ਕੰਗਾ ਕੜਾ ਕੇਸ ਕਿਰਪਾਨ ਸਾਡੀ ਨੇ ਇਹ ਜਾਨ

ਕੰਗਾ ਕੜਾ ਕੇਸ ਕਿਰਪਾਨ ਸਾਡੀ ਨੇ ਇਹ ਜਾਨ ਪਿਆਰੇ ਵੀਰੋ ਤੇ ਭੈਣੋ ਖਾਲਸਾ ਜੀ
" ਅਮ੍ਰਿਤ ਸਕੋ ਸਿੰਘ ਸਜੋ "

29/12/2021
ਜਨਮ ਦਿਨਜਦ ਵਧ ਗਿਆ ਅੱਤਿਆਚਾਰ ਸੀਰੋ ਰੋ ਮਾਂ ਧਰਤ ਲਾਈ ਗੁਹਾਰ ਸੀਸੁਣੀ ਪੁਕਾਰ ਪ੍ਰਭ ਦਾਤਾਰ ਜੀਨਨਕਾਣੇ ਨਾਨਕ ਲਿਆ ਅਵਤਾਰ ਜੀਹੋ ਗਈ ਚਾਰੇ ਪਾਸੇ ਰੌ...
22/11/2018

ਜਨਮ ਦਿਨ
ਜਦ ਵਧ ਗਿਆ ਅੱਤਿਆਚਾਰ ਸੀ
ਰੋ ਰੋ ਮਾਂ ਧਰਤ ਲਾਈ ਗੁਹਾਰ ਸੀ
ਸੁਣੀ ਪੁਕਾਰ ਪ੍ਰਭ ਦਾਤਾਰ ਜੀ
ਨਨਕਾਣੇ ਨਾਨਕ ਲਿਆ ਅਵਤਾਰ ਜੀ
ਹੋ ਗਈ ਚਾਰੇ ਪਾਸੇ ਰੌਸ਼ਨਾਈ
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ
ਹੋਵੇ ਸੱਭ ਜਗਤ ਨੂੰ ਲੱਖ ਲੱਖ ਵਧਾਈ
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀ
ਹੋਵੇ ਸੱਭ ਜਗਤ ਨੂੰ ਲੱਖ ਲੱਖ ਵਧਾਈ

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ !!ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ !!ਗੁਰਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੭੦੮ ...
09/11/2018

ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ !!
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ !!

ਗੁਰਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੭੦੮ ਈ : !!

Aaj de din 1708 nu Shri Guru Gobind Singh Ji Ne Nanded Sahib Vikhe Sri Guru Granth Sahib Ji Nu Gurgaddi pardhan kar Aanant Kaal layi Sikhan De Guru Thapiya Si ...

Aap sabh nu Shri Guru Granth Sahib Ji de Gurgaddi Diwas diya Lakh Lakh Wadhayian Hon Ji..

Dhan Dhan Shri Guru Granth Sahib Ji..

Satnaaam Shri Waheguru Ji..

01/12/2016

ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ

ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।

ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ

ਕਿੰਨਾ ਬਲ ਹੈ ਨਿੱਕੀ ਤਲਵਾਰ। ਅੰਦਰ

ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ

ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।

ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ

ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।

ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ

ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।

ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ

ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ।

31/08/2016

ਤੂੰ ਨਿਗਾਹ ਮਿਹਰ ਦੀ ਪਾ ਦੇ ਮਾਲਕਾ..🙏🏻
ਮੈਨੂੰ ਡੁੱਬੇ ਨੂੰ ਪਾਰ ਬੰਨੇ ਲਾ ਦੇ ਮਾਲਕਾ ..
ਤੇਰਾ ਦਰ ਨਾ ਮੈ ਹੁਣ ਛੱਡ ਸੱਕਦਾ ..
ਚਾਹੇ ਜਿਉਂਦੇ ਚੋ ਸਾਹ ਮੁਕਾਦੇ ਮਾਲਕਾ ..

01/07/2016

ਨਾਮ ਸਿਮਰਨ ਬਾਰੇ ਵਿਚਾਰ ( ਭਾਈ ਵੀਰ ਸਿੰਘ )
ਭਾਈ ਵੀਰ ਸਿੰਘ ਜੀ ਦੀ ਕਲਮ ਤੋਂ ਨਾਮ ਸਿਮਰਨ ਬਾਰੇ ਵਿਚਾਰ
੧. ਵਾਹਿਗੁਰੂ ਗੁਰਮੰਤਰ ਹੈ , ਇਸਦੇ ਸਿਮਰਨ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ |
੨. ਸਿਮਰਨ ਫੋਕਾ ਸਾਧਨ ਨਹੀਂ , ਇਹ ਪ੍ਰੀਤ ਦੀ ਰੀਤ ਹੈ |
ਨਾਮ ਆਪ ਹੀ ਜਪਣਾ ਪੈਂਦਾ ਹੈ | ਜੇਹਰਾ
ਰੋਟੀ ਖਾਏਗਾ , ਓਹੀ ਰੱਜੇਗਾ|
ਸਿਮਰਨ ਰਸਨਾ ਨਾਲ ਜਪਣਾ ਕਰਨਾ ਹੈ , ਫਿਰ
ਇਹ ਆਪੇ ਹੀ ਹਿਰਦੇ ਵਿਚ ਲਹਿ ਜਾਂਦਾ ਹੈ |
ਨਾਮ ਜਪਨ ਵਾਲੇ ਨੂੰ ਸਬਰ ਤੇ ਨਿਮਰਤਾ ਦੀ ਬੜੀ ਲੋੜ ਹੈ |
੩. ਸਿਮਰਨ ਨਾਲ ਪਹਿਲਾਂ ਮਨ ਦੀ ਮੈਲ ਉਤਰਦੀ
ਹੈ ਤੇ ਇਨਸਾਨ ਬੁਰੇ ਕੰਮ ਕਰਨ ਤੋ ਸੰਕੋਚ ਕਰਦਾ ਹੈ |
੪. ਵਾਹਿਗੁਰੂ – ਵਾਹਿਗੁਰੂ ਕਰਨ ਨਾਲ ਸਾਡੇ ਮਨ ਤੇ ਹਰ ਹਾਲਤ ਵਿਚ ਅਸਰ ਹੁੰਦਾ ਹੈ |
ਇਸ ਨਾਲ ਸਾਡੇ ਵਿਚ ਕੋਮਲਤਾ ਆ ਜਾਂਦੀ ਹੈ ,
ਚੰਗੇ ਮੰਦੇ ਦੀ ਤਮੀਜ ਹੋ ਜਾਂਦੀ ਹੈ ਤੇ ਮਨ ਬੁਰਾਈ ਤੋ ਪ੍ਰਹੇਜ ਕਰਨ ਲਗ ਜਾਂਦਾ ਹੈ |
੫. ਸਿਮਰਨ ਪਹਲਾ ਮੈਂਲ ਕਟਦਾ ਹੈ , ਇਸ ਲਈ ਪਹਿਲਾਂ ਇਸ ਵਿਚ ਮਨ ਨਹੀਂ ਲਗਦਾ |
ਜਦੋ ਮਨ ਨਿਰਮਲ ਹੋ ਜਾਂਦਾ ਹੈ ਤਾ ਸਿਮਰਨ ਵਿਚ ਰਸ ਆਉਣ ਲਗਦਾ ਹੈ , ਫਿਰ ਛਡਨ ਨੂੰ ਦਿਲ ਨਹੀਂ ਕਰਦਾ |
੬. ਮਨ ਚਾਹੇ ਨਾ ਵੀ ਟਿਕੇ , ਨਾਮ ਜਪਣਾ
ਚਾਹਿਦਾ ਹੈ |
ਜੇ ਨਾਮ ਜਾਪਦੇਆਂ ਮਨ ਜਰਾ ਵੀ ਟਿਕ ਜਾਵੇ ਤਾ ਥੋੜੀ ਗਲ ਨਹੀਂ,
ਮਨ ਪੂਰਾ ਵਸ ਤਦ ਆਉਂਦਾ ਜਦ ਵਾਹਿਗੁਰੂ ਦੀ ਪੂਰਨ ਕਿਰਪਾਲਤਾ ਹੋਵੇ |
੭. ਮਨ ਟਿਕੇ ਜਾ ਨਾ ਟਿਕੇ , ਨਾਮ ਜਪਣਾ ਚਾਹਿਦਾ ਹੈ , ਜੋ ਲੱਗੇ ਰਹਿਣਗੇ, ਓਹਨਾ ਲਈ ਓਹ ਸਮਾਂ ਵੀ ਆਵੇਗਾ ,
ਜਦੋ ਮਨ ਦਾ ਟਿਕਾਓ ਪ੍ਰਾਪਤ ਹੋ ਜਾਵੇਗਾ |
ਜੋ ਤੁਰੇ ਰਹਿਣਗੇ , ਭਾਵੇ ਮਧਮ ਚਲ ਹੀ , ਓਹਨਾ ਦੇ ਮੰਜਿਲ ਤੇ ਪਹੁੰਚਣ ਦੀ ਆਸ ਹੋ ਸਕਦੀ ਹੈ |
੮. ਸਿਮਰਨ ਵਿਚ ਸੁਆਦ ਨਹੀਂ ਆਉਂਦਾ ਤਾਂ ਗੁਰੂ ਜਾਣੇ , ਜੋ ਸੁਆਦ ਨਹੀਂ ਦੇਂਦਾ | ਬੰਦੇ ਦਾ ਧਰਮ ਹੈ ਬੰਦਗੀ ਕਰਨਾ|
ਸਦਾ ਰਸ ਤੇ ਹਕ ਨਹੀਂ |
ਰਸ ਤਾਂ ਕਦੇ- ਕਦੇ ਗੁਰੂ ਝਲਕਾਰਾ ਮਾਰ ਕੇ ਦੇ ਦੇਂਦਾ ਹੈ
ਤਾ ਕਿ ਬੱਚੇ ਡੋਲ ਨਾ ਜਾਣ |
੯. ਨਾਮ ਪਾਪ ਤੇ ਦੁਖ ਕਟਦਾ ਹੈ | ਸਿਮਰਨ ਦੇਹ ਨੂੰ ਵੀ ਅਰੋਗ ਕਰਦਾ ਹੈ ਤੇ ਵਾਹਿਗੁਰੂ ਦੇ ਨੇੜੇ ਵੀ ਲੈ ਜਾਂਦਾ
ਹੈ , ਇਸ ਨਾਲ ਅਸੀਂ ਅੰਤਰਮੁਖ ਹੁੰਦੇ ਹਾਂ |
੧੦. ਨਾਮ ਜਾਪਦੇ ਹੋਏ ਨਿਰਮਾਨਤਾ ਵਿਚ ਰਹੋ |
ਨਾਮ ਵੀ ਵਾਹਿਗੁਰੂ ਦੀ ਦਾਤ ਹੈ , ਇਹ ਸਮਝ ਕੇ ਕਰਾਗੇ ਤਾ ਨਿਰਮਾਨਤਾ ਵਿਚ ਰਹਾਗੇ |
ਨਾਮੀ ਪੁਰਖ ਦੀ ਅਰਦਾਸ ਵਿਚ ਸ਼ਕਤੀ ਆ ਜਾਂਦੀ ਹੈ , ਜਦੋ ਕੁਝ ਬਰਕਤ ਆ ਜਾਵੇ ਤਾ ਸਿਖ ਦੁਨੀਆ ਤੋ ਖਬਰਦਾਰ ਰਹੇ ,
ਕਿਓਕਿ ਦੁਨੀਆ ਇਸ ਨੂੰ ਆਪਨੇ ਮਤਲਬ ਲਈ ਵਰਤੇਗੀ |
ਇਸ ਨਾਲ ਆਦਮੀ ਨਾਮ ਤੋ ਟੁਟਦਾ ਹੈ|
੧੧. ਨਾਮ ਜਾਪਦੇ ਹੋਏ ਰਿਧੀਆਂ -ਸਿਧੀਆਂ ਆ ਜਾਂਦੀਆਂ ਹਨ |
ਨਾਮ ਜਪਣ ਵਾਲੇ ਨੇ ਓਹਨਾ ਦੇ
ਵਿਖਾਵੇ ਤੋ ਬਚਨਾ ਹੈ ਤਾ ਕਿ ਹਉਮੇ ਨਾ ਆਵੇ |
ਹਉਮੇ ਆਈ ਤਾ ਨਾਮ ਦਾ ਰਸ ਟੁਟ ਜਾਵੇਗਾ |
੧੨. ਰਿਧੀਆਂ -ਸਿਧੀਆਂ ਵਾਲਾ ਵੱਡਾ ਨਾਈ , ਵੱਡਾ ਓਹ ਹੈ ਜਿਸਨੂ ਨਾਮ ਦਾ ਰਸ ਆਇਆ ਹੈ ਤੇ ਨਾਮ ਜਿਸਦੇ ਜੀਵਨ ਦਾ ਆਧਾਰ ਬਣ ਗਿਆ ਹੈ |
੧੩. ਵਾਹਿਗੁਰੂ ਦਾ ਇਕ ਵਾਰ ਨਾਮ ਲੈ ਕੇ ਜੇ ਫਿਰ .
ਵਾਹਿਗੁਰੂ ਕਹਿਣ ਨੂੰ ਮਨ ਕਰੇ ਤਾ ਇਹ ਸਮਝੋ ਕਿ ਸਿਮਰਨ ਸਫਲ ਹੋ ਰਿਹਾ ਹੈ
ਤੇ ਮੈਲ ਕੱਟ ਰਹੀ ਹੈ |
੧੪. ਰਸਨਾ ਨਾਲ ਇਕ ਵਾਰ ਵਾਹਿਗੁਰੂ ਕਹਿਣ ਤੇ ਜੇ ਦੂਜੀ ਵਾਰ ਕਹਿਣ ਨੂੰ ਜੀ ਕਰੇ ਤਾ ਚਾਰ ਵਾਰ ਵਾਹਿਗੁਰੂ ਦਾ ਸ਼ੁਕਰ ਕਰੋ ,
ਜੋ ਉਸਨੇ ਤੁਹਾਨੂ ਨਾਮ ਬਕਸ਼ਿਆ ਹੈ ਤੇ ਨਾਮ ਪਿਆਰਾ ਲੱਗਾ ਹੈ |
੧੫. ਵਾਹਿਗੁਰੂ ਦਾ ਨਾਮ ਜਪਣਾ ਇਕ ਬੋਹਤ ਵੱਡੀ ਨਿਆਮਤ ਹੈ , ਜੋ ਵਾਹਿਗੁਰੂ ਦੀ ਆਪਣੀ ਮੇਹਰ ਨਾਲ ਪ੍ਰਾਪਤ ਹੁੰਦੀ ਹੈ ,
ਜਦੋ ਵਾਹਿਗੁਰੂ ਜਪੋ ਤਾ ਉਸਦਾ ਸ਼ੁਕਰ ਕਰੋ , ਜੋ ਨਾਮ ਜਪਾ ਰਿਹਾ ਹੈ |
੧੬. ਜਦ ਸੁਰਤ ਚੜਦੀ ਕਲਾ ਵਿਚ ਹੋਵੇ ਤਾ ਮਾਣ ਨਹੀਂ ਕਰਨਾ , ਇਸ ਨੂੰ ਵਾਹਿਗੁਰੂ ਦੀ ਮੇਹਰ ਸਮਝਨਾ ਹੈ |
ਜਦੋਂ ਵਾਹਿਗੁਰੂ ਦਾ ਰਸ ਆਉਣ ਲਗਦਾ ਹੈ ਤਾ ਕਈ ਲੋਕ ਹੰਕਾਰ ਕਰਨ ਲਗ ਪੈਂਦੇ ਹਨ |
ਇਹ ਪਰਮਾਰਥ ਦੇ ਰਸਤੇ
ਵਿਚ ਰੁਕਾਵਟ ਹੈ, ਇਸਤੋ ਬਚਨਾ ਚਾਹਿਦਾ ਹੈ |
੧੭. ਸਿਮਰਨ ਦੇ ਅਭਿਆਸ ਨਾਲ ਤੁਸੀਂ ਪਰਮਾਰਥ ਦੇ ਰਸਤੇ ਤੇ ਤਰੱਕੀ ਕਰ ਰਹੇ ਹੋ ਇਸ ਦੀਆਂ ਇਹ
ਨਿਸ਼ਾਨੀਆਂ ਹਨ :-
ਇਕ ਵਾਰ ਵਾਹਿਗੁਰੂ ਆਖਣ ਤੇ ਫ਼ਿਰ ਵਾਹਿਗੁਰੂ ਕਹਿਣ ਨੂੰ ਜੀ ਕਰੇ
ਨਾਮ ਵਿਚ ਦਿਨ-ਬਦਿਨ ਵਿਸ਼ਵਾਸ਼ ਵਧੇ
ਵਿਕਾਰ ਘਟ ਜਾਣ
ਇਕਾਂਤ ਵਿਚੋ ਰਸ ਆਵੇ
੧੮. ਯਾਦ ਰਹੇ ਨਾਮ ਨੇ ਅੰਤ ਤਕ ਨਾਮ ਜਾਣਾ ਹੈ , ਸੋ ਇਸਦੇ ਜਪਣ ਦੀ ਅੰਤਮ ਸੁਆਸਾਂ ਤਕ ਲੋੜ ਹੈ |
੧੯. ਆਪ ਪੜ ਲਇਆ .... ਧੰਨ ਹੋ...
ਹੁਣ ਆਪਣੇ ਪਿਆਰੇ ਦੋਸਤਾਂ, ਰਿਸ਼ਤੇਦਾਰਾਂ, ਸਾਕ-ਸੰਬੰਧੀਆਂ ਨੂੰ ਇਹ ਸੁਨੇਹਾ ਭੇਜ ਕੇ ਪੁੰਨ ਕਮਾਓ ।
{ਗੁਰੂ ਕਾ ਦਾਸ 🙏 ਹਰਪ੍ਰੀਤ ਸਿੰਘ ਖਾਲ਼ਸਾ } 9781827690,0521587019🙏🏻
੨੦. ਹੁਣ ਜਪਣਾ ਸ਼ੁਰੂ ਕਰੋ......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ......
ਜਪੀ ਚਲੋ ਸਵਾਸ ਸਵਾਸ .....ਰੁਕੋ ਨਾ...
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ......

27/04/2016

ੴਗੁਰੂ ਤੇਗ ਬਹਾਦਰ ਸਿਮਰਿਐ ।
ਘਰ ਨਉ ਨਿਧਿ ਆਵੈ ਧਾਇ ।।
ਧੰਨ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਮਾਹਰਾਜ ਜੀ ਦੇ ਪਰਕਾਸ਼ ਪੁਰਬ ਦੀਆਂ ਬਿਅੰਤ ਬਿਅੰਤ ਮੁਬਾਰਕਾਂ ਜੀ।

30/11/2015

ਸਿਰ ਜਾਵੇ ਤਾਂ ਜਾਵੇ
ਮੇਰਾ ਸਿੱਖੀ ਸਿਦਕ ਨਾ ਜਾਵੇ
ਦਸਤਾਰ ਮੇਰੀ ਸ਼ਾਨ ਹੈ
ਦਸਤਾਰ ਮੇਰੀ ਪਹਿਚਾਣ ਹੈ
ਸੱਚੇ ਪਾਤਸਾਹ,ਅੰਮ੍ਰਿਤ ਦੀ ਦਾਤ ਬਖਸ਼ੀ॥
ਨਾਲ ਗੁਰਸਿੱਖੀ,ਕਲਗੀਧਾਰ ਬਖਸ਼ੀ॥
ਹੋਰ ਚਾਰ ਕੱਕੇ ਭਾਂਵੇ ਹੋਣ ਪੂਰੇ,
ਕੇਸਾਂ ਬਾਝ ਨ ਸਿੱਖੀ ਕਿਰਦਾਰ ਬਣਦਾ॥
ਕੇਸ ਰੱਖ ਕੇ ਸਿੱਖ ਤਾਂ ਬਣ ਸਕਦਾ,
ਪਰ ਬੱਝੇ ਪੱਗ. ਤਾਂ ਸਿੰਘ ਸਰਦਾਰ ਬਣਦਾ॥
ਪੱਗ ਵੇਖਣ ਨੂੰ ਤਾਂ ਟੋਟਾ ਹੀ ਐ ਕੱਪੜੇ ਦਾ,
ਰੰਗ ਦੇਈਏ ਹੋਰ ਵੀ ਸੱਜਦਾ ਹੈ॥
ਐਪਰ ਟੌਹਰ ਬਣਦਾ ਓਸ ਵੇਲੇ ,
ਜਦ ਪੱਗ ਬਣ ਕੇ. ਸਿਰ 'ਤੇ ਬਝਦਾ ਹੈ॥
ਬਿਨਾਂ ਪੱਗ ਦੇ ਕਾਹਦੀ ਪਛਾਣ ਹੁੰਦੀ,
ਹੋਵੇ ਆਦਮੀ ਲੱਖ ਹਜ਼ਾਰ ਜਾਂਦਾ॥
ਲੱਖਾਂ ਵਿੱਚੋਂ ਹੋਵੇ ਇੱਕ ਪੱਗ ਵਾਲਾ,
ਲੋਕੀਂ ਆਖਦੇ ਔਹ ਸਰਦਾਰ ਜਾਂਦਾ॥
ਜਿਹੜਾ ਟੌਹਰ ਆ ਪੱਗ ਦਾ ਜਗ ਅੰਦਰ,
ਲੀੜਾ ਹੋਰ ਨਾ ਟੌਹਰ ਰਖਾਏ ਕੋਈ॥
ਲੋਕੀਂ ਆਖਦੇ ਪਗੜੀ ਸੰਭਾਲ ਜੱਟਾ ,
ਜੱਟਾ ਪੈਂਟ ਸੰਭਾਲ ਨਾ ਗਾਏ ਕੋਈ॥
ਜੱਟਾ ਧੋਤੀ ਸੰਭਾਲ ਨਾ ਗਾਏ ਕੋਈ॥
ਪਰਿਆ ਵਿੱਚ ਜਿਸ ਬੰਦੇ ਦੀ ਪੱਗ ਲਹਿ ਜਾਏ,
ਉਹਦਾ ਮਾਣ ਹੈ ਨਹੀਂ ਰਹਿੰਦਾ ਜਗ ਉੱਤੇ॥
ਸੇਹਰਾ ਕਦੇ ਵੀ ਟਿੰਡ ਉੱਤੇ ਬੱਝਦਾ ਨਹੀਂ,
ਸੇਹਰਾ ਜਦੋਂ ਵੀ ਬੱਝੂ ਬੱਝੂ ਪੱਗ ਉੱਤੇ॥
ਆਮ ਆਦਮੀ ਵਾਸਤੇ ਟੌਹਰ ਹੈ ਏਹ,
ਸਿੱਖਾਂ ਵਾਸਤੇ ਇਕ ਸੌਗਾਤ ਹੈ ਏਹ॥
'ਚਮਨ' ਸਦਾ ਸੰਭਾਲ ਕੇ ਰੱਖੀਂ ,
ਦਸਮੇਸ਼ ਪਿਤਾ ਦੀ ਬਖਸ਼ੀ ਹੋਈ ਦਸਤਾਰ ਹੈ

27/11/2015

ਲਾਲਿਆਂ ਦਾ ਜੱਟ ਨੂੰ ਵਿਆਜ ਖਾ ਗਿਆ,
ਰਹਿੰਦਾ ਖੁੰਹਦਾ ਮਿੱਤਰੋ ਪਿਆਜ ਖਾ ਗਿਆ,

ਕਾਲਾ ਧਨ ਆਉਣ ਦੀ ਉਮੀਦ ਛੱਡ ਤੀ,
ਅੱਛੇ ਦਿਨਾਂ ਸਾਡੀ ਜਮਾ ਧੁੱਕੀ ਕੱਢ ਤੀ,

ਮੱਛਰ ਚਿੱਟੇ ਨੇ ਨਰਮੇ ਨੂੰ ਖਾ ਲਿਆ,
ਪਾਉਡਰ ਚਿੱਟੇ ਨੇ ਮੁੰਡਾ ਖੁੰਜੇ ਲਾ ਲਿਆ,
ਵੇਚ ਵੇਚ ਖਾ ਗਏ ਲੀਡਰ ਕਿਸਾਨ ਨੂੰ,
ਛੱਡਿਆ ਨਾ ਰੇਤੇ ਬਜਰੀ ਦੁਕਾਨ ਨੂੰ,

ਬਾਬਿਆਂ ਨੇ ਕੰਮ ਲਾਇਆ ਸਰਕਾਰਾਂ ਨੂੰ, ਸੀਡੀ ਤੇ ਕਮਾਈ ਹੁੰਦੀ ਕਲਾਕਾਰਾਂ ਨੂੰ,

ਰਾਖਵੇਂ ਕੋਟੇ ਨੇ ਜੱਟ ਵਿਹਲੇ ਕਰਤੇ,
ਪੈਸੇ ਲੈ ਲੈ ਸਭ ਖਾਲੀ ਖਾਨੇ ਭਰਤੇ,

ਮੋਦੀ ਦੀਆਂ ਸਭ ਟੌਫੀਆਂ ਨੇ ਮੁੱਕੀਆਂ,
ਆਮ ਬੰਦੇ ਕੱਢੀਆਂ ਦਿੱਲੀ ਚ ਧੁੱਕੀਆਂ,

ਅੱਗੇ ਟਾਈਮ ਮਾੜਾ ਹੋਰ ਆਉਣਾ ਮਿੱਤਰੋ,
ਬਚਦਾ ਪੰਜਾਬ ਨੂੰ ਬਚਾ ਲਓ ਮਿੱਤਰੋ !

26/11/2015

ਆਸਤਿਕ ਹੋਵੇ ਜਾੰ ਨਾਸਤਿਕ ਇਨਸਾਨੀਅਤ ਤੋੰ ਬਿਨ੍ਹਾ ਦੋਵੇੰ ਸਿਫਰ ਹਨ ।
ਨਾਸਤਿਕ ਦਾ ਕਹਿਣਾ ਹੈ ਮੈ ਕੇਵਲ ਮਨੁੱਖਤਾ ਨੂੰ ਪਿਆਰ ਕਰਦਾ ਹਾਂ ਪਰ ਸਟਾਲਿਨ ਨਾਸਤਿਕ
ਸੀ ਉਸ ਲੱਖਾਂ ਬੰਦੇ ਮੌਤ ਦੇ ਘਾਰ ਉਤਾਰ ਦਿੱਤੇ। ਜੇ ਆਸਤਿਕ ਲੋਕਾਂ ਨੇ ਦੂਜੇ ਧਰਮਾਂ ਦੇ
ਧਾਰਮਿਕ ਅਸਥਾਨ ਤਬਾਹ ਕਰ ਦਿੱਤੇ ਤਾਂ ਰੂਸ ਨੇ ਉਹੀ ਕੁੱਝ ਨਾਸਤਿਕਤਾ ਦੇ ਨਾ ਕੀਤਾ।
ਸਾਡੀ ਕੋਸ਼ਿਸ ਆਸਤਿਕ ਜਾੰ ਨਾਸਤਿਕ ਬਣਨ੍ਹ ਦੀ ਨਹੀੰ,
ਇਨਸਾਨ ਬਣ੍ਹਨ ਦੀ ਹੋਣੀ ਚਾਹੀਦੀ ਹੈ ।

22/11/2015

Jisde juban te feteh usdo jahan ch feteh...
Waheguru ji ka Khalsa Waheguru ji ki Feteh...
I am Amritdhari ਸਿੰਘਣੀ...
My Name is Khalsa...
My Grandfather is Guru Teg Bahadur ji
Grandmother Mata Gujri ji...
My father is Kalgidhar Dasmesh Pita Guru Gobind Singh ji ,
My mother is Mata Sahib Kaur ji...
Vasi - Anandpur Sahib,
Nanke - Guru ke Lahor...
I m not afraid of anyone expect my God
I hate nerrow minded nd dirty minded people
I m a Lionless
ਇੱਕ ਰੱਬ ਨਾ ਮਾਰੇ ਦੂਜਾ ਜੰਮਿਆ ਨੀ ਕੋਈ
Panth di khatir ldna v m jandi ha...
M dhee khalse di dushman agai adna v m jandi ha...
Julm nu rokn ly hath hathiyar fadna v m jandi ha...
Shonk nhi Gulam akhvaun da shir tali je dharna v m jandi
ਮੇ ਖਾਲਿਸਤਾਨੀ ਹਾ ਕਿਉਕਿ ਮੇ ਸਿੱਖ ਹਾ !! ਸਿੱਖ ਹੋਣਾ ਹੀ ਆਪਣੇ ਆਪ ਚ' ਖਾਲਿਸਤਾਨੀ ਹੋਣਾ ਹੇ
ੴਵਾਹਿਗੁਰੂ ਇਕ ਹੈ, ਸਰਬ ਵਿਆਪਕ ਹੈ ਅਤੇ ਉਸਦਾ ਅੰਤ ਨਹੀਂ ਪਾਇਆ ਜਾ ਸਕਦਾ
Last words of GURU GOBIND SINGH JI
'BAANI GURUAN' Di Hai main 'GURU' v Bna Chaleya,
Tuhanu Hasde Dekhan Layi Main SARBANS
Luta Chaleya,
Vairi Naal Larrn Layi Tuhanu SHER Bana Chaliya,
Tuhanu FATEH Mile,
"Main FATEH Bula Chaliya"..!.
"WAHEGURU JI KA KHALSA,
WAHEGURU JI KI FATEH"..
Jo mehnat karke mile O
"KIRAT"
Jo muskil nal mile O "SIMRAN DI DAAT"
Jo sab nu mile O "WAHEGURU JI DI KIRPA"
Jo kismat naal mile O "SATSANG"
Jo kise kise nu mile O
"SIKH KOUM VICH JANAM"
SIKHI sada vakhra Sroop, Sadi vakhri a Shaan, Sadi vakhri a Koum, Sadi vakhri Pehchan, Sada Shabad a Guru, Sadi vakhri Zubaan, Sada vakhra a Panth, Sada vakhra Nishan, Nahi pathran de pujari, Sade Gurudware, Gurudham, Shir asi ditte fir mili Sardari Tahio DUNIYA DE VICH SIKH KOUM HAI NIYARI
Piyo, Dade mainu baith samjaea, Dheeai darna te jhukna na sade hise aeya, Sda kayem rakhi asi sardari aaa, Bhave rol devi bhave samb lavi, Dheeai hun teri vari aaa
Pyari ARDAAS :
HE SACHEY
PATSHAH !
Tu sade j**m te sadi Rooh nu Nek karde.
Sade har faisle vich "Teri" raza Shamil karde
Thir ghar baisao har jan piyare...
Satguru tumre kaaj sware...
Dust doot parmesher mare...
Jan ki paij rakhi kartare...
ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ।।
ਅਮਰਿਤ ਨਾਮ ਮਹਾ ਰਸ ਪੀਨੈ ।।
ਨਿਰਭਉ ਹੋਇ ਭਜਹੁ ਭਗਵਾਨ।।
ਸਾਧਸੰਗਤਿ ਮਿਲਿ ਕੀਨੇ ਦਾਨੁ ।।
ਸਰਣਿ ਪਰੇ ਪ੍ਭ ਅੰਤਰਜਾਮੀ।।
ਨਾਨਕ ਓਟ ਪਕਰੀ ਪ੍ਭ ਸੁਆਮੀ..Don't copy of my profile...

29/09/2015

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ-ਭੂਮੀ ਹੈ, ਜੋ ਸ਼ਿਵਾਲਕ ਦੀਆਂ ਪਹਾੜੀਆਂ ਦੇ ਦਾਮਨ ਹੇਠ ਅਤੇ ਦਰਿਆ ਸਤਲੁਜ ਕਿਨਾਰੇ ਸ਼ੁਭਾਇਮਾਨ ਹੈ। ਇਸ ਪਾਵਨ ਸਥਾਨ ਤੋਂ ਜਦ ਰਣਜੀਤ ਨਗਾਰੇ ‘ਤੇ ਚੋਟ ਲੱਗਦੀ ਤਾਂ ਜ਼ਾਬਰ ਤੇ ਜ਼ਾਲਮ ਡਰਦੇ ਤੇ ਸਾਧਾਰਣ ਲੋਕਾਈ ਆਪਣਾ ਰਾਖਾ ਜਾਣ ਸੀਸ ਝੁਕਾਉਂਦੀ। ਮਨੁੱਖਤਾ ਦੇ ਇਤਿਹਾਸ ਵਿੱਚ ਨੀਚੋਂ ਊਚ ਕਰਨ ਦੀ ਕਰਾਮਾਤ ਤੇ ਆਪੇ ਗੁਰ-ਚੇਲੇ ਦਾ ਅਲੌਕਿਕ ਤੇ ਦੈਵੀ ਵਰਤਾਰਾ ਵੀ ਇਥੇ ਹੀ ਵਾਪਰਿਆ। ਮਾਖੋਵਾਲ ਦੀ ਧਰਤ ਨੂੰ ਖ੍ਰੀਦ ਕਰਕੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ‘ਚੱਕ ਨਾਨਕੀ’ ਨਾਮ ਰੱਖਿਆ ਜੋ ਪਿਛੋਂ ‘ਅਨੰਦਪੁਰ ਸਾਹਿਬ’ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਪਾਵਨ ਸੀਸ ਲੈ ਭਾਈ ਜੈਤਾ ਪੁੱਜਿਆ ਤਾਂ ਸਤਿਗੁਰੂ ਜੀ ਨੇ ਸੁਭਾਵਿਕ ਉਚਾਰਿਆ- ਇਹ ਬਿਧ ਕੋ ਪੰਥ ਬਨਾਓ….। ਇਥੇ ਹੀ ਪੰਜਾਂ ਪਿਆਰਿਆਂ ਸੀਸ ਭੇਂਟ ਕਰ, ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰ ਖ਼ਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ:
ਖ਼ਾਲਸਾ ਮੇਰੋ ਰੂਪ ਹੈ ਖ਼ਾਸ।
ਖ਼ਾਲਸਹ ਮਹਿ ਹਉਂ ਕਰਹੁੰ ਨਿਵਾਸ।…
ਖ਼ਾਲਸਾ ਮੇਰੋ ਸਤਿਗੁਰੁ ਪੂਰਾ।
ਇਸ ਅਸਥਾਨ ਤੋਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ-ਕੁੰਨ ਜਦੋ-ਜਹਿਦ ਆਰੰਭ ਹੋਈ, ਜਿਸ ਵਿੱਚ ਗੁਰੂ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਤਦ ਤਕ ਜਾਰੀ ਰਹੀ, ਜਦ ਤਕ ਸ਼ਾਹੀ ਕਿਲ੍ਹੇ ਲਾਹੌਰ ‘ਤੇ ਕੇਸਰੀ ਪਰਚਮ ਨਾ ਝੁਲਾ ਦਿੱਤਾ। ਕਿਤਨਾ ਪਿਆਰ ਹੈ ਇਸ ਪਾਵਨ ਅਸਥਾਨ ਨਾਲ ਖ਼ਾਲਸਾ ਪੰਥ ਦਾ ਕਿ ਹਰ ਗੁਰਸਿੱਖ ਆਪਣੇ ਆਪ ਨੂੰ ਅਨੰਦਪੁਰੀ ਦਾ ਵਾਸੀ ਅਖਵਾ ਮਾਣ ਮਹਿਸੂਸ ਕਰਦਾ ਹੈ।

Address

Fatehgarh Sahib
140406

Alerts

Be the first to know and let us send you an email when ਕੰਗਾ ਕੜਾ ਕੇਸ ਕਿਰਪਾਨ ਸਾਡੀ ਨੇ ਇਹ ਜਾਨ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਕੰਗਾ ਕੜਾ ਕੇਸ ਕਿਰਪਾਨ ਸਾਡੀ ਨੇ ਇਹ ਜਾਨ:

Share