Sarkar-A-Khalsa

Sarkar-A-Khalsa ਸਰਕਾਰ ਏ ਖਾਲਸਾ

15 ਫਰਵਰੀ ਬਾਈ ਦੀਪ ਸਿੱਧੂ ਦੇ ਸ਼ਹੀਦੀ ਦਿਵਸ ਤੇ ਸਾਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਲੜਾਈ ਨਸਲਾਂ ਦੀ ਹੈ , ਨਾ ਕਿ ਫ਼ਸਲਾਂ ਦੀ । ਬਾਈ ਦੀਪ ਸਿ...
15/02/2024

15 ਫਰਵਰੀ ਬਾਈ ਦੀਪ ਸਿੱਧੂ ਦੇ ਸ਼ਹੀਦੀ ਦਿਵਸ ਤੇ ਸਾਨੂੰ ਇਹ ਗੱਲ ਸਮਝਣ ਦੀ ਜਰੂਰਤ ਹੈ ਕਿ ਲੜਾਈ ਨਸਲਾਂ ਦੀ ਹੈ , ਨਾ ਕਿ ਫ਼ਸਲਾਂ ਦੀ । ਬਾਈ ਦੀਪ ਸਿੱਧੂ ਨੂੰ ਮੇਰੇ ਵੱਲੋਂ ਕੋਟ-ਕੋਟ ਪ੍ਰਨਾਮ ॥ #ਦੀਪ_ਸਿੱਧੂ

 ੰਬਰ_ਜਨਮ_ਦਿਹਾੜਾ    ਭਾਈ ਵੀਰ ਸਿੰਘ ਜੀਮਹਾਨ ਸਿੱਖ ਵਿਦਵਾਨ ,ਯੁਗ ਪੁਰਸ਼ ,ਸੰਤ ਕਵੀ ,ਭਾਈ ਸਾਹਿਬ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਦਿਨ ਵੀ...
05/12/2022

ੰਬਰ_ਜਨਮ_ਦਿਹਾੜਾ
ਭਾਈ ਵੀਰ ਸਿੰਘ ਜੀ

ਮਹਾਨ ਸਿੱਖ ਵਿਦਵਾਨ ,ਯੁਗ ਪੁਰਸ਼ ,ਸੰਤ ਕਵੀ ,ਭਾਈ ਸਾਹਿਬ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਦਿਨ ਵੀਰ ਵਾਰ ਨੂੰ ਮਾਤਾ ਉੱਤਮ ਕੌਰ ਜੀ ਦੀ ਕੁੱਖੋਂ ਡਾ: ਚਰਨ ਸਿੰਘ ਜੀ ਦੇ ਘਰ ਅੰਮ੍ਰਿਤਸਰ ਸਾਹਿਬ ਹੋਇਆ ਭਾਈ ਸਾਬ 6 ਭੈਣ ਭਰਾਵਾਂ ਚੋ ਸਭਤੋ ਵੱਡੇ ਸੀ ਏ ਪਰਿਵਾਰ ਮਹਾਨ ਗੁਰਸਿੱਖ ਮਹਾਰਾਜਾ #ਕੌੜਾ_ਮੱਲ ਜੀ ਦੀ ਬੰਸ ਹੈ

ਭਾਈ ਵੀਰ ਸਿੰਘ ਜੀ ਦੇ ਦਾਦਾ ਜੀ #ਬਾਬਾ_ਕਾਹਨ_ਸਿੰਘ ਵੀ ਮਹਾਨ ਵਿਦਵਾਨ ਤੇ ਮਹਾਤਮਾ ਪੁਰਸ਼ ਸੀ ਉਨ੍ਹਾਂ ਦੀ ਭੈਣ ਲਾਹੌਰ ਵਿਆਹੀ ਹੋਈ ਸੀ ਤੇ ਉਹ ਭੈਣ ਨੂੰ ਮਿਲਣ ਗਏ ਇੱਕ ਦਿਨ ਭੈਣ ਨੂੰ ਕਹਿਣ ਲੱਗੇ ਅਸੀ ਅੱਜ ਹੀ ਵਾਪਸ ਜਾਣਾ ਭੈਣ ਨੇ ਕਿਹਾ ਕਿ ਰੁਕੋ ਏਡੀ ਕੀ ਛੇਤੀ ਹੈ ਬਾਬਾ ਕਾਹਨ ਸਿੰਘ ਜੀ ਬੋਲੇ ਹਾਡੇ ਘਰ ਇਕ ਮਹਾਂਪੁਰਖ ਨੇ ਆਉਣਾ ਹੈ ਉਨ੍ਹਾਂ ਦੇ ਸਵਾਗਤ ਲੀ ਜਾਣਾ ਜਰੂਰੀ ਅਾ ਭੈਣ ਨੇ ਫਿਰ ਰੋਕਿਆ ਨਾ ਬਾਬਾ ਜੀ ਅੰਮ੍ਰਿਤਸਰ ਆ ਗਏ ਉੱਧਰ ਭੈਣ ਜੀ ਨੇ ਸੋਚਿਆ ਕਿ ਮੈਂ ਵੀ ਜਾ ਕੇ ਦਰਸ਼ਨ ਕਰਾਂ ਕੇੜੇ ਮਹਾਂਪੁਰਖਾਂ ਨੇ ਜਿਨ੍ਹਾਂ ਲਈ ਭਰਾ ਨੇ ਏਨੀ ਖਿੱਚ ਕੀਤੀ ਇਕ ਦਿਨ ਛੱਡ ਕੇ ਅਗਲੇ ਦਿਨ ਭੈਣ ਵੀ ਅੰਮ੍ਰਿਤਸਰ ਪਹੁੰਚ ਗੀ ਤਾਂ ਦੇਖਿਅਾ ਕੋਈ ਮਹਾਂਪੁਰਖ ਨਹੀਂ ਹੈ ਹਾਂ ਘਰ ਚ ਬਾਬਾ ਕਾਹਨ ਸਿੰਘ ਦੇ ਪੋਤਰੇ ਦਾ ਜਨਮ ਹੋਇਆ ਸੀ ਭੈਣ ਜੀ ਸਮਝ ਗਏ ਇਹ ਬੱਚਾ ਕੋਈ ਮਹਾਂਪੁਰਖ ਹੈ ਜਿਸ ਦੇ ਖਿੱਚੇ ਹੋਏ ਭਰਾ ਜੀ ਲੌਰੋ ਭੱਜੇ ਆਏ ਅਾ

ਭਾਈ ਵੀਰ ਸਿੰਘ ਜੀ ਦੇ #ਮਾਤਾ_ਉੱਤਮ_ਕੌਰ ਦੱਸਦੀ ਅਾ ਕੇ ਵੀਰ ਸਿੰਘ ਅਜੇ 40 ਦਿਨਾਂ ਦਾ ਮਸਾਂ ਹੋਇਆ ਸੀ ਜਦੋਂ ਉਨ੍ਹਾਂ ਦੇ ਦਾਦਾ ਕਾਹਨ ਸਿੰਘ ਜੀ ਉਸ ਨੂੰ ਗੋਦ ਚ ਲੈ ਕੇ ਅੰਮ੍ਰਿਤ ਵੇਲੇ ਬੈਠ ਕੇ ਸਿਮਰਨ ਕਰਦੇ ਹੁੰਦੇ ਬੱਚਾ ਕਦੇ ਜਾਗਦਾ ਹੁੰਦਾ ਕਦੇ ਸੁੱਤਾ ਰਹਿੰਦਾ ਜੇ ਜਾਗਦਾ ਹੁੰਦਾ ਤਾਂ ਚੁੱਪ ਚਾਪ ਨਾਮ ਦਾ ਰਸ ਮਾਣਦਾ ਏਦਾ 6 ਸਾਲ ਦਾਦੇ ਤੋ ਨਾਮ ਪਿਅਾਰ ਮਿਲਿਅਾ ਪਰ ਕਮਾਲ ਸੀ ਕੇ ਦਾਦੇ ਦੀ ਗੋਦ ਬੈਠਿਅਾ ਅੰਮ੍ਰਿਤ ਵੇਲੇ ਕਦੇ #ਰੋਏ_ਨਹੀਂ ਕਦੇ ਮਲ ਮੂਤਰ ਕਰਕੇ ਕੱਪੜੇ ਵੀ ਗੰਦੇ ਨਹੀਂ ਕੀਤੀ ਜਿਸ ਕਰਕੇ ਜਾਪ ਚੋਂ ਉਠਣ ਪਵੇ

ਜਦੋਂ ਬਾਬਾ ਕਾਹਨ ਸਿੰਘ ਸਰੀਰ ਤਿਆਗਣ ਲੱਗੇ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਤੇ ਭਾਈ ਵੀਰ ਸਿੰਘ ਜੀ ਦੇ ਪਿਤਾ ਚਰਨ ਸਿੰਘ ਨੂੰ ਕਿਹਾ ਚਰਨ ਸਿੰਅਾ ਇਸ ਬੱਚੇ ਨੂੰ ਕਦੇ ਝਿੜਕੀ ਨਾ ਨ ਕਦੇ ਗੁੱਸੇ ਹੋਈ ਇਹ ਕੋਈ ਸਧਾਰਨ ਨਹੀਂ ਏ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਦਾ ਨਾਲ ਨਿਵਾਜਿਅਾ ਹੈ ਮੈ ਗੁਰੂ ਤੋ ਅਰਦਾਸਾਂ ਕਰ ਕਰ ਮੰਗਿਆ ਈ ਜਿਨ੍ਹਾਂ ਨੇ ਭਾਈ ਸਾਬ ਦੀਅਾਂ ਲਿਖਤਾਂ ਨੂੰ ਪੜਿਆ ਹੈ ਉਹ ਜਾਣਦੇ ਨੇ ਭਾਈ ਵੀਰ ਸਿੰਘ ਅਾਮ ਨਹੀ ਸਨ ਭਾਈ ਸਾਬ ਨੇ ਬਹੁਤ ਸਾਹਿਤ ਅਾਪ ਲਿਖਿਅਾ ਤੇ ਬਹੁਤ ਸਾਰਾ ਪੁਰਾਣਾ ਸਾਹਿਤ ਛਪਾਇਅਾ ਵੀ

#ਨੋਟ ਭਾਈ ਸਾਬ ਬਾਰੇ ਵਿਸਥਾਰ ਨਾਲ ਜਾਨਣ ਲਈ #ਗੁਰਮੁਖ_ਜੀਵਨ ਜਰੂਰ ਪੜੋ
ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜਾ ਦੀਅਾਂ ਲਖ ਲਖ ਵਧਾਈਅਾ ਜੀ

ਮੇਜਰ ਸਿੰਘ
ਗੁਰੂ ਕਿਰਪਾ ਕਰੇ

ਜਿੰਨ੍ਹਾਂ ਨੂੰ ਯੋਧਿਆਂ ਦੀ ਪਛਾਣ ਹੈ 👇
03/12/2022

ਜਿੰਨ੍ਹਾਂ ਨੂੰ ਯੋਧਿਆਂ ਦੀ ਪਛਾਣ ਹੈ 👇

ਭਾਈ ਅਮ੍ਰਿਤਪਾਲ ਸਿੰਘ ਜੀ ਦੀ ਖਾਲਸਾ ਵਹੀਰ ਨੂੰ ਸੰਬੋਧਨ ਹੋਣ ਦੀ ਪਹਿਲੀ ਸਪੀਜ।
03/12/2022

ਭਾਈ ਅਮ੍ਰਿਤਪਾਲ ਸਿੰਘ ਜੀ ਦੀ ਖਾਲਸਾ ਵਹੀਰ ਨੂੰ ਸੰਬੋਧਨ ਹੋਣ ਦੀ ਪਹਿਲੀ ਸਪੀਜ।

ਖਾਲਸਾ ਵਹੀਰ ਦਾ ਪਹਿਲਾ ਦਿਨ ~ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਜ਼ਬਰਦਸਤ ਸਪੀਚ . amritpal singh,amritpal singh news,amritpal singh war...

ਖਾਲਸਾ ਵਹੀਰ ਦੇ ਨਾਲ - ਖਡੂਰ ਸਾਹਿਬ ਵਿਖੇ ।
01/12/2022

ਖਾਲਸਾ ਵਹੀਰ ਦੇ ਨਾਲ - ਖਡੂਰ ਸਾਹਿਬ ਵਿਖੇ ।

ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ.....ਮੱਸੇ ਰੰਗੜ ਦਾ ਸਿਰ ਲਾਹੁਣ ਵਾਲਾ ਸੂਰਮਾ ਸੁੱਖਾ ਸਿੰਘ ਮਾੜੀ ਕੰਬੋਕੀਆ ਵਾਲਾ ਸਿੱਖ ਯੋਧਿਆਂ ਵਿਚੋਂ ਸਿ...
23/11/2022

ਸੁੱਖਾ ਸਿੰਘ ਤੇ ਪਠਾਣ ਦਾ ਦ੍ਵੰਦ ਯੁੱਧ.....

ਮੱਸੇ ਰੰਗੜ ਦਾ ਸਿਰ ਲਾਹੁਣ ਵਾਲਾ ਸੂਰਮਾ ਸੁੱਖਾ ਸਿੰਘ ਮਾੜੀ ਕੰਬੋਕੀਆ ਵਾਲਾ ਸਿੱਖ ਯੋਧਿਆਂ ਵਿਚੋਂ ਸਿਰਮੌਰ ਸੀ,,, ਇਸਨੇ ਕੲੀ ਅਜਿਹੇ ਕਾਰਨਾਮੇ ਕੀਤੇ ਜਿਸ ਕਾਰਨ ਦੁਸ਼ਮਨਾਂ ਨੂੰ ਇਸਦਾ ਨਾਮ ਸੁਣਕੇ ਈ ਮੁੜਕਾ ਚਿਉਣ ਲੱਗਦਾ ਸੀ,,ਇਕ ਵਾਰ ਅਬਦਾਲੀ ਲਾਹੌਰ ਜਿੱਤ ਕੇ ਆਪ ਦਿੱਲੀ ਨੂੰ ਨਿਕਲ ਗਿਆ,, ਆਪਣੇ ਖਾਸ ਗਿਲਜੀਆਂ ਦੀ ਫੌਜ ਇਥੇ ਲਾਹੌਰ ਛੱਡ ਗਿਆ,,ਇਹ ਗਿਣਤੀ ਗਿਣੇ ਚੁਣੇ ਸੂਰਬੀਰਾਂ ਦੀ ਫੌਜ ਸੀ,, ਇਹਨਾਂ ਨੂੰ ਆਪਣੀ ਤਾਕਤ ਦਾ ਬਹੁਤ ਹੰਕਾਰ ਸੀ,, ਕੋਈ ਇਹਨਾਂ ਮੂਹਰੇ ਕੁਸਕਦਾ ਨਹੀਂ ਸੀ ਲਾਹੌਰ ਚ,,,
ਇਹਨਾਂ ਨੂੰ ਕਿਸੇ ਨੇ ਸਿੰਘਾਂ ਬਾਰੇ ਦੱਸਿਆ ਤਾਂ ਮਨ ਵਿਚ ਇਸਾ ਹੋਈ ਕਿ ਬਹਾਦਰ ਸਿੰਘਾਂ ਦਾ ਮੁਕਾਬਲਾ ਕਰਨਾ ਚਾਹੀਦਾ,,ਇਹਨਾ ਹਲਕਾਰੇ ਭੇਜੇ ਸਿੰਘਾਂ ਦੀ ਠਾਹਰ ਲੱਭਣ ਲਈ,,ਬੁਢਾ ਕੋਟ ਜਿਥੋ ਸਤਲੁਜ ਲੰਘਦਾ ਸਿੰਘ ਦਰਿਆ ਕਿਨਾਰੇ ਰਹਿਦੇ ਸਨ,,ਹਲਕਾਰਿਆ ਤੋਂ ਪਤਾ ਲੱਗਣ ਤੇ ਗਿਲਜਿਆ ਏਧਰ ਆਣ ਹੱਲਾ ਬੋਲ ਦਿੱਤਾ,, ਸਿੰਘਾਂ ਨੂੰ ਪਤਾ ਲੱਗਾ ਸਿੰਘ ਸੰਭ ਕੇ ਦਰਿਆ ਪਾਰ ਕਰਕੇ ਅੱਗੇ ਦੂਜੇ ਪਾਸੇ ਚੱਲੇ ਗਏ,,
ਅਬਦਾਲੀ ਦੇ ਗਿਲਜਿਆ ਨੇ ਆਪਣਾ ਇਕ ਏਲਚੀ ਚਿਠੀ ਦੇ ਕੇ ਸਿੰਘਾਂ ਵੱਲ ਭੇਜਿਆ,,ਜਿਸ ਵਿਚ ਲਿਖਿਆ ਸੀ ਕਿ ਅਸੀ ਤੁਹਾਡੀ ਬਹਾਦਰੀ ਵੇਖਣ ਆਏ ਸੀ ਪਰ ਤੁਸੀਂ ਗਿਦੜਾਂ ਵਾਂਗ ਭੱਜ ਨਿਕਲ਼ੇ,,ਸੁਣਿਆ ਸੀ ਕੱਲਾ ਸਿੰਘ ਸ਼ੇਰ ਵਾਂਗ ਦਲੇਰ ਹੈਂ ਪਰ ਤੁਸੀਂ ਤਾਂ ਗਿਦੜਾਂ ਵਰਗੇ ਹੋ,, ਤੁਸੀਂ ਆਪਣਾ ਕੋਈ ਸੂਰਮਾ ਭੇਜੋ ਮੁਕਾਬਲਾ ਕਰਨ ਇਧਰੋਂ ਸਾਡਾ ਇਕ ਸਿਪਾਹੀ ਆਵੇਂਗਾ,,,ਦੋਵਾ ਦੇ ਮੁਕਾਬਲੇ ਨਾਲ ਫੈਸਲਾ ਹੋ ਜਾਵੇਗਾ,,
ਖਾਲਸੇ ਨੇ ਜਵਾਬ ਭੇਜਿਆ ਕਿ ਸਾਡੇ ਕੋਲ ਢਾਲਾ, ਕਿਰਪਾਨ ਤੇ ਰਾਮਜੰਗੇ ਹੋਣਗੇ, ਤੁਸੀਂ ਬਰਾਬਰ ਦੇ ਸ਼ਸਤਰ ਲੈਕੇ ਆਓ,,ਅਸੀ ਪੰਜ ਸਿੰਘ ਭੇਜਦੇ ਹਾ ਤੁਸੀਂ ਦੱਸ ਬੰਦੇ ਭੇਜ ਦੇਵੋਂ,,
ਅਫਗਾਨਾਂ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੈ,, ਉਹਨਾਂ ਨੂੰ ਪਤਾ ਕੀ ਸਿੰਘਾਂ ਦੀਆਂ ਬੰਦੂਕਾਂ ਮੂਹਰੇ ਉਹਨਾਂ ਦੀ ਤਾਕਤ ਨਹੀਂ ਚੱਲਣੀ,,ਓਹ ਤਲਵਾਰਾਂ ਢਾਲਾ ਦੀ ਲੜਾਈ ਦੇ ਹਕ ਵਿੱਚ ਹਨ ਕਿਉਂਕਿ ਗਿਲਜੇ ਲੋਹੇ ਦੀਆ ਸੰਜੋਆ ਵਿਚ ਮੜੇ ਹੋਏ ਆ ਪਰ ਸਿੰਘਾਂ ਕੋਲ ਸੰਜੋਆਂ ਨਹੀਂ,, ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲ ਦੀਆਂ ਨਹੀਂ,,ਇਕ ਦਿਨ ਤੇ ਰਾਤ ਇਸ ਤਰ੍ਹਾਂ ਬਹਿਸ ਵਿੱਚ ਲੱਗ ਗਈ,,
ਅਗਲੀ ਸਵੇਰ ਗਿਲਜਿਆਂ ਆਪਣਾ ਚੋਟੀ ਦਾ ਬਹਾਦਰ ਸ਼ਸਤਰਾਂ ਨਾਲ ਸਜਿਆ ਮੈਦਾਨ ਵਿਚ ਖੜ੍ਹਾ ਕਰ ਦਿੱਤਾ,, ਤਲਵਾਰਾਂ ਖੁਢੀਆ ਕਰ ਦੇਣ ਵਾਲੀ ਸੰਜੋਅ ਉਸਨੇ ਤਨ ਤੇ ਸਜਾਈ ਹੋਈ ਆ,, ਸਤਲੁਜ ਪਾਰ ਰੇਤ ਤੇ ਖਲੋਤਾ ਇਹ ਸਿੰਘਾਂ ਨੂੰ ਵੰਗਾਰ ਰਿਹਾ,,
ਇਧਰ ਮੁਛ ਫੁਟ ਜਵਾਨ ਚੜ੍ਹਤ ਸਿੰਘ ਨੇ ਅਫਗਾਨ ਦੀ ਵੰਗਾਰ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਤਾਂ
ਚੜ੍ਹਤ ਸਿੰਘ ਨੇ ਕਿਹਾ:
ਖੋਟੋ ਬਚਨ ਵਹਿ ਮੁਖੋਂ ਉਚਾਰੇ
ਹਮ ਜੀਵਤ ਵਹਿ ਪੰਥ ਧਰਕਾਰੇ।
ਪੰਥ ਨਿਦਯਾ ਹਮ ਸੁਨੇਂ ਕਿਮ ਕਾਨ,
ਇਮ ਕਰ ਮੈਂ ਲਰਤ ਜੋਂ ਪਰਾਨ।
~ਪੰਥ ਪ੍ਰਕਾਸ਼
ਇਹ ਸੁਣ ਸੁੱਖਾ ਸਿੰਘ ਨੇ ਕਿਹਾ ਕਿ ਤੇਰੀ ਭਾਵਨਾ ਬਹੁਤ ਉੱਤਮ ਹੈl ਚੜ੍ਹਤ ਸਿੰਘ ਜਾਣ ਲੱਗਾ ਤਾ ਸੁੱਖਾ ਸਿੰਘ ਨੇ ਉਸਨੂੰ ਰੋਕ ਕੇ ਕਿਹਾ,, ਖਾਲਸੇ ਨੂੰ ਹਾਲੇ ਤੇਰੀ ਲੋੜ ਆ ਭੁਝੰਗੀਆਂ,, ਤੂੰ ਵੱਡੀਆਂ ਮੁਹਿੰਮਾਂ ਸਰ ਕਰਨੀਆਂ,,
ਸੁੱਖਾ ਸਿੰਘ ਜਾਣਦਾ ਕੀ ਚੜ੍ਹਤ ਸਿੰਘ ਚ ਅਫਗਾਨ ਦਾ ਮੁਕਾਬਲਾ ਕਰਨ ਦਾ ਰੋਹ ਤੇ ਜੋਸ ਹੈਂ ਪਰ ਸਜੋਅ ਪਾੜਨ ਦੀ ਹਾਲੇ ਤਾਕਤ ਨਹੀਂ,,
ਸੁੱਖਾ ਸਿੰਘ ਨੇ ਚੜ੍ਹਤ ਸਿੰਘ ਨੂੰ ਕਿਹਾ ਔਹ ਜਿਹੜਾ ਸਾਹਮਣੇ ਬੋਹੜ ਆ ਉਥੇ ਇਕ ਸੰਜੋਅ ਤੇ ਫੌਲਾਦੀ ਦਸਤਾਨੇ ਦੱਬੇ ਹੋਏ ਆ,,ਭੱਜ ਕੇ ਚੱਕ ਲਿਆ,,ਇਸ ਅਬਦਾਲੀ ਦੇ ਗਿਲਜੇ ਦੀ ਵੰਗਾਰ ਦਾ ਜਵਾਬ ਮੈਂ ਦੇਵਾਂਗਾ,,
ਪਰ ਸੰਜੋਅ ਤੁਹਾਡੇ ਕੋਲ ਕਿਥੋਂ ਆਈ,, ਚੜ੍ਹਤ ਸਿੰਘ ਨੇਂ ਹੈਰਾਨ ਹੋ ਕੇ ਪੁਛਿਆ,,
ਕੁਝ ਦਿਨ ਪਹਿਲਾਂ ਇਕ ਅਫਗਾਨ ਨਾਲ ਟੱਕਰ ਹੋ ਗਈ ਸੀ ਉਸੇ ਦੀ ਆ,, ਸੁੱਖਾ ਸਿੰਘ ਨੇ ਮੁਸਕਰਾਉਂਦਿਆਂ ਬੋਲਿਆ,,
ਸੰਜੋਅ ਪਾਕੇ,,ਫੌਲਾਦੀ ਦਸਤਾਨੇ ਪਹਿਨ ਕੇ,, ਕਮਰਕੱਸਾ ਕਰ ਸੁੱਖਾ ਸਿੰਘ ਤਿਆਰੀ ਕਰ ਲਈ,,
ਰਾਜਸਥਾਨ ਦੀ ਸਿਰੋਹੀ ਹੱਥਾ ਵਿੱਚ ਫੜਕੇ ਸੁੱਖਾਂ ਸਿੰਘ ਨੇ ਮੱਥੇ ਨਾਲ ਲਾਕੇ ਨਮਸਕਾਰ ਕੀਤੀ,,, ਘੋੜੇ ਤੇ ਚੜ੍ਹ ਸੁੱਖਾ ਸਿੰਘ ਰੇਤੇ ਦੇ ਢੇਰ ਤੇ ਗਿਲਜੇ ਸਾਹਮਣੇ ਜਾ ਖੜ੍ਹਾ ਹੋਇਆ,,,
ਇਕ ਦੂਜੇ ਨੇਂ ਵੰਗਾਰਦੇ ਦੋਵੇਂ ਸੂਰਮੇ ਇਕ ਦੂਜੇ ਦੇ ਨੇੜੇ ਆ ਗਏ,,ਦੋਵਾ ਨੇ ਵਾਰ ਕੀਤਾ ਤੇ ਢਾਲਾ ਤੇ ਰੋਕ ਲਿਆ,,ਤਾੜ ਤਾੜ ਕਰਦੀਆਂ ਤਲਵਾਰਾਂ ਢਾਲਾ ਤੇ੍ ਵੱਜ ਰਹੀਆਂ ਹਨ,,ਇਝ ਲੱਗਦਾ ਜਿਵੇਂ ਅਹਿਰਨ ਤੇ ਹਥੌੜਾ ਵੱਜ ਰਿਹਾ,,ਦੋਵਾ ਦੀਆ ਢਾਲ੍ਹਾ ਚੂਰ ਹੋ ਗੲੀਆਂ,, ਹੁਣ ਸੰਜੋਆਂ ਤੇ ਵਾਰ ਹੋ ਰਹੇ ਆ,, ਸੰਜੋਆਂ ਵੀ ਕੲੀ ਥਾਵਾਂ ਤੋਂ ਪਾਟ ਗੲੀਆਂ,, ਘੋੜੇ ਇਕ ਦੂਜੇ ਦੇ ਦੁਲੱਤੇ ਮਾਰ ਰਹੇ ਹਨ,, ਤਲਵਾਰਾਂ ਚੋ ਬੁਰਕ ਨਿਕਲ ਰਹੇ ਆ,,ਜਦ ਤਲਵਾਰਾਂ ਜਵਾਬ ਦੇ ਗੲੀਆਂ,, ਤਾਂ ਦੋਹਾ ਇਕ ਦੂਜੇ ਨੂੰ ਜੱਫਾ ਪਾ ਕੇ ਹੇਠਾਂ ਸੁੱਟ ਲਿਆ,, ਸਰੀਰਾਂ ਤੇ ਸੈਂਕੜੇ ਜਖਮ ਪਹਿਲਾਂ ਹੀ ਹੋ ਚੁੱਕੇ ਆ,, ਦੋਵੇਂ ਰੇਤੇ ਤੇ ਡਿੱਗੇ ਤੇ ਬੇਹੋਸ਼ੀ ਵਿਚ ਚਲੇ ਗਏ,,
ਕੁਝ ਪਲ ਮਾਨੋਂ ਸਤਲੁਜ ਵੀ ਖਲੋ ਗਿਆ,,ਪਾਣੀ ਦੀ ਇਕ ਛੱਲ ਦੇ ਛਿਟਿਆਂ ਨੇ ਸੁੱਖਾ ਸਿੰਘ ਦੀ ਨੀਦ ਤੋੜੀ,, ਸੁੱਖਾ ਸਿੰਘ ਨੇ ਅਫਗਾਨ ਨੂੰ ਵੰਗਾਰਿਆ,, ਫਿਰ ਸਰੋਹੀ ਦਾ ਇਕ ਜ਼ੋਰਦਾਰ ਵਾਰ ਕੀਤਾ,,ਗਿਲਜੇ ਦੇ ਢਿੱਡ ਵਿਚੋਂ ਲ਼ਹੂ ਦਾ ਪਰਨਾਲਾ ਵਹਿ ਪਿਆ,,
ਸੁੱਖਾ ਸਿੰਘ ਨੇ ਫਤਹਿ ਬੁਲਾਈ,,ਗਿਲਜੇ ਦੇ ਮਰਦੇ ਹੀ ਅਫਗਾਨਾਂ ਹੱਲਾ ਕਰ ਦਿੱਤਾ,, ਸੁੱਖਾ ਸਿੰਘ ਨੇ ਗਿਲਜੇ ਦਾ ਸਿਰ ਨੇਜ਼ੇ ਤੇ ਟੰਗਿਆ ਤੇ ਪੰਥ ਵੱਲ ਵਧਿਆ,,ਇਧਰ ਸਿੰਘਾਂ ਦੀ ਪਹਿਲਾਂ ਈ ਤਿਆਰੀ ਸੀ ਉਹਨਾਂ ਰਾਮਜੰਗਿਆ ਦੇ ਮੂੰਹ ਅਫਗਾਨਾਂ ਵੱਲ ਖੋਲ ਦਿੱਤੇ,, ਸਿੰਘਾਂ ਦੀਆਂ ਬੰਦੂਕਾਂ ਨੇਂ ਪਹਿਲੇ ਹੱਲੇ ਈ ਕੲੀ ਗਿਲਜੇ ਢੇਰ ਕਰ ਦਿੱਤੇ,,ਬਾਕੀ ਦਰਿਆ ਪਾਰ ਕਰ ਭੱਜ ਨਿਕਲੇ,,
ਸਿੰਘਾਂ ਸੁੱਖਾ ਸਿੰਘ ਨੂੰ ਇਸ ਬਹਾਦਰੀ ਲਈ ਘੋੜੇ ਇਨਾਮ ਵਜੋਂ ਦਿੱਤੇ,, ਸੁੱਖਾ ਸਿੰਘ ਨੇ ਜਥੇਦਾਰ ਸਾਮ ਸਿੰਘ ਨਾਰਲੀਵਾਲੇ ਦਾ ਘੋੜਾ ਰੱਖ ਲਿਆ,,ਬਾਕੀ ਸਿੰਘਾਂ ਦੇ ਘੋੜੇ ਮੋੜ ਦਿੱਤੇ ਕਿਹਾ ਕਿ ਜਦੋਂ ਲੋੜ ਹੋਵੇਗੀ ਲੈਅ ਲਵੇਗਾ,,
#ਮਾਲਵਿੰਦਰ ਸਿੰਘ ਬਮਾਲ
Painting Parm Singh Paintings

ਅੱਜ ਸਵੇਰੇ ਸਵੇਰੇ ਇੱਕ ਵਿਅਕਤੀ ਮੈਨੂੰ ਮਿਲਣ ਵਾਸਤੇ ਆਏ ਜਿਹਨਾਂ ਦਾ  ਨਾਂ ਬੂਟਾ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਵਾਸੀ ਪਿੰਡ ਰੋੜੀਕਪੂਰਾ ਜ਼...
17/10/2022

ਅੱਜ ਸਵੇਰੇ ਸਵੇਰੇ ਇੱਕ ਵਿਅਕਤੀ ਮੈਨੂੰ ਮਿਲਣ ਵਾਸਤੇ ਆਏ ਜਿਹਨਾਂ ਦਾ ਨਾਂ ਬੂਟਾ ਸਿੰਘ ਸਪੁੱਤਰ ਸਰਦਾਰ ਬਲਵਿੰਦਰ ਸਿੰਘ ਵਾਸੀ ਪਿੰਡ ਰੋੜੀਕਪੂਰਾ ਜ਼ਿਲ੍ਹਾ ਫ਼ਰੀਦਕੋਟ ਹੈ।
ਕੋਟਕਪੂਰਾ ਫਾਇਰਿੰਗ ਕੇਸ ਦੇ ਵਿੱਚ ਗਵਾਹ ਹਨ। ਬੇਅਦਬੀ ਦੇ ਖ਼ਿਲਾਫ਼ ਰੋਸ਼ ਧਰਨੇ ਵਿੱਚ ਸ਼ਾਮਿਲ ਸਨ। ਮਿਤੀ 14.10.2015 ਨੂੰ ਕੋਟਕਪੂਰਾ ਵਿਖੇ ਫਾਇਰਿੰਗ ਦੌਰਾਨ ਇਸਦੇ ਸੱਜੇ ਪੱਟ ਵਿੱਚ ਗੋਲੀ ਲੱਗਣ ਨਾਲ ਇਹ ਵਿਅਕਤੀ ਜ਼ਖ਼ਮੀ ਹੋ ਗਿਆ, ਜ਼ਖ਼ਮੀ ਹੋਣ ਤੋਂ ਬਾਅਦ ਵੀ ਪੁਲਿਸ ਵੱਲੋ ਬੇ-ਰਹਿਮੀ ਦੇ ਨਾਲ ਉਸ ਦੀ ਮਾਰ ਕੁਟਾਈ ਕੀਤੀ ਗਈ, ਕੁੱਝ ਲੋਕਾਂ ਨੇ ਉਸ ਨੂੰ ਕੋਠੇ ਵੜਿੰਗ ਗੁਰਦੁਆਰਾ ਸਾਹਿਬ ਪਹੁੰਚਾਇਆ। ਉਸ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ ਜ਼ੋ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲੈ ਗਏ,‌ ਉਥੇ ਦੌਰਾਨੇ ਇਲਾਜ਼ ਪੁਲਸ ਦਾ ਇੱਕ DSP ਆਇਆ ਅਤੇ ਉਸਨੂੰ ਹੌਸਪੀਟਲ ਤੋਂ ਭੱਜਾ ਦਿੱਤਾ।
ਡਾਕਟਰਾਂ ਨੂੰ ਇਹ ਕਹਿ ਗਿਆ ਕਿ ਵੱਡਿਆਂ ਦਾ ਹੁਕਮ ਹੈ ਕਿਸੇ ਦਾ ਇਲਾਜ ਨਹੀਂ ਕਰਨਾ ਹੈ।
ਬੇਵੱਸ ਹੋ ਕੇ ਬੂਟਾ ਸਿੰਘ ਨੂੰ ਪਿੰਡ ਦੇ ਇੱਕ RMP ਡਾਕਟਰ ਕੋਲ ਜਾਣਾ ਪਿਆ ਜਿੱਥੇ ਉਸ ਦੇ ਪੱਟ ਵਿੱਚ ਲੱਗੀ ਗੋਲੀ ਨੂੰ ਬਾਹਰ ਕੱਢਿਆ ਗਿਆ।
ਇਹ ਸਾਰਾ ਵ੍ਰਿਤਾਂਤ ਬੂਟਾ ਸਿੰਘ ਅਤੇ ਉਸਦੇ ਪਰਿਵਾਰ ਨੂੰ ਜਲਿਆਂਵਾਲਾ ਬਾਗ਼ ਦੀ ਯਾਦ ਤਾਜਾ ਕਰ ਗਿਆ।
ਜਦੋਂ 2018 ਵਿੱਚ SIT ਦਾ ਗਠਨ ਹੋਇਆ ਤਾਂ ਸਾਡੀ ਟੀਮ ਵੱਲੋਂ ਤਫਤੀਸ਼ ਸ਼ੁਰੂ ਕੀਤੀ ਗਈ, ਉਸ ਦੌਰਾਨ ਮੈਡੀਕਲ ਬੋਰਡ ਬਣਾ ਕੇ ਇਸ ਦੀ MLR ਕਟਵਾਈ ਗਈ। ਬੂਟਾ ਸਿੰਘ ਦੇ ਕੇਸ ਨੂੰ ਵੀ ਚਲਾਨ (ਰਿਪੋਰਟ) ਨਾਲ ਨੱਥੀ ਕੀਤਾ ਗਿਆ । ਕਾਂਗਰਸ ਸਰਕਾਰ ਵੇਲੇ ਪਿਛਲੇ ਸਾਲ ਰਿਪੋਰਟ ਖ਼ਾਰਿਜ ਕਰਾ ਦਿੱਤੀ ਗਈ ਅਸਲ ਦੋਸ਼ੀਆਂ ਨੂੰ ਬਚਾਉਣ ਲਈ।
ਬੂਟਾ ਸਿੰਘ ਵਰਗੇ ਸੈਕੜੇ ਗਵਾਹ ਹਨ ਜੋ ਗੋਲੀ ਕਾਂਡ ਵਿੱਚ ਜ਼ਖਮੀ ਹੋਏ ਸਨ। ਮੇਰਾ ਕਸੂਰ ਕਿ ਮੈਂ ਬੂਟਾ ਸਿੰਘ ਵਰਗੇ ਗਵਾਹਾਂ ਨੂੰ ਲੱਭ ਕੇ ਓਹਨਾਂ ਦਾ ਬਿਆਨ ਕਲਮਬੰਦ ਕੀਤਾ ਅਤੇ ਬੇਖੌਫ ਹੋ ਕੇ ਤਫਤੀਸ਼ ਮੁਕੰਮਲ ਕੀਤੀ ਜੋ ਖਾਰਿਜ਼ ਕਰਾ ਦਿੱਤੀ ਗਈ।
ਸੱਤ ਸਾਲ ਬੀਤ ਗਏ ਪਰ ਇੰਨਸਾਫ ਨਹੀਂ ਮਿਲਿਆ।
ਪਿਛਲੇ ਸਾਲ IPS ਦੀ ਨੌਕਰੀ ਛੱਡਣ ਉਪਰੰਤ ਮੈਂ ਆਪਣੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਲਗਾ ਦਿੱਤੀ ਸੀ।
ਮੈਂ ਵਿਧਾਨ ਸਭਾ ਦੇ ਬਜਟ ਸਮਾਗਮ ਵਿੱਚ ਵੀ ਇਹ ਮੁੱਦਾ ਉਠਾਇਆ ਸੀ।.....
ਇੰਨਸਾਫ ਦੀ ਉਡੀਕ ਵਿੱਚ .....

ਸਿੱਖ ਭਾਰਤ ਵਿੱਚ ਵੱਡੇ ਤੋਂ ਵੱਡੇ ਅਹੁਦਿਆਂ ਉਤੇ ਵੀ ਸੁਰੱਖਿਅਤ ਨਹੀਂ ॥ਬਹਿਬਲ ਕਲਾਂ 'ਚ ਸਿੱਖਾਂ ਬਾਰੇ ਕੀ ਕਿਹਾ ਅੰਮ੍ਰਿਤਪਾਲ ਸਿੰਘ ਨੇ ॥ ਸੁਣੋ  ...
15/10/2022

ਸਿੱਖ ਭਾਰਤ ਵਿੱਚ ਵੱਡੇ ਤੋਂ ਵੱਡੇ ਅਹੁਦਿਆਂ ਉਤੇ ਵੀ ਸੁਰੱਖਿਅਤ ਨਹੀਂ ॥ਬਹਿਬਲ ਕਲਾਂ 'ਚ ਸਿੱਖਾਂ ਬਾਰੇ ਕੀ ਕਿਹਾ ਅੰਮ੍ਰਿਤਪਾਲ ਸਿੰਘ ਨੇ ॥ ਸੁਣੋ ਸਾਰੀ ਸਪੀਚ ਭਾਈ ਅੰਮ੍ਰਿਤਪਾਲ ਸਿੰਘ ।

https://youtu.be/_ij8DQMVGtw

11/10/2022

ਹਿੰਦੂਆਂ ਨੇ ਐਲਾਨ ਕੀਤਾ ਹੈ ਕਿ 25 ਦਸੰਬਰ 2022 ਨੂੰ ਕਿ੍ਰਸਮਸ ਵਾਲੇ ਦਿਨ ਹਰਿਦੁਆਰ ਵਿਚ ਜਿਹੜੇ ਵੀ ਹੋਟਲ ਵਾਲੇ ਸਜਾਵਟ ਕਰਨਗੇ, ਤਬਾਹ ਕਰ ਦਿਤੇ ਜਾਣਗੇ ਤੇ ਈਸਾਈਆਂ ਦਾ ਇਹ ਤਿਉਹਾਰ ਨਹੀਂ ਮਨਾਉਣ ਦਿਤਾ ਜਾਵੇਗਾ।ਹਰ ਹਿੰਦੂ ਇਸ ਸੱਦੇ ਦੀ ਹਮਾਇਤ ਕਰ ਰਿਹਾ ਹੈ। ਕਮੈਂਟਸ ਵਿਚ ਲਿਖ ਰਹੇ ਨੇ ਕਿ ਸਾਨੂੰ ਈਸਾਈ ਧਰਮ ਤੋਂ ਕੋਈ ਸਮੱਸਿਆ ਨਹੀਂ ਪਰ ਅਸੀਂ ਆਪਦੇ ਹਿੰਦੂ ਹਿਤ ਦੀ ਰਾਖੀ ਕਰਨੀ ਹੈ ਤੇ ਈਸਾਈਆਂ ਕਰਕੇ ਸਾਡੇ ਧਰਮ ਨੂੰ ਖਤਰਾ ਹੈ। ਕਮੈਂਟਸ ਪੜ੍ਹਨ ਮਗਰੋਂ ਦਿਲ ਦਿਮਾਗ ਵਿਚ ਖਿਆਲ ਆਉਂਦਾ ਹੈ ਕਿ ਜਦ ਕੋਈ ਸਿੱਖ ਸਿੱਖੀ ਨੂੰ ਖਤਰਾ ਮੰਨਕੇ ਕੋਈ ਸੱਦਾ ਦੇਵੇ ਤਾਂ ਸਾਡੀ ਕੌਮ ਵਿੱਚੋਂ ਕਿੰਨਾ ਵਿਰੋਧ ਹੁੰਦਾ ਹੈ। ਹਿੰਦੂਆਂ ਕੋਲ ਰਾਜ ਭਾਗ ਦੀ ਤਾਕਤ ਹੋਣ ਦੇ ਬਾਵਜੂਦ ਓਹ ਆਪਦੇ ਧਰਮ ਦੀ ਰਾਖੀ ਲਈ ਲੜਨ ਵਾਲਿਆਂ ਦੀ ਹਮਾਇਤ ਕਰਦੇ ਨੇ, ਸਿੱਖਾਂ ਕੋਲ ਰਾਜ ਭਾਗ ਦੀ ਤਾਕਤ ਨਹੀਂ, ਹਕੂਮਤ ਖਿਲਾਫ ਹੈ, ਫੇਰ ਵੀ ਸਿੱਖ ਕੌਮ ਵਿੱਚ ਬਹੁਤੇ ਲੋਕ ਸਿੱਖ ਧਰਮ ਨੂੰ ਖਤਰਿਆਂ ਖਿਲਾਫ ਲੜਨ ਵਾਲਿਆਂ ਦਾ ਵਿਰੋਧ ਕਰਦੇ ਹਨ।ਇਸ ਤਰ੍ਹਾਂ ਦੇ ਮਹੌਲ ਵਿੱਚ ਹਿੰਦੂਆਂ ਦੀ ਆਪੇ ਜੈ ਜੈਕਾਰ ਹੋਣੀ ਹੈ ਤੇ ਸਿੱਖਾਂ ਦੀ ਆਪੇ ਦੁਰਗਤੀ ਹੋਣੀ ਹੈ।

Address

Sadiq Road
Faridkot
151203

Alerts

Be the first to know and let us send you an email when Sarkar-A-Khalsa posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sarkar-A-Khalsa:

Share