ਇਤਿਹਾਸ
#ਗੁਰਦੁਆਰਾ_ਜਾਮਨੀ_ਸਾਹਿਬ
#ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਮਹਾਰਾਜ ਜੀ ਨੇ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਬਜ਼ੀਦਪੁਰ ਦੀ ਧਰਤੀ ਨੂੰ ਪਾਵਨ ਮੁਬਾਰਕ ਚਰਨਾਂ ਨਾਲ ਨਿਵਾਜਿਆ...
ਸੱਚੇ ਪਾਤਸ਼ਾਹ ਬਜੀਦਪੁਰ ਜੰਗਲਾਂ ਵਿਚ ਤਿੱਤਰ ਅਤੇ ਬਾਜ਼ ਦੀ ਲੜਾਈ ਵੇਖ ਰਹੇ ਸਨ ਸਿੰਘਾਂ ਨੇ ਹੈਰਾਨ ਹੋ ਕੇ ਪੁੱਛਿਆ ਮਹਾਰਾਜ ਸਾਹਿਬ ਇਹ ਕੀ ਕੌਤਕ ਹੈ...?
ਪਰ ਮਹਾਰਾਜ ਮੁਸਕਰਾ ਕੇ ਉਨ੍ਹਾਂ ਦੀ ਲੜਾਈ ਵੇਖਦੇ ਰਹੇ...ਅਖੀਰ ਬਾਜ਼ ਨੇ ਤਿੱਤਰ ਨੂੰ ਨੋਚ/ਨੋਚ ਮਾਰ ਦਿੱਤਾ ਮਹਾਰਾਜ ਜੀ ਨੇ ਬਚਨ ਕੀਤ
ਾ ਕਰਜ਼ ਮੁੱਕ ਗਿਆ...
ਇਹ ਸੁਣਕੇ ਸਿੱਖ ਬਹੁਤ ਹੈਰਾਨ ਹੋਏ...ਦੁਬਾਰਾ ਬਚਨ ਕੀਤਾ ਮਹਾਰਾਜ ਜੀ ਕਿਰਪਾ ਕਰਕੇ ਦੱਸੋ ਇਹ ਕੀ ਚੋਜ਼ ਸੀ...?
ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਇਕ ਜਿੰਮੀਦਾਰ ਅਤੇ ਸ਼ਾਹੂਕਾਰ ਦਾ ਮਸਲਾ ਸੀ...
ਜਿੰਮੀਦਾਰ ਨੇ ਸ਼ਾਹੂਕਾਰ ਤੋਂ ਕਰਜ਼ ਮੰਗਿਆ ਤਾਂ ਉਸਨੇ ਕਿਸਾਨ ਨੂੰ ਕਿਹਾ ਕੋਈ ਜਾਮਨ ਲਿਆਓ...ਤਾਂ ਕਿਸਾਨ ਨੇ ਸਾਨੂੰ ਵਿਚ ਜਾਮਨ ਰੱਖ ਲਿਆ...ਕਿ ਮੇਰੀ ਜਾਮਨੀ ਗੁਰੂ ਗੋਬਿੰਦ ਸਿੰਘ ਹਨ...ਪਰ ਅਫਸੋਸ ਉਸਨੇ ਕਰਜ਼ ਨਹੀ ਮੋੜ੍ਹਿਆ...ਸਮੇਂ ਅਨੁਸਾਰ ਉਸਦੀ ਮੌਤ ਹੋ ਗਈ...ਫੇਰ ਕੁਝ ਸਮੇਂ ਬਾਅਦ ਜਿੰਮੀਦਾਰ ਵੀ ਚੱਲ ਵਸਿਆ...ਕੀਤੇ ਕਰਮਾਂ ਅਨੁਸਾਰ ਸ਼ਾਹੂਕਾਰ ਬਾਜ਼ ਦੀ ਜੂਨ ਪੈ ਗਿਆ...ਅਤੇ ਕਿਸਾਨ ਨੇ ਤਿੱਤਰ ਦੀ ਜੂਨ ਧਾਰਨ ਕਰ ਲਈ...ਏਨਾ ਦੋਹਾਂ ਦੀ ਲੜਾਈ ਪੁਰਬਲੇ ਕਰਮਾਂ ਕਰਕੇ ਸੀ...ਕਰਮ ਸਭ ਨੂੰ ਭੋਗਣੇ ਹੀ ਪੈਣਗੇ...ਇਹ ਸੁਣਦਿਆਂ ਹੀ ਸਿੰਘਾਂ ਨੇ ਮਹਾਰਾਜ ਜੀ ਅੱਗੇ ਬਖਸ਼ ਲਵੋ ਦੀ ਬੇਨਤੀ ਕੀਤੀ...
ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ...
ਜੇਹਾ ਬੀਜੇ ਸੋ ਲੂਣੇ ਕਰਮਾ ਸੰਦੜਾ ਖੇਤੁ...ਭਾਵ ਕਰਮਾਂ ਅਨੁਸਾਰ ਹੀ ਸੰਸਾਰ ਦੀ ਖੇਡ ਹੈ...ਮਹਾਰਾਜ ਜੀ ਨੇ ਬਾਜ਼ ਨੂੰ ਵੀ ਮੁਕਤੀ ਬਖਸ਼ ਦਿੱਤੀ...ਇਸ ਪਾਵਨ ਅਸਥਾਨ ਤੇ ਸਿੱਖ ਸੰਗਤਾਂ ਵਲੋਂ ਮਹਾਰਾਜ ਜੀ ਦੇ ਪਾਵਨ ਚਰਨਾਂ ਦੀ ਯਾਦ ਵਿੱਚ ਆਲੀਸ਼ਾਨ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ...ਜਿਥੇ ਚੋਜ਼ੀ ਪ੍ਰੀਤਮ ਦੇ ਘੋੜ੍ਹੇ ਨੇ ਪੌੜ੍ਹ ਮਾਰਕੇ ਪਵਿੱਤਰ ਜਲ ਦਾ ਚਛਮਾਂ ਪ੍ਰਗਟ ਕੀਤਾ...ਉਥੇ ਪਵਿੱਤਰ ਸਰੋਵਰ ਮੌਜੂਦ ਹੈ...ਮਹਾਰਾਜ ਜੀ ਨੇ ਜਿਸ ਜੰਡ ਦੇ ਦਰਖ਼ਤ ਨਾਲ ਘੋੜ੍ਹਾ ਬੰਨ੍ਹਿਆ ਉਹ ਜੰਡ ਦਾ ਰੁੱਖ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਸੁਸ਼ੋਭਿਤ ਹੈ...ਮਾਨਤਾ ਹੈ ਕਿ ਜੇਕਰ ਕਿਸੇ ਸਿਰੋਂ ਕਰਜ ਨਹੀ ਉਤਰ ਰਿਹਾ ਤਾਂ ਉਹ ਏਥੇ ਦਰਸ਼ਨ ਇਸ਼ਨਾਨ ਅਰਦਾਸ ਕਰੇ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ।
Alerts
Be the first to know and let us send you an email when Gurdwara Jamni Sahib Bazidpur, Ferozepur posts news and promotions. Your email address will not be used for any other purpose, and you can unsubscribe at any time.