦਾ ਛਕ ਲਵੋ । ਇਸ ਨਾਲ ਜਿੰਨੀ ਹੋ ਗਈ ਬਥੇਰੀ ਹੈ । ਇਸ ਤੋਂ ਤੀਜੇ ਦਿਨ ਜਥੇਦਾਰ ਨੇ ਇਕਲੀ ਇਕਲੀ ਬੈਰਕ ਵਿਚ ਆ ਕੇ ਗੁਰਬਾਣੀ ਦਾ ਕੀਰਤਨ ਕੀਤਾ । ਆਪ ਜੀ ਨੂੰ ਕੁਝ ਸਮੇਂ ਬਾਅਦ ਸਕਿਉਰਟੀ ਜੇਲ੍ਹ ਨਾਭਾ ਵਿਚ ਤਬਦੀਲ ਕਰ ਦਿਤਾ ਗਿਆ । ਜਥੇਦਾਰ ਗੁਰਦੇਵ ਸਿੰਘ ਜੀ ਇਥੇ ਕੁਝ ਦਿਨ ਅਠ ਚਕੀਆਂ ਵਿਚ ਰਹੇ ਜੋ ਕਿ ਜੇਲ੍ਹ ਦੀ ਡਿਉੜੀ ਦੇ ਬਿਲਕੁਲ ਨਜ਼ਦੀਕ ਹੈ । ਇਥੇ ਹੀ ਉਹਨ੍ਹਾ ਦੀ ਮੁਲਾਕਾਤ ਕਈ ਕੇਸਾਂ ਵਿਚ ਮੁਕਦਮੇਵਾਰ ਭਾਈ ਜਗਜੀਤ ਸਿੰਘ ਗਿਲ ਗੰਗਾਨਗਰ (ਰਾਜਸਥਾਨ ) ਨਾਲ ਹੋਈ । ਜੋ ਕਿ ਪੁਲੀਸ ਦੇ ਅੰਨ੍ਹੇ ਤਸ਼ਦਦ ਕਾਰਨ ਕੰਧਾਂ ਦੇ ਆਸਰੇ ਤੁਰ ਸਕਦਾ ਸੀ । ਉਸ ਨੂੰ ਅਠ ਚਕੀਆਂ ਵਿਚ ਲਿਆ ਕੇ ਚੋਕੀ ਵਿਚ ਬੰਦ ਕਰ ਦਿਤਾ ਗਿਆ । ਜਦੋਂ ਜਥੇਦਾਰ ਸਾਹਿਬ ਪਾਠ ਕਰਕੇ ਆਪਣੀ ਚੋਕੀ ਚੋਂ ਬਾਹਰ ਨਿਕਲੇ ਤਾਂ ਉਹਨਾਂ ਪੁਛਿਆ ਕਿ ਇਸ ਸਿੰਘ ਦੀ ਬੰਦੀ ਕਿਉਂ ਨਹੀਂ ਖੋਲ੍ਹੀ ਤਾਂ ਮੌਕੇ ‘ਤੇ ਮੌਜੂਦ ਸੰਤਰੀ ਨੇ ਦਸਿਆ ਕਿ ਇਹ ਕਪੂਰਥਲਾ ਦੀ ਜੇਲ੍ਹ ਚੋਂ ਦੋ ਸੁਰਖਿਆ ਗਾਰਡਾਂ ਨੂੰ ਕਤਲ ਕਰਕੇ ਭੱਜ ਗਿਆ ਸੀ, ਇਸ ਤੋਂ ਪਹਿਲਾਂ ਇਹਨੇ ਰਾਜਸਥਾਨ ਦੀ ਜੇਲ੍ਹ ਵਿਚ ਉਮਰ ਕੈਦ ਕੱਟ ਰਹੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਨੂੰ ਪੁਲੀਸ ਪਾਰਟੀ ਤੇ ਹਮਲਾ ਕਰਕੇ ਛੁਡਵਾ ਲਿਆ ਸੀ, ਇਹ ਬਹੁਤ ਹੀ ਖਤਰਨਾਕ ਵਿਆਕਤੀ ਹੈ । ਇਹ ਗਲ ਸੁਣ ਕੇ ਜਥੇਦਾਰ ਸਾਹਿਬ ਜੋ ਕਿ ਕੌਮ ਦੀ ਖਾਤਰ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੇ ਪੁਤਰਾਂ ਤੋਂ ਵਧ ਪਿਆਰ ਕਰਦੇ ਸਨ, ਸੰਤਰੀ ਨੂੰ ਕਹਿਣ ਲਗੇ ਕਿ ਜਾਹ ਆਪਣੇ ਸੁਪਰਡੈਂਟ ਨੂੰ ਆਖ ਕਿ ਜਾਂ ਤਾਂ ਇਸ ਸਿੰਘ ਦੀ ਮੇਰੇ ਵਾਂਗ ਹੀ ਬੰਦੀ ਖੋਲ੍ਹੇ ਜਾਂ ਮੈਨੂੰ ਵੀ ਇਹਦੇ ਵਾਂਗ ਹੀ ਬੰਦ ਕਰ ਦੇਵੇ । ਡਿਉੜੀ ਤੋਂ ਵਾਪਸ ਆ ਕੇ ਸੰਤਰੀ ਨੇ ਭਾਈ ਜਗਜੀਤ ਸਿੰਘ ਗਿਲ ਦੀ ਵੀ ਬੰਦੀ ਖੋਲ੍ਹ ਦਿਤੀ ਅਤੇ ਜਥੇਦਾਰ ਸਾਹਿਬ ਵਾਂਗ ਦਿਨ ਵੇਲੇ ਅਹਾਤਾ ਬੰਦੀ ਕਰ ਦਿਤੀ । ਜ਼ਨਾਨ ਅਹਾਤਾ ਅਠ ਚਕੀਆਂ ਦੇ ਬਿਲਕੁਲ ਨਾਲ ਸੀ ਜੋ ਕਿ ਖਾਲੀ ਸੀ ਤਾਂ ਜਥੇਦਾਰ ਨੇ ਕੁਝ ਦਿਨਾਂ ਬਾਅਦ ਸੁਪਰਡੈਂਟ ਨੂੰ ਕਿਹਾ ਕਿ ਮੈਨੂੰ ਜ਼ਨਾਨ ਅਹਾਤੇ ਵਿਚ ਤਬਦੀਲ ਕਰ ਦਿਉ । ਇਥੇ ਆਪ ਇਕਲੇ ਹੀ ਸਨ ਅਤੇ ਸਾਰੀ ਰਾਤ ਸਿਮਰਨ ਕਰਦੇ ਅਤੇ ਗੁਰਬਾਣੀ ਪੜ੍ਹਦੇ ਰਹਿੰਦੇ ਸਨ ।

ਵਿਸਾਖੀ ਦਾ ਦਿਹਾੜਾ ਆਇਆ ਜਥੇਦਾਰ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਕਿ ਸਾਰੀ ਜੇਲ੍ਹ ਵਿਚ ਬੰਦ ਸਿੰਘ ਗੁਰਦਵਾਰਾ ਸਾਹਿਬ ਅਖੰਡ ਪਾਠ ਸਾਹਿਬ ਕਰਨਗੇ ਅਤੇ ਭੋਗ ਸਮੇਂ ਸਾਰੇ ਹੀ ਗੁਰਦਵਾਰਾ ਸਾਹਿਬ ਇਕਠੇ ਹੋ ਕੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਣਗੇ । ਜੇਲ੍ਹ ਅਧਿਕਾਰੀ ਕਿਸੇ ਵੀ ਸੂਰਤ ਵਿਚ ਅਜਿਹਾ ਹੋਣ ਨਹੀਂ ਦੇਣਾ ਚਾਹੁੰਦੇ ਪਰ ਜਥੇਦਾਰ ਵਲੋਂ ਦਿਤੀ ਗਈ ਇਕੋ ਚਿਤਾਵਨੀ ਨੇ ਜੇਲ੍ਹ ਅਧਿਕਾਰੀਆਂ ਨੂੰ ਝੁਕਾਅ ਦਿਤਾ ਅਤੇ ਜਥੇਦਾਰ ਸਾਹਿਬ ਦੀ ਜ਼ਿੰਮੇਵਾਰੀ ਤੇ ਸਾਰੀ ਜੇਲ੍ਹ ਦੇ ਸਿੰਘ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਕਠੇ ਕਰ ਦਿਤੇ । ਜਥੇਦਾਰ ਸਾਹਿਬ ਨੇ ਪੂਰੇ ਪੰਜਾਬ ਵਿਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਿਆਂ ਹਜ਼ਾਰਾਂ ਸਿਖਾਂ ਨੂੰ ਗੁਰੂ ਦੇ ਲੜ੍ਹ ਲਗਾਇਆ । ਆਪਦੀ ਸਖਸ਼ੀਅਤ ਦਾ ਪ੍ਰਭਾਵ ਇਸ ਕਦਰ ਸੀ ਕਿ ਪਿੰਡਾਂ ਦੇ ਲੋਕ ਆਪਣੇ ਝਗੜੇ ਨਿਪਟਾਉਣ ਲਈ ਸਰਕਾਰੇ ਦਰਬਾਰੇ ਜਾਣ ਦੀ ਬਜਾਏ ਆਪ ਕੋਲ ਆਉਂਦੇ ਸਨ ।

ਪੁਲਿਸ ਹਿਰਾਸਤ ਵਿਚ ਅਣਮਨੁਖੀ ਤਸੀਹੇ ਦਿਤੇ ਗਏ ਅਤੇ 01 ਜਨਵਰੀ 1993 ਨੂੰ ਸਵੇਰਸਾਰ ਸ਼ਹੀਦ ਕਰ ਦਿਤਾ ਗਿਆ । ਪਰ ਅਖਬਾਰਾਂ ਵਿਚ ਪੁਲੀਸ ਨੇ ਮਨਘੜ੍ਹਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲੀਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿਤਾ ਸੀ । ਪੁਲੀਸ ਹਿਰਾਸਤ ਵਿਚ ਅਣਮਨੁਖੀ ਤਸੀਹੇ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਉਠਾਈ ਗਈ ਸੀ, ਜਿਸ ਕਾਰਨ ਭਾਈ ਸਾਹਿਬ ਦੀ ਹਿਰਾਸਤੀ ਮੌਤ ਦੀ ਬਕਾਇਦਾ ਜਾਂਚ ਹੋਈ,ਪਰ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ । ਸ਼ਹੀਦ ਭਾਈ ਗੁਰਦੇਵ ਸਿੰਘ ਜੀ ਨੇ ਪੁਰਾਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਸਿਖ ਸੰਘਰਸ਼ ਦੌਰਾਨ ਜੂਝਣ ਵਾਲੇ ਯੋਧਿਆਂ ਨੂੰ ਪਿਆਰ ਦਿਤਾ, ਉਹਨਾਂ ਦੀ ਯੋਗ ਮਦਦ ਕੀਤੀ, ਜੇਲ੍ਹਾਂ ਵਿਚ ਬੰਦ ਸਿੰਘਾਂ ਨੂੰ ਲੰਗਰ ਵਾਸਤੇ ਰਸਦ ਘਲਦੇ ਰਹੇ, ਸ਼ਹੀਦ ਪਰਿਵਾਰਾਂ ਦੀ ਯੋਗ ਮਦਦ ਕੀਤੀ, ਉਹਨਾਂ ਦੇ ਦੁਖ ਨੂੰ ਆਪਣਾ ਦੁਖ ਸਮਝਿਆ ਅਤੇ ਕੌਮ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾਅ ਦਿਤਾ ।

30/12/2022
ਸੁਨਹਿਰੀ ਗੁੰਬਦ ਉੱਤੇ ਕਾਲੇ ਧੂੰਏ ਦਾ ਪਰਛਾਵਾਂ,ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ,ਦੁੱਧ ਚਿੱਟੇ ਸੰਗਮਰਮਰ ਤੇ,ਸਰਕਾਰੀ ਬੂਟਾਂ ਦਾ ਖਰੂਦ, ਅਟੁੱਟ...
01/06/2021

ਸੁਨਹਿਰੀ ਗੁੰਬਦ ਉੱਤੇ ਕਾਲੇ ਧੂੰਏ ਦਾ ਪਰਛਾਵਾਂ,
ਅੰਮ੍ਰਿਤ ਸਰੋਵਰ ਵਿੱਚ ਲਹੂ ਦੀ ਲਾਲੀ,
ਦੁੱਧ ਚਿੱਟੇ ਸੰਗਮਰਮਰ ਤੇ,ਸਰਕਾਰੀ ਬੂਟਾਂ ਦਾ ਖਰੂਦ,
ਅਟੁੱਟ ਲੰਗਰ, ਸਿਮਰਨੀ ਕੀਰਤਨ,
ਕਦੇ ਰੁਕਿਆ ਵੀ ਸੀ, ਕਦੇ ਮੁੱਖ ਵਾਕ ਤੋਂ ਬਿੰਨਾਂ ਵੀ,
ਜਾਗਿਆ ਸੀ ਸਹਿਮਿਆ ਨਗਰ,
ਕੁਝ ਗੋਲੀਆਂ ਕੰਧਾਂ ਜਾ ਸੀਨਿਆਂ ਚ ਨਹੀਂ ਵੱਜਦੀਆਂ,
ਚੇਤਿਆਂ ਚ ਵੱਜਦੀਆਂ ਹਨ,
ਕੁਝ ਧਮਾਕੇ ਜ਼ਿਹਨ ਚ ਹੁੰਦੇ ਹਨ, ਇਤਿਹਾਸ ਜ਼ਖ਼ਮੀ ਹੁੰਦਾ ਹੈ,
ਇਹ ਸਭ ਮੈਨੂੰ ਸਿਰਫ ਜੂਨ ਚ ਹੀ ਯਾਦ ਨਹੀਂ ਆਉਂਦਾ ,,
ਹਮੇਸ਼ਾ ਯਾਦ ਰਹਿੰਦਾ ਹੈ,,😔🙏
🙏

 #ਜੰਗ_ਹਿੰਦ_ਪੰਜਾਬ_ਦਾ_ਹੋਣ_ਲੱਗਾ ੂਨ_1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰ...
01/06/2021

#ਜੰਗ_ਹਿੰਦ_ਪੰਜਾਬ_ਦਾ_ਹੋਣ_ਲੱਗਾ

ੂਨ_1984 ਦਾ ਦਿਨ ਅਤੇ ਸਵੇਰ ਦੇ 9 ਵਜੇ ਦਾ ਸਮਾਂ ਸੀ।ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਗੁਰੂ ਰਾਮਦਾਸ ਲੰਗਰ ਦੀ ਸਭ ਤੋਂ ਉੱਪਰਲੀ ਮੰਜਿਲ ਦੀ ਛੱਤ ਉੱਪਰ #ਸੰਤ_ਜਰਨੈਲ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ ਆਪਣੀ ਥਾਂ ਤੇ ਪੂਰੀ ਖਾਲਸਾਈ ਸ਼ਾਨ ਨਾਲ ਬਿਰਾਜਮਾਨ ਸਨ।ਉਹਨਾਂ ਦੇ ਸਾਹਮਣੇ ਸੰਗਤਾਂ ਬੈਠੀਆਂ ਹੋਈਆਂ ਸਨ।ਸੰਤਾਂ ਨੇ ਆਪਣੇ ਸਨਮੁੱਖ ਬਹੁਤ ਹੀ ਪ੍ਰੇਮ ਭਾਵ ਨਾਲ ਬਿਰਾਜੀਆਂ ਹੋਈਆਂ ਸੰਗਤਾਂ ਨੂੰ ਦੋਵੇਂ ਹੱਥ ਜੋੜ ਕੇ ਬੜੇ ਗੱਜਵੇਂ ਰੂਪ ਵਿੱਚ ਫਤਹਿ ਗਜਾਈ ਅਤੇ ਫਿਰ ਸੰਗਤਾਂ ਨੂੰ ਸੰਬੋਧਨ ਕਰਨ ਲੱਗੇ।

ਲੰਮੀ ਤਕਰੀਰ ਤੋਂ ਬਾਅਦ ਸੰਤ ਜੀ ਅਜੇ ਸੰਗਤਾਂ ਚੋਂ ਉੱਠ ਕੇ ਪ੍ਰਸ਼ਾਦਾ ਛਕਣ ਲਈ ਕਮਰੇ ਵਿੱਚ ਬੈਠੇ ਹੀ ਸਨ ਕਿ ਸੀ.ਆਰ.ਪੀ. ਵਲੋਂ #ਦਰਬਾਰ_ਸਾਹਿਬ ਉੱਪਰ ਫਾਇਰਿੰਗ ਸ਼ੁਰੂ ਹੋ ਗਈ।ਸੰਤ ਜੀ ਫਾਇਰਾਂ ਦੀ ਅਵਾਜ ਸੁਣ ਕੇ ਉਸੇ ਵੇਲੇ ਕੈਬਨ ਨੁਮਾ ਕਮਰੇ 'ਚੋਂ ਉੱਠ ਕੇ ਬਾਹਰ ਆ ਗਏ ਅਤੇ ਪਤਾ ਕੀਤਾ ਕਿ ਗੋਲੀ ਕੌਣ ਚਲਾ ਰਿਹਾ ਹੈ? ਜਦ ਉਹਨਾਂ ਨੂੰ ਦੱਸਿਆ ਕਿ ਗੋਲੀ ਆਰਮੀ ਵੱਲੋਂ ਚਲਾਈ ਜਾ ਰਹੀ ਹੈ ਤਾਂ ਸੰਤਾਂ ਨੇ ਤੁਰੰਤ ਜਥੇ ਦੇ ਸਿੰਘਾਂ ਨੂੰ ਮੋਰਚਿਆਂ ਵਿੱਚ ਚਲੇ ਜਾਣ ਦਾ ਆਦੇਸ਼ ਦਿੱਤਾ ਤੇ ਨਾਲ ਹੀ ਸਖਤ ਹਦਾਇਤ ਕਰ ਦਿੱਤੀ ਕਿ ਜਵਾਬ ਵਿੱਚ ਗੋਲੀ ਸਿਰਫ ਉਦੋਂ ਚਲਾਉਣੀ ਹੈ,ਜਦੋਂ ਆਰਮੀ ਵਾਲੇ ਦਰਬਾਰ ਸਾਹਿਬ ਵਲ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋਏ ਦਿਸਣ।ਸੰਤ ਜੀ ਉਥੇ ਬੈਠੀ ਸੰਗਤ ਨੂੰ ਮਹਿਫੂਜ ਥਾਵਾਂ ਤੇ ਟਿਕ ਜਾਣ ਲਈ ਕਹਿ ਕੇ ਤੇ ਲੰਗਰ ਹਾਲ ਤੇ ਰਹਿੰਦੇ ਸਿੰਘਾਂ ਨੂੰ ਕੁਝ ਜਰੂਰੀ ਹਦਾਇਤਾਂ ਦੇਣ ਤੋਂ ਬਾਅਦ #ਸ੍ਰੀ_ਅਕਾਲ_ਤਖਤ_ਸਾਹਿਬ ਜਾਣ ਦੇ ਵਿਚਾਰ ਨਾਲ ਲੰਗਰ ਹਾਲ ਦੀ ਦੂਸਰੀ ਮੰਜਿਲ ਤੋਂ ਥੱਲੇ ਆ ਗਏ।
ਜਦੋਂ ਸੰਤ ਜੀ ਹੇਠਾਂ ਆਏ ਤਾਂ ਸੰਗਤਾਂ ਨੇ ਉਹਨਾਂ ਨੂੰ ਤਾਬੜ ਤੋੜ ਵਰਦੀ ਗੋਲੀ ਦੇ ਮਾਹੌਲ ਵਿਚ ਦਰਬਾਰ ਸਾਹਿਬ ਵਲ ਨੂੰ ਰੁਖ ਕਰਦੇ ਵੇਖਿਆ ਤਾਂ ਉਹਨਾਂ ਸੰਤਾਂ ਨੂੰ ਕੁਝ ਸਮਾਂ ਉਥੇ ਟਿਕੇ ਰਹਿਣ ਲਈ ਕਿਹਾ।ਸੰਤ ਜੀ ਸੰਗਤ ਤੇ #ਭਾਈ_ਅਮਰੀਕ_ਸਿੰਘ ਵਲੋਂ ਬੇਨਤੀ ਕਰਨ ਕਰਕੇ ਉਥੇ ਰੁਕ ਗਏ।

ਪਰ ਸੰਤ ਜੀ ਕੁਝ ਮਿੰਟ ਉੱਥੇ ਬੈਠਣ ਪਿਛੋਂ ਇਹ ਕਹਿੰਦੇ ਹੋਏ ਉਥੋਂ ਉੱਠ ਖਲੋਤੇ ਕਿ,
"ਸਾਡਾ ਇਥੇ ਬੈਠਣ ਨਾਲੋਂ ਸ੍ਰੀ ਅਕਾਲ ਤਖਤ ਸਾਹਿਬ ਜਾਣਾ ਜਰੂਰੀ ਹੈ,ਸਿੰਘ ਉਡੀਕਦੇ ਹੋਣਗੇ।ਉਹਨਾਂ ਨੂੰ ਸਮਾਨ ਵੀ ਵੰਡਣਾ ਤੇ ਮੋਰਚਿਆਂ ਵਿੱਚ ਵੀ ਭੇਜਣਾ।ਹੋਰ ਵੀ ਕਈ ਵਿਚਾਰਾਂ ਕਰਨ ਵਾਲੀਆਂ.......।"
ਜਦ ਸੰਤ ਜੀ ਲੰਗਰ ਦੀ ਇਮਾਰਤ ਚੋਂ ਨਿਕਲ ਕੇ ਦਰਬਾਰ ਸਾਹਿਬ ਵਿੱਚ ਦਾਖਲ ਹੋ ਰਹੇ ਸਨ ਤਾਂ ਉਸ ਸਮੇਂ ਜਥੇ ਤੇ ਫੈਡਰੇਸ਼ਨ ਦੇ 35-40 ਸਿੰਘ ਉਹਨਾਂ ਦੇ ਨਾਲ ਸਨ।ਸੰਤ ਜੀ ਪ੍ਰਕਰਮਾਂ ਦੇ ਨਾਲ ਬਣੇ ਬਰਾਮਦਿਆਂ ਚੋਂ ਦੀ ਹੁੰਦੇ ਹੋਏ ਸਿੰਘਾਂ ਤੋਂ ਅੱਗੇ ਅੱਗੇ ਹੱਥ ਵਿੱਚ ਤੀਰ ਫੜੀ ਸ੍ਰੀ ਅਕਾਲ ਤਖਤ ਸਾਹਿਬ ਵਲ ਨੂੰ ਰੁਖ ਕਰੀ ਤੁਰੇ ਜਾ ਰਹੇ ਸਨ ਤਾਂ ਦਰਬਾਰ ਸਾਹਿਬ ਤੇ ਕੰਪਲੈਕਸ ਦੇ ਚੁਫੇਰੇ ਦੀਆਂ ਇਮਾਰਤਾਂ ਗੜਿਆਂ ਵਾਂਗ ਵਰ੍ਹ ਰਹੀਆਂ ਗੋਲੀਆਂ ਦਾ ਨਿਸ਼ਾਨਾ ਬਣ ਰਹੀਆਂ ਸਨ, ਪਰ ਇਸਦੇ ਬਾਵਜੂਦ ਸੰਤ ਜੀ ਅਡੋਲ ਚਿੱਤ ਰੂਪ ਵਿੱਚ ਆਪਣੀ ਕੁਦਰਤੀ ਚਾਲੇ ਕੋਈ 5-7 ਮਿੰਟਾਂ ਦੇ ਵਿਚ ਵਿਚ ਹੀ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਗਏ।
ਸ੍ਰੀ ਅਕਾਲ ਤਖਤ ਸਾਹਿਬ ਪਹੁੰਚਦਿਆਂ ਹੀ ਸੰਤ ਜੀ ਨੇ ਉਥੇ ਮੌਜੂਦ ਸਿੰਘਾਂ ਨੂੰ ਹਦਾਇਤ ਦਿੱਤੀ ਕਿ ਹਥਿਆਰ ਲੈ ਕੇ ਆਪਣੇ #ਮੋਰਚਿਆਂ ਵਿੱਚ ਚਲੇ ਜਾਣ।ਸੰਤਾਂ ਨੇ ਇਹ ਗਲ ਜੋਰ ਦੇ ਕੇ ਕਹੀ ਕਿ,"
ਗੋਲੀ ਉਸ ਵਕਤ ਤਕ ਨਹੀਂ ਚਲਾਉਣੀ ਜਦੋਂ ਤਕ ਦੁਸ਼ਟ ਦੀ ਸੈਨਾ ਅੱਗੇ ਵਧਦੀ ਨਾ ਦਿਸੇ, ਪਰ ਜੇ ਉਹ ਅੱਗੇ ਵਧਦੇ ਦਿਸਣ ਤਾਂ ਬਾਂਦਰ ਸੈਨਾ ਦੇ ਸੱਥਰ ਲਾਹ ਦੇਣੇ ਨੇ,ਫਿਰ ਕਿਸੇ ਦੀ ਆਗਿਆ ਨਹੀਂ ਉਡੀਕਣੀ।ਜਿਸ ਸਿੰਘ ਪਾਸ ਹਥਿਆਰ ਨਹੀਂ,ਉਹ ਹਥਿਆਰ ਜਰੂਰ ਲਵੇ....."
ਇਹ ਕਹਿ ਕੇ ਸੰਤ ਜੀ #ਅਕਾਲ_ਤਖਤ_ਸਾਹਿਬ ਦੇ ਨਾਲ ਆਪਣੇ ਕਮਰੇ ਚ ਦਾਖਲ ਹੋਏ ਤੇ ਸਿੰਘਾਂ ਨੂੰ ਕਹਿਣ ਲਗੇ ਕਿ "ਹੁਣ ਸਮਾਂ ਪਰਖ ਦਾ ਸਾਹਮਣੇ ਆ ਗਿਆ।ਇਹਨਾਂ ਟੋਪੀ ਵਾਲਿਆਂ ਪੰਥ ਸਿਰ ਭਾਜੀ ਚਾੜੀ ਆ ਉਹ ਹੁਣ ਮੋੜਨੀ ਆ।ਫੈਡਰੇਸ਼ਨ ਵਾਲਿਓ,ਤੁਹਾਡੇ ਨੌਜਵਾਨਾਂ ਤੇ ਮੈਂ ਬੜੀਆਂ ਆਸਾਂ ਲਾਈਆਂ ਹੋਈਆਂ।ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਏ ਪੂਰਨਿਆਂ ਤੇ ਚਲਣਾ,ਵਾਹਿਗੁਰੂ ਬਲ ਬਖਸ਼ੇਗਾ ਤੇ ਫਤਹਿ ਬਖਸ਼ੇਗਾ।"

Address

Kaunke Kalan
Jagraon

Alerts

Be the first to know and let us send you an email when Jathedar Bhai Gurdev Singh Kaunke posts news and promotions. Your email address will not be used for any other purpose, and you can unsubscribe at any time.

Share