"sab Sikhan Ko Hukam Hai Guru Maneyo Granth"

"sab Sikhan Ko Hukam Hai Guru Maneyo Granth" The GURU GRANTH SAHIB is truely unique among the world's great scriptures. It is a collection of hymns or baani describing the qualities of God and why one

17/01/2024
27/11/2023

ਚੜ੍ਹਿਆ ਸੋਧਣਿ ਧਰਤਿ ਲੁਕਾਈ ।।੨੪।।

ਦੁਖ ਕਲੇਸ ਬਿਘਨ ਆਪਣੇ ਪ੍ਰਚੰਡ ਰੂਪ ਚ ਧਰਤੀ ਨੂੰ ਘੇਰੀ ਖੜ੍ਹੇ ਸੀ । ਸਮਾਂ ਆਰੇ ਵਾਂਗ ਹੋਇਆ ਪਿਆ ਸੀ ,ਰਾਜੇ ਕਸਾਈ ਹੋ ਗਏ ਸਨ । ਧਰਮ ਖੰਭ ਲਾ ਕੇ ਕਿੱਧਰੇ ਉੱਡ ਗਿਆ ਸੀ । ਕੂੜ ਰੂਪ ਮੱਸਿਆ ਕਰਕੇ ਸੱਚ ਦਾ ਚੰਦਰਮਾਂ ਨਜ਼ਰੀਂ ਨਹੀਂ ਸੀ ਪੈ ਰਿਹਾ । ਕੋਈ ਐਸਾ ਮਰਦ ਨਹੀਂ ਸੀ ਬਚਿਆ ਕਰਮਾਂ ਮਾਰੀ ਧਰਤ ਤੇ ਜਿਹੜਾ ਗ਼ਾਫ਼ਲ ਹੋ ਕੇ ਸੁੱਤਿਆਂ ਨੂੰ ਹਲੂਣਾ ਦੇ ਕੇ ਜਗਾ ਦੇਵੇ । ਲੋਕਾਈ ਦੀਆਂ ਚੀਕਾਂ ਪੁਕਾਰਾਂ ਨੇ ਅਕਾਲ ਪੁਰਖ ਜੀ ਨੂੰ ਖੁਦ ਉਹਨਾਂ ਦੇ ਬਿਘਨ ਬਿਨਾਸਨ ਲਈ ਆਉਣ ਤੇ ਮਜਬੂਰ ਕਰ ਦਿੱਤਾ । ਖੰਡਾਂ ਬ੍ਰਹਿਮੰਡਾਂ ਚ " ਓਹਦੇ " ਆਗਮਨ ਦਾ ਨਾਦ ਗੂੰਜਿਆ । ਮੰਨੋ ਪੰਜੇ ਤੱਤ ਇੱਕ ਦੂਜੇ ਨੂੰ ਆਖ ਆਖ ਖੀਵੇ ਹੋ ਰਹੇ ਹੋਣ
" ਗੁਰਮੁਖਿ ਕਲਿ ਵਿਚ ਪਰਗਟੁ ਹੋਆ "

ਓਹਨੇ ਪਾਂਧੇ ਦੀ ਫੱਟੀ ਤੇ ੧ਓ ਲਿਖ ਕੇ ਸਾਰੇ ਮੋਤੀ ਜਿਵੇਂ ਇੱਕ ਧਾਗੇ ਚ ਪਰੋ ਦਿੱਤੇ । ਉਹ ਜਿੱਥੇ ਜਿੱਥੇ ਜਾ ਕੇ ਬੈਠਾ ਉਹ ਧਰਤੀ ਹਰੀ ਭਰੀ ਹੋ ਗਈ , ਓਹਨੂੰ ਜਿਹਨਾਂ ਜਿਹਨਾਂ ਨੇ ਤੱਕਿਆ ਉਹ ਜੰਤ ਓਹਦੇ ਰੰਗ ਚ ਰੰਗੇ ਗਏ । ਉਹ ਸਾਰਿਆਂ ਨੂੰ ਇੱਕ ਰਸ ਹੋ ਕੇ ਮਿਲਦਾ ਗਿਆ , ਕੀ ਲਾਲੋ ਤੇ ਕੀ ਭਾਗੋ , ਕੀ ਰਾਕਸ਼ ਤੇ ਕੀ ਚੋਰ , ਓਹਦੇ ਲਈ ਸਾਰੇ ਏਕਸ ਕੇ ਬਾਰਿਕ ਸੀ । ਧਰਮ ਤੋਂ ਕੋਹਾਂ ਦੂਰ ਸਨ ਕਈ ਪਰ ਓਹਦੇ ਲਈ ਬੱਸ ਇਹ ਵਿਚਾਰੇ ਕਿਰਤ ਕਰਮ ਕੇ ਵਿਛੁੜੇ ਸੀ । ਬਾਬਰ ਵਰਗਿਆਂ ਨੂੰ ਜਾਬਰ ਕਹਿਣਾ ਓਹਦੇ ਹਿੱਸੇ ਆਇਆ । ਜਿਵੇਂ ਜੰਗਲ ਚ ਸ਼ੇਰ ਦੀ ਗਰਜ ਨਾਲ ਮਿਰਗਾਂ ਦੀਆਂ ਡਾਰਾਂ ਭੱਜ ਉਠਦੀਆਂ , ਓਵੇਂ ਗੁਰੂ ਬਾਬੇ ਦੇ ਬੋਲਾਂ ਨਾਲ ਜਦ ਬਾਬੇ ਮਰਦਾਨੇ ਦੀ ਰਬਾਬ ਨੇ ਟੁਣਕਾਰ ਫੜ੍ਹੀ ਤਾਂ ਮੰਨੋ ਸਰਬੱਤ ਲੋਕਾਈ ਦੇ ਦੁੱਖ ਉਹਨਾਂ ਦੀਆਂ ਦੇਹਾਂ ਛੱਡ ਦੌੜ ਗਏ ।

ਖੰਡਾਂ ਬ੍ਰਹਿਮੰਡਾਂ ਦੇ ਮਾਲਕ , ਆਪ ਨਰਾਇਣ ਕਲਾ ਧਾਰ , ਮਰਦ-ਏ-ਕਾਮਲ , ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪ੍ਰਗਟ ਦਿਵਸ ਦੀਆਂ ਸਮੁੱਚੇ ਜਗਤ ਨੂੰ ਕਰੋੜ ਕਰੋੜ ਵਧਾਈਆਂ 🙏

26/02/2023

ਸੁਣਿਐ ਸਤੁ ਸੰਤੋਖੁ ਗਿਆਨੁ ॥
ਅਰਥ: ਰੱਬ ਦੇ ਨਾਮ ਵਿਚ ਜੁੜਨ ਨਾਲ (ਹਿਰਦੇ ਵਿਚ) ਦਾਨ (ਦੇਣ ਦਾ ਸੁਭਾਉ), ਸੰਤੋਖ ਤੇ ਪ੍ਰਕਾਸ਼ ਪਰਗਟ ਹੋ ਜਾਂਦਾ ਹੈ,

ਸੁਣਿਐ ਅਠਸਠਿ ਕਾ ਇਸਨਾਨੁ ॥
ਅਰਥ: ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ (ਹੀ) ਹੋ ਜਾਂਦਾ ਹੈ (ਭਾਵ, ਅਠਾਰਠ ਤੀਰਥਾਂ ਦੇ ਇਸ਼ਨਾਨ ਨਾਮ ਜਪਣ ਦੇ ਵਿਚ ਹੀ ਆ ਜਾਂਦੇ ਹਨ)।

ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਅਰਥ: ਜੋ ਸਤਕਾਰ (ਮਨੁੱਖ ਵਿੱਦਿਆ) ਪੜ੍ਹ ਕੇ ਪਾਂਦੇ ਹਨ, ਉਹ ਭਗਤ ਜਨਾਂ ਨੂੰ ਅਕਾਲ ਪੁਰਖ ਦੇ ਨਾਮ ਵਿਚ ਜੁੜ ਕੇ ਹੀ ਮਿਲ ਜਾਂਦਾ ਹੈ।

ਸੁਣਿਐ ਲਾਗੈ ਸਹਜਿ ਧਿਆਨੁ ॥
ਅਰਥ: ਨਾਮ ਸੁਣਨ ਦਾ ਸਦਕਾ ਅਡੋਲਤਾ ਵਿਚ ਚਿੱਤ ਦੀ ਬ੍ਰਿਤੀ ਟਿਕ ਜਾਂਦੀ ਹੈ।

ਨਾਨਕ ਭਗਤਾ ਸਦਾ ਵਿਗਾਸੁ ॥
ਅਰਥ: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,

ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਅਰਥ: (ਕਿਉਂਕਿ) ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਮਨੁੱਖ ਦੇ) ਦੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੧੦॥

22/02/2023

ਸੁਣਿਐ ਈਸਰੁ ਬਰਮਾ ਇੰਦੁ ॥
ਅਰਥ: ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਦਾ ਸਦਕਾ ਸਾਧਾਰਨ ਮਨੁੱਖ ਸ਼ਿਵ, ਬ੍ਰਹਮਾ ਤੇ ਇੰਦਰ ਦੀ ਪਦਵੀ 'ਤੇ ਅੱਪੜ ਜਾਂਦਾ ਹੈ,

ਸੁਣਿਐ ਮੁਖਿ ਸਾਲਾਹਣ ਮੰਦੁ ॥
ਅਰਥ: ਮੰਦਾ ਮਨੁੱਖ ਭੀ ਮੂੰਹੋਂ ਰੱਬ ਦੀਆਂ ਸਿਫ਼ਤਾਂ ਕਰਨ ਲੱਗ ਪੈਂਦਾ ਹੈ,

ਸੁਣਿਐ ਜੋਗ ਜੁਗਤਿ ਤਨਿ ਭੇਦ ॥
ਅਰਥ: (ਸਾਧਾਰਨ ਬੁੱਧ ਵਾਲੇ ਨੂੰ ਭੀ) ਸਰੀਰ ਵਿਚ ਦੀਆਂ ਗੁੱਝੀਆਂ ਗੱਲਾਂ, (ਭਾਵ, ਅੱਖਾਂ, ਕੰਨ, ਜੀਭ ਆਦਿਕ ਇੰਦਰੀਆਂ ਦੇ ਚਾਲਿਆਂ ਤੇ ਵਿਕਾਰ ਆਦਿਕਾਂ ਵੱਲ ਦੌੜ-ਭੱਜ) ਦੇ ਭੇਦ ਦਾ ਪਤਾ ਲੱਗ ਜਾਂਦਾ ਹੈ,

ਸੁਣਿਐ ਸਾਸਤ ਸਿਮ੍ਰਿਤਿ ਵੇਦ ॥
ਅਰਥ: ਪ੍ਰਭੂ-ਮੇਲ ਦੀ ਜੁਗਤੀ ਦੀ ਸਮਝ ਪੈ ਜਾਂਦੀ ਹੈ, ਸ਼ਾਸਤ੍ਰਾਂ ਸਿਮ੍ਰਿਤੀਆਂ ਤੇ ਵੇਦਾਂ ਦੀ ਸਮਝ ਪੈ ਜਾਂਦੀ ਹੈ (ਭਾਵ, ਧਾਰਮਿਕ ਪੁਸਤਕਾਂ ਦਾ ਅਸਲ ਉੱਚਾ ਨਿਸ਼ਾਨਾ ਤਦੋਂ ਸਮਝ ਪੈਂਦਾ ਹੈ ਜਦੋਂ ਅਸੀਂ ਨਾਮ ਵਿਚ ਸੁਰਤ ਜੋੜਦੇ ਹਾਂ, ਨਹੀਂ ਤਾਂ ਨਿਰੇ ਲਫ਼ਜ਼ਾਂ ਨੂੰ ਹੀ ਪੜ੍ਹ ਛਡਦੇ ਹਾਂ, ਉਸ ਅਸਲੀ ਜਜ਼ਬੇ ਵਿਚ ਨਹੀਂ ਪਹੁੰਚਦੇ, ਜਿਸ ਜਜ਼ਬੇ ਵਿਚ ਅਪੜ ਕੇ ਉਹ ਧਾਰਮਿਕ ਪੁਸਤਕਾਂ ਉਚਾਰੀਆਂ ਹੁੰਦੀਆਂ ਹਨ)

ਨਾਨਕ ਭਗਤਾ ਸਦਾ ਵਿਗਾਸੁ ॥
ਅਰਥ: ਹੇ ਨਾਨਕ! (ਨਾਮ ਨਾਲ ਪ੍ਰੀਤ ਕਰਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ;

ਸੁਣਿਐ ਦੂਖ ਪਾਪ ਕਾ ਨਾਸੁ ॥੯॥
ਅਰਥ: (ਕਿਉਂਕਿ) ਰੱਬ ਦੀ ਸਿਫ਼ਤਿ ਸਾਲਾਹ ਸੁਣਨ ਕਰਕੇ (ਮਨੁੱਖ ਦੇ) ਦੁਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ॥੯॥

19/02/2023

ਸੁਣਿਐ ਸਿਧ ਪੀਰ ਸੁਰਿ ਨਾਥ ॥
ਅਰਥ: ਇਹ ਨਾਮ ਹਿਰਦੇ ਵਿਚ ਟਿਕਣ ਦੀ ਹੀ ਬਰਕਤਿ ਹੈ ਕਿ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ (ਸਾਧਾਰਨ ਮਨੁੱਖ) ਸਿੱਧਾਂ, ਪੀਰਾਂ, ਦੇਵਤਿਆਂ ਤੇ ਨਾਥਾਂ ਦੀ ਪਦਵੀ ਪਾ ਲੈਂਦੇ ਹਨ

ਸੁਣਿਐ ਧਰਤਿ ਧਵਲ ਆਕਾਸ ॥
ਅਰਥ: ਤੇ ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਉਹਨਾਂ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਧਰਤੀ ਆਕਾਸ਼ ਦਾ ਆਸਰਾ ਉਹ ਪ੍ਰਭੂ ਹੈ,

ਸੁਣਿਐ ਦੀਪ ਲੋਅ ਪਾਤਾਲ ॥
ਅਰਥ: ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਨਾਲ ਸੋਝੀ ਪੈਂਦੀ ਹੈ ਕਿ ਵਾਹਿਗੁਰੂ ਜੋ ਸਾਰੇ ਦੀਪਾਂ, ਲੋਕਾਂ, ਪਾਤਾਲਾਂ ਵਿਚ ਵਿਆਪਕ ਹੈ

ਸੁਣਿਐ ਪੋਹਿ ਨ ਸਕੈ ਕਾਲੁ ॥
ਅਰਥ: (ਵਾਹਿਗੁਰੂ ਦੀ ਸਿਫ਼ਤ-ਸਾਲਾਹ ਸੁਣਨ ਵਾਲੇ ਮਨੁੱਖ ਕਾਲ ਵੀ ਨਹੀਂ ਪੋਂਹਦਾ ਭਾਵ ਉਨ੍ਹਾਂ ਨੂੰ ਮੌਤ ਨਹੀਂ ਡਰਾ ਸਕਦੀ)

ਨਾਨਕ ਭਗਤਾ ਸਦਾ ਵਿਗਾਸੁ ॥
ਅਰਥ: ਹੇ ਨਾਨਕ! (ਅਕਾਲ ਪੁਰਖ ਦੇ ਨਾਮ ਵਿਚ ਸੁਰਤ ਜੋੜਨ ਵਾਲੇ) ਭਗਤ ਜਨਾਂ ਦੇ ਹਿਰਦੇ ਵਿਚ ਸਦਾ ਖਿੜਾਉ ਬਣਿਆ ਰਹਿੰਦਾ ਹੈ,

ਸੁਣਿਐ ਦੂਖ ਪਾਪ ਕਾ ਨਾਸੁ ॥੮॥
ਅਰਥ: (ਕਿੳਂਕਿ) ਉਸ ਦੀ ਸਿਫ਼ਤ-ਸਾਲਾਹ ਸੁਣਨ ਕਰ ਕੇ (ਮਨੁੱਖ ਦੇ) ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ ॥੮॥

Address

Faridkot

Website

Alerts

Be the first to know and let us send you an email when "sab Sikhan Ko Hukam Hai Guru Maneyo Granth" posts news and promotions. Your email address will not be used for any other purpose, and you can unsubscribe at any time.

Share