08/09/2026
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ (ਗੁਰਦੁਆਰਾ ਸ੍ਰੀ ਝੂਲਣੇ ਮਹਿਲ) ਵਾਲੇ ਅਸਥਾਨ ਤੇ ਬਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਮਿਲਦੇ ਹੋਏ। ਜਦੋਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਜੀ ਦੀ ਕਾਰ ਸੇਵਾ ਚੱਲ ਰਹੀ ਸੀ ਤਾਂ ਬਾਲ ਰੂਪ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਗੁਰੂ ਸਾਹਿਬ ਕਿੱਥੇ ਦਰਸ਼ਨ ਦੇਣਗੇ ਤਾਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਦਿਨ ਵੇਲੇ ਸ੍ਰੀ ਤਰਨਤਾਰਨ ਸਾਹਿਬ ਅਤੇ ਸ਼ਾਮ ਸਮੇਂ ਪਿੰਡ ਠੱਠੀ ਖਾਰਾ ਵਿਖੇ ਦਰਸ਼ਨ ਦੇਣਗੇ ਤਾਂ ਬਾਲ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਹੁਣੇ ਦਰਸ਼ਨ ਕਰਨੇ ਹਨ ਤਾਂ ਉਸ ਸਮੇਂ ਦਿਨ ਢਲ ਚੁੱਕਾ ਸੀ ਤਾਂ ਬਾਬਾ ਬੁੱਢਾ ਜੀ ਬਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਮਹਾਨ ਗੁਰਸਿੱਖ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਪਿੰਡ ਠੱਠੀ ਖਾਰਾ ਵਿਖੇ ਆਏ। ਜਿਸ ਅਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਬਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮਿਲਾਪ ਹੋਇਆ, ਉਸ ਅਸਥਾਨ ਤੇ ਗੁਰਦੁਆਰਾ ਝੂਲਣੇ ਮਹਿਲ ਸੁਭਾਇਮਾਨ ਹੈ।